ਰਾਜਨ; ਕਉਨੁ ਤੁਮਾਰੈ ਆਵੈ ॥
raajan; kaun tumaarai aavai |
Sant Singh KhalsaO king, who will come to you?
Manmohan SinghO King, who would visit thee?
Manmohan Singh (Punjabi)ਹੇ ਪਾਤਿਸ਼ਾਹ! ਤੇਰੇ ਕੋਲ ਕੌਣ ਆਵੇ?
Fareedkot Teekaਰੇ ਰਾਜਨ! ਤੁਮਾਰੇ ਕੌਨ ਆਵਤਾ ਹੈ, ਭਾਵ ਤੂੰ ਸਰਧਾਹੀਨ ਹੈਂ॥
Prof. Sahib Singhਹੇ ਰਾਜਾ (ਦੁਰਜੋਧਨ)! ਤੇਰੇ ਘਰ ਕੌਣ ਆਵੇ? (ਮੈਨੂੰ ਤੇਰੇ ਘਰ ਆਉਣ ਦੀ ਖਿੱਚ ਨਹੀਂ ਹੋ ਸਕਦੀ)।ਪਦ ਅਰਥ ਰਾਜਨ = ਹੇ ਰਾਜਾ ਦੁਰਜੋਧਨ! ਤੁਮਾਰੈ = ਤੇਰੇ ਵਲ।
SikhNet (Spanish)Daryodhana pregunta a Krishna, oh Rey, ¿cómo puede uno llegar hasta Tu Hogar?
ਐਸੋ ਭਾਉ. ਬਿਦਰ ਕੋ ਦੇਖਿਓ; ਓਹੁ ਗਰੀਬੁ. ਮੋਹਿ ਭਾਵੈ ॥੧॥ ਰਹਾਉ ॥
aiso bhaau. bidar ko dekhio; ohu gareeb. mohi bhaavai |1| rahaau |
Sant Singh KhalsaI have seen such love from Bidur, that the poor man is pleasing to me. ||1||Pause||
Manmohan SinghI have seen such affection on Vidur's part, that he, the poor man, it pleasing to me. Pause.
Manmohan Singh (Punjabi)ਬਿਦਰ ਦਾ ਮੈਂ ਐਹੋ ਜਿਹਾ ਪਿਆਰ ਵੇਖਿਆ ਹੈ ਕਿ ਉਹ ਗ਼ਰੀਬੜਾ ਮੈਨੂੰ ਚੰਗਾ ਲਗਦਾ ਹੈ। ਠਹਿਰਾਉ।
Fareedkot Teekaਬਿਦਰ ਕੋ ਤੌ ਐਸੋ ਭਾਵ ਦੇਖਿਓ ਹੈ ਕਿ ਮੁਖ ਸੇ ਕੁਛ ਕਹਿਆ ਨਹੀਂ ਜਾਤਾ, ਇਸੀ ਤੇ ਓਹ ਗਰੀਬ ਮੇਰੇ ਕੋ ਸਦੀਵ ਭਾਵਤਾ ਹੈ॥੧॥ ਰਹਾਉ ॥
Prof. Sahib Singhਮੈਂ ਬਿਦਰ ਦਾ ਇਤਨਾ ਪ੍ਰੇਮ ਵੇਖਿਆ ਹੈ ਕਿ ਉਹ ਗ਼ਰੀਬ (ਭੀ) ਮੈਨੂੰ ਪਿਆਰਾ ਲੱਗਦਾ ਹੈ ॥੧॥ ਰਹਾਉ ॥ਪਦ ਅਰਥ ਭਾਉ = ਪਿਆਰ। ਮੋਹਿ = ਮੈਨੂੰ। ਭਾਵੈ = ਚੰਗਾ ਲੱਗਦਾ ਹੈ ॥੧॥ ਰਹਾਉ ॥
SikhNet (Spanish)He visto en Vidura tal Devoción hacia mí, que el pobre ahora complace mi mente. (1-Pausa)
ਹਸਤੀ ਦੇਖਿ. ਭਰਮ ਤੇ ਭੂਲਾ; ਸ੍ਰੀ ਭਗਵਾਨੁ. ਨ ਜਾਨਿਆ ॥
hasatee dekh. bharam te bhoolaa; sree bhagavaan. na jaaniaa |
Sant Singh KhalsaGazing upon your elephants, you have gone astray in doubt; you do not know the Great Lord God.
