ੴ

ਸਿੱਖਬਾਣੀ · SikhBani

ਏਕੋ ਸੇਵੀ ਸਦਾ ਥਿਰੁ ਸਾਚਾ ॥

eko sevee sadaa thir saachaa
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1049, 1050 · 49 lines
Translations

ਮਾਰੂ ਮਹਲਾ ੩ ॥

maaroo mahalaa 3 | Ang 1049

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਏਕੋ ਸੇਵੀ; ਸਦਾ ਥਿਰੁ ਸਾਚਾ ॥

eko sevee; sadaa thir saachaa | Ang 1049

Sant Singh KhalsaI serve the One Lord, who is eternal, stable and True.
Manmohan SinghServe I the One Lord, who is ever-stable and true.
Manmohan Singh (Punjabi)ਮੈਂ ਇਕ ਸੁਆਮੀ ਦੀ ਘਾਲ ਕਮਾਉਂਦਾ ਹਾਂ, ਜੋ ਸਦੀਵੀ ਸਥਿਰ ਤੇ ਸੱਚਾ ਹੈ।
Fareedkot Teekaਹੇ ਭਾਈ! ਤੂੰ ਏਕ ਜੋ ਸਦਾ ਥਿਰ ਪੁਨਾ ਸਾਚਾ ਹੈ, ਤਿਸੀ ਕੋ ਸੇਵ॥
Prof. Sahib Singhਮੈਂ ਸਿਰਫ਼ ਉਸ ਪਰਮਾਤਮਾ ਦੀ ਹੀ ਸੇਵਾ-ਭਗਤੀ ਕਰਦਾ ਹਾਂ, ਜੋ ਇਕੋ ਹੀ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਸੇਵੀ = ਸੇਵੀਂ, ਮੈਂ ਸੇਵਾ-ਭਗਤੀ ਕਰਦਾ ਹਾਂ। ਥਿਰੁ = ਕਾਇਮ। ਸਾਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)Sirve sólo a Tu Único Señor, Quien es Eternamente Verdad.

ਦੂਜੈ ਲਾਗਾ; ਸਭੁ ਜਗੁ ਕਾਚਾ ॥

doojai laagaa; sabh jag kaachaa | Ang 1049

Sant Singh KhalsaAttached to duality, the whole world is false.
Manmohan SinghAttached to duality, the entire world is false.
Manmohan Singh (Punjabi)ਦਵੈਤ ਭਾਵਨਾ ਨਾਲ ਜੁੜੀ ਹੋਈ ਸਾਰੀ ਦੁਨੀਆਂ ਕੂੜੀ ਹੈ।
Fareedkot Teekaਸਾਰਾ ਜਗਤ ਕਚਾ ਦੂਜੈ ਭਾਵ ਮੇਂ ਲਾਗਾ ਹੂਆ ਹੈ॥
Prof. Sahib Singhਜਗਤ (ਉਸ ਪ੍ਰਭੂ ਦੀ ਭਗਤੀ ਛੱਡ ਕੇ) ਮਾਇਆ ਦੇ ਮੋਹ ਵਿਚ ਲੱਗਾ ਰਹਿੰਦਾ ਹੈ ਤੇ ਕਮਜ਼ੋਰ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।

ਪਦ ਅਰਥ ਦੂਜੈ = ਹੋਰ ਹੋਰ ਵਿਚ। ਕਾਚਾ = ਕਮਜ਼ੋਰ ਜੀਵਨ ਵਾਲਾ।

SikhNet (Spanish)El mundo apegado a otro, es ilusorio y falso.

ਗੁਰਮਤੀ ਸਦਾ ਸਚੁ ਸਾਲਾਹੀ; ਸਾਚੇ ਹੀ ਸਾਚਿ ਪਤੀਜੈ ਹੇ ॥੧॥

guramatee sadaa sach saalaahee; saache hee saach pateejai he |1| Ang 1049

Sant Singh KhalsaFollowing the Guru's Teachings, I praise the True Lord forever, pleased with the Truest of the True. ||1||
Manmohan SinghThrough the Guru's instruction, praise I ever the True Lord and with the Truest of the true my soul is pleased.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਸਦੀਵ ਹੀ ਸੱਚੇ ਸਾਈਂ ਦੀ ਸਿਫ਼ਤ ਸ਼ਲਾਘਾ ਕਰਦਾ ਹਾਂ ਅਤੇ ਸਚਿਆਰਾਂ ਦੇ ਪਰਮ-ਸਚਿਆਰ ਨਾਲ ਮੇਰੀ ਆਤਮਾ ਪ੍ਰਸੰਨ ਥੀ ਗਈ ਹੈ।
Fareedkot Teekaਗੁਰਮਤੀਆਂ ਦੁਆਰਾ ਸਦਾ ਸਚ ਨੂੰ ਹੀ ਤੂੰ ਸਾਲਾਹੁ, ਸਚੇ ਪੁਰਖ ਸਚ ਪਰਮਾਤਮਾਂ ਮੇਂ ਨਿਸਚਾ ਕਰਤੇ ਹੈਂ॥੧॥
Prof. Sahib Singhਮੈਂ ਗੁਰੂ ਦੀ ਮੱਤ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ, (ਮੇਰਾ ਮਨ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਗਿੱਝਿਆ ਰਹਿੰਦਾ ਹੈ ॥੧॥

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਪਤੀਜੈ = ਪਤੀਜ ਜਾਂਦਾ ਹੈ, ਗਿੱਝ ਜਾਂਦਾ ਹੈ ॥੧॥

SikhNet (Spanish)A través de la Palabra de Guru, uno alaba siempre al Uno Verdadero, sí, sólo el que vive en la Verdad está complacido con la Verdad.(1)

ਤੇਰੇ ਗੁਣ ਬਹੁਤੇ; ਮੈ ਏਕੁ. ਨ ਜਾਤਾ ॥

tere gun bahute; mai ek. na jaataa | Ang 1049

Sant Singh KhalsaYour Glorious Virtues are so many, Lord; I do not know even one.
Manmohan SinghThine virtues are many, O Lord I know not even one.
Manmohan Singh (Punjabi)ਤੈਂਡੀਆਂ ਨੇਕੀਆਂ ਘਣੇਰੀਆਂ ਹਨ ਹੇ ਸੁਆਮੀ! ਮੈਂ ਇਕ ਨੂੰ ਭੀ ਨਹੀਂ ਜਾਣਦਾ।
Fareedkot Teekaਐਸੇ ਕਹੁ: ਹੇ ਭਗਵਨ! ਤੇਰੇ ਗੁਣ ਤੋ ਬਹੁਤ ਹੈਂ, ਮੈਂ ਮੂਰਖ ਨੇ ਏਕ ਭੀ ਨਹੀਂ ਜਾਤਾ ਹੈ॥
Prof. Sahib Singhਹੇ ਪ੍ਰਭੂ! ਤੇਰੇ ਅਨੇਕਾਂ ਹੀ ਗੁਣ (ਉਪਕਾਰ) ਹਨ, ਮੈਂ ਤਾਂ ਤੇਰੇ ਇੱਕ ਉਪਕਾਰ ਨੂੰ ਭੀ ਸਮਝ ਨਹੀਂ ਸਕਿਆ (ਕਦਰ ਨਹੀਂ ਪਾਈ)।
SikhNet (Spanish)Los Virtuosos son muchos, oh Dios, pero yo no conozco ni uno.

ਆਪੇ ਲਾਇ ਲਏ ਜਗਜੀਵਨੁ ਦਾਤਾ ॥

aape laae le jagajeevan daataa | Ang 1049

Sant Singh KhalsaThe Life of the world, the Great Giver, attaches us to himself.
Manmohan SinghThe Beneficent Lord, the Life of the world, Himself attaches one to his service.
Manmohan Singh (Punjabi)ਜਗਤ ਦੀ ਜਿੰਦ ਜਾਨ, ਦਾਤਾਰ ਸੁਆਮੀ ਆਪ ਹੀ ਜੀਵ ਨੂੰ ਆਪਣੀ ਸੇਵਾ ਵਿੱਚ ਜੋੜ ਲੈਂਦਾਂ ਹੈ।
Fareedkot Teekaਹੇ ਜਗਜੀਵਨ ਦਾਤਾ! ਤੂੰ ਅਪਨੀ ਤਰਫ ਆਪ ਹੀ ਕਿਰਪਾ ਕਰ ਕੇ ਲਾਇ ਲੇਤਾ ਹੈਂ॥
Prof. Sahib Singhਜਗਤ ਦਾ ਜੀਵਨ ਦਾਤਾਰ ਪ੍ਰਭੂ ਆਪ ਹੀ (ਮਿਹਰ ਕਰ ਕੇ ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ।

ਪਦ ਅਰਥ ਆਪੇ = ਆਪ ਹੀ।

SikhNet (Spanish)Eres Tú, Quien me une Contigo, oh Vida de toda vida. Eres Tú,

ਆਪੇ ਬਖਸੇ ਦੇ ਵਡਿਆਈ; ਗੁਰਮਤਿ ਇਹੁ ਮਨੁ ਭੀਜੈ ਹੇ ॥੨॥

aape bakhase de vaddiaaee; guramat ihu man bheejai he |2| Ang 1049

Sant Singh KhalsaHe Himself forgives, and bestows glorious greatness. Following the Guru's Teachings, this mind is delighted. ||2||
Manmohan SinghThe Lord Himself forgives and blesses with glory. By the Guru's Instruction this soul is delighted.
Manmohan Singh (Punjabi)ਸਾਹਿਬ ਖ਼ੁਦ ਮਾਫ਼ ਕਰਦਾ ਅਤੇ ਪ੍ਰਭਤਾ ਬਖ਼ਸ਼ਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਮਨ ਹਰੀਰਸ ਵਿੱਚ ਭਿਜਦੀ ਹੈ।
Fareedkot Teekaਆਪ ਹੀ ਔਗੁਣਾਂ ਕੋ ਬਖਸ ਕੇ ਵਡਿਆਈ ਦੇਤਾ ਹੈ। ਇਹ ਕਿਰਪਾ ਕਰ ਕਿ ਗੁਰੋਂ ਕੀ ਸਿਖਿਆ ਮੇਂ ਮੇਰਾ ਮਨ ਭੀਜੇ ਅਰਥਾਤ ਤਤਪਰ ਹੋਵੈ॥੨॥
Prof. Sahib Singhਜਿਸ ਮਨੁੱਖ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ ਉਸ ਨੂੰ (ਨਾਮ ਦੀ) ਵਡਿਆਈ ਦੇਂਦਾ ਹੈ, ਉਸ ਦਾ ਮਨ ਗੁਰੂ ਦੀ ਸਿੱਖਿਆ ਵਿਚ ਭਿੱਜ ਜਾਂਦਾ ਹੈ ॥੨॥

ਪਦ ਅਰਥ ਬਖਸੇ = ਬਖ਼ਸ਼ਸ਼ ਕਰਦਾ ਹੈ। ਦੇ = ਦੇਂਦਾ ਹੈ। ਗੁਰਮਤਿ = ਗੁਰੂ ਦੀ ਸਿੱਖਿਆ ਵਿਚ। ਭੀਜੈ = ਭਿੱਜ ਜਾਂਦਾ ਹੈ ॥੨॥

