ਵਡਹੰਸੁ ਮਹਲਾ ੩ ਅਸਟਪਦੀਆ ॥
vaddahans mahalaa 3 asattapadeea | Ang 564
Sant Singh KhalsaWadahans, Third Mehl, Ashtpadheeyaa:
Manmohan SinghWadhans 3rd Guru. Ashtpadis.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ ਅਸ਼ਟਪਦੀਆਂ।
Prof. Sahib Singhਰਾਗ ਵਡਹੰਸ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Wadajans, Mejl Guru Amar Das, Tercer Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 564
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸਚੀ ਬਾਣੀ ਸਚੁ ਧੁਨਿ; ਸਚੁ ਸਬਦੁ ਵੀਚਾਰਾ ॥
sachee baanee sach dhun; sach sabad veechaaraa | Ang 564
Sant Singh KhalsaTrue is the Bani of His Word, and True is the melody; True is contemplative meditation on the Word of the Shabad.
Manmohan SinghTrue is the Gurbani, true is its melody and true is meditation of the Name.
Manmohan Singh (Punjabi)ਸੱਚੀ ਹੈ ਗੁਰਬਾਣੀ ਸੱਚਾ ਹੈ ਇਸ ਦਾ ਕੀਰਤਨ ਅਤੇ ਸੱਚਾ ਹੈ, ਨਾਮ ਦਾ ਸਿਮਰਨ।
Fareedkot Teekaਗੁਰਾਂ ਦੀ ਜੋ ਸਚੀ ਬਾਣੀ ਹੈ ਤਿਸ ਕਰ (ਸਚੁ ਧੁਨਿ) ਸਚ ਰੂਪੁ ਪਰਮੇਸਰ ਕੇ ਨਾਮ ਕੋ ਹਮ ਉਚਾਰਤੇ ਹੈਂ, ਸਚ ਰੂਪ ਬ੍ਰਹਮ ਕੋ ਬੀਚਾਰਾ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਤੇ ਹਰਿ-ਨਾਮ ਦੀ ਰੌ (ਮੇਰੇ ਅੰਦਰ) ਚੱਲ ਪਈ ਹੈ, ਹਰੀ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਮੇਰੀ ਵਿਚਾਰ (ਦਾ ਧੁਰਾ) ਬਣ ਗਿਆ ਹੈ,ਪਦ ਅਰਥ ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਧੁਨਿ = ਆਵਾਜ਼, ਰੌ, ਲਗਨ।
SikhNet (Spanish)Verdad es la Palabra, Verdad Su Melodía, Verdad la Meditación Contemplativa de la Palabra del Shabd.
ਅਨਦਿਨੁ ਸਚੁ ਸਲਾਹਣਾ; ਧਨੁ ਧਨੁ ਵਡਭਾਗ ਹਮਾਰਾ ॥੧॥
anadin sach salaahanaa; dhan dhan vaddabhaag hamaaraa |1| Ang 564
Sant Singh KhalsaNight and day, I praise the True Lord. Blessed, blessed is my great good fortune. ||1||
Manmohan SinghNight and day, I praise the True Lord. Blessed, blessed is the greatest good fortune of mine.
Manmohan Singh (Punjabi)ਰੈਣ ਦਿਹੁੰ ਮੈਂ ਸੱਚੇ ਪ੍ਰਭੂ ਦੀ ਪ੍ਰਸੰਸਾ ਕਰਦਾ ਹਾਂ। ਮੁਬਾਰਕ! ਮੁਬਾਰਕ ਹੈ ਮੇਰੀ ਪਰਮ ਸ਼੍ਰੇਸ਼ਟ ਕਿਸਮਤ।
Fareedkot Teekaਔਰ ਰਾਤ੍ਰਿ ਦਿਨ ਸਚ ਕਾ ਹੀ ਸਲਾਹਨਾ ਕਰਤੇ ਹੈਂ, ਇਸੀ ਤੇ ਹਮਾਰਾ ਬਡਾ ਭਾਗ ਹੈ ਅਰ ਹਮ ਧੰਨ ਧੰਨ ਹੈਂ॥੧॥
Prof. Sahib Singhਤੇ ਮੈਂ ਹਰ ਵੇਲੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਮੇਰੇ ਵੱਡੇ ਭਾਗ ਜਾਗ ਪਏ ਹਨ ॥੧॥ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ ॥੧॥
SikhNet (Spanish)Enaltezco la Verdad del Señor en mi corazón para siempre. ¡Qué afortunado soy! (1)
ਮਨ ਮੇਰੇ; ਸਾਚੇ ਨਾਮ ਵਿਟਹੁ. ਬਲਿ ਜਾਉ ॥
man mere; saache naam vittahu. bal jaau | Ang 564
Sant Singh KhalsaO my mind, let yourself be a sacrifice to the True Name.