Manmohan SinghBeholding thine elephants thou are gone astray in doubt and realise not thy Venerable illustrious Lord.
Manmohan Singh (Punjabi)ਆਪਣੇ ਹਾਥੀ ਵੇਖ ਕੇ ਤੂੰ ਭਰਮ ਅੰਦਰ ਕੁਰਾਹੇ ਪੈ ਗਿਆ ਹੈਂ ਅਤੇ ਆਪਣੇ ਪੂਜਨੀਯ ਕੀਰਤੀਮਾਨ ਸੁਆਮੀ ਨੂੰ ਅਨੁਭਵ ਨਹੀਂ ਕਰਦਾ।
Fareedkot Teekaਹਸਤੀ ਆਦਿ ਪਦਾਰਥੋਂ ਕੋ ਦੇਖ ਕੈ ਔ ਪਦਾਰਥੋਂ ਕੇ ਭਰਮ ਮੇਂ ਹੀ ਤੂੰ ਤੌ ਭੂਲ ਰਹਾ। ਮੇਰੇ ਕੌ ਤੈਨੇ ਸ੍ਰੀ ਭਗਵਾਨ ਕਰ ਤੌ ਨਹੀਂ ਜਾਨਿਆ ਹੈ॥
Prof. Sahib Singhਤੂੰ ਹਾਥੀ (ਆਦਿਕ) ਵੇਖ ਕੇ ਮਾਣ ਵਿਚ ਆ ਕੇ ਖੁੰਝ ਗਿਆ ਹੈਂ, ਪਰਮਾਤਮਾ ਨੂੰ ਭੁਲਾ ਬੈਠਾ ਹੈਂ।ਪਦ ਅਰਥ ਹਸਤੀ = ਹਾਥੀ। ਭਰਮ ਤੇ = ਭੁਲੇਖੇ ਨਾਲ। ਭੂਲਾ = ਰੱਬ ਨੂੰ ਭੁਲਾ ਬੈਠਾ ਹੈਂ।
SikhNet (Spanish)Han sido engañados por la idea ilusoria de poseer elefantes y no conocen a Dios,
ਤੁਮਰੋ ਦੂਧੁ. ਬਿਦਰ ਕੋ ਪਾਨੑੋ; ਅੰਮ੍ਰਿਤੁ ਕਰਿ ਮੈ ਮਾਨਿਆ ॥੧॥
tumaro doodh. bidar ko paanao; amrit kar mai maaniaa |1|
Sant Singh KhalsaI judge Bidur's water to be like ambrosial nectar, in comparison with your milk. ||1||
Manmohan SinghI deem Vidur's water as Nectar in comparison with thy milk.
Manmohan Singh (Punjabi)ਤੇਰੇ ਦੁੱਧ ਦੇ ਮੁਕਾਬਲੇ ਤੇ ਮੈਂ ਬਿਦਰ ਦੇ ਪਾਣੀ ਨੂੰ ਆਬਿ-ਹਿਆਤ ਕਰ ਕੇ ਜਾਣਦਾ ਹਾਂ।
Fareedkot Teekaਇਸੀ ਤੇ ਤੁਮਾਰਾ ਦੂਧ ਪਾਣੀ ਕਰ ਕੇ ਜਾਨਾ ਹੈ ਔ ਬਿਦਰ ਕਾ ਪਾਣੀ ਮੈਨੇ ਅੰਮ੍ਰਿਤ ਕਰ ਕੇ ਮਾਨਿਆ ਹੈ॥੧॥
Prof. Sahib Singhਇਕ ਪਾਸੇ ਤੇਰਾ ਦੁੱਧ ਹੈ, ਦੂਜੇ ਪਾਸੇ ਬਿਦਰ ਦਾ ਪਾਣੀ ਹੈ; ਇਹ ਪਾਣੀ ਮੈਨੂੰ ਅੰਮ੍ਰਿਤ ਦਿੱਸਦਾ ਹੈ ॥੧॥ਪਦ ਅਰਥ ਪਾਨ੍ਹ੍ਹੋ = ਪਾਣੀ (ਨੋਟ: ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ॥੧॥
SikhNet (Spanish)pues a diferencia de su leche, el agua de Vidura me sabe a Néctar. (1)
ਖੀਰ ਸਮਾਨਿ. ਸਾਗੁ ਮੈ ਪਾਇਆ; ਗੁਨ ਗਾਵਤ ਰੈਨਿ ਬਿਹਾਨੀ ॥
kheer samaan. saag mai paaeaa; gun gaavat rain bihaanee |
Sant Singh KhalsaI find his rough vegetables to be like rice pudding; the night of my life passes singing the Glorious Praises of the Lord.