SikhNet (Spanish)Quien perdona y bendice con Gloria, mi mente está imbuida en la Sabiduría del Guru. (2)

ਮਾਇਆ ਲਹਰਿ; ਸਬਦਿ ਨਿਵਾਰੀ ॥

maaeaa lehar; sabad nivaaree | Ang 1049

Sant Singh KhalsaThe Word of the Shabad has subdued the waves of Maya.
Manmohan SinghThrough The Name, I am now rid of the tide of mammon,
Manmohan Singh (Punjabi)ਨਾਮ ਦੇ ਰਾਹੀਂ ਮੈਂ ਹੁਣ ਮੋਹਣੀ ਦੀ ਲਹਿਰ (ਵੇਗ, ਮਾਰ) ਤੋਂ ਖਲਾਸੀ ਪਾ ਗਿਆ ਹਾਂ,
Fareedkot Teekaਜਿਸ ਨੇ ਮਾਇਆ ਕੀ ਲਹਿਰ ਗੁਰ ਉਪਦੇਸ ਸੇ ਨਿਵਾਰੀ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦੀ ਲਹਰ ਦੂਰ ਕਰ ਲਈ,

ਪਦ ਅਰਥ ਸਬਦਿ = ਸ਼ਬਦ ਨੇ। ਨਿਵਾਰੀ = ਦੂਰ ਕੀਤੀ।

SikhNet (Spanish)Ahora me deslizo sobre la ola de Maya y, bendecido con la Palabra del Guru,

ਇਹੁ ਮਨੁ ਨਿਰਮਲੁ; ਹਉਮੈ ਮਾਰੀ ॥

eihu man niramal; haumai maaree | Ang 1049

Sant Singh KhalsaEgotism has been conquered, and this mind has become immaculate.
Manmohan Singhand by stilling ego, this soul of mine is rendered immaculate.
Manmohan Singh (Punjabi)ਅਤੇ ਹੰਕਾਰ ਨਵਿਰਤ ਕਰਨ ਦੁਆਰਾ ਮੇਰੀ ਇਹ ਆਤਮਾ ਪਵਿੱਤਰ ਹੋ ਗਈ ਹੈ।
Fareedkot Teekaਪੁਨਾ ਹਉਮੈਂ ਕੋ ਮਾਰ ਕੈ ਇਹੁ ਮਨ ਨਿਰਮਲ ਕੀਆ ਹੈ॥
Prof. Sahib Singhਹਉਮੈ ਨੂੰ ਮਾਰ ਕੇ ਉਸ ਦਾ ਇਹ ਮਨ ਪਵਿੱਤਰ ਹੋ ਜਾਂਦਾ ਹੈ।

ਪਦ ਅਰਥ ਨਿਰਮਲੁ = ਪਵਿੱਤਰ।

SikhNet (Spanish)mi mente se ha vuelto Pura y me he liberado de la idea del yo soy.

ਸਹਜੇ ਗੁਣ ਗਾਵੈ ਰੰਗਿ ਰਾਤਾ; ਰਸਨਾ ਰਾਮੁ ਰਵੀਜੈ ਹੇ ॥੩॥

sahaje gun gaavai rang raataa; rasanaa raam raveejai he |3| Ang 1049

Sant Singh KhalsaI intuitively sing His Glorious Praises, imbued with the Lord's Love. My tongue chants and savors the Lord's Name. ||3||
Manmohan SinghImbued with the Lord's love, I now easily sing His praise and my tongue utters the Lord's Name
Manmohan Singh (Punjabi)ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਮੈਂ ਹੁਣ ਸੁਖੈਨ ਹੀ ਉਸ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੇਰੀ ਜੀਭ੍ਹਾ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੀ ਹੈ।
Fareedkot Teekaਸੋ ਸੁਤੇ ਹੀ ਭਗਵਤ ਕੇ ਗੁਣ ਗਾਵਤਾ ਹੈ ਅਰ ਪਰਮੇਸਰ ਕੇ ਪ੍ਰੇਮ ਮੇਂ ਰੰਗਿਆ ਹੂਆ ਰਸਨਾ ਕਰ ਰਾਮ ਨਾਮ ਕੋ ਉਚਾਰਤਾ ਹੈ॥੩॥
Prof. Sahib Singhਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦੀ ਜੀਭ ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ ॥੩॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ ਹੀ। ਗਾਵੈ = ਗਾਂਦਾ ਹੈ {ਇਕ-ਵਚਨ}। ਰੰਗਿ = ਪ੍ਰੇਮ-ਰੰਗ ਵਿਚ। ਰਸਨਾ = ਜੀਭ। ਰਵੀਜੈ = ਜਪਦੀ ਹੈ ॥੩॥

SikhNet (Spanish)En total Equilibrio canto Tu Alabanza, embebido en Tu Amor, oh Dios, y mis labios recitan Tu Nombre.(3)

ਮੇਰੀ ਮੇਰੀ ਕਰਤ ਵਿਹਾਣੀ ॥

meree meree karat vihaanee | Ang 1049

Sant Singh KhalsaCrying out, "Mine, mine!" he spends his life.
Manmohan SinghThe mortal passes his life saying "This is mine, mine".
Manmohan Singh (Punjabi)ਇਹ ਮੈਂਡੀ ਹੈ, ਮੈਂਡੀ ਹੈ ਕਹਿੰਦਾ ਹੋਇਆ ਪ੍ਰਾਨੀ ਆਪਣਾ ਜੀਵਨ ਗੁਜ਼ਾਰ ਦਿੰਦਾ ਹੈ।
Fareedkot Teekaਮਨਮੁਖੋਂ ਕੀ ਅਵਸਥਾ ਮੇਰੀ ਮੇਰੀ ਕਰਤਿਆਂ ਬਿਹਾਇ ਗਈ ਹੈ॥
Prof. Sahib Singh(ਮਨਮੁਖ ਦੀ ਸਾਰੀ ਉਮਰ) 'ਮੇਰੀ ਮਾਇਆ' 'ਮੇਰੀ ਮਾਇਆ' ਕਰਦਿਆਂ ਬੀਤ ਜਾਂਦੀ ਹੈ।

ਪਦ ਅਰਥ ਕਰਤ = ਕਰਦਿਆਂ। ਵਿਹਾਣੀ = ਉਮਰ ਬੀਤੀ।

SikhNet (Spanish)El ególatra pasa sus días diciendo esto es mío, es mío.

ਮਨਮੁਖਿ. ਨ ਬੂਝੈ; ਫਿਰੈ ਇਆਣੀ ॥

manamukh. na boojhai; firai eaanee | Ang 1049

Sant Singh KhalsaThe self-willed manmukh does not understand; he wanders around in ignorance.
Manmohan SinghThe egocentric chastens not herself and wanders about in ignorance.
Manmohan Singh (Punjabi)ਆਪ-ਹੁਦਰੀ ਆਪਦੇ ਆਪਨੂੰ ਸੁਧਾਰਦੀ ਨਹੀਂ ਅਤੇ ਬੇਸਮਝੀ ਅੰਦਰ ਭਟਕਦੀ ਫਿਰਦੀ ਹੈ।
Fareedkot Teekaਮਨਮੁਖੋਂ ਕੀ ਬੁਧੀ ਇਆਣੀ ਹੈ ਇਸ ਤੇ ਸਮਝਤੇ ਨਹੀਂ, ਤਿਸੀ ਤੇ ਜੂਨੀਓਂ ਮੇਂ ਫਿਰਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਬੇ-ਸਮਝ ਜੀਵ-ਇਸਤ੍ਰੀ (ਸਹੀ ਜੀਵਨ-ਰਾਹ ਨੂੰ) ਨਹੀਂ ਸਮਝਦੀ, (ਮਾਇਆ ਦੀ ਖ਼ਾਤਰ) ਭਟਕਦੀ ਫਿਰਦੀ ਹੈ।

ਪਦ ਅਰਥ ਮਨਮੁਖਿ = ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ। ਫਿਰੈ = ਭਟਕਦੀ ਫਿਰਦੀ ਹੈ। ਇਆਣੀ = ਬੇ-ਸਮਝ।

SikhNet (Spanish)Desde que nace hasta que muere, vaga en total ignorancia

ਜਮਕਾਲੁ ਘੜੀ ਮੁਹਤੁ ਨਿਹਾਲੇ; ਅਨਦਿਨੁ ਆਰਜਾ ਛੀਜੈ ਹੇ ॥੪॥

jamakaal gharree muhat nihaale; anadin aarajaa chheejai he |4| Ang 1049

Sant Singh KhalsaThe Messenger of Death watches over him every moment, every instant; night and day, his life is wasting away. ||4||
Manmohan SinghThe Death's courier watches her every moment and trice. By night and day her life is wearing off.
Manmohan Singh (Punjabi)ਮੌਤ ਦਾ ਦੂਤ ਹਰ ਨਿਮਖ ਤੇ ਛਿਨ ਉਸ ਨੂੰ ਤਕਦਾ ਹੈ। ਰੈਣ ਅਤੇ ਦਿਹੁੰ ਉਸ ਦੀ ਉਮਰ ਘਟਦੀ ਜਾ ਰਹੀ ਹੈ।
Fareedkot Teekaਜਮ (ਕਾਲੁ) ਮਾਰਣਹਾਰਾ ਘੜੀ ਆਧੀ ਘੜੀ ਪੜਾ ਦੇਖਤਾ ਹੈ ਔ ਰਾਤ ਦਿਨ ਆਰਜਾ ਛੀਜਤੀ ਹੈ॥੪॥
Prof. Sahib Singhਆਤਮਕ ਮੌਤ ਉਸ ਦੀ ਜ਼ਿੰਦਗੀ ਦੀ ਹਰੇਕ ਘੜੀ ਹਰੇਕ ਪਲ ਨੂੰ ਗਹੁ ਨਾਲ ਤੱਕਦੀ ਰਹਿੰਦੀ ਹੈ (ਭਾਵ, ਅਜਿਹੀ ਜੀਵ-ਇਸਤ੍ਰੀ ਸਦਾ ਆਤਮਕ ਮੌਤੇ ਮਰੀ ਰਹਿੰਦੀ ਹੈ) ਉਸ ਦੀ ਉਮਰ ਇਕ ਇਕ ਦਿਨ ਕਰ ਕੇ (ਵਿਅਰਥ ਹੀ) ਘਟਦੀ ਜਾਂਦੀ ਹੈ ॥੪॥

ਪਦ ਅਰਥ ਜਮਕਾਲੁ = ਮੌਤ, ਆਤਮਕ ਮੌਤ। ਘੜੀ ਮੁਰਤੁ = (ਉਸ ਦੀ ਉਮਰ ਦੀ) ਹਰੇਕ ਘੜੀ ਹਰੇਕ ਪਲ {ਮੁਹਤੁ = ਮੁਹੂਰਤ}। ਨਿਹਾਲੇ = ਤੱਕਦਾ ਰਹਿੰਦਾ ਹੈ। ਅਨਦਿਨੁ = ਹਰ ਰੋਜ਼। ਆਰਜਾ = ਉਮਰ। ਛੀਜੈ = ਘਟਦੀ ਜਾਂਦੀ ਹੈ, ਛਿੱਜਦੀ ਜਾਂਦੀ ਹੈ ॥੪॥

SikhNet (Spanish)y el emisario de la muerte lo observa a cada momento mientras sus días se acaban y su vida se desgasta. (4)

ਅੰਤਰਿ ਲੋਭੁ ਕਰੈ; ਨਹੀ ਬੂਝੈ ॥

antar lobh karai; nahee boojhai | Ang 1049

Sant Singh KhalsaHe practices greed within, and does not understand.
Manmohan SinghOne inwardly practises avarice and knows not his Lord.
Manmohan Singh (Punjabi)ਇਨਸਾਨ ਅੰਦਰੋਂ ਲਾਲਚ ਕਰਦਾ ਹੈ ਅਤੇ ਆਪਣੇ ਪ੍ਰਭੂ ਨੂੰ ਨਹੀਂ ਜਾਣਦਾ।
Fareedkot Teekaਮਨਮੁਖ ਅੰਦਰੋਂ ਲੋਭ ਕਰਤਾ ਹੈ ਔ ਸਮਝਤਾ ਨਹੀਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਆਪਣੇ ਅੰਦਰ ਲੋਭ ਕਰਦੀ ਰਹਿੰਦੀ ਹੈ, ਉਸ ਨੂੰ (ਸਹੀ ਜੀਵਨ-ਰਾਹ) ਨਹੀਂ ਸੁੱਝਦਾ।

ਪਦ ਅਰਥ ਅੰਤਰਿ = ਅੰਦਰ, ਮਨ ਵਿਚ। ਕਰੈ = ਕਰਦੀ ਹੈ।

SikhNet (Spanish)Uno vive en la avaricia sin saber ni ver a la muerte rondar sobre su cabeza.

