ੴ

ਸਿੱਖਬਾਣੀ · SikhBani

ਹਰਿ ਹਰਿ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥

har har naam nidhaan hai guramukh paaeaa jaae
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1316 · 5 lines
Translations

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਹਰਿ ਹਰਿ ਨਾਮੁ ਨਿਧਾਨੁ ਹੈ; ਗੁਰਮੁਖਿ ਪਾਇਆ ਜਾਇ ॥

har har naam nidhaan hai; guramukh paaeaa jaae |

Sant Singh KhalsaThe Name of the Lord, Har, Har, is the greatest treasure. The Gurmukhs obtain it.
Manmohan SinghTreasure of bliss is the Lord Master's Name. It is by the Guru's grace that one attains it.
Manmohan Singh (Punjabi)ਖੁਸ਼ੀ ਦਾ ਖਜਾਨਾ ਹੈ ਸੁਆਮੀ ਮਾਲਕ ਦਾ ਨਾਮ। ਗੁਰਾਂ ਦੀ ਦਇਆ ਦੁਆਰਾ, ਜੀਵ ਇਸ ਨੂੰ ਹਾਂਸਲ ਕਰਦਾ ਹੈ।
Fareedkot Teekaਹਰਿ ਹਰਿ ਕਾ ਨਾਮ ਨਿਧੀਓਂ ਕਾ ਘਰ ਹੈ ਅਰ ਵਹੁ ਗੁਰੋਂ ਦ੍ਵਾਰੇ ਪਾਇਆ ਜਾਤਾ ਹੈ॥
Prof. Sahib Singhਪਰਮਾਤਮਾ ਦਾ ਨਾਮ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ, (ਪਰ) ਇਹ ਮਿਲਦਾ ਹੈ ਗੁਰੂ ਦੀ ਸਰਨ ਪਿਆਂ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਗੁਰਮੁਖਿ = ਗੁਰੂ ਦੀ ਸਰਨ ਪਿਆਂ।

SikhNet (Spanish)El Nombre del Señor Jar, Jar, es el más Grandioso Tesoro y el Gurmukj Lo obtiene.

ਜਿਨ ਧੁਰਿ ਮਸਤਕਿ ਲਿਖਿਆ; ਤਿਨ ਸਤਿਗੁਰੁ ਮਿਲਿਆ ਆਇ ॥

jin dhur masatak likhiaa; tin satigur miliaa aae |

Sant Singh KhalsaThe True Guru comes to meet those who have such pre-ordained destiny written upon their foreheads.
Manmohan SinghThey, on whose forehead, it is so writ by the Lord, them, the True Guru comes to meet.
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਹਨਾਂ ਨੂੰ ਸੱਚੇ ਗੁਰਦੇਵ ਆ ਕੇ ਮਿਲ ਪੈਦੇ ਹਨ।
Fareedkot Teekaਜਿਨ ਪੁਰਸ਼ੋਂ ਕੇ ਮਸਤਕ ਮੇਂ (ਧੁਰਿ) ਆਦਿ ਸੇ ਹੀ ਉਤਮ ਲੇਖ ਲਿਖਾ ਹੈ, ਤਿਨ ਕੋ ਆਇ ਕਰ ਕੇ ਸਤਗੁਰੂ ਮਿਲਾ ਹੈ॥
Prof. Sahib Singhਤੇ, ਗੁਰੂ ਮਿਲਦਾ ਹੈ ਉਹਨਾਂ ਮਨੁੱਖਾਂ ਨੂੰ, ਜਿਨ੍ਹਾਂ ਦੇ ਮੱਥੇ ਉਤੇ (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਗੁਰੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ।

ਪਦ ਅਰਥ ਮਸਤਕਿ = ਮੱਥੇ ਉਤੇ।

SikhNet (Spanish)El Guru Verdadero llega a encontrar a quienes traen en su frente grabado ese Destino.