Manmohan SinghLike the rice-milk, I have found the vegetable of leaves and my night passed in singing the Lord's praise.
Manmohan Singh (Punjabi)ਬਿਦਰ ਦਾ ਸਾਗ ਮੈਨੂੰ ਤਸਮਈ ਦੇ ਤੁੱਲ ਹੈ ਅਤੇ ਮੇਰੀ ਰਾਤ ਪ੍ਰਭੂ ਦੀ ਮਹਿਮਾ ਗਾਇਨ ਕਰਦਿਆਂ ਗੁਜ਼ਰੀ ਹੈ।
Fareedkot Teekaਕਿਉਂਕਿ ਜਬ ਮੈਂ ਸਾਗ ਮੁਖ ਪਾਇਆ ਤਿਸ ਕੇ ਸਮਾਨ ਤੋ ਖੀਰ ਭੀ ਨ ਮਲੂਮ ਹੂਈ; ਵਾ ਖੀਰ ਕੇ ਤੁਲ ਮੁਖ ਮੇਂ ਸਾਗ ਪਾਯਾ, ਭਾਵ ਲੂਣ ਰਹਿਤ ਥਾ। ਭਗਤੋਂ ਕੇ ਗੁਨ ਗਾਵਤਿਆਂ ਹੀ ਰਾਤ ਬੀਤ ਗਈ॥
Prof. Sahib Singh(ਬਿਦਰ ਦੇ ਘਰ ਦਾ ਰਿੱਝਾ ਹੋਇਆ) ਸਾਗ (ਤੇਰੀ ਰਸੋਈ ਦੀ ਪੱਕੀ) ਖੀਰ ਵਰਗਾ ਮੈਨੂੰ (ਮਿੱਠਾ) ਲੱਗਦਾ ਹੈ, (ਕਿਉਂਕਿ ਬਿਦਰ ਦੇ ਕੋਲ ਰਹਿ ਕੇ ਮੇਰੀ) ਰਾਤ ਪ੍ਰਭੂ ਦੇ ਗੁਣ ਗਾਂਦਿਆਂ ਬੀਤੀ ਹੈ।ਪਦ ਅਰਥ ਰੈਨਿ = ਰਾਤ। ਬਿਨੋਦੀ = ਚੋਜ ਤਮਾਸ਼ੇ ਕਰਨ ਵਾਲਾ, ਮੌਜ ਦਾ ਮਾਲਕ।
SikhNet (Spanish)Me sabe a Gloria, como la mejor de las leches, pues él se pasa las noches cantando las Alabanzas del Señor.
ਕਬੀਰ ਕੋ ਠਾਕੁਰੁ. ਅਨਦ ਬਿਨੋਦੀ; ਜਾਤਿ. ਨ ਕਾਹੂ ਕੀ ਮਾਨੀ ॥੨॥੯॥
kabeer ko tthaakur. anad binodee; jaat. na kaahoo kee maanee |2|9|
Sant Singh KhalsaKabeer's Lord and Master is joyous and blissful; He does not care about anyone's social class. ||2||9||
Manmohan SinghKabir, Lord is joyous and playful and minds not one's caste.
