ਵਡਹੰਸੁ ਮਹਲਾ ੩ ॥
vaddahans mahalaa 3 |
Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.
ਮਨੂਆ. ਦਹ ਦਿਸ ਧਾਵਦਾ; ਓਹੁ ਕੈਸੇ ਹਰਿ ਗੁਣ ਗਾਵੈ ॥
manooaa. deh dis dhaavadaa; ohu kaise har gun gaavai |
Sant Singh KhalsaHis mind wanders in the ten directions - how can he sing the Glorious Praises of the Lord?
Manmohan SinghMan's mind wanders in ten directions: how can he, then, sing God's praise?
Manmohan Singh (Punjabi)ਬੰਦੇ ਦਾ ਮਨ ਦਸੀਂ ਪਾਸੀਂ ਭਟਕਦਾ ਫਿਰਦਾ ਹੈ। ਤਦ ਉਹ ਕਿਸ ਤਰ੍ਹਾਂ ਵਾਹਿਗੁਰੂ ਦਾ ਜੱਸ ਗਾਇਨ ਕਰ ਸਕਦਾ ਹੈ?
Fareedkot Teekaਮਨਮੁਖੋਂ ਕਾ ਮਨ ਦਸੋ ਦਿਸਾ ਮੇਂ ਦੌੜਤਾ ਹੈ, ਸੋ ਕਿਸ ਪ੍ਰਕਾਰ ਹਰਿ ਗੁਣ ਗਾਨ ਕਰੈ॥
Prof. Sahib Singhਪਰਮਾਤਮਾ ਦੇ ਗੁਣ ਕਿਵੇਂ ਗਾ ਸਕਦਾ ਹੈ, ਜਿਸ ਮਨੁੱਖ ਜਿਸ ਦਾ ਹੋਛਾ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ,ਪਦ ਅਰਥ ਮਨੂਆ = ਹੋਛਾ ਮਨ। ਦਹ ਦਿਸ = ਦਸੀਂ ਪਾਸੀਂ। ਦਿਸ = ਪਾਸਾ।
SikhNet (Spanish)La mente se dispersa en diez direcciones; ¿cómo puede cantar la Alabanza del Señor así?
ਇੰਦ੍ਰੀ ਵਿਆਪਿ ਰਹੀ ਅਧਿਕਾਈ; ਕਾਮੁ ਕ੍ਰੋਧੁ ਨਿਤ ਸੰਤਾਵੈ ॥੧॥
eindree viaap rahee adhikaaee; kaam krodh nit santaavai |1|
Sant Singh KhalsaThe sensory organs are totally engrossed in sensuality; sexual desire and anger constantly afflict him. ||1||
Manmohan SinghThe body organs are greatly engrossed in misdeeds and lust and wrath ever infest the man.
Manmohan Singh (Punjabi)ਸਰੀਰ ਦੇ ਅੰਗ ਕੁਕਰਮਾ ਅੰਦਰ ਬਹੁਤ ਹੀ ਖੱਚਤ ਹਨ। ਸ਼ਹਿਵਤ ਤੇ ਗੁੱਸਾ ਸਦਾ ਬੰਦੇ ਨੂੰ ਦੁੱਖੀ ਕਰਦੇ ਹਨ।
Fareedkot Teekaਪੁਨਾ ਇੰਦ੍ਰੀਆਂ ਅਪਨੇ ਅਪਨੇ ਬਿਸ਼ਯੋਂ ਮੇਂ ਅਧਿਕ ਬਿਆਪਤ ਹੋ ਰਹੀ ਹੈਂ ਅਰ ਨਿਤੰਪ੍ਰਤਿ ਤਿਨ ਕੋ ਕਾਮ ਕ੍ਰੋਧ ਸੰਤਾਪ ਕਰਤੇ ਹੈਂ॥੧॥☬ਜੇ ਕਹੇ ਵਹੁ ਕਿਸੀ ਤਰਾਂ ਗੁਰੋਂ ਕੋ ਗਾਵੇ ਭੀ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਉਤੇ ਕਾਮ-ਵਾਸਨਾ ਬਹੁਤ ਜ਼ੋਰ ਪਾਈ ਰੱਖਦੀ ਹੈ, ਜਿਸ ਨੂੰ ਕਾਮ ਸਦਾ ਸਤਾਂਦਾ ਰਹਿੰਦਾ ਹੈ ਤੇ ਜਿਸ ਨੂੰ ਕ੍ਰੋਧ ਸਦਾ ਦੁਖੀ ਕਰਦਾ ਰਹਿੰਦਾ ਹੈ ॥੧॥ਪਦ ਅਰਥ ਇੰਦ੍ਰੀ = ਕਾਮ ਵਾਸਨਾ। ਵਿਆਪਿ ਰਹੀ = ਜ਼ੋਰ ਪਾ ਰੱਖਦੀ ਹੈ। ਅਧਿਕਾਈ = ਬਹੁਤ। ਸੰਤਾਵੈ = ਦੁੱਖੀ ਕਰਦਾ ਹੈ ॥੧॥
SikhNet (Spanish)Uno está en las garras de los deseos sensoriales, y la lujuria y el enojo infligen dolor. (1)
ਵਾਹੁ ਵਾਹੁ; ਸਹਜੇ ਗੁਣ ਰਵੀਜੈ ॥
vaahu vaahu; sahaje gun raveejai |
Sant Singh KhalsaWaaho! Waaho! Hail! Hail! Chant His Glorious Praises.