ਸਿਰ ਊਪਰਿ ਜਮਕਾਲੁ; ਨ ਸੂਝੈ ॥

sir aoopar jamakaal; na soojhai | Ang 1049

Sant Singh KhalsaHe does not see the Messenger of Death hovering over his head.
Manmohan SinghHe sees not the Death's myrmidon hovering over his head.
Manmohan Singh (Punjabi)ਆਪਦੇ ਸਿਰ ਉਤੇ ਮੰਡਲਾਉਂਦੇ ਹੋਏ ਮੌਤ ਦੇ ਫਰੇਸ਼ਤੇ ਨੂੰ ਉਹ ਨਹੀਂ ਦੇਖਦਾ।
Fareedkot Teekaਸਿਰ ਕੇ ਊਪਰ ਜਮਕਾਲ ਖੜਾ ਹੈ, ਇਸ ਕੋ ਦ੍ਰਿਸਟ ਨਹੀਂ ਆਵਤਾ॥
Prof. Sahib Singhਉਸ ਦੇ ਸਿਰ ਉਤੇ ਮੌਤ ਖੜੀ ਰਹਿੰਦੀ ਹੈ, ਪਰ ਉਸ ਨੂੰ ਇਸ ਦੀ ਸਮਝ ਨਹੀਂ ਪੈਂਦੀ।

ਪਦ ਅਰਥ ਜਮਕਾਲੁ = ਮੌਤ।

SikhNet (Spanish)Mira, lo que sea que uno hace aquí, eso será con lo que se confronte en el más allá

ਐਥੈ ਕਮਾਣਾ. ਸੁ ਅਗੈ ਆਇਆ; ਅੰਤਕਾਲਿ ਕਿਆ ਕੀਜੈ ਹੇ ॥੫॥

aithai kamaanaa. su agai aaeaa; antakaal kiaa keejai he |5| Ang 1049

Sant Singh KhalsaWhatever one does in this world, will come to face him in the hereafter; what can he do at that very last moment? ||5||
Manmohan SinghWhatever man does here, that confronts him in the yond. He can do nothing when the last moment arrives.
Manmohan Singh (Punjabi)ਜਿਹੜਾ ਕੁਛ ਬੰਦਾ ਏਥੇ ਕਰਦਾ ਹੈ, ਹ ਏਦੂੰ ਮਗਰੋਂ ਉਹ ਉਸਦੇ ਮੂਹਰੇ ਆ ਖੜ੍ਹਾ ਹੁੰਦਾ ਹੈ। ਜਦ ਅਖ਼ੀਰ ਵੇਲਾ ਆ ਪੁੱਜਦਾ ਹੈ, ਉਹ ਕੁੱਝ ਭੀ ਨਹੀਂ ਕਰ ਸਕਦਾ।
Fareedkot Teekaਇਸ ਲੋਕ ਮੇਂ ਜੋ ਕਰਮ ਕਮਾਇਆ ਥਾ, ਸੋ (ਅਗੈ) ਪ੍ਰਲੋਕ ਮੇਂ ਜਬ ਭਰਨਾ ਆਇਆ ਤਬ ਕਿਆ ਕਰੇਗਾ? ਓਥੇ ਕੋਈ ਉਪਾਵ ਨਹੀਂ ਹੋਤਾ ਹੈ, ਭਾਵ ਦੁਖ ਸੁਖ ਕਰਮਾਨੁਸਾਰ ਹੀ ਪਾਵੇਗਾ। (ਅੰਤ ਕਾਲਿ) ਅੰਤ ਕੇ ਸਮੇਂ ਕਿਆ ਜਤਨ ਕਰੇਗਾ, ਭਾਵ ਹੁਣੇ ਸੁਭ ਕਰਮ ਕਰੁ॥੫॥
Prof. Sahib Singhਇਸ ਜੀਵਨ ਵਿਚ ਜੀਵ-ਇਸਤ੍ਰੀ ਜੋ ਕੁਝ ਕਰਮ ਕਮਾਂਦੀ ਹੈ (ਉਸ ਦਾ ਫਲ) ਭੁਗਤਣਾ ਪੈਂਦਾ ਹੈ (ਸਾਰੀ ਉਮਰ ਲੋਭ-ਲਾਲਚ ਵਿਚ ਗਵਾਇਆਂ) ਅੰਤ ਸਮੇ ਕੁਝ ਨਹੀਂ ਕੀਤਾ ਜਾ ਸਕਦਾ ॥੫॥

ਪਦ ਅਰਥ ਐਥੈ = ਇਸ ਲੋਕ ਵਿਚ। ਆਗੈ ਆਇਆ = ਸਹਾਰਨਾ ਪੈਂਦਾ ਹੈ। ਅੰਤ ਕਾਲਿ = ਅਖ਼ੀਰ ਦੇ ਵੇਲੇ। ਕਿਆ ਕੀਜੈ = ਕੀਹ ਕੀਤਾ ਜਾ ਸਕਦਾ ਹੈ? ਕੁਝ ਨਹੀਂ ਕੀਤਾ ਜਾ ਸਕਦਾ ॥੫॥

SikhNet (Spanish)y, habiéndosele acabado sus días, ya no podrá hacer nada.(5)

ਜੋ ਸਚਿ ਲਾਗੇ; ਤਿਨ ਸਾਚੀ ਸੋਇ ॥

jo sach laage; tin saachee soe | Ang 1049

Sant Singh KhalsaThose who are attached to the Truth are true.
Manmohan SinghTrue is the repute of those, who are attached to the True Lord.
Manmohan Singh (Punjabi)ਸੱਚੀ ਹੈ ਸ਼ੁਹਰਤ ਉਨ੍ਹਾਂ ਦੀ ਜੋ ਸੱਚੇ ਸੁਆਮੀ ਨਾਲ ਜੁੜੇ ਹਨ।
Fareedkot Teekaਜੋ ਸਚ ਮੇਂ ਲਾਗੇ ਹੈਂ ਤਿਨ ਕੀ ਤੌ ਸਚੀ ਸੋਭਾ ਹੈ॥
Prof. Sahib Singhਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਦੇ ਹਨ, ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।

ਪਦ ਅਰਥ ਜੋ = ਜਿਹੜੇ ਬੰਦੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਾਚੀ = ਸਦਾ-ਥਿਰ ਰਹਿਣ ਵਾਲੀ। ਸੋਇ = ਸੋਭਾ।

SikhNet (Spanish)Verdadera es la reputación de aquéllos que dedican su vida a la Verdad.

ਦੂਜੈ ਲਾਗੇ; ਮਨਮੁਖਿ ਰੋਇ ॥

doojai laage; manamukh roe | Ang 1049

Sant Singh KhalsaThe self-willed manmukhs, attached to duality, weep and wail.
Manmohan SinghAttached to duality, the egocentrics bewail in the end.
Manmohan Singh (Punjabi)ਦਵੈਤ-ਭਾਵ ਨਾਲ ਜੁੜੇ ਹੋਏ ਆਪ-ਹੁਦਰੇ ਅੰਤ ਨੂੰ ਵਿਰਲਾਪ ਕਰਦੇ ਹਨ।
Fareedkot Teekaਜੋ ਦ੍ਵੈਤ ਮੇਂ ਲਾਗੇ ਹੈਂ ਵਹੁ ਮਨਮੁਖ ਰੋਤੇ ਹੈਂ॥
Prof. Sahib Singhਪਰ ਮਾਇਆ ਦੇ ਮੋਹ ਵਿਚ ਲੱਗ ਕੇ ਮਨ ਦਾ ਮੁਰੀਦ ਜੀਵ ਦੁੱਖੀ ਰਹਿੰਦਾ ਹੈ।

ਪਦ ਅਰਥ ਦੂਜੈ = ਮਾਇਆ ਵਿਚ। ਲਾਗੇ = ਲਾਗਿ, ਲੱਗ ਕੇ। ਮਨਮੁਖਿ = ਮਨ ਦਾ ਮੁਰੀਦ ਮਨੁੱਖ। ਰੋਇ = ਰੋਂਦਾ ਹੈ, ਦੁੱਖੀ ਹੁੰਦਾ ਹੈ।

SikhNet (Spanish)Sí, los ególatras, que están apegados al otro, sufren y se acongojan al final.