Manmohan Singh (Punjabi)ਕਬੀਰ ਦਾ ਸੁਆਮੀ ਖ਼ੁਸ਼ਬਾਸ਼ (ਆਨੰਦੀ) ਅਤੇ ਖਿਲੰਦੜਾ ਹੈ ਅਤੇ ਕਿਸੇ ਦੀ ਜਾਤੀ ਦੀ ਪਾਰਵਾਹ ਨਹੀਂ ਕਰਦਾ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਐਸਾ ਸੁਆਮੀ ਅਨੰਦੀ ਔ ਕੌਤਕੀ ਹੈ, ਜਿਸ ਨੇ ਕਿਸੀ ਕੀ ਜਾਤੀ ਨਹੀਂ ਮੰਨੀ ਭਗਤੀ ਕਰ ਪ੍ਰਸੰਨ ਹੋਤਾ ਹੈ॥੨॥੯॥
Prof. Sahib Singhਕਬੀਰ ਦਾ ਮਾਲਕ ਪ੍ਰਭੂ ਆਨੰਦ ਤੇ ਮੌਜ ਦਾ ਮਾਲਕ ਹੈ (ਜਿਵੇਂ ਉਸ ਨੇ ਕ੍ਰਿਸ਼ਨ-ਰੂਪ ਵਿਚ ਆ ਕੇ ਕਿਸੇ ਦੇ ਉੱਚੇ ਮਰਾਤਬੇ ਦੀ ਪਰਵਾਹ ਨਹੀਂ ਕੀਤੀ, ਤਿਵੇਂ) ਉਹ ਕਿਸੇ ਦੀ ਉੱਚੀ ਜਾਤ ਦੀ ਪਰਵਾਹ ਨਹੀਂ ਕਰਦਾ ॥੨॥੯॥ਪਦ ਅਰਥ ਨ ਮਾਨੀ = ਨਹੀਂ ਮੰਨਦਾ, ਪਰਵਾਹ ਨਹੀਂ ਕਰਦਾ ॥੨॥੯॥
* ਸ਼ਬਦ ਦਾ ਭਾਵ: ਪਰਮਾਤਮਾ ਪਿਆਰ ਦਾ ਭੁੱਖਾ ਹੈ। ਕਿਸੇ ਦੇ ਉੱਚੇ ਮਰਾਤਬੇ ਜਾਂ ਉੱਚੀ ਜਾਤ ਦੀ ਉਸ ਨੂੰ ਖਿੱਚ ਨਹੀਂ ਪੈ ਸਕਦੀ। * ਨੋਟ: ਕ੍ਰਿਸ਼ਨ ਜੀ ਇਕ ਵਾਰੀ ਹਸਤਨਾ ਪੁਰ ਗਏ। ਰਾਜ ਕੌਰਵਾਂ ਦਾ ਸੀ। ਕੌਰਵ ਰਾਜ-ਮਦ ਵਿਚ ਇਹ ਖ਼ਿਆਲ ਕਰਦੇ ਰਹੇ ਕਿ ਕ੍ਰਿਸ਼ਨ ਜੀ ਸਾਡੇ ਪਾਸ ਆਉਣਗੇ। ਪਰ ਉਹ ਆਪਣੇ ਗ਼ਰੀਬ ਭਗਤ ਬਿਦਰ ਦੇ ਘਰ ਚਲੇ ਗਏ। ਰਾਜੇ ਦੁਰਜੋਧਨ ਨੇ ਇਹ ਗਿਲਾ ਕੀਤਾ। ਕ੍ਰਿਸ਼ਨ ਜੀ ਨੇ ਉੱਤਰ ਦਿੱਤਾ ਕਿ ਤੁਹਾਨੂੰ ਆਪਣੇ ਰਾਜ ਦਾ ਮਾਣ ਹੈ, ਬਿਦਰ ਭਾਵੇਂ ਗਰੀਬੜਾ ਹੈ, ਉਸ ਦੇ ਪਾਸ ਰਿਹਾਂ ਸਮਾ ਭਜਨ-ਭਗਤੀ ਵਿਚ ਗੁਜ਼ਾਰਿਆ ਹੈ। ਇਸ ਸ਼ਬਦ ਵਿਚ ਕਬੀਰ ਜੀ ਕ੍ਰਿਸ਼ਨ ਜੀ ਦੇ ਦੁਰਜੋਧਨ ਨੂੰ ਦਿੱਤੇ ਉੱਤਰ ਦਾ ਹਵਾਲਾ ਦੇ ਕੇ ਆਖਦੇ ਹਨ ਕਿ ਪ੍ਰਭੂ ਨੂੰ ਕਿਸੇ ਦਾ ਉੱਚਾ ਮਰਾਤਬਾ ਜਾਂ ਉੱਚੀ ਜਾਤ ਕਬੂਲ ਨਹੀਂ, ਉਸ ਨੂੰ ਪ੍ਰੇਮ ਹੀ ਚੰਗਾ ਲੱਗਦਾ ਹੈ।
SikhNet (Spanish)Oh rey, Maravilloso y Misterioso es el Maestro de Kabir, y no está para nada impresionado por la casta elevada. (2-9)