ਸੋਰਠਿ ਮਹਲਾ ੩ ਚੌਤੁਕੇ ॥
soratth mahalaa 3 chauatuke |
Sant Singh KhalsaSorat'h, Third Mehl, Chau-Thukay:
Manmohan SinghSorath 3rd Guru. Chautuke.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ। ਚੌਤੁਕੇ।
Fareedkot Teekaਚਾਰ ਤੁਕ ਕੀ ਏਕ ਪੌੜੀ ਹੋਗੀ।
Prof. Sahib Singhਪਦ ਅਰਥ ਚੌਤੁਕੇ = ਉਹ ਸ਼ਬਦ ਜਿਨ੍ਹਾਂ ਦੇ ਹਰੇਕ 'ਬੰਦ' ਵਿਚ ਚਾਰ ਚਾਰ ਤੁਕਾਂ ਹੁੰਦੀਆਂ ਹਨ।
SikhNet (Spanish)Sorath, Mejl Guru Amar Das, Tercer Canal Divino, Cha-Tukas.
ਸਚੀ ਭਗਤਿ ਸਤਿਗੁਰ ਤੇ ਹੋਵੈ; ਸਚੀ ਹਿਰਦੈ ਬਾਣੀ ॥
sachee bhagat satigur te hovai; sachee hiradai baanee |
Sant Singh KhalsaTrue devotional worship is obtained only through the True Guru, when the True Word of His Bani is in the heart.
Manmohan SinghTrue worship is obtained through the True Guru and then, the True Gurbani abides in man's mind.
Manmohan Singh (Punjabi)ਸੱਚੀ ਉਪਾਸ਼ਨਾ, ਸੱਚੇ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ ਤਦ, ਸੱਚੀ ਗੁਰਬਾਣੀ ਬੰਦੇ ਦੇ ਮਨ ਵਿੱਚ ਵੱਸ ਜਾਂਦੀ ਹੈ।
Fareedkot Teekaਸਚੀ ਭਗਤੀ ਸਤਿਗੁਰੋਂ ਸੇ ਤਿਨ ਕੋ ਪ੍ਰਾਪਤਿ ਹੋਤੀ ਹੈ ਜਿਨ ਕੇ ਹਿਰਦ੍ਯ ਮੇਂ ਉਪਦੇਸ ਰੂਪ ਸਚੀ ਬਾਣੀ ਬਸਤੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਭਗਤੀ ਹੋ ਸਕਦੀ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹਿਰਦੇ ਵਿਚ ਟਿਕ ਜਾਂਦੀ ਹੈ।ਪਦ ਅਰਥ ਸਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਹੀ ਭਗਤੀ। ਤੇ = ਤੋਂ, ਦੀ ਰਾਹੀਂ। ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ।
SikhNet (Spanish)La Alabanza Verdadera se da a través de la Palabra del Verdadero Guru.
ਸਤਿਗੁਰੁ ਸੇਵੇ ਸਦਾ ਸੁਖੁ ਪਾਏ; ਹਉਮੈ ਸਬਦਿ ਸਮਾਣੀ ॥
satigur seve sadaa sukh paae; haumai sabad samaanee |
Sant Singh KhalsaServing the True Guru, eternal peace is obtained; egotism is obliterated through the Word of the Shabad.
Manmohan SinghHe who serves the True Guru gathers eternal peace and his ego is obliterated through the Name.
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਸਦੀਵੀ ਆਰਾਮ ਪਾਉਂਦਾ ਹੈ ਅਤੇ ਉਸ ਦੀ ਹੰਗਤਾ ਨਾਮ ਰਾਹੀਂ ਮਿਟ ਜਾਂਦੀ ਹੈ।
Fareedkot Teekaਜੋ ਸਤਿਗੁਰੋਂ ਕੋ ਸੇਵਤਾ ਹੈ, ਸੋ ਨਿਤ੍ਯ ਸੁਖ ਕੋ ਪਾਵਤਾ ਹੈ ਔਰ ਹੰਤਾ ਮਮਤਾ ਤਿਸ ਕੀ ਗੁਰ ਉਪਦੇਸ ਸੇ ਸਮਾਇ ਗਈ ਹੈ, ਭਾਵ ਨਸਟ ਹੋ ਗਈ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਸਦਾ ਸੁਖ ਮਾਣਦਾ ਹੈ, ਉਸ ਦੀ ਹਉਮੈ ਗੁਰੂ ਦੇ ਸ਼ਬਦ ਵਿਚ ਹੀ ਮੁੱਕ ਜਾਂਦੀ ਹੈ।ਪਦ ਅਰਥ ਸਬਦਿ = ਸ਼ਬਦ ਵਿਚ।
SikhNet (Spanish)Aquél que sirve al Verdadero Guru, obtiene el Éxtasis Eterno, y su ego es aplacado a través de la Palabra.
ਬਿਨੁ ਗੁਰ ਸਾਚੇ. ਭਗਤਿ, ਨ ਹੋਵੀ; ਹੋਰ ਭੂਲੀ ਫਿਰੈ ਇਆਣੀ ॥
bin gur saache. bhagat, na hovee; hor bhoolee firai eaanee |
Sant Singh KhalsaWithout the Guru, there is no true devotion; otherwise, people wander around, deluded by ignorance.
