ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.
ਹਰਿ ਹਰਿ ਨਾਮੁ ਅੰਮ੍ਰਿਤੁ ਹੈ; ਹਰਿ ਜਪੀਐ ਸਤਿਗੁਰ ਭਾਇ ॥
har har naam amrit hai; har japeeai satigur bhaae |
Sant Singh KhalsaThe Name of the Lord, Har, Har, is Ambrosial Nectar. Meditate on the Lord, with love for the True Guru.
Manmohan SinghNectar sweet is the Lord God's Name. if man loves the True Guru, then alone can he contemplate his Lord.
Manmohan Singh (Punjabi)ਅਮਿਉ ਵਰਗਾ ਮਿੱਠਾ ਹੈ ਸੁਆਮੀ ਵਾਹਿਗੁਰੂ ਦਾ ਨਾਮ। ਜੇਕਰ ਜੀਵ ਸੱਚੇ ਗੁਰਾਂ ਨਾਲ ਪ੍ਰੇਮ ਕਰੇ, ਕੇਵਲ ਤਾਂ ਹੀ ਉਹ ਆਪਣੇ ਸੁਆਮੀ ਦਾ ਸਿਮਰਨ ਕਰ ਸਕਦਾ ਹੈ।
Fareedkot Teekaਹਰੀ ਕਾ ਹਰ ਸਮੇਂ ਮੇਂ ਹਰਿ ਏਕ ਨਾਮ ਅੰਮ੍ਰਿਤ ਰੂਪ ਹੈ ਔਰ ਸਤਿਗੁਰੋਂ ਮੇਂ (ਭਾਇ) ਪ੍ਰੇਮ ਕਰ ਜਪਣਾ ਹੋਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ (ਪਰ ਇਹ ਨਾਮ) ਗੁਰੂ ਦੇ ਅਨੁਸਾਰ ਰਹਿ ਕੇ ਜਪਿਆ ਜਾ ਸਕਦਾ ਹੈ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਭਾਇ = ਪ੍ਰੇਮ ਵਿਚ। ਸਤਿਗੁਰ ਭਾਇ = ਗੁਰੂ ਦੇ ਅਨੁਸਾਰ (ਰਹਿ ਕੇ)।
SikhNet (Spanish)El Nombre del Señor Jar, Jar, es Néctar Ambrosial. Medita en el Señor con Amor al Verdadero Guru.
ਹਰਿ ਹਰਿ ਨਾਮੁ ਪਵਿਤੁ ਹੈ; ਹਰਿ ਜਪਤ ਸੁਨਤ ਦੁਖੁ ਜਾਇ ॥
har har naam pavit hai; har japat sunat dukh jaae |
Sant Singh KhalsaThe Name of the Lord, Har, Har is Sacred and Pure. Chanting it and listening to it, pain is taken away.
Manmohan SinghImmaculate is the Lord God's Name. Uttering and hearing the God's Name, pain departs.
Manmohan Singh (Punjabi)ਪਾਵਨ-ਪਵਿੱਤਰ ਹੈ ਸੁਆਮੀ ਵਾਹਿਗੁਰੂ ਦਾ ਨਾਮ। ਵਾਹਿਗੁਰੂ ਦੇ ਨਾਮ ਨੂੰ ਸਿਮਰਨ ਤੇ ਸੁਣਨ ਨਾਲ, ਪੀੜ ਦੂਰ ਹੋ ਜਾਂਦੀ ਹੈ।
Fareedkot Teekaਹਰੀ ਕਾ ਹਰ ਸਮੇਂ ਮੇਂ ਹਰਿ ਏਕ ਨਾਮ ਪਵਿਤ੍ਰ ਰੂਪ ਹੈ, ਤਿਸ ਕੋ ਜਪਣੇ ਅਰ ਸ੍ਰਵਣ ਕਰਨੇ ਸੇ ਸਭ ਦੁਖ ਦੂਰ ਹੋ ਜਾਤੇ ਹੈਂ॥
Prof. Sahib Singhਪ੍ਰਭੂ ਦਾ ਨਾਮ ਜੀਵਨ ਨੂੰ ਸੁੱਚਾ ਕਰਨ ਵਾਲਾ ਹੈ, ਇਸ ਨੂੰ ਜਪਦਿਆਂ ਸੁਣਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ,ਪਦ ਅਰਥ ਪਵਿਤੁ = (ਜੀਵਨ ਨੂੰ) ਸੁੱਚਾ ਕਰਨ ਵਾਲਾ। ਜਾਇ = ਦੂਰ ਹੋ ਜਾਂਦਾ ਹੈ।
SikhNet (Spanish)El Nombre del Señor Jar Jar, es Sagrado y Puro. Cantando y Escuchándolo el dolor desaparece.