Manmohan SinghUtter thou the Lord Master's praise in poise.
Manmohan Singh (Punjabi)ਤੂੰ ਅਡੋਲਤਾ ਅੰਦਰ ਸੁਆਮੀ ਮਾਲਕ ਦਾ ਜੱਸ ਉਚਾਰਨ ਕਰ।
Fareedkot Teekaਹੇ ਭਾਈ! ਪਰਮੇਸਰ (ਵਾਹੁ ਵਾਹੁ) ਧੰਨ ਹੈ ਧੰਨ ਹੈ ਐਸੇ ਕਹਿ ਕਰ ਕੇ (ਸਹਜੇ) ਸਾਂਤੀ ਪੂਰਬਕ ਹਰਿ ਗੁਣੋਂ ਮੇਂ ਰਮਣ ਕਰੀਏ॥
Prof. Sahib Singhਆਤਮਕ ਅਡੋਲਤਾ ਵਿਚ ਟਿਕ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।ਪਦ ਅਰਥ ਵਾਹੁ ਵਾਹੁ = ਸਿਫ਼ਤ-ਸਾਲਾਹ। ਸਹਜੇ = ਸਹਿਜ ਹੀ, ਆਤਮਕ ਅਡੋਲਤਾ ਵਿਚ ਟਿਕ ਕੇ ਹੀ। ਰਵੀਜੈ = ਰਵਿਆ ਜਾ ਸਕਦਾ ਹੈ।
SikhNet (Spanish)Expresa con tu ser la Alabanza del Señor en el Estado de Equilibrio.
ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ; ਗੁਰਮਤਿ ਹਰਿ ਰਸੁ ਪੀਜੈ ॥੧॥ ਰਹਾਉ ॥
raam naam is jug meh dulabh hai; guramat har ras peejai |1| rahaau |
Sant Singh KhalsaThe Lord's Name is so difficult to obtain in this age; under Guru's Instruction, drink in the subtle essence of the Lord. ||1||Pause||
Manmohan SinghThe Lord's Name is pretty hard to obtain in this age. Under Guru's instruction quaff thou the God's elixir. Pause.
Manmohan Singh (Punjabi)ਬਹੁਤ ਮੁਸ਼ਕਲ ਨਾਲ ਮਿਲਣ ਵਾਲਾ ਹੈ, ਸੁਆਮੀ ਦਾ ਨਾਮ ਇਸ ਯੁਗ ਅੰਦਰ। ਗੁਰਾਂ ਦੇ ਉਪਦੇਸ਼ ਤਾਬੇ ਤੂੰ ਵਾਹਿਗੁਰੂ ਦਾ ਅੰਮ੍ਰਿਤ ਪਾਨ ਕਰ। ਠਹਿਰਾਉ।
Fareedkot Teekaਇਸ ਜੁਗ ਮੇਂ ਜੋ ਦੁਰਲਭ ਸ੍ਰੀ ਰਾਮ ਨਾਮ ਹੈ, ਤਿਸ ਹਰਿ ਰਸ ਕੋ ਗੁਰ ਉਪਦੇਸ਼ ਸੇ ਪਾਨ ਕਰੀਏ॥੧॥ ਰਹਾਉ ॥
Prof. Sahib Singhਮਨੁੱਖਾ ਜਨਮ ਵਿਚ ਪਰਮਾਤਮਾ ਦਾ ਨਾਮ ਇਕ ਦੁਰਲਭ ਵਸਤੂ ਹੈ ਤੇ ਗੁਰੂ ਦੀ ਮੱਤ ਉੱਤੇ ਤੁਰ ਕੇ ਹੀ ਪਰਮਾਤਮਾ ਦੇ ਨਾਮ ਦਾ ਰਸ ਪੀਤਾ ਜਾ ਸਕਦਾ ਹੈ ॥੧॥ ਰਹਾਉ ॥ਪਦ ਅਰਥ ਇਸੁ ਜੁਗ ਮਹਿ = ਮਨੁੱਖਾ ਜਨਮ ਵਿਚ। ਦੁਲਭੁ = ਮੁਸ਼ਕਿਲ ਨਾਲ ਮਿਲਣ ਵਾਲਾ। ਪੀਤੈ = ਪੀਤਾ ਜਾ ਸਕਦਾ ਹੈ ॥੧॥ ਰਹਾਉ ॥
SikhNet (Spanish)El Nombre del Señor es lo más precioso en este tiempo; a través de la Palabra del Shabd del Guru uno bebe de la Esencia del Señor. (1-Pausa)
ਸਬਦੁ ਚੀਨਿ ਮਨੁ ਨਿਰਮਲੁ ਹੋਵੈ; ਤਾ ਹਰਿ ਕੇ ਗੁਣ ਗਾਵੈ ॥
sabad cheen man niramal hovai; taa har ke gun gaavai |
Sant Singh KhalsaRemembering the Word of the Shabad, the mind becomes immaculately pure, and then, one sings the Glorious Praises of the Lord.
