ਕਬੀਰ ਕਾ ਸਬਦੁ ਰਾਗੁ ਮਾਰੂ ਬਾਣੀ ਨਾਮਦੇਉ ਜੀ ਕੀ ॥
kabeer kaa sabad raag maaroo baanee naamadeo jee kee |
Sant Singh KhalsaShabad Of Kabeer, Raag Maaroo, The Word Of Naam Dayv Jee:
Manmohan SinghHymns by Kabir. Rag Maru. Hymns of Sire Namdev.
Manmohan Singh (Punjabi)ਕਬੀਰ ਦੀ ਬਾਣੀ। ਰਾਗੁ ਮਾਰੂ। ਮਹਾਰਾਜ ਨਾਮਦੇਵ ਦੇ ਸ਼ਬਦ।
Prof. Sahib Singhਰਾਗ ਮਾਰੂ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਤੇ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)El Himno de Kabir, Rag Maru, Palabras de Nam Dev-yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਚਾਰਿ ਮੁਕਤਿ. ਚਾਰੈ ਸਿਧਿ ਮਿਲਿ ਕੈ; ਦੂਲਹ ਪ੍ਰਭ ਕੀ ਸਰਨਿ ਪਰਿਓ ॥
chaar mukat. chaarai sidh mil kai; doolah prabh kee saran pario |
Sant Singh KhalsaI have obtained the four kinds of liberation, and the four miraculous spiritual powers, in the Sanctuary of God, my Husband Lord.
Manmohan SinghSeeking the refuge of the Lord, my Bridegroom, I have obtained the four kinds of emancipation and the four supernatural powers.
Manmohan Singh (Punjabi)ਪ੍ਰਭੂ, ਆਪਣੇ ਪਤੀ ਦੀ ਪਨਾਹ ਲੈਣ ਨਾਲ ਮੈਨੂੰ ਚਾਰ ਪ੍ਰਕਾਰ ਦੀ ਕਲਿਆਦ ਅਤੇ ਚਾਰੇ ਹੀ ਕਰਾਮਾਤੀ ਸ਼ਕਤੀਆਂ ਪਰਾਪਤ ਹੋ ਗਈਆਂ ਹਨ।
Fareedkot Teekaਚਾਰ ਅਰ ਚਾਰ ਅਸ੍ਟ ਤੋ ਸਿਧੀਆਂ ਅਣਮਾਦਿਕ ਔ ਮੁਕਤਿ ਮਿਲ ਕੇ ਉਸ ਪੁਰਸ ਪਾਸ ਪੁਕਾਰਤੀਆਂ ਹੈਂ, ਜੋ ਪ੍ਰਭੂ ਕੀ ਸਰਣ ਪਰਿਆ ਹੈ, ਕਿ ਹੇ (ਦੂਲਹ) ਪਤੀ! ਹਮ ਤੇਰੀ ਦਾਸੀ ਹੈ॥
Prof. Sahib Singh(ਜਗਤ ਵਿਚ) ਚਾਰ ਕਿਸਮ ਦੀਆਂ ਮੁਕਤੀਆਂ (ਮਿੱਥੀਆਂ ਗਈਆਂ ਹਨ), ਇਹ ਚਾਰੇ ਮੁਕਤੀਆਂ (ਅਠਾਰਾਂ) ਸਿੱਧੀਆਂ ਨਾਲ ਮਿਲ ਕੇ ਖਸਮ (-ਪ੍ਰਭੂ) ਦੀ ਸ਼ਰਨੀ ਪਈਆਂ ਹੋਈਆਂ ਹਨ,ਪਦ ਅਰਥ ਚਾਰਿ ਮੁਕਤਿ = ਚਾਰ ਕਿਸਮ ਦੀਆਂ ਮੁਕਤੀਆਂ (ਸਾਲੋਕ੍ਯ, ਸਾਮੀਪ੍ਯ, ਸਾਰੂਪ੍ਯ ਅਤੇ ਸਾਯੁਜ੍ਯ। ਸਾਲੋਕ੍ਯ = ਆਪਣੇ ਇਸ਼ਟ ਨਾਲ ਇੱਕੋ ਹੀ ਲੋਕ ਦੇਸ ਵਿਚ ਵੱਸਣਾ। ਸਾਮੀਪ੍ਯ = ਇਸ਼ਟ ਦੇ ਸਮੀਪ ਨੇੜੇ ਹੋ ਜਾਣਾ। ਸਰੂਪ੍ਯ = ਇਸ਼ਟ ਦੇ ਨਾਲ ਇਕ-ਰੂਪ ਹੋ ਜਾਣਾ। ਸਾਯੁਜ੍ਯ = ਆਪਣੇ ਇਸ਼ਟ ਦੇ ਨਾਲ ਜੁੜ ਜਾਣਾ, ਉਸ ਵਿਚ ਲੀਨ ਹੋ ਜਾਣਾ। ਚਾਰੈ = ਇਹ ਚਾਰੇ ਹੀ ਮੁਕਤੀਆਂ। ਸਿਧਿ ਮਿਲ ਕੈ = (ਚਾਰ ਮੁਕਤੀਆਂ ਅਠਾਰਾਂ) ਸਿੱਧੀਆਂ ਨਾਲ ਮਿਲ ਕੇ। ਦੂਲਹ ਕੀ = ਖਸਮ ਦੀ।
