ੴ

ਸਿੱਖਬਾਣੀ · SikhBani

Ang 1316

Sri Guru Granth Sahib · Raag Kaanraa · 8 shabads, 36 lines
Translations
Shabad Guru Ramdas Ji Raag Kaanraa continued from Ang 1315

ਸਭਿ ਧੰਨੁ ਕਹਹੁ. ਗੁਰੁ ਸਤਿਗੁਰੂ. ਗੁਰੁ ਸਤਿਗੁਰੂ; ਜਿਤੁ ਮਿਲਿ ਹਰਿ ਪੜਦਾ ਕਜਿਆ ॥੭॥

sabh dhan kahahu. gur satiguroo. gur satiguroo; jit mil har parradaa kajiaa |7|

Sant Singh KhalsaLet everyone proclaim: Blessed is the Guru, the True Guru, the Guru, the True Guru; meeting Him, the Lord covers their faults and deficiencies. ||7||
Manmohan SinghLet all men proclaim, blest, blest is the great True Guru, great True Guru, meeting with whom the Lord covers the mortals demerits.
Manmohan Singh (Punjabi)ਸਾਰੇ ਜਣੇ ਆਖੋ ਮੁਬਾਰਕ ਮੁਬਾਰਕ ਹਨ ਵੱਡੇ ਸੱਚੇ ਗੁਰਦੇਵ ਜੀ, ਵੱਡੇ ਸੱਚੇ ਗੁਰਦੇਵ ਜੀ, ਜਿਨ੍ਹਾਂ ਨਾਲ ਮਿਲਣ ਦੁਆਰਾ ਪ੍ਰਭੂ ਪ੍ਰਾਣੀ ਦੇ ਐਬ ਢਕ ਦਿੰਦਾ ਹੈ।
Fareedkot Teekaਹੇ ਭਾਈ ਜਨੋਂ! ਸਭੀ ਮਨ ਬਾਣੀ ਕਰ ਉਚਾਰਨ ਕਰੋ ਕਿ ਪੂਜ ਸਤਿਗੁਰੂ ਧੰਨ ਹੈਂ, ਜਿਨ ਕੋ ਮਿਲ ਕਰ ਹਰੀ ਨੇ ਹਮਾਰਾ ਪੜਦਾ ਢਕ ਲੀਆ ਹੈ॥੭॥
Prof. Sahib Singhਤੁਸੀਂ ਸਾਰੇ ਗੁਰੂ ਨੂੰ ਧੰਨ-ਧੰਨ ਆਖੋ, ਗੁਰੂ ਨੂੰ ਧੰਨ-ਧੰਨ ਆਖੋ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ (ਵਿਕਾਰਾਂ ਦੇ ਟਾਕਰੇ ਤੇ) ਇੱਜ਼ਤ ਬਚ ਜਾਂਦੀ ਹੈ ॥੭॥

ਪਦ ਅਰਥ ਸਭਿ = ਸਾਰੇ। ਜਿਤੁ = ਜਿਸ ਦੀ ਰਾਹੀਂ। ਮਿਲਿ ਹਰਿ = ਪਰਮਾਤਮਾ ਨੂੰ ਮਿਲ ਕੇ। ਪੜਦਾ ਕਜਿਆ = ਇੱਜ਼ਤ ਬਚੀ ਰਹਿੰਦੀ ਹੈ ॥੭॥

SikhNet (Spanish)Que todos digan, Bendito sea el Guru, el Verdadero Guru, el Guru, el Verdadero Guru. Encontrándolo, el Señor cubre las faltas y las deficiencias de todos. (7)

Open this shabad (6 lines, Angs 1315-1316) →

Shabad Guru Ramdas Ji Raag Kaanraa

ਸਲੋਕੁ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਭਗਤਿ ਸਰੋਵਰੁ ਉਛਲੈ; ਸੁਭਰ ਭਰੇ ਵਹੰਨਿ ॥

bhagat sarovar uchhalai; subhar bhare vahan |

Sant Singh KhalsaThe sacred pool of devotional worship is filled to the brim and overflowing in torrents.
Manmohan SinghBrimful is the tank of devotion fill to the brim, it is flowing over.
Manmohan Singh (Punjabi)ਪਰੀਪੂਰਨ ਹੈ ਸ਼ਰਧਾ-ਪ੍ਰੇਮ ਦਾ ਤਾਲਾਬ! ਕੰਢਿਆ ਤਾਈਂ ਪੂਰਤ ਹੋ ਇਹ ਵਗ ਰਿਹਾ ਹੈ।
Fareedkot Teekaਭਗਤੀ ਕੇ ਸਰੋਵਰ ਸੰਤ ਜਨ ਉਛਲ ਰਹੇ ਹੈਂ, ਗ੍ਯਾਨਕਰ ਲਬਾਲਬ ਭਰੇ ਹੂਏ ਵਗ ਰਹੇ ਹੈਂ ਅਰਥਾਤ ਉਪਦੇਸ਼ ਕਰ ਰਹੇ ਹੈਂ॥
Prof. Sahib Singhਗੁਰੂ (ਇਕ ਐਸਾ) ਸਰੋਵਰ ਹੈ ਜਿਸ ਵਿਚ ਭਗਤੀ ਉਛਾਲੇ ਮਾਰ ਰਹੀ ਹੈ, (ਗੁਰੂ ਇਕ ਐਸਾ ਦਰੀਆ ਹੈ ਜਿਸ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ) ਨਾਲ ਨਕਾ-ਨਕ ਭਰੇ ਹੋਏ ਵਹਿਣ ਚੱਲ ਰਹੇ ਹਨ।

ਪਦ ਅਰਥ ਉਛਲੈ = ਉਛਾਲਾ ਆ ਰਿਹਾ ਹੈ। ਸੁਭਰ ਭਰੇ = ਨਕਾ-ਨਕ ਭਰੇ ਹੋਏ। ਵਹੰਨਿ = ਵਹਿ ਰਹੇ ਹਨ, ਵਗ ਰਹੇ ਹਨ।

SikhNet (Spanish)El Recinto Sagrado de Alabanza Devocional está lleno y se desborda en torrentes.

ਜਿਨਾ ਸਤਿਗੁਰੁ ਮੰਨਿਆ; ਜਨ ਨਾਨਕ. ਵਡਭਾਗ ਲਹੰਨਿ ॥੧॥

jinaa satigur maniaa; jan naanak. vaddabhaag lahan |1|

Sant Singh KhalsaThose who obey the True Guru, O servant Nanak, are very fortunate - they find it. ||1||
Manmohan SinghOnly the very fortunate ones, who obey the True Guru, obtain it, O slave Nanak.
Manmohan Singh (Punjabi)ਕੇਵਲ ਪਰਮ ਚੰਗੇ ਨਸੀਬਾ ਵਾਲੇ, ਜੋ ਸੱਚੇ ਗੁਰਾਂ ਦੀ ਆਗਿਆ ਦਾ ਪਾਲਣ ਕਰਦੇ ਹਨ, ਇਸ ਨੂੰ ਪਾ ਲੈਂਦੇ ਹਨ, ਹੇ ਗੋਲੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸਤਿਗੁਰੋਂ ਕੋ ਈਸ਼੍ਵਰ ਰੂਪ ਜਾਣਕਰ ਪੂਜਾ ਹੈ ਵਹ ਬਡੇ ਭਾਗੋਂ ਵਾਲੇ (ਲਹੰਨਿ) ਜਾਣੀਤੇ ਹੈਂ॥੧॥
Prof. Sahib Singhਹੇ ਦਾਸ ਨਾਨਕ! ਜਿਹੜੇ ਮਨੁੱਖ ਗੁਰੂ ਵਿਚ ਸਰਧਾ ਬਣਾਂਦੇ ਹਨ ਉਹ ਵੱਡੇ ਭਾਗਾਂ ਨਾਲ (ਪਰਮਾਤਮਾ ਦੇ ਗੁਣਾਂ ਦੇ ਮੋਤੀ) ਲੱਭ ਲੈਂਦੇ ਹਨ ॥੧॥

ਪਦ ਅਰਥ ਮੰਨਿਆ = ਸਰਧਾ ਲਿਆਂਦੀ। ਲਹੰਨਿ = ਲੱਭ ਲੈਂਦੇ ਹਨ ॥੧॥

SikhNet (Spanish)Quienes obedecen al Verdadero Guru, oh, dice el Sirviente Nanak son muy afortunados, pues Lo encuentran. (1)