ਦੁਹਾ ਸਿਰਿਆ ਕਾ ਖਸਮੁ ਹੈ ਆਪੇ; ਆਪੇ ਗੁਣ ਮਹਿ ਭੀਜੈ ਹੇ ॥੬॥

duhaa siriaa kaa khasam hai aape; aape gun meh bheejai he |6| Ang 1049

Sant Singh KhalsaHe is the Lord and Master of both worlds; He Himself delights in virtue. ||6||
Manmohan SinghHe Himself is the Lord of both the ends and of Himself he is delighted in virtue.
Manmohan Singh (Punjabi)ਉਹ ਖ਼ੁਦ ਦੋਨਾਂ ਕਿਨਾਰਿਆਂ ਦਾ ਸੁਆਮੀ ਹੈ ਅਤੇ ਆਪ ਹੀ ਉਹ ਨੇਕੀ ਅੰਦਰ ਪ੍ਰਸੰਨ ਹੁੰਦਾ ਹੈ।
Fareedkot Teekaਗੁਰਮੁਖ ਮਨਮੁਖ ਵਾ ਲੋਕ ਪ੍ਰਲੋਕ ਦੋਹਾਂ ਸਿਰਿਆਂ ਕਾ ਆਪ ਹੀ ਮਾਲਕ ਹੈ ਔ ਆਪੇ ਹੀ ਗੁਣੋਂ ਮੇਂ ਭੀਜਤਾ ਹੈ॥੬॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ? ਕੋਈ ਨਾਮ ਵਿਚ ਜੁੜਦਾ ਹੈ, ਕੋਈ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ-) ਇਹਨਾਂ ਦੋਹਾਂ ਸਿਰਿਆਂ ਦਾ ਮਾਲਕ ਪਰਮਾਤਮਾ ਆਪ ਹੀ ਹੈ। ਉਹ ਆਪ ਹੀ ਆਪਣੇ ਗੁਣਾਂ ਵਿਚ ਪਤੀਜਦਾ ਹੈ ॥੬॥

ਪਦ ਅਰਥ ਦੁਹਾ ਸਿਰਿਆ ਕਾ = ਸਿਮਰਨ ਅਤੇ ਮਾਇਆ ਦੇ ਮੋਹ ਦਾ {ਕੋਈ ਨਾਮ ਵਿਚ ਜੁੜਦਾ ਹੈ, ਕੋਈ ਮਾਇਆ ਦੇ ਮੋਹ ਵਿਚ ਫਸਦਾ ਹੈ, ਇਹ ਦੋਵੇਂ ਸਿਰੇ}। ਆਪੇ = ਆਪ ਹੀ ॥੬॥

SikhNet (Spanish)Oh, nuestro Señor es el Maestro de ambos fines y es con el virtuoso con quien está complacido.(6)

ਗੁਰ ਕੈ ਸਬਦਿ ਸਦਾ ਜਨੁ ਸੋਹੈ ॥

gur kai sabad sadaa jan sohai | Ang 1049

Sant Singh KhalsaThrough the Word of the Guru's Shabad, His humble servant is exalted forever.
Manmohan SinghThrough the Guru's word, one is decked for aye.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਬੰਦਾ ਹਮੇਸ਼ਾਂ ਲਈ ਸ਼ਸ਼ੋਭਤ ਹੋ ਜਾਂਦਾ ਹੈ।
Fareedkot Teekaਗੁਰ ਕੇ ਉਪਦੇਸ਼ ਕਰ ਕੇ ਸਦਾ ਹੀ ਜੋ ਪੁਰਸ ਸੋਭਤੇ ਹੈਂ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਸੋਹਣਾ ਬਣਾਂਦਾ ਹੈ,

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸੋਹੈ = ਸੋਭਾ ਪਾਂਦਾ ਹੈ।

SikhNet (Spanish)Uno se ve Bello, adornado con la Palabra del Guru,

ਨਾਮ ਰਸਾਇਣਿ; ਇਹੁ ਮਨੁ ਮੋਹੈ ॥

naam rasaaein; ihu man mohai | Ang 1049

Sant Singh KhalsaThis mind is enticed by the Naam, the source of nectar.
Manmohan SinghWith the Lord's Name, the Home of elixir, this soul is captivated.
Manmohan Singh (Punjabi)ਅੰਮ੍ਰਿਤ ਦੇ ਘਰ, ਸੁਆਮੀ ਦੇ ਨਾਮ ਨਾਲ ਇਹ ਜਿੰਦੜੀ ਫ਼ਰੇਫ਼ਤਾ ਥੀ ਵੰਝਦੀ ਹੈ।
Fareedkot Teekaਨਾਮ ਜੋ ਰਸੋਂ ਕਾ ਘਰ ਹੈ (ਇਹੁ) ਇਸ ਮੇਂ ਮਨ ਆਦਿ ਅੰਤਸਕਰਨ ਤਿਨ ਕੇ ਮੋਹੇ ਹੈਂ॥
Prof. Sahib Singhਉਸ ਦਾ ਇਹ ਮਨ ਸਭ ਤੋਂ ਸ੍ਰੇਸ਼ਟ ਨਾਮ-ਰਸ ਵਿਚ ਮਸਤ ਰਹਿੰਦਾ ਹੈ,

ਪਦ ਅਰਥ ਰਸਾਇਣਿ = ਰਸਾਇਣ ਵਿਚ, ਸਭ ਤੋਂ ਸ੍ਰੇਸ਼ਟ ਰਸ ਵਿਚ {ਰਸ-ਅਯਨ, ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ}। ਮੋਹੈ = ਮਸਤ ਰਹਿੰਦਾ ਹੈ।

SikhNet (Spanish)sí, con la Esencia del Nombre la mente está intoxicada, y uno deja de mancharse con el coqueteo de Maya,

ਮਾਇਆ ਮੋਹ ਮੈਲੁ ਪਤੰਗੁ. ਨ ਲਾਗੈ; ਗੁਰਮਤੀ ਹਰਿ ਨਾਮਿ ਭੀਜੈ ਹੇ ॥੭॥

maaeaa moh mail patang. na laagai; guramatee har naam bheejai he |7| Ang 1049

Sant Singh KhalsaIt is not stained at all by the dirt of attachment to Maya; through the Guru's Teachings, it is pleased and saturated with the Lord's Name. ||7||
Manmohan SinghThe soul is soiled not a bit with the filth of the love of mammon and through the Guru's instruction it is ecstasied with the God's Name.
Manmohan Singh (Punjabi)ਮੋਹਨੀ ਦੀ ਲਗਨ ਦੀ ਆਤਮਾ ਨੂੰ ਭਰਾ ਭਰ ਭੀ ਮਲੀਣਤਾ ਨਹੀਂ ਲਗਦੀ ਅਤੇ ਗੁਰਾਂ ਦੀ ਸਿਖਮਤ ਰਾਹੀਂ ਇਹ ਵਾਹਿਗੁਰੂ ਦੇ ਨਾਮ ਨਾਲ ਪਰਮ ਪ੍ਰਸੰਨ ਚੋ ਜਾਂਦੀ ਹੈ।
Fareedkot Teekaਜੋ ਗੁਰੋਂ ਕੀ ਮਤ ਕਰ ਕੇ ਹਰੀ ਨਾਮ ਮੇਂ ਭੀਜੇ ਹੈਂ, ਤਿਨ ਕੋ ਮਾਇਆ ਕੇ ਮੋਹ ਕੀ ਮੈਲ (ਪਤੰਗੁ) ਰੰਚਕ ਨਹੀਂ ਲਾਗਤੀ॥੭॥
Prof. Sahib Singhਉਸ ਨੂੰ ਮਾਇਆ ਦੇ ਮੋਹ ਦੀ ਮੈਲ ਰਤਾ ਭੀ ਨਹੀਂ ਲੱਗਦੀ, ਗੁਰੂ ਦੀ ਮੱਤ ਦੀ ਬਰਕਤਿ ਨਾਲ (ਉਸ ਦਾ ਮਨ) ਪਰਮਾਤਮਾ ਦੇ ਨਾਮ ਵਿਚ ਭਿੱਜਿਆ ਰਹਿੰਦਾ ਹੈ ॥੭॥

ਪਦ ਅਰਥ ਪਤੰਗੁ = ਰਤਾ ਭਰ ਭੀ। ਨਾਮਿ = ਨਾਮ ਵਿਚ ॥੭॥

SikhNet (Spanish)pues es a través del Guru que la mente permanece complacida con el Nombre del Señor.(7)

ਸਭਨਾ ਵਿਚਿ ਵਰਤੈ ਇਕੁ ਸੋਈ ॥

sabhanaa vich varatai ik soee | Ang 1049

Sant Singh KhalsaThe One Lord is contained within all.
Manmohan SinghHe, the one Lord is contained amidst all.
Manmohan Singh (Punjabi)ਉਹ ਇਕ ਸੁਆਮੀ ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਸਭ ਜੀਵੋਂ ਮੇਂ ਸੋ ਇਕ ਹੀ ਵਰਤਤਾ ਹੈ॥
Prof. Sahib Singhਇਕ ਉਹੀ ਪਰਮਾਤਮਾ ਸਭ ਜੀਵਾਂ ਵਿਚ ਮੌਜੂਦ ਹੈ,

ਪਦ ਅਰਥ ਸੋਈ = ਉਹੀ ਪਰਮਾਤਮਾ।

SikhNet (Spanish)El Único Señor trabaja en medio de todo

ਗੁਰ ਪਰਸਾਦੀ ਪਰਗਟੁ ਹੋਈ ॥

gur parasaadee paragatt hoee | Ang 1049

Sant Singh KhalsaBy Guru's Grace, He is revealed.
Manmohan SinghBy the Guru's grace, He becomes manifest.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਜ਼ਾਹਰ ਹੁੰਦਾ ਹੈ।
Fareedkot Teekaਪਰੰਤੂ ਗੁਰੋਂ ਕੀ ਕਿਰਪਾ ਕਰ ਕੇ ਪ੍ਰਗਟ ਹੋਤਾ ਹੈ॥
Prof. Sahib Singhਪਰ ਗੁਰੂ ਦੀ ਕਿਰਪਾ ਨਾਲ ਹੀ ਉਹ (ਕਿਸੇ ਵਡਭਾਗੀ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ।

SikhNet (Spanish)y es por la Gracia del Guru, que se vuelve el Uno Manifiesto.

ਹਉਮੈ ਮਾਰਿ ਸਦਾ ਸੁਖੁ ਪਾਇਆ; ਨਾਇ ਸਾਚੈ ਅੰਮ੍ਰਿਤੁ ਪੀਜੈ ਹੇ ॥੮॥

haumai maar sadaa sukh paaeaa; naae saachai amrit peejai he |8| Ang 1049

Sant Singh KhalsaOne who subdues his ego, finds lasting peace; he drinks in the Ambrosial Nectar of the True Name. ||8||
Manmohan SinghHe who silences his ego, obtains lasting peace and in-drink the Nectar of the True Name.
Manmohan Singh (Punjabi)ਜੋ ਆਪਣੀ ਹੰਗਤਾ ਨੂੰ ਮਾਰਦਾ ਹੈ, ਉਹ ਸਦੀਵੀ ਆਰਾਮ ਪਾ ਲੈਂਦਾ ਹੈ ਅਤੇ ਸਤਿਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
Fareedkot Teekaਜਿਨੋਂ ਨੇ ਹੰਤਾ ਮਾਰੀ ਹੈ ਤਿਨੋਂ ਨੇ (ਸਦਾ) ਅਚੁਤ ਸੁਖ ਪਾਇਆ ਹੈ, ਵਹੁ ਸਾਚੇ ਨਾਮ ਕਾ ਅੰਮ੍ਰਤ ਪੀਤੇ ਹੈਂ॥੮॥
Prof. Sahib Singhਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਸਦਾ ਆਤਮਕ ਆਨੰਦ ਮਾਣਦਾ ਹੈ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਜਾ ਸਕਦਾ ਹੈ ॥੮॥

ਪਦ ਅਰਥ ਮਾਰਿ = ਮਾਰ ਕੇ। ਨਾਇ = ਨਾਮ ਦੀ ਰਾਹੀਂ। ਨਾਇ ਸਾਚੈ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਰਾਹੀਂ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ ਜਲ ॥੮॥

SikhNet (Spanish)Sí, aquél que conquista su ego, vive en Éxtasis y bebe del Néctar a través del Nombre Verdadero.(8)

ਕਿਲਬਿਖ ਦੂਖ ਨਿਵਾਰਣਹਾਰਾ ॥

kilabikh dookh nivaaranahaaraa | Ang 1049

Sant Singh KhalsaGod is the Destroyer of sin and pain.
Manmohan SinghThe Lord is Destroyer of sin and pain.
Manmohan Singh (Punjabi)ਪ੍ਰਭੂ ਪਾਪ ਅਤੇ ਪੀੜ ਨੂੰ ਨਾਸ ਕਰਨ ਵਾਲਾ ਹੈ।
Fareedkot Teekaਪਾਪੋਂ ਔ ਦੁਖਾਂ ਕੇ ਨਵਿਰਤ ਕਰਣੇਹਾਰਾ ਸੋ ਗੁਰੂ ਹੀ ਮੁਖ ਹੈ॥
Prof. Sahib Singhਜਿਹੜਾ ਪਰਮਾਤਮਾ (ਸਾਰੇ) ਪਾਪ ਅਤੇ ਦੁੱਖ ਦੂਰ ਕਰਨ ਦੇ ਸਮਰੱਥ ਹੈ,

ਪਦ ਅਰਥ ਕਿਲਬਿਖ = (ਸਾਰੇ) ਪਾਪ।

SikhNet (Spanish)El Señor nos libera de nuestro dolor y de los efectos de nuestros errores,

ਗੁਰਮੁਖਿ ਸੇਵਿਆ ਸਬਦਿ ਵੀਚਾਰਾ ॥

guramukh seviaa sabad veechaaraa | Ang 1049

Sant Singh KhalsaThe Gurmukh serves Him, and contemplates the Word of the Shabad.
Manmohan SinghBy the Guru's grace, one serves Him and reflects on His Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਜੀਵ ਉਸ ਦੀ ਘਾਲ ਕਮਾਉਂਦਾ ਤੇ ਉਸ ਦੇ ਨਾਮ ਦਾ ਚਿੰਤਨ ਕਰਦਾ ਹੈ।
Fareedkot Teekaਤਿਸ ਕੋ ਜਿਨੋਂ ਨੇ ਸੇਵਿਆ ਹੈ ਔਰ ਸਬਦ ਕਾ ਬੀਚਾਰ ਕੀਆ ਹੈ॥
Prof. Sahib Singhਉਸ ਦੀ ਸੇਵਾ-ਭਗਤੀ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਹੀ ਕੀਤੀ ਜਾ ਸਕਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਸਬਦਿ = ਸ਼ਬਦ ਵਿਚ।

SikhNet (Spanish)sí, es por la Gracia del Guru que uno medita en la Palabra y así sirve a Dios.

ਸਭੁ ਕਿਛੁ ਆਪੇ ਆਪਿ ਵਰਤੈ; ਗੁਰਮੁਖਿ ਤਨੁ ਮਨੁ ਭੀਜੈ ਹੇ ॥੯॥

sabh kichh aape aap varatai; guramukh tan man bheejai he |9| Ang 1049

Sant Singh KhalsaHe Himself is pervading everything. The Gurmukh's body and mind are saturated and pleased. ||9||
Manmohan SinghOf Himself, the Lord is; pervading all. The Guru-ward's body and mind are welled with glee.
Manmohan Singh (Punjabi)ਖ਼ੁਦ ਹੀ ਸਾਹਿਬ ਸਾਰੇ ਰੱਮ ਰਿਹਾ ਹੈ। ਗੁਰੂ ਅਨੁਸਾਰੀ ਦੀ ਦੇਹ ਅਤੇ ਆਤਮਾ ਖ਼ੁਸ਼ੀ ਨਾਲ ਭਿੱਜੇ ਹੋਏ ਹਨ।
Fareedkot Teekaਸੋ ਗੁਰਮੁਖ ਤਨ ਮਨ ਕਰ ਕੇ ਭੀਜੇ ਹੈਂ ਤਿਨ ਕੋ ਨਿਸਚੇ ਮੇਂ ਏਹ ਹੂਆ ਹੈ ਕਿ ਸਭ ਕੁਛ ਆਪ ਹੀ ਆਪ ਵਰਤਤਾ ਹੈ॥੯॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਤਨ ਅਤੇ ਮਨ (ਪਰਮਾਤਮਾ ਦੀ ਭਗਤੀ ਵਿਚ) ਰਸਿਆ ਰਹਿੰਦਾ ਹੈ। (ਗੁਰਮੁਖ ਮਨੁੱਖ ਨੂੰ ਹੀ ਇਹ ਨਿਸਚਾ ਆਉਂਦਾ ਹੈ ਕਿ) ਪਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ; ਹਰ ਥਾਂ ਆਪ ਹੀ ਮੌਜੂਦ ਹੈ ॥੯॥

ਪਦ ਅਰਥ ਆਪੇ = ਆਪ ਹੀ। ਭੀਜੈ = ਭਿੱਜਦਾ ਹੈ ॥੯॥

SikhNet (Spanish)Escucha, pues el Señor Mismo, lo hace todo, y por la Gracia del Guru, nuestro cuerpo y nuestra mente se llenan de Dios. (9)

ਮਾਇਆ ਅਗਨਿ ਜਲੈ ਸੰਸਾਰੇ ॥

maaeaa agan jalai sansaare | Ang 1049

Sant Singh KhalsaThe world is burning in the fire of Maya.
Manmohan SinghIn the fire of worldly valuables, the world is burning.
Manmohan Singh (Punjabi)ਸੰਸਾਰੀ ਪਦਾਰਥਾਂ ਦੀ ਅੱਗ ਅੰਦਰ ਦੁਨੀਆਂ ਮੱਚ ਰਹੀ ਹੈ।
Fareedkot Teekaਮਨਮੁਖ ਮਾਇਆ ਕੀ ਤ੍ਰਿਸਨਾ ਅਗਨਿ ਕਰ ਸੰਸਾਰ ਮੇਂ ਜਲਤੇ ਹੈਂ॥
Prof. Sahib Singhਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਜਗਤ ਵਿਚ ਭੜਕ ਰਹੀ ਹੈ,

ਪਦ ਅਰਥ ਜਲੈ = ਬਲ ਰਹੀ ਹੈ, ਭੜਕ ਰਹੀ ਹੈ। ਸੰਸਾਰੇ = ਸੰਸਾਰਿ, ਸੰਸਾਰ ਵਿਚ।

SikhNet (Spanish)El mundo se consume en el fuego de Maya;

ਗੁਰਮੁਖਿ ਨਿਵਾਰੈ ਸਬਦਿ ਵੀਚਾਰੇ ॥

guramukh nivaarai sabad veechaare | Ang 1049

Sant Singh KhalsaThe Gurmukh extinguishes this fire, by contemplating the Shabad.
Manmohan SinghPondering over the Name, the pious person quenches this fire.
Manmohan Singh (Punjabi)ਨਾਮ ਦਾ ਆਰਾਧਨ ਕਰਨ ਦੁਆਰਾ ਪਵਿੱਤਰ ਪੁਰਸ਼ ਇਸ ਅੱਗ ਨੂੰ ਬੁਝਾ ਦਿੰਦਾ ਹੈ।
Fareedkot Teekaਗੁਰ ਉਪਦੇਸ਼ ਕੋ ਬੀਚਾਰ ਕਰ ਕੇ ਗੁਰਮੁਖੋਂ ਨੇ ਸੋ ਮਾਇਆ ਨਵਿਰਤ ਕਰ ਲਈ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ (ਇਸ ਤ੍ਰਿਸ਼ਨਾ-ਅੱਗ ਨੂੰ ਆਪਣੇ ਅੰਦਰੋਂ) ਦੂਰ ਕਰ ਲੈਂਦਾ ਹੈ।

ਪਦ ਅਰਥ ਨਿਵਾਰੇ = ਦੂਰ ਕਰਦਾ ਹੈ। ਵੀਚਾਰੇ = ਵੀਚਾਰ, ਵਿਚਾਰ ਕੇ, ਸੁਰਤ ਜੋੜ ਕੇ।

SikhNet (Spanish)sólo meditando en la Palabra ese fuego puede ser sofocado en el ser que tiene la Conciencia de Dios,

ਅੰਤਰਿ ਸਾਂਤਿ ਸਦਾ ਸੁਖੁ ਪਾਇਆ; ਗੁਰਮਤੀ ਨਾਮੁ ਲੀਜੈ ਹੇ ॥੧੦॥

antar saant sadaa sukh paaeaa; guramatee naam leejai he |10| Ang 1049

Sant Singh KhalsaDeep within are peace and tranquility, and lasting peace is obtained. Following the Guru's Teachings, one is blessed with the Naam, the Name of the Lord. ||10||
Manmohan SinghWithin him is peace and he obtains eternal bliss, By the Guru's instruction, he is blest with the Lord's Name.
Manmohan Singh (Punjabi)ਉਸ ਦੇ ਅੰਦਰ ਠੰਢ-ਚੈਨ ਹੈ ਅਤੇ ਉਹ ਸਦੀਵੀ ਖ਼ੁਸ਼ੀ ਨੂੰ ਪ੍ਰਾਪਤ ਹੁੰਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਪ੍ਰਭੂ ਦਾ ਨਾਮ ਪ੍ਰਦਾਨ ਹੁੰਦਾ ਹੈ।
Fareedkot Teekaਇਸ ਤੇ ਗੁਰਮੁਖੋਂ ਕੇ ਰਿਦੇ ਮੇਂ ਸਾਂਤੀ ਹੈ ਤਿਨੋਂ ਨੇ ਅਚੁਤ ਸੁਖ ਪਾਇਆ ਹੈ, ਗੁਰੋਂ ਕੀ ਸਿਖ੍ਯਾ ਕਰ ਕੇ ਨਾਮ ਕੋ ਲੇਤੇ ਹੈਂ॥੧੦॥
Prof. Sahib Singhਉਸ ਦੇ ਅੰਦਰ ਸਦਾ ਠੰਢ ਬਣੀ ਰਹਿੰਦੀ ਹੈ, ਉਹ ਆਤਮਕ ਆਨੰਦ ਮਾਣਦਾ ਹੈ। ਗੁਰੂ ਦੀ ਮੱਤ ਉੱਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੧੦॥

ਪਦ ਅਰਥ ਲੀਜੈ = ਲਿਆ ਜਾ ਸਕਦਾ ਹੈ ॥੧੦॥

SikhNet (Spanish)entonces su interior queda en Paz, vive en Éxtasis y a través de la Palabra del Guru recita por siempre el Nombre. (10)

ਇੰਦ੍ਰ ਇੰਦ੍ਰਾਸਣਿ ਬੈਠੇ; ਜਮ ਕਾ ਭਉ ਪਾਵਹਿ ॥

eindr indraasan baitthe; jam kaa bhau paaveh | Ang 1049

Sant Singh KhalsaEven Indra, seated upon his throne, is caught in the fear of death.
Manmohan SinghIndras, seated on their thrones are in the fear of death.
Manmohan Singh (Punjabi)ਇੰਦ੍ਰ ਆਪਣੇ ਰਾਜ ਸਿੰਘਾਸਣਾਂ ਤੇ ਬੈਠੇ ਹੋਏ ਮੌਤ ਦੇ ਡਰ ਅੰਦਰ ਹਨ।
Fareedkot Teekaਇੰਦ੍ਰ ਇੰਦ੍ਰਾਸਣ ਪਰ ਬੈਠੇ ਭੀ ਜਮ ਕਾ ਭੈ ਪਾਵਤੇ ਹੈਂ॥
Prof. Sahib Singh(ਲੋਕਾਂ ਦੇ ਮਿਥੇ ਹੋਏ ਦੇਵਤਿਆਂ ਦੇ ਰਾਜੇ) ਇੰਦਰ ਵਰਗੇ ਭੀ ਆਪਣੇ ਤਖ਼ਤ ਉੱਤੇ ਬੈਠੇ ਹੋਏ (ਇਸ ਤ੍ਰਿਸ਼ਨਾ ਦੀ ਅੱਗ ਦੇ ਕਾਰਨ) ਆਤਮਕ ਮੌਤ ਦਾ ਸਹਮ ਸਹਾਰ ਰਹੇ ਹਨ।

ਪਦ ਅਰਥ ਇੰਦ੍ਰਾਸਣਿ = ਇੰਦ੍ਰ ਦੇ ਆਸਣ ਉੱਤੇ। ਭਉ = ਡਰ। ਪਾਵਹਿ = ਪਾਂਦੇ ਹਨ, ਮੰਨਦੇ ਹਨ।

SikhNet (Spanish)Aun los Indras sentados en sus tronos viven con el temor de la muerte,

ਜਮੁ. ਨ ਛੋਡੈ; ਬਹੁ ਕਰਮ ਕਮਾਵਹਿ ॥

jam. na chhoddai; bahu karam kamaaveh | Ang 1049

Sant Singh KhalsaThe Messenger of Death will not spare them, even though they try all sorts of things.
Manmohan SinghThey do many deeds, but Yama spares them not.
Manmohan Singh (Punjabi)ਉਹ ਘਣੇ ਕਰਮ ਕਰਦੇ ਹਨ ਪਰ ਯਮ ਉਨ੍ਹਾਂ ਨੂੰ ਨਹੀਂ ਛੱਡਦਾ।
Fareedkot Teekaਜਮ ਨਹੀਂ ਛੋਡੇਗਾ ਚਾਹੋ ਬਹੁਤੇ ਹੀ ਕਰਮ ਕਮਾਵੈ॥
Prof. Sahib Singh(ਜਿਹੜੇ ਲੋਕ ਨਾਮ ਨਹੀਂ ਸਿਮਰਦੇ, ਪਰ ਹੋਰ ਹੋਰ ਮਿਥੇ ਹੋਏ ਅਨੇਕਾਂ ਧਾਰਮਿਕ) ਕਰਮ ਕਰਦੇ ਹਨ, ਆਤਮਕ ਮੌਤ (ਉਹਨਾਂ ਨੂੰ ਭੀ) ਨਹੀਂ ਛੱਡਦੀ।

ਪਦ ਅਰਥ ਕਰਮ = ਅਨੇਕਾਂ (ਮਿਥੇ ਹੋਏ ਧਾਰਮਿਕ) ਕਰਮ। ਕਮਾਵਹਿ = ਕਮਾਂਦੇ ਹਨ, ਕਰਦੇ ਹਨ।

SikhNet (Spanish)hacen muchas maniobras, pero Yama no se quita de encima.

ਸਤਿਗੁਰੁ ਭੇਟੈ. ਤਾ ਮੁਕਤਿ ਪਾਈਐ; ਹਰਿ ਹਰਿ ਰਸਨਾ ਪੀਜੈ ਹੇ ॥੧੧॥

satigur bhettai. taa mukat paaeeai; har har rasanaa peejai he |11| Ang 1049

Sant Singh KhalsaWhen one meets with the True Guru, one is liberated, drinking in and savoring the sublime essence of the Lord, Har, Har. ||11||
Manmohan SinghWhen man meets with the True Guru, then is he emancipated and in-drinks the Lord Master's elixir with his tongue.
Manmohan Singh (Punjabi)ਜਦ ਜੀਵ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਮੋਖਸ਼ ਹੋ ਜਾਂਦਾ ਹੈ, ਅਤੇ ਸੁਆਮੀ ਮਾਲਕ ਦੇ ਅੰਮ੍ਰਿਤ ਨੂੰ ਆਪਣੀ ਜੀਭ੍ਹਾ ਨਾਲ ਪਾਨ ਕਰਦਾ ਹੈ।
Fareedkot Teekaਜੇ ਸਤਿਗੁਰ ਮਿਲੇ ਔਰ ਰਸਨਾਂ ਦੁਆਰੇ ਹਰੀ ਹਰਿ ਨਾਮ ਕਾ ਰਸੁ ਪੀਵੀਏ, ਤਉ ਮੁਕਤੀ ਪਾਈਦੀ ਹੈ॥੧੧॥
Prof. Sahib Singhਜਦੋਂ (ਮਨੁੱਖ ਨੂੰ) ਗੁਰੂ ਮਿਲਦਾ ਹੈ, ਤਦੋਂ (ਇਸ ਆਤਮਕ ਮੌਤ ਤੋਂ) ਖ਼ਲਾਸੀ ਮਿਲਦੀ ਹੈ। (ਗੁਰੂ ਦੀ ਰਾਹੀਂ ਹੀ) ਜੀਭ ਨਾਲ ਹਰਿ-ਨਾਮ-ਰਸ ਪੀਤਾ ਜਾ ਸਕਦਾ ਹੈ ॥੧੧॥

ਪਦ ਅਰਥ ਭੇਟੈ = ਮਿਲਦਾ ਹੈ। ਤਾ = ਤਦੋਂ। ਮੁਕਤਿ = (ਡਰ ਤੋਂ) ਖ਼ਲਾਸੀ। ਰਸਨਾ = ਜੀਭ ਨਾਲ। ਪੀਜੈ = ਪੀਤਾ ਜਾ ਸਕਦਾ ਹੈ ॥੧੧॥

SikhNet (Spanish)Sí, cuando uno se encuentra con el Guru Verdadero, es Emancipado, pues con nuestra boca nos embebemos con la Esencia del Señor.(11)

ਮਨਮੁਖਿ ਅੰਤਰਿ; ਭਗਤਿ. ਨ ਹੋਈ ॥

manamukh antar; bhagat. na hoee | Ang 1049

Sant Singh KhalsaThere is no devotion within the self-willed manmukh.
Manmohan SinghWithin the mind of the egocentric Lord's devotional service abides not.
Manmohan Singh (Punjabi)ਆਪ-ਹੁਦਰੇ ਦੇ ਹਿਰਦੇ ਅੰਦਰ ਸੁਆਮੀ ਦੀ ਪ੍ਰੇਮਮਈ ਸੇਵਾ ਟਿਕਦੀ ਨਹੀਂ।
Fareedkot Teekaਮਨਮੁਖੋਂ ਕੇ ਅੰਤਰ ਭਗਤੀ ਨਹੀਂ ਹੋਤੀ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਪੈਦਾ ਨਹੀਂ ਹੋ ਸਕਦੀ।

ਪਦ ਅਰਥ ਮਨਮੁਖਿ = ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।

SikhNet (Spanish)La mente del ególatra no adora a Dios,

ਗੁਰਮੁਖਿ ਭਗਤਿ. ਸਾਂਤਿ ਸੁਖੁ ਹੋਈ ॥

guramukh bhagat. saant sukh hoee | Ang 1049

Sant Singh KhalsaThrough devotional worship, the Gurmukh obtains peace and tranquility.
Manmohan SinghThrough the Lord's devotional service, the God-conscious being is blessed with peace and pleasure.
Manmohan Singh (Punjabi)ਪ੍ਰਭੂ ਦੀ ਪ੍ਰੇਮਮਈ ਸੇਵਾ ਦੁਆਰਾ ਹਰੀ ਨੂੰ ਜਾਣਨ ਵਾਲੇ ਜੀਵ ਨੂੰ ਠੰਡ-ਚੈਨ ਤੇ ਖੁਸ਼ੀ ਦੀ ਦਾਤ ਮਿਲਦੀ ਹੈ।
Fareedkot Teekaਗੁਰਮੁਖੋਂ ਕੋ ਭਗਤੀ ਕਰ ਕੇ ਸਾਂਤ ਸੁਖ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਦੇ ਅੰਦਰ ਪਰਮਾਤਮਾ ਦੀ ਯਾਦ ਹੈ, ਉਸ ਦੇ ਅੰਦਰ ਠੰਢ ਹੈ, ਉਸ ਦੇ ਅੰਦਰ ਆਤਮਕ ਆਨੰਦ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ।

SikhNet (Spanish)pero los Seres Conscientes de Dios están en Éxtasis y en Paz.

ਪਵਿਤ੍ਰ ਪਾਵਨ ਸਦਾ ਹੈ ਬਾਣੀ; ਗੁਰਮਤਿ ਅੰਤਰੁ ਭੀਜੈ ਹੇ ॥੧੨॥

pavitr paavan sadaa hai baanee; guramat antar bheejai he |12| Ang 1049

Sant Singh KhalsaForever pure and sanctified is the Word of the Guru's Bani; following the Guru's Teachings, one's inner being is drenched in it. ||12||
Manmohan SinghEver pure and immaculate is the Gurbani and mortal's mind is drenched with it.
Manmohan Singh (Punjabi)ਸਦੀਵੀ ਸ਼ੱਧ ਅਤੇ ਪੁਨੀਤਾ ਹੈ ਗੁਰਬਾਣੀ, ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਇਸ ਨਾਲ ਬੰਦੇ ਦਾ ਮਨ ਗੱਚ ਥੀ ਵੰਝਦਾ ਹੈ।
Fareedkot Teekaਆਪ ਪਵਿਤ੍ਰ ਹੈ ਔ ਬਾਣੀ ਭੀ ਤਿਨ ਕੀ ਸਦਾ ਪਾਵਨ ਹੈ, ਕਿਉਂਕਿ ਗੁਰੋਂ ਕੀ ਸਿਖ੍ਯਾ ਮੇਂ ਤਿਨ ਗੁਰਮੁਖੋਂ ਕੇ ਅੰਤਹਿਕਰਣ ਭੀਜੇ ਹੂਏ ਹੈਂ॥੧੨॥
Prof. Sahib Singhਗੁਰੂ ਦੀ ਬਾਣੀ ਸਦਾ ਮਨੁੱਖ ਦੇ ਮਨ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ। ਗੁਰੂ ਦੀ ਮੱਤ ਉਤੇ ਤੁਰਿਆਂ ਹੀ ਹਿਰਦਾ ਪਤੀਜਦਾ ਹੈ ॥੧੨॥

ਪਦ ਅਰਥ ਪਾਵਨ = ਪਵਿੱਤਰ ਕਰਨ ਵਾਲੀ। ਅੰਤਰੁ = ਹਿਰਦਾ {ਲਫ਼ਜ਼ 'ਅੰਤਰਿ' (=ਅੰਦਰ) ਅਤੇ 'ਅੰਤਰੁ' (ਹਿਰਦਾ) ਦਾ ਫ਼ਰਕ ਚੇਤੇ ਰੱਖਣ-ਯੋਗ ਹੈ} ॥੧੨॥

SikhNet (Spanish)Oh, Pura y Santificada es siempre la palabra de aquél que está impregnado en su interior de la Sabiduría del Guru.(12)

ਬ੍ਰਹਮਾ ਬਿਸਨੁ ਮਹੇਸੁ ਵੀਚਾਰੀ ॥

brahamaa bisan mahes veechaaree | Ang 1049

Sant Singh KhalsaI have considered Brahma, Vishnu and Shiva.
Manmohan SinghI have thought about Brahma, Vishnu and Shiva.
Manmohan Singh (Punjabi)ਮੈਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਬਾਰੇ ਸੋਚਿਆ ਹੈ।
Fareedkot Teekaਬ੍ਰਹਮਾਂ, ਬਿਸਨ, ਸਿਵ ਹੋਰ ਭੀ ਜੋ ਬਿਚਾਰਵਾਂਨ ਹੈਂ, ਸੋ ਏਹੀ ਕਹਤੇ ਹੈਂ॥
Prof. Sahib Singhਵਿਚਾਰ ਕੇ ਵੇਖ ਲਵੋ-ਬ੍ਰਹਮਾ ਹੋਵੇ, ਵਿਸ਼ਨੂ ਹੋਵੇ, ਸ਼ਿਵ ਹੋਵੇ-

ਪਦ ਅਰਥ ਮਹੇਸੁ = ਸ਼ਿਵ। ਵੀਚਾਰੀ = ਵੀਚਾਰਿ, ਵਿਚਾਰ ਕੇ ਵੇਖ ਲੈ।

SikhNet (Spanish)He puesto mis pensamientos en Brahma, Vishnu y Shiva,

ਤ੍ਰੈ ਗੁਣ ਬਧਕ; ਮੁਕਤਿ ਨਿਰਾਰੀ ॥

trai gun badhak; mukat niraaree | Ang 1049

Sant Singh KhalsaThey are bound by the three qualities - the three gunas; they are far away from liberation.
Manmohan SinghThey are bond down by the three dispositions; so, salvation remains dispositions; so, salvation remains far from them.
Manmohan Singh (Punjabi)ਉਹ ਤਿੰਨਾਂ ਸੁਭਾਵਾਂ (ਰਜੋ, ਸਤੋ, ਤਮੋ) ਦੇ ਜਕੜੇ ਹੋਏ ਹਨ, ਇਸ ਲਈ ਮੋਖਸ਼ ਉਨ੍ਹਾਂ ਤੋਂ ਦੂਰ ਰਹਿੰਦੀ ਹੈ।
Fareedkot Teekaਜੋ ਤੀਨ ਗੁਣੋਂ ਕਰ ਜੀਵ (ਬਧਕ) ਹਿੰਸਕ ਹੋ ਰਹੇ ਹੈਂ, ਤਿਨਾਂ ਤੇ ਮੁਕਤੀ ਨਿਆਰੀ ਰਹਿ ਗਈ ਹੈ॥
Prof. Sahib Singh(ਕੋਈ ਭੀ ਹੋਵੇ, ਜਿਹੜੇ ਪ੍ਰਾਣੀ) ਮਾਇਆ ਦੇ ਤਿੰਨ ਗੁਣਾਂ ਵਿਚ ਬੱਝੇ ਪਏ ਹਨ (ਆਤਮਕ ਮੌਤ ਤੋਂ) ਖ਼ਲਾਸੀ (ਉਹਨਾਂ ਤੋਂ) ਲਾਂਭੇ ਰਹਿ ਜਾਂਦੀ ਹੈ।

ਪਦ ਅਰਥ ਬਧਕ = ਬੱਝੇ ਹੋਏ। ਮੁਕਤਿ = (ਆਤਮਕ ਮੌਤ ਤੋਂ) ਖ਼ਲਾਸੀ। ਨਿਰਾਰੀ = ਵੱਖਰੀ, ਲਾਂਭੇ।

SikhNet (Spanish)pero aun ellos están atados a los tres modos y así la Emancipación no está en su destino.

ਗੁਰਮੁਖਿ ਗਿਆਨੁ ਏਕੋ ਹੈ ਜਾਤਾ; ਅਨਦਿਨੁ ਨਾਮੁ ਰਵੀਜੈ ਹੇ ॥੧੩॥

guramukh giaan eko hai jaataa; anadin naam raveejai he |13| Ang 1050

Sant Singh KhalsaThe Gurmukh knows the spiritual wisdom of the One Lord. Night and day, he chants the Naam, the Name of the Lord. ||13||
Manmohan SinghThe Guru ward know s the wisdom of the One Lord and night and day utters His Name.
Manmohan Singh (Punjabi)ਗੁਰੂ-ਅਨੁਸਾਰੀ ਇੱਕ ਸੁਆਮੀ ਦੀ ਸਿਆਣਪ ਨੂੰ ਜਾਣਦਾ ਹੈ ਅਤੇ ਰੈਣ ਤੇ ਦਿਹੁੰ ਉਸ ਦੇ ਨਾਮ ਦਾ ਹੀ ਉਚਾਰਨ ਕਰਦਾ ਹੈ।
Fareedkot Teekaਜਿਨ ਗੁਰਮੁਖੋਂ ਨੇ ਏਕ ਕਾ ਗ੍ਯਾਨ ਜਾਤਾ ਹੈ ਵਹੁ ਰਾਤ ਦਿਨ ਨਾਮ ਕੋ ਹੀ (ਰਵੀਜੈ) ਉਚਾਰਤੇ ਹੈਂ॥੧੩॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਰਫ਼ ਇਹੀ ਆਤਮਕ ਜੀਵਨ ਦੀ ਸੂਝ ਹਾਸਲ ਕਰਦਾ ਹੈ ਕਿ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੧੩॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੇ। ਗਿਆਨੁ = ਆਤਮਕ ਜੀਵਨ ਦੀ ਸੂਝ। ਅਨਦਿਨੁ = ਹਰ ਰੋਜ਼, ਹਰ ਵੇਲੇ। ਰਵੀਜੈ = ਸਿਮਰਨਾ ਚਾਹੀਦਾ ਹੈ ॥੧੩॥

SikhNet (Spanish)El Gurmukj conoce la Sabiduría Espiritual del Señor, día y noche el canta el Naam, el Santo Nombre del Señor. (13)

ਬੇਦ ਪੜਹਿ; ਹਰਿ ਨਾਮੁ. ਨ ਬੂਝਹਿ ॥

bed parreh; har naam. na boojheh | Ang 1050

Sant Singh KhalsaHe may read the Vedas, but he does not realize the Lord's Name.
Manmohan SinghOne reads the Vedas, but realises not God's Name,
Manmohan Singh (Punjabi)ਬੰਦਾ ਵੇਦਾਂ ਨੂੰ ਵਾਚਦਾ ਹੈ, ਪ੍ਰੰਭੂ ਸਾਈਂ ਦੇ ਨਾਮ ਨੂੰ ਅਨੁਭਵ ਨਹੀਂ ਕਰਦਾ,
Fareedkot Teekaਜੋ ਬੇਦ ਪੜਤਾ ਹੈ ਹਰੀ ਨਾਮ ਕੋ ਨਹੀਂ ਸਮਝਤਾ॥
Prof. Sahib Singh(ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕ) ਪੜ੍ਹਦੇ ਹਨ, (ਪਰ ਜੇ ਉਹ) ਪਰਮਾਤਮਾ ਦੇ ਨਾਮ ਨੂੰ (ਜੀਵਨ-ਮਨੋਰਥ) ਨਹੀਂ ਸਮਝਦੇ,

ਪਦ ਅਰਥ ਪੜਹਿ = ਪੜ੍ਹਦੇ ਹਨ {ਬਹੁ-ਵਚਨ}।

SikhNet (Spanish)Podrá leer lo Vedas, pero no toma Conciencia del Nombre del Señor

ਮਾਇਆ ਕਾਰਣਿ; ਪੜਿ ਪੜਿ ਲੂਝਹਿ ॥

maaeaa kaaran; parr parr loojheh | Ang 1050

Sant Singh KhalsaFor the sake of Maya, he reads and recites and argues.
Manmohan Singhand reading and reciting quarrels for the sake of wealth.
Manmohan Singh (Punjabi)ਅਤੇ ਪੜ੍ਹ ਤੇ ਵਾਚ ਕੇ ਧਨ ਦੀ ਖ਼ਾਤਰ ਝਗੜਾ ਕਰਦਾ ਹੈ।
Fareedkot Teekaਮਾਇਆ ਵਾਸਤੇ ਪੜ ਪੜ ਕੇ ਝਗੜਤਾ ਹੈ॥
Prof. Sahib Singhਤਾਂ ਉਹ ਮਾਇਆ (ਕਮਾਣ) ਵਾਸਤੇ ਹੀ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਮਾਇਆ ਦੇ ਘੱਟ ਚੜ੍ਹਾਵੇ ਤੇ ਅੰਦਰੇ ਅੰਦਰ) ਖਿੱਝਦੇ ਹਨ।

ਪਦ ਅਰਥ ਕਾਰਣਿ = ਦੀ ਖ਼ਾਤਰ। ਪੜਿ = ਪੜ੍ਹ ਕੇ। ਲੂਝਹਿ = ਸੜਦੇ ਹਨ, ਖਿੱਝਦੇ ਹਨ।

SikhNet (Spanish)y siendo engañado por Maya, lee sólo para crear conflictos.

ਅੰਤਰਿ ਮੈਲੁ. ਅਗਿਆਨੀ ਅੰਧਾ; ਕਿਉ ਕਰਿ ਦੁਤਰੁ ਤਰੀਜੈ ਹੇ ॥੧੪॥

antar mail. agiaanee andhaa; kiau kar dutar tareejai he |14| Ang 1050

Sant Singh KhalsaThe ignorant and blind person is filled with filth within. How can he cross over the impassable world-ocean? ||14||
Manmohan SinghWithin the ignorant and blind mortal is the filth of sin, How can he cross the impassable world-ocean?
Manmohan Singh (Punjabi)ਬੇਸਮਝ ਅਤੇ ਅੰਨ੍ਹੇ ਪ੍ਰਾਣੀ ਦੇ ਅੰਦਰ ਪਾਪ ਦੀ ਮਲੀਣਤਾ ਹੈ। ਉਹ ਨਾਂ ਪਾਰ ਕੀਤੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਉੱਤਰ ਸਕਦਾ ਹੈ?
Fareedkot Teekaਅੰਤਰ ਬਿਸਿਓਂ ਕੀ ਮੈਲ ਹੈ ਇਸ ਤੇ ਵਹੁ ਅੰਧਾ ਅਗ੍ਯਾਨੀ ਹੈ। ਸੋ ਕਿਸ ਪ੍ਰਕਾਰ ਕਰ ਕੇ ਦੁਸਤਰ ਸੰਸਾਰ ਸਮੁੰਦ੍ਰ ਕੋ ਤਰੇਂਗੇ? ॥੧੪॥
Prof. Sahib Singhਜਿਸ ਮਨੁੱਖ ਦੇ ਅੰਦਰ (ਮਾਇਆ ਦੇ ਮੋਹ ਦੀ) ਮੈਲ ਹੈ (ਉਹ ਵੇਦ-ਪਾਠੀ ਪੰਡਿਤ ਭੀ ਹੋਵੇ, ਤਾਂ ਭੀ) ਉਹ ਅੰਨ੍ਹਾ ਬੇ-ਸਮਝ ਹੈ, ਇਸ ਤਰ੍ਹਾਂ ਇਹ ਦੁੱਤਰ ਸੰਸਾਰ-ਸਮੁੰਦਰ ਤਰਿਆ ਨਹੀਂ ਜਾ ਸਕਦਾ ॥੧੪॥

ਪਦ ਅਰਥ ਅੰਤਰਿ = ਅੰਦਰ। ਕਿਉਕਰਿ = ਕਿਵੇਂ? ਤਚੁਰੁ = {दुस्तर} ਔਖਿਆਈ ਨਾਲ ਤਰਿਆ ਜਾਣ ਵਾਲਾ। ਤਰੀਜੈ = ਤਰਿਆ ਜਾ ਸਕਦਾ ਹੈ ॥੧੪॥

SikhNet (Spanish)Sí, aquél en cuyo interior está el cochambre del error, oh, ¿cómo puede ese ciego e ignorante, ir a través de ese mar innavegable de las existencias? (14)

ਬੇਦ ਬਾਦ ਸਭਿ ਆਖਿ ਵਖਾਣਹਿ ॥

bed baad sabh aakh vakhaaneh | Ang 1050

Sant Singh KhalsaHe voices all the controversies of the Vedas,
Manmohan SinghHe expounds all the controversial view points of the Vedas,
Manmohan Singh (Punjabi)ਉਹ ਵੇਦਾਂ ਦੇ ਸਮੂਹ ਤਕਰਾਰੀ (ਬਹਸ ਵਾਲੇ) ਮਸਲਿਆਂ ਦੀ ਵਿਆਖਿਆ ਕਰਦਾ ਹੈ;
Fareedkot Teekaਬੇਦੋਂ ਕੇ ਝਗੜੇ ਆਖ ਕੇ ਵਖਿ੍ਯਾਨ ਕਰਤਾ ਹੈ॥
Prof. Sahib Singhਸਾਰੇ (ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕਾਂ) ਦੀਆਂ ਚਰਚਾ ਉਚਾਰ ਕੇ (ਹੋਰਨਾਂ ਦੇ ਸਾਹਮਣੇ) ਵਿਆਖਿਆ ਕਰਦੇ ਹਨ,

ਪਦ ਅਰਥ ਬੇਦ ਬਾਦ = ਵੇਦਾਂ ਦੇ ਝਗੜੇ, ਵੇਦਾਂ ਦੀਆਂ ਬਹਸਾਂ। ਸਭਿ = ਸਾਰੇ (ਪੰਡਿਤ ਲੋਕ) ਆਖਿ = ਆਖ ਕੇ। ਵਖਾਣਹਿ = ਵਿਆਖਿਆ ਕਰਦੇ ਹਨ।

SikhNet (Spanish)Muchos discursan sobre los diferentes puntos de vista acerca de los Vedas,

ਨ ਅੰਤਰੁ ਭੀਜੈ; ਨ ਸਬਦੁ ਪਛਾਣਹਿ ॥

n antar bheejai; na sabad pachhaaneh | Ang 1050

Sant Singh Khalsabut his inner being is not saturated or satisfied, and he does not realize the Word of the Shabad.
Manmohan Singhbut his soul is pacified not, nor realises he the Name.
Manmohan Singh (Punjabi)ਪ੍ਰੰਤੂ, ਉਸ ਦੀ ਆਤਮਾ ਦੀ ਨਿਸ਼ਾ ਨਹੀਂ ਹੁੰਦੀ, ਨਾਂ ਹੀ ਉਹ ਨਾਮ ਨੂੰ ਅਨੁਭਵ ਕਰਦਾ ਹੈ।
Fareedkot Teekaਨਾ ਅੰਦਰੋਂ ਭੀਜਤਾ ਹੈ ਔ ਨਾ ਬ੍ਰਹਮ ਹੀ ਪਛਾਨਤਾ ਹੈ॥
Prof. Sahib Singh(ਇਸ ਤਰ੍ਹਾਂ) ਨਾਹ (ਉਹਨਾਂ ਦਾ ਆਪਣਾ) ਹਿਰਦਾ ਭਿੱਜਦਾ ਹੈ, ਨਾਹ ਉਹ ਸਿਫ਼ਤ-ਸਾਲਾਹ ਦੀ ਬਾਣੀ ਦੀ ਕਦਰ ਸਮਝਦੇ ਹਨ।

ਪਦ ਅਰਥ ਅੰਤਰੁ = ਅੰਦਰਲਾ, ਹਿਰਦਾ। ਨ ਭੀਜੈ = ਨਹੀਂ ਭਿੱਜਦਾ, ਨਹੀਂ ਖਿੜਦਾ।

SikhNet (Spanish)pero en su interior no están empapados en Dios y no conocen la Palabra.

ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ; ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥੧੫॥

pun paap sabh bed drirraaeaa; guramukh amrit peejai he |15| Ang 1050

Sant Singh KhalsaThe Vedas tell all about virtue and vice, but only the Gurmukh drinks in the Ambrosial Nectar. ||15||
Manmohan SinghThe Vedas tell of all the virtues and vices, but it is through the Guru alone, that the Name-Nectar is quaffed.
Manmohan Singh (Punjabi)ਵੇਦ ਸਮੂਹ ਨੇਕੀਆਂ ਤੇ ਬਦੀਆਂ ਬਾਰੇ ਦਸਦੇ ਹਨ, ਪ੍ਰੰਤੂ ਕੇਵਲ ਗੁਰਾਂ ਦੇ ਰਾਹੀਂ ਹੀ ਨਾਮ-ਸੁਧਾਰਸ ਪਾਨ ਕੀਤਾ ਜਾਂਦਾ ਹੈ।
Fareedkot Teekaਪੁੰਨ ਤਥਾ ਪਾਪ ਸਭ ਬੇਦ ਨੇ ਦ੍ਰਿੜ ਕਰਾਯਾ ਹੈ। ਪਰੰਤੂ ਗੁਰਮੁਖ ਬਿਧ ਨਿਛੇਧ ਕੋ ਤਿਆਗ ਕਰ ਕੇ ਤਿਸ ਕੇ ਸਿਧਾਂਤ ਅੰਮ੍ਰਿਤ ਕੋ ਪੀਵਤੇ ਹੈਂ॥੧੫॥
Prof. Sahib Singhਵੇਦ ਨੇ ਤਾਂ ਮੁੜ ਮੁੜ ਇਸ ਗੱਲ ਵਲ ਧਿਆਨ ਦਿਵਾਇਆ ਹੈ ਕਿ ਕਿਹੜਾ ਪੁੰਨ-ਕਰਮ ਹੈ ਤੇ ਕਿਹੜਾ ਪਾਪ-ਕਰਮ ਹੈ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਤਾਂ ਗੁਰੂ ਦੀ ਸਰਨ ਪਿਆਂ ਹੀ ਪੀਤਾ ਜਾ ਸਕਦਾ ਹੈ ॥੧੫॥

ਪਦ ਅਰਥ ਸਭੁ = ਸਾਰਾ, ਨਿਰਾ। ਬੇਦਿ = ਵੇਦ ਨੇ। ਦ੍ਰਿੜਾਇਆ = ਦ੍ਰਿੜ੍ਹ ਕਰਾਇਆ ਹੈ, ਮੁੜ ਮੁੜ ਤਾਕੀਦ ਕੀਤੀ ਹੈ, ਮੁੜ ਮੁੜ ਧਿਆਨ ਦਿਵਾਇਆ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ ਹੀ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਸ। ਪੀਜੈ = ਪੀਤਾ ਜਾ ਸਕਦਾ ਹੈ ॥੧੫॥

SikhNet (Spanish)Los Vedas hablan sólo de virtudes y de vicios, pero el Gurmukj, busca el Néctar de Dios.(15)

ਆਪੇ ਸਾਚਾ ਏਕੋ ਸੋਈ ॥

aape saachaa eko soee | Ang 1050

Sant Singh KhalsaThe One True Lord is all by Himself.
Manmohan SinghHe, the Unique True Lord is all by Himself,
Manmohan Singh (Punjabi)ਉਹ ਅਦੁੱਤੀ ਸੱਚਾ ਸੁਆਮੀ ਆਪਣੇ ਆਪ ਤੋਂ ਹੀ ਹੈ,
Fareedkot Teekaਆਪ ਹੀ ਏਕ ਸੋ ਸਾਚਾ ਹੈ॥
Prof. Sahib Singh(ਆਪਣੇ ਵਰਗਾ) ਸਿਰਫ਼ ਉਹ ਪਰਮਾਤਮਾ ਆਪ ਹੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ,

ਪਦ ਅਰਥ ਆਪੇ = ਆਪ ਹੀ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸੋਈ = ਉਹੀ।

SikhNet (Spanish)Hay sólo un Dios Verdadero,

ਤਿਸੁ ਬਿਨੁ ਦੂਜਾ; ਅਵਰੁ. ਨ ਕੋਈ ॥

tis bin doojaa; avar. na koee | Ang 1050

Sant Singh KhalsaThere is no one else except Him.
Manmohan Singhwithout Him there is not any other.
Manmohan Singh (Punjabi)ਉਸ ਦੇ ਬਗ਼ੈਰ ਹੋਰ ਦੂਸਰਾ ਕੋਈ ਨਹੀਂ।
Fareedkot Teekaਤਿਸ ਤੇ ਬਿਨਾਂ ਹੋਰ ਦੂਸਰਾ ਕੋਈ ਨਹੀਂ ਹੈ॥
Prof. Sahib Singhਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ।

ਪਦ ਅਰਥ ਅਵਰੁ = ਕੋਈ ਹੋਰ।

SikhNet (Spanish)no hay nada sin Él,

ਨਾਨਕ. ਨਾਮਿ ਰਤੇ ਮਨੁ ਸਾਚਾ; ਸਚੋ ਸਚੁ ਰਵੀਜੈ ਹੇ ॥੧੬॥੬॥

naanak. naam rate man saachaa; sacho sach raveejai he |16|6| Ang 1050

Sant Singh KhalsaO Nanak, true is the mind of one who is attuned to the Naam; he speaks Truth, and nothing but Truth. ||16||6||
Manmohan SinghNanak, true is the soul of him, who is imbued with the Name and who tells nothing but truth.
Manmohan Singh (Punjabi)ਨਾਨਕ, ਸੱਚੀ ਹੈ ਉਸ ਦੀ ਆਤਮਾ ਜੋ ਨਾਮ ਨਾਲ ਰੰਗਿਆ ਹੋਇਆ ਹੈ ਅਤੇ ਜੋ ਨਿਰੋਲ ਸੱਚ ਹੀ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਂਮੀ ਮੇਂ ਰਤੇ ਹੈਂ ਉਨ ਕਾ ਮਨ ਸਾਚਾ ਹੈ ਔਰ ਵਹ ਸਚ ਹੀ ਸਚ ਕੋ (ਰਵੀਜੈ) ਉਚਾਰਤੇ ਹੈਂ॥੧੬ ॥੬॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਗਏ ਹਨ, ਉਹਨਾਂ ਦਾ ਮਨ ਅਡੋਲ ਹੋ ਜਾਂਦਾ ਹੈ। (ਇਸ ਵਾਸਤੇ, ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ ॥੧੬॥੬॥

ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੱਤੇ, ਰੰਗੇ ਹੋਏ। ਸਾਚਾ = ਅਡੋਲ, ਅਹਿੱਲ। ਸਚੋ ਸਚੁ = ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ। ਰਵੀਜੈ = ਸਿਮਰਨਾ ਚਾਹੀਦਾ ਹੈ ॥੧੬॥੬॥

SikhNet (Spanish)dice Nanak, quien está imbuido en el Nombre, su mente es pura y recita sólo lo que es Verdad.(16-6)
Answers quote the Granth verbatim with Ang citations. AI commentary is not Gurbani and not a religious ruling.