ੴ

ਸਿੱਖਬਾਣੀ · SikhBani

ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥

satigur miliai ulattee bhee bhaaee jeevat marai taa boojh...
Guru Amardas Ji ਗੁਰੂ ਅਮਰਦਾਸ ਜੀ · Raag Sorath · Ang 602, 603 · 11 lines
Translations

ਸੋਰਠਿ ਮਃ ੩ ਦੁਤੁਕੇ ॥

soratth mahalaa 3 dutuke | Ang 602

Sant Singh KhalsaSorat'h, Third Mehl, Dho-Thukay:
Manmohan SinghSorath 3rd Guru. Dotukay.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ। ਦੁਤੁਕੇ।
SikhNet (Spanish)Sorath, Mejl Guru Amar Das, Tercer Canal Divino, Du-Tukas.

ਸਤਿਗੁਰ ਮਿਲਿਐ ਉਲਟੀ ਭਈ ਭਾਈ; ਜੀਵਤ ਮਰੈ. ਤਾ ਬੂਝ ਪਾਇ ॥

satigur miliai ulattee bhee bhaaee; jeevat marai. taa boojh paae | Ang 602

Sant Singh KhalsaMeeting the True Guru, one turns away from the world, O Siblings of Destiny; when he remains dead while yet alive, he obtains true understanding.
Manmohan SinghMeeting the True Guru, man turns, away from the world. O brother, when he remains dead in life, then does he obtain understanding.
Manmohan Singh (Punjabi)ਸੱਚੇ ਗੁਰਾਂ ਨੂੰ ਮਿਲ ਕੇ ਬੰਦਾ ਮਾਇਆ ਵੱਲੋਂ ਮੁੜ ਪੈਂਦਾ ਹੈ, ਹੇ ਵੀਰ! ਜਦ ਉਹ ਜੀਉਂਦੇ ਜੀ ਆਪਾ ਮਾਰਦਾ ਹੈ, ਤਦ ਉਸ ਨੂੰ ਗਿਆਨ ਪ੍ਰਾਪਤ ਹੁੰਦਾ ਹੈ।
Fareedkot Teekaਹੇ ਭਾਈ! ਜਿਨ ਕੀ ਸਤਗੁਰੋਂ ਕੇ ਮਿਲਨੇ ਸੇ ਸੰਸਾਰ ਸੇ ਬ੍ਰਿਤੀ ਉਲਟਤੀ ਭਈ ਹੈ ਤਿਨੋਂ ਨੇ ਸਮਝ ਪਾਈ ਹੈ, ਜਬ ਬੂਝ ਪਈ (ਤ) ਤਬੀ ਤੋ ਜੀਵ, ਭਾਵ ਸੇ ਮਰੇ ਹੈਂ॥
Prof. Sahib Singhਹੇ ਭਾਈ! ਜੇ ਗੁਰੂ ਮਿਲ ਪਏ, ਤਾਂ ਮਨੁੱਖ ਆਤਮਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ ਹੈ, ਮਨੁੱਖ ਦੀ ਸੁਰਤਿ ਵਿਕਾਰਾਂ ਵਲੋਂ ਪਰਤ ਪੈਂਦੀ ਹੈ, ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਨੁੱਖ ਵਿਕਾਰਾਂ ਵਲੋਂ ਅਛੋਹ ਹੋ ਜਾਂਦਾ ਹੈ।

ਪਦ ਅਰਥ ਸਤਿਗੁਰ ਮਿਲਿਐ = ਜੇ ਗੁਰੂ ਮਿਲ ਪਏ। ਉਲਟੀ ਭਈ = (ਵਿਕਾਰਾਂ ਵਲੋਂ ਸੁਰਤਿ) ਹਟ ਜਾਂਦੀ ਹੈ, ਮੁੜ ਪੈਂਦੀ ਹੈ। ਜੀਵਤ ਮਰੈ = ਜੀਊਂਦਾ ਮਰ ਜਾਂਦਾ ਹੈ, ਦੁਨੀਆ ਦੀ ਕਿਰਤ ਕਰਦਾ ਹੀ ਵਿਕਾਰਾਂ ਵਲੋਂ ਅਛੋਹ ਹੋ ਜਾਂਦਾ ਹੈ। ਬੂਝ = ਆਤਮਕ ਜੀਵਨ ਦੀ ਸਮਝ।

SikhNet (Spanish)Encontrando al Verdadero Guru, la mente le da la espalda al mundo, y muriendo para su ego, toma Conciencia de su Ser.