Open this shabad →

Shabad Guru Ramdas Ji Raag Kaanraa

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਹਰਿ ਹਰਿ ਨਾਮ ਅਸੰਖ ਹਰਿ; ਹਰਿ ਕੇ ਗੁਨ ਕਥਨੁ. ਨ ਜਾਹਿ ॥

har har naam asankh har; har ke gun kathan. na jaeh |

Sant Singh KhalsaThe Names of the Lord, Har, Har, are countless. The Glorious Virtues of the Lord, Har, Har, cannot be described.
Manmohan SinghCountless are the Names of the Lord God. The virtues of the Lord Master can be told not. Unapproachable.
Manmohan Singh (Punjabi)ਅਣਗਿਣਤ ਹਨ ਸੁਆਮੀ ਵਾਹਿਗੁਰੂ ਦੇ ਨਾਮ। ਸੁਆਮੀ ਮਾਲਕ ਦੀਆਂ ਨੇਕੀਆਂ ਆਖੀਆਂ ਨਹੀਂ ਜਾ ਸਕਦੀਆਂ।
Fareedkot Teekaਹੇ ਹਰੀ! ਅਸੰਖ ਤੇਰੇ ਨਾਮ ਹਰ ਕਿਸੀ ਕੋ ਹਰੇ ਕਰਨੇ ਵਾਲੇ ਹੈਂ; ਪੁਨਾ ਹੇ ਹਰੀ! ਤੇਰੇ ਗੁਨ ਕਥਨ ਨਹੀਂ ਕੀਏ ਜਾਤੇ ਹੈਂ, ਭਾਵ ਬੇਅੰਤ ਹੈਂ॥
Prof. Sahib Singhਪਰਮਾਤਮਾ ਦੇ ਨਾਮ ਅਣਗਿਣਤ ਹਨ, ਪਰਮਾਤਮਾ ਦੇ ਗੁਣ (ਭੀ ਬੇਅੰਤ ਹਨ) ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਅਪਹੁੰਚ ਹੈ, (ਮਾਨੋ) ਅਥਾਹ (ਸਮੁੰਦਰ) ਹੈ।

ਪਦ ਅਰਥ ਅਸੰਖ = ਅਣਗਿਣਤ। ਕਥਨੁ ਨ ਜਾਹਿ = ਬਿਆਨ ਨਹੀਂ ਕੀਤੇ ਜਾ ਸਕਦੇ।

SikhNet (Spanish)Incontables son los Nombres del Señor Jar, Jar. Las Virtudes Gloriosas del Señor Jar, Jar no pueden ser descritas,

ਹਰਿ ਹਰਿ ਅਗਮੁ ਅਗਾਧਿ ਹਰਿ; ਜਨ ਕਿਤੁ ਬਿਧਿ. ਮਿਲਹਿ ਮਿਲਾਹਿ ॥

har har agam agaadh har; jan kit bidh. mileh milaeh |

Sant Singh KhalsaThe Lord, Har, Har, is Inaccessible and Unfathomable; how can the humble servants of the Lord be united in His Union?
Manmohan SinghUnfathomable is the Lord Master, In what way can the Lord's slaves unite in His union?
Manmohan Singh (Punjabi)ਪਹੁੰਚ ਤੋਂ ਪਰ੍ਹੇ ਅਤੇ ਬੇਬਾਹ ਹੈ ਪ੍ਰਭੂ ਪ੍ਰਮੇਸਰ। ਕਿਸ ਤਰੀਕੇ ਨਾਲ ਸਾਈਂ ਦੇ ਗੋਲੇ ਉਸ ਦੇ ਮਿਲਾਪ ਅੰਦਰ ਮਿਲ ਸਕਦੇ ਹਨ?
Fareedkot Teekaਹੇ ਹਰੀ! ਅਗਾਧ ਤੀਨੋਂ ਕਾਲ ਮੇਂ ਤੂੰ ਅਗੰਮ ਹੈਂ। ਹੇ ਹਰੀ! ਤੇਰੇ ਜਨ ਕਿਸ ਪ੍ਰਕਾਰ ਮਿਲੇਂ? ਮੇਰੇ ਕੋ (ਮਿਲਾਹਿ) ਮਿਲਣੇ ਕੀ ਚਾਹ ਹੈ ਵਾ ਮੇਲਾਉ॥
Prof. Sahib Singhਉਸ ਦੇ ਸੇਵਕ ਭਗਤ ਉਸ ਨੂੰ ਕਿਵੇਂ ਮਿਲਦੇ ਹਨ? (ਹੋਰਨਾਂ ਨੂੰ) ਕਿਵੇਂ ਮਿਲਾਂਦੇ ਹਨ?

ਪਦ ਅਰਥ ਅਗਮੁ = ਅਪਹੁੰਚ। ਅਗਾਧਿ = ਅਥਾਹ (ਸਮੁੰਦਰ)। ਕਿਤੁ ਬਿਧਿ = ਕਿਸ ਤਰੀਕੇ ਨਾਲ? ਮਿਲਹਿ = (ਆਪ) ਮਿਲਦੇ ਹਨ। ਮਿਲਾਹਿ = (ਹੋਰਨਾਂ ਨੂੰ) ਮਿਲਾਂਦੇ ਹਨ।

SikhNet (Spanish)pues el Señor Jar, Jar es Inaccesible e Insondable. ¿Cómo podrían los Sirvientes del Señor fundirse en Su Ser?

ਹਰਿ ਹਰਿ ਜਸੁ. ਜਪਤ ਜਪੰਤ ਜਨ; ਇਕੁ ਤਿਲੁ. ਨਹੀ ਕੀਮਤਿ ਪਾਇ ॥

har har jas. japat japant jan; ik til. nahee keemat paae |

Sant Singh KhalsaThose humble beings meditate and chant the Praises of the Lord, Har, Har, but they do not attain even a tiny bit of His Worth.
Manmohan SinghThe saints repeat and recite the Lord Master's praise, but they know not even a bit of His worth.
Manmohan Singh (Punjabi)ਸਾਧੂ ਸੁਆਮੀ ਮਾਲਕ ਦੀ ਮਹਿਮਾਂ ਆਖਦੇ ਅਤੇ ਉਚਾਰਨ ਕਰਦੇ ਹਨ, ਪਰੰਤੂ ਉਸ ਦੇ ਮੁੱਲ ਨੂੰ ਇੱਕ ਭੋਰਾ ਭਰ ਭੀ ਨਹੀਂ ਜਾਣਦੇ।
Fareedkot Teekaਹੇ ਹਰੀ! ਤੇਰੇ ਹਰ ਜਸ ਕੋ ਤੇਰੇ ਦਾਸ ਜਪਤੇ ਜਪਾਵਤੇ ਹੈਂ, ਪਰੰਤੂ ਇਕ ਤਿਲ ਮਾਤ੍ਰ ਕੀਮਤਿ ਕੋ ਪਾਇ ਨਹੀਂ ਸਕਤੇ॥
Prof. Sahib Singh(ਪਰਮਾਤਮਾ ਦੇ ਸੇਵਕ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਿਆਂ (ਆਪ ਉਸ ਨੂੰ ਮਿਲਦੇ ਹਨ, ਤੇ ਹੋਰਨਾਂ ਤੋਂ) ਜਪਾਂਦਿਆਂ (ਉਹਨਾਂ ਨੂੰ ਭੀ ਉਸ ਨਾਲ ਮਿਲਾਂਦੇ ਹਨ)। (ਪਰ ਪਰਮਾਤਮਾ ਦੇ ਗੁਣਾਂ ਦੀ) ਕੀਮਤ ਰਤਾ ਭਰ ਭੀ ਨਹੀਂ ਪੈ ਸਕਦੀ।

ਪਦ ਅਰਥ ਜਸੁ = ਸਿਫ਼ਤ-ਸਾਲਾਹ ਦਾ ਗੀਤ। ਜਪਤੁ = ਜਪਦਿਆਂ। ਜਪੰਤ = (ਹੋਰਨਾਂ ਤੋਂ) ਜਪਾਂਦਿਆਂ। ਨ ਪਾਇ = ਨਹੀਂ ਪੈ ਸਕਦੀ।

SikhNet (Spanish)Los seres humildes meditan en la Alabanza del Señor Jar, Jar, pero no logran medir la Magnitud de Su Valor.

ਜਨ ਨਾਨਕ. ਹਰਿ ਅਗਮ ਪ੍ਰਭ; ਹਰਿ ਮੇਲਿ ਲੈਹੁ ਲੜਿ ਲਾਇ ॥੨॥

jan naanak. har agam prabh; har mel laihu larr laae |2|

Sant Singh KhalsaO servant Nanak, the Lord God is Inaccessible; the Lord has attached me to His Robe, and united me in His Union. ||2||
Manmohan SinghO slave Nanak, inaccessible is the Lord master. Attaching me with Thy skirt, O God, unite me Thou with Thyself.
Manmohan Singh (Punjabi)ਹੇ ਦਾਸ ਨਾਨਕ! ਪਹੁੰਚ ਤੋਂ ਪਰ੍ਹੇ ਹੇ ਸੁਆਮੀ ਮਾਲਕ। ਆਪਣੇ ਪੱਲੇ ਨਾਲ ਜੋੜ ਕੇ, ਹੇ ਵਾਹਿਗੁਰੂ! ਤੂੰ ਮੈਨੂੰ ਆਪਣੇ ਨਾਲ ਮਿਲਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਗਮ ਹਰੀ ਪ੍ਰਭੂ! ਮੈਂ ਜਨ ਕੋ ਹਰ ਪ੍ਰਕਾਰ ਸੇ ਅਪਨੇ ਲੜ ਲਾਇ ਕਰ ਕੇ ਮੇਲ ਲੀਜੀਏ, ਭਾਵ ਸੇ ਸਰਣ ਕੀਜੀਏ॥੨॥
Prof. Sahib Singh(ਉਸ ਦੇ ਦਰ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ) ਹੇ ਅਪਹੁੰਚ ਹਰੀ ਪ੍ਰਭੂ! ਆਪਣੇ ਦਾਸ ਨਾਨਕ ਨੂੰ ਆਪਣੇ ਲੜ ਲਾ ਕੇ (ਆਪਣੇ ਚਰਨਾਂ ਵਿਚ) ਮਿਲਾ ਲੈ ॥੨॥