ਹਰਿ ਨਾਮੁ ਤਿਨੀ ਆਰਾਧਿਆ; ਜਿਨ ਮਸਤਕਿ ਲਿਖਿਆ ਧੁਰਿ ਪਾਇ ॥
har naam tinee aaraadhiaa; jin masatak likhiaa dhur paae |
Sant Singh KhalsaThey alone worship and adore the Lord's Name, upon whose foreheads such pre-ordained destiny is written.
Manmohan SinghThey alone meditate on the God's Name, on whose forehead it is so writ by God.
Manmohan Singh (Punjabi)ਕੇਵਲ ਉਹ ਹੀ ਹਰੀ ਦੇ ਨਾਮ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਹਰੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ।
Fareedkot Teekaਪਰੰਤੂ ਹਰੀ ਕਾ ਨਾਮ ਤਿਨੋਂ ਨੇ ਅਰਾਧਨ ਕੀਆ ਹੈ ਜਿਨ ਕੇ ਮਸਤਕ ਪੁਰ ਧੁਰੋਂ ਹੀ ਉਤਮ ਲੇਖ ਲਿਖ ਪਾਯਾ ਹੈ॥
Prof. Sahib Singh(ਪਰ ਇਹ) ਹਰਿ-ਨਾਮ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਨੇ (ਪਿਛਲੇ ਕੀਤੇ ਕਰਮਾਂ ਅਨੁਸਾਰ) ਮੱਥੇ ਉਤੇ ਧੁਰੋਂ ਲਿਖਿਆ ਲੇਖ ਪ੍ਰਾਪਤ ਕੀਤਾ ਹੈ।ਪਦ ਅਰਥ ਮਸਤਕਿ = ਮੱਥੇ ਉਤੇ। ਜਿਨ ਪਾਇ = ਜਿਨ੍ਹਾਂ ਨੇ ਪ੍ਰਾਪਤ ਕੀਤਾ। ਲਿਖਿਆ ਧੁਰਿ = ਧੁਰ ਤੋਂ ਲਿਖਿਆ ਲੇਖ।
SikhNet (Spanish)Sólo quienes en su frente tienen tal Destino grabado, alaban y adoran el Nombre del Señor.
ਹਰਿ ਦਰਗਹ ਜਨ ਪੈਨਾਈਅਨਿ; ਜਿਨ ਹਰਿ ਮਨਿ ਵਸਿਆ ਆਇ ॥
har daragah jan painaaeean; jin har man vasiaa aae |
Sant Singh KhalsaThose humble beings are honored in the Court of the Lord; the Lord comes to abide in their minds.
Manmohan SinghThe person, in whose mind God has come to abide, are robed with honour in the Lord's Court.