Manmohan SinghO my soul, be thou a sacrifice, unto the True Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੱਚੇ ਨਾਮ ਉੱਤੋਂ ਕੁਰਬਾਨ ਹੋ ਜਾ।
Fareedkot Teekaਹੇ ਮੇਰੇ ਮਨ! ਸਚੇ ਨਾਮ ਉਪਰ ਸੇ ਤੂੰ ਬਲਿਹਾਰੇ ਜਾਉ॥
Prof. Sahib Singhਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਤੋਂ ਸਦਕੇ ਜਾਇਆ ਕਰ।ਪਦ ਅਰਥ ਵਿਟਹੁ = ਤੋਂ। ਬਲਿ ਜਾਉ = ਕੁਰਬਾਨ ਹੋ।
SikhNet (Spanish)Oh mi mente, ofrécete en sacrificio al Verdadero Nombre.
ਦਾਸਨਿ ਦਾਸਾ ਹੋਇ ਰਹਹਿ; ਤਾ ਪਾਵਹਿ. ਸਚਾ ਨਾਉ ॥੧॥ ਰਹਾਉ ॥
daasan daasaa hoe raheh; taa paaveh. sachaa naau |1| rahaau | Ang 564
Sant Singh KhalsaIf you become the slave of the Lord's slaves, you shall obtain the True Name. ||1||Pause||
Manmohan SinghIf Thou become the slave of the Lord's slaves, then shalt thou obtain the True Name. Pause.
Manmohan Singh (Punjabi)ਜੇਕਰ ਤੂੰ ਸਾਹਿਬ ਦੇ ਗੋਲਿਆਂ ਦਾ ਗੋਲਾ ਬਣ ਜਾਵੇਂ ਤਦ ਤੂੰ ਸਤਿਨਾਮ ਪਾ ਲਵੇਗਾ। ਠਹਿਰਾਉ।
Fareedkot Teekaਜਬ ਦਾਸੋਂ ਕਾ ਦਾਸ ਹੋਇ ਰਹੈਂਗਾ ਤਬ ਸਚੇ ਨਾਮ ਕੋ ਪਾਵੇਂਗਾ॥੧॥ ਰਹਾਉ ॥
Prof. Sahib Singhਪਰ ਇਹ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਤੂੰ ਤਦੋਂ ਹੀ ਹਾਸਲ ਕਰ ਸਕੇਂਗਾ, ਜੇ ਤੂੰ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣਿਆ ਰਹੇਂਗਾ ॥੧॥ ਰਹਾਉ ॥ਪਦ ਅਰਥ ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ ॥੧॥ ਰਹਾਉ ॥
SikhNet (Spanish)Si te vuelves el Esclavo de los Esclavos del Señor, obtendrás el Nombre Verdadero. (1-Pausa)
ਜਿਹਵਾ ਸਚੀ ਸਚਿ ਰਤੀ; ਤਨੁ ਮਨੁ ਸਚਾ ਹੋਇ ॥
jihavaa sachee sach ratee; tan man sachaa hoe | Ang 565
Sant Singh KhalsaTrue is the tongue which is imbued with Truth, and true are the mind and body.
Manmohan SinghTrue is the tongue which is imbued with Truth. Thus, the body and soul are rendered True.
Manmohan Singh (Punjabi)ਸੱਚੀ ਹੈ ਜੀਭ, ਜਿਹੜੀ ਸੱਚ ਨਾਲ ਰੰਗੀ ਹੋਈ ਹੈ। ਇਸ ਤਰ੍ਹਾਂ ਦੇਹ ਤੇ ਆਤਮਾ ਸੱਚੀਆਂ ਥੀ ਵੰਞਦੀਆਂ ਹਨ।
Fareedkot Teekaਸਚੇ ਮੇਂ ਰਾਤੀ ਹੂਈ ਰਸਨਾ ਭੀ ਸਚੀ ਹੈ ਅਰ ਮਨ ਤਨ ਤਿਨ ਕਾ ਸਚਾ ਹੋਇ ਗਿਆ ਹੈ॥
Prof. Sahib Singhਜੇਹੜੀ (ਮਨੁੱਖਾ-) ਜੀਭ ਸਦਾ-ਥਿਰ ਹਰੀ (ਦੇ ਪ੍ਰੇਮ) ਵਿਚ ਰੰਗੀ ਜਾਂਦੀ ਹੈ ਉਸ ਦਾ ਮਨ ਤੇ ਸਰੀਰ ਸਫਲ ਹੋ ਜਾਂਦਾ ਹੈ।
SikhNet (Spanish)Verdadera es la lengua que está imbuida en la Verdad del Señor, pues así el cuerpo y la mente se vuelven Puros.