ਪਦ ਅਰਥ ਅਗਮ = ਹੇ ਅਪਹੁੰਚ! ਲੜਿ ਲਾਇ = (ਆਪਣੇ) ਪੱਲੇ ਨਾਲ ਲਾ ਕੇ ॥੨॥

SikhNet (Spanish)Oh, dice el Sirviente Nanak es imposible acceder al Señor, el Señor me apegó a Su Túnica y Él es el que me unió a Su Ser. (2)

Open this shabad →

Shabad Guru Ramdas Ji Raag Kaanraa

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਹਰਿ ਅਗਮੁ ਅਗੋਚਰੁ ਅਗਮੁ ਹਰਿ; ਕਿਉ ਕਰਿ. ਹਰਿ ਦਰਸਨੁ ਪਿਖਾ ॥

har agam agochar agam har; kiau kar. har darasan pikhaa |

Sant Singh KhalsaThe Lord is Inaccessible and Unfathomable. How will I see the Blessed Vision of the Lord's Darshan?
Manmohan SinghUnfathomable, Incomprehensible and Inscrutable is the Lord Master. How can I see His vision?
Manmohan Singh (Punjabi)ਬੇਬਾਹ, ਅਗਾਧ ਅਤੇ ਅਜੋਖ ਹੈ ਪ੍ਰਭੂ ਪ੍ਰਮੇਸਰ। ਮੈਂ ਕਿਸ ਤਰ੍ਹਾਂ ਉਸ ਦਾ ਦੀਦਾਰ ਦੇਖ ਸਕਦਾ ਹਾਂ?
Fareedkot Teekaਹਰੀ (ਅਗੋਚਰ) ਇੰਦ੍ਰਯੋਂ ਕਾ ਅਵਿਸ੍ਯ ਹੈ ਪੁਨਹ ਮਨ, ਬਾਣੀ ਸੇ ਅਗਮ ਹੈ। ਮੈਂ ਤਿਸ ਹਰੀ ਕਾ ਦਰਸਨ ਕੈਸੇ ਦੇਖੋਂ?
Prof. Sahib Singhਮੈਂ ਪਰਮਾਤਮਾ ਦਾ ਦਰਸਨ ਕਿਵੇਂ ਕਰ ਸਕਦਾ ਹਾਂ? ਉਹ ਤਾਂ ਅਪਹੁੰਚ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।

ਪਦ ਅਰਥ ਅਗੋਚਰੁ = (ਅ-ਗੋ-ਚਰੁ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾ ਹੋ ਸਕੇ। ਕਿਉਕਰਿ = ਕਿਵੇਂ? ਪਿਖਾ = ਪਿਖਾਂ, ਮੈਂ ਵੇਖਾਂ।

SikhNet (Spanish)El Señor es Inaccesible e Insondable. ¿Cómo tener la Visión Bendita del Darshan del Señor?

ਕਿਛੁ ਵਖਰੁ ਹੋਇ ਸੁ ਵਰਨੀਐ; ਤਿਸੁ ਰੂਪੁ ਨ ਰਿਖਾ ॥

kichh vakhar hoe su varaneeai; tis roop na rikhaa |

Sant Singh KhalsaIf He were a material object, then I could describe Him, but He has no form or feature.
Manmohan SinghIf God were a material thing, I would describe Him, but, He has no form and features.
Manmohan Singh (Punjabi)ਜੇਕਰ ਰੱਬ ਕੋਈ ਮਾਦੀ ਸ਼ੈ ਹੋਵੇ, ਮੈਂ ਉਸ ਨੂੰ ਬਿਆਨ ਕਰਾਂ, ਪ੍ਰੰਤੂ ਉਸ ਦਾ ਕੋਈ ਸਰੂਪ ਅਤੇ ਨੁਹਾਰ ਨਹੀਂ।
Fareedkot Teekaਜੇਕਰ ਕੁਛ (ਵਖਰੁ) ਵਸਤੂ ਅਰਥਾਤ ਅਕਾਰ ਹੋਵੇ ਤੋ ਬਰਨਨ ਕਰੀਏ। ਤਿਸ ਕਾ ਨਾ ਤੋ ਕੋਈ (ਰੂਪੁ) ਅਕਾਰ ਹੈ ਔਰ ਨਾ ਹੀ ਰੇਖਾਦਿ ਚਿੰਨ ਹਨ॥
Prof. Sahib Singhਜੇ ਕੋਈ ਖ਼ਰੀਦਿਆ ਜਾ ਸਕਣ ਵਾਲਾ ਪਦਾਰਥ ਹੋਵੇ ਤਾਂ (ਉਸ ਦਾ ਰੂਪ ਰੇਖ) ਬਿਆਨ ਕੀਤਾ ਜਾ ਸਕਦਾ ਹੈ, ਪਰ ਉਸ ਪਰਮਾਤਮਾ ਦਾ ਨਾਹ ਕੋਈ ਰੂਪ ਹੈ ਨਾਹ ਰੇਖਾ ਹੈ।

ਪਦ ਅਰਥ ਵਖਰੁ = (ਰੂਪ ਰੇਖਾ ਵਾਲੀ ਕੋਈ) ਚੀਜ਼। ਸੁ = ਉਹ। ਵਰਨੀਐ = ਬਿਆਨ ਕੀਤਾ ਜਾ ਸਕਦਾ ਹੈ। ਰਿਖਾ = ਰੇਖਾ।

SikhNet (Spanish)Si fuera un objeto material, entonces lo describiría, pero Él no tiene Forma ni Medida.

ਜਿਸੁ ਬੁਝਾਏ, ਆਪਿ ਬੁਝਾਇ ਦੇਇ; ਸੋਈ ਜਨੁ ਦਿਖਾ ॥

jis bujhaae, aap bujhaae dee; soee jan dikhaa |

Sant Singh KhalsaUnderstanding comes only when the Lord Himself gives understanding; only such a humble being sees it.
Manmohan SinghWhosoever He Himself instruction, he alone is instructed Such a person sees the Lord's vision.
Manmohan Singh (Punjabi)ਜਿਸ ਕਿਸੇ ਨੂੰ ਉਹ ਸਿਖਮਤ ਦਿੰਦਾ ਹੈ, ਕੇਵਲ ਉਸ ਨੂੰ ਹੀ ਸਿਖਮਤ ਆਉਂਦੀ ਹੈ। ਐਹੋ ਜਿਹਾ ਪੁਰਸ਼ ਸਾਈਂ ਦੇ ਦੀਦਾਰ ਨੂੰ ਵੇਖ ਲੈਂਦਾ ਹੈ।
Fareedkot Teekaਜਿਸ ਕੋ ਆਪ ਬੁਝਾਵਣੇ ਕੀ ਬੂਝ ਦੇਤਾ ਹੈ ਤਿਸ ਕੋ ਬੁਝਾਇ ਦੇਤਾ, ਭਾਵ ਪ੍ਰੋਖ ਗ੍ਯਾਨ ਦੇਤਾ ਹੈ; ਪੁਨਾ ਸੋਈ ਪੁਰਸ਼ ਤਿਸ ਕੋ ਅਪ੍ਰੋਖ ਦੇਖਤਾ ਹੈ॥
Prof. Sahib Singhਉਹੀ ਮਨੁੱਖ ਉਸ ਦਾ ਦਰਸਨ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਮੱਤ ਦੇ ਕੇ ਸਮਝਾਂਦਾ ਹੈ।

ਪਦ ਅਰਥ ਬੁਝਾਏ = ਸਮਝਾਏ। ਬੁਝਾਇ = ਸਮਝ। ਦੇਇ = ਦੇ ਕੇ। ਦਿਖਾ = ਵੇਖਦਾ ਹੈ।

SikhNet (Spanish)El entendimiento llega sólo cuando el Mismo Señor lo otorga, y sólo ese ser humilde lo ve.

