ੴ

ਸਿੱਖਬਾਣੀ · SikhBani

ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥

chhaadd man har bimukhan ko sang
Bhagat Surdas Ji ਭਗਤ ਸੂਰਦਾਸ ਜੀ · Raag Saarang · Ang 1253 · 1 lines
Translations

ਛਾਡਿ ਮਨ; ਹਰਿ, ਬਿਮੁਖਨ ਕੋ ਸੰਗੁ ॥

chhaadd man; har, bimukhan ko sang |

Sant Singh KhalsaO mind, do not even associate with those who have turned their backs on the Lord.
Manmohan SinghO man, abandon thou the association of the non-believers in God.
Manmohan Singh (Punjabi)ਹੇ ਬੰਦੇ! ਤੂੰ ਰੱਬ ਵਿੱਚ ਭਰੋਸਾ ਨਾਂ ਰਖਣ ਵਾਲਿਆਂ ਦਾ ਮੇਲ-ਮਿਲਾਪ ਤਿਆਗ ਦੇ।
Fareedkot Teekaਹੇ ਮਨ! ਜੋ ਹਰਿ ਸੇ ਬੇਮੁਖ ਹੈਂ ਤਿਨ ਕਾ ਸੰਗ ਤ੍ਯਾਗ ਦੇ॥☬ਤੌ ਇਹ ਸੂਰਦਾਸ ਜੀ ਕਾ ਸਾਰਾ ਸਬਦ ਭਾਈ ਬੰਨੋ ਦੀ ਬੀੜ ਮੇਂ ਹੈ।
Prof. Sahib Singhਹੇ (ਮੇਰੇ) ਮਨ! ਉਹਨਾਂ ਬੰਦਿਆਂ ਦਾ ਸਾਥ ਛੱਡ ਦੇਹ, ਜੋ ਪਰਮਾਤਮਾ ਵਲੋਂ ਬੇ-ਮੁਖ ਹਨ।

ਪਦ ਅਰਥ ਮਨ = ਹੇ ਮਨ! ਕੋ = ਦਾ। ਸੰਗੁ = ਸਾਥ। ਹਰਿ ਬਿਮੁਖਨ ਕੋ ਸੰਗੁ = ਉਹਨਾਂ ਦਾ ਸਾਥ ਜੋ ਪਰਮਾਤਮਾ ਵਲੋਂ ਬੇਮੁਖ ਹਨ।

* ਨੋਟ: ਸ੍ਰੀ ਗ੍ਰੰਥ ਸਾਹਿਬ ਵਿਚ ਜਿਸ ਭੀ ਭਗਤ ਦੀ ਬਾਣੀ ਦਰਜ ਹੋਈ ਹੈ, ਆਮ ਤੌਰ ਤੇ ਉਸ ਦਾ ਨਾਮ ਉਸ ਦੀ ਬਾਣੀ ਲਿਖਣ ਤੋਂ ਪਹਿਲਾਂ ਲਿਖ ਦਿੱਤਾ ਗਿਆ ਹੈ। ਪਰ ਇਹ ਕਿਸੇ ਸ਼ਬਦ ਦੀ ਇਕੋ ਹੀ ਤੁਕ ਹੈ, ਇਸ ਦੇ ਸ਼ੁਰੂ ਵਿਚ ਇਸ ਦੇ ਉੱਚਾਰਨ ਵਾਲੇ ਭਗਤ ਦਾ ਨਾਮ ਭੀ ਨਹੀਂ ਦਿੱਤਾ ਗਿਆ, ਤੇ ਨਾਹ ਹੀ ਸਾਰਾ ਸ਼ਬਦ ਹੈ ਜਿਥੋਂ ਉਸ ਦਾ ਨਾਮ ਪਤਾ ਲੱਗ ਸਕੇ। ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਹੋਰ ਕੋਈ ਗਵਾਹੀ ਨਾ ਲਈ ਜਾਏ ਤਾਂ ਇਹ ਕਿਸ ਦੀ ਉਚਾਰੀ ਹੋਈ ਤੁਕ ਸਮਝੀ ਜਾਏ? ਇਸ ਦਾ ਉੱਤਰ ਅਗਲੇ ਸ਼ਬਦ ਦੇ ਸ਼ੁਰੂ ਵਿਚ ਲਿਖੇ ਸਿਰ-ਲੇਖ ਤੋਂ ਮਿਲਦਾ ਹੈ; ਭਾਵ, ਇਹ ਇਕ ਤੁਕ 'ਸੂਰਦਾਸ' ਜੀ ਦੀ ਹੈ। ਪਰ ਇਹ ਅਗਲਾ ਸਿਰ-ਲੇਖ ਭੀ ਰਤਾ ਗਹੁ ਨਾਲ ਵੇਖਣ ਵਾਲਾ ਹੈ; ਸਿਰ-ਲੇਖ ਇਉਂ ਹੈ: 'ਸਾਰੰਗ ਮਹਲਾ ੫ ਸੂਰਦਾਸ'। ਜੇ ਅਗਲਾ ਸ਼ਬਦ ਭਗਤ ਸੂਰਦਾਸ ਜੀ ਦਾ ਹੁੰਦਾ, ਤਾਂ ਲਫ਼ਜ਼ 'ਮਹਲਾ ੫' ਇਸ ਸਿਰ-ਲੇਖ ਦੇ ਨਾਲ ਨਾਹ ਹੁੰਦੇ। ਲਫ਼ਜ਼ 'ਮਹਲਾ ੫' ਦੱਸਦੇ ਹਨ ਕਿ ਇਹ ਅਗਲਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਉਚਾਰਿਆ ਹੋਇਆ ਹੈ। ਇਥੇ ਕਿਸ ਸੰਬੰਧ ਵਿਚ ਇਸ ਸ਼ਬਦ ਦੀ ਲੋੜ ਪਈ? ਉੱਪਰ-ਦਿੱਤੀ ਹੋਈ ਇੱਕ ਤੁਕ ਦੀ ਵਿਆਖਿਆ ਕਰਨ ਲਈ, ਕਿ ਹਰੀ ਤੋਂ ਬੇ-ਮੁਖਾਂ ਦਾ ਸੰਗ ਕਿਵੇਂ ਛੱਡਣਾ ਹੈ। ਸੋ, ਇਸ ਸਿਰ-ਲੇਖ ਵਿਚ ਸੂਰਦਾਸ ਜੀ ਨੂੰ ਸੰਬੋਧਨ ਕਰ ਕੇ ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰ ਕੇ ਫ਼ੁਰਮਾਂਦੇ ਹਨ ਕਿ ਜਿਉਂ ਜਿਉਂ 'ਹਰਿ ਕੇ ਸੰਗ ਬਸੇ ਹਰਿ ਲੋਕ' ਤਿਉਂ ਤਿਉਂ 'ਆਨ ਬਸਤੁ ਸਿਉ ਕਾਜੁ ਨ ਕਛੂਐ'; ਇਸ

SikhNet (Spanish)Oh mente, no pienses en acercarte a aquéllos que le han dado la espalda al Señor.
Answers quote the Granth verbatim with Ang citations. AI commentary is not Gurbani and not a religious ruling.