Manmohan SinghRemembering the Name, the mind becomes pure and then one sings God's praises.
Manmohan Singh (Punjabi)(ਜਦ) ਨਾਮ ਦਾ ਸਿਮਰਨ ਕਰਕੇ ਆਦਮੀ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਤਦੋ, ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਜਬ ਗੁਰ ਸਬਦ ਕੋ ਸਮਝੈ ਔਰ ਉਸ ਕਾ ਮਨ ਸੁਧ ਹੋਇ ਤਬ ਹਰਿ ਗੁਣੋਂ ਕੋ ਗਾਉਤਾ ਹੈ॥
Prof. Sahib Singhਜਦੋਂ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਤਦੋਂ ਹੀ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।ਪਦ ਅਰਥ ਚੀਨਿ = ਪਛਾਣ ਕੇ, ਸਾਂਝ ਪਾ ਕੇ। ਤਾ = ਤਦੋਂ।
SikhNet (Spanish)Tomando Conciencia de la Palabra, la mente se vuelve cristalina y uno canta en Alabanza el Nombre del Señor.
ਗੁਰਮਤੀ ਆਪੈ ਆਪੁ ਪਛਾਣੈ; ਤਾ ਨਿਜ ਘਰਿ ਵਾਸਾ ਪਾਵੈ ॥੨॥
guramatee aapai aap pachhaanai; taa nij ghar vaasaa paavai |2|
Sant Singh KhalsaUnder Guru's Instruction, one comes to understand his own self, and then, he comes to dwell in the home of his inner self. ||2||
Manmohan SinghBy Guru's instruction, man realises his ownself, and then abides in his own home.
Manmohan Singh (Punjabi)(ਜਦ) ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਆਪਣੇ ਆਪ ਨੂੰ ਅਨੁਭਵ ਕਰ ਲੈਦਾ ਹੈ, ਤਦ ਆਪਣੇ ਨਿਜ ਧਾਮ ਅੰਦਰ ਵਸਦਾ ਹੈ।
Fareedkot Teekaਜਬ ਗੁਰਮਤੀ ਹੋ ਕਰ ਆਪ ਹੀ ਅਪਨੇ ਸਰੂਪ ਕੋ ਪਹਿਚਾਨੈ ਤੌ ਨਿਜ ਸ੍ਵਰੂਪ ਮੇਂ ਬਾਸਾ ਪਾਉਤਾ ਹੈ॥੨॥
Prof. Sahib Singhਜਦੋਂ ਮਨੁੱਖ ਗੁਰੂ ਦੀ ਮੱਤ ਉਤੇ ਤੁਰ ਕੇ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੈ ਤਦੋਂ ਉਹ ਪਰਮਾਤਮਾ ਦੇ ਚਰਨਾਂ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ ॥੨॥ਪਦ ਅਰਥ ਆਪੈ ਆਪੁ = ਆਪਣੇ ਆਪ ਨੂੰ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ ॥੨॥
SikhNet (Spanish)Y a través de la Sabiduría del Guru, uno conoce y habita en su Verdadero y propio Ser. (2)
ਏ ਮਨ ਮੇਰੇ. ਸਦਾ ਰੰਗਿ ਰਾਤੇ; ਸਦਾ ਹਰਿ ਕੇ ਗੁਣ ਗਾਉ ॥
e man mere. sadaa rang raate; sadaa har ke gun gaau |
Sant Singh KhalsaO my mind, be imbued forever with the Lord's Love, and sing forever the Glorious Praises of the Lord.
Manmohan SinghO my soul, be thou ever imbued with Lord's love and sing thou ever the God's glories.