ਬਿਨੁ ਸਾਚੇ. ਹੋਰੁ ਸਾਲਾਹਣਾ; ਜਾਸਹਿ. ਜਨਮੁ ਸਭੁ ਖੋਇ ॥੨॥
bin saache. hor saalaahanaa; jaaseh. janam sabh khoe |2| Ang 565
Sant Singh KhalsaBy praising any other than the True Lord, one's whole life is wasted. ||2||
Manmohan SinghBy praising any but the True Lord, man departs by wasting his entire live.
Manmohan Singh (Punjabi)ਸੱਚੇ ਸਾਹਿਬ ਦੇ ਬਾਝੋਂ ਕਿਸੇ ਹੋਰਸ ਦਾ ਜੱਸ ਕਰਨ ਦੁਆਰਾ ਆਦਮੀ ਆਪਣਾ ਸਾਰਾ ਜੀਵਨ ਵੰਞਾ ਕੇ ਟੁਰ ਜਾਂਦਾ ਹੈ।
Fareedkot Teekaਜੋ ਸਚੇ ਬਿਨਾਂ ਔਰ ਕਾ ਸਲਾਹਨਾ ਕਰਤੇ ਹੈਂ, ਸੋ ਜਨਮ ਪਦਾਰਥ ਖੋਇ ਜਾਵੇਂਗੇ॥੨॥
Prof. Sahib Singhਜੇ ਤੂੰ ਸਦਾ-ਥਿਰ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਨੂੰ ਸਲਾਹੁੰਦਾ ਰਹੇਂਗਾ, ਤਾਂ ਆਪਣਾ ਸਾਰਾ ਜਨਮ ਗਵਾ ਕੇ (ਇਥੋਂ) ਜਾਵੇਂਗਾ ॥੨॥
SikhNet (Spanish)Alabando lo que no es el Señor, la vida de uno se desperdicia. (2)
ਸਚੁ ਖੇਤੀ ਸਚੁ ਬੀਜਣਾ; ਸਾਚਾ ਵਾਪਾਰਾ ॥
sach khetee sach beejanaa; saachaa vaapaaraa | Ang 565
Sant Singh KhalsaLet Truth be the farm, Truth the seed, and Truth the merchandise you trade.
Manmohan SinghLet Truth be the Farm, Truth the Seed and Truth the Trade,
Manmohan Singh (Punjabi)ਜੇਕਰ ਸੱਚ ਦੀ ਵਾਹੀ, ਸੱਚ ਦਾ ਬੀਜ ਅਤੇ ਸੱਚ ਦਾ ਹੀ ਵਣਜ ਹੋਵੇ,
Fareedkot Teekaਸਰਧਾ ਰੂਪ ਖੇਤੀ ਭੀ ਸਚੀ ਹੈ ਅਰ ਸਚ ਨਾਮ ਕਾ ਬੀਜ ਬੀਜਣਾ ਕਰਿਆ ਹੈ ਅਰ ਬਾਪਾਰ, ਭਾਵ ਉਪਦੇਸ਼ ਦੇਣਾ ਅਰ ਸੁਨਣਾ ਭੀ ਸਚਾ ਹੈ॥
Prof. Sahib Singhਜੇਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਨੂੰ ਆਪਣੀ ਖੇਤੀ ਬਣਾਂਦਾ ਹੈ ਤੇ ਉਸ ਵਿੱਚ ਹਰਿ-ਨਾਮ-ਬੀਜ ਬੀਜਦਾ ਹੈ, ਤੇ ਹਰਿ-ਨਾਮ ਦਾ ਹੀ ਵਪਾਰ ਕਰਦਾ ਹੈ,ਪਦ ਅਰਥ ਸਚੁ = ਸਦਾ-ਥਿਰ ਪ੍ਰਭੂ ਦਾ ਨਾਮ।
SikhNet (Spanish)Deja que la Verdad sea la granja, que la Verdad sea la semilla y que la Verdad sea la mercancía con la que comercias.
ਅਨਦਿਨੁ ਲਾਹਾ ਸਚੁ ਨਾਮੁ ਧਨੁ; ਭਗਤਿ ਭਰੇ ਭੰਡਾਰਾ ॥੩॥
anadin laahaa sach naam dhan; bhagat bhare bhanddaaraa |3| Ang 565
Sant Singh KhalsaNight and day, you shall earn the profit of the Lord's Name; you shall have the treasure overflowing with the wealth of devotional worship. ||3||
Manmohan SinghNight and day, then, one reaps the profit of the True Name and comes to possess the treasures brimful with the wealth of Lord's meditation.
Manmohan Singh (Punjabi)ਤਾਂ ਰਾਤ ਦਿਨ ਬੰਦਾ ਸੱਚੇ ਨਾਮ ਦਾ ਲਾਭ ਉਠਾਉਂਦਾ ਹੈ ਅਤੇ ਸੁਆਮੀ ਦੇ ਸਿਮਰਨ ਦੀ ਦੌਲਤ ਦੇ ਪਰੀਪੂਰਨ ਖਜਾਨੇ ਪ੍ਰਾਪਤ ਕਰ ਲੈਦਾ ਹੈ।
Fareedkot Teekaਰਾਤ ਦਿਨ ਸਚ ਕਾ ਲਾਹਾ ਲੇਤਾ ਹੈ ਔਰ ਭਗਤੀ ਰੂਪ ਧਨ ਕਰ ਕੇ ਅੰਤਹਕਰਣ ਰੂਪ ਭੰਡਾਰ ਭਰੇ ਹੂਏ ਹੈਂ॥੧॥
Prof. Sahib Singhਉਸ ਨੂੰ ਹਰ-ਰੋਜ਼ ਹਰਿ-ਨਾਮ-ਧਨ ਲਾਭ (ਵਜੋਂ) ਪ੍ਰਾਪਤ ਹੁੰਦਾ ਹੈ ਤੇ ਉਸ ਦੇ ਹਿਰਦੇ ਵਿਚ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ॥੩॥ਪਦ ਅਰਥ ਲਾਹਾ = ਲਾਭ ॥੩॥
SikhNet (Spanish)Noche y día, cosecharás la ganancia del Nombre del Señor. Tus arcas desbordarán con el Tesoro de la Alabanza de Devoción. (3)
ਸਚੁ ਖਾਣਾ ਸਚੁ ਪੈਨਣਾ; ਸਚੁ ਟੇਕ ਹਰਿ ਨਾਉ ॥
sach khaanaa sach painanaa; sach ttek har naau | Ang 565
Sant Singh KhalsaLet Truth be your food, and let Truth be your clothes; let your True Support be the Name of the Lord.
Manmohan SinghThe food of Truth, the vesture of Truth and True mainstay of the Lord's Name,
Manmohan Singh (Punjabi)ਸੱਚ ਦੀ ਖੁਰਾਕ, ਸੱਚ ਦੀ ਪੁਸ਼ਾਕ ਅਤੇ ਸੁਆਮੀ ਦੇ ਸੱਚਾ ਨਾਮ ਦਾ ਸੱਚਾ ਆਸਰਾ,
Fareedkot Teekaਗੁਰਮੁਖੋਂ ਕਾ ਖਾਨਾ ਪਹਰਨਾ ਸਭ ਸਚਾ ਅਰਥਾਤ ਸਫਲਾ ਹੈ, ਕਿਉਂਕਿ ਉਨੋਂ ਨੇ ਸਚੇ ਹਰਿ ਨਾਮ ਕੀ ਹੀ ਓਟ ਲਈ ਹੈ॥
Prof. Sahib Singhਉਸ ਮਨੁੱਖ ਨੂੰ ਸਦਾ-ਥਿਰ ਹਰਿ-ਨਾਮ (ਆਤਮਕ) ਖ਼ੁਰਾਕ, ਹਰਿ-ਨਾਮ ਹੀ ਪੁਸ਼ਾਕ, ਹਰਿ-ਨਾਮ ਹੀ (ਜੀਵਨ ਦਾ) ਆਸਰਾ ਮਿਲ ਜਾਂਦਾ ਹੈ,ਪਦ ਅਰਥ ਟੇਕ = ਆਸਰਾ।
SikhNet (Spanish)Que la Verdad sea tu alimento, que la Verdad sea tu vestimenta y que tu verdadero Soporte sea el Nombre de Señor.
ਜਿਸ ਨੋ ਬਖਸੇ ਤਿਸੁ ਮਿਲੈ; ਮਹਲੀ ਪਾਏ ਥਾਉ ॥੪॥
jis no bakhase tis milai; mahalee paae thaau |4| Ang 565
Sant Singh KhalsaOne who is so blessed by the Lord, obtains a seat in the Mansion of the Lord's Presence. ||4||
Manmohan Singhare obtained by him, whom He blessed, Such a person attains a seat in Lord's presence.