SikhNet (Spanish)Cuando busqué el Refugio de mi Señor, mi Esposo, obtuve las cuatro clases de Emancipación,
ਮੁਕਤਿ ਭਇਓ. ਚਉਹੂੰ ਜੁਗ ਜਾਨਿਓ; ਜਸੁ ਕੀਰਤਿ. ਮਾਥੈ ਛਤ੍ਰੁ ਧਰਿਓ ॥੧॥
mukat bheo. chauhoon jug jaanio; jas keerat. maathai chhatru dhario |1|
Sant Singh KhalsaI am liberated, and famous throughout the four ages; the canopy of praise and fame waves over my head. ||1||
Manmohan SinghI am emancipated, I am renowned through the four ages and the umbrella of praise and commendation waves over my head.
Manmohan Singh (Punjabi)ਮੈਂ ਮੁਕਤ ਹੋ ਗਿਆ ਹਾਂ, ਚਾਰਾਂ ਹੀ ਯੁੱਗਾਂ ਅੰਦਰ ਪਰਸਿੱਧ ਥੀ ਗਿਆ ਹਾਂ ਅਤੇ ਉਸਤਤੀ ਤੇ ਮਹਿਮਾ ਦਾ ਛੱਤ੍ਰ ਮੇਰੇ ਸਿਰ ਉੱਤੇ ਝੂਲਦਾ ਹੈ।
Fareedkot Teekaਵਹੁ ਚਹੁ ਜੁਗੋਂ ਮੇਂ ਮੁਕਤ ਹੂਆ ਜਾਨਿਆ ਗਿਆ ਹੈ ਔ ਤਿਸ ਕੇ ਰਿਦੇ ਮੇਂ ਜਸ ਕੀ ਜੋ (ਰਤਿ) ਪ੍ਰੀਤੀ ਹੈ ਏਹੀ ਮਾਨੋਂ ਸਿਰ ਪਰ ਛਤ੍ਰ ਧਾਰਨ ਕੀਆ ਹੈ॥੧॥
Prof. Sahib Singh(ਜੋ ਮਨੁੱਖ ਉਸ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਇਹ ਹਰੇਕ ਕਿਸਮ ਦੀ) ਮੁਕਤੀ ਮਿਲ ਜਾਂਦੀ ਹੈ, ਉਹ ਮਨੁੱਖ ਚਹੁੰਆਂ ਜੁਗਾਂ ਵਿਚ ਉੱਘਾ ਹੋ ਜਾਂਦਾ ਹੈ, ਉਸ ਦੀ (ਹਰ ਥਾਂ) ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ, ਉਸ ਦੇ ਸਿਰ ਉੱਤੇ ਛਤਰ ਝੁਲਦਾ ਹੈ ॥੧॥ਪਦ ਅਰਥ ਜਾਨਿਓ = ਉੱਘਾ ਹੋ ਗਿਆ ਹੈ। ਜਸੁ = ਸੋਭਾ ॥੧॥
SikhNet (Spanish)y ve, siendo emancipado, soy conocido en las cuatro Yugas, soy aclamado y una canope hondea sobre mi cabeza. (1)
ਰਾਜਾ ਰਾਮ ਜਪਤ; ਕੋ. ਕੋ. ਨ ਤਰਿਓ ॥
raajaa raam japat; ko. ko. na tario |
Sant Singh KhalsaMeditating on the Sovereign Lord God, who has not been saved?
Manmohan SinghWho, who is it, that has not been saved by contemplating the Sovereign Lord?
Manmohan Singh (Punjabi)ਪਾਤਿਸ਼ਾਹ ਪ੍ਰਮੇਸ਼ਰ ਦਾ ਸਿਮਰਨ ਕਰਨ ਦੁਆਰਾ ਕਿਹੜਾ ਕਿਹੜਾ ਪਾਰ ਨਹੀਂ ਉਤਰਿਆ?
Fareedkot Teekaਰਾਜਾ ਰਾਮ ਜਪਤਿਆਂ ਕੌਣ ਕੌਣ ਨਹੀਂ ਤਰਿਆ ਹੈ, ਭਾਵ ਜਿਨ ਜਿਨ ਜਪਾ ਹੈ, ਸੋ ਸਭੀ ਤਰਤੇ ਹੈਂ॥
Prof. Sahib Singhਪਰਕਾਸ਼-ਰੂਪ ਪਰਮਾਤਮਾ ਦਾ ਨਾਮ ਸਿਮਰ ਕੇ ਬੇਅੰਤ ਜੀਵ ਤਰੇ ਹਨ।ਪਦ ਅਰਥ ਕੋ ਕੋ ਨ = ਕੌਣ ਨਹੀਂ?
SikhNet (Spanish)Oh, ¿quién no fue salvado contemplando a su Dios, el Rey?
ਗੁਰ ਉਪਦੇਸਿ ਸਾਧ ਕੀ ਸੰਗਤਿ; ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥
gur upades saadh kee sangat; bhagat bhagat taa ko naam pario |1| rahaau |
Sant Singh KhalsaWhoever follows the Guru's Teachings and joins the Saadh Sangat, the Company of the Holy, is called the most devoted of the devotees. ||1||Pause||
Manmohan SinghWhosoever listens to the Guru's instruction and associates with the saints society; He is called the saint, the saint of the Lord. Pause.
Manmohan Singh (Punjabi)ਜੋ ਗੁਰਾਂ ਦੀ ਸਿਖਮਤ ਸੁਣਦਾ ਹੈ ਅਤੇ ਸਤਿਸੰਗਤ ਅੰਦਰ ਜੁੜਦਾ ਹੈ, ਉਹ ਸੁਆਮੀ ਦਾ ਸੰਤ ਆਖਿਆ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਨੇ ਸੰਤੋਂ ਕੀ ਸੰਗਤਿ ਕਰੀ ਹੈ ਔ ਗੁਰ ਉਪਦੇਸ ਸੁਣਿਆ ਹੈ, ਤਿਸ ਕਾ ਨਾਮੁ ਸੰਸਾਰ ਮੇਂ ਭਗਤ ਭਗਤ ਪੜਾ ਹੈ॥੧॥ ਰਹਾਉ ॥
Prof. Sahib Singhਜਿਸ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਾਧ ਸੰਗਤ ਕੀਤੀ, ਉਸ ਦਾ ਨਾਮ ਭਗਤ ਪੈ ਗਿਆ ॥੧॥ ਰਹਾਉ ॥ਪਦ ਅਰਥ ਉਪਦੇਸਿ = ਉਪਦੇਸ਼ ਦੀ ਰਾਹੀਂ ॥੧॥ ਰਹਾਉ ॥
SikhNet (Spanish)Instruido en la Sabiduría del Guru y asociándose con la Saad Sangat uno es siempre reconocido como el Devoto de Dios. (1-Pausa)
ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ; ਦੇਖਿ ਪ੍ਰਤਾਪੁ ਜਮੁ ਡਰਿਓ ॥
sankh chakr maalaa tilak biraajit; dekh prataap jam ddario |
Sant Singh KhalsaHe is adorned with the conch, the chakra, the mala and the ceremonial tilak mark on his forehead; gazing upon his radiant glory, the Messenger of Death is scared away.
Manmohan SinghHe is embellished with couch, quoit, rosary and sacrificial mark. Beholding his effulgence, Death's courier is scared.