Manmohan SinghWithout the True Guru, there can be no devotional service and without it the world is gone astray in ignorance.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਪ੍ਰੇਮਮਈ ਸੇਵਾ ਨਹੀਂ ਹੋ ਸਕਦੀ, ਤੇ ਇਸ ਤੋਂ ਬਿਨਾ ਦੁਨੀਆਂ ਇੰਞਾਣ-ਪੁਣੇ ਵਿੱਚ ਕਰਾਹੇ ਪਈ ਹੋਈ ਹੈ।
Fareedkot Teekaਸਚੇ ਸਤਗੁਰੋਂ ਸੇ ਬਿਨਾਂ ਭਗਤਿ ਨਹੀਂ ਹੋ ਸਕਤੀ ਹੈ ਔਰ ਜਿਨ ਕੀ (ਇਆਣੀ) ਮੂਰਖ ਬੁਧੀ ਹੈ, ਸੋ (ਹੋਰ) ਅੰਨਸ੍ਰਿਸਟੀ ਦ੍ਵੈਤ ਭਾਵ ਮੇਂ ਭੂਲੀ ਫਿਰਤੀ ਹੈ॥
Prof. Sahib Singhਸੱਚੇ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ, ਜੇਹੜੀ ਅੰਞਾਣ ਲੁਕਾਈ ਗੁਰੂ ਦੇ ਦਰ ਤੇ ਨਹੀਂ ਆਉਂਦੀ, ਉਹ ਕੁਰਾਹੇ ਪਈ ਰਹਿੰਦੀ ਹੈ।ਪਦ ਅਰਥ ਹੋਰ ਇਆਣੀ = ਉਹ ਅੰਞਾਣ ਲੁਕਾਈ ਜੇਹੜੀ ਗੁਰੂ ਦੀ ਸਰਨ ਨਹੀਂ ਪੈਂਦੀ।
SikhNet (Spanish)Sin el Verdadero Guru no existe la Alabanza y el mundo es desviado en la ignorancia.
ਮਨਮੁਖਿ ਫਿਰਹਿ. ਸਦਾ ਦੁਖੁ ਪਾਵਹਿ; ਡੂਬਿ ਮੁਏ. ਵਿਣੁ ਪਾਣੀ ॥੧॥
manamukh fireh. sadaa dukh paaveh; ddoob mue. vin paanee |1|
Sant Singh KhalsaThe self-willed manmukhs wander around, suffering in constant pain; they drown and die, even without water. ||1||
Manmohan SinghThe self-willed roam about aimlessly. They ever suffer pain and are drowned to death without water.
Manmohan Singh (Punjabi)ਆਪ ਹੁਦਰੇ ਬਿਨਾ ਮਤਲਬੋਂ ਭਟਕਦੇ ਫਿਰਦੇ ਹਨ। ਉਹ ਹਮੇਸ਼ਾਂ ਤਕਲੀਫ ਉਠਾਉਂਦੇ ਹਨ, ਅਤੇ ਜਲ ਦੇ ਬਗੈਰ ਹੀ ਡੁੱਬ ਕੇ ਮਰ ਜਾਂਦੇ ਹਨ।
Fareedkot Teekaਜਿਨੋਂ ਨੇ ਗੁਰੂ ਨਹੀਂ ਧਾਰਨ ਕੀਆ ਹੈ ਐਸੇ ਮਨਮੁਖ ਨਿਤ ਹੀ ਜਨਮ ਮਰਣੇ ਕੇ ਚਕ੍ਰ ਮੇਂ ਭ੍ਰਮਤੇ ਫਿਰਤੇ ਹੈਂ ਔਰ ਨਿਤ ਹੀ ਦੁਖੋਂ ਕੋ ਪ੍ਰਾਪਤ ਹੋਤੇ ਹੈਂ ਔਰ (ਵਿਣੁ ਪਾਣੀ) ਮ੍ਰਿਗ ਤ੍ਰਿਸਨਾ ਰੂਪ ਔਰ ਬਿਸ੍ਯ ਬਾਸਨਾ ਮੇਂ ਡੁਬ ਮਰੇ ਹੈਂ॥੧॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਦੇ ਫਿਰਦੇ ਹਨ, ਸਦਾ ਦੁੱਖ ਪਾਂਦੇ ਹਨ; ਉਹ, ਮਾਨੋ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ ॥੧॥ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ॥੧॥
SikhNet (Spanish)El hombre lleno de ego viaja sin rumbo, siempre está triste y desperdicia su vida en vano.(1)
ਭਾਈ ਰੇ; ਸਦਾ ਰਹਹੁ ਸਰਣਾਈ ॥
bhaaee re; sadaa rahahu saranaaee |
Sant Singh KhalsaO Siblings of Destiny, remain forever in the Lord's Sanctuary, under His Protection.
Manmohan SinghO brother, ever remain thou under the Lord's protection.