Manmohan Singh (Punjabi)ਉਸ ਨੂੰ ਮਿਲਦੇ ਹਨ, ਜਿਸ ਨੂੰ ਉਹ ਪ੍ਰਦਾਨ ਕਰਦਾ ਹੈ। ਐਸਾ ਪੁਰਸ਼ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਾਣਾ ਪ੍ਰਾਪਤ ਕਰ ਲੈਦਾ ਹੈ।
Fareedkot Teekaਇਹ ਗੁਣ ਵਾ ਨਾਮ ਜਿਸ ਕੋ ਅਕਾਲ ਪੁਰਖ ਬਖਸ਼ਤਾ ਹੈ ਤਿਸ ਕੋ ਮਿਲੇ ਹੈਂ, ਸੋਈ (ਮਹਲੀ) ਜਗ੍ਯਾਸੂ ਨਾਮ ਜਪ ਕੇ ਸ੍ਵਰੂਪ ਅਸਥਾਨ ਪਾਵਤਾ ਹੈ॥੪॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਬਖ਼ਸ਼ਸ਼ ਕਰਦਾ ਹੈ, ਤੇ ਐਸਾ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ ॥੪॥ਪਦ ਅਰਥ ਮਹਲੀ = ਪ੍ਰਭੂ ਦੀ ਹਜ਼ੂਰੀ ਵਿਚ ॥੪॥
SikhNet (Spanish)Quien así es bendecido por el Señor, obtiene un lugar en la Mansión de la Presencia del Señor. (4)
ਆਵਹਿ ਸਚੇ ਜਾਵਹਿ ਸਚੇ; ਫਿਰਿ ਜੂਨੀ. ਮੂਲਿ ਨ ਪਾਹਿ ॥
aaveh sache jaaveh sache; fir joonee. mool na paeh | Ang 565
Sant Singh KhalsaIn Truth we come, and in Truth we go, and then, we are not consigned to reincarnation again.
Manmohan SinghIn Truth they come, in truth they go and they are not ever cast into existences again.
Manmohan Singh (Punjabi)ਸੱਚ ਵਿੱਚ ਉਹ ਆਉਂਦੇ ਹਨ, ਸੱਚ ਵਿੱਚ ਉਹ ਜਾਂਦੇ ਹਨ ਅਤੇ ਉਹ ਮੁੜ ਕੇ, ਕਦਾਚਿਤ ਜੂਨੀਆਂ ਵਿੱਚ ਨਹੀਂ ਪਾਏ ਜਾਂਦੇ।
Fareedkot Teekaਸੋ ਆਵਤੇ ਭੀ ਸਚੇ ਹੈਂ ਜਾਤੇ ਹੂਏ ਭੀ ਸਚੇ ਹੈਂ, ਭਾਵ ਜਨਮ ਸੇ ਲੈਕਰ ਮਰਣ ਪਰਯੰਤ ਭਜਨ ਮੇਂ ਹੀ ਰਹਤੇ ਹੈਂ, ਇਸ ਸੇ ਵਹੁ (ਮੂਲਿ) ਕਦਾਚਿਤ ਗਰਭ ਜੂਨੀ ਮੇਂ ਨਹੀਂ ਪੜਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਹਰਿ-ਨਾਮ ਵਿਚ ਲੀਨ ਹੀ (ਜਗਤ ਵਿਚ) ਆਉਂਦੇ ਹਨ, ਹਰਿ-ਨਾਮ ਵਿਚ ਲੀਨ ਹੀ (ਇਥੋਂ) ਜਾਂਦੇ ਹਨ, ਉਹ ਮੁੜ ਕਦੇ ਭੀ ਜੂਨਾਂ ਦੇ ਗੇੜ ਵਿਚ ਨਹੀਂ ਪੈਂਦੇ।ਪਦ ਅਰਥ ਸਚੇ = ਸਦਾ-ਥਿਰ ਪ੍ਰਭੂ ਵਿਚ (ਲੀਨ)। ਮੂਲਿ ਨ = ਉੱਕਾ ਹੀ ਨਹੀਂ।
SikhNet (Spanish)Por la Verdad venimos y por la Verdad nos vamos y así no somos consignados en el ciclo de reencarnaciones, una y otra vez.
ਗੁਰਮੁਖਿ. ਦਰਿ ਸਾਚੈ ਸਚਿਆਰ ਹਹਿ; ਸਾਚੇ ਮਾਹਿ ਸਮਾਹਿ ॥੫॥
guramukh. dar saachai sachiaar heh; saache maeh samaeh |5| Ang 565
Sant Singh KhalsaThe Gurmukhs are hailed as True in the True Court; they merge in the True Lord. ||5||
Manmohan SinghThe Guru-wards are acclaimed as true in the True court and merge in the True Lord.