Manmohan Singh (Punjabi)ਉਹ ਸੰਖ, ਚੱਕਰ, ਜਪਣੀ ਅਤੇ ਟਿੱਕੇ ਨਾਲ ਸ਼ਸ਼ੋਭਤ ਹੋਇਆ ਹੋਇਆ ਹੈ। ਉਸਦੇ ਤੱਪ ਤੇਜ਼ ਨੂੰ ਵੇਖ ਕੇ ਮੌਤ ਦਾ ਦੂਤ ਭੈ-ਭੀਤ ਹੋ ਜਾਂਦਾ ਹੈ।
Fareedkot Teekaਪ੍ਰਾਨ ਤਿਆਗ ਸਮੇਂ ਬਿਸਨ ਰੂਪ ਹੂਏ ਹੂਏ ਬੈਕੁੰਠ ਮੇਂ ਸੰਖ ਚਕਰ ਮਾਲਾ ਤਿਲਕ ਸਹਿਤ ਬਿਰਾਜਤੇ ਹੈਂ। ਭਗਤੋਂ ਕਾ ਪ੍ਰਤਾਪੁ ਦੇਖ ਕੇ ਜਮੁ ਡਰਿਆ ਹੈ ਅਰਥਾਤ ਵਹੁ ਤਿਨ ਕੇ ਨਿਕਟ ਨਹੀਂ ਜਾਤਾ॥
Prof. Sahib Singh(ਪ੍ਰਭੂ ਦਾ) ਸੰਖ, ਚੱਕ੍ਰ, ਮਾਲਾ, ਤਿਲਕ ਆਦਿਕ ਚਮਕਦਾ ਵੇਖ ਕੇ, ਪਰਤਾਪ ਵੇਖ ਕੇ, ਜਮਰਾਜ ਭੀ ਸਹਿਮ ਜਾਂਦਾ ਹੈ।ਪਦ ਅਰਥ ਦੇਖਿ ਪ੍ਰਤਾਪੁ = (ਭਗਤ ਦਾ) ਪਰਤਾਪ ਵੇਖ ਕੇ।
SikhNet (Spanish)Observando la concha, el Chakra, el rosario, la marca de azafrán, Yama se espanta, así él se libera de sus miedos,
ਨਿਰਭਉ ਭਏ. ਰਾਮ ਬਲ ਗਰਜਿਤ; ਜਨਮ ਮਰਨ ਸੰਤਾਪ ਹਿਰਿਓ ॥੨॥
nirbhau bhe. raam bal garajit; janam maran santaap hirio |2|
Sant Singh KhalsaHe becomes fearless, and the power of the Lord thunders through him; the pains of birth and death are taken away. ||2||
Manmohan SinghHe becomes fearless, the Lord's power thunders within him and he is rid of the pain of birth and death.
Manmohan Singh (Punjabi)ਉਹ ਨਿਡਰ ਥੀ ਵੰਝਦਾ ਹੈ, ਸਾਹਿਬ ਦੀ ਸੱਤਿਆ ਉਸ ਦੇ ਅੰਦਰ ਗੱਜਦੀ ਹੈ ਅਤੇ ਉਹ ਜੰਮਣ ਤੇ ਮਰਨ ਦੀ ਪੀੜ ਤੋਂ ਖ਼ਲਾਸੀ ਪਾ ਜਾਂਦਾ ਹੈ।
Fareedkot Teekaਭਗਤ ਜਨ ਰਾਮ ਕੇ ਬਲ ਕੋ ਪਾਇ ਕੇ ਨਿਰਭੈ ਹੂਏ ਗਰਜਤੇ ਹੈਂ ਔ ਜਨਮ ਮਰਨ ਕਾ ਦੁਖ ਦੂਰ ਕੀਆ ਹੈ॥੨॥☬ਜੇ ਕਹੇ ਕਿਸੀ ਭਗਤ ਕਾ ਨਾਮ ਤੌ ਕਹੋ? ਤਿਸ ਪਰ ਕਹਤੇ ਹੈਂ:
Prof. Sahib Singh(ਜਿਨ੍ਹਾਂ ਨੇ ਉਸ ਪ੍ਰਭੂ ਨੂੰ ਸਿਮਰਿਆ ਹੈ) ਉਹਨਾਂ ਨੂੰ ਕੋਈ ਡਰ ਨਹੀਂ ਰਹਿ ਜਾਂਦਾ, (ਕਿਉਂਕਿ ਉਹਨਾਂ ਪਾਸੋਂ ਤਾਂ ਜਮ ਭੀ ਡਰਦਾ ਹੈ), ਪ੍ਰਭੂ ਦਾ ਪਰਤਾਪ ਉਹਨਾਂ ਦੇ ਅੰਦਰ ਉਛਾਲੇ ਮਾਰਦਾ ਹੈ, ਉਹਨਾਂ ਦੇ ਜਨਮ ਮਰਨ ਦੇ ਕਲੇਸ਼ ਨਾਸ ਹੋ ਜਾਂਦੇ ਹਨ ॥੨॥ਪਦ ਅਰਥ ਹਿਰਿਓ = ਦੂਰ ਹੋ ਜਾਂਦਾ ਹੈ ॥੨॥
SikhNet (Spanish)el Poder de Dios relampaguea en su interior y se sobrepone a la aflicción del nacimiento y de la muerte. (2)
ਅੰਬਰੀਕ ਕਉ. ਦੀਓ ਅਭੈ ਪਦੁ; ਰਾਜੁ ਭਭੀਖਨ ਅਧਿਕ ਕਰਿਓ ॥
anbareek kau. deeo abhai pad; raaj bhabheekhan adhik kario |
Sant Singh KhalsaThe Lord blessed Ambreek with fearless dignity, and elevated Bhabhikhan to become king.