Manmohan Singh (Punjabi)ਹੇ ਵੀਰ! ਤੂੰ ਸਦੀਵ ਹੀ ਪ੍ਰਭੂ ਦੀ ਪਨਾਹ ਹੇਠਾਂ ਵਿਚਰ।
Fareedkot Teekaਹੇ ਭਾਈ! ਸਦੀਵਕਾਲ ਅਕਾਲ ਪੁਰਖ ਕੀ ਸਰਣ ਮੇਂ ਪਰਾਪਤ ਰਹੁ॥
Prof. Sahib Singhਹੇ ਭਾਈ! ਸਦਾ ਗੁਰੂ ਦੀ ਸਰਨ ਟਿਕਿਆ ਰਹੁ।ਪਦ ਅਰਥ ਰਹਹੁ = ਟਿਕਿਆ ਰਹੁ।
SikhNet (Spanish)Oh hermano, busca siempre el Refugio del Señor, Quien te ve a con Su Mirada de Gracia,
ਆਪਣੀ ਨਦਰਿ ਕਰੇ ਪਤਿ ਰਾਖੈ; ਹਰਿ ਨਾਮੋ ਦੇ ਵਡਿਆਈ ॥ ਰਹਾਉ ॥
aapanee nadar kare pat raakhai; har naamo de vaddiaaee | rahaau |
Sant Singh KhalsaBestowing His Glance of Grace, He preserves our honor, and blesses us with the glory of the Lord's Name. ||Pause||
Manmohan SinghShowering His benediction, the Lord saves the mortal's honour and blesses him with the glory of His Name. Pause.
Manmohan Singh (Punjabi)ਆਪਣੀ ਮਿਹਰ ਧਾਰ ਕੇ, ਪ੍ਰਭੂ ਪ੍ਰਾਣੀ ਦੀ ਇੱਜ਼ਤ-ਆਬਰੂ ਬਰਕਰਾਰ ਰੱਖਦਾ ਹੈ ਅਤੇ ਉਸ ਨੂੰ ਆਪਣੇ ਨਾਮ ਦੀ ਬਜ਼ੁਰਗੀ ਪ੍ਰਦਾਨ ਕਰਦਾ ਹੈ। ਠਹਿਰਾਉ।
Fareedkot Teekaਪਰਮੇਸ੍ਵਰ ਅਪਨੀ ਕ੍ਰਿਪਾ ਦ੍ਰਿਸਟਿ ਕਰ ਕੇ ਭਗਤੋਂ ਕੀ ਪ੍ਰਤਿਸਟਾ ਰਾਖਤਾ ਹੈ ਔਰ ਸੋ ਹਰੀ ਅਪਨੇ ਨਾਮ ਕੀ ਵਡਿਆਈ ਦੇਤਾ ਹੈ॥ ਰਹਾਉ ॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ, ਉਸ ਉਤੇ ਗੁਰੂ) ਆਪਣੀ ਮੇਹਰ ਦੀ ਨਿਗਾਹ ਕਰਦਾ ਹੈ; ਉਸ ਦੀ ਇੱਜ਼ਤ ਰੱਖਦਾ ਹੈ, ਉਸ ਨੂੰ ਪ੍ਰਭੂ ਦਾ ਨਾਮ ਬਖ਼ਸ਼ਦਾ ਹੈ (ਜੋ ਇਕ ਵੱਡੀ) ਇੱਜ਼ਤ ਹੈ ਰਹਾਉ॥ਪਦ ਅਰਥ ਪਤਿ = ਇੱਜ਼ਤ ॥ਰਹਾਉ॥
SikhNet (Spanish)salva tu Honor y te bendice con la Gloria de Su Nombre. (Pausa)
ਪੂਰੇ ਗੁਰ ਤੇ. ਆਪੁ ਪਛਾਤਾ; ਸਬਦਿ ਸਚੈ ਵੀਚਾਰਾ ॥
poore gur te. aap pachhaataa; sabad sachai veechaaraa |
Sant Singh KhalsaThrough the Perfect Guru, one comes to understand himself, contemplating the True Word of the Shabad.
Manmohan SinghBy pondering over the True Name, through the Perfect Guru, man comes to understand his-own-self.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਬੰਦਾ ਆਪਣੇ ਆਪ ਨੂੰ ਸਮਝ ਲੈਂਦਾ ਹੈ।
Fareedkot Teekaਜਿਨ ਗੁਰਮੁਖੋਂ ਨੇ ਪੂਰੇ ਸਤਗੁਰੋਂ ਸੇ ਸਚੇ ਸਬਦ ਕਾ ਬੀਚਾਰ ਕੀਆ ਹੈ ਤਿਨੋਂ ਨੇ ਆਪ ਕੋ ਪਛਾਨਾ ਹੈ॥
Prof. Sahib Singhਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਸ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ।ਪਦ ਅਰਥ ਆਪੁ = ਆਪਣਾ ਆਪ, ਆਪਣਾ ਆਤਮਕ ਜੀਵਨ।
SikhNet (Spanish)En nuestro corazón vive la Vida de toda vida, y uno es liberado del enojo, del ego y de la lujuria,
ਹਿਰਦੈ ਜਗਜੀਵਨੁ ਸਦ ਵਸਿਆ; ਤਜਿ ਕਾਮੁ ਕ੍ਰੋਧੁ ਅਹੰਕਾਰਾ ॥
hiradai jagajeevan sad vasiaa; taj kaam krodh ahankaaraa |
Sant Singh KhalsaThe Lord, the Life of the world, ever abides in his heart, and he renounces sexual desire, anger and egotism.
Manmohan SinghHe forsakes lust, wrath and pride and God, the Life of the world, ever abides in his mind.
Manmohan Singh (Punjabi)ਉਹ ਭੋਗ-ਬਿਲਾਸ, ਗੁੱਸੇ ਅਤੇ ਹੰਕਾਰ ਨੂੰ ਛੱਡ ਦਿੰਦਾ ਹੈ ਅਤੇ ਜਗਤ ਦੀ ਜਿੰਦ-ਜਾਨ ਹਰੀ ਹਮੇਸ਼ਾਂ ਉਸ ਦੇ ਮਨ ਵਿੱਚ ਵੱਸਦਾ ਹੈ।
Fareedkot Teekaਤਿਨ ਕੇ ਹ੍ਰਿਦ੍ਯ ਮੇਂ (ਜਗਜੀਵਨੁ) ਅਕਾਲ ਪੁਰਖ ਬਸਾ ਹੈ ਔਰ ਕਾਮ ਕ੍ਰੋਧ ਔ ਅਹੰਕਾਰ ਕਾ ਤ੍ਯਾਗ ਕੀਆ ਹੈ॥
Prof. Sahib Singhਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਤਿਆਗਣ ਨਾਲ ਉਸ ਦੇ ਹਿਰਦੇ ਵਿਚ ਜਗਤ ਦਾ ਜੀਵਨ ਪ੍ਰਭੂ ਸਦਾ ਲਈ ਆ ਵੱਸਿਆ।ਪਦ ਅਰਥ ਹਿਰਦੈ = ਹਿਰਦੇ ਵਿਚ। ਸਦ = ਸਦਾ। ਤਜਿ = ਤਜ ਕੇ।
SikhNet (Spanish)cuando uno ve la Presencia del Señor en todas partes y enaltece en su corazón el Nombre Infinito.
ਸਦਾ ਹਜੂਰਿ ਰਵਿਆ ਸਭ ਠਾਈ; ਹਿਰਦੈ ਨਾਮੁ ਅਪਾਰਾ ॥
sadaa hajoor raviaa sabh tthaaee; hiradai naam apaaraa |
Sant Singh KhalsaThe Lord is ever-present, permeating and pervading all places; the Name of the Infinite Lord is enshrined within the heart.
Manmohan SinghWithin him mind, he enshrine the Name of the Infinite Lord, who is ever present and is contained in all the places.
Manmohan Singh (Punjabi)ਹਮੇਸ਼ਾਂ ਅੰਗ ਸੰਗ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਬੇਅੰਤ ਸੁਆਮੀ ਦੇ ਨਾਮ ਨੂੰ ਉਹ ਆਪਣੇ ਮਨ ਅੰਦਰ ਇਕੱਤਰ ਕਰਦਾ ਹੈ।
Fareedkot Teekaਨਿਤ੍ਯ ਨਿਕਟ ਸਰਬਥਾ ਰਮਣ ਕਰਨੇ ਵਾਲਾ ਜੋ ਅਪਾਰ ਹੈ, ਤਿਸ ਕਾ ਨਾਮੁ ਹਿਰਦੇ ਮੇਂ ਪ੍ਰਾਪਤ ਹੂਆ ਹੈ॥
Prof. Sahib Singhਬੇਅੰਤ ਪ੍ਰਭੂ ਦਾ ਨਾਮ ਉਸ ਦੇ ਹਿਰਦੇ ਵਿਚ ਆ ਵੱਸਣ ਕਰਕੇ ਪ੍ਰਭੂ ਉਸ ਨੂੰ ਹਰ ਵੇਲੇ ਅੰਗ-ਸੰਗ ਵੱਸਦਾ ਦਿੱਸ ਪਿਆ, ਸਭ ਥਾਵਾਂ ਵਿਚ ਮੌਜੂਦ ਦਿੱਸ ਪਿਆ।ਪਦ ਅਰਥ ਰਵਿਆ = ਵਿਆਪਕ।
SikhNet (Spanish)A través de la Palabra del Shabd, el Naam sabe dulce;
ਜੁਗਿ ਜੁਗਿ ਬਾਣੀ ਸਬਦਿ ਪਛਾਣੀ; ਨਾਉ ਮੀਠਾ ਮਨਹਿ ਪਿਆਰਾ ॥੨॥
jug jug baanee sabad pachhaanee; naau meetthaa maneh piaaraa |2|
Sant Singh KhalsaThroughout the ages, through the Word of His Bani, His Shabad is realized, and the Name becomes so sweet and beloved to the mind. ||2||
Manmohan SinghIn all the ages, it is through the Divine word, that the Lord is recognised and the Name becomes sweet and dear unto the mind.
Manmohan Singh (Punjabi)ਸਾਰਿਆਂ ਯੁੱਗਾਂ ਅੰਦਰ ਈਸ਼ਵਰੀ ਕਲਾਮ ਰਾਹੀਂ ਹੀ ਸਾਹਿਬ ਸਿਞਾਣਿਆ ਜਾਂਦਾ ਹੈ ਅਤੇ ਚਿੱਤ ਨੂੰ ਨਾਮ ਮਿੱਠੜਾ ਅਤੇ ਪਿਆਰਾ ਲੱਗਦਾ ਹੈ।
Fareedkot Teekaਗੁਰ ਸਬਦ ਕਰ ਜਿਸ ਕੋ ਨਾਮ ਮੀਠਾ ਪ੍ਯਾਰਾ ਲਗਾ ਹੈ, ਤਿਸ ਨੇ ਜੁਗ ਜੁਗ ਮੇਂ ਪਰਮੇਸ੍ਵਰ ਕੀ (ਬਾਣੀ) ਬਨਾਵਟ ਪਛਾਣੀ ਹੈ ਕਿ ਨਾਮ ਰੂਪਾਤਮਕ ਹੈ॥੨॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਇਹ ਪਛਾਣ ਆ ਗਈ ਕਿ (ਪਰਮਾਤਮਾ ਨਾਲ ਮਿਲਾਪ ਦਾ ਵਸੀਲਾ) ਹਰੇਕ ਜੁਗ ਵਿਚ ਗੁਰੂ ਦੀ ਬਾਣੀ ਹੀ ਹੈ, ਪਰਮਾਤਮਾ ਦਾ ਨਾਮ ਉਸ ਨੂੰ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪਿਆ ॥੨॥ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ। ਸਬਦਿ = ਸ਼ਬਦ ਦੀ ਰਾਹੀਂ। ਮਨਹਿ = ਮਨ ਵਿਚ ॥੨॥
SikhNet (Spanish)así es como la Palabra del Shabd es conocida época tras época. (2)
ਸਤਿਗੁਰੁ ਸੇਵਿ ਜਿਨਿ ਨਾਮੁ ਪਛਾਤਾ; ਸਫਲ ਜਨਮੁ ਜਗਿ ਆਇਆ ॥
satigur sev jin naam pachhaataa; safal janam jag aaeaa |
Sant Singh KhalsaServing the Guru, one realizes the Naam, the Name of the Lord; fruitful is his life, and his coming into the world.
Manmohan SinghFruitful is the birth and advent in this world of him, who by serving the True Guru, realises the Name.
Manmohan Singh (Punjabi)ਫਲਦਾਇਕ ਹੈ ਇਸ ਜਹਾਨ ਵਿੱਚ ਉਸ ਦਾ ਜੰਮਣਾ ਅਤੇ ਆਗਮਨ ਜੋ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਨਾਮ ਨੂੰ ਸਿੰਞਾਣਦਾ ਹੈ।
Fareedkot Teekaਜਿਨ ਗੁਰਮੁਖੋਂ ਨੇ ਸਤਗੁਰੋਂ ਕੇ ਸੇਵ ਕਰ ਕੇ ਨਾਮ ਕੋ ਪਛਾਨਾ ਹੈ, ਤਿਨ ਕਾ ਸੰਸਾਰ ਮੇਂ ਸਫਲ ਜਨਮ ਗਿਨਤੀ ਮੇਂ ਆਯਾ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾ ਲਈ, ਜਗਤ ਵਿਚ ਆ ਕੇ ਉਸਦੀ ਜ਼ਿੰਦਗੀ ਕਾਮਯਾਬ ਹੋ ਗਈ।ਪਦ ਅਰਥ ਜਿਨਿ = ਜਿਸ ਨੇ। ਪਛਾਤਾ = ਸਾਂਝ ਪਾਈ। ਜਗਿ = ਜਗਤ ਵਿਚ।
SikhNet (Spanish)Aquél que sirve al Verdadero Guru, le es revelado el Nombre, y es bendecido con una forma humana.
ਹਰਿ ਰਸੁ ਚਾਖਿ. ਸਦਾ ਮਨੁ ਤ੍ਰਿਪਤਿਆ; ਗੁਣ ਗਾਵੈ ਗੁਣੀ ਅਘਾਇਆ ॥
har ras chaakh. sadaa man tripatiaa; gun gaavai gunee aghaaeaa |
Sant Singh KhalsaTasting the sublime elixir of the Lord, his mind is satisfied and satiated forever; singing the Glories of the Glorious Lord, he is fulfilled and satisfied.
Manmohan SinghTasting God's elixir, his soul is sated for aye, and singing the praise of the praise-worthy Lord, he remains content.
Manmohan Singh (Punjabi)ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ, ਉਸ ਦੀ ਆਤਮਾ ਹਮੇਸ਼ਾਂ ਲਈ ਰੱਜ ਜਾਂਦੀ ਹੈ ਅਤੇ ਸ਼ਲਾਘਾਯੋਗ ਸੁਆਮੀ ਦੀ ਸਿਫ਼ਤ ਸ਼ਲਾਘਾ ਗਾਇਨ ਕਰ ਉਹ ਸੰਤੁਸ਼ਟ ਹੋਇਆ ਰਹਿੰਦਾ ਹੈ।
Fareedkot Teekaਹਰਿ ਰਸ ਕੋ ਚਾਖਨੇ ਕਰ ਕੇ ਮਨੁ ਉਨ ਕਾ ਨਿਤਹੀ ਤ੍ਰਿਪਤਿ ਭਯਾ ਹੈ, ਜੋ ਕੋਈ (ਗੁਣੀ) ਗੁਣੋਂ ਵਾਲੇ ਅਕਾਲ ਪੁਰਖ ਕੇ ਗੁਣ ਗਾਯਨ ਕਰਤਾ ਹੈ, ਸੋ ਸੰਸਾਰ ਮੇਂ (ਅਘਾਇਆ) ਰਜਿਆ ਹੈ॥
Prof. Sahib Singhਪਰਮਾਤਮਾ ਦੇ ਨਾਮ ਸੁਆਦ ਚੱਖ ਕੇ ਉਸ ਦਾ ਮਨ ਸਦਾ ਲਈ ਤ੍ਰਿਪਤ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਤੇ, ਗੁਣਾਂ ਦੀ ਰਾਹੀਂ ਮਾਇਆ ਵਲੋਂ ਰੱਜ ਜਾਂਦਾ ਹੈ।ਪਦ ਅਰਥ ਗੁਣੀ = ਗੁਣਾਂ ਦੀ ਰਾਹੀਂ। ਅਗਾਇਆ = ਮਾਇਆ ਵਲੋਂ ਰੱਜ ਜਾਂਦਾ ਹੈ।
SikhNet (Spanish)Su mente está saciada probando la Esencia del Señor y cantando Su Alabanza, es feliz.
ਕਮਲੁ ਪ੍ਰਗਾਸਿ ਸਦਾ ਰੰਗਿ ਰਾਤਾ; ਅਨਹਦ ਸਬਦੁ ਵਜਾਇਆ ॥
kamal pragaas sadaa rang raataa; anahad sabad vajaaeaa |
Sant Singh KhalsaThe lotus of his heart blossoms forth, he is ever imbued with the Lord's Love, and the unstruck melody of the Shabad resounds within him.
Manmohan SinghHis heart lotus blossoms, with Lord's love, he is ever imbued with joy and within him resounds the celestial strain.
Manmohan Singh (Punjabi)ਉਸ ਦਾ ਦਿਲ-ਕੰਵਲ ਖਿੜ ਜਾਂਦਾ ਹੈ ਅਤੇ ਪ੍ਰਭੂ ਦੇ ਪ੍ਰੇਮ ਨਾਲ ਉਹ ਹਮੇਸ਼ਾਂ ਲਈ ਰੰਗਿਆ ਜਾਂਦਾ ਹੈ ਅਤੇ ਉਸ ਦੇ ਅੰਦਰ ਬੈਕੁੰਠੀ-ਕੀਰਤਨ ਗੂੰਜਦਾ ਹੈ।
Fareedkot Teekaਤਿਨ ਕਾ ਹ੍ਰਿਦ੍ਯ ਕਮਲ ਪ੍ਰਕਾਸਿਤ ਹੂਆ ਹੈ ਅਰੁ ਸਦੀਵ ਤਿਨ ਕਾ ਮਨ ਪਰਮੇਸ਼੍ਵਰ ਕੇ ਪ੍ਰੇਮ ਮੇਂ ਰਤਾ ਰਹਤਾ ਹੈ, ਅਰ (ਅਨਹਦ) ਏਕ ਰਸ (ਸਬਦੁ) ਬ੍ਰਹਮ ਕੋ ਤਿਨੋਂ ਨੇ (ਵਜਾਇਆ), ਭਾਵ ਉਚਾਰਨ ਕੀਆ ਹੈ॥
Prof. Sahib Singhਉਸ ਦਾ ਹਿਰਦਾ-ਕਮਲ ਖਿੜ ਕੇ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ (ਆਪਣੇ ਹਿਰਦੇ ਵਿਚ) ਇਕ-ਰਸ ਗੁਰ-ਸ਼ਬਦ (ਦਾ ਵਾਜਾ) ਵਜਾਂਦਾ ਰਹਿੰਦਾ ਹੈ।ਪਦ ਅਰਥ ਕਮਲੁ = ਹਿਰਦਾ-ਕੌਲ ਫੁੱਲ। ਪ੍ਰਗਾਸਿ = ਖਿੜ ਕੇ। ਅਨਹਦ = ਇਕ-ਰਸ ।
SikhNet (Spanish)El loto de su corazón florece y está siempre imbuido en el Amor del Señor y en él resuena la Melodía Divina de la Palabra.
ਤਨੁ ਮਨੁ ਨਿਰਮਲੁ. ਨਿਰਮਲ ਬਾਣੀ; ਸਚੇ ਸਚਿ ਸਮਾਇਆ ॥੩॥
tan man niramal. niramal baanee; sache sach samaaeaa |3|
Sant Singh KhalsaHis body and mind become immaculately pure; his speech becomes immaculate as well, and he merges in the Truest of the True. ||3||
Manmohan SinghImmaculate become his body and mind and immaculate his speech and he merges in the Truest of the true.
Manmohan Singh (Punjabi)ਪਵਿੱਤ੍ਰ ਥੀ ਵੰਞਦੇ ਹਨ ਉਸ ਦੀ ਦੇਹ ਤੇ ਮਨ ਅਤੇ ਪਵਿੱਤਰ ਹੈ ਉਸ ਦੀ ਬੋਲ-ਬਾਣੀ। ਉਹ ਸੱਚਿਆਂ ਦੇ ਪਰਮ ਸੱਚ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਿਨ ਕਾ ਮਨੁ ਤਨੁ ਸੁਧ ਹੈ ਔਰ ਬਾਣੀ ਭੀ ਸੁਧ ਹੂਈ ਹੈ ਔਰ ਸਚੇ ਅਕਾਲ ਪੁਰਖ ਮੇਂ ਨਿਸਚ੍ਯ ਕਰ ਅਭੇਦ ਹੂਆ ਹੈ॥੩॥
Prof. Sahib Singhਪਵਿਤ੍ਰ ਬਾਣੀ ਦੀ ਬਰਕਤਿ ਨਾਲ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ ॥੩॥
SikhNet (Spanish)Su cuerpo y su mente se vuelven puros y a través de la Verdad se inmergen en el Señor. (3)
ਰਾਮ ਨਾਮ ਕੀ ਗਤਿ. ਕੋਇ ਨ ਬੂਝੈ; ਗੁਰਮਤਿ ਰਿਦੈ ਸਮਾਈ ॥
raam naam kee gat. koe na boojhai; guramat ridai samaaee |
Sant Singh KhalsaNo one knows the state of the Lord's Name; through the Guru's Teachings, it comes to abide in the heart.
Manmohan SinghNone knows the essence of the Lord's Name. By Guru's instruction it is revealed to one's mind.
Manmohan Singh (Punjabi)ਸੁਆਮੀ ਦੇ ਨਾਮ ਦੀ ਵਡਿਆਈ ਨੂੰ ਕੋਈ ਵੀ ਨਹੀਂ ਜਾਣਦਾ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਬੰਦੇ ਦੇ ਮਨ ਵਿੱਚ ਪ੍ਰਕਾਸ਼ਦਾ ਹੈ।
Fareedkot Teekaਰਾਮ ਨਾਮ ਕੀ ਜੋ (ਗਤਿ) ਪ੍ਰਾਪਤਿ ਹੈ, ਸੋ ਔਰ ਕੋਈ ਨਹੀਂ ਬੂਝ ਸਕਤਾ ਹੈ। ਜਿਨ ਗੁਰਮੁਖੋਂ ਕੋ ਗੁਰਮਤਿ ਪ੍ਰਾਪਤਿ ਹੂਈ ਹੈ ਤਿਨੀ ਕੇ ਹਿਰਦੇ ਮੇਂ ਸਮਾਈ ਹੈ॥
Prof. Sahib Singhਕੋਈ ਮਨੁੱਖ ਨਹੀਂ ਸਮਝ ਸਕਦਾ ਕਿ ਪਰਮਾਤਮਾ ਦੇ ਨਾਮ ਨਾਲ ਕਿਤਨੀ ਕੁ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ (ਉਂਞ) ਗੁਰੂ ਦੀ ਮਤਿ ਲਿਆਂ ਨਾਮ (ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ।ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਰਿਦੈ = ਹਿਰਦੇ ਵਿਚ। ਸਮਾਈ = ਟਿਕ ਜਾਂਦਾ ਹੈ।
SikhNet (Spanish)Nadie conoce la Esencia del Nombre del Señor; a través de la Sabiduría del Guru le es revelada a la mente.
ਗੁਰਮੁਖਿ ਹੋਵੈ ਸੁ ਮਗੁ ਪਛਾਣੈ; ਹਰਿ ਰਸਿ ਰਸਨ ਰਸਾਈ ॥
guramukh hovai su mag pachhaanai; har ras rasan rasaaee |
Sant Singh KhalsaOne who becomes Gurmukh, understands the Path; his tongue savors the sublime essence of the Lord's Nectar.
Manmohan SinghHe, who gets resigned to Guru's will, knows the way and his tongue tastes the Lord's Nectar.
Manmohan Singh (Punjabi)ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਰਸਤੇ ਨੂੰ ਜਾਣ ਲੈਂਦਾ ਹੈ ਅਤੇ ਉਸ ਦੀ ਜੀਭ੍ਹ ਸਾਈਂ ਦੇ ਅੰਮ੍ਰਿਤ ਨੂੰ ਮਾਣਦੀ ਹੈ।
Fareedkot Teekaਜੋ ਗੁਰਮੁਖ ਹੂਏ ਹੈਂ ਤਿਨੋਂ ਨੇ ਯਹ ਰਾਹੁ ਜਾਂਨਾ ਹੈ, ਔਰ ਉਨੋਂ ਹੀ ਨੇ ਹਰਿ ਰਸ ਮੇਂ ਅਪਨੀ ਰਸਨਾ ਰਸਾਈ ਹੈ ਅਰਥਾਤ ਰਸ ਵਾਲੀ ਕਰੀ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਉਹ (ਪਰਮਾਤਮਾ ਦੇ ਮਿਲਾਪ ਦਾ) ਰਸਤਾ ਪਛਾਣ ਲੈਂਦਾ ਹੈ, ਉਸ ਦੀ ਜੀਭ ਨਾਮ-ਰਸ ਨਾਲ ਰਸ ਬਣ ਜਾਂਦੀ ਹੈ।ਪਦ ਅਰਥ ਮਗੁ = ਰਸਤਾ। ਰਸਿ = ਰਸ ਨਾਲ। ਰਸਨ = ਜੀਭ। ਰਸਾਈ = ਰਸ ਜਾਂਦੀ ਹੈ।
SikhNet (Spanish)Sólo el Hombre de Dios conoce el Sendero y así prueba la Esencia del Señor.
ਜਪੁ ਤਪੁ ਸੰਜਮੁ ਸਭੁ ਗੁਰ ਤੇ ਹੋਵੈ; ਹਿਰਦੈ ਨਾਮੁ ਵਸਾਈ ॥
jap tap sanjam sabh gur te hovai; hiradai naam vasaaee |
Sant Singh KhalsaMeditation, austere self-discipline and self-restraint are all obtained from the Guru; the Naam, the Name of the Lord, comes to abide within the heart.
Manmohan SinghMeditation, austerity and self-restraint are all obtained from the Guru and the Guru enshrines the Name in the mind.
Manmohan Singh (Punjabi)ਸਿਮਰਨ, ਕਰੜੀ ਘਾਲ ਤੇ ਸਵੈ-ਕਾਬੂ ਸਮੂਹ ਗੁਰਾਂ ਪਾਸੋਂ ਪ੍ਰਾਪਤ ਹੁੰਦੇ ਹਨ ਅਤੇ ਗੁਰੂ ਜੀ ਹੀ ਮਨ ਵਿੱਚ ਨਾਮ ਨੂੰ ਟਿਕਾਉਂਦੇ ਹਨ।
Fareedkot Teekaਜਪੁ ਤਪੁ ਔਰ ਸੰਜਮ ਸਭ ਤਿਸ ਕਾ ਗੁਰੋਂਦ੍ਵਾਰਾ ਸਫਲਾ ਹੋਵੇ ਹੈ, ਜਿਸ ਨੇ ਹ੍ਰਿਦਯ ਮੇਂ ਨਾਮ ਕੀ ਪ੍ਰੀਤੀ ਬਸਾਈ ਹੈ॥
Prof. Sahib Singhਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਆ ਵੱਸਦਾ ਹੈ-ਇਹੀ ਹੈ ਜਪ, ਇਹੀ ਹੈ ਤਪ, ਇਹੀ ਹੈ ਸੰਜਮ।ਪਦ ਅਰਥ ਗੁਰ ਤੇ = ਗੁਰੂ ਪਾਸੋਂ।
SikhNet (Spanish)Toda meditación, disciplina y autocontrol vienen a través del Guru, si uno enaltece el Nombre del Señor en su corazón.
ਨਾਨਕ. ਨਾਮੁ ਸਮਾਲਹਿ ਸੇ ਜਨ ਸੋਹਨਿ; ਦਰਿ ਸਾਚੈ ਪਤਿ ਪਾਈ ॥੪॥੭॥
naanak. naam samaaleh se jan sohan; dar saachai pat paaee |4|7|
Sant Singh KhalsaO Nanak, those humble beings who praise the Naam are beautiful; they are honored in the Court of the True Lord. ||4||7||
Manmohan SinghNanak, the persons, who remember the Name look beauteous and obtain honour in the True court.
Manmohan Singh (Punjabi)ਨਾਨਕ ਜਿਹੜੇ ਪੁਰਸ਼ ਨਾਮ ਦਾ ਸਿਮਰਨ ਕਰਦੇ ਹਨ ਉਹ ਸੁੰਦਰ ਦਿਸਦੇ ਹਨ ਤੇ ਸੱਚੇ ਦਰਬਾਰ ਵਿੱਚ ਇੱਜਤ ਪਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਕਾ ਸਿਮਰਨ ਕਰਤੇ ਹੈਂ, ਸੋ ਇਸ ਲੋਕ ਮੇਂ ਸੋਭਾ ਕੋ ਪ੍ਰਾਪਤ ਹੋਤੇ ਹੈਂ, ਅਰੁ ਸਚੇ ਕੇ ਦਰਬਾਰ ਮੇਂ ਉਨਹੋਂ ਨੇ ਹੀ ਪ੍ਰਤਿਸਟਾ ਪਾਈ ਹੈ॥੪॥੭॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਦਰ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ ॥੪॥੭॥ਪਦ ਅਰਥ ਦਰਿ = ਦਰ ਤੇ ॥੪॥੭॥
SikhNet (Spanish)Pues aquéllos que aman el Nombre se ven bellos en la Puerta del Señor y son bendecidos con Gloria. (4‑7)