Manmohan Singh (Punjabi)ਹੇ ਮੇਰੀ ਜਿੰਦੜੀਏ ਤੂੰ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਨਾਲ ਰੰਗੀ ਰਹੁ ਅਤੇ ਹਮੇਸ਼ਾਂ ਹੀ ਵਾਹਿਗੁਰੂ ਦੀਆਂ ਖੂਬੀਆਂ ਨੂੰ ਗਾਇਨ ਕਰ।
Fareedkot Teekaਤਾਂ ਤੇ ਮੈਂ ਅਪਨੇ ਮਨ ਪ੍ਰਤੀ ਐਸੇ ਕਹਤਾ ਹੂੰ, ਏ ਮੇਰੇ ਮਨ! ਤੂੰ ਨਿਤ੍ਯ ਪਰਮੇਸਰ ਕੇ ਰੰਗ ਮੇਂ ਰਾਤੇ ਹੂਏ ਨਿਤ੍ਯ ਹੀ ਹਰਿ ਕੇ ਗੁਣੋਂ ਕੋ ਗਾਇਨ ਕਰ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹੁ, ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹੁ,ਪਦ ਅਰਥ ਰੰਗਿ = ਰੰਗ ਵਿਚ। ਰਾਤੇ = ਰੰਗੇ ਹੋਏ।
SikhNet (Spanish)Oh mi mente, tú que estás imbuida siempre en el Amor Verdadero del Señor,
ਹਰਿ ਨਿਰਮਲੁ ਸਦਾ ਸੁਖਦਾਤਾ; ਮਨਿ ਚਿੰਦਿਆ ਫਲੁ ਪਾਉ ॥੩॥
har niramal sadaa sukhadaataa; man chindiaa fal paau |3|
Sant Singh KhalsaThe Immaculate Lord is forever the Giver of peace; from Him, one receives the fruits of his heart's desires. ||3||
Manmohan SinghThe Immaculate Lord is ever the Giver of bliss and from Him, man obtains his heart desired fruits.
Manmohan Singh (Punjabi)ਪਵਿੱਤਰ ਪ੍ਰਭੂ ਸਦੀਵ ਹੀ ਆਰਾਮ ਬਖਸ਼ਣਵਾਲਾ ਹੈ। ਉਸ ਪਾਸੋਂ ਆਦਮੀ ਆਪਣੇ ਚਿੱਤ-ਚਾਹੁੰਦੇ ਮੇਵੇ ਹਾਸਲ ਕਰ ਲੈਂਦਾ ਹੈ।
Fareedkot Teekaਹਰਿ ਸੁਧ ਹੈ ਔਰ ਸਦਾ ਸੁਖੋਂ ਕਾ ਦੇਨੇ ਹਾਰਾ ਹੈ, ਤਿਸ ਸੇ ਤੂੰ ਮਨ ਇਛਤ ਫਲ ਕੋ ਪਾਉ॥੩॥
Prof. Sahib Singhਤੇ ਇੰਜ ਮਨ-ਇੱਛਤ ਫਲ ਹਾਸਲ ਕਰ! ਪਰਮਾਤਮਾ ਸਦਾ ਪਵਿਤ੍ਰ ਹੈ ਤੇ ਸਦਾ ਸੁਖ ਦੇਣ ਵਾਲਾ ਹੈ ॥੩॥ਪਦ ਅਰਥ ਨਿਰਮਲੁ = ਪਵਿਤ੍ਰ। ਮਨਿ = ਮਨ ਵਿਚ। ਚਿੰਦਿਆ = ਚਿਤਵਿਆ ਹੋਇਆ। ਪਾਉ = ਪ੍ਰਾਪਤ ਕਰ ॥੩॥
SikhNet (Spanish)canta siempre Sus Alabanzas, porque tu Inmaculado Señor es el Dador de Éxtasis y gracias a Él uno consigue lo que realmente busca. (3)
ਹਮ ਨੀਚ ਸੇ. ਊਤਮ ਭਏ; ਹਰਿ ਕੀ ਸਰਣਾਈ ॥
ham neech se. aootam bhe; har kee saranaaee |
Sant Singh KhalsaI am lowly, but I have been exalted, entering the Sanctuary of the Lord.
Manmohan SinghEntering the God's sanctuary, I, the mean one, have become sublime.