Manmohan SinghThe Lord blessed Ambrik with fearless dignity and aggrandized the sovereignty of Bhabhikhan.
Manmohan Singh (Punjabi)ਸੁਆਮੀ ਨੇ ਅੰਬਰੀਕ ਨੂੰ ਭੈ-ਰਹਿਤ ਮਰਤਬਾ ਬਖਸ਼ਿਆ ਅਤੇ ਭਭੀਖਣ ਦੀ ਪਾਤਿਸ਼ਾਹੀ ਵਧੇਰੇ ਕਰ ਦਿੱਤੀ।
Fareedkot Teekaਅੰਬਰੀਕ ਭਗਤ ਕੌ ਅਭੈ ਪਦੁ ਦੀਆ ਹੈ ਔ ਭਿਭੀਛਨ ਕਾ ਰਾਜੁ ਆਦਿਕ ਹੀ ਕਰਿਆ ਹੈ। ਪਹਿਲੇ ਭੀ ਗੁਜਾਰੇ ਮਾਤ੍ਰ ਰਾਜੁ ਥਾ ਪੁਨਾ ਰਾਮ ਜੀ ਨੇ ਲੰਕਾ ਪਤੀ ਕਰ ਦੀਆ॥
Prof. Sahib Singh(ਅੰਬਰੀਕ ਨੇ ਨਾਮ ਸਿਮਰਿਆ, ਪ੍ਰਭੂ ਨੇ) ਅੰਬਰੀਕ ਨੂੰ ਨਿਰਭੈਤਾ ਦਾ ਉੱਚਾ ਦਰਜਾ ਬਖ਼ਸ਼ਿਆ (ਤੇ ਦੁਰਬਾਸਾ ਉਸ ਦਾ ਕੁਝ ਵਿਗਾੜ ਨਾ ਸਕਿਆ), ਪ੍ਰਭੂ ਨੇ ਭਭੀਖਣ ਨੂੰ ਰਾਜ ਦੇ ਕੇ ਵੱਡਾ ਬਣਾ ਦਿੱਤਾ;ਪਦ ਅਰਥ ਅੰਬਰੀਕ = ਸੂਰਜ ਬੰਸੀ ਇਕ ਰਾਜਾ; ਪ੍ਰਭੂ ਦਾ ਭਗਤ ਸੀ। ਦੁਰਬਾਸਾ ਰਿਸ਼ੀ ਇਕ ਵਾਰ ਇਸ ਦੇ ਪਾਸ ਆਇਆ, ਤਦੋਂ ਰਾਜੇ ਨੇ ਵਰਤ ਰੱਖਿਆ ਹੋਇਆ ਸੀ, ਰਿਸ਼ੀ ਦੀ ਸੇਵਾ ਚੰਗੀ ਤਰ੍ਹਾਂ ਨਾ ਕਰ ਸਕਿਆ। ਦੁਰਬਾਸਾ ਸਰਾਪ ਦੇਣ ਲੱਗਾ। ਵਿਸ਼ਨੂ ਨੇ ਆਪਣੇ ਭਗਤ ਦੀ ਰੱਖਿਆ ਲਈ ਆਪਣਾ ਸੁਦਰਸ਼ਨ ਚੱਕਰ ਛੱਡਿਆ; ਰਿਸ਼ੀ ਜਾਨ ਬਚਾਉਣ ਲਈ ਨੱਠਾ, ਪਰ ਕੋਈ ਉਸ ਦੀ ਸਹਾਇਤਾ ਨਾ ਕਰ ਸਕਿਆ, ਆਖ਼ਿਰ ਅੰਬਰੀਕ ਨੇ ਹੀ ਬਚਾਇਆ। ਅਧਿਕ = ਵੱਡਾ।
SikhNet (Spanish)Abmrik fue bendecido con el Estado de ausencia de miedos y la Gloria de Babhikan creció más,
ਨਉ ਨਿਧਿ ਠਾਕੁਰਿ ਦਈ ਸੁਦਾਮੈ; ਧ੍ਰੂਅ ਅਟਲੁ. ਅਜਹੂ, ਨ ਟਰਿਓ ॥੩॥
nau nidh tthaakur dee sudaamai; dhraooa attal. ajahoo, na ttario |3|
Sant Singh KhalsaSudama's Lord and Master blessed him with the nine treasures; he made Dhroo permanent and unmoving; as the north star, he still hasn't moved. ||3||
Manmohan SinghThe Lord gave Sudama nine treasure and make Dhru Immovable, wherefrom he has moved not till now.
