ੴ

ਸਿੱਖਬਾਣੀ · SikhBani

ਸਲੋਕ ਕਬੀਰ ॥

salok kabeer
Bhagat Kabir Ji ਭਗਤ ਕਬੀਰ ਜੀ · Raag Maaroo · Ang 1105 · 5 lines
Translations

ਸਲੋਕ ਕਬੀਰ ॥

salok kabeer |

Sant Singh KhalsaSalok, Kabeer:
Manmohan SinghSlok Kabir.
Manmohan Singh (Punjabi)ਸਲੋਕ ਕਬੀਰ।
SikhNet (Spanish)Slok de Kabir.

ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ ॥

gagan damaamaa baajio; pario neesaanai ghaau |

Sant Singh KhalsaThe battle-drum beats in the sky of the mind; aim is taken, and the wound is inflicted.
Manmohan SinghThe battle-drum beats in the mind's sky, aim is taken and the wound is inflicted.
Manmohan Singh (Punjabi)ਲੜਾਈ ਦਾ ਨਗਾਰਾ ਮਨ ਦੇਆਕਾਸ਼ ਅੰਦਰ ਵਜਦਾ ਹੈ, ਨਿਸ਼ਾਨ ਵਿੰਨ੍ਹ ਕੇ ਜ਼ਖਮ ਕਰ ਦਿੱਤਾ ਹੈ।
Fareedkot Teekaਬ੍ਰਹਮ ਅਕਾਸ ਵਿਖੇ ਇਸਥਤ ਜੋ ਗੁਰੂ ਰੂਪ ਨਗਾਰਾ ਹੈ, ਸੋ ਬਾਜਿਓ, ਅਰਥਾਤ ਜਬ ਤਿਸ ਨੇ ਪਰਮੇਸਰ ਕਾ ਉਪਦੇਸ ਕੀਆ ਜੋ ਆਗੈ (ਨੀਸਾਨੈ) ਸੂਰਮੇਂ ਜਗ੍ਯਾਸੂ ਹੈਂ ਤਿਨ ਕੇ ਰਿਦੇ ਮੇਂ ਘਾਉ ਪੜ ਗਿਆ ਅਰਥਾਤ ਬੇਧਿਆ ਗਿਆ॥
Prof. Sahib Singhਉਸ ਦੇ ਦਸਮ-ਦੁਆਰ ਵਿਚ ਧੌਂਸਾ ਵੱਜਦਾ ਹੈ, ਉਸ ਦੇ ਨਿਸ਼ਾਨੇ ਤੇ ਚੋਟ ਪੈਂਦੀ ਹੈ (ਭਾਵ, ਉਸ ਦਾ ਮਨ ਪ੍ਰਭੂ-ਚਰਨਾਂ ਵਿਚ ਉੱਚੀਆਂ ਉਡਾਰੀਆਂ ਲਾਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਸੁਣਾਈ ਹੀ ਨਹੀਂ ਹੋ ਸਕਦੀ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਦੀ ਧ੍ਰੂਹ ਪੈਂਦੀ ਹੈ)।

ਪਦ ਅਰਥ ਗਗਨ = ਅਕਾਸ਼, ਦਸਵਾਂ-ਦੁਆਰਾ, ਦਿਮਾਗ਼। ਦਮਾਮਾ = ਧੌਂਸਾ। ਪਰਿਓ ਘਾਉ = ਚੋਟ ਪਈ ਹੈ, ਸੱਟ ਪਈ ਹੈ। ਨੀਸਾਨੈ = ਨਿਸ਼ਾਨ ਉੱਤੇ, ਠੀਕ ਟਿਕਾਣੇ ਉੱਤੇ, ਹਿਰਦੇ ਵਿਚ। ਪਰਿਓ ਨੀਸਾਨੈ ਘਾਉ = ਹਿਰਦੇ ਵਿਚ ਖਿੱਚ ਪਈ ਹੈ ਪ੍ਰਭੂ-ਚਰਨਾਂ ਵਲ।

SikhNet (Spanish)El tambor de batalla de Dios está sonando en el cielo de la mente, y mira, el corazón como un blanco es atravesado.

ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ ॥੧॥

khet ju maanddio sooramaa; ab joojhan ko daau |1|

Sant Singh KhalsaThe spiritual warriors enter the field of battle; now is the time to fight! ||1||
Manmohan SinghThey, who are the warriors, enter the battle-field, Now is the time to combat.
Manmohan Singh (Punjabi)ਜੋ ਯੋਧੇ ਹਨ ਉਹ ਮੈਦਾਨ-ਜੰਗ ਵਿੰਚ ਉੱਤਰ ਆਉਂਦੇ ਹਨ। ਹੁਣ ਹੈ ਸਮਾਂ ਲੜਨ ਮਰਨ ਦਾ।
Fareedkot Teekaਸੂਰਮਾ ਜੋ ਹੈ ਸਿਖ ਤਿਸ ਨੇ ਅਸੁਰ ਸੰਪਤੀ ਸਾਥ (ਖੇਤ) ਜੁਧ ਜੋ ਲਗਾਇਆ ਹੈ, ਅਰ ਵਹੁ ਕਹਤਾ ਹੈ ਜੂਝਨੇ ਕਾ ਅਬੀ ਦਾਉ ਹੈ, ਭਾਵ ਮਾਨੁਖ ਸਰੀਰ ਮੇਂ ਹੀ ਬਿਕਾਰ ਜੀਤੇ ਜਾਤੇ ਹੈਂ॥੧॥
Prof. Sahib Singhਜੋ ਮਨੁੱਖ ਇਸ ਜਗਤ-ਰੂਪ ਰਣ-ਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਅੜ ਖਲੋਤਾ ਹੈ, ਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ-ਜੀਵਨ ਹੀ ਮੌਕਾ ਹੈ ਜਦੋਂ ਇਹਨਾਂ ਨਾਲ ਲੜਿਆ ਜਾ ਸਕਦਾ ਹੈ, ਉਹ ਹੈ ਅਸਲ ਸੂਰਮਾ ॥੧॥

ਪਦ ਅਰਥ ਖੇਤੁ = ਲੜਾਈ ਦਾ ਮੈਦਾਨ, ਰਣ-ਭੂਮੀ। ਜੁ = ਜੋ ਮਨੁੱਖ। ਮਾਂਡਿਓ = ਮੱਲ ਬੈਠਾ ਹੈ। ਖੇਤੁ ਜੁ ਮਾਂਡਿਓ = ਜੋ ਮਨੁੱਖ ਮੈਦਾਨਿ-ਜੰਗ ਮੱਲ ਬੈਠਾ ਹੈ, ਜੋ ਮਨੁੱਖ ਇਸ ਜਗਤ-ਰੂਪ ਰਣ-ਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਖਲੋ ਗਿਆ ਹੈ। ਅਬ = ਹੁਣ ਦਾ ਸਮਾ, ਮਨੁੱਖਾ-ਜਨਮ। ਜੂਝਨ ਕੋ ਦਾਉ = (ਕਾਮਾਦਿਕਾਂ ਨਾਲ) ਲੜਨ ਦਾ ਮੌਕਾ ਹੈ ॥੧॥

SikhNet (Spanish)El héroe de Dios ha descendido al campo de batalla de la vida, ahora es el momento de dar el golpe. (1)

ਸੂਰਾ. ਸੋ ਪਹਿਚਾਨੀਐ; ਜੁ ਲਰੈ. ਦੀਨ ਕੇ ਹੇਤ ॥

sooraa. so pahichaaneeai; ju larai. deen ke het |

Sant Singh KhalsaHe alone is known as a spiritual hero, who fights in defense of religion.
Manmohan SinghHe alone is known to be a warrior, who fights for the sake of his religion.
Manmohan Singh (Punjabi)ਕੇਵਲ ਉਹ ਹੀ ਯੋਧਾ ਜਾਣਿਆ ਜਾਂਦਾ ਹੈ ਜੋ ਆਪਣੇ ਧਰਮ ਦੀ ਖ਼ਾਤਰ ਲੜਦਾ ਹੈ।
Fareedkot Teekaਸੂਰਮਾ ਸੋਈ ਪਹਿਚਾਨੀਤਾ ਹੈ, ਜੋ ਧਰਮ ਕੇ ਨਮਿਤ ਲੜਤਾ ਹੈ ਅਰਥਾਤ ਜੋ ਭਗਤੀ ਕੇ ਵਾਸਤੇ ਬਿਕਾਰੋਂ ਕੋ ਜੀਤਤਾ ਹੈ॥
Prof. Sahib Singh(ਹਾਂ, ਇਕ ਹੋਰ ਭੀ ਸੂਰਮਾ ਹੈ) ਉਸ ਮਨੁੱਖ ਨੂੰ ਭੀ ਸੂਰਮਾ ਹੀ ਸਮਝਣਾ ਚਾਹੀਦਾ ਹੈ ਜੋ ਗ਼ਰੀਬਾਂ ਦੀ ਖ਼ਾਤਰ ਲੜਦਾ ਹੈ,
SikhNet (Spanish)El héroe de Dios es aquél que pelea por el oprimido, y aunque a veces se encuentre abatido,

ਪੁਰਜਾ ਪੁਰਜਾ ਕਟਿ ਮਰੈ; ਕਬਹੂ. ਨ ਛਾਡੈ ਖੇਤੁ ॥੨॥੨॥

purajaa purajaa katt marai; kabahoo. na chhaaddai khet |2|2|

Sant Singh KhalsaHe may be cut apart, piece by piece, but he never leaves the field of battle. ||2||2||
Manmohan SinghHe dies cut piece by piece, but deserts not the battle-field, ever.
Manmohan Singh (Punjabi)ਉਹ ਟੁਕੜਾ ਟੁਕੜਾ ਵੱਢਿਆ ਜਾ ਕੇ ਮਰ ਜਾਂਦਾ ਹੈ, ਪ੍ਰੰਤੂ ਲੜਾਈ ਦੇ ਮੈਦਾਨ ਨੂੰ ਕਦੇ ਨਹੀਂ ਛੱਡਦਾ।
Fareedkot Teekaਟੁਕੜਾ ਟੁਕੜਾ ਕਟ ਕੇ ਬਿਕਾਰੋਂ ਕੋ ਪੁਨਃ ਆਪ ਜੀਵ ਭਾਵ ਸੇ ਮਰੇ ਅਰ ਖੇਤ ਕੋ ਕਬੀ ਨਾ ਛੋਡੇ ਅਰਥਾਤ ਜੀਤਨੇ ਕੇ ਸਾਧਨ ਛੋਡ ਨਾ ਜਾਵੈ॥੨॥੨॥☬ਭਗਤੀ ਕਾ ਮਹਾਤਮ ਪ੍ਰਗਟਾਵਤੇ ਹੈਂ:
Prof. Sahib Singh(ਗ਼ਰੀਬਾਂ ਵਾਸਤੇ ਲੜਦਾ ਲੜਦਾ) ਟੋਟੇ ਟੋਟੇ ਹੋ ਮਰਦਾ ਹੈ, ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ (ਪਰ ਪਿਛਾਂਹ ਪੈਰ ਨਹੀਂ ਹਟਾਂਦਾ, ਆਪਣੀ ਜਿੰਦ ਬਚਾਣ ਦੀ ਖ਼ਾਤਰ ਗ਼ਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ) ॥੨॥੨॥

* ਨੋਟ: ਦੁਨੀਆ ਦੇ ਲੋਕ ਸੂਰਮਾ ਮਰਦ ਉਸ ਨੂੰ ਆਖਦੇ ਹਨ ਜਿਸ ਦੇ ਮਹੱਲਾਂ ਦੇ ਸਾਹਮਣੇ ਦਮਾਮੇ ਵੱਜਦੇ ਹਨ, ਤੇ ਜੋ ਮੈਦਾਨਿ-ਜੰਗ ਵਿਚ ਵੈਰੀਆਂ ਦਾ ਮੁਕਾਬਲਾ ਕਰਦਾ ਹੈ। ਪਰ ਸਾਰਾ ਜਗਤ ਹੀ ਇਕ ਰਣ-ਭੂਮੀ ਹੈ, ਇੱਥੇ ਹਰੇਕ ਮਨੁੱਖ ਨੂੰ ਵਿਕਾਰ-ਵੈਰੀਆਂ ਨਾਲ ਟੱਕਰਨਾ ਪੈਂਦਾ ਹੈ। ਅਸਲ ਸੂਰਮਾ ਉਹ ਹੈ ਜੋ ਇਹਨਾਂ ਵੈਰੀਆਂ ਦੇ ਟਾਕਰੇ ਤੇ ਅੜ ਖਲੋਤਾ ਹੈ, ਤੇ ਸਮਝਦਾ ਹੈ ਕਿ ਇਹ ਮਨੁੱਖਾ ਜੀਵਨ ਹੀ ਮੌਕਾ ਹੈ ਜਦੋਂ ਇਹ ਜੰਗ ਜਿੱਤਿਆ ਜਾ ਸਕਦਾ ਹੈ। * ਨੋਟ: ਜਿਸ ਮਨੁੱਖ ਦਾ ਧਰਤੀ ਉੱਤੇ ਰਾਜ ਹੋਵੇ, ਜਿਸ ਦਾ ਛਤਰ 'ਬਾਰਹ ਜੋਜਨ' ਝੁਲਦਾ ਹੋਵੇ, ਉਸ ਦੇ ਗਿਲਾ ਕਰਨ ਤੇ ਉਸ ਨੂੰ ਦਲੇਰ ਹੋ ਕੇ ਖਰਾ ਉੱਤਰ ਦੇਣਾ ਕਿ ਤੇਰੇ ਨਾਲੋਂ ਮੈਨੂੰ ਉਹ ਗ਼ਰੀਬ ਚੰਗਾ ਹੈ, ਜਿਸ ਦੇ ਅੰਦਰ ਰੱਬ ਦਾ ਪਿਆਰ ਹੈ-ਇਹ ਕੰਮ ਕਿਸੇ ਵਿਰਲੇ ਸੂਰਮੇ ਦਾ ਹੈ, ਹਰੇਕ ਨੂੰ ਇਹ ਹਿੰਮਤ ਨਹੀਂ ਪੈ ਸਕਦੀ। ਪਰ ਉਹ ਸੂਰਮਾ ਉਹੀ ਹੋ ਸਕਦਾ ਹੈ ਜਿਸ ਨੇ ਕਾਮਾਦਿਕ ਨੂੰ ਵੱਸ ਕਰ ਕੇ ਦੁਨੀਆ ਦੀ ਕੋਈ ਮੁਥਾਜੀ ਨਹੀਂ ਰੱਖੀ। 'ਰਾਜਨ ਕਉਨੁ ਤੁਮਾਰੈ ਆਵੈ' ਸ਼ਬਦ ਦੇ ਭਾਵ ਨਾਲ ਇਹਨਾਂ ਉਪਰਲੇ ਸ਼ਲੋਕਾਂ ਦਾ ਭਾਵ ਖ਼ੂਬ ਮਿਲਦਾ ਸੀ, ਇਸ ਵਾਸਤੇ ਕਬੀਰ ਜੀ ਦੇ ਇਹ ਦੋਵੇਂ ਸ਼ਲੋਕ ਬਾਕੀ ਸ਼ਲੋਕਾਂ ਨਾਲੋਂ ਵੱਖਰੇ ਇੱਥੇ ਦਰਜ ਕੀਤੇ ਗਏ ਹਨ। ਇਹਨਾਂ ਸ਼ਲੋਕਾਂ ਦੀ ਗਿਣਤੀ ਸ਼ਬਦਾਂ ਨਾਲੋਂ ਵੱਖਰੀ ਨਹੀਂ ਮੰਨੀ ਗਈ, ਅਖ਼ੀਰਲੇ ਸ਼ਬਦ ਦਾ ਦੂਜਾ ਹਿੱਸਾ ਹੀ ਮੰਨਿਆ ਗਿਆ ਹੈ, ਤੇ ਦੋਹਾਂ ਸ਼ਲੋਕਾਂ ਦੇ ਅਖ਼ੀਰ ਤੇ ਅੰਕ ੨ ਵਰਤਿਆ ਗਿਆ ਹੈ। (ਇਹਨਾਂ ਸ਼ਲੋਕਾਂ ਬ

SikhNet (Spanish)no por eso abandona el campo de batalla. (2-2)
Answers quote the Granth verbatim with Ang citations. AI commentary is not Gurbani and not a religious ruling.