Manmohan Singh (Punjabi)ਵਾਹਿਗੁਰੂ ਦੀ ਛਤਰ ਛਾਇਆ ਹੇਠ ਆ ਕੇ, ਮੈਂ ਕਮੀਣਾ ਸ੍ਰੇਸ਼ਟ ਹੋ ਗਿਆ ਹਾਂ।
Fareedkot Teekaਦੇਖੋ ਹਰਿ ਕੀ ਸਰਣ ਹੋਨੇ ਸੇ ਹਮ ਨੀਚੋਂ ਸੇ ਊਤਮ ਭਏ ਹੈਂ, ਐਸੀ ਹਰਿ ਕੀ ਸਚੀ ਬਡਿਆਈ ਹੈ॥
Prof. Sahib Singhਪਰਮਾਤਮਾ ਦੀ ਸਰਨ ਪਿਆਂ ਅਸੀਂ ਜੀਵ ਨੀਚਾਂ ਤੋਂ ਉੱਤਮ ਬਣ ਜਾਂਦੇ ਹਾਂ।ਪਦ ਅਰਥ ਸੇ = ਤੋਂ।
SikhNet (Spanish)Entrando en el Refugio del Señor, la humilde criatura se vuelve sublime; tal es la Gloria del Señor q
ਪਾਥਰੁ ਡੁਬਦਾ. ਕਾਢਿ ਲੀਆ; ਸਾਚੀ ਵਡਿਆਈ ॥੪॥
paathar ddubadaa. kaadt leea; saachee vaddiaaee |4|
Sant Singh KhalsaHe has lifted up the sinking stone; True is His glorious greatness. ||4||
Manmohan SinghTrue is the greatness of God, who has saved the singing stone.
Manmohan Singh (Punjabi)ਸੱਚੀ ਹੈ ਵਿਸ਼ਾਲਤਾ, ਵਾਹਿਗੁਰੂ ਦੀ, ਜਿਸ ਨੇ ਡੁਬਦੇ ਹੋਏ ਪੱਥਰ ਨੂੰ ਬਚਾ ਲਿਆ ਹੈ।
Fareedkot Teekaਜਿਸ ਨੇ ਮੈਂ ਪਥਰ ਰੂਪ ਪਾਪੋਂ ਕਰ ਭਾਰੀ ਡੂਬਤਾ ਹੂਆ ਸੰਸਾਰ ਸਮੁੰਦਰ ਸੇ ਕਾਢ ਲੀਆ ਹੂੰ॥੪॥
Prof. Sahib Singhਪਰਮਾਤਮਾ (ਵਿਕਾਰਾਂ ਵਿਚੋਂ) ਡਿਗੇ ਹੋਏ ਪੱਥਰ-ਚਿੱਤ ਮਨੁੱਖ ਨੂੰ ਭੀ ਬਚਾ ਲੈਂਦਾ ਹੈ, ਤੇ ਅਸਲ ਇੱਜ਼ਤ ਬਖ਼ਸ਼ਦਾ ਹੈ ॥੪॥ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ। ਵਡਿਆਈ = ਇੱਜ਼ਤ ॥੪॥
SikhNet (Spanish)ue nos salva a nosotros, las piedras que se hunden. (4)
ਬਿਖੁ ਸੇ. ਅੰਮ੍ਰਿਤ ਭਏ; ਗੁਰਮਤਿ ਬੁਧਿ ਪਾਈ ॥
bikh se. amrit bhe; guramat budh paaee |
Sant Singh KhalsaFrom poison, I have been transformed into Ambrosial Nectar; under Guru's Instruction, I have obtained wisdom.
Manmohan SinghFrom poison I have become Nectar. Through Guru's instruction I have obtained wisdom.
Manmohan Singh (Punjabi)ਜ਼ਹਿਰ ਤੋਂ ਮੈਂ ਆਬਿ-ਹਿਯਾਤ ਬਣ ਗਿਆ ਹਾਂ। ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਸਿਆਣਪ ਪ੍ਰਾਪਤ ਕਰ ਲਈ ਹੈ।
Fareedkot Teekaਹੇ ਭਾਈ! ਹਮ ਬਿਖ ਰੂਪ ਥੇ, ਗੁਰਮਤ ਸੇ ਜਬ ਬੁਧਿ ਪ੍ਰਾਪਤਿ ਭਈ ਤਬ ਅੰਮ੍ਰਿਤ ਹੋ ਗਏ ਅਰਥਾਤ ਜਨਮ ਮਰਣ ਸੇ ਰਹਤ ਹੋ ਗਏ॥
Prof. Sahib Singhਜੇਹੜੇ ਗੁਰੂ ਦੀ ਮੱਤ ਉਤੇ ਤੁਰ ਕੇ ਸ੍ਰੇਸ਼ਟ ਅਕਲ ਹਾਸਲ ਕਰ ਲੈਂਦੇ ਹਨ ਉਹ (ਮਾਨੋ) ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦੇ ਹਨ।ਪਦ ਅਰਥ ਬਿਖੁ = ਜ਼ਹਿਰ। ਸੇ = ਤੋਂ।
SikhNet (Spanish)El veneno dentro de nosotros se torna Néctar cuando nos volvemos sabios
ਅਕਹੁ ਪਰਮਲ ਭਏ; ਅੰਤਰਿ ਵਾਸਨਾ ਵਸਾਈ ॥੫॥
akahu paramal bhe; antar vaasanaa vasaaee |5|
Sant Singh KhalsaFrom bitter herbs, I have been transformed into sandalwood; this fragrance permeates me deep within. ||5||
Manmohan SinghFrom swallow-wort I have become sandal-wood and fragrance has taken root within me.