Manmohan Singh (Punjabi)ਪ੍ਰਭੂ ਨੇ ਸੁਦਾਮੇ ਨੂੰ ਨੌ ਖ਼ਜ਼ਾਨੇ ਬਖ਼ਸ਼ ਦਿੱਤੇ ਅਤੇ ਧਰੂ ਨੂੰ ਅਹਿੱਲ ਬਣਾ ਦਿੱਤਾ, ਜਿਸ ਥਾਂ ਤੋਂ ਉਹ ਹੁਣ ਤਾਂਈਂ ਨਹੀਂ ਹਿੱਲਿਆ।
Fareedkot Teekaਸੁਦਾਮੇ ਭਗਤ ਕੌ ਨੌਨਿਧਿ ਠਾਕੁਰ ਜੀ ਨੇ ਦਿਤੀ ਹੈ, ਪੁਨਃ ਧ੍ਰੂਹ ਭਗਤ ਅਟਲ ਹੂਆ ਜੋ ਅਜ ਤਕ ਭੀ ਅਪਨੇ ਸਥਾਨ ਨਹੀਂ ਟਲਿਆ ਹੈ॥੩॥
Prof. Sahib Singhਸੁਦਾਮੇ (ਗ਼ਰੀਬ) ਨੂੰ ਠਾਕੁਰ ਨੇ ਨੌ ਨਿਧੀਆਂ ਦੇ ਦਿੱਤੀਆਂ, ਧ੍ਰੂ ਨੂੰ ਅਟੱਲ ਪਦਵੀ ਬਖ਼ਸ਼ੀ ਜੋ ਅਜੇ ਤਕ ਕਾਇਮ ਹੈ ॥੩॥ਪਦ ਅਰਥ ਠਾਕੁਰਿ = ਠਾਕੁਰ ਨੇ ॥੩॥
SikhNet (Spanish)Sudham también fue bendecido con los Nueve Tesoros, Dru se volvió eterno y así permanece ahora. (3)
ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ ॥
bhagat het maario haranaakhas; narasingh roop hoe deh dhario |
Sant Singh KhalsaFor the sake of His devotee Prahlaad, God assumed the form of the man-lion, and killed Harnaakhash.
Manmohan SinghAssuming the form and body of Man-lion, the Lord killed Harnakhash, for the sake of His saint.
Manmohan Singh (Punjabi)ਮਨੁਸ਼-ਸ਼ੇਰ ਦਾ ਸਰੂਪ ਤੇ ਸਰੀਰ ਧਾਰ ਕੇ, ਆਪਣੇ ਸੰਤ ਦੀ ਖ਼ਾਤਿਰ ਸੁਆਮੀ ਨੇ ਹਰਨਾਖ਼ਸ਼ ਦਾ ਨਾਸ ਕੀਤਾ।
Fareedkot Teekaਪੁਨ: ਪ੍ਰਹਲਾਦਿ ਭਗਤ ਕੇ ਨਮਿਤ ਨਰਸਿੰਘ ਰੂਪ ਹੋਇ ਕੇ ਨਖੋਂ ਸੇ ਹਰਨਾਖਸ ਕੋ ਮਾਰਿਆ। ਐਸੇ ਭਿਆਨਕ (ਦੇਹ) ਸਰੂਪ ਕੋ ਧਾਰਨ ਕੀਆ ਕਿ ਜਿਸ ਕੋ ਦੇਖ ਕੈ ਸਭ ਦੇਵਤੇ ਡਰ ਗਏ॥
Prof. Sahib Singhਪ੍ਰਭੂ ਨੇ ਆਪਣੇ ਭਗਤ (ਪ੍ਰਹਿਲਾਦ) ਦੀ ਖ਼ਾਤਰ ਨਰਸਿੰਘ ਦਾ ਰੂਪ ਧਾਰਿਆ, ਤੇ ਹਰਨਾਖਸ਼ ਨੂੰ ਮਾਰਿਆ।ਪਦ ਅਰਥ ਭਗਤ ਹੇਤਿ = ਭਗਤ ਦੀ ਖ਼ਾਤਰ। ਦੇਹ ਧਰਿਓ = ਸਰੀਰ ਧਾਰਿਆ।
SikhNet (Spanish)Por el bien de Su Devoto, el Señor destruyó a Harnakash, tomando la forma de hombre león. Dice Nam Dev,
ਨਾਮਾ ਕਹੈ ਭਗਤਿ ਬਸਿ ਕੇਸਵ; ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥
naamaa kahai bhagat bas kesav; ajahoon bal ke duaar kharo |4|1|
Sant Singh KhalsaSays Naam Dayv, the beautiful-haired Lord is in the power of His devotees; He is standing at Balraja's door, even now! ||4||1||
Manmohan SinghSays Namdev, the Lord with beautiful hair, is the power of His devotees and till to-day is standing at Balraja's door.