Manmohan Singh (Punjabi)ਜਿਨ੍ਹਾਂ ਪੁਰਸ਼ਾਂ ਦੇ ਚਿੱਤ ਵਿੱਚ ਹਰੀ ਆ ਕੇ ਟਿਕ ਜਾਂਦਾ ਹੈ, ਉਹਨਾਂ ਨੂੰ ਸਾਈਂ ਦੇ ਦਰਬਾਰ ਅੰਦਰ ਖਿੱਲਤ ਪਹਿਰਾਈ ਜਾਂਦੀ ਹੈ।
Fareedkot Teekaਹਰੀ ਕੇ ਜਨ ਦਰਗਾਹਿ ਮੇਂ ਪਹਿਨਾਏ ਜਾਤੇ ਹੈਂ, ਭਾਵ ਤਿਨ ਕੋ ਸਿਰੋਪਾਉ ਮਿਲਤੇ ਹੈਂ ਜਿਨ ਕੇ ਮਨ ਮੇਂ ਹਰੀ ਨੇ ਆਇ ਨਿਵਾਸ ਕੀਆ ਹੈ॥
Prof. Sahib Singhਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।ਪਦ ਅਰਥ ਪੈਨਾਈਅਨਿ = (ਵਰਤਮਾਨ ਕਾਲ, ਕਰਮ ਵਾਚ, ਅੱਨ ਪੁਰਖ, ਬਹੁ-ਵਚਨ) ਪੈਨਾਏ ਜਾਂਦੇ ਹਨ, ਸਤਕਾਰੇ ਜਾਂਦੇ ਹਨ। ਮਨਿ = ਮਨ ਵਿਚ। ਆਇ = ਆ ਕੇ।
SikhNet (Spanish)Esos seres humildes son honrados en la Corte del Señor y el Señor viene a habitar en el Seno de Su Ser.
ਜਨ ਨਾਨਕ. ਤੇ ਮੁਖ ਉਜਲੇ; ਜਿਨ ਹਰਿ ਸੁਣਿਆ ਮਨਿ ਭਾਇ ॥੧॥
jan naanak. te mukh ujale; jin har suniaa man bhaae |1|
Sant Singh KhalsaO servant Nanak, their faces are radiant. They listen to the Lord; their minds are filled with love. ||1||
Manmohan SinghO slave Nanak, bright are the faces of those who hear the Lord's Name with hearty love.
Manmohan Singh (Punjabi)ਹੇ ਗੋਲੇ ਨਾਨਕ! ਰੌਸ਼ਨ ਹਨ ਉਹਨਾਂ ਦੇ ਚਿਹਰੇ, ਜੋ ਪ੍ਰਭੂ ਦੇ ਨਾਮ ਨੂੰ ਦਿਲੀ-ਪਿਆਰ ਨਾਲ ਸੁਣਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਜਨੋ ਕੇ ਮੁਖ ਉਜਲੇ ਹੋਏ ਹੈਂ ਜਿਨੋਂ ਨੇ ਮਨ ਕੇ (ਭਾਇ) ਪ੍ਰੇਮ ਕਰ ਕੇ ਹਰੀ ਨਾਮ ਕੋ ਸ੍ਰਵਣ ਕੀਆ ਹੈ॥
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਪ੍ਰੇਮ ਨਾਲ ਆਪਣੇ ਮਨ ਵਿਚ ਪਰਮਾਤਮਾ (ਦਾ ਨਾਮ) ਸੁਣਿਆ ਹੈ ਉਹ (ਲੋਕ ਪਰਲੋਕ ਵਿਚ) ਸੁਰਖ਼ਰੂ ਹੁੰਦੇ ਹਨ ॥੧॥ਪਦ ਅਰਥ ਤੇ = ਉਹ ਬੰਦੇ। ਮੁਖ ਉਜਲੇ = ਉੱਜਲ ਮੁਖ ਵਾਲੇ, ਸੁਰਖ਼ਰੂ। ਭਾਇ = ਪਿਆਰ ਨਾਲ ॥੧॥
SikhNet (Spanish)Oh, dice el Sirviente Nanak, sus semblantes irradian, pues en cuanto escuchan al Señor, sus mentes se llenan de Amor. (1)