Manmohan Singh (Punjabi)ਅੱਕ ਤੋਂ ਮੈਂ ਚੰਦਨ ਹੋ ਗਿਆ ਹਾਂ, ਅਤੇ ਮੇਰੇ ਅੰਦਰ ਸੁਗੰਧਤ ਟਿਕ ਗਈ ਹੈ।
Fareedkot Teekaਹਮ ਨੇ ਅੰਤਸਕਰਣ ਮੇਂ ਭਗਤੀ ਕੀ ਵਾਸਨਾ ਬਸਾਈ ਹੈ, ਇਸ ਸੇ ਆਕ ਸੇ (ਪਰਮਲ) ਚੰਦਨ ਹੋ ਗਏ ਹੈਂ। ਭਾਵ ਜੋ ਹਮ ਦੁਖ ਦੇਨੇ ਵਾਲੇ ਥੇ ਅਬ ਸੋਈ ਜੀਵੋਂ ਕੋ ਸੁਖ ਦੇਣੇ ਵਾਲੇ ਹੋ ਗਏ ਹੈਂ॥੫॥
Prof. Sahib Singhਉਹ (ਮਾਨੋ) ਅੱਕ ਤੋਂ ਚੰਦਨ ਬਣ ਜਾਂਦੇ ਹਨ, ਉਹਨਾਂ ਦੇ ਅੰਦਰ (ਸੁੱਚੇ ਆਤਮਕ ਜੀਵਨ ਦੀ) ਸੁਗੰਧੀ ਆ ਵੱਸਦੀ ਹੈ ॥੫॥ਪਦ ਅਰਥ ਅਕਹੁ = ਅੱਕ ਤੋਂ। ਪਰਮਲ = ਚੰਦਨ। ਵਾਸਨਾ = ਸੁਗੰਧੀ ॥੫॥
SikhNet (Spanish)a través de la Instrucción del Guru. La planta bizarra llegó a dar hermosas flores, y nuestro interior también se tornó fragante. (5)
ਮਾਣਸ ਜਨਮੁ ਦੁਲੰਭੁ ਹੈ; ਜਗ ਮਹਿ ਖਟਿਆ ਆਇ ॥
maanas janam dulanbh hai; jag meh khattiaa aae |
Sant Singh KhalsaThis human birth is so precious; one must earn the right to come into the world.
Manmohan SinghInvaluable is the human birth: coming into the world, I have earned merit therefrom.
Manmohan Singh (Punjabi)ਅਮੋਲਕ ਹੈ ਮਨੁਸ਼ਾ-ਜਨਮ। ਸੰਸਾਰ ਵਿੱਚ ਆ ਕੇ ਮੈਂ ਉਸ ਤੋਂ ਲਾਭ ਉਠਾਇਆ ਹੈ।
Fareedkot Teekaਸੰਸਾਰ ਮੇਂ ਇਹ ਮਾਨੁਖ ਜਨਮ ਦੁਰਭਲ ਜੋ ਬਡੇ ਭਾਗੋਂ ਸੇ ਆਕਰ ਕੇ ਖਟਿਆ, ਭਾਵ ਸਫਲਾ ਕੀਆ ਹੈ॥
Prof. Sahib Singhਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਜਗਤ ਵਿਚ ਆ ਕੇ ਉਹ ਹੀ ਖੱਟੀ ਖੱਟਦਾ ਹੈ (ਲਾਭ ਲੈਂਦਾ ਹੈ),
SikhNet (Spanish)Preciosa es esta encarnación en cuerpo humano; al entrar en esta forma humana gané mérito,
ਪੂਰੈ ਭਾਗਿ ਸਤਿਗੁਰੁ ਮਿਲੈ; ਹਰਿ ਨਾਮੁ ਧਿਆਇ ॥੬॥
poorai bhaag satigur milai; har naam dhiaae |6|
Sant Singh KhalsaBy perfect destiny, I met the True Guru, and I meditate on the Lord's Name. ||6||
Manmohan SinghBy perfect destiny I have met the True Guru and dwelt on the God's Name.