Manmohan Singh (Punjabi)ਨਾਮ ਦੇਵ ਜੀ ਆਖਦੇ ਹਨ, ਸੁੰਦਰ ਕੇਸਾਂ ਵਾਲਾ ਸੁਆਮੀ ਆਪਣੇ ਅਨੁਰਾਗੀਆਂ ਦੇ ਇਖ਼ਤਿਆਰ ਵਿੱਚ ਹੈ ਅਤੇ ਅਜੇ ਤਾਂਈਂ ਬਲਰਾਜੇ ਦੇ ਬੂਹੇ ਤੇ ਖੜਾ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਭਗਤੋਂ ਕੇ ਸਦਾ ਹੀ (ਬਸਿ) ਅਧੀਨ ਹੈ (ਕੇਸਵ) ਭਗਵਾਨ, ਅਬ ਤਕ ਭੀ ਬਲ ਕੇ ਦੁਆਰੇ ਪਰ ਖੜਾ ਹੈ॥੪॥੧॥
Prof. Sahib Singhਨਾਮਦੇਵ ਆਖਦਾ ਹੈ ਕਿ ਪਰਮਾਤਮਾ ਭਗਤੀ ਦੇ ਅਧੀਨ ਹੈ, (ਵੇਖੋ!) ਅਜੇ ਤਕ ਉਹ (ਆਪਣੇ ਭਗਤ ਰਾਜਾ) ਬਲਿ ਦੇ ਬੂਹੇ ਅੱਗੇ ਖਲੋਤਾ ਹੈ ॥੪॥੧॥ਪਦ ਅਰਥ ਬਸਿ = ਵੱਸ ਵਿਚ। ਕੇਸਵ = ਲੰਮੇ ਕੇਸਾਂ ਵਾਲਾ। ਬਲਿ = ਇਕ ਭਗਤ ਰਾਜਾ ਸੀ; ਇਸ ਨੂੰ ਛਲਣ ਲਈ ਵਿਸ਼ਨੂ ਨੇ ਵਾਮਨ ਅਵਤਾਰ ਧਾਰਿਆ। ਵਾਮਨ = ਰੂਪ ਵਿਚ ਆ ਕੇ ਰਾਜੇ ਪਾਸੋਂ ਢਾਈ ਕਰੂ ਥਾਂ ਮੰਗਿਆ, ਕੁਟੀਆ ਬਣਾਣ ਲਈ। ਪਰ ਮਿਣਨ ਲੱਗਿਆਂ ਦੋ ਕਰੂਆਂ ਨਾਲ ਸਾਰੀ ਧਰਤੀ ਹੀ ਮਿਣ ਲਈ ਅਤੇ ਅੱਧੇ ਕਰੂ ਨਾਲ ਰਾਜੇ ਦਾ ਆਪਣਾ ਸਰੀਰ। ਰਾਜੇ ਨੂੰ ਪਤਾਲ ਜਾ ਅਪੜਾਇਆ। ਜਾਣ ਲੱਗਾ ਤਾਂ ਰਾਜੇ ਆਖਿਆ ਕਿ ਕੁਟੀਆ ਬਣਾਣ ਦਾ ਬਚਨ ਹੁਣ ਪਾਲੋ। ਸੋ, ਹੁਣ ਤਕ ਉਸ ਦੇ ਬੂਹੇ ਅੱਗੇ ਕੁਟੀਆ ਪਾਈ ਬੈਠਾ ਹੈ ॥੪॥੧॥
* ਭਾਵ: ਸਿਮਰਨ ਭਗਤੀ ਦੀ ਮਹਿਮਾ-ਭਗਤੀ ਕਰਨ ਵਾਲੇ ਦੀ ਜਗਤ ਵਿਚ ਸੋਭਾ ਹੁੰਦੀ ਹੈ, ਉਸ ਨੂੰ ਕੋਈ ਡਰ ਨਹੀਂ ਵਿਆਪਦਾ, ਪ੍ਰਭੂ ਆਪ ਹਰ ਵੇਲੇ ਉਸ ਦਾ ਸਹਾਈ ਹੁੰਦਾ ਹੈ। * ਨੋਟ: ਇਸ ਸ਼ਬਦ ਵਿਚ ਨਾਮਦੇਵ ਜੀ ਬੰਦਗੀ ਕਰਨ ਵਾਲੇ ਦੀ ਵਡਿਆਈ ਬਿਆਨ ਕਰਦੇ ਹਨ। 