ਸਤਸੰਗਤਿ ਸਤਿਗੁਰ ਚਟਸਾਲ ਹੈ; ਜਿਤੁ ਹਰਿ ਗੁਣ ਸਿਖਾ ॥

satasangat satigur chattasaal hai; jit har gun sikhaa |

Sant Singh KhalsaThe Sat Sangat, the True Congregation of the True Guru, is the school of the soul, where the Glorious Virtues of the Lord are studied.
Manmohan SinghThe society of the True Guru is the school, where the mortal is instructed in the Lord's merits.
Manmohan Singh (Punjabi)ਸੱਚੇ ਗੁਰਾਂ ਦੀ ਸੁਹਬਤ ਇੱਕ ਪਾਠਸ਼ਾਲਾ ਹੈ, ਜਿਥੇ ਪ੍ਰਾਣੀ ਨੂੰ ਸੁਆਮੀ ਦੀਆਂ ਨੇਕੀਆਂ ਬਾਰੇ ਸਿਖਮਤ ਆਉਂਦੀ ਹੈ।
Fareedkot Teekaਸਤਿਗੁਰੋਂ ਕੀ ਜੋ ਸਤਿਸੰਗਤ ਹੈ ਯੇਹੀ ਪਾਠਸਾਲਾ ਹੈ, ਜਿਸ ਕੇ ਬੀਚ ਹਰੀ ਕੇ ਗੁਣੋਂ ਕਾ ਸਿਖਣਾ ਹੋਤਾ ਹੈ॥
Prof. Sahib Singh(ਤੇ, ਇਹ ਮੱਤ ਮਿਲਦੀ ਹੈ ਸਾਧ ਸੰਗਤ ਵਿਚ) ਸਾਧ ਸੰਗਤ ਸਤਿਗੁਰੂ ਦੀ ਪਾਠਸ਼ਾਲਾ ਹੈ ਜਿਸ ਵਿਚ ਪਰਮਾਤਮਾ ਦੇ ਗੁਣ ਸਿੱਖੇ ਜਾ ਸਕਦੇ ਹਨ।

ਪਦ ਅਰਥ ਚਟਸਾਲ = ਪਾਠਸ਼ਾਲਾ। ਜਿਤੁ = ਜਿਸ ਵਿਚ। ਸਿਖਾ = ਸਿੱਖੇ ਜਾ ਸਕਦੇ ਹਨ।

SikhNet (Spanish)La Saad Sangat, la Verdadera Congregación del Guru Verdadero es la Escuela del Alma, en donde las Gloriosas Virtudes del Señor son estudiadas.

ਧਨੁ ਧੰਨੁ ਸੁ ਰਸਨਾ. ਧੰਨੁ ਕਰ, ਧੰਨੁ ਸੁ ਪਾਧਾ ਸਤਿਗੁਰੂ; ਜਿਤੁ ਮਿਲਿ. ਹਰਿ ਲੇਖਾ ਲਿਖਾ ॥੮॥

dhan dhan su rasanaa. dhan kar, dhan su paadhaa satiguroo; jit mil. har lekhaa likhaa |8|

Sant Singh KhalsaBlessed, blessed is the tongue, blessed is the hand, and blessed is the Teacher, the True Guru; meeting Him, the Account of the Lord is written. ||8||
Manmohan SinghBlessed, blessed is the tongue, blessed the hand, and blessed the True Guru teacher, meeting with whom the God's account is writ.
Manmohan Singh (Punjabi)ਮੁਬਾਰਕ, ਮੁਬਾਰਕ ਹੈ ਉਹ ਜੀਭ, ਮੁਬਾਰਕ ਹੱਥ ਅਤੇ ਮੁਬਾਰਕ ਹਨ ਉਹ ਸੱਚੇ ਗੁਰੂ ਉਸਤਾਦ, ਜਿਨ੍ਹਾਂ ਨਾਲ ਮਿਲ ਕੇ ਹਰੀ ਦਾ ਹਿਸਾਬ-ਕਿਤਾਬ ਲਿਖਿਆ ਜਾਂਦਾ ਹੈ।
Fareedkot Teekaਧੰਨ ਧੰਨ ਵਹੁ ਰਸਨਾ ਹੈ ਔਰ ਹਾਥ ਭੀ ਔਰ ਵਹੁ ਸਤਿਗੁਰੂ ਪਾਂਧਾ ਭੀ ਧੰਨਤਾ ਯੋਗ ਹੈ, ਜਿਸ ਕੋ ਮਿਲ ਕਰ ਹਰੀ ਕੇ ਲੇਖੋਂ ਕੋ ਲਿਖੀਤਾ ਹੈ॥੮॥
Prof. Sahib Singhਧੰਨ ਹੈ ਉਹ ਜੀਭ (ਜਿਹੜੀ ਪਰਮਾਤਮਾ ਦਾ ਨਾਮ ਜਪਦੀ ਹੈ) ਧੰਨ ਹਨ ਉਹ ਹੱਥ (ਜਿਹੜੇ ਸਾਧ ਸੰਗਤ ਵਿਚ ਪੱਖੇ ਆਦਿਕ ਦੀ ਸੇਵਾ ਕਰਦੇ ਹਨ) ਧੰਨ ਹੈ ਉਹ ਪਾਂਧਾ ਗੁਰੂ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ ਉਸ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰੀਦੀਆਂ ਹਨ ॥੮॥

ਪਦ ਅਰਥ ਰਸਨਾ = ਜੀਭ। ਕਰ = ਹੱਥ (ਬਹੁ-ਵਚਨ)। ਪਾਧਾ = ਅਧਿਆਪਕ। ਜਿਤੁ = ਜਿਸ ਦੀ ਰਾਹੀਂ। ਮਿਲਿ ਹਰਿ = ਹਰੀ ਨੂੰ ਮਿਲ ਕੇ। ਲਿਖਾ = ਲਿਖਿਆ ਜਾ ਸਕਦਾ ਹੈ ॥੮॥

SikhNet (Spanish)Bendita, bendita es la lengua, bendita la mano y bendito el Maestro, el Verdadero Guru, pues Encontrándolo, la Constancia del Señor se Muestra. (8)

Open this shabad →

Shabad Guru Ramdas Ji Raag Kaanraa

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਹਰਿ ਹਰਿ ਨਾਮੁ ਅੰਮ੍ਰਿਤੁ ਹੈ; ਹਰਿ ਜਪੀਐ ਸਤਿਗੁਰ ਭਾਇ ॥

har har naam amrit hai; har japeeai satigur bhaae |

Sant Singh KhalsaThe Name of the Lord, Har, Har, is Ambrosial Nectar. Meditate on the Lord, with love for the True Guru.
Manmohan SinghNectar sweet is the Lord God's Name. if man loves the True Guru, then alone can he contemplate his Lord.
Manmohan Singh (Punjabi)ਅਮਿਉ ਵਰਗਾ ਮਿੱਠਾ ਹੈ ਸੁਆਮੀ ਵਾਹਿਗੁਰੂ ਦਾ ਨਾਮ। ਜੇਕਰ ਜੀਵ ਸੱਚੇ ਗੁਰਾਂ ਨਾਲ ਪ੍ਰੇਮ ਕਰੇ, ਕੇਵਲ ਤਾਂ ਹੀ ਉਹ ਆਪਣੇ ਸੁਆਮੀ ਦਾ ਸਿਮਰਨ ਕਰ ਸਕਦਾ ਹੈ।
Fareedkot Teekaਹਰੀ ਕਾ ਹਰ ਸਮੇਂ ਮੇਂ ਹਰਿ ਏਕ ਨਾਮ ਅੰਮ੍ਰਿਤ ਰੂਪ ਹੈ ਔਰ ਸਤਿਗੁਰੋਂ ਮੇਂ (ਭਾਇ) ਪ੍ਰੇਮ ਕਰ ਜਪਣਾ ਹੋਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ (ਪਰ ਇਹ ਨਾਮ) ਗੁਰੂ ਦੇ ਅਨੁਸਾਰ ਰਹਿ ਕੇ ਜਪਿਆ ਜਾ ਸਕਦਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਭਾਇ = ਪ੍ਰੇਮ ਵਿਚ। ਸਤਿਗੁਰ ਭਾਇ = ਗੁਰੂ ਦੇ ਅਨੁਸਾਰ (ਰਹਿ ਕੇ)।

SikhNet (Spanish)El Nombre del Señor Jar, Jar, es Néctar Ambrosial. Medita en el Señor con Amor al Verdadero Guru.