Manmohan Singh (Punjabi)ਪੂਰਨ ਭਾਗ ਦੁਆਰਾ ਮੈਂ ਸੱਚੇ ਗੁਰਾਂ ਨੂੰ ਮਿਲਿਆ ਹਾਂ ਅਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ।
Fareedkot Teekaਜਿਸ ਕੇ ਪੂਰੇ ਭਾਗ ਹੈਂ ਤਿਸ ਕੋ ਸਤਗੁਰੂ ਮਿਲੇ ਹੈਂ ਅਰ ਤਿਸ ਗੁਰਮੁਖ ਨੇ ਹਰੀ ਨਾਮ ਕੋ ਧਿਆਇਆ ਹੈ॥੬॥
Prof. Sahib Singhਜਿਸ ਨੂੰ ਪੂਰੇ ਭਾਗਾਂ ਨਾਲ ਗੁਰੂ ਮਿਲ ਪੈਂਦਾ ਹੈ, ਤੇ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੬॥ਪਦ ਅਰਥ ਪੂਰੇ ਭਾਗਿ = ਵੱਡੀ ਕਿਸਮਤ ਨਾਲ ॥੬॥
SikhNet (Spanish)y por el Destino Perfecto encontré al Verdadero Guru y habité en el Nombre del Señor. (6)
ਮਨਮੁਖ ਭੂਲੇ ਬਿਖੁ ਲਗੇ; ਅਹਿਲਾ ਜਨਮੁ ਗਵਾਇਆ ॥
manamukh bhoole bikh lage; ahilaa janam gavaaeaa |
Sant Singh KhalsaThe self-willed manmukhs are deluded; attached to corruption, they waste away their lives in vain.
Manmohan SinghThe perverse persons have gone astray, and being attached to mammon, waste their life in vain.
Manmohan Singh (Punjabi)ਪ੍ਰਤੀਕੂਲ ਪੁਰਸ਼ ਕੁਰਾਹੇ ਪਏ ਹੋਏ ਹਨ ਅਤੇ ਮਾਇਆ ਨਾਲ ਜੁੜ ਜਾਣ ਕਾਰਨ ਆਪਣਾ ਜੀਵਨ ਵਿਅਰਥ ਵੰਞਾ ਲੈਂਦੇ ਹਨ।
Fareedkot Teekaਅਰ ਜੋ ਮਨਮੁਖ ਹੈਂ, ਸੋ ਭੂਲੇ ਹੈਂ, ਕਿਉਂਕਿ ਵਹੁ ਬਿਖ ਰੂਪ ਵਿਸ਼ਿਓਂ ਵਾ ਮਾਇਆ ਮੇਂ ਲਗੇ ਹੈਂ ਅਰ ਤਿਨੋਂ ਨੇ (ਅਹਿਲਾ) ਬਿਅਰਥ ਹੀ ਇਸ ਮਾਨੁਖ ਜਨਮ ਕੋ ਗਵਾਇਆ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ, (ਵਿਕਾਰਾਂ ਦੇ) ਜ਼ਹਿਰ ਵਿਚ ਮਸਤ ਰਹਿੰਦੇ ਹਨ, ਤੇ ਕੀਮਤੀ ਜੀਵਨ ਗਵਾ ਲੈਂਦੇ ਹਨ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਬਿਖੁ = ਵਿਕਾਰਾਂ ਦੀ ਜ਼ਹਿਰ। ਅਹਿਲਾ = ਕੀਮਤੀ।
SikhNet (Spanish)El hombre lleno de ego es desviado del Sendero y atraído hacia la ilusión, pierde su vida en vano.
ਹਰਿ ਕਾ ਨਾਮੁ ਸਦਾ ਸੁਖ ਸਾਗਰੁ; ਸਾਚਾ ਸਬਦੁ. ਨ ਭਾਇਆ ॥੭॥
har kaa naam sadaa sukh saagar; saachaa sabad. na bhaaeaa |7|
Sant Singh KhalsaThe Name of the Lord is forever an ocean of peace, but the manmukhs do not love the Word of the Shabad. ||7||
Manmohan SinghThe God's Name is ever an ocean of peace, but they love not the True Word.
Manmohan Singh (Punjabi)ਵਾਹਿਗੁਰੂ ਦਾ ਨਾਮ ਸਦੀਵ ਹੀ ਆਰਾਮ ਦਾ ਸਮੁੰਦਰ ਹੈ ਪਰ ਉਹ ਸੱਚੇ ਨਾਮ ਨੂੰ ਪਿਆਰ ਨਹੀਂ ਕਰਦੇ।
Fareedkot Teekaਹਰੀ ਕਾ ਨਾਮ ਨਿਤ੍ਯ ਸੁਖ ਕਾ ਸਮੁੰਦਰ ਹੈ, ਐਸਾ ਸਚਾ ਗੁਰੋਂ ਕਾ ਉਪਦੇਸ ਜੀਵ ਕੋ ਨਹੀਂ ਭਾਇਆ ਹੈ ਇਸ ਸੇ ਵਹੁ ਨਹੀਂ ਪਾਇਆ ਹੈ॥੭॥
Prof. Sahib Singhਹਰਿ-ਨਾਮ ਜੋ ਸਦਾ ਲਈ ਸੁਖਾਂ ਨਾਲ ਭਰਪੂਰ ਹੈ, ਪਰ ਉਹਨਾਂ ਨੂੰ ਹਰੀ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਚੰਗਾ ਨਹੀਂ ਲੱਗਦਾ ॥੭॥ਪਦ ਅਰਥ ਸਾਗਰੁ = ਸਮੁੰਦਰ। ਭਾਇਆ = ਚੰਗਾ ਲੱਗਾ ॥੭॥
SikhNet (Spanish)El Nombre del Señor es siempre el Océano de Paz, pero el hombre lleno de ego no ama la Palabra Verdadera del Shabd. (7)
ਮੁਖਹੁ ਹਰਿ ਹਰਿ ਸਭੁ ਕੋ ਕਰੈ; ਵਿਰਲੈ ਹਿਰਦੈ ਵਸਾਇਆ ॥
mukhahu har har sabh ko karai; viralai hiradai vasaaeaa |
Sant Singh KhalsaEveryone can chant the Name of the Lord, Har, Har with their mouths, but only a few enshrine it within their hearts.
Manmohan SinghFrom them mouth everyone repeats God's Name, but only a few enshrine it in their mind.
Manmohan Singh (Punjabi)ਮੂੰਹ ਤੋਂ ਹਰ ਕੋਈ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਪ੍ਰੰਤੂ ਬਹੁਤ ਹੀ ਥੋੜੇ ਇਸ ਨੂੰ ਆਪਣੇ ਮਨ ਵਿੱਚ ਟਿਕਾਉਂਦੇ ਹਨ।
Fareedkot Teekaਸ੍ਵਭਾਵਿਕ ਮੁਖ ਸੇ ਤੋ ਸਭ ਕੋਈ ਹਰਿ ਹਰਿ ਕਰਤਾ ਹੈ, ਪਰੰਤੂ ਹਰੀ ਕੋ ਹਿਰਦੇ ਮੇਂ ਕਿਸੇ ਵਿਰਲੇ ਹੀ ਪੁਰਸ ਨੇ ਵਸਾਇਆ ਹੈ॥
Prof. Sahib Singhਮੂੰਹ ਨਾਲ (ਬਾਹਰੋਂ ਬਾਹਰੋਂ) ਤਾਂ ਹਰੇਕ ਪਰਮਾਤਮਾ ਦਾ ਨਾਮ ਉਚਾਰ ਦੇਂਦਾ ਹੈ, ਪਰ ਕਿਸੇ ਵਿਰਲੇ ਨੇ ਹਰਿ-ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ।ਪਦ ਅਰਥ ਮੁਖਹੁ = ਮੂੰਹ ਨਾਲ। ਸਭੁ ਕੋ = ਹਰੇਕ ਜੀਵ।
SikhNet (Spanish)Cualquier persona puede pronunciar el Nombre con sus labios, pero hace falta enaltecerlo en la mente.
ਨਾਨਕ. ਜਿਨ ਕੈ ਹਿਰਦੈ ਵਸਿਆ; ਮੋਖ ਮੁਕਤਿ ਤਿਨੑ ਪਾਇਆ ॥੮॥੨॥
naanak. jin kai hiradai vasiaa; mokh mukat tina paaeaa |8|2|
Sant Singh KhalsaO Nanak, those who enshrine the Lord within their hearts, attain liberation and emancipation. ||8||2||
Manmohan SinghNanak, within whose heart dwells the Lord, they alone attain deliverance and emancipation.
Manmohan Singh (Punjabi)ਨਾਨਕ, ਜਿਨ੍ਹਾਂ ਦੇ ਰਿਦੇ ਅੰਦਰ ਪ੍ਰਭੂ ਵਸਦਾ ਹੈ, ਕੇਵਲ ਓਹੀ ਮੋਖਸ਼ ਅਤੇ ਕਲਿਆਣ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਹਿਰਦ੍ਯ ਮੇਂ ਬਸਾ ਹੈ ਤਿਸ ਨੇ ਸੰਸਾਰ ਸੇ (ਮੋਖ) ਛੁਟ ਕਰ ਮੁਕਤੀ ਕੋ ਵਾ ਕੈਵਲ੍ਯ ਮੁਕਤੀ ਕੋ ਪਾਇਆ ਹੈ॥੮॥੨॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ ॥੮॥੨॥ਪਦ ਅਰਥ ਹਿਰਦੈ = ਹਿਰਦੇ ਵਿਚ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ ॥੮॥੨॥
SikhNet (Spanish)Dice Nanak, sólo es emancipado aquél, en cuyo corazón, habita el Señor. (8-2)