'ਰਹਾਉ' ਦੀ ਤੁਕ ਵਿਚ ਇਹੀ ਕੇਂਦਰੀ ਖ਼ਿਆਲ ਹੈ। ਨਾਮਦੇਵ ਜੀ ਹਿੰਦੂ ਜਾਤੀ ਵਿਚ ਜੰਮੇ-ਪਲੇ ਸਨ; ਹਿੰਦੂਆਂ ਵਿਚ ਇਕ ਪ੍ਰਭੂ ਦੀ ਭਗਤੀ ਦਾ ਪਰਚਾਰ ਕਰਨ ਲੱਗਿਆਂ ਪਰਚਾਰ ਦਾ ਪ੍ਰਭਾਵ ਪਾਣ ਲਈ ਉਹਨਾਂ ਹਿੰਦੂ ਭਗਤਾਂ ਦਾ ਹੀ ਜ਼ਿਕਰ ਕਰ ਸਕਦੇ ਸਨ ਜਿਨ੍ਹਾਂ ਦੀਆਂ ਸਾਖੀਆਂ ਪੁਰਾਣਾਂ ਵਿਚ ਆਈਆਂ, ਤੇ ਜੋ ਆਮ ਲੋਕਾਂ ਵਿਚ ਪਰਸਿੱਧ ਸਨ। ਅੰਬਰੀਕ, ਸੁਦਾਮਾ, ਪ੍ਰਹਿਲਾਦ, ਦਰੋਪਤੀ, ਅਹੱਲਿਆ, ਭਭੀਖਣ, ਬਲਿ, ਧ੍ਰੂ, ਗਜ-ਆਮ ਤੌਰ ਤੇ ਇਹਨਾਂ ਬਾਰੇ ਹੀ ਸਾਖੀਆਂ ਪਰਸਿੱਧ ਸਨ ਤੇ ਹੈਨ। ਗੁਰੂ ਤੇਗ ਬਹਾਦਰ ਸਾਹਿਬ ਪੂਰਬ ਦੇਸ ਵਿਚ ਜਾ ਕੇ ਹਿੰਦੂ ਜਨਤਾ ਨੂੰ ਮੁਗ਼ਲ-ਰਾਜ ਦੇ ਜ਼ੁਲਮਾਂ ਦੇ ਸਹਿਮ ਤੋਂ ਢਾਰਸ ਦੇਣ ਵੇਲੇ ਭੀ ਇਹਨਾਂ ਸਾਖੀਆਂ ਦਾ ਹੀ ਹਵਾਲਾ ਦੇਂਦੇ ਰਹੇ। ਵੇਰਵਾ ਵਿਚ ਗਿਆਂ-ਇਹ ਸਾਖੀਆਂ ਸਿੱਖ ਧਰਮ ਦੇ ਅਨੁਸਾਰ ਹਨ ਜਾਂ ਨਹੀਂ-ਇਸ ਗੱਲ ਦੇ ਛੇੜਨ ਦੀ ਲੋੜ ਨਹੀਂ ਸੀ। ਮੁਗ਼ਲ-ਰਾਜ ਦੇ ਜ਼ੁਲਮਾਂ ਤੋਂ ਸਹਿਮੇ ਹੋਏ ਬੰਦਿਆਂ ਨੂੰ ਉਹਨਾਂ ਦੇ ਆਪਣੇ ਘਰ ਵਿਚੋਂ ਪਰਸਿੱਧ ਭਗਤਾਂ ਦੇ ਨਾਮ ਸੁਣਾ ਕੇ ਹੀ ਮਨੁੱਖਤਾ ਦੀ ਪ੍ਰੇਰਨਾ ਕੀਤੀ ਜਾ ਸਕਦੀ ਸੀ। ਜੇ ਗੁਰੂ ਅਰਜਨ ਦੇਵ ਜੀ ਨੇ ਕਿਸੇ ਜੋਗੀ ਨੂੰ ਇਹ ਆਖਿਆ ਕਿ: "ਚਾਰਿ ਪੁਕਾਰਹਿ ਨਾ ਤੂ ਮਾਨਹਿ
SikhNet (Spanish)el Señor del Cabello Precioso está bajo el influjo de sus Devotos, pues ¿qué no se encuentra él en total calma a la puerta de Balraja? (4-1)