ਸੋ ਗੁਰੂ. ਸੋ ਸਿਖੁ ਹੈ ਭਾਈ; ਜਿਸੁ ਜੋਤੀ ਜੋਤਿ ਮਿਲਾਇ ॥੧॥

so guroo. so sikh hai bhaaee; jis jotee jot milaae |1| Ang 602

Sant Singh KhalsaHe alone is the Guru, and he alone is a Sikh, O Siblings of Destiny, whose light merges in the Light. ||1||
Manmohan SinghHe alone is the Guru and he alone the disciple, whose light the Lord merges in His supreme light, O brother.
Manmohan Singh (Punjabi)ਕੇਵਲ ਉਹ ਹੀ ਗੁਰੂ ਤੇ ਕੇਵਲ ਉਹੀ ਮੁਰੀਦ ਹੈ, ਜਿਸ ਦੇ ਨੂਰ ਨੂੰ ਸੁਆਮੀ ਆਪਣੇ ਪਰਮ ਨੂਰ ਨਾਲ ਮਿਲਾ ਲੈਂਦਾ ਹੈ, ਹੇ ਭਰਾ!
Fareedkot Teekaਹੇ ਭਾਈ! ਇਸ ਪ੍ਰਾਕਰ ਜਿਸ ਨੇ (ਜੋਤੀ) ਅਕਾਲ ਪੁਰਖ ਸੇ ਅਪਨੀ ਜੋਤਿ ਮਿਲਾਈ ਹੈ, ਸੋਈ ਗੁਰੂ ਹੈ, ਔਰ ਸੋਈ ਸਿਖ ਹੈ, ਭਾਵ ਇਹ ਕਿ ਅਪਰ ਤੋ ਕਥਨ ਮਾਤ੍ਰ ਗੁਰ ਸਿਖ ਸੰਪਰਦਾਇ ਹੈ॥੧॥
Prof. Sahib Singhਹੇ ਭਾਈ! ਜਿਸ ਮਨੁੱਖ ਦੀ ਆਤਮਾ ਨੂੰ ਗੁਰੂ ਪਰਮਾਤਮਾ ਵਿਚ ਮਿਲਾ ਦੇਂਦਾ ਹੈ, ਉਹ (ਅਸਲ) ਸਿੱਖ ਬਣ ਜਾਂਦਾ ਹੈ ॥੧॥

ਪਦ ਅਰਥ ਸੋ ਗੁਰੂ ਸੋ ਸਿਖੁ = ਉਹ ਮਨੁੱਖ ਗੁਰੂ ਦਾ (ਅਸਲ) ਸਿੱਖ ਹੈ। ਜਿਸੁ ਜੋਤਿ = ਜਿਸ ਦੀ ਆਤਮਾ ਨੂੰ। ਜੋਤੀ ਮਿਲਾਇ = (ਗੁਰੂ) ਪਰਮਾਤਮਾ ਵਿਚ ਮਿਲਾ ਦੇਂਦਾ ਹੈ ॥੧॥

SikhNet (Spanish)Pero sólo él es el Guru y sólo él es el Discípulo cuya luz se inmerge en la Luz del Señor. (1)

ਮਨ ਰੇ; ਹਰਿ ਹਰਿ ਸੇਤੀ ਲਿਵ ਲਾਇ ॥

man re; har har setee liv laae | Ang 602

Sant Singh KhalsaO my mind, be lovingly attuned to the Name of the Lord, Har, Har.
Manmohan SinghO my soul, embrace thou love with the Lord God.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸੁਆਮੀ ਵਾਹਿਗੁਰੂ ਨਾਲ ਪ੍ਰੀਤੀ ਪਾ।
Fareedkot Teekaਹੇ ਭਾਈ! ਮਨ ਕਰ ਕੇ ਹਰ ਪ੍ਰਕਾਰ ਹਰੀ ਕੇ ਸਾਥ ਬਿਰਤੀ ਕੋ ਲਗਾਉ॥
Prof. Sahib Singhਹੇ ਮਨ! ਸਦਾ ਪਰਮਾਤਮਾ ਨਾਲ ਸੁਰਤਿ ਜੋੜੀ ਰੱਖ।

ਪਦ ਅਰਥ ਸੇਤੀ = ਨਾਲ। ਲਿਵ = ਲਗਨ। ਮਨ ਰੇ = ਹੇ ਮਨ!

SikhNet (Spanish)Cantar el Nombre del Señor, es dulce, oh Hermanos del Destino,

ਮਨ. ਹਰਿ ਜਪਿ ਮੀਠਾ ਲਾਗੈ ਭਾਈ; ਗੁਰਮੁਖਿ ਪਾਏ ਹਰਿ ਥਾਇ ॥ ਰਹਾਉ ॥

man. har jap meetthaa laagai bhaaee; guramukh paae har thaae | rahaau | Ang 602

Sant Singh KhalsaChanting the Name of the Lord, it seems so sweet to the mind, O Siblings of Destiny; the Gurmukhs obtain a place in the Court of the Lord. ||Pause||
Manmohan SinghBy meditation, God seems sweet to the mind, O brother. the Guru-wards, obtain place in the Lord's court. Pause.
Manmohan Singh (Punjabi)ਸਿਮਰਨ ਦੁਆਰਾ ਰੱਬ ਚਿੱਤ ਨੂੰ ