ੴ

ਸਿੱਖਬਾਣੀ · SikhBani

Ang 1253

Sri Guru Granth Sahib · Raag Saarang · 5 shabads, 30 lines
Translations
Shabad Bhagat Namdev Ji Raag Saarang continued from Ang 1252

ਏਕ ਸਮੈ. ਮੋ ਕਉ ਗਹਿ ਬਾਂਧੈ; ਤਉ ਫੁਨਿ. ਮੋ ਪੈ ਜਬਾਬੁ, ਨ ਹੋਇ ॥੧॥

ek samai. mo kau geh baandhai; tau fun. mo pai jabaab, na hoe |1|

Sant Singh KhalsaIf, at any time, he grabs and binds me, even then, I cannot protest. ||1||
Manmohan SinghIf, at any time, my saint seizes and binds me, then even I can raise not any objection.
Manmohan Singh (Punjabi)ਜੇਕਰ, ਕਿਸੇ ਵੇਲੇ, ਮੇਰਾ ਸਾਧੂ ਮੇਨੂੰ ਪਕੜ ਕੇ ਬੰਨ੍ਹ ਲਵੇ, ਤਦ ਭੀ ਮੈਂ ਕੋਈ ਉਜ਼ਰ ਨਹੀਂ ਕਰ ਸਕਦਾ।
Fareedkot Teekaਔਰ ਤੋ ਕ੍ਯਾ ਹੈ ਏਕ ਸਮੇਂ ਮੇਰੇ ਕੋ ਭੀ ਪਕੜ ਕੇ ਬਾਂਧ ਲੇਵੇ ਤੌ ਪੁਨਹ ਮੇਰੇ ਸੇ ਕੁਛ ਜਵਾਬ ਨਹੀਂ ਹੋਤਾ ਕਿ ਮੇਰੇ ਕੋ ਕਿਸ ਅਵਗ੍ਯਾ ਕਰ ਬਾਂਧਾ ਹੈ॥
Prof. Sahib Singhਜੇ ਮੇਰਾ ਭਗਤ ਇਕ ਵਾਰੀ ਮੈਨੂੰ ਫੜ ਕੇ ਬੰਨ੍ਹ ਲਏ, ਤਾਂ ਮੈਂ ਅੱਗੋਂ ਕੋਈ ਉਜ਼ਰ ਨਹੀਂ ਕਰ ਸਕਦਾ ॥੧॥

ਪਦ ਅਰਥ ਗਹਿ = ਫੜ ਕੇ। ਬਾਂਧੈ = ਬੰਨ੍ਹ ਲਏ। ਤਉ = ਤਦੋਂ। ਫੁਨਿ = ਮੁੜ, ਫਿਰ। ਮੋ ਪੈ = ਮੈਥੋਂ। ਜਬਾਬੁ = ਉਜ਼ਰ, ਨਾਂਹ-ਨੁੱਕਰ ॥੧॥

SikhNet (Spanish)escucha pues; en la Vida de toda vida, el Mérito es lo único que Me atrae y Mi Devoto es quien le da Sustento a Mi Vida. (1)

ਮੈ ਗੁਨ ਬੰਧ. ਸਗਲ ਕੀ ਜੀਵਨਿ; ਮੇਰੀ ਜੀਵਨਿ. ਮੇਰੇ ਦਾਸ ॥

mai gun bandh. sagal kee jeevan; meree jeevan. mere daas |

Sant Singh KhalsaI am bound by virtue; I am the Life of all. My slaves are my very life.
Manmohan SinghI am bound by virtues and am the life of all, but my slaves are my life.
Manmohan Singh (Punjabi)ਮੈਂ ਨੇਕੀਆਂ ਦੁਆਰਾ ਬੱਝ ਜਾਂਦਾ ਹਾਂ ਅਤੇ ਸਾਰਿਆਂ ਦੀ ਜਿੰਦ-ਜਾਨ ਹਾਂ, ਪਰੰਤੂ ਮੇਰੇ ਗੋਲੇ ਮੇਰੀ ਜਿੰਦ-ਜਾਨ ਹਨ।
Fareedkot Teekaਮੈਂ ਗੁਨ ਕ੍ਰਿਤ ਪ੍ਰਪੰਚ ਕੀ ਮ੍ਰਿਯਾਦਾ ਬਾਂਧਨੇ ਵਾਲਾ ਹੂੰ; ਵਾ ਭਗਤ ਵਤਸਲਤਾ ਆਦਿ ਗੁਨੋਂ ਕਰ ਬਾਂਧਾ ਹੂਆ ਹੂੰ। ਔਰ ਸਰਬ ਜਗਤ ਕੀ ਜੀਵਣ ਅਰਥਾਤ ਪ੍ਰਾਣ ਕਲਾ ਰੂਪ ਹੂੰ ਔਰ ਮੇਰੀ ਜੀਵਣ ਅਰਥਾਤ ਪ੍ਰਾਣ ਕਲਾ ਰੂਪ ਮੇਰੇ ਦਾਸ ਹੈਂ॥
Prof. Sahib Singhਮੈਂ (ਆਪਣੇ ਭਗਤ ਦੇ) ਗੁਣਾਂ ਦਾ ਬੱਝਾ ਹੋਇਆ ਹਾਂ; ਮੈਂ ਸਾਰੇ ਜਗਤ ਦੇ ਜੀਆਂ ਦੀ ਜ਼ਿੰਦਗੀ (ਦਾ ਆਸਰਾ) ਹਾਂ, ਪਰ ਮੇਰੇ ਭਗਤ ਮੇਰੀ ਜ਼ਿੰਦਗੀ (ਦਾ ਆਸਰਾ) ਹਨ।

ਪਦ ਅਰਥ ਗੁਨ ਬੰਧ = (ਭਗਤ ਦੇ) ਗੁਣਾਂ ਦਾ ਬੱਝਾ ਹੋਇਆ। ਜੀਵਨਿ = ਜ਼ਿੰਦਗੀ। ਜਾ ਕੇ

SikhNet (Spanish)Dice Nam Dev, aquél que atesora en su corazón estos pensamientos,

ਨਾਮਦੇਵ. ਜਾ ਕੇ ਜੀਅ ਐਸੀ; ਤੈਸੋ ਤਾ ਕੈ ਪ੍ਰੇਮ ਪ੍ਰਗਾਸ ॥੨॥੩॥

naamadev. jaa ke jeea aisee; taiso taa kai prem pragaas |2|3|

Sant Singh KhalsaSays Naam Dayv, as is the quality of his soul, so is my love which illuminates him. ||2||3||
Manmohan SinghO Namdev, he within whose mind are such sentiments; similar is my love, which illumines him.
Manmohan Singh (Punjabi)ਹੇ ਨਾਮਦੇਵ! ਜਿਸ ਦੇ ਮਨ ਅੰਦਰ ਐਹੋ ਜਿਹੇ ਵਲਵਲੇ ਹਨ, ਉਹੋ ਜਿਹਾ ਹੀ ਮੇਰਾ ਪਿਆਰ ਉਸ ਨੂੰ ਰੋਸ਼ਨ ਕਰਦਾ ਹੈ।
Fareedkot Teekaਨਾਮਦੇਵ ਜੀ ਕਹਿਤੇ ਹੈਂ: (ਜਾ) ਜਿਸ ਪਰਮੇਸ੍ਵਰ ਕੇ ਜੀਵ ਮੇਂ⁽¹⁾ ਭਗਤੋਂ ਸਾਥ ਐਸੀ ਪ੍ਰੀਤੀ ਹੈ ਤਿਸ ਕੇ ਸਾਥ ਭੀ ਤੈਸੋ ਹੀ ਪ੍ਰੇਮ ਕਾ ਪਰਕਾਸ ਕੀਆ ਚਾਹੀਏ, ਤਾਂ ਤੇ ਸਰਬ ਕੋ ਤਿਸ ਕੀ ਭਗਤੀ ਕਰਨੀ ਯੋਗ ਹੈ॥੨॥੩॥
Prof. Sahib Singhਹੇ ਨਾਮਦੇਵ! ਜਿਸ ਦੇ ਮਨ ਵਿਚ ਇਹ ਉੱਚੀ ਸੋਚ ਫੁਰ ਪਈ ਹੈ, ਉਸ ਦੇ ਅੰਦਰ ਮੇਰੇ ਪਿਆਰ ਦਾ ਪਰਕਾਸ਼ ਭੀ ਉਤਨਾ ਹੀ ਵੱਡਾ (ਭਾਵ, ਬਹੁਤ ਵਧੀਕ) ਹੋ ਜਾਂਦਾ ਹੈ ॥੨॥੩॥

ਪਦ ਅਰਥ ਜੀਅ = ਜਿਸ ਦੇ ਚਿੱਤ ਵਿਚ (ਪ੍ਰੀਤ ਦੇ ਭੇਤ ਦੀ ਇਹ ਸੋਚ)। ਤਾ ਕੈ = ਉਸ ਦੇ ਹਿਰਦੇ ਵਿਚ। ਪ੍ਰਗਾਸ = ਚਾਨਣ ॥੨॥੩॥

* ਸ਼ਬਦ ਦਾ ਭਾਵ: ਪ੍ਰੀਤ ਦਾ ਪ੍ਰਭਾਵ-ਪ੍ਰੀਤ ਦੀ ਬਰਕਤਿ ਨਾਲ, ਭਗਤ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਪ੍ਰਭੂ ਆਪਣੇ ਭਗਤ ਦੀ ਪ੍ਰੀਤ ਵਿਚ ਬੱਝ ਜਾਂਦਾ ਹੈ।

SikhNet (Spanish)en su ser está la Iluminación del Amor. (2-3)

Open this shabad (6 lines, Angs 1252-1253) →

Shabad Bhagat Parmanand Ji Raag Saarang

ਸਾਰੰਗ ॥

saarang |

Sant Singh KhalsaSaarang:
Manmohan SinghSarang.
Manmohan Singh (Punjabi)ਸਾਰੰਗ।
Prof. Sahib Singhਰਾਗ ਸਾਰੰਗ।
SikhNet (Spanish)Sarang,

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਤੈ ਨਰ; ਕਿਆ ਪੁਰਾਨੁ ਸੁਨਿ ਕੀਨਾ ॥

tai nar; kiaa puraan sun keenaa |

Sant Singh KhalsaSo what have you accomplished by listening to the Puraanas?
Manmohan SinghO man, what has thou done by hearing the Puranas?
Manmohan Singh (Punjabi)ਹੇ ਬੰਦੇ! ਤੂੰ ਪੁਰਾਣਾ ਨੂੰ ਸੁਣ ਕੇ ਕੀ ਕੀਤਾ ਹੈ?
Fareedkot Teekaਹੇ ਨਰ! ਤੈਨੇ ਪੁਰਾਨੋ ਕੋ ਸੁਨ ਕਰ ਕ੍ਯਾ ਕੀਆ, ਭਾਵ ਸੁਣਨਾ ਨਿਸਫਲ ਹੀ ਹੈ॥
Prof. Sahib Singhਪੁਰਾਣ ਆਦਿਕ ਧਰਮ ਪੁਸਤਕਾਂ ਸੁਣ ਕੇ ਤੂੰ ਖੱਟਿਆ ਤਾਂ ਕੁਝ ਭੀ ਨਹੀਂ;

ਪਦ ਅਰਥ ਨਰ = ਹੇ ਮਨੁੱਖ! ਤੈ ਕਿਆ ਕੀਨਾ = ਤੂੰ ਕੀਹ ਕੀਤਾ? ਤੂੰ ਕੀਹ ਖੱਟਿਆ? ਸੁਨਿ = ਸੁਣ ਕੇ।

SikhNet (Spanish)Oh amigo, ¿qué ganaste escuchando los Puranas? Si la constante Devoción a Dios no se edificó en Ti,

ਅਨਪਾਵਨੀ ਭਗਤਿ. ਨਹੀ ਉਪਜੀ; ਭੂਖੈ ਦਾਨੁ. ਨ ਦੀਨਾ ॥੧॥ ਰਹਾਉ ॥

anapaavanee bhagat. nahee upajee; bhookhai daan. na deenaa |1| rahaau |

Sant Singh KhalsaFaithful devotion has not welled up within you, and you have not been inspired to give to the hungry. ||1||Pause||
Manmohan SinghThe Lord's ever-stable worship has not welled up in thee, and thou has not given alms to the hungry. Pause.
Manmohan Singh (Punjabi)ਤੇਰੇ ਅੰਦਰ ਪ੍ਰਭੂ ਦੀ ਸਦੀਵੀ ਸਥਿਰ ਉਪਾਸ਼ਨਾ ਉਤਪੰਨ ਨਹੀਂ ਹੋਈ ਅਤੇ ਤੂੰ ਭੁਖਿਆ ਨੂੰ ਖੈਰਾਤ ਨਹੀਂ ਕੀਤੀ। ਠਹਿਰਾਉ।
Fareedkot Teekaਕਿਉਂਕੇ ਹਿਰਦੇ ਮੇਂ (ਅਨਪਾਵਨੀ) ਅਵਿਰਲ ਭਗਤੀ ਉਤਪਤਿ ਨਹੀਂ ਭਈ ਔਰ ਕਬੀ ਭੂਖੇ ਕੋ ਦਾਨ ਨਹੀਂ ਦੀਆ ਹੈ॥੧॥ ਰਹਾਉ ॥
Prof. Sahib Singhਤੇਰੇ ਅੰਦਰ ਨਾਹ ਤਾਂ ਪ੍ਰਭੂ ਦੀ ਅਟੱਲ ਭਗਤੀ ਪੈਦਾ ਹੋਈ ਤੇ ਨਾਹ ਹੀ ਤੂੰ ਕਿਸੇ ਲੋੜਵੰਦ ਦੀ ਸੇਵਾ ਕੀਤੀ ॥੧॥ ਰਹਾਉ ॥

ਪਦ ਅਰਥ ਪਾਵਨੀ = (Skt. अपायिन् transient, perishable) ਨਾਸਵੰਤ। ਅਨ ਪਾਵਨੀ = ਨਾਹ ਨਾਸਵੰਤ, ਸਦਾ ਕਾਇਮ ਰਹਿਣ ਵਾਲੀ। ਉਪਜੀ = ਪੈਦਾ ਹੋਈ ॥੧॥ ਰਹਾਉ ॥

SikhNet (Spanish)nunca compartiste lo que tenías con los que necesitaban. (1-Pausa)

ਕਾਮੁ. ਨ ਬਿਸਰਿਓ, ਕ੍ਰੋਧੁ ਨ ਬਿਸਰਿਓ; ਲੋਭੁ. ਨ ਛੂਟਿਓ, ਦੇਵਾ ॥

kaam. na bisario, krodh na bisario; lobh. na chhoottio, devaa |

Sant Singh KhalsaYou have not forgotten sexual desire, and you have not forgotten anger; greed has not left you either.
Manmohan SinghLust thou has forgotten not, wrath thou has forgotten not and avarice has not lift thee, O brother.
Manmohan Singh (Punjabi)ਵਿਸ਼ੇ ਭੋਗ ਨੂੰ ਤੂੰ ਨਹੀਂ ਭੁਲਾਇਆ, ਗੁੱਸੇ ਨੂੰ ਤੂੰ ਨਹੀਂ ਭੁਲਾਇਆ ਅਤੇ ਲਾਲਚ ਤੇਰੇ ਕੋਲੋ ਦੂਰ ਨਹੀਂ ਹੋਇਆ, ਹੇ ਭਾਈ!
Fareedkot Teekaਨਾ ਤੋ ਕਾਮ ਬਿਸਰਿਓ ਔਰ ਨਾ ਕ੍ਰੋਧ ਹੀ ਬਿਸਰਾ ਪੁਨਹ (ਦੇਵਾ) ਹੇ ਭਾਈ! ਲੋਭ ਭੀ ਨਾ ਛੂਟਾ॥
Prof. Sahib Singhਹੇ ਦੇਵ! (ਧਰਮ ਪੁਸਤਕ ਸੁਣ ਕੇ ਭੀ) ਨਾਹ ਕਾਮ ਗਿਆ, ਨਾਹ ਕ੍ਰੋਧ ਗਿਆ, ਨਾਹ ਲੋਭ ਮੁੱਕਾ,

ਪਦ ਅਰਥ ਛੂਟਿਓ = ਮੁੱਕਿਆ। ਦੇਵ = ਹੇ ਦੇਵ!

SikhNet (Spanish)Oh ser humano, si no te has liberado de tu lujuria, ni de tu avaricia,

ਪਰ ਨਿੰਦਾ ਮੁਖ ਤੇ, ਨਹੀ ਛੂਟੀ; ਨਿਫਲ ਭਈ ਸਭ ਸੇਵਾ ॥੧॥

par nindaa mukh te, nahee chhoottee; nifal bhee sabh sevaa |1|

Sant Singh KhalsaYour mouth has not stopped slandering and gossiping about others. Your service is useless and fruitless. ||1||
Manmohan SinghOther's A slander has not left thine lips. Fruitless has become all thy service.
Manmohan Singh (Punjabi)ਹੋਰਨਾ ਦੀ ਬਦਖੋਈ, ਤੇਰੇ ਮੂੰਹ ਤੋਂ ਦੂਰ ਨਹੀਂ ਹੋਈ। ਨਿਸਫਲ ਹੋ ਗਈ ਹੈ ਤੇਰੀ ਸਾਰੀ ਘਾਲ।
Fareedkot Teekaਮੁਖ ਸੇ ਪਰਾਈ ਨਿੰਦਾ ਨਹੀਂ ਛੂਟੀ, ਯਾਂ ਤੇ ਸੇਵਾ ਕੀਤੀ ਹੂਈ ਸਭ ਨਿਸਫਲ ਹੀ ਹੂਈ ਹੈ, ਭਾਵ ਰਿਦੇ ਕੀ ਪ੍ਰੀਤੀ ਬਿਨਾ ਪੁਰਸ਼ ਕਾ ਕਰਤੱਬ ਨਿਸਫਲ ਹੈ॥੧॥
Prof. Sahib Singhਨਾਹ ਮੂੰਹੋਂ ਪਰਾਈ ਨਿੰਦਿਆ (ਕਰਨ ਦੀ ਆਦਤ) ਹੀ ਗਈ, (ਪੁਰਾਣ ਆਦਿਕ ਪੜ੍ਹਨ ਦੀ) ਸਾਰੀ ਮਿਹਨਤ ਹੀ ਐਵੇਂ ਗਈ ॥੧॥

ਪਦ ਅਰਥ ਨਿਫਲ = ਵਿਅਰਥ, ਨਿਸਫਲ ॥੧॥

SikhNet (Spanish)ni de tus calumnias, entonces de nada sirvió todo ese servicio que le ofreciste a tu Dios. (1)

ਬਾਟ ਪਾਰਿ. ਘਰੁ ਮੂਸਿ ਬਿਰਾਨੋ; ਪੇਟੁ ਭਰੈ ਅਪ੍ਰਾਧੀ ॥

baatt paar. ghar moos biraano; pett bharai apraadhee |

Sant Singh KhalsaBy breaking into the houses of others and robbing them, you fill your belly, you sinner.
Manmohan SinghO sinner, by highway robbery and others house-breaking, thou fill thy belly.
Manmohan Singh (Punjabi)ਹੇ ਪਾਪੀ! ਰਸਤੇ ਦੀ ਮਾਰ ਧਾੜ ਅਤੇ ਹੋਰਨਾ ਦੇ ਝੁੱਗਿਆ ਨੂੰ ਪਾੜ ਲਾ ਕੇ ਤੂੰ ਆਪਣਾ ਢਿਡ ਭਰਦਾ ਹੈ।
Fareedkot Teekaਰਸਤਾ ਮਾਰ ਕੇ ਬੇਗਾਨਾ ਘਰੁ ਚੁਰਾਇ ਕਰ, ਹੇ (ਅਪ੍ਰਾਧੀ) ਪਾਪੀ ਜੀਵ! ਤੂੰ ਪੇਟ ਕੋ ਭਰਤਾ ਹੈਂ॥
Prof. Sahib Singh(ਪੁਰਾਣ ਆਦਿਕ ਸੁਣ ਕੇ ਭੀ) ਪਾਪੀ ਮਨੁੱਖ ਡਾਕੇ ਮਾਰ ਮਾਰ ਕੇ ਪਰਾਏ ਘਰ ਲੁੱਟ ਲੁੱਟ ਕੇ ਹੀ ਆਪਣਾ ਢਿੱਡ ਭਰਦਾ ਰਿਹਾ,

ਪਦ ਅਰਥ ਬਾਟ = ਰਸਤਾ। ਬਾਟ ਪਾਰਿ = ਰਾਹ ਮਾਰ ਕੇ, ਡਾਕੇ ਮਾਰ ਕੇ। ਮੂਸਿ = ਠੱਗ ਕੇ। ਬਿਰਾਨੋ = ਬਿਗਾਨਾ।

SikhNet (Spanish)O ladrón, robas a la gente en los caminos y te metes en sus hogares para robar su despensa

ਜਿਹਿ ਪਰਲੋਕ ਜਾਇ ਅਪਕੀਰਤਿ; ਸੋਈ ਅਬਿਦਿਆ ਸਾਧੀ ॥੨॥

jihi paralok jaae apakeerat; soee abidiaa saadhee |2|

Sant Singh KhalsaBut when you go to the world beyond, your guilt will be well known, by the acts of ignorance which you committed. ||2||
Manmohan SinghThou has practised the ignorance, wherewith infamy shall go with thee in the yond.
Manmohan Singh (Punjabi)ਤੂੰ ਉਹ ਬੇਸਮਝੀ ਕੀਤੀ ਹੈ, ਜਿਸ ਨਾਲ ਅਗਲੇ ਜਹਾਨ ਅੰਦਰ ਤੇਰੇ ਨਾਲ ਬਦਨਾਮੀ ਜਾਵੇਗੀ।
Fareedkot Teekaਪ੍ਰਲੋਕ ਭੀ ਜਾਤਾ ਰਹੇ ਅਰ ਈਹਾਂ ਅਕੀਰਤੀ ਹੋਵੈ, ਅਵਿਦਿਆ ਕੇ ਬਲ ਕਰ ਸੋਈ ਕਰਣੀ ਸਾਧੀ ਹੈ॥੨॥
Prof. Sahib Singhਤੇ (ਸਾਰੀ ਉਮਰ) ਉਹੀ ਮੂਰਖਤਾ ਕਰਦਾ ਰਿਹਾ ਜਿਸ ਨਾਲ ਅਗਲੇ ਜਹਾਨ ਵਿਚ ਭੀ ਬਦਨਾਮੀ (ਦਾ ਟਿੱਕਾ) ਹੀ ਮਿਲੇ ॥੨॥

ਪਦ ਅਰਥ ਜਿਹਿ = ਜਿਸ ਕੰਮ ਨਾਲ। ਅਪਕੀਰਤਿ = (ਅਪ-ਕੀਰਤਿ) ਬਦਨਾਮੀ। ਅਬਿਦਿਆ = ਅ-ਵਿਦਿਆ, ਅਗਿਆਨਤਾ, ਮੂਰਖਤਾ ॥੨॥

SikhNet (Spanish)y los actos de tu ignorante vida sólo te traerán deshonor en el más allá. (2)

ਹਿੰਸਾ ਤਉ ਮਨ ਤੇ. ਨਹੀ ਛੂਟੀ; ਜੀਅ ਦਇਆ. ਨਹੀ ਪਾਲੀ ॥

hinsaa tau man te. nahee chhoottee; jeea deaa. nahee paalee |

Sant Singh KhalsaCruelty has not left your mind; you have not cherished kindness for other living beings.
Manmohan SinghCruel violence has not cherished mercy for living creatures.
Manmohan Singh (Punjabi)ਨਿਰਦਈ ਜਬਰ ਤੇਰੇ ਚਿੱਤ ਤੋਂ ਦੂਰ ਨਹੀਂ ਹੋਇਆ ਅਤੇ ਤੂੰ ਪ੍ਰਾਣ-ਧਾਰੀਆਂ ਤੇ ਰਹਿਮ ਨਹੀਂ ਕੀਤਾ।
Fareedkot Teekaਹਿੰਸਾ ਤੌ ਮਨ ਤੇ ਨਹੀਂ ਛੂਟੀ ਹੈ ਔਰ ਜੀਵੋਂ ਕੇ ਊਪਰ ਕੁਛ ਦ੍ਯਾ ਭੀ ਨਹੀਂ (ਪਾਲੀ) ਕਰੀ॥
Prof. Sahib Singh(ਧਰਮ ਪੁਸਤਕ ਸੁਣ ਕੇ ਭੀ) ਤੇਰੇ ਮਨ ਵਿਚੋਂ ਨਿਰਦਇਤਾ ਨਾਹ ਗਈ, ਤੂੰ ਲੋਕਾਂ ਨਾਲ ਪਿਆਰ ਦਾ ਸਲੂਕ ਨਾਹ ਕੀਤਾ,

ਪਦ ਅਰਥ ਹਿੰਸਾ = ਨਿਰਦਇਤਾ। ਜੀਅ = ਜੀਵਾਂ ਨਾਲ। ਦਇਆ = ਪਿਆਰ।

SikhNet (Spanish)La crueldad no ha dejado tu mente y no has desarrollado la Bondad por los demás seres vivientes.

ਪਰਮਾਨੰਦ ਸਾਧਸੰਗਤਿ ਮਿਲਿ; ਕਥਾ ਪੁਨੀਤ. ਨ ਚਾਲੀ ॥੩॥੧॥੬॥

paramaanand saadhasangat mil; kathaa puneet. na chaalee |3|1|6|

Sant Singh KhalsaParmaanand has joined the Saadh Sangat, the Company of the Holy. Why have you not followed the sacred teachings? ||3||1||6||
Manmohan SinghParma Nand, why have not recited the immaculate gospel of God meeting with the society of saints.
Manmohan Singh (Punjabi)ਪਰਮਾਨੰਦ, ਤੂੰ ਸਤਿਸੰਗਤ ਨਾਲ ਮਿਲ ਕੇ ਵਾਹਿਗੁਰੂ ਦੀ ਪਵਿੱਤਰ ਕਥਾ ਵਾਰਤਾ ਨੂੰ ਚਾਲੂ (ਉਚਾਰਨ) ਨਹੀਂ ਕਰਦਾ।
Fareedkot Teekaਰਾਮਾਨੰਦ ਜੀ ਕੇ ਗੁਰ ਭਾਈ ਪਰਮਾਨੰਦ ਜੀ ਕਹਿਤੇ ਹੈਂ: ਸਾਧ ਸੰਗਤਿ ਮੇਂ ਮਿਲ ਕਰ ਕੇ ਪਰਮੇਸ੍ਵਰ ਕੀ ਪਵਿਤ੍ਰ ਕਥਾ ਭੀ ਕਬੀ ਨਾ (ਚਾਲੀ) ਚਲਾਈ, ਭਾਵ ਕਥਾ ਭੀ ਕਭੀ ਤੈਨੇ ਸੁਣੀ ਨਹੀਂ॥੩॥੧॥੬॥☬ਇਹੁ ਸਬਦ ਸਾਰਾ ਕਿਉਂ ਨਾ ਉਚਾਰਾ? ਇਸ ਵਿਕਲਪ ਦਾ ਉਤ੍ਰ ਇਹੁ ਹੈ: ਪ੍ਰੇਮ ਕਰ ਤੁਕ ਉਚਾਰੀ। ਪੁਨਾ ਵਹੁ ਸੂਰਦਾਸ ਪ੍ਰੇਮੀ ਸਮਾਧੀ ਇਸਥਿਤ ਹੋ ਗ੍ਯਾ। ਪੁਨਾ ਗੁਰੂ ਜੀਨੇ ਆਪ ਸਬਦ ਉਚਾਰ ਕਰ ਅੰਕ ਕੋ ਸੂਰਦਾਸ ਦਾ ਨਾਮੁ ਲਿਖ ਕਰ ਸਮਾਪਤ ਕਰ ਤਿਸ ਕੋ ਸਿਰੇਪਾਉ ਦੀਆ ਹੈ॥ ਸੋ ਤੁਕ ਕਹਿਤੇ ਹੈਂ:
Prof. Sahib Singhਹੇ ਪਰਮਾਨੰਦ! ਸਤਸੰਗ ਵਿਚ ਬੈਠ ਕੇ ਤੂੰ ਕਦੇ ਪ੍ਰਭੂ ਦੀਆਂ ਪਵਿੱਤਰ (ਕਰਨ ਵਾਲੀਆਂ) ਗੱਲਾਂ ਨਾਹ ਚਲਾਈਆਂ (ਭਾਵ, ਜੇ ਤੈਨੂੰ ਸਤਸੰਗ ਕਰਨ ਦਾ ਸ਼ੌਕ ਨਾਹ ਪਿਆ ਤਾਂ ਪੁਰਾਣ ਆਦਿਕ ਧਰਮ ਪੁਸਤਕਾਂ ਦਾ ਸੁਣਨਾ ਵਿਅਰਥ ਹੀ ਗਿਆ) ॥੩॥੧॥੬॥

ਪਦ ਅਰਥ ਪੁਨੀਤ = ਪਵਿੱਤਰ ॥੩॥੧॥੬॥

ਭਗਤ-ਬਾਣੀ ਦੇ ਵਿਰੋਧੀ ਵੀਰ ਨੇ ਪਰਮਾਨੰਦ ਜੀ ਅਤੇ ਉਹਨਾਂ ਦੇ ਇਸ ਸ਼ਬਦ ਬਾਰੇ ਇਉਂ ਲਿਖਿਆ ਹੈ: "ਭਗਤ ਪਰਮਾਨੰਦ ਜੀ ਕਨੌਜੀਏ ਕੁਬਜ ਬ੍ਰਾਹਮਣਾਂ ਵਿਚੋਂ ਸਨ। ਆਪ ਸੁਆਮੀ ਬਲਭ ਚਾਰਯ ਦੇ ਚੇਲੇ ਬਣੇ। ਇਹਨਾਂ ਨੇ ਵੈਸ਼ਨਵ ਮਤ ਨੂੰ ਚੰਗੀ ਤਰੱਕੀ ਦਿੱਤੀ। ਆਪ ਕਵੀ ਭੀ ਚੰਗੇ ਸਨ, ਆਪ ਦਾ ਤਖ਼ੱਲਸ (ਕਵੀ-ਛਾਪ) ਸਾਰੰਗ ਸੀ। ਇਹਨਾਂ ਨੇ ਕ੍ਰਿਸ਼ਨ-ਉਪਮਾ ਦੀ ਕਾਫ਼ੀ ਕਵਿਤਾ ਰਚੀ ਹੈ। "ਇਕ ਸ਼ਬਦ ਸਾਰੰਗ ਰਾਗ ਅੰਦਰ ਛਾਪੇ ਦੀ ਮੌਜੂਦਾ ਬੀੜ ਅੰਦਰ ਪੜ੍ਹਨ ਵਿਚ ਆਉਂਦਾ ਹੈ, ਜੋ ਵੈਸ਼ਨੋ ਮਤ ਦੇ ਬਿਲਕੁਲ ਅਨੁਕੂਲ ਹੈ; ਪਰ ਗੁਰਮਤਿ ਵੈਸ਼ਨੋ ਮਤ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕਰਦੀ ਹੈ। ਭਗਤ ਜੀ ਫ਼ੁਰਮਾਂਦੇ ਹਨ: ਹਿੰਸਾ ਤਉ ਮਨ ਤੇ ਨਹੀ ਛੂਟੀ, ਜੀਅ ਦਇਆ ਨਹੀ ਪਾਲੀ। ਪਰਮਾਨੰਦ ਸਾਧ ਸੰਗਤਿ ਮਿਲਿ, ਕਥਾ, ਪੁਨੀਤ ਨ ਚਾਲੀ। "ਇਹ ਮਰਯਾਦਾ ਵੈਸ਼ਨਵ ਅਤੇ ਜੈਨ ਮਤ ਵਾਲਿਆਂ ਦੀ ਹੈ, ਗੁਰਮਤਿ ਇਸ ਸਿੱਧਾਂਤ ਦਾ ਖੰਡਨ ਕਰਦੀ ਹੈ। ਸਿੱਖ ਧਰਮ ਜੀਵ-ਹਿੰਸਾ ਜਾਂ ਅਹਿੰਸਾ ਦਾ ਪ੍ਰਚਾਰਕ ਨਹੀਂ ਹੈ, ਗੁਰੂ ਕਾ ਮਤ ਰਾਜ-ਜੋਗ ਹੈ, ਖੜਗਧਾਰੀ ਹੋਣਾ ਸਿੱਖ ਦਾ ਧਰਮ ਹੈ। ਜੀਵ-ਅਹਿੰਸਾ ਵੈਸ਼ਨਵਾਂ ਜੈਨੀਆਂ ਬੋਧੀਆਂ ਦੇ ਧਾਰਮਿਕ ਨੇਮ ਹਨ।" ਵਿਰੋਧੀ ਵੀਰ ਨੇ ਸ਼ਬਦ ਵਿਚੋਂ ਸਿਰਫ਼ ਉਤਨਾ ਹੀ ਹਿੱਸਾ ਲਿਆ ਹੈ, ਜਿਸ ਨਾਲ ਕਿਸੇ ਪਾਠਕ ਨੂੰ ਭੁਲੇਖਾ ਪੈ ਸਕੇ। ਸਗੋਂ ਇਸ ਗੱਲੋਂ ਭੀ ਰਤਾ ਉਕਾਈ ਹੀ ਖਾ ਗਏ ਹਨ। ਸਿਰਫ਼ ਇਕੋ ਤੁਕ ਲੈਣੀ ਸੀ, ਦੂਜੀ ਤੁਕ ਤਾਂ ਉਹਨਾਂ ਦੀ ਮਦਦ ਨਹੀਂ ਕਰਦੀ। ਲਫ਼ਜ਼ 'ਹਿੰਸਾ' ਅਤੇ 'ਜੀਅ ਦਇਆ' ਦਾ ਅਰਥ

SikhNet (Spanish)Parmanand se ha unido a la Saad Sangat, la Compañía de los Santos, ¿ Por qué no has seguido las Sagradas Enseñanzas? (3-1-6)

Open this shabad →

Shabad Bhagat Surdas Ji Raag Saarang

ਛਾਡਿ ਮਨ; ਹਰਿ, ਬਿਮੁਖਨ ਕੋ ਸੰਗੁ ॥

chhaadd man; har, bimukhan ko sang |

Sant Singh KhalsaO mind, do not even associate with those who have turned their backs on the Lord.
Manmohan SinghO man, abandon thou the association of the non-believers in God.
Manmohan Singh (Punjabi)ਹੇ ਬੰਦੇ! ਤੂੰ ਰੱਬ ਵਿੱਚ ਭਰੋਸਾ ਨਾਂ ਰਖਣ ਵਾਲਿਆਂ ਦਾ ਮੇਲ-ਮਿਲਾਪ ਤਿਆਗ ਦੇ।
Fareedkot Teekaਹੇ ਮਨ! ਜੋ ਹਰਿ ਸੇ ਬੇਮੁਖ ਹੈਂ ਤਿਨ ਕਾ ਸੰਗ ਤ੍ਯਾਗ ਦੇ॥☬ਤੌ ਇਹ ਸੂਰਦਾਸ ਜੀ ਕਾ ਸਾਰਾ ਸਬਦ ਭਾਈ ਬੰਨੋ ਦੀ ਬੀੜ ਮੇਂ ਹੈ।
Prof. Sahib Singhਹੇ (ਮੇਰੇ) ਮਨ! ਉਹਨਾਂ ਬੰਦਿਆਂ ਦਾ ਸਾਥ ਛੱਡ ਦੇਹ, ਜੋ ਪਰਮਾਤਮਾ ਵਲੋਂ ਬੇ-ਮੁਖ ਹਨ।

ਪਦ ਅਰਥ ਮਨ = ਹੇ ਮਨ! ਕੋ = ਦਾ। ਸੰਗੁ = ਸਾਥ। ਹਰਿ ਬਿਮੁਖਨ ਕੋ ਸੰਗੁ = ਉਹਨਾਂ ਦਾ ਸਾਥ ਜੋ ਪਰਮਾਤਮਾ ਵਲੋਂ ਬੇਮੁਖ ਹਨ।

* ਨੋਟ: ਸ੍ਰੀ ਗ੍ਰੰਥ ਸਾਹਿਬ ਵਿਚ ਜਿਸ ਭੀ ਭਗਤ ਦੀ ਬਾਣੀ ਦਰਜ ਹੋਈ ਹੈ, ਆਮ ਤੌਰ ਤੇ ਉਸ ਦਾ ਨਾਮ ਉਸ ਦੀ ਬਾਣੀ ਲਿਖਣ ਤੋਂ ਪਹਿਲਾਂ ਲਿਖ ਦਿੱਤਾ ਗਿਆ ਹੈ। ਪਰ ਇਹ ਕਿਸੇ ਸ਼ਬਦ ਦੀ ਇਕੋ ਹੀ ਤੁਕ ਹੈ, ਇਸ ਦੇ ਸ਼ੁਰੂ ਵਿਚ ਇਸ ਦੇ ਉੱਚਾਰਨ ਵਾਲੇ ਭਗਤ ਦਾ ਨਾਮ ਭੀ ਨਹੀਂ ਦਿੱਤਾ ਗਿਆ, ਤੇ ਨਾਹ ਹੀ ਸਾਰਾ ਸ਼ਬਦ ਹੈ ਜਿਥੋਂ ਉਸ ਦਾ ਨਾਮ ਪਤਾ ਲੱਗ ਸਕੇ। ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਹੋਰ ਕੋਈ ਗਵਾਹੀ ਨਾ ਲਈ ਜਾਏ ਤਾਂ ਇਹ ਕਿਸ ਦੀ ਉਚਾਰੀ ਹੋਈ ਤੁਕ ਸਮਝੀ ਜਾਏ? ਇਸ ਦਾ ਉੱਤਰ ਅਗਲੇ ਸ਼ਬਦ ਦੇ ਸ਼ੁਰੂ ਵਿਚ ਲਿਖੇ ਸਿਰ-ਲੇਖ ਤੋਂ ਮਿਲਦਾ ਹੈ; ਭਾਵ, ਇਹ ਇਕ ਤੁਕ 'ਸੂਰਦਾਸ' ਜੀ ਦੀ ਹੈ। ਪਰ ਇਹ ਅਗਲਾ ਸਿਰ-ਲੇਖ ਭੀ ਰਤਾ ਗਹੁ ਨਾਲ ਵੇਖਣ ਵਾਲਾ ਹੈ; ਸਿਰ-ਲੇਖ ਇਉਂ ਹੈ: 'ਸਾਰੰਗ ਮਹਲਾ ੫ ਸੂਰਦਾਸ'। ਜੇ ਅਗਲਾ ਸ਼ਬਦ ਭਗਤ ਸੂਰਦਾਸ ਜੀ ਦਾ ਹੁੰਦਾ, ਤਾਂ ਲਫ਼ਜ਼ 'ਮਹਲਾ ੫' ਇਸ ਸਿਰ-ਲੇਖ ਦੇ ਨਾਲ ਨਾਹ ਹੁੰਦੇ। ਲਫ਼ਜ਼ 'ਮਹਲਾ ੫' ਦੱਸਦੇ ਹਨ ਕਿ ਇਹ ਅਗਲਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਉਚਾਰਿਆ ਹੋਇਆ ਹੈ। ਇਥੇ ਕਿਸ ਸੰਬੰਧ ਵਿਚ ਇਸ ਸ਼ਬਦ ਦੀ ਲੋੜ ਪਈ? ਉੱਪਰ-ਦਿੱਤੀ ਹੋਈ ਇੱਕ ਤੁਕ ਦੀ ਵਿਆਖਿਆ ਕਰਨ ਲਈ, ਕਿ ਹਰੀ ਤੋਂ ਬੇ-ਮੁਖਾਂ ਦਾ ਸੰਗ ਕਿਵੇਂ ਛੱਡਣਾ ਹੈ। ਸੋ, ਇਸ ਸਿਰ-ਲੇਖ ਵਿਚ ਸੂਰਦਾਸ ਜੀ ਨੂੰ ਸੰਬੋਧਨ ਕਰ ਕੇ ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰ ਕੇ ਫ਼ੁਰਮਾਂਦੇ ਹਨ ਕਿ ਜਿਉਂ ਜਿਉਂ 'ਹਰਿ ਕੇ ਸੰਗ ਬਸੇ ਹਰਿ ਲੋਕ' ਤਿਉਂ ਤਿਉਂ 'ਆਨ ਬਸਤੁ ਸਿਉ ਕਾਜੁ ਨ ਕਛੂਐ'; ਇਸ

SikhNet (Spanish)Oh mente, no pienses en acercarte a aquéllos que le han dado la espalda al Señor.

Open this shabad →

Shabad Bhagat Surdas Ji Raag Saarang

ਸਾਰੰਗ ਮਹਲਾ ੫ ਸੂਰਦਾਸ ॥

saarang mahalaa 5 sooradaas |

Sant Singh KhalsaSaarang, Fifth Mehl, Sur Daas:
Manmohan SinghSarang 5th Guru Sur Das.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ। ਸੂਰਦਾਸ।
Prof. Sahib Singhਰਾਗ ਸਾਰੰਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ, ਭਗਤ ਸੂਰਦਾਸ ਦੇ ਸਿਰਲੇਖ ਹੇਠ।
SikhNet (Spanish)Sarang, Mejl Guru Aryan Dev, Quinto Canal Divino, Surdas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਹਰਿ ਕੇ ਸੰਗ; ਬਸੇ ਹਰਿ ਲੋਕ ॥

har ke sang; base har lok |

Sant Singh KhalsaThe people of the Lord dwell with the Lord.
Manmohan SinghThe men of God, ever dwell with God.
Manmohan Singh (Punjabi)ਰੱਬ ਦੇ ਬੰਦੇ, ਸਦਾ ਹੀ ਰੱਬ ਨਾਲ ਵਸਦੇ ਹਨ।
Fareedkot Teekaਹਰੀ ਕੇ ਲੋਕ ਸੰਤ ਜਨ ਹਰੀ ਕੇ ਸੰਗ ਬਸਤੇ ਹੈਂ॥
Prof. Sahib Singh(ਹੇ ਸੂਰਦਾਸ!) ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬੰਦੇ (ਸਦਾ) ਪਰਮਾਤਮਾ ਦੇ ਨਾਲ ਵੱਸਦੇ ਹਨ (ਇਸ ਤਰ੍ਹਾਂ ਸਹਿਜ ਸੁਭਾਇ ਬੇ-ਮੁਖਾਂ ਨਾਲੋਂ ਉਹਨਾਂ ਦਾ ਸਾਥ ਛੁੱਟ ਜਾਂਦਾ ਹੈ);

ਪਦ ਅਰਥ ਹਰਿ ਲੋਕ = ਪਰਮਾਤਮਾ ਦੀ ਬੰਦਗੀ ਕਰਨ ਵਾਲੇ।

SikhNet (Spanish)Los Gurmukjs habitan siempre en Dios, ellos se rinden en cuerpo, mente

ਤਨੁ ਮਨੁ ਅਰਪਿ. ਸਰਬਸੁ ਸਭੁ ਅਰਪਿਓ; ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥

tan man arap. sarabas sabh arapio; anad sehaj dhun jhok |1| rahaau |

Sant Singh KhalsaThey dedicate their minds and bodies to Him; they dedicate everything to Him. They are intoxicated with the celestial melody of intuitive ecstasy. ||1||Pause||
Manmohan SinghUnto God they dedicate their body and soul and also dedicate they there entire family to Him. While uttering His Name they are intoxicated with the melody of celestial bliss. Pause.
Manmohan Singh (Punjabi)ਵਾਹਿਗੁਰੂ ਨੂੰ ਉਹ ਆਪਣੀ ਦੇਹ ਤੇ ਆਤਮਾ ਭੇਟਾ ਕਰਦੇ ਹਨ ਅਤੇ ਉਹ ਆਪਣਾ ਸਾਰਾ ਸਰੱਬੰਸ ਭੀ ਉਸ ਨੂੰ ਭੇਟਾ ਕਰ ਦਿੰਦੇ ਹਨ। ਉਸ ਦੇ ਨਾਮ ਨੂੰ ਉਚਾਰਦੇ ਹੋਏ ਉਹ ਬੈਕੁੰਠੀ ਪ੍ਰਸੰਨਤਾ ਦੇ ਕੀਰਤਨ ਨਾਲ ਮਤਵਾਲੇ ਹੋ ਜਾਂਦੇ ਹਨ। ਠਹਿਰਾਉ।
Fareedkot Teekaਤਨ ਮਨ ਕੋ ਅਰਪ ਕਰ ਕੇ ਪੁਨਹ ਭਗਵੰਤ ਕੋ ਅਪਨਾ ਸਰਬੰਸ ਅਰਪਨ ਕਰ ਦੀਆ ਹੈ ਅਰ ਅਨੰਦਦਾਇਕ ਸਾਂਤੀ ਰੂਪ ਧੁਨੀ ਵਿਖੇ ਅਰਥਾਤ ਨਾਮ ਉਚਾਰਨ ਰੂਪ ਸਬਦੋਂ ਮੇਂ (ਝੋਕ) ਬ੍ਰਿਤੀ ਲਗ ਰਹੀ ਹੈ॥੧॥ ਰਹਾਉ ॥
Prof. Sahib Singhਉਹ ਆਪਣਾ ਤਨ ਮਨ ਆਪਣਾ ਸਭ ਕੁਝ (ਇਸ ਪਿਆਰ ਤੋਂ) ਸਦਕੇ ਕਰ ਦੇਂਦੇ ਹਨ, ਉਹਨਾਂ ਨੂੰ ਆਨੰਦ ਦੇ ਹੁਲਾਰੇ ਆਉਂਦੇ ਹਨ, ਸਹਿਜ ਅਵਸਥਾ ਦੀ ਤਾਰ (ਉਹਨਾਂ ਦੇ ਅੰਦਰ ਬੱਝ ਜਾਂਦੀ ਹੈ) ॥੧॥ ਰਹਾਉ ॥

ਪਦ ਅਰਥ ਅਰਪਿ = ਭੇਟਾ ਕਰ ਕੇ, ਵਾਰ ਕੇ। ਸਰਬਸੁ = (Skt. सर्वस्व। ਸ੍ਵ = ਧਨ, ਸਭ ਕੁਝ, all in all) ਆਪਣਾ ਸਭ ਕੁਝ। ਸਹਜ = ਅਡੋਲਤਾ। ਧੁਨਿ = ਸੁਰ। ਝੋਕ = ਹੁਲਾਰਾ, ਝੂਟਾ ॥੧॥ ਰਹਾਉ ॥

SikhNet (Spanish)y todo lo que tienen y se inmergen en el encantamiento de la Melodía del Éxtasis del Equilibrio. (1-Pausa)

ਦਰਸਨੁ ਪੇਖਿ. ਭਏ ਨਿਰਬਿਖਈ; ਪਾਏ ਹੈ ਸਗਲੇ ਥੋਕ ॥

darasan pekh. bhe nirabikhee; paae hai sagale thok |

Sant Singh KhalsaGazing upon the Blessed Vision of the Lord's Darshan, they are cleansed of corruption. They obtain absolutely everything.
Manmohan SinghSeeing the Lord's vision, they are freed of sin, and obtain all the things.
Manmohan Singh (Punjabi)ਸਾਹਿਬ ਦਾ ਦੀਦਾਰ ਵੇਖ ਕੇ ਉਹ ਪਾਪ-ਰਹਿਤ ਹੋ ਜਾਂਦੇ ਹਨ ਅਤੇ ਸਾਰੀਆਂ ਵਸਤੂਆਂ ਨੂੰ ਪਾ ਲੈਂਦੇ ਹਨ।
Fareedkot Teekaਹਰੀ ਕੇ ਦਰਸਨ ਕੋ ਦੇਖ ਕਰ ਬਿਖ੍ਯੋਂ ਸੇ ਰਹਿਤ ਹੂਏ ਹੈਂ ਔਰ ਸਗਲੇ (ਥੋਕ) ਪਦਾਰਥ ਤਿਨੋਂ ਨੇ ਪਾਇ ਲੀਏ ਹੈਂ॥
Prof. Sahib Singh(ਹੇ ਸੂਰਦਾਸ!) ਭਗਤੀ ਕਰਨ ਵਾਲੇ ਬੰਦੇ ਪ੍ਰਭੂ ਦਾ ਦੀਦਾਰ ਕਰ ਕੇ ਵਿਸ਼ੇ ਵਿਕਾਰਾਂ ਤੋਂ ਬਚ ਜਾਂਦੇ ਹਨ, ਉਹਨਾਂ ਨੂੰ ਸਾਰੇ ਪਦਾਰਥ ਮਿਲ ਜਾਂਦੇ ਹਨ (ਭਾਵ, ਉਹਨਾਂ ਦੀਆਂ ਵਾਸ਼ਨਾਂ ਮੁੱਕ ਜਾਂਦੀਆਂ ਹਨ);

ਪਦ ਅਰਥ ਨਿਰਬਿਖਈ = ਵਿਸ਼ਿਆਂ ਤੋਂ ਰਹਿਤ। ਥੋਕ = ਪਦਾਰਥ।

SikhNet (Spanish)Teniendo la Visión del Señor, se liberan de sus vicios y logran todo lo que su Alma añora,

ਆਨ ਬਸਤੁ ਸਿਉ ਕਾਜੁ. ਨ ਕਛੂਐ; ਸੁੰਦਰ ਬਦਨ ਅਲੋਕ ॥੧॥

aan basat siau kaaj. na kachhooai; sundar badan alok |1|

Sant Singh KhalsaThey have nothing to do with anything else; they gaze on the beauteous Face of God. ||1||
Manmohan SinghGazing on the Lord's beauteous face, they have nothing to do with any other affair.
Manmohan Singh (Punjabi)ਸੁਆਮੀ ਦਾ ਸੋਹਣਾ ਮੁਖਾਰਬਿੰਦ ਵੇਖਣ ਦੁਆਰਾ, ਉਨ੍ਹਾਂ ਦਾ ਕਿਸੇ ਹੋਰਸ ਕੰਮ ਨਾਲ ਕੋਈ ਵਾਸਤਾ ਨਹੀਂ ਰਹਿ ਜਾਂਦਾ।
Fareedkot Teekaਸੁੰਦਰ ਬਦਨ ਹਰੀ ਕੋ (ਅਲੋਕ) ਵਿਚਾਰ ਕਰ ਵਾ ਦੇਖ ਕਰ ਕੇ ਔਰ ਬਸਤੂ ਸੇ ਕੁਛ ਕਾਮ ਨਹੀਂ ਰਹਾ॥੧॥
Prof. Sahib Singhਪ੍ਰਭੂ ਦੇ ਸੋਹਣੇ ਮੁਖ ਦਾ ਦੀਦਾਰ ਕਰ ਕੇ ਉਹਨਾਂ ਨੂੰ ਦੁਨੀਆ ਦੀ ਕਿਸੇ ਹੋਰ ਸ਼ੈ ਦੀ ਕੋਈ ਗ਼ਰਜ਼ ਨਹੀਂ ਰਹਿ ਜਾਂਦੀ ॥੧॥

ਪਦ ਅਰਥ ਆਨ = ਹੋਰ। ਕਾਜੁ = ਗ਼ਰਜ਼। ਬਦਨ = ਮੂੰਹ। ਅਲੋਕ = ਵੇਖ ਕੇ ॥੧॥

SikhNet (Spanish)no se involucran en nada más, pues ven la Eterna Permanencia del Dios Glorioso. (1)

ਸਿਆਮ ਸੁੰਦਰ ਤਜਿ. ਆਨ ਜੁ ਚਾਹਤ; ਜਿਉ ਕੁਸਟੀ ਤਨਿ ਜੋਕ ॥

siaam sundar taj. aan ju chaahat; jiau kusattee tan jok |

Sant Singh KhalsaBut one who forsakes the elegantly beautiful Lord, and harbors desire for anything else, is like a leech on the body of a leper.
Manmohan SinghForsaking the sable and beauteous Lord, he who desires anything else, is life a leech on the body of a leper.
Manmohan Singh (Punjabi)ਸਿਆਹ ਅਤੇ ਸੋਹਣੇ ਸੁਆਮੀ ਨੂੰ ਛੱਡ ਕੇ ਜੋ ਕਿਸੇ ਹੋਰਸ ਸ਼ੈ ਦੀ ਇਛਿਆ ਕਰਦਾ ਹੈ, ਉਹ ਕੋੜ੍ਹੀ ਦੀ ਦੇਹ ਉਤੇ ਇਕ ਜੋਕ ਦੀ ਮਾਨੰਦ ਹੈ।
Fareedkot Teekaਐਸੇ ਸ੍ਯਾਮ ਸੁੰਦਰ ਸ੍ਵਰੂਪ ਧਾਰਨੇ ਵਾਲੇ ਪਰਮੇਸ੍ਵਰ ਕੋ ਤ੍ਯਾਗ ਕਰ ਜੋ ਔਰ ਕੋ ਚਾਹਤੇ ਹੈਂ। ਵਹੁ ਬਾਰ ਬਾਰ ਐਸੇ ਨਸ਼ਟ ਹੋਤੇ ਹੈਂ ਜ੍ਯੋਂ ਕੁਸ਼ਟੀ ਕੇ ਸਰੀਰ ਕੋ ਜੋਕ ਲਗੀ ਹੋਈ ਮਰ ਜਾਤੀ ਹੈ ਬਚਤੀ ਨਹੀਂ ਹੈ॥
Prof. Sahib Singhਜੋ ਮਨੁੱਖ ਸੋਹਣੇ ਸਾਂਵਲੇ ਸੱਜਣ (ਪ੍ਰਭੂ) ਨੂੰ ਵਿਸਾਰ ਕੇ ਹੋਰ ਹੋਰ ਪਦਾਰਥਾਂ ਦੀ ਲਾਲਸਾ ਕਰਦੇ ਹਨ, ਉਹ ਉਸ ਜੋਕ ਵਾਂਗ ਹਨ, ਜੋ ਕਿਸੇ ਕੋਹੜੀ ਦੇ ਸਰੀਰ ਤੇ (ਲੱਗ ਕੇ ਗੰਦ ਹੀ ਚੂਸਦੀ ਹੈ)।

ਪਦ ਅਰਥ ਸਿਆਮ = ਸਾਂਵਲੇ ਰੰਗ ਵਾਲਾ। ਤਜਿ = ਛੱਡ ਕੇ। ਕੁਸਟੀ ਤਨਿ = ਕੋਹੜੀ ਦੇ ਸਰੀਰ ਉੱਤੇ।

SikhNet (Spanish)Quien no busca a su Dios, es como el gusano que se alimenta del leproso.

ਸੂਰਦਾਸ ਮਨੁ. ਪ੍ਰਭਿ ਹਥਿ ਲੀਨੋ; ਦੀਨੋ ਇਹੁ ਪਰਲੋਕ ॥੨॥੧॥੮॥

sooradaas man. prabh hath leeno; deeno ihu paralok |2|1|8|

Sant Singh KhalsaSays Sur Daas, God has taken my mind in His Hands. He has blessed me with the world beyond. ||2||1||8||
Manmohan SinghSur Das, the Lord has taken my soul in His hand and has blessed me with this hand and has blessed me with this Heaven of His.
Manmohan Singh (Punjabi)ਸੂਰਦਾਸ, ਪ੍ਰਭੂ ਨੇ ਮੇਰੀ ਆਤਮਾ ਆਪਣੇ ਹੱਥ ਵਿੱਚ ਲੈ ਲਈ ਹੈ ਅਤੇ ਮੈਨੂੰ ਆਪਣਾ ਇਕ ਬੈਕੁੰਠ ਪਰਦਾਨ ਕਰ ਦਿਤਾ ਹੈ।
Fareedkot Teekaਸੂਰਦਾਸ ਜੀ ਕਹਿਤੇ ਹੈਂ: ਮਨ ਮੇਰਾ ਪ੍ਰਭੂ ਨੇ ਅਪਨੇ ਹਾਥ ਮੇਂ ਲੇ ਲੀਆ ਹੈ ਅਰਥਾਤ ਵਸ ਕਰ ਲੀਆ ਹੈ। ਇਹ ਲੋਕ ਅਰ ਪਰਲੋਕ ਦੀਨੇ ਹੈ, ਭਾਵ ਪਰਮੇਸ੍ਵਰ ਮੇਂ ਪ੍ਰੀਤ ਲਗਾਉਣੇ ਕਰ ਪੁਰਸ਼ ਲੋਕ ਪਰਲੋਕ ਮੇਂ ਸੁਖ ਪਾਵਤਾ ਹੈ॥੨॥੧॥੮॥☬ਉਪਦੇਸ਼ ਕਰ ਵੈਰਾਗ ਕੋ ਉਪਜਾਵਤੇ ਹੂਏ ਕਹਿਤੇ ਹੈਂ:
Prof. Sahib Singhਪਰ, ਹੇ ਸੂਰਦਾਸ! ਜਿਨ੍ਹਾਂ ਦਾ ਮਨ ਪ੍ਰਭੂ ਨੇ ਆਪ ਆਪਣੇ ਹੱਥ ਵਿਚ ਲੈ ਲਿਆ ਹੈ ਉਹਨਾਂ ਨੂੰ ਉਸ ਨੇ ਇਹ ਲੋਕ ਤੇ ਪਰਲੋਕ ਦੋਵੇਂ ਬਖ਼ਸ਼ੇ ਹਨ (ਭਾਵ, ਉਹ ਲੋਕ ਪਰਲੋਕ ਦੋਹੀਂ ਥਾਈਂ ਆਨੰਦ ਵਿਚ ਰਹਿੰਦੇ ਹਨ) ॥੨॥੧॥੮॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਹਥਿ = (ਆਪਣੇ) ਹੱਥ ਵਿਚ। ਇਹੁ = ਇਹ ਲੋਕ, ਇਸ ਲੋਕ ਵਿਚ ਸੁਖ ॥੨॥੧॥੮॥

* ਨੋਟ: ਲਫ਼ਜ਼ 'ਮਹਲਾ ੫' ਤੋਂ ਜ਼ਾਹਰ ਹੁੰਦਾ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੈ। ਲਫ਼ਜ਼ 'ਸੂਰਦਾਸ' ਦੱਸਦਾ ਹੈ ਕਿ ਸਤਿਗੁਰੂ ਜੀ ਨੇ ਸੂਰਦਾਸ ਜੀ ਦੀ ਉਚਾਰੀ ਪਿਛਲੀ ਤੁਕ ਦੇ ਸੰਬੰਧ ਵਿਚ ਇਹ ਸ਼ਬਦ ਉਚਾਰਿਆ ਹੈ। * ਨੋਟ: ਭਾਵੇਂ ਭਗਤ ਸੂਰਦਾਸ ਜੀ ਦੀ ਇਕੋ ਹੀ ਤੁਕ ਦਰਜ ਕੀਤੀ ਹੈ, ਪਰ ਗਿਣਤੀ ਵਿਚ ਉਸ ਨੂੰ ਸਾਰੇ ਸ਼ਬਦ ਵਾਂਗ ਗਿਣਿਆ ਹੈ; ਤਾਹੀਏਂ ਹੁਣ ਤਕ ਦੀ ਗਿਣਤੀ ੮ ਬਣਦੀ ਹੈ। ਜੇ ਸਤਿਗੁਰੂ ਜੀ ਨੇ ਆਪ ਹੀ ਸੂਰਦਾਸ ਜੀ ਦਾ ਸਾਰਾ ਸ਼ਬਦ ਦਰਜ ਕਰਾਇਆ ਹੁੰਦਾ, ਤਾਂ ਇਸ ਸ਼ਬਦ ਦੇ ਸਿਰਲੇਖ ਵਾਸਤੇ ਲਫ਼ਜ਼ ਸਿਰਫ਼ 'ਮਹਲਾ ੫' ਹੁੰਦਾ; ਇਸ ਨਾਲ ਲਫ਼ਜ਼ 'ਸੂਰਦਾਸ' ਦੀ ਲੋੜ ਨਹੀਂ ਸੀ। ਕਈ ਵਿਦਵਾਨਾਂ ਦਾ ਖ਼ਿਆਲ ਹੈ ਕਿ ਦੋ ਸੂਰਦਾਸ ਹੋਏ ਹਨ, ਪਰ ਜਿਹੜਾ ਭੀ ਹੈ ਉਸ ਦੀ ਸਿਰਫ਼ ਇਕੋ ਤੁਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਹ ਸ਼ਬਦ ਸਤਿਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਹੈ। ਸੂਰਦਾਸ ਦਾ ਨਹੀਂ। * ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ-ਬਾਣੀ ਦੇ ਵਿਰੋਧੀ ਸੱਜਣ ਭਗਤ ਸੂਰਦਾਸ ਜੀ ਬਾਰੇ ਇਉਂ ਲਿਖਦੇ ਹਨ: 'ਭਗਤ ਸੂਰਦਾਸ ਜੀ ਜ਼ਾਤ ਦੇ ਬ੍ਰਾਹਮਣ ਸਨ। ਆਪ ਦਾ ਜਨਮ ਸੰਮਤ ੧੫੮੬ ਬਿ: ਦਾ ਪਤਾ ਲੱਗਦਾ ਹੈ। ਇਹਨਾਂ ਦਾ ਅਸਲ ਨਾਮ ਮਦਨ ਮੋਹਨ ਸੀ, ਪਹਿਲਾਂ ਆਪ ਸੰਧੀਲਾ ਦੇ ਹਾਕਮ ਰਹੇ। ਆਪ ਜੀ ਦੇ ਦੋ ਸ਼ਬਦ ਰਾਗ ਸਾਰੰਗ ਭਗਤ ਬਾਣੀ ਸੰਗ੍ਰਹਿ ਵਿਚ ਆਏ ਹਨ। ਇਕ ਸ਼ਬਦ ਤਾਂ ਪੂਰਾ ਹੈ, ਅਤੇ ਦੂਜੇ ਦੀ ਕੇਵਲ ਇਕੋ ਪੰਗਤੀ ਲਿਖੀ ਹੈ। ਪਰੰਤੂ ਬੰਨੋ ਵਾਲੀ ਬੀੜ ਵਿਚ ਸੰਪੂਰਨ ਹੈ। ਕਰਤਾਰਪ

SikhNet (Spanish)Dice Surdas, mantengo a mi Dios en la palma de mi mano y esto para mí es el Paraíso. (2-1-8)

Open this shabad →

Shabad Bhagat Kabir Ji Raag Saarang

ਸਾਰੰਗ ਕਬੀਰ ਜੀਉ ॥

saarang kabeer jeeo |

Sant Singh KhalsaSaarang, Kabeer Jee:
Manmohan SinghSarang Sire kabir
Manmohan Singh (Punjabi)ਸਾਰੰਗ ਮਹਾਰਾਜ ਕਬੀਰ।
Prof. Sahib Singhਰਾਗ ਸਾਰੰਗ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Sarang, Kabir yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Oh mente mía, no hay nadie que te de soporte sin Dios,

ਹਰਿ ਬਿਨੁ; ਕਉਨੁ ਸਹਾਈ ਮਨ ਕਾ ॥

har bin; kaun sahaaee man kaa |

Sant Singh KhalsaOther than the Lord, who is the Help and Support of the mind?
Manmohan SinghWithout God, who is the succourer of this man?
Manmohan Singh (Punjabi)ਵਾਹਿਗੁਰੂ ਦੇ ਬਗੈਰ ਇਸ ਬੰਦੇ ਦਾ ਕੌਣ ਸਹਾਇਕ ਹੈ?
Fareedkot Teekaਹਰੀ ਸੇ ਬਿਨਾ ਮਨ ਕਾ ਸਹਾਈ ਕੌਨ ਹੈ, ਭਾਵ ਕੋਈ ਨਹੀਂ ਹੈ॥
Prof. Sahib Singhਪਰਮਾਤਮਾ ਤੋਂ ਬਿਨਾ ਕੋਈ ਹੋਰ ਇਸ ਮਨ ਦੀ ਸਹਾਇਤਾ ਕਰਨ ਵਾਲਾ ਨਹੀਂ ਹੋ ਸਕਦਾ।
SikhNet (Spanish)pues el amor por tu padre y madre,

ਮਾਤ ਪਿਤਾ ਭਾਈ ਸੁਤ ਬਨਿਤਾ; ਹਿਤੁ ਲਾਗੋ ਸਭ ਫਨ ਕਾ ॥੧॥ ਰਹਾਉ ॥

maat pitaa bhaaee sut banitaa; hit laago sabh fan kaa |1| rahaau |

Sant Singh KhalsaLove and attachment to mother, father, sibling, child and spouse, is all just an illusion. ||1||Pause||
Manmohan SinghThe Love of mother, father, brother, son and wife is all but an illusion. Pause.
Manmohan Singh (Punjabi)ਮਾਂ, ਪਿਉ, ਭਰਾ, ਪੁਤ ਅਤੇ ਪਤਨੀ ਦਾ ਪਿਆਰ ਸਮੂਹ ਛਨ ਸਰੂਪ ਹੈ। ਠਹਿਰਾਉ।
Fareedkot Teekaਮਾਤਾ ਅਰ ਪਿਤਾ ਅਰ ਭਾਈ ਪੁਨਹ ਪੁਤ੍ਰ ਅਰ ਇਸਤ੍ਰੀ ਜੋ ਹੈਂ, ਇਨ ਕੇ ਸਾਥ ਹਿਤ ਲਾਗੋ ਹੈ, ਸੋ (ਫਨ ਕਾ) ਫਨਾਹ ਰੂਪ ਹੈਂ, ਭਾਵ ਸੰਸਾਰਕ ਸੰਬੰਧ ਮਿਥ੍ਯਾ ਹੈਂ॥੧॥ ਰਹਾਉ ॥
Prof. Sahib Singhਮਾਂ, ਪਿਉ, ਭਰਾ, ਪੁੱਤਰ, ਵਹੁਟੀ-ਇਹਨਾਂ ਸਭਨਾਂ ਨਾਲ ਜੋ ਮੋਹ ਪਾਇਆ ਹੋਇਆ ਹੈ, ਇਹ ਛਲ ਨਾਲ ਹੀ ਮੋਹ ਪਾਇਆ ਹੈ (ਭਾਵ; ਇਹ ਮੋਹ ਅਜਿਹੇ ਪਦਾਰਥਾਂ ਨਾਲ ਹੈ ਜੋ ਛਲ ਹੀ ਹਨ, ਸਦਾ ਨਾਲ ਨਿੱਭਣ ਵਾਲੇ ਨਹੀਂ ਹਨ) ॥੧॥ ਰਹਾਉ ॥

ਪਦ ਅਰਥ ਸੁਤ = ਪੁੱਤਰ। ਬਨਿਤਾ = ਵਹੁਟੀ। ਹਿਤੁ = ਮੋਹ। ਫਨ = ਛਲ ॥੧॥ ਰਹਾਉ ॥

SikhNet (Spanish)de tus hermanos y tu esposa es una ilusión. (1-Pausa)

ਆਗੇ ਕਉ ਕਿਛੁ ਤੁਲਹਾ ਬਾਂਧਹੁ; ਕਿਆ ਭਰਵਾਸਾ ਧਨ ਕਾ ॥

aage kau kichh tulahaa baandhahu; kiaa bharavaasaa dhan kaa |

Sant Singh KhalsaSo build a raft to the world hereafter; what faith do you place in wealth?
Manmohan SinghConstruct thou a raft for the world, hereafter. what reliance can be placed on wealth?
Manmohan Singh (Punjabi)ਅਗਲੇ ਜਹਾਨ ਲਈ ਤੂੰ ਮੋਈ ਤੁਲਹੜਾ ਬੰਨ੍ਹ। ਧਨ-ਦੌਲਤ ਤੇ ਕੀ ਭਰੋਸਾ ਕੀਤਾ ਜਾ ਸਕਦਾ ਹੈ?
Fareedkot Teekaਅਗੇ ਕੇ ਵਾਸਤੇ ਨਾਮ ਵਾ ਪੁੰਨ੍ਯਾਦਿਕ ਕਾ ਤੁਲਹਾ ਬਾਂਧੋ, ਇਸ ਧਨ ਕਾ ਕਿਆ ਭਰਵਾਸਾ ਹੈ, ਭਾਵ ਕੁਛ ਭਰੋਸਾ ਨਹੀਂ ਹੈ॥
Prof. Sahib Singhਇਸ ਧਨ ਦਾ (ਜੋ ਤੂੰ ਖੱਟਿਆ ਕਮਾਇਆ ਹੈ) ਕੋਈ ਇਤਬਾਰ ਨਹੀਂ (ਕਿ ਕਦੋਂ ਨਾਸ ਹੋ ਜਾਏ, ਸੋ) ਅਗਾਂਹ ਵਾਸਤੇ ਕੋਈ ਹੋਰ (ਭਾਵ, ਨਾਮ ਧਨ ਦਾ) ਬੇੜਾ ਬੰਨ੍ਹੋ।

ਪਦ ਅਰਥ ਆਗੇ ਕਉ = ਅਗਲੇ ਆਉਣ ਵਾਲੇ ਜੀਵਨ ਲਈ। ਤੁਲਹਾ = ਬੇੜਾ।

SikhNet (Spanish)Prepárate oh mente, pues tus riquezas no irán en la barca que te llevará hasta el otro lado,

ਕਹਾ ਬਿਸਾਸਾ. ਇਸ ਭਾਂਡੇ ਕਾ; ਇਤਨਕੁ ਲਾਗੈ ਠਨਕਾ ॥੧॥

kahaa bisaasaa. is bhaandde kaa; itanak laagai tthanakaa |1|

Sant Singh KhalsaWhat confidence do you place in this fragile vessel; it breaks with the slightest stroke. ||1||
Manmohan SinghWhat confidence can be reposed on this vessel? It perishes with a slight stroke.
Manmohan Singh (Punjabi)ਇਸ ਬਰਤਨ ਤੇ ਕੀ ਇਤਬਾਰ ਕੀਤਾ ਜਾ ਸਕਦਾ ਹੈ? ਮਾੜੀ ਜੇਹੀ ਠੋਕਰ ਲੱਗਣ ਨਾਲ ਇਹ ਨਾਸ ਹੋ ਜਾਂਦਾ ਹੈ।
Fareedkot Teekaਪੁਨਹ ਇਸ ਸਰੀਰ ਭਾਂਡੇ ਕਾ ਕਿਆ ਭਰੋਸਾ ਹੈ, (ਇਤਨਕੁ) ਤਨਕ ਮਾਤ੍ਰ (ਠਨਕਾ) ਠ੍ਹੋਲਾ ਅਰਥਾਤ ਹੈਜਾ ਤਾਪ ਆਦਿ ਕਾ ਦੁਖ ਨਸ਼ਟ ਹੋ ਜਾਤਾ ਹੈ॥੧॥
Prof. Sahib Singh(ਧਨ ਤਾਂ ਕਿਤੇ ਰਿਹਾ) ਇਸ ਸਰੀਰ ਦਾ ਭੀ ਕੋਈ ਵਿਸਾਹ ਨਹੀਂ, ਇਸ ਨੂੰ ਰਤਾ ਕੁ ਜਿਤਨੀ ਠੋਕਰ ਲੱਗੇ (ਤਾਂ ਢਹਿ-ਢੇਰੀ ਹੋ ਜਾਂਦਾ ਹੈ) ॥੧॥

ਪਦ ਅਰਥ ਬਿਸਾਸਾ = ਇਤਬਾਰ। ਭਾਂਡਾ = ਸਰੀਰ। ਠਨਕਾ = ਠੇਡਾ, ਠੋਕਰ ॥੧॥

SikhNet (Spanish)y no confíes en la vasija de tu cuerpo, pues ve, un pequeño golpecito y se quiebra. (1)

ਸਗਲ ਧਰਮ ਪੁੰਨ ਫਲ ਪਾਵਹੁ; ਧੂਰਿ ਬਾਂਛਹੁ ਸਭ ਜਨ ਕਾ ॥

sagal dharam pun fal paavahu; dhoor baanchhahu sabh jan kaa |

Sant Singh KhalsaYou shall obtain the rewards of all righteousness and goodness, if you desire to be the dust of all.
Manmohan SinghThou shalt obtain the fruit of all the pious deeds and alms, if thou desire to become the dust of feet of all the men.
Manmohan Singh (Punjabi)ਜੇਕਰ ਤੂੰ ਸਮੂਹ ਜੀਵਾਂ ਦੇ ਪੈਰਾਂ ਦੀ ਧੂੜ ਹੋ ਜਾਣ ਦੀ ਖਾਹਿਸ਼ ਧਾਰਨ ਕਰ ਲਵੇ ਤਾਂ ਤੂੰ ਸਾਰਿਆਂ ਨੇਕ ਕਰਮਾਂ ਅਤੇ ਪੁੰਨ-ਦਾਨ ਦੇ ਮੇਵੇ ਨੂੰ ਪਾ ਲਵੇਗਾ।
Fareedkot Teekaਸਗਲ ਧਰਮੋਂ ਕੇ ਪੁੰਨ੍ਯ ਕਾ ਫਲ੍ਹ ਪਾਵੋਗੇ, ਯਾਂ ਤੇ ਸਭ ਸੰਤ ਜਨੋਂ ਕੀ ਧੂਰੀ ਕਾ ਬਾਛਨਾ ਕਰੋ॥
Prof. Sahib Singhਹੇ ਸੰਤ ਜਨੋ! (ਜਦ ਮੰਗੋ) ਗੁਰਮੁਖਾਂ (ਦੇ ਚਰਨਾਂ) ਦੀ ਧੂੜ ਮੰਗੋ, (ਇਸੇ ਵਿਚੋਂ) ਸਾਰੇ ਧਰਮਾਂ ਤੇ ਪੁੰਨਾਂ ਦੇ ਫਲ ਮਿਲਣਗੇ।

ਪਦ ਅਰਥ ਜਨ = ਸੇਵਕ, ਭਗਤ। ਸਭ ਜਨ = ਸਤ-ਸੰਗੀ (Plural)।

SikhNet (Spanish)Serás bendecido con la Esencia de todas las religiones si tan sólo buscas el polvo debajo de los Pies de los Santos.

ਕਹੈ ਕਬੀਰੁ. ਸੁਨਹੁ ਰੇ ਸੰਤਹੁ; ਇਹੁ ਮਨੁ ਉਡਨ ਪੰਖੇਰੂ. ਬਨ ਕਾ ॥੨॥੧॥੯॥

kahai kabeer. sunahu re santahu; ihu man uddan pankheroo. ban kaa |2|1|9|

Sant Singh KhalsaSays Kabeer, listen, O Saints: this mind is like the bird, flying above the forest. ||2||1||9||
Manmohan SinghSays Kabir, hear O ye saints, this soul is life the flying bird of the forest.
Manmohan Singh (Punjabi)ਕਬੀਰ ਜੀ ਫੁਰਮਾਉਂਦੇ ਹਨ, ਤੁਸੀਂ ਹੇ ਸਾਧੂਓ! ਸ੍ਰਵਣ ਕਰੋ, ਇਹ ਆਤਮਾ ਜੰਗਲ ਦੇ ਉਡ ਜਾਣ ਵਾਲੇ ਪੰਛੀ ਦੀ ਮਾਨੰਦ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸੁਨੋ ਹੇ ਭਾਈ ਸੰਤ ਜਨੋਂ! ਇਹ ਮਨ ਅਰਥਾਤ ਜੀਉ ਸੰਸਾਰ ਰੂਪੀ ਬਨ ਕਾ ਉਡ ਜਾਨੇ ਵਾਲਾ ਪੰਖੀ ਹੈ, ਭਾਵ ਅਵਸ੍ਯ ਹੀ ਵਿਜੋਗ ਹੋਵੇਗਾ॥੨॥੧॥੯॥☬ਸ੍ਰੀ ਗੁਰੂ ਨਾਨਕ ਸਾਹਿਬ ਜੀ ਵੈਰਾਗ ਜਨਕ ਉਪਦੇਸ਼ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਇਹ ਮਨ ਇਉਂ ਹੈ ਜਿਵੇਂ ਜੰਗਲ ਦਾ ਕੋਈ ਉਡਾਰੂ ਪੰਛੀ (ਇਸ ਨੂੰ ਟਿਕਾਣ ਲਈ ਗੁਰਮੁਖਾਂ ਦੀ ਸੰਗਤ ਵਿਚ ਲਿਆਉ) ॥੨॥੧॥੯॥

ਪਦ ਅਰਥ ਪੰਖੇਰੂ = ਪੰਛੀ ॥੨॥੧॥੯॥

* ਸ਼ਬਦ ਦਾ ਭਾਵ: ਦੁਨੀਆ ਵਾਲਾ ਸਾਥ ਸਦਾ ਨਹੀਂ ਨਿੱਭਦਾ। ਸਰੀਰ ਭੀ ਇੱਥੇ ਹੀ ਰਹਿ ਜਾਂਦਾ ਹੈ। ਸਾਧ ਸੰਗ ਵਿਚ ਪ੍ਰਭੂ ਦਾ ਭਜਨ ਕਰੋ, ਇਹੀ ਹੈ ਸਦਾ-ਸਹਾਈ। * ਨੋਟ: ਇਹ ਗੱਲ ਵਿਚਾਰ-ਜੋਗ ਹੈ ਕਿ ਕਬੀਰ ਜੀ ਦਾ ਇਹ ਸ਼ਬਦ ਅਖ਼ੀਰ ਤੇ ਵੱਖਰਾ ਕਿਉਂ ਦਰਜ ਕੀਤਾ ਗਿਆ ਹੈ।

SikhNet (Spanish)Dice Kabir, escuchen oh Santos, la mente bate sus salvajes alas como el ave del bosque, ahora está ahí y después allá. (2-1-9)

Open this shabad →

Ang 1253 of 1430