Manmohan Singh (Punjabi)ਗੁਰੂ-ਪਿਆਰੇ ਸੱਚੀ ਦਰਗਾਹ ਅੰਦਰ ਸੱਚੇ ਕਰਾਰ ਦਿਤੇ ਜਾਂਦੇ ਹਨ ਅਤੇ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਸੋ ਗੁਰਮੁਖਿ ਸਚੇ ਪਰਮੇਸਰ ਕੇ ਦਰ ਮੇਂ ਸਚੇ ਹੈਂ ਅਰ ਸਚੇ ਮੇਂ ਸਮਾਇ ਰਹਤੇ ਹੈਂ॥੫॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ ॥੫॥ਪਦ ਅਰਥ ਦਰਿ = ਦਰ ਤੇ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰ = ਸੁਰਖ਼ਰੂ ॥੫॥
SikhNet (Spanish)Los Gurmukjs son vitoreados en la Corte Verdadera del Señor y así se inmergen en el Verdadero Señor. (5)
ਅੰਤਰੁ ਸਚਾ ਮਨੁ ਸਚਾ; ਸਚੀ ਸਿਫਤਿ ਸਨਾਇ ॥
antar sachaa man sachaa; sachee sifat sanaae | Ang 565
Sant Singh KhalsaDeep within they are True, and their minds are True; they sing the Glorious Praises of the True Lord.
Manmohan SinghThey are true from within, true is their mind and sing they the true praise and glory of God.
Manmohan Singh (Punjabi)ਉਹ ਅੰਦਰੋ, ਸੱਚੇ ਹਨ, ਸੱਚਾ ਹੈ ਉਸ ਦਾ ਹਿਰਦਾ ਅਤੇ ਗਾਉਂਦੇ ਹਨ ਉਹ ਵਾਹਿਗੁਰੂ ਦੀ ਸੱਚੀ ਕੀਰਤੀ ਤੇ ਜੱਸ।
Fareedkot Teekaਤਿਨ ਕੇ ਅੰਤਸਕਰਣ ਮੇਂ ਸਚਾ ਹੈ ਇਸੀ ਤੇ ਤਿਨ ਕਾ ਮਨ ਭੀ ਸਚਾ ਹੈ, ਭਾਵ ਸੁਧ ਹੈ ਅਰੁ (ਸਿਫਤਿ) ਪਰਮੇਸ੍ਵਰ ਦੀ ਸਚੀ (ਸਨਾਇ) ਉਸਤਤੀ ਵਾ ਪਛਾਨ ਕਰਤੇ ਹੈਂ॥
Prof. Sahib Singhਮੇਰਾ ਹਿਰਦਾ ਸਫਲ ਹੋ ਗਿਆ ਹੈ, ਮੇਰਾ ਮਨ ਸਫਲ ਹੋ ਗਿਆ ਹੈ, ਤੇ, ਮੈਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ।ਪਦ ਅਰਥ ਅੰਤਰੁ = ਅੰਦਰਲਾ, ਹਿਰਦਾ। ਸਚਾ = ਸਫਲ। ਸਨਾਇ = {स्ना} ਅਰਬੀ ਲਫ਼ਜ਼} ਸਿਫ਼ਤ, ਵਡਿਆਈ।
SikhNet (Spanish)Son Verdad en su interior, son Verdad en su mente, Verdad, Verdad es su buen nombre. En la morada de la Verdad alaban la Verdad;
ਸਚੈ ਥਾਨਿ ਸਚੁ ਸਾਲਾਹਣਾ; ਸਤਿਗੁਰ ਬਲਿਹਾਰੈ ਜਾਉ ॥੬॥
sachai thaan sach saalaahanaa; satigur balihaarai jaau |6| Ang 565
Sant Singh KhalsaIn the true place, they praise the True Lord; I am a sacrifice to the True Guru. ||6||
Manmohan SinghSitting in the True place, they eulogise the True One, Unto my True Guru, I am a sacrifice.
Manmohan Singh (Punjabi)ਸੱਚੇ ਅਸਥਾਨ ਤੇ ਬੈਠ ਕੇ, ਉਹ ਸਤਿਪੁਰਖ ਦੀ ਉਸਤਤੀ ਕਰਦੇ ਹਨ। ਸੱਚੇ ਗੁਰਾਂ ਉਤੋਂ ਮੈਂ ਸਦਕੇ ਜਾਂਦਾ ਹਾਂ।
Fareedkot Teekaਔਰ ਸਚ ਸਥਾਨ ਮੇਂ ਬੈਠ ਕਰ ਸਚ ਕਾ ਸਲਾਹਨਾ ਕਰਤੇ ਹੈਂ, ਐਸੇ ਸਤਗੁਰੋਂ ਕੋ ਬਲਿਹਾਰਨੇ ਜਾਤਾ ਹੂੰ॥੬॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਸਦਾ-ਥਿਰ ਹਰੀ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦੀ ਹੈ; ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ (ਜਿਸ ਦੀ ਮੇਹਰ ਦਾ ਇਹ ਸਦਕਾ ਹੈ) ॥੬॥ਪਦ ਅਰਥ ਸਚੈ ਥਾਨਿ = ਸਦਾ-ਥਿਰ ਰਹਿਣ ਵਾਲੇ ਥਾਂ ਵਿਚ। ਜਾਉ = ਜਾਉਂ, ਮੈਂ ਜਾਂਦਾ ਹਾਂ ॥੬॥
SikhNet (Spanish)me postro en Reverencia ante el Verdadero Guru a través del Cuál la Verdad es revelada. (6)
ਸਚੁ ਵੇਲਾ ਮੂਰਤੁ ਸਚੁ; ਜਿਤੁ ਸਚੇ ਨਾਲਿ ਪਿਆਰੁ ॥
sach velaa moorat sach; jit sache naal piaar | Ang 565
Sant Singh KhalsaTrue is the time, and true is the moment, when one falls in love with the True Lord.
Manmohan SinghTrue is the time and true the trice when men enshrines affection for the True Lord.
Manmohan Singh (Punjabi)ਸੱਚਾ ਹੈ ਉਹ ਵਕਤ ਅਤੇ ਸੱਚਾ ਉਹ ਮੁਹਤ, ਜਦ ਬੰਦੇ ਦੀ ਸੱਚੇ ਸਾਈਂ ਨਾਲ ਪ੍ਰੀਤ ਪੈਦੀ ਹੈ।
Fareedkot Teekaਜਿਸ ਮੇਂ ਸਚੇ ਕੇ ਸਾਥ ਪਿਆਰ ਲਗ ਜਾਵੇ ਵਹੁ ਸਮ੍ਯ ਭੀ ਸਚਾ ਹੈ ਅਰ ਵਹੁ ਘੜੀ ਸਚੀ ਹੈ॥
Prof. Sahib Singhਉਹ ਵੇਲਾ ਸਫਲ ਹੈ, ਉਹ ਮੁਹੂਰਤ ਸਫਲ ਹੈ ਜਦੋਂ ਕਿਸੇ ਦਾ ਪਿਆਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਬਣ ਜਾਂਦਾ ਹੈ;ਪਦ ਅਰਥ ਸਚੁ = ਸਫਲ। ਮੂਰਤੁ = ਮੁਹੂਰਤ। ਜਿਤੁ = ਜਿਸ ਵਿਚ।
SikhNet (Spanish)Auspicioso es el momento en el que uno ama la Verdad; entonces uno ve la Verdad, habla la Verdad
ਸਚੁ ਵੇਖਣਾ ਸਚੁ ਬੋਲਣਾ; ਸਚਾ ਸਭੁ ਆਕਾਰੁ ॥੭॥
sach vekhanaa sach bolanaa; sachaa sabh aakaar |7| Ang 565
Sant Singh KhalsaThen, he sees Truth, and speaks the Truth; he realizes the True Lord pervading the entire Universe. ||7||
Manmohan SinghThen he sees the Truth, speaks the Truth and realises the True One pervading the entire universe.
Manmohan Singh (Punjabi)ਤਦ ਉਹ ਸੱਚ ਦੇਖਦਾ ਹੈ, ਸੱਚ ਹੀ ਬੋਲਦਾ ਹੈ ਅਤੇ ਸਤਿਪੁਰਖ ਨੂੰ ਸਾਰੇ ਆਲਮ ਵਿੱਚ ਵਿਆਪਕ ਅਨੁਭਵ ਕਰਦਾ ਹੈ।
Fareedkot Teekaਉਨ ਕਾ ਦੇਖਨਾ ਭੀ ਸਚ ਹੈ ਅਰ ਬੋਲਨਾ ਭੀ ਸਚ ਹੈ ਔਰ ਸਭ ਅਕਾਰ, ਭਾਵ ਸਰੀਰ ਵੀ ਸਫਲਾ ਹੈ॥੭॥
Prof. Sahib Singhਤਾਂ ਉਹ ਸਦਾ-ਥਿਰ ਪ੍ਰਭੂ ਨੂੰ ਹੀ ਹਰ ਥਾਂ ਵੇਖਦਾ ਹੈ, ਸਦਾ-ਥਿਰ ਹਰਿ-ਨਾਮ ਹੀ ਜਪਦਾ ਹੈ ਤੇ ਇਹ ਸਾਰਾ ਸੰਸਾਰ ਉਸ ਨੂੰ ਸਦਾ ਕਾਇਮ ਰਹਿਣ ਵਾਲੇ ਦਾ ਸਰੂਪ ਹੀ ਦਿੱਸਦਾ ਹੈ ॥੭॥ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਆਕਾਰੁ = ਦਿੱਸਦਾ ਜਗਤ ॥੭॥
SikhNet (Spanish)y encuentra que toda la creación es la Manifestación de la Verdad. (7)
ਨਾਨਕ. ਸਚੈ ਮੇਲੇ ਤਾ ਮਿਲੇ; ਆਪੇ ਲਏ ਮਿਲਾਇ ॥
naanak. sachai mele taa mile; aape le milaae | Ang 565
Sant Singh KhalsaO Nanak, one merges with the True Lord, when He merges with Himself.