ਹਰਿ ਹਰਿ ਨਾਮੁ ਪਵਿਤੁ ਹੈ; ਹਰਿ ਜਪਤ ਸੁਨਤ ਦੁਖੁ ਜਾਇ ॥

har har naam pavit hai; har japat sunat dukh jaae |

Sant Singh KhalsaThe Name of the Lord, Har, Har is Sacred and Pure. Chanting it and listening to it, pain is taken away.
Manmohan SinghImmaculate is the Lord God's Name. Uttering and hearing the God's Name, pain departs.
Manmohan Singh (Punjabi)ਪਾਵਨ-ਪਵਿੱਤਰ ਹੈ ਸੁਆਮੀ ਵਾਹਿਗੁਰੂ ਦਾ ਨਾਮ। ਵਾਹਿਗੁਰੂ ਦੇ ਨਾਮ ਨੂੰ ਸਿਮਰਨ ਤੇ ਸੁਣਨ ਨਾਲ, ਪੀੜ ਦੂਰ ਹੋ ਜਾਂਦੀ ਹੈ।
Fareedkot Teekaਹਰੀ ਕਾ ਹਰ ਸਮੇਂ ਮੇਂ ਹਰਿ ਏਕ ਨਾਮ ਪਵਿਤ੍ਰ ਰੂਪ ਹੈ, ਤਿਸ ਕੋ ਜਪਣੇ ਅਰ ਸ੍ਰਵਣ ਕਰਨੇ ਸੇ ਸਭ ਦੁਖ ਦੂਰ ਹੋ ਜਾਤੇ ਹੈਂ॥
Prof. Sahib Singhਪ੍ਰਭੂ ਦਾ ਨਾਮ ਜੀਵਨ ਨੂੰ ਸੁੱਚਾ ਕਰਨ ਵਾਲਾ ਹੈ, ਇਸ ਨੂੰ ਜਪਦਿਆਂ ਸੁਣਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ,

ਪਦ ਅਰਥ ਪਵਿਤੁ = (ਜੀਵਨ ਨੂੰ) ਸੁੱਚਾ ਕਰਨ ਵਾਲਾ। ਜਾਇ = ਦੂਰ ਹੋ ਜਾਂਦਾ ਹੈ।

SikhNet (Spanish)El Nombre del Señor Jar Jar, es Sagrado y Puro. Cantando y Escuchándolo el dolor desaparece.

ਹਰਿ ਨਾਮੁ ਤਿਨੀ ਆਰਾਧਿਆ; ਜਿਨ ਮਸਤਕਿ ਲਿਖਿਆ ਧੁਰਿ ਪਾਇ ॥

har naam tinee aaraadhiaa; jin masatak likhiaa dhur paae |

Sant Singh KhalsaThey alone worship and adore the Lord's Name, upon whose foreheads such pre-ordained destiny is written.
Manmohan SinghThey alone meditate on the God's Name, on whose forehead it is so writ by God.
Manmohan Singh (Punjabi)ਕੇਵਲ ਉਹ ਹੀ ਹਰੀ ਦੇ ਨਾਮ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਹਰੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ।
Fareedkot Teekaਪਰੰਤੂ ਹਰੀ ਕਾ ਨਾਮ ਤਿਨੋਂ ਨੇ ਅਰਾਧਨ ਕੀਆ ਹੈ ਜਿਨ ਕੇ ਮਸਤਕ ਪੁਰ ਧੁਰੋਂ ਹੀ ਉਤਮ ਲੇਖ ਲਿਖ ਪਾਯਾ ਹੈ॥
Prof. Sahib Singh(ਪਰ ਇਹ) ਹਰਿ-ਨਾਮ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਨੇ (ਪਿਛਲੇ ਕੀਤੇ ਕਰਮਾਂ ਅਨੁਸਾਰ) ਮੱਥੇ ਉਤੇ ਧੁਰੋਂ ਲਿਖਿਆ ਲੇਖ ਪ੍ਰਾਪਤ ਕੀਤਾ ਹੈ।

ਪਦ ਅਰਥ ਮਸਤਕਿ = ਮੱਥੇ ਉਤੇ। ਜਿਨ ਪਾਇ = ਜਿਨ੍ਹਾਂ ਨੇ ਪ੍ਰਾਪਤ ਕੀਤਾ। ਲਿਖਿਆ ਧੁਰਿ = ਧੁਰ ਤੋਂ ਲਿਖਿਆ ਲੇਖ।

SikhNet (Spanish)Sólo quienes en su frente tienen tal Destino grabado, alaban y adoran el Nombre del Señor.

ਹਰਿ ਦਰਗਹ ਜਨ ਪੈਨਾਈਅਨਿ; ਜਿਨ ਹਰਿ ਮਨਿ ਵਸਿਆ ਆਇ ॥

har daragah jan painaaeean; jin har man vasiaa aae |

Sant Singh KhalsaThose humble beings are honored in the Court of the Lord; the Lord comes to abide in their minds.
Manmohan SinghThe person, in whose mind God has come to abide, are robed with honour in the Lord's Court.
Manmohan Singh (Punjabi)ਜਿਨ੍ਹਾਂ ਪੁਰਸ਼ਾਂ ਦੇ ਚਿੱਤ ਵਿੱਚ ਹਰੀ ਆ ਕੇ ਟਿਕ ਜਾਂਦਾ ਹੈ, ਉਹਨਾਂ ਨੂੰ ਸਾਈਂ ਦੇ ਦਰਬਾਰ ਅੰਦਰ ਖਿੱਲਤ ਪਹਿਰਾਈ ਜਾਂਦੀ ਹੈ।
Fareedkot Teekaਹਰੀ ਕੇ ਜਨ ਦਰਗਾਹਿ ਮੇਂ ਪਹਿਨਾਏ ਜਾਤੇ ਹੈਂ, ਭਾਵ ਤਿਨ ਕੋ ਸਿਰੋਪਾਉ ਮਿਲਤੇ ਹੈਂ ਜਿਨ ਕੇ ਮਨ ਮੇਂ ਹਰੀ ਨੇ ਆਇ ਨਿਵਾਸ ਕੀਆ ਹੈ॥
Prof. Sahib Singhਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।

ਪਦ ਅਰਥ ਪੈਨਾਈਅਨਿ = (ਵਰਤਮਾਨ ਕਾਲ, ਕਰਮ ਵਾਚ, ਅੱਨ ਪੁਰਖ, ਬਹੁ-ਵਚਨ) ਪੈਨਾਏ ਜਾਂਦੇ ਹਨ, ਸਤਕਾਰੇ ਜਾਂਦੇ ਹਨ। ਮਨਿ = ਮਨ ਵਿਚ। ਆਇ = ਆ ਕੇ।

SikhNet (Spanish)Esos seres humildes son honrados en la Corte del Señor y el Señor viene a habitar en el Seno de Su Ser.

ਜਨ ਨਾਨਕ. ਤੇ ਮੁਖ ਉਜਲੇ; ਜਿਨ ਹਰਿ ਸੁਣਿਆ ਮਨਿ ਭਾਇ ॥੧॥

jan naanak. te mukh ujale; jin har suniaa man bhaae |1|

Sant Singh KhalsaO servant Nanak, their faces are radiant. They listen to the Lord; their minds are filled with love. ||1||
Manmohan SinghO slave Nanak, bright are the faces of those who hear the Lord's Name with hearty love.
Manmohan Singh (Punjabi)ਹੇ ਗੋਲੇ ਨਾਨਕ! ਰੌਸ਼ਨ ਹਨ ਉਹਨਾਂ ਦੇ ਚਿਹਰੇ, ਜੋ ਪ੍ਰਭੂ ਦੇ ਨਾਮ ਨੂੰ ਦਿਲੀ-ਪਿਆਰ ਨਾਲ ਸੁਣਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਜਨੋ ਕੇ ਮੁਖ ਉਜਲੇ ਹੋਏ ਹੈਂ ਜਿਨੋਂ ਨੇ ਮਨ ਕੇ (ਭਾਇ) ਪ੍ਰੇਮ ਕਰ ਕੇ ਹਰੀ ਨਾਮ ਕੋ ਸ੍ਰਵਣ ਕੀਆ ਹੈ॥
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਪ੍ਰੇਮ ਨਾਲ ਆਪਣੇ ਮਨ ਵਿਚ ਪਰਮਾਤਮਾ (ਦਾ ਨਾਮ) ਸੁਣਿਆ ਹੈ ਉਹ (ਲੋਕ ਪਰਲੋਕ ਵਿਚ) ਸੁਰਖ਼ਰੂ ਹੁੰਦੇ ਹਨ ॥੧॥

ਪਦ ਅਰਥ ਤੇ = ਉਹ ਬੰਦੇ। ਮੁਖ ਉਜਲੇ = ਉੱਜਲ ਮੁਖ ਵਾਲੇ, ਸੁਰਖ਼ਰੂ। ਭਾਇ = ਪਿਆਰ ਨਾਲ ॥੧॥

SikhNet (Spanish)Oh, dice el Sirviente Nanak, sus semblantes irradian, pues en cuanto escuchan al Señor, sus mentes se llenan de Amor. (1)

Open this shabad →

Shabad Guru Ramdas Ji Raag Kaanraa

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਹਰਿ ਹਰਿ ਨਾਮੁ ਨਿਧਾਨੁ ਹੈ; ਗੁਰਮੁਖਿ ਪਾਇਆ ਜਾਇ ॥

har har naam nidhaan hai; guramukh paaeaa jaae |

Sant Singh KhalsaThe Name of the Lord, Har, Har, is the greatest treasure. The Gurmukhs obtain it.
Manmohan SinghTreasure of bliss is the Lord Master's Name. It is by the Guru's grace that one attains it.
Manmohan Singh (Punjabi)ਖੁਸ਼ੀ ਦਾ ਖਜਾਨਾ ਹੈ ਸੁਆਮੀ ਮਾਲਕ ਦਾ ਨਾਮ। ਗੁਰਾਂ ਦੀ ਦਇਆ ਦੁਆਰਾ, ਜੀਵ ਇਸ ਨੂੰ ਹਾਂਸਲ ਕਰਦਾ ਹੈ।
Fareedkot Teekaਹਰਿ ਹਰਿ ਕਾ ਨਾਮ ਨਿਧੀਓਂ ਕਾ ਘਰ ਹੈ ਅਰ ਵਹੁ ਗੁਰੋਂ ਦ੍ਵਾਰੇ ਪਾਇਆ ਜਾਤਾ ਹੈ॥
Prof. Sahib Singhਪਰਮਾਤਮਾ ਦਾ ਨਾਮ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ, (ਪਰ) ਇਹ ਮਿਲਦਾ ਹੈ ਗੁਰੂ ਦੀ ਸਰਨ ਪਿਆਂ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਗੁਰਮੁਖਿ = ਗੁਰੂ ਦੀ ਸਰਨ ਪਿਆਂ।

SikhNet (Spanish)El Nombre del Señor Jar, Jar, es el más Grandioso Tesoro y el Gurmukj Lo obtiene.

ਜਿਨ ਧੁਰਿ ਮਸਤਕਿ ਲਿਖਿਆ; ਤਿਨ ਸਤਿਗੁਰੁ ਮਿਲਿਆ ਆਇ ॥

jin dhur masatak likhiaa; tin satigur miliaa aae |

Sant Singh KhalsaThe True Guru comes to meet those who have such pre-ordained destiny written upon their foreheads.
Manmohan SinghThey, on whose forehead, it is so writ by the Lord, them, the True Guru comes to meet.
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਹਨਾਂ ਨੂੰ ਸੱਚੇ ਗੁਰਦੇਵ ਆ ਕੇ ਮਿਲ ਪੈਦੇ ਹਨ।
Fareedkot Teekaਜਿਨ ਪੁਰਸ਼ੋਂ ਕੇ ਮਸਤਕ ਮੇਂ (ਧੁਰਿ) ਆਦਿ ਸੇ ਹੀ ਉਤਮ ਲੇਖ ਲਿਖਾ ਹੈ, ਤਿਨ ਕੋ ਆਇ ਕਰ ਕੇ ਸਤਗੁਰੂ ਮਿਲਾ ਹੈ॥
Prof. Sahib Singhਤੇ, ਗੁਰੂ ਮਿਲਦਾ ਹੈ ਉਹਨਾਂ ਮਨੁੱਖਾਂ ਨੂੰ, ਜਿਨ੍ਹਾਂ ਦੇ ਮੱਥੇ ਉਤੇ (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਗੁਰੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ।

ਪਦ ਅਰਥ ਮਸਤਕਿ = ਮੱਥੇ ਉਤੇ।

SikhNet (Spanish)El Guru Verdadero llega a encontrar a quienes traen en su frente grabado ese Destino.

ਤਨੁ ਮਨੁ ਸੀਤਲੁ ਹੋਇਆ; ਸਾਂਤਿ ਵਸੀ ਮਨਿ ਆਇ ॥

tan man seetal hoeaa; saant vasee man aae |

Sant Singh KhalsaTheir bodies and minds are cooled and soothed; peace and tranquility come to dwell in their minds.
Manmohan SinghTheir body and soul are refreshed and peace comes to dwell within their mind.
Manmohan Singh (Punjabi)ਉਹਨਾਂ ਦੀ ਦੇਹ ਅਤੇ ਆਤਮਾਂ, ਠੰਢੀਆਂ ਥੀ ਵੰਞਦੀਆਂ ਹਨ ਅਤੇ ਅਮਨ-ਚੈਨ ਆ ਕੇ ਉਹਨਾਂ ਦੇ ਚਿੱਤ ਵਿੱਚ ਟਿੱਕ ਜਾਂਦਾ ਹੈ।
Fareedkot Teekaਤਿਨ ਕੇ ਮਨ ਮੇਂ ਸਾਂਤੀ ਆਇ ਬਸੀ ਹੈ ਤਿਸ ਕਰ ਤਿਨ ਕਾ ਤਨ ਅਰ ਮਨ ਸੀਤਲ ਹੂਆ ਹੈ॥
Prof. Sahib Singhਉਹਨਾਂ ਦੇ ਮਨ ਵਿਚ ਸ਼ਾਂਤੀ ਬਣੀ ਰਹਿੰਦੀ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ ਠੰਢਾ-ਠਾਰ ਟਿਕਿਆ ਰਹਿੰਦਾ ਹੈ (ਉਹਨਾਂ ਦੇ ਅੰਦਰ ਵਿਕਾਰਾਂ ਦੀ ਤਪਸ਼ ਨਹੀਂ ਹੁੰਦੀ)।

ਪਦ ਅਰਥ ਸੀਤਲੁ = ਠੰਢਾ-ਠਾਰ। ਮਨਿ = ਮਨ ਵਿਚ।

SikhNet (Spanish)Sus cuerpos y sus mentes son refrescados y suavizados, y la Paz y la Tranquilidad llegan a habitar en sus mentes.

ਨਾਨਕ. ਹਰਿ ਹਰਿ ਚਉਦਿਆ; ਸਭੁ ਦਾਲਦੁ ਦੁਖੁ ਲਹਿ ਜਾਇ ॥੨॥

naanak. har har chaudiaa; sabh daalad dukh leh jaae |2|

Sant Singh KhalsaO Nanak, chanting the Name of the Lord, Har, Har, all poverty and pain is dispelled. ||2||
Manmohan SinghNanak, uttering the God's Name, poverty and pain are dispelled.
Manmohan Singh (Punjabi)ਨਾਨਕ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਕੰਗਾਲਤਾ ਅਤੇ ਪੀੜ ਸਮੂਹ ਦੂਰ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਹਰਿ ਨਾਮ ਕੋ (ਚਉਦਿਆ) ਉਚਾਰਤਿਆਂ ਹੋਇਆਂ ਦੁਖ ਅਰ ਦਰਿਦ੍ਰ ਸਭ ਲਹਿ ਜਾਤੇ ਹੈਂ॥੨॥
Prof. Sahib Singhਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਦਿਆਂ ਹਰੇਕ ਦੁੱਖ ਹਰੇਕ ਦਰਿੱਦ੍ਰ ਦੂਰ ਹੋ ਜਾਂਦਾ ਹੈ ॥੨॥

ਪਦ ਅਰਥ ਚਉਦਿਆ = ਉਚਾਰਦਿਆਂ, ਸਿਮਰਦਿਆਂ, ਜਪਦਿਆਂ। ਦਾਲਦੁ = ਦਰਿੱਦ੍ਰ ॥੨॥

SikhNet (Spanish)Oh, dice Nanak, cantando el Nombre del Señor Jar, Jar, todo dolor y pobreza desaparecen. (2)

Open this shabad →

Shabad Guru Ramdas Ji Raag Kaanraa

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਹਉ ਵਾਰਿਆ ਤਿਨ ਕਉ ਸਦਾ ਸਦਾ; ਜਿਨਾ ਸਤਿਗੁਰੁ ਮੇਰਾ ਪਿਆਰਾ ਦੇਖਿਆ ॥

hau vaariaa tin kau sadaa sadaa; jinaa satigur meraa piaaraa dekhiaa |

Sant Singh KhalsaI am a sacrifice, forever and ever, to those who have seen my Beloved True Guru.
Manmohan SinghEver, ever I am a sacrifice unto those who have seen my beloved the True Guru.
Manmohan Singh (Punjabi)ਹਮੇਸ਼ਾਂ, ਹਮੇਸ਼ਾਂ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੇਰਾ ਪ੍ਰੀਤਮ ਸੱਚਾ ਗੁਰੂ ਵੇਖਿਆ ਹੈ।
Fareedkot Teekaਜਿਨਾਂ ਨੇ ਮੇਰਾ ਪਿਆਰਾ ਸਤਿਗੁਰ ਦੇਖਾ ਹੈ, ਤਿਨ ਊਪਰ ਸੇ (ਹਉ) ਮੈਨੇ ਸਦੀਵ ਤਨ, ਮਨ ਕੋ ਵਾਰਿਆ ਹੈ॥
Prof. Sahib Singhਮੈਂ ਸਦਕੇ ਜਾਂਦਾ ਹਾਂ ਸਦਾ ਹੀ ਉਹਨਾਂ (ਮਨੁੱਖਾਂ) ਤੋਂ, ਜਿਨ੍ਹਾਂ ਨੇ ਮੇਰੇ ਪਿਆਰੇ ਗੁਰੂ ਦਾ ਦਰਸਨ (ਸਦਾ) ਕੀਤਾ ਹੈ,

ਪਦ ਅਰਥ ਹਉ = ਹਉਂ, ਮੈਂ। ਵਾਰਿਆ = ਕੁਰਬਾਨ, ਸਦਕੇ।

SikhNet (Spanish)Por siempre y para siempre ofrezco mi ser en sacrificio a quienes han visto a mi Bienamado, a mi Verdadero Guru.

ਤਿਨ ਕਉ ਮਿਲਿਆ ਮੇਰਾ ਸਤਿਗੁਰੂ; ਜਿਨ ਕਉ ਧੁਰਿ ਮਸਤਕਿ ਲੇਖਿਆ ॥

tin kau miliaa meraa satiguroo; jin kau dhur masatak lekhiaa |

Sant Singh KhalsaThey alone meet my True Guru, who have such pre-ordaind destiny written upon their foreheads.
Manmohan SinghThey alone meet with my True Guru on whose forehead it is so writ by the Lord.
Manmohan Singh (Punjabi)ਕੇਵਲ ਉਹ ਹੀ ਮੇਰੇ ਸੱਚੇ ਗੁਰਾਂ ਨੂੰ ਮਿਲਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਸੁਆਮੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ।
Fareedkot Teekaਪਰੰਤੂ ਜਿਨ ਕੋ ਧੁਰੋਂ ਹੀ ਮਸਤਕ ਪੁਰ ਉਤਮ ਲੇਖ ਲਿਖਾ ਹੈ, ਤਿਨ ਕੋ ਮੇਰਾ ਸਤਿਗੁਰੂ ਮਿਲਾ ਹੈ॥
Prof. Sahib Singh(ਪਰ) ਪਿਆਰਾ ਗੁਰੂ ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਦੇ ਮੱਥੇ ਉਤੇ (ਉਹਨਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ (ਗੁਰੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ।

ਪਦ ਅਰਥ ਧੁਰਿ = ਧੁਰ ਤੋਂ। ਮਸਤਕਿ = ਮੱਥੇ ਉਤੇ। ਲੇਖਿਆ = ਲਿਖਿਆ।

SikhNet (Spanish)Sólo quienes traen sobre su frente escrito tal Destino, logran encontrar al Verdadero Guru.

ਹਰਿ ਅਗਮੁ ਧਿਆਇਆ ਗੁਰਮਤੀ; ਤਿਸੁ ਰੂਪੁ ਨਹੀ ਪ੍ਰਭ ਰੇਖਿਆ ॥

har agam dhiaaeaa guramatee; tis roop nahee prabh rekhiaa |

Sant Singh KhalsaI meditate on the Inaccessible Lord, according to the Guru's Teachings; God has no form or feature.
Manmohan SinghBy the Guru's instructions, contemplate I, My Unfathomable God. He, the Lord, has no form and sing.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਆਪਣੇ ਬੇਬਾਹ ਹਰੀ ਦਾ ਸਿਮਰਨ ਕਰਦਾ ਹਾਂ। ਉਸ ਸੁਆਮੀ ਦਾ ਕੋਈ ਸਰੂਪ ਅਤੇ ਚਿੰਨ੍ਹ ਨਹੀਂ।
Fareedkot Teekaਗੁਰਮਤਿ ਕਰ ਹਰੀ ਅਗਮ ਕੋ ਧਿਆਇਆ ਹੈ, ਤਿਸ ਪ੍ਰਭੂ ਕਾ ਰੂਪ ਅਰ ਰੇਖਾ ਅਰਥਾਤ ਚਿਨ੍ਹ ਨਹੀਂ ਹੈ॥
Prof. Sahib Singhਉਹ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਸ ਅਪਹੁੰਚ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਹਨ ਜਿਸ ਦਾ ਕੋਈ ਰੂਪ-ਰੇਖ ਬਿਆਨ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਅਗਮੁ = ਅਪਹੁੰਚ। ਗੁਰਮਤੀ = ਗੁਰੂ ਦੀ ਮੱਤ ਦੀ ਰਾਹੀਂ। ਰੇਖਿਆ = ਰੇਖਾ, ਚਿਹਨ, ਨਿਸ਼ਾਨ।

SikhNet (Spanish)Medito en el Señor Inaccesible, de acuerdo a las Enseñanzas del Guru, Dios no tiene Forma ni Medida.

ਗੁਰ ਬਚਨਿ ਧਿਆਇਆ ਜਿਨਾ ਅਗਮੁ ਹਰਿ; ਤੇ ਠਾਕੁਰ ਸੇਵਕ ਰਲਿ. ਏਕਿਆ ॥

gur bachan dhiaaeaa jinaa agam har; te tthaakur sevak ral. ekiaa |

Sant Singh KhalsaThose who follow the Guru's Teachings and meditate on the Inaccessible Lord, merge with their Lord and Master and become one with Him.
Manmohan SinghThey, who meditate on the Inaccessible Lord, by the Guru's word, those slave, meeting with their master's become one With Him.
Manmohan Singh (Punjabi)ਜੋ ਗੁਰਾਂ ਦੀ ਬਾਣੀ ਦੁਆਰਾ, ਪਹੁੰਚ ਤੋਂ ਪਰ੍ਹੇ ਪ੍ਰਭੂ ਦਾ ਆਰਾਧਨ ਕਰਦੇ ਹਨ, ਉਹ ਗੋਲੇ ਆਪਣੇ ਮਾਲਕ ਨੂੰ ਮਿਲ ਕੇ ਉਸ ਨਾਲ ਇੱਕ ਮਿੱਕ ਹੋ ਜਾਂਦੇ ਹਨ।
Fareedkot Teekaਗੁਰੋਂ ਕੇ ਬਚਨੋਂ ਕਰ ਜਿਨੋਂ ਨੇ ਹਰੀ ਅਗਮ ਕੋ ਧਿਆਇਆ ਹੈ ਵਹੁ ਸੇਵਕ ਠਾਕਰ ਕੇ ਸਾਥ ਮਿਲ ਕੇ ਏਕ ਰੂਪ ਹੂਏ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਅਪਹੁੰਚ ਪਰਮਾਤਮਾ ਦਾ ਧਿਆਨ ਧਰਦੇ ਹਨ, ਪਰਮਾਤਮਾ ਦੇ ਉਹ ਸੇਵਕ (ਪਰਮਾਤਮਾ ਵਿਚ) ਮਿਲ ਕੇ (ਉਸ ਨਾਲ) ਇੱਕ-ਰੂਪ ਹੋ ਜਾਂਦੇ ਹਨ।

ਪਦ ਅਰਥ ਗੁਰ ਬਚਨਿ = ਗੁਰੂ ਦੇ ਬਚਨ ਦੀ ਰਾਹੀਂ, ਗੁਰੂ ਦੇ ਹੁਕਮ ਵਿਚ ਤੁਰ ਕੇ। ਤੇ ਠਾਕੁਰ ਸੇਵਕ = ਠਾਕੁਰ ਦੇ ਉਹ ਸੇਵਕ। ਰਲਿ = (ਠਾਕੁਰ ਵਿਚ) ਮਿਲ ਕੇ।

SikhNet (Spanish)Quienes siguen la Enseñanza del Guru y meditan en el Señor Inaccesible se inmergen en su Señor y Maestro y se vuelven Uno con Él.

ਸਭਿ ਕਹਹੁ ਮੁਖਹੁ, ਨਰ ਨਰਹਰੇ; ਨਰ ਨਰਹਰੇ, ਨਰ ਨਰਹਰੇ; ਹਰਿ ਲਾਹਾ, ਹਰਿ ਭਗਤਿ ਵਿਸੇਖਿਆ ॥੯॥

sabh kahahu mukhahu, nar narahare; nar narahare, nar narahare; har laahaa, har bhagat visekhiaa |9|

Sant Singh KhalsaLet everyone proclaim out loud, the Name of the Lord, the Lord, the Lord; the profit of devotional worship of the Lord is blessed and sublime. ||9||
Manmohan SinghUtter ye all with your mouth the Name of God, the man lion, yea, God, the man-lion, God, the main-lion. Sublime is the profit of the Lord God's meditation.
Manmohan Singh (Punjabi)ਤੁਸੀਂ ਆਪਣੇ ਮੂੰਹ ਨਾਲ ਮਨੁਸ਼-ਸ਼ੇਰ ਸਰੂਪ ਹਰੀ, ਮਨੁਸ਼-ਸ਼ੇਰ ਸਰੂਪ ਹਰੀ, ਮਨੁਸ਼-ਸ਼ੇਰ ਸਰੂਪ ਹਰੀ ਦੇ ਨਾਮ ਦਾ ਉਚਾਰਨ ਕਰੋ। ਸ੍ਰੇਸ਼ਟ ਹੈ ਮੁਨਾਫ਼ਾ ਸੁਆਮੀ ਵਾਹਿਗੁਰੂ ਦੇ ਸਿਮਰਨ ਦਾ।
Fareedkot Teekaਤਾਂ ਤੇ ਹੇ ਨਰੋ! ਸਭੀ ਮੁਖ ਸੇ ਮਨ, ਤਨ, ਬਾਣੀ ਕਰ ਕੇ ਨਰਸਿੰਘ ਰੂਪ ਕੋ ਉਚਾਰਨ ਕਰੋ, ਕ੍ਯੋਂਕਿ ਹਰਿ ਹਰਿ ਕੀ ਭਗਤੀ ਕਰਨੇ ਕਾ (ਵਿਸੇਖਿਆ) ਅਧਿਕ ਲਾਭ ਹੈ॥੯॥
Prof. Sahib Singhਤੁਸੀਂ ਸਾਰੇ (ਆਪਣੇ) ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਦੇ ਰਹੋ। ਪਰਮਾਤਮਾ ਦਾ ਨਾਮ ਜਪਣ ਦਾ ਇਹ ਨਫ਼ਾ ਹੋਰ ਸਾਰੇ ਨਫ਼ਿਆਂ ਨਾਲੋਂ ਵਧੀਆ ਹੈ ॥੯॥

ਪਦ ਅਰਥ ਸਭਿ = ਸਾਰੇ। ਨਰਹਰੇ = ਜੀਵਾਂ ਦਾ ਮਾਲਕ। ਲਾਹਾ = ਲਾਭ, ਨਫ਼ਾ। ਵਿਸੇਖਿਆ = ਵਿਸ਼ੇਸ਼, ਉਚੇਚਾ, ਵਧੀਆ ॥੯॥

SikhNet (Spanish)Que todos proclamen en lo Alto el Nombre del Señor, del Señor, del Señor. La Ganancia de la Alabanza Devocional al Señor es Bendita y Sublime. (9)

Open this shabad →

Shabad Guru Ramdas Ji Raag Kaanraa continues on Ang 1317

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਰਾਮ ਨਾਮੁ ਰਮੁ ਰਵਿ ਰਹੇ; ਰਮੁ ਰਾਮੋ ਰਾਮੁ ਰਮੀਤਿ ॥

raam naam ram rav rahe; ram raamo raam rameet |

Sant Singh KhalsaThe Lord's Name is permeating and pervading all. Repeat the Name of the Lord, Raam, Raam.
Manmohan SinghThe Lord's Name is pervading and filling all. Utter thou only the all pervading Lord's Name.
Manmohan Singh (Punjabi)ਸਾਹਿਬ ਦਾ ਨਾਮ ਸਾਰੇ ਵਿਆਪਕ ਅਤੇ ਪਰੀਪੂਰਨ ਹੋ ਰਿਹਾ ਹੈ। ਤੂੰ ਕੇਵਲ ਵਿਆਪਕ ਸਾਹਿਬ ਦੇ ਨਾਮ ਦਾ ਹੀ ਉਚਾਰਨ ਕਰ।
Fareedkot Teekaਰਾਮ ਨਾਮ ਜੋ (ਰਮੁ) ਸੁੰਦਰ ਹੈ ਤਿਸ ਕੋ ਮਨ ਕਰ ਕੇ (ਰਵਿ) ਜਪ ਰਹੇ ਹੈਂ ਔਰ (ਰਮੁ ਰਾਮੋ) ਬਾਨੀ ਕਰ ਕੇ ਰਾਮ ਵਿਖੇ ਰਮੇ ਹੈਂ ਔਰ ਸਰੀਰ ਕਰ ਕੇ ਭੀ ਹਮ (ਰਾਮੁ ਰਮਤਿ) ਰਾਮ ਕੀ ਭਗਤੀ ਕਰਤੇ ਹੈਂ॥
Prof. Sahib Singhਹੇ ਭਾਈ! ਉਸ ਪਰਮਾਤਮਾ ਦਾ ਨਾਮ ਸਦਾ ਸਿਮਰ, ਸਦਾ ਸਿਮਰ, ਜੋ ਹਰ ਥਾਂ ਰਮਿਆ ਹੋਇਆ ਹੈ,

ਪਦ ਅਰਥ ਰਮੁ = ਸਿਮਰ। ਰਵਿ ਰਹੇ = ਜੋ (ਹਰ ਥਾਂ) ਵਿਆਪਕ ਹੈ। ਰਮੀਤਿ = ਜੋ ਰਮਿਆ ਹੋਇਆ ਹੈ।

SikhNet (Spanish)El Nombre del Señor prevalece y lo compenetra todo. Repite el Nombre del Señor Ram, Ram.

ਘਟਿ ਘਟਿ ਆਤਮ ਰਾਮੁ ਹੈ; ਪ੍ਰਭਿ ਖੇਲੁ ਕੀਓ ਰੰਗਿ ਰੀਤਿ ॥

ghatt ghatt aatam raam hai; prabh khel keeo rang reet |

Sant Singh KhalsaThe Lord is in the home of each and every soul. God created this play with its various colors and forms.
Manmohan SinghIn every heart, the All pervading Soul is contained. The Lord has created the world play of various colours and in various ways.
Manmohan Singh (Punjabi)ਹਰ ਦਿਲ ਅੰਦਰ, ਸਰ ਵਿਆਪਕ ਰੂਹ ਰਮ ਰਹੀ ਹੈ, ਸੁਆਮੀ ਨੇ ਸੰਸਾਰ ਦੀ ਖੇਡ ਅਨੇਕਾਂ ਰੰਗਤਾਂ ਅਤੇ ਅਨੇਕਾਂ ਤਰੀਕਿਆਂ ਨਾਲ ਰਚੀ ਹੈ।
Fareedkot Teekaਸਰਬ ਘਟੋਂ ਵਿਖੇ ਆਤਮ ਰੂਪ ਰਾਮ ਬ੍ਯਾਪਕ ਹੈ ਔਰ ਤਿਸ (ਰੰਗਿ ਰੀਤ) ਰੰਗੀ ਪ੍ਰਭੂ ਨੇ ਰੀਤੀ ਪੂਰਬਕ ਸਭ ਖੇਲ ਕੀਆ ਹੈ॥
Prof. Sahib Singhਜੋ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ, ਜਿਸ ਪ੍ਰਭੂ ਨੇ ਆਪਣੀ ਮੌਜ ਵਿਚ ਆਪਣੇ ਹੀ ਢੰਗ ਨਾਲ ਇਹ ਜਗਤ-ਖੇਡ ਬਣਾਈ ਹੈ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਆਤਮ ਰਾਮੁ = ਪਰਮਾਤਮਾ। ਪ੍ਰਭਿ = ਪ੍ਰਭੂ ਨੇ। ਖੇਲੁ = ਜਗਤ-ਤਮਾਸ਼ਾ। ਰੰਗਿ = (ਆਪਣੀ) ਮੌਜ ਵਿਚ। ਰੀਤਿ = (ਆਪਣੇ ਹੀ) ਢੰਗ ਨਾਲ।

SikhNet (Spanish)El Señor es el Hogar del Alma. Dios creó esta obra de muchas formas y colores,

ਹਰਿ ਨਿਕਟਿ ਵਸੈ ਜਗਜੀਵਨਾ; ਪਰਗਾਸੁ ਕੀਓ ਗੁਰ ਮੀਤਿ ॥

har nikatt vasai jagajeevanaa; paragaas keeo gur meet |

Sant Singh KhalsaThe Lord, the Life of the World, dwells near at hand. The Guru, my Friend, has made this clear.
Manmohan SinghGod, the life of the world abides very near. the Guru, the friend has made this manifest unto me.
Manmohan Singh (Punjabi)ਜਗਤ ਦੀ ਜਿੰਦ ਜਾਨ ਸੁਆਮੀ ਨਿਹਾਇਤ ਹੀ ਨੇੜੇ ਵੱਸਦਾ ਹੈ। ਗੁਰੂ ਮਿੱਤਰ ਨੇ ਮੇਰੇ ਤਾਂਈ ਇਹ ਸਪੱਸ਼ਟ ਕਰ ਦਿੱਤਾ ਹੈ।
Fareedkot Teekaਹਰੀ ਜਗ ਜੀਵਨ ਰੂਪ ਪਾਸ ਹੀ ਬਸਤਾ ਹੈ, ਯਿਹ ਮਿਤ੍ਰ ਰੂਪ ਗੁਰੋਂ ਨੇ ਮੇਰੇ ਕੋ ਚਾਂਦਨਾ ਕੀਆ ਹੈ॥
Prof. Sahib Singh(ਜਿਸ ਮਨੁੱਖ ਦੇ ਅੰਦਰ) ਮਿੱਤਰ ਗੁਰੂ ਨੇ ਸੂਝ-ਬੂਝ ਪੈਦਾ ਕੀਤੀ (ਉਸ ਨੂੰ ਸਮਝ ਆ ਜਾਂਦੀ ਹੈ ਕਿ) ਜਗਤ ਦਾ ਜੀਵਨ ਪ੍ਰਭੂ (ਹਰੇਕ ਦੇ) ਨੇੜੇ ਵੱਸਦਾ ਹੈ।

ਪਦ ਅਰਥ ਨਿਕਟਿ = ਨੇੜੇ। ਜਗਜੀਵਨਾ = ਜਗਤ ਦੀ ਜ਼ਿੰਦਗੀ (ਦਾ ਸਹਾਰਾ)। ਪਰਗਾਸੁ = ਚਾਨਣ, ਸੂਝ-ਬੂਝ। ਮੀਤਿ = ਮਿੱਤਰ ਨੇ।

SikhNet (Spanish)el Señor, el Señor del Mundo habita cerca y muy a la mano. Mi Amigo, el Guru, me lo ha aclarado.

Open this shabad (6 lines, Angs 1316-1317) →

Ang 1316 of 1430