ਤਨੁ ਮਨੁ ਸੀਤਲੁ ਹੋਇਆ; ਸਾਂਤਿ ਵਸੀ ਮਨਿ ਆਇ ॥

tan man seetal hoeaa; saant vasee man aae |

Sant Singh KhalsaTheir bodies and minds are cooled and soothed; peace and tranquility come to dwell in their minds.
Manmohan SinghTheir body and soul are refreshed and peace comes to dwell within their mind.
Manmohan Singh (Punjabi)ਉਹਨਾਂ ਦੀ ਦੇਹ ਅਤੇ ਆਤਮਾਂ, ਠੰਢੀਆਂ ਥੀ ਵੰਞਦੀਆਂ ਹਨ ਅਤੇ ਅਮਨ-ਚੈਨ ਆ ਕੇ ਉਹਨਾਂ ਦੇ ਚਿੱਤ ਵਿੱਚ ਟਿੱਕ ਜਾਂਦਾ ਹੈ।
Fareedkot Teekaਤਿਨ ਕੇ ਮਨ ਮੇਂ ਸਾਂਤੀ ਆਇ ਬਸੀ ਹੈ ਤਿਸ ਕਰ ਤਿਨ ਕਾ ਤਨ ਅਰ ਮਨ ਸੀਤਲ ਹੂਆ ਹੈ॥
Prof. Sahib Singhਉਹਨਾਂ ਦੇ ਮਨ ਵਿਚ ਸ਼ਾਂਤੀ ਬਣੀ ਰਹਿੰਦੀ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ ਠੰਢਾ-ਠਾਰ ਟਿਕਿਆ ਰਹਿੰਦਾ ਹੈ (ਉਹਨਾਂ ਦੇ ਅੰਦਰ ਵਿਕਾਰਾਂ ਦੀ ਤਪਸ਼ ਨਹੀਂ ਹੁੰਦੀ)।

ਪਦ ਅਰਥ ਸੀਤਲੁ = ਠੰਢਾ-ਠਾਰ। ਮਨਿ = ਮਨ ਵਿਚ।

SikhNet (Spanish)Sus cuerpos y sus mentes son refrescados y suavizados, y la Paz y la Tranquilidad llegan a habitar en sus mentes.

ਨਾਨਕ. ਹਰਿ ਹਰਿ ਚਉਦਿਆ; ਸਭੁ ਦਾਲਦੁ ਦੁਖੁ ਲਹਿ ਜਾਇ ॥੨॥

naanak. har har chaudiaa; sabh daalad dukh leh jaae |2|

Sant Singh KhalsaO Nanak, chanting the Name of the Lord, Har, Har, all poverty and pain is dispelled. ||2||
Manmohan SinghNanak, uttering the God's Name, poverty and pain are dispelled.
Manmohan Singh (Punjabi)ਨਾਨਕ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਕੰਗਾਲਤਾ ਅਤੇ ਪੀੜ ਸਮੂਹ ਦੂਰ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਹਰਿ ਨਾਮ ਕੋ (ਚਉਦਿਆ) ਉਚਾਰਤਿਆਂ ਹੋਇਆਂ ਦੁਖ ਅਰ ਦਰਿਦ੍ਰ ਸਭ ਲਹਿ ਜਾਤੇ ਹੈਂ॥੨॥
Prof. Sahib Singhਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਦਿਆਂ ਹਰੇਕ ਦੁੱਖ ਹਰੇਕ ਦਰਿੱਦ੍ਰ ਦੂਰ ਹੋ ਜਾਂਦਾ ਹੈ ॥੨॥

ਪਦ ਅਰਥ ਚਉਦਿਆ = ਉਚਾਰਦਿਆਂ, ਸਿਮਰਦਿਆਂ, ਜਪਦਿਆਂ। ਦਾਲਦੁ = ਦਰਿੱਦ੍ਰ ॥੨॥

SikhNet (Spanish)Oh, dice Nanak, cantando el Nombre del Señor Jar, Jar, todo dolor y pobreza desaparecen. (2)
Answers quote the Granth verbatim with Ang citations. AI commentary is not Gurbani and not a religious ruling.