Manmohan SinghNanak, when the True One unites one with Himself, then alone one is merged in Him, The Lord blends him with Himself.
Manmohan Singh (Punjabi)ਨਾਨਕ, ਜਦ ਸਤਿਪੁਰਖ ਇਨਸਾਨ ਨੂੰ ਆਪਣੇ ਨਾਲ ਜੋੜਦਾ ਹੈ, ਕੇਵਲ ਤਦ ਹੀ ਇਨਸਾਨ ਉਸ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਚੇ ਸੇ ਸਤਿਗੁਰੋਂ ਨੇ ਮੇਲੇ ਹੈਂ ਤਬ ਮਿਲੇ ਹੈਂ ਅਰ ਸਚੇ ਨੇ ਆਪ ਹੀ ਮਿਲਾਇ ਲੀਏ ਹੈਂ॥
Prof. Sahib Singhਹੇ ਨਾਨਕ! ਜਦੋਂ ਸਦਾ-ਥਿਰ ਪ੍ਰਭੂ ਜੀਵਾਂ ਨੂੰ ਆਪਣੇ ਨਾਲ ਮਿਲਾਂਦਾ ਹੈ ਤਦੋਂ ਹੀ ਉਹ ਉਸ ਨੂੰ ਮਿਲਦੇ ਹਨ, ਪ੍ਰਭੂ ਆਪ ਹੀ ਆਪਣੇ (ਨਾਲ) ਮਿਲਾ ਲੈਂਦਾ ਹੈ।ਪਦ ਅਰਥ ਸਚੈ = ਸਦਾ-ਥਿਰ ਪ੍ਰਭੂ ਨੇ।
SikhNet (Spanish)Es cuando el Uno Verdadero nos toma, que nos unimos con Él,
ਜਿਉ ਭਾਵੈ ਤਿਉ ਰਖਸੀ; ਆਪੇ ਕਰੇ ਰਜਾਇ ॥੮॥੧॥
jiau bhaavai tiau rakhasee; aape kare rajaae |8|1| Ang 565
Sant Singh KhalsaAs it pleases Him, He preserves us; He Himself ordains His Will. ||8||1||
Manmohan SinghAs it pleases the Lord, so does He keeps the mortals He Himself ordains as is His will.
Manmohan Singh (Punjabi)ਜਿਸ ਤਰ੍ਹਾਂ ਸੁਆਮੀ ਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਰਖਦਾ ਹੈ। ਉਹ ਆਪ ਹੀ ਆਪਣੀ ਮਰਜੀ ਮੁਤਾਬਕ ਹੁਕਮ ਜਾਰੀ ਕਰਦਾ ਹੈ।
Fareedkot Teekaਜੈਸੇ ਤਿਸ ਪਰਮੇਸਰ ਕੋ ਭਾਉਤਾ ਹੈ, ਤਿਸੀ ਪ੍ਰਕਾਰ ਪਿਛੇ ਰਖਿਆ ਹੈ ਅਗੇ ਕੋ ਰਖੇਗਾ ਅਰ ਆਪੇ ਹੀ (ਰਜਾਇ) ਪ੍ਰਸੰਨ ਵਾ ਤ੍ਰਿਪਤ ਕਰਤਾ ਹੈ, ਭਾਵ ਪਾਲਨਾ ਕਰਤਾ ਹੈ॥੮॥੧॥☬ਜੇ ਕਹੇ ਮਨਮੁਖ ਕਿਉਂ ਨਹੀਂ ਜਪਤੇ: ਤਿਸ ਪਰ ਕਹਤੇ ਹੈਂ:
Prof. Sahib Singhਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਤਿਵੇਂ ਹੀ ਪ੍ਰਭੂ ਆਪ ਜੀਵਾਂ ਨੂੰ ਰਾਹੇ ਪਾਈ ਰਖਦਾ ਹੈ ਆਪਣੇ ਹੁਕਮ ਅਨੁਸਾਰ ॥੮॥੧॥ਪਦ ਅਰਥ ਰਜਾਇ = ਹੁਕਮ ॥੮॥੧॥
SikhNet (Spanish)y caminamos en Su Voluntad y por Su Voluntad nos conserva íntegros. (8-1)