ੴ

ਸਿੱਖਬਾਣੀ · SikhBani

ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥

merai antar lochaa milan kee piaare hau kiau paaee gur poore
Guru Arjan Dev Ji ਗੁਰੂ ਅਰਜਨ ਦੇਵ ਜੀ · Raag Vadhans · Ang 564 · 22 lines
Translations

ਵਡਹੰਸੁ ਮਹਲਾ ੫ ਘਰੁ ੨ ॥

vaddahans mahalaa 5 ghar 2 |

Sant Singh KhalsaWadahans, Fifth Mehl, Second House:
Manmohan SinghWadhans 5th Guru.
Manmohan Singh (Punjabi)ਵਡਹੰਸ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਵਡਹੰਸ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Wadajans, Mejl Guru Aryan, Quinto Canal Divino, Chant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੇਰੈ ਅੰਤਰਿ ਲੋਚਾ. ਮਿਲਣ ਕੀ ਪਿਆਰੇ; ਹਉ ਕਿਉ ਪਾਈ. ਗੁਰ ਪੂਰੇ ॥

merai antar lochaa. milan kee piaare; hau kiau paaee. gur poore |

Sant Singh KhalsaDeep within me, there is a longing to meet my Beloved; how can I attain my Perfect Guru?
Manmohan SinghWithin me is the desire to meet my beloved Lord, the perfect Guru. How can I attain unto Him.
Manmohan Singh (Punjabi)ਮੇਰੇ ਅੰਦਰ ਆਪਣੇ ਪ੍ਰੀਤਮ ਨੂੰ ਮਿਲਣ ਦੀ ਚਾਹ ਹੈ। ਮੈਂ ਆਪਣੇ ਪੁਰਨ ਗੁਰਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹਾਂ?
Fareedkot Teekaਹੇ ਸਖੀ! ਮੇਰੇ ਅੰਤਸਕਰਣ ਮੇਂ ਪ੍ਯਾਰੇ ਕੇ ਮਿਲਨੇ ਕੀ ਚਾਹ ਹੈ, ਮੈਂ ਪੂਰੇ ਗੁਰੋਂ ਕੋ ਕੈਸੇ ਪਾਊਂ॥
Prof. Sahib Singhਹੇ ਪਿਆਰੇ! ਮੇਰੇ ਮਨ ਵਿਚ (ਗੁਰੂ ਨੂੰ) ਮਿਲਣ ਦੀ ਤਾਂਘ ਹੈ, ਮੈਂ ਕਿਸ ਤਰ੍ਹਾਂ ਪੂਰੇ ਗੁਰੂ ਨੂੰ ਲੱਭਾਂ?

ਪਦ ਅਰਥ ਅੰਤਰਿ = ਅੰਦਰ। ਲੋਚਾ = ਤਾਂਘ। ਹਉ = ਮੈਂ। ਕਿਉ = ਕਿਵੇਂ? ਪਾਈ = ਪਾਈਂ, ਮੈਂ ਲੱਭਾਂ।

SikhNet (Spanish)En mí vive el deseo de encontrar a mi Guru Perfecto. ¿Cómo podría Encontrarlo?

ਜੇ ਸਉ ਖੇਲ. ਖੇਲਾਈਐ ਬਾਲਕੁ; ਰਹਿ ਨ ਸਕੈ. ਬਿਨੁ ਖੀਰੇ ॥

je sau khel. khelaaeeai baalak; reh na sakai. bin kheere |

Sant Singh KhalsaEven though a baby may play hundreds of games, he cannot survive without milk.
Manmohan SinghEven though hundreds of amusements be afforded to a child, it cannot live without milk.
Manmohan Singh (Punjabi)ਭਾਵੇਂ ਸੈਕੜੇ ਹੀ ਦਿਲ ਪ੍ਰਚਾਵਿਆਂ ਵਿੱਚ ਬੱਚੇ ਨੂੰ ਲਾਇਆ ਜਾਵੇ, ਪ੍ਰੰਤੂ ਉਹ ਦੁੱਧ ਬਿਨਾ ਰਹਿ ਨਹੀਂ ਸਕਦਾ।
Fareedkot Teekaਜੇਕਰ ਸਉ ਪ੍ਰਕਾਰ ਕੇ ਖਿਲਾਉਨੇ ਰਖ ਕਰ ਵਾ (ਖੇਲ) ਪ੍ਰਚ੍ਯੋਂ ਮੇਂ ਬਾਲਕ ਕੋ ਖਿਲਾਈਏ ਤਾਂ ਵੀ (ਖੀਰੇ) ਅਸਥਨ ਸੇ ਬਿਨਾਂ ਬਾਲਕੁ ਰਹਿ ਨਹੀਂ ਸਕਤਾ ਹੈ॥
Prof. Sahib Singhਜੇ ਬਾਲਕ ਨੂੰ ਸੌ ਖੇਡਾਂ ਨਾਲ ਖਿਡਾਇਆ ਜਾਏ (ਪਰਚਾਇਆ ਜਾਏ), ਤਾਂ ਭੀ ਉਹ ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ।

ਪਦ ਅਰਥ ਸਉ = ਸੌ ਵਾਰੀ। ਖੀਰ = ਦੁੱਧ।

SikhNet (Spanish)No importa quien trate de distraer al bebé, él acaba tomando la leche de su mamá.

ਮੇਰੈ ਅੰਤਰਿ ਭੁਖ. ਨ ਉਤਰੈ ਅੰਮਾਲੀ; ਜੇ. ਸਉ ਭੋਜਨ, ਮੈ ਨੀਰੇ ॥

merai antar bhukh. na utarai amaalee; je. sau bhojan, mai neere |

Sant Singh KhalsaThe hunger within me is not satisfied, O my friend, even though I am served hundreds of dishes.
Manmohan SinghMy inner hunger is sated, not, O my mate, even though I be served with hundreds of dishes.
Manmohan Singh (Punjabi)ਮੇਰੇ ਅੰਦਰ ਦੀ ਖੁਧਿਆ ਦੂਰ ਨਹੀਂ ਹੁੰਦੀ, ਹੇ ਮੇਰੀ ਸਹੀਏ! ਭਾਵੇਂ ਮੇਰੇ ਲਈ ਸੈਕੜੇ ਖਾਣੇ ਪਰੋਸੇ ਜਾਣ।
Fareedkot Teekaਮੇਰੇ ਅੰਤਸਕਰਣ ਕੀ ਭੁਖ ਉਤਰਤੀ ਨਹੀਂ ਹੈ। ਹੇ (ਅੰਮਾਲੀ) ਪਿਆਰੀ ਸਖੀ! ਭਾਵੈ ਕੋਈ ਸਉ ਪ੍ਰਕਾਰ ਕਾ ਭੋਜਨ (ਮੈ) ਮੁਝ ਕੋ (ਨੀਰੇ) ਪਰੋਸੈ॥
Prof. Sahib Singh(ਤਿਵੇਂ ਹੀ) ਹੇ ਸਖੀ! ਜੇ ਮੈਨੂੰ ਸੌ ਭੋਜਨ ਭੀ ਦਿੱਤੇ ਜਾਣ, ਤਾਂ ਭੀ ਮੇਰੇ ਅੰਦਰ (ਵੱਸਦੀ ਪ੍ਰਭੂ-ਮਿਲਾਪ ਦੀ) ਭੁੱਖ ਲਹਿ ਨਹੀਂ ਸਕਦੀ।

ਪਦ ਅਰਥ ਅੰਮਾਲੀ = ਹੇ ਸਖੀ! ਹੇ ਸਹੇਲੀ! ਭੋਜਨ = ਖਾਣੇ। ਮੈ = ਮੇਰੇ ਅੱਗੇ। ਨੀਰੇ = ਪ੍ਰੋਸੇ ਜਾਣ।

SikhNet (Spanish)Mi hambre no se sacia, oh mi amado compañero, aunque pongan enfrente de mí todo tipo de delicias.

ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ; ਬਿਨੁ ਦਰਸਨ. ਕਿਉ ਮਨੁ ਧੀਰੇ ॥੧॥

merai man tan prem piram kaa; bin darasan. kiau man dheere |1|

Sant Singh KhalsaMy mind and body are filled with love for my Beloved; how can my soul find relief, without the Blessed Vision of the Lord's Darshan? ||1||
Manmohan SinghWithin my soul and body is the love of my Beloved. How can my heart be comforted without seeing Him?
Manmohan Singh (Punjabi)ਮੇਰੀ ਆਤਮਾ ਤੇ ਦੇਹ ਅੰਦਰ ਆਪਣੇ ਪ੍ਰੀਤਮ ਦਾ ਪਿਆਰ ਹੈ। ਉਸ ਨੂੰ ਵੇਖਣ ਦੇ ਬਾਝੋਂ ਮੇਰਾ ਦਿਲ ਕਿਸ ਤਰ੍ਹਾਂ ਧੀਰਜ ਕਰ ਸਕਦਾ ਹੈ?
Fareedkot Teekaਮੇਰੇ ਮਨ ਤਨ ਮੇਂ ਪ੍ਯਾਰੇ ਕਾ ਪ੍ਰੇਮੁ ਹੈ, ਸੋ ਤਿਸ ਦੇ ਦਰਸਨ ਸੇ ਬਿਨਾਂ ਮੇਰਾ ਮਨੁ ਕੈਸੇ ਧੀਰਜ ਕੋ ਪਕੜੈ ਅਰਥਾਤ ਨਹੀਂ ਪਕੜਤਾ ॥੧॥
Prof. Sahib Singhਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ, ਤੇ (ਉਸ ਦੇ) ਦਰਸਨ ਤੋਂ ਬਿਨਾ ਮੇਰਾ ਮਨ ਸ਼ਾਂਤੀ ਨਹੀਂ ਹਾਸਲ ਕਰ ਸਕਦਾ ॥੧॥

ਪਦ ਅਰਥ ਮਨਿ = ਮਨ ਵਿਚ। ਤਨਿ = ਸਰੀਰ ਵਿਚ, ਹਿਰਦੇ ਵਿਚ। ਪਿਰੰਮ ਕਾ = ਪਿਆਰੇ ਦਾ। ਧੀਰੇ = ਸ਼ਾਂਤੀ ਪ੍ਰਾਪਤ ਕਰੇ ॥੧॥

SikhNet (Spanish)Estoy imbuido de cuerpo y mente en el Amor de mi Señor. ¿Oh, cómo puedo ser confortado sin tener Su Visión? (1)

ਸੁਣਿ ਸਜਣ ਮੇਰੇ ਪ੍ਰੀਤਮ ਭਾਈ; ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥

sun sajan mere preetam bhaaee; mai melihu mitru sukhadaataa |

Sant Singh KhalsaListen, O my dear friends and siblings - lead me to my True Friend, the Giver of peace.
Manmohan SinghHear, O my friend and dear brother, lead me unto my Friend, the Giver of peace.
Manmohan Singh (Punjabi)ਸੁਣ, ਹੇ ਮੇਰੇ ਮਿੱਤ੍ਰ ਅਤੇ ਪਿਆਰੇ ਭਰਾਵਾ! ਮੈਨੂੰ ਮੇਰੇ ਆਰਾਮ ਬਖਸ਼ਣਹਾਰ ਦਿਲੀ-ਦੋਸਤ ਨਾਲ ਮਿਲਾ ਦੇ।
Fareedkot Teekaਹੇ ਮੇਰੇ ਪ੍ਰੀਤਮ ਭਾਈ ਸੱਜਨ ਸੰਤ ਜਨੋ! ਮੁਝ ਕੋ ਗੁਰੂ ਰੂਪ ਮਿਤ੍ਰ ਸੁਖੋਂ ਕਾ ਦਾਤਾ ਮੇਲ ਦੇਵਹੁ॥
Prof. Sahib Singhਹੇ ਮੇਰੇ ਸੱਜਣ! ਹੇ ਮੇਰੇ ਪਿਆਰੇ ਵੀਰ! (ਮੇਰੀ ਬੇਨਤੀ) ਸੁਣ! ਤੇ ਮੈਨੂੰ ਆਤਮਕ ਆਨੰਦ ਦੇਣ ਵਾਲਾ ਮਿਤ੍ਰ-ਗੁਰੂ ਮਿਲਾ।

ਪਦ ਅਰਥ ਸਜਣ = ਹੇ ਸੱਜਣ! ਭਾਈ = ਹੇ ਵੀਰ! ਮੈਂ = ਮੈਨੂੰ।

SikhNet (Spanish)Oh amigo, mi querido hermano, guíame hasta el Guru, Dador de Éxtasis, pues Él conoce el dolor de mi corazón y me recita siempre la Palabra del Señor.

ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ; ਨਿਤ ਸੁਣਾਵੈ ਹਰਿ ਕੀਆ ਬਾਤਾ ॥

ohu jeea kee meree sabh bedan jaanai; nit sunaavai har keea baataa |

Sant Singh KhalsaHe knows all the troubles of my soul; every day, he tells me stories of the Lord.
Manmohan SinghHe knows all the anguishes of my heart and daily narrates to me the anecdotes of God.
Manmohan Singh (Punjabi)ਉਹ ਮੇਰੇ ਦਿਲ ਦੀਆਂ ਸਾਰੀਆਂ ਪੀੜਾ ਨੂੰ ਜਾਣਦਾ ਹੈ ਅਤੇ ਨਿਤਾਪ੍ਰਤੀ ਮੈਨੂੰ ਵਾਹਿਗੁਰੂ ਦੀਆਂ ਸਾਖੀਆਂ ਸੁਣਾਉਂਦਾ ਹੈ।
Fareedkot Teekaਸੋ ਗੁਰੂ ਕੈਸਾ ਹੋਵੈ ਕਿ ਹ੍ਰਿਦਯ ਕੀ ਸਭ ਪ੍ਰਕਾਰ ਕੀ (ਬੇਦਨ) ਪੀੜਾ ਕੋ ਜਾਨਤਾ ਹੋ ਔਰੁ ਨਿਤ ਹਰਿ ਪ੍ਯਾਰੇ ਕੀ ਬਾਰਤਾ ਸੁਨਾਵਤਾ ਰਹੇ॥
Prof. Sahib Singhਉਹ (ਗੁਰੂ) ਮੇਰੀ ਜਿੰਦ ਦੀ ਸਾਰੀ ਪੀੜਾ ਜਾਣਦਾ ਹੈ, ਤੇ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ।

ਪਦ ਅਰਥ ਓਹੁ = ਉਹ ਮਿਤ੍ਰ ਗੁਰੂ। ਜੀਅ ਕੀ = ਜਿੰਦ ਦੀ। ਬੇਦਨ = ਵੇਦਨ, ਪੀੜ, ਦੁੱਖ। ਕੀਆ = ਦੀਆਂ।

SikhNet (Spanish)No puedo vivir sin Él ni siquiera por un momento, así como el pájaro Cuclillo no puede vivir sin la gota

ਹਉ ਇਕੁ ਖਿਨੁ ਤਿਸੁ ਬਿਨੁ, ਰਹਿ ਨ ਸਕਾ; ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ॥

hau ik khin tis bin, reh na sakaa; jiau chaatrik jal kau bilalaataa |

Sant Singh KhalsaI cannot live without Him, even for an instant. I cry out for Him, just as the song-bird cries for the drop of water.
Manmohan SinghI cannot live without Him even for a moment, I cry for the Lord as the pied cuckoo does for water.
Manmohan Singh (Punjabi)ਉਸ ਦੇ ਬਾਝੋਂ ਮੈਂ ਇੱਕ ਮੁਹਤ ਭਰ ਭੀ ਨਹੀਂ ਰਹਿ ਸਕਦਾ। ਪ੍ਰਭੂ ਦੇ ਲਈ ਮੈਂ ਐਉ ਕੁਰਲਾਉਂਦਾ ਹਾਂ ਜਿਸ ਤਰ੍ਹਾਂ ਪਪੀਹਾ ਪਾਣੀ ਲਈ।
Fareedkot Teekaਮੈਂ ਏਕ ਖਿਨ ਮਾਤ੍ਰ ਭੀ ਤਿਸ ਪ੍ਯਾਰੇ ਸੇ ਬਿਨਾਂ ਨਹੀਂ ਰਹ ਸਕਤੀ ਹੂੰ, ਜੈਸੇ ਚਾਤ੍ਰਿਕ ਜਲ ਕੋ, ਭਾਵ ਜਲ ਕੇ ਵਾਸਤੇ ਬਿਰਲਾਪ ਕਰਤਾ ਹੈ ਮੇਰਾ ਹਾਲੁ ਐਸਾ ਹੈ॥
Prof. Sahib Singhਮੈਂ ਉਸ (ਪਰਮਾਤਮਾ) ਤੋਂ ਬਿਨਾ ਰਤਾ ਭਰ ਸਮਾ ਭੀ ਨਹੀਂ ਰਹਿ ਸਕਦਾ (ਮੇਰੀ ਹਾਲਤ ਇੰਜ ਹੈ) ਜਿਵੇਂ ਪਪੀਹਾ ਵਰਖਾ ਦੀ ਬੂੰਦ ਦੀ ਖ਼ਾਤਰ ਵਿਲਕਦਾ ਹੈ।

ਪਦ ਅਰਥ ਤਿਸੁ ਬਿਨੁ = ਉਸ (ਪਰਮਾਤਮਾ) ਤੋਂ ਬਿਨਾ। ਚਾਤ੍ਰਿਕੁ = ਪਪੀਹਾ। ਕਉ = ਵਾਸਤੇ, ਦੀ ਖ਼ਾਤਰ।

SikhNet (Spanish)de lluvia fresca y se muere antes de tomar de otra agua.

ਹਉ ਕਿਆ ਗੁਣ ਤੇਰੇ ਸਾਰਿ ਸਮਾਲੀ; ਮੈ ਨਿਰਗੁਣ ਕਉ. ਰਖਿ ਲੇਤਾ ॥੨॥

hau kiaa gun tere saar samaalee; mai niragun kau. rakh letaa |2|

Sant Singh KhalsaWhich of Your Glorious Virtues should I sing? You save even worthless beings like me. ||2||
Manmohan SinghWhich of thy merits should I recount, O Lord? Thou savest even the meritless one like me.
Manmohan Singh (Punjabi)ਤੇਰੀਆਂ ਕਿਹੜੀਆਂ ਉਤਕ੍ਰਿਸ਼ਟਤਾਈਆਂ ਮੈਂ ਵਰਨਣ ਕਰਾਂ, ਹੇ ਸੁਆਮੀ? ਤੂੰ ਮੇਰੇ ਵਰਗਿਆ ਗੁਣ ਵਿਹੁਣਾ ਦੀ ਭੀ ਰਖਿਆ ਕਰਦਾ ਹੈ।
Fareedkot Teekaਹੇ ਸਖੀ! ਮੈਂ ਤੇਰੇ ਅਗੇ ਤਿਸ ਕੇ ਕ੍ਯਾ (ਸਾਰਿ) ਸ੍ਰੇਸ਼੍ਟ ਗੁਣ ਸਮਾਲੀ, ਭਾਵ ਯਾਦ ਕਰ ਕੇ ਸੁਣਾਊਂ। ਵਹੁ ਹਰੀ ਕੈਸਾ ਹੈ ਕਿ ਨਿਰਗੁਣ ਅਰਥਾਤ ਸੁਭ ਗੁਣ ਰਹਿਤ ਜਨੋਂ ਕੋ ਭੀ ਰਖਣੇ ਵਾਲਾ ਹੈ॥੨॥
Prof. Sahib Singh(ਹੇ ਪ੍ਰਭੂ!) ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਮੈਂ ਆਪਣੇ ਹਿਰਦੇ ਵਿਚ ਵਸਾਵਾਂ? ਤੂੰ ਮੈਨੂੰ ਗੁਣ-ਹੀਣ ਨੂੰ (ਸਦਾ) ਬਚਾ ਲੈਂਦਾ ਹੈਂ ॥੨॥

ਪਦ ਅਰਥ ਹਉ = ਮੈਂ। ਸਾਰਿ = ਚੇਤੇ ਕਰ ਕੇ। ਸਮਾਲੀ = ਸਮਾਲੀਂ, ਮੈਂ ਹਿਰਦੇ ਵਿਚ ਵਸਾਵਾਂ ॥੨॥

SikhNet (Spanish)¿Cuál de Tus Méritos, oh Señor, debo enaltecer? Tú salvas aun a un ser como yo, sin mérito alguno. (2)

ਹਉ ਭਈ ਉਡੀਣੀ. ਕੰਤ ਕਉ, ਅੰਮਾਲੀ; ਸੋ ਪਿਰੁ. ਕਦਿ ਨੈਣੀ ਦੇਖਾ ॥

hau bhee uddeenee. kant kau, amaalee; so pir. kad nainee dekhaa |

Sant Singh KhalsaI have become depressed, waiting for my Husband Lord, O my friend; when shall my eyes behold my Husband?
Manmohan SinghMy loving mate, waiting for my Spouse, I have become sad. When shall I behold that Beloved of mine with my eyes?
Manmohan Singh (Punjabi)ਮੇਰੀ ਪਿਆਰੀ ਸਹੇਲੀਏ! ਆਪਣੇ ਭਰਤੇ ਨੂੰ ਉਡੀਕਦੀ ਹੋਈ ਮੈਂ ਉਦਾਸ ਹੋ ਗਈ ਹਾਂ। ਉਸ ਆਪਣੇ ਪ੍ਰੀਤਮ ਨੂੰ ਮੈਂ ਆਪਣੀਆਂ ਅੱਖਾਂ ਨਾਲ ਕਦੋ ਵੇਖਾਂਗੀ?
Fareedkot Teekaਹੇ ਪ੍ਯਾਰੀ ਸਖੀ! ਮੈਂ (ਉਡੀਣੀ) ਉਦਾਸ ਹੋ ਰਹੀ ਹੂੰ ਅਪਨੇ ਸ੍ਵਾਮੀ ਕੋ ਨੇਤ੍ਰੀਂ ਕਬ ਦੇਖੂੰਗੀ?
Prof. Sahib Singhਹੇ ਸਖੀ! ਮੈਂ ਪ੍ਰਭੂ-ਪਤੀ ਨੂੰ ਮਿਲਣ ਵਾਸਤੇ ਉਤਾਵਲੀ ਹੋ ਰਹੀ ਹਾਂ, ਮੈਂ ਕਦੋਂ ਉਸ ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗੀ?

ਪਦ ਅਰਥ ਹਉ = ਮੈਂ। ਉਡੀਣੀ = ਉਦਾਸ, ਉਤਾਵਲੀ। ਅੰਮਾਲੀ = ਹੇ ਸਖੀ! ਕਦਿ = ਕਦੋਂ? ਨੈਣੀ = ਅੱਖਾਂ ਨਾਲ। ਦੇਖਾ = ਦੇਖਾਂ, ਮੈਂ ਵੇਖਾਂਗੀ।

SikhNet (Spanish)Me he puesto triste añorando a mi Esposo, oh mi amigo, ¿cuándo podré ver a mi Señor Amado?

ਸਭਿ ਰਸ ਭੋਗਣ ਵਿਸਰੇ; ਬਿਨੁ ਪਿਰ. ਕਿਤੈ ਨ ਲੇਖਾ ॥

sabh ras bhogan visare; bin pir. kitai na lekhaa |

Sant Singh KhalsaI have forgotten how to enjoy all pleasures; without my Husband Lord, they are of no use at all.
Manmohan SinghI have forgotten to enjoy all the pleasures, as without my Groom they are of no account.
Manmohan Singh (Punjabi)ਮੈਂ ਸਾਰੀਆਂ ਖੁਸ਼ੀਆਂ ਮਾਣਨੀਆਂ ਭੁੱਲ ਗਈ ਹਾਂ। ਆਪਣੇ ਭਰਤੇ ਦੇ ਬਾਝੋਂ ਉਹ ਕਿਸੇ ਹਿਸਾਬ ਵਿੱਚ ਨਹੀਂ।
Fareedkot Teekaਮੇਰੇ ਕੋ ਸਭ ਰਸ ਭੋਗਣੇ ਵਿਸਰਿ ਗਏ ਹੈਂ, ਕਿਯੋਂਕਿ (ਲੇਖਾ) ਹਿਸਾਬ ਅਰਥਾਤ ਵਿਚਾਰ ਕਰਤੀ ਹੂੰ ਤੋ ਵਹੁ ਪਤੀ ਸੇ ਬਿਨਾਂ ਕਿਸੀ ਕਾਮ ਕੀ ਨਹੀਂ ਹੈ॥
Prof. Sahib Singhਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਸਾਰੇ ਪਦਾਰਥਾਂ ਦੇ ਭੋਗ ਭੁੱਲ ਚੁੱਕੇ ਹਨ, ਇਹ ਪਦਾਰਥ ਪ੍ਰਭੂ-ਪਤੀ ਤੋਂ ਬਿਨਾ ਮੇਰੇ ਕਿਸੇ ਕੰਮ ਨਹੀਂ।

ਪਦ ਅਰਥ ਸਭਿ = ਸਾਰੇ। ਕਿਤੈ ਨ ਲੇਖੈ = ਕਿਸੇ ਕੰਮ ਨਹੀਂ।

SikhNet (Spanish)No me importan los placeres mundanos, pues sin mi Esposo, no me sirven de nada.

ਇਹੁ ਕਾਪੜੁ. ਤਨਿ ਨ ਸੁਖਾਵਈ; ਕਰਿ ਨ ਸਕਉ. ਹਉ ਵੇਸਾ ॥

eihu kaaparr. tan na sukhaavee; kar na skau. hau vesaa |

Sant Singh KhalsaThese clothes do not please my body; I cannot dress myself.
Manmohan SinghThis raiment becomes not my body, if I cannot dress myself to please Thee.
Manmohan Singh (Punjabi)ਇਹ ਪੁਸ਼ਾਕ ਮੇਰੇ ਸਰੀਰ ਨੂੰ ਚੰਗੀ ਨਹੀਂ ਲਗਦੀ ਜੇ ਮੇਰੇ ਬਸਤ੍ਰ ਤੈਨੂੰ ਰਿਝਾਉਣ ਲਈ ਕੰਮ ਨਹੀਂ ਆਉਂਦੇ।
Fareedkot Teekaਸਰੀਰ ਕੋ ਇਹ ਕਪੜਾ ਭੀ ਅਛਾ ਨਹੀਂ ਲਗਤਾ ਹੈ ਔਰ ਮੈਂ ਕਿਸੀ ਪ੍ਰਕਾਰ ਕਾ ਭੇਸ ਭੀ ਨਹੀਂ ਕਰ ਸਕਤੀ ਹੂੰ॥
Prof. Sahib Singhਮੈਨੂੰ ਤਾਂ ਆਪਣੇ ਸਰੀਰ ਉੱਤੇ ਇਹ ਕੱਪੜਾ ਭੀ ਨਹੀਂ ਸੁਖਾਂਦਾ, ਤਾਹੀਏਂ ਮੈਂ ਕੋਈ ਪਹਿਰਾਵਾ ਨਹੀਂ ਕਰ ਸਕਦੀ।

ਪਦ ਅਰਥ ਕਾਪੜੁ = ਕੱਪੜਾ। ਤਨਿ = ਸਰੀਰ ਉਤੇ। ਨ ਸੁਖਾਵਈ = ਨਹੀਂ ਸੁਖਾਂਦਾ, ਨਹੀਂ ਭਾਉਂਦਾ। ਵੇਸਾ = ਪਹਿਰਾਵੇ।

SikhNet (Spanish)Ningún adorno, ni telas finas complacen mi cuerpo.

ਜਿਨੀ ਸਖੀ ਲਾਲੁ ਰਾਵਿਆ ਪਿਆਰਾ; ਤਿਨ ਆਗੈ ਹਮ ਆਦੇਸਾ ॥੩॥

jinee sakhee laal raaviaa piaaraa; tin aagai ham aadesaa |3|

Sant Singh KhalsaI bow to those friends of mine, who have enjoyed their Beloved Husband Lord. ||3||
Manmohan SinghI make obeisance unto those mates of mine, who have enjoyed their beloved Spouse.
Manmohan Singh (Punjabi)ਮੈਂ ਉਨ੍ਹਾਂ ਸਹੀਆਂ ਮੂਹਰ ਪ੍ਰਣਾਮ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਲਾਡਲੇ ਪਤੀ ਨੂੰ ਮਾਣਿਆ ਹੈ।
Fareedkot Teekaਜਿਨ ਸਖੀਓਂ ਨੇ ਲਾਲ ਪ੍ਯਾਰੇ ਕੋ ਰਾਵਿਆ, ਭਾਵ ਤਿਸਮੇਂ ਰਮਣ ਕੀਆ ਹੈ, ਤਿਨ ਕੇ ਆਗੇ ਮੈਂ (ਆਦੇਸਾ) ਨਮਸਕਾਰ ਕਰਤੀ ਹੂੰ॥੩॥
Prof. Sahib Singhਜਿਨ੍ਹਾਂ ਸਹੇਲੀਆਂ ਨੇ ਪਿਆਰੇ ਲਾਲ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਹਨਾਂ ਅੱਗੇ ਅਰਜ਼ੋਈ ਕਰਦੀ ਹਾਂ (ਕਿ ਮੈਨੂੰ ਭੀ ਉਸ ਦੇ ਚਰਨਾਂ ਵਿਚ ਜੋੜ ਦੇਣ) ॥੩॥

ਪਦ ਅਰਥ ਆਦੇਸਾ = ਨਮਸਕਾਰ, ਅਰਜ਼ੋਈ ॥੩॥

SikhNet (Spanish)Mis amigos, quienes han gozado de su Esposo, los saludo siempre con Reverencia. (3)

ਮੈ ਸਭਿ ਸੀਗਾਰ ਬਣਾਇਆ, ਅੰਮਾਲੀ; ਬਿਨੁ ਪਿਰ. ਕਾਮਿ ਨ ਆਏ ॥

mai sabh seegaar banaaeaa, amaalee; bin pir. kaam na aae |

Sant Singh KhalsaI have adorned myself with all sorts of decorations, O my friend, but without my Husband Lord, they are of no use at all.
Manmohan SinghI have embellished myself in all ways, my bosom mate, but without my Beloved, they are of no avail.
Manmohan Singh (Punjabi)ਮੈਂ ਸਾਰੇ ਹਾਰ-ਸ਼ਿੰਗਾਰ ਲਾ ਵੇਖੇ ਹਨ, ਮੇਰੀ ਦਿਲੀ ਸਖੀਏ ਪਰ ਆਪਣੇ ਦਿਲਬਰ ਦੇ ਬਾਝੋਂ, ਉਹ ਕਿਸੇ ਲਾਭ ਦੇ ਨਹੀਂ।
Fareedkot Teekaਹੇ ਪ੍ਯਾਰੀ ਸਖੀ! ਮੈਨੇ ਸਾਧਨਾਂ ਰੂਪੁ ਸਭ ਸਿੰਗਾਰੋਂ ਕੌ ਬਨਾਇਆ ਹੈ, ਪਰੰਤੂ ਬਿਨਾਂ ਪ੍ਯਾਰੇ ਸੇ ਸੋ ਸਿੰਗਾਰ ਮੇਰੇ ਕਿਸੇ ਭੀ ਕਾਮ ਨਹੀਂ ਆਏ ਹੈਂ॥
Prof. Sahib Singhਹੇ ਸਹੇਲੀ! ਜੇ ਮੈਂ ਸਾਰੇ ਸਿੰਗਾਰ ਕਰ ਭੀ ਲਏ, ਤਾਂ ਭੀ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਇਹ ਸਿੰਗਾਰ) ਕਿਸੇ ਕੰਮ ਨਹੀਂ ਆਉਂਦੇ।

ਪਦ ਅਰਥ ਸਭਿ = ਸਾਰੇ। ਕਾਮਿ = ਕੰਮ ਵਿਚ।

SikhNet (Spanish)Me adorno de muchas formas, pero sin mi Señor, no me sirve de nada,

ਜਾ ਸਹਿ ਬਾਤ. ਨ ਪੁਛੀਆ, ਅੰਮਾਲੀ; ਤਾ ਬਿਰਥਾ ਜੋਬਨੁ ਸਭੁ ਜਾਏ ॥

jaa seh baat. na puchheea, amaalee; taa birathaa joban sabh jaae |

Sant Singh KhalsaWhen my Husband does not care for me, O my friend, then my youth passes, totally useless.
Manmohan SinghWhen the Bridegroom cares not for me, O mate, then my youth passes all in vain.
Manmohan Singh (Punjabi)ਜਦ ਮੇਰਾ ਕੰਤ ਹੀ ਮੇਰੀ ਸਾਰ ਨਹੀਂ ਲੈਦਾ ਹੇ ਮੇਰੀ ਸਖੀ! ਤਦ ਮੇਰੀ ਜੁਆਨੀ ਸਮੂਹ ਵਿਅਰਥ ਹੀ ਜਾ ਰਹੀ ਹੈ।
Fareedkot Teekaਹੇ ਪ੍ਯਾਰੀ ਸਖੀ! ਜੋ ਸ੍ਵਾਮੀ ਨੇ ਬਾਤ ਨ ਪੁਛੀ ਤੌ ਸਭ ਜੋਬਨ, ਭਾਵ ਪ੍ਰੇਮ ਹੀ ਬ੍ਯਰਥ ਜਾਏਗਾ॥
Prof. Sahib Singhਹੇ ਸਖੀ! ਜੇ ਪ੍ਰਭੂ-ਪਤੀ ਨੇ ਮੇਰੀ ਵਾਤ/ਹਾਲਤ ਹੀ ਨਾਂ ਪੁੱਛੀ (ਭਾਵ, ਮੇਰੇ ਵਲ ਧਿਆਨ ਹੀ ਨਾਂ ਕੀਤਾ) ਤਾਂ ਮੇਰੀ ਤਾਂ ਸਾਰੀ ਜਵਾਨੀ ਹੀ ਵਿਅਰਥ ਚਲੀ ਜਾਵੇਗੀ।

ਪਦ ਅਰਥ ਸਹਿ = ਸਹੁ ਨੇ। ਬਿਰਥਾ = ਵਿਅਰਥ। ਜੋਬਨੁ = ਜਵਾਨੀ।

SikhNet (Spanish)pues si el Señor no viene, la juventud floreciente de uno es echada a la basura.

ਧਨੁ ਧਨੁ ਤੇ ਸੋਹਾਗਣੀ, ਅੰਮਾਲੀ; ਜਿਨ ਸਹੁ ਰਹਿਆ ਸਮਾਏ ॥

dhan dhan te sohaaganee, amaalee; jin sahu rahiaa samaae |

Sant Singh KhalsaBlessed, blessed are the happy soul-brides, O my friend, who are blended with their Husband Lord.
Manmohan SinghBlessed! blessed are the beloved brides, O my good companion, with whom their Husband remains blended.
Manmohan Singh (Punjabi)ਕਲਿਆਣ ਸਰੂਪ! ਕਲਿਆਣ ਸਰੂਪ ਹਨ, ਉਹ ਆਪਣੇ ਪਤੀ ਨੂੰ ਪਿਆਰੀਆਂ, ਹੇ ਮੇਰੀ ਚੰਗੀ ਸਾਥਣੇ! ਜਿਨ੍ਹਾਂ ਨਾਲ ਉਨ੍ਹਾਂ ਦਾ ਖਸਮ ਲੀਨ ਹੋਇਆ ਰਹਿੰਦਾ ਹੈ।
Fareedkot Teekaਸੋ ਸੁਹਾਗਣੀਆਂ ਅਤੀ ਧੰਨ ਹੈਂ ਜਿਨ ਕੇ ਹਿਰਦੇ ਮੇਂ ਪਤੀ ਸਮਾਇ ਰਹਾ ਹੈ ਅਰਥਾਤ ਸਾਖਿਆਤਕਾਰ ਹੂਆ ਹੈ॥
Prof. Sahib Singhਹੇ ਸਖੀ! ਉਹ ਸੁਹਾਗਣਾਂ ਬਹੁਤ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਹਿਰਦੇ ਵਿਚ ਖਸਮ-ਪ੍ਰਭੂ ਸਦਾ ਟਿਕਿਆ ਰਹਿੰਦਾ ਹੈ।

ਪਦ ਅਰਥ ਧਨੁ ਧਨੁ = ਭਾਗਾਂ ਵਾਲੀਆਂ। ਸਹੁ = ਖਸਮ {ਲਫ਼ਜ਼ 'ਸਹਿ' ਅਤੇ 'ਸਹੁ' ਦਾ ਫ਼ਰਕ ਵੇਖੋ}।

SikhNet (Spanish)Benditas son las Esposas en quienes el Señor, mi Dios, habita.

ਹਉ ਵਾਰਿਆ ਤਿਨ ਸੋਹਾਗਣੀ, ਅੰਮਾਲੀ; ਤਿਨ ਕੇ ਧੋਵਾ ਸਦ ਪਾਏ ॥੪॥

hau vaariaa tin sohaaganee, amaalee; tin ke dhovaa sad paae |4|

Sant Singh KhalsaI am a sacrifice to those happy soul-brides; I wash their feet again and again. ||4||
Manmohan SinghI am a sacrifice unto those happy wives, O my mate, and ever wash their feet.
Manmohan Singh (Punjabi)ਮੈਂ ਉਨ੍ਹਾਂ ਖੁਸ਼ਬਾਸ਼ ਪਤਨੀਆਂ ਤੋਂ ਘੋਲੀ ਵੰਞਦੀ ਹਾਂ ਅਤੇ ਸਦੀਵ ਹੀ ਉਨ੍ਹਾਂ ਦੇ ਪੈਰ ਧੋਦੀ ਹਾਂ।
Fareedkot Teekaਹੇ ਪਿਆਰੀ! ਮੈਂ ਤਿਨ ਸੁਹਾਗਨੀਓਂ ਪਰ ਸੇ ਬਲਿਹਾਰ ਜਾਤੀ ਹੂੰ ਔਰ ਤਿਨ ਕੇ ਸਦੀਵਕਾਲ ਚਰਨ ਧੋਤੀ ਹੂੰ॥੪॥
Prof. Sahib Singhਹੇ ਸਹੇਲੀ! ਮੈਂ ਉਹਨਾਂ ਸੁਹਾਗਣਾਂ ਤੋਂ ਕੁਰਬਾਨ ਹਾਂ, ਮੈਂ ਸਦਾ ਉਹਨਾਂ ਦੇ ਪੈਰ ਧੋਂਦੀ ਹਾਂ (ਧੋਣ ਨੂੰ ਤਿਆਰ ਹਾਂ) ॥੪॥

ਪਦ ਅਰਥ ਵਾਰਿਆ = ਕੁਰਬਾਨ। ਧੋਵਾ = ਧੋਵਾਂ, ਮੈਂ ਧੋਂਦਾ ਹਾਂ। ਸਦ = ਸਦਾ। ਪਾਏ = ਪੈਰ ॥੪॥

SikhNet (Spanish)Ofrezco mi ser siempre en sacrificio a ellas y busco lavar sus Pies. (4)

ਜਿਚਰੁ. ਦੂਜਾ ਭਰਮੁ ਸਾ ਅੰਮਾਲੀ; ਤਿਚਰੁ. ਮੈ ਜਾਣਿਆ ਪ੍ਰਭੁ ਦੂਰੇ ॥

jichar. doojaa bharam saa amaalee; tichar. mai jaaniaa prabh doore |

Sant Singh KhalsaAs long as I suffered from duality and doubt, O my friend, I thought God was far away.
Manmohan SinghAs long as duality and doubt were within me, so long I thought the Lord distant, O my mate.
Manmohan Singh (Punjabi)ਜਿੰਨਾ ਚਿਰ ਮੇਰੇ ਅੰਦਰ ਦਵੈਤ-ਭਾਵ ਤੇ ਸੰਦੇਹ ਸਨ, ਉਨ੍ਹਾਂ ਚਿਰ ਮੈਂ ਸੁਆਮੀ ਨੂੰ ਦੁਰੇਡੇ ਖਿਆਲ ਕਰਦੀ ਸਾਂ, ਹੇ ਮੇਰੀ ਸਹੇਲੀਏ!
Fareedkot Teekaਹੇ ਪ੍ਯਾਰੀ ਸਖੀ! ਜਬ ਤਕ ਮੁਝੇ ਦ੍ਵੈਤ ਭਰਮ ਥਾ ਤਬ ਤਕ ਮੈਨੇ ਪ੍ਰਭੂ ਕੋ ਦੂਰ ਜਾਨਾ ਹੂਆ ਥਾ॥
Prof. Sahib Singhਹੇ ਸਹੇਲੀ! ਜਿਤਨਾ ਚਿਰ ਮੈਨੂੰ ਕਿਸੇ ਹੋਰ (ਦੇ ਆਸਰੇ) ਦਾ ਭੁਲੇਖਾ ਸੀ, ਉਤਨਾ ਚਿਰ ਮੈਂ ਪ੍ਰਭੂ ਨੂੰ (ਆਪਣੇ ਤੋਂ) ਦੂਰ (-ਵੱਸਦਾ) ਜਾਣਦੀ ਰਹੀ।

ਪਦ ਅਰਥ ਭਰਮੁ = ਭੁਲੇਖਾ। ਸਾ = ਸੀ।

SikhNet (Spanish)Mientras tanto estuve desviado por la dualidad, tanto tiempo pensé que el Señor estaba lejos.

ਜਾ ਮਿਲਿਆ ਪੂਰਾ ਸਤਿਗੁਰੂ, ਅੰਮਾਲੀ; ਤਾ ਆਸਾ ਮਨਸਾ ਸਭ ਪੂਰੇ ॥

jaa miliaa pooraa satiguroo, amaalee; taa aasaa manasaa sabh poore |

Sant Singh KhalsaBut when I met the Perfect True Guru, O my friend, then all my hopes and desires were fulfilled.
Manmohan SinghBut when I met the Perfect Satguru, O my mate, then all my hopes and desires were fulfilled.
Manmohan Singh (Punjabi)ਪਰ ਜਦ ਮੈਨੂੰ ਪੁਰਨ ਸਤਿਗੁਰੂ ਮਿਲ ਪਏ ਹੇ ਮੇਰੀ ਸੱਈਏ! ਤਦ ਮੇਰੀਆਂ ਸਾਰੀਆਂ ਉਮੈਦਾ ਤੇ ਖਾਹਿਸ਼ਾ ਪੂਰੀਆਂ ਹੋ ਗਈਆਂ।
Fareedkot Teekaਜਬ ਪੂਰਾ ਸਤਗੁਰੂ ਮੁਝੇ ਮਿਲ ਗਇਆ ਤਬ ਜੋ (ਮਨਸਾ) ਬੁਧੀ ਮੇਂ ਆਸਾ ਅਰ ਮਨੋਰਥ ਥੇ, ਸੋ ਸਭ ਪੂਰੇ ਹੋ ਗਏ॥
Prof. Sahib Singhਪਰ, ਹੇ ਸਹੇਲੀ! ਜਦੋਂ ਮੈਨੂੰ ਪੂਰਾ ਗੁਰੂ ਮਿਲ ਪਿਆ, ਤਾਂ ਮੇਰੀ ਹਰੇਕ ਆਸ ਹਰੇਕ ਤਾਂਘ ਪੂਰੀ ਹੋ ਗਈ।

ਪਦ ਅਰਥ ਜਾ = ਜਦੋਂ। ਮਨਸਾ = {मनीषा} ਤਾਂਘ, ਮਨ ਦਾ ਫੁਰਨਾ।

SikhNet (Spanish)Sin embargo, cuando encontré al Guru Perfecto, todos mis deseos y esperanzas fueron cumplidos.

ਮੈ ਸਰਬ ਸੁਖਾ ਸੁਖ ਪਾਇਆ, ਅੰਮਾਲੀ; ਪਿਰੁ ਸਰਬ ਰਹਿਆ ਭਰਪੂਰੇ ॥

mai sarab sukhaa sukh paaeaa, amaalee; pir sarab rahiaa bharapoore |

Sant Singh KhalsaI have obtained all pleasures and comforts, O my friend; my Husband Lord is all-pervading everywhere.
Manmohan SinghI have obtained all the comforts, O my companion, when I saw my Groom fully-pervading every where.
Manmohan Singh (Punjabi)ਮੈਂ ਸਾਰਿਆਂ ਆਰਾਮਾਂ ਦਾ ਆਰਾਮ ਦਾ ਆਰਾਮ ਪ੍ਰਾਪਤ ਕਰ ਲਿਆ ਹੈ, ਹੇ ਮੇਰੀ ਸਾਥਣੇ, ਜਦ ਮੈਨੂੰ ਨਜ਼ਰ ਆਇਆ ਮੇਰਾ ਪਤੀ ਹਰ ਥਾਂ ਪਰੀਪੂਰਨ ਹੋ ਰਿਹਾ।
Fareedkot Teekaਹੇ ਸਖੀ! ਮੈਨੇ ਸਭ ਸੁਖੋਂ ਕਾ ਸੁਖ ਰੂਪ ਪਤਿ ਕਾ ਸੰਗਮ ਪਾਇ ਲਿਆ ਹੈ ਔਰ ਇਹ ਨਿਸਚ੍ਯ ਹੋ ਗਇਆ ਹੈ ਕਿ ਪਤੀ ਤੋ ਸਰਬਤ੍ਰ ਭਰਪੂਰ ਹੋ ਰਹਾ ਹੈ॥
Prof. Sahib Singhਤੇ, ਹੇ ਸਖੀ! ਮੈਂ ਸਾਰੇ ਸੁਖਾਂ ਤੋਂ ਸ੍ਰੇਸ਼ਟ (ਪ੍ਰਭੂ-ਮਿਲਾਪ ਦਾ) ਸੁਖ ਪਾ ਲਿਆ ਤੇ ਮੈਨੂੰ ਉਹ ਪ੍ਰਭੂ-ਪਤੀ ਸਭਨਾਂ ਵਿਚ ਵੱਸਦਾ ਦਿੱਸ ਪਿਆ।

ਪਦ ਅਰਥ ਸਰਬ = ਸਭਨਾਂ ਵਿਚ।

SikhNet (Spanish)Dice Nanak, logré la Paz y la tranquilidad cuando vi a mi Señor prevaleciendo

ਜਨ ਨਾਨਕ. ਹਰਿ ਰੰਗੁ ਮਾਣਿਆ, ਅੰਮਾਲੀ; ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥

jan naanak. har rang maaniaa, amaalee; gur satigur kai lag paire |5|1|9|

Sant Singh KhalsaServant Nanak enjoys the Lord's Love, O my friend; I fall at the feet of the Guru, the True Guru. ||5||1||9||
Manmohan SinghO my mate, falling at the feet of the great Satguru, slave Nanak has enjoyed the Lord's love.
Manmohan Singh (Punjabi)ਹੇ ਮੇਰੀ ਸੱਈਏ! ਵੱਡੇ ਸਤਿਗੁਰਾਂ ਦੇ ਚਰਣਾ ਉਤੇ ਡਿੱਗ ਕੇ ਗੋਲੇ ਨਾਨਕ ਨੇ ਪ੍ਰਭੂ ਦੇ ਪਿਆਰ ਦਾ ਆਨੰਦ ਭੋਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਿਆਰੀ ਸਖੀ! ਮੈਂ ਦਾਸ ਨੇ (ਗੁਰ) ਪੂਜ੍ਯ ਸਤਿਗੁਰੋਂ ਕੇ ਚਰਨੋਂ ਮੇਂ ਲਗਣੇ ਸੇ ਐਸੇ ਹਰੀ ਕਾ (ਰੰਗੁ) ਅਨੰਦ (ਮਾਣਿਆ) ਭੋਗਿਆ ਹੈ॥੫॥੧॥੯॥☬ਜਿਸ ਨੇ ਪਰਮੇਸਰ ਕੋ ਜਾਨਾ ਹੈ ਤਿਸ ਕਾ ਬਿਵਹਾਰ ਭੀ ਸਚ ਰੂਪ ਹੈ। ਇਸ ਬਾਤ ਕੋ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਸਹੇਲੀ! ਦਾਸ ਨਾਨਕ ਨੇ ਗੁਰੂ ਦੀ ਚਰਨੀਂ ਲੱਗ ਕੇ ਮੈਂ ਪਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਕਰ ਲਿਆ ਹੈ ॥੫॥੧॥੯॥

ਪਦ ਅਰਥ ਰੰਗ = ਆਨੰਦ। ਕੈ ਪੈਰੇ = ਦੇ ਚਰਨਾਂ ਵਿਚ। ਲਗਿ = ਲੱਗ ਕੇ ॥੫॥੧॥੯॥

* ਵੇਰਵਾ: ਸ਼ਬਦ ਮ: ੧ = ੩। ਮ: ੩ = ੯। ਕੁੱਲ ਜੋੜ ੨੪। ਇਹ ਵੱਡਾ ਜੋੜ ਇਥੇ ਨਹੀਂ ਦਿੱਤਾ ਗਿਆ। ਮ: ੪ = ੩। ਮ: ੫ = ੯।

SikhNet (Spanish)por todas partes y gocé del Amor del Señor postrándome a los Pies del Guru. (5-1-9)
Answers quote the Granth verbatim with Ang citations. AI commentary is not Gurbani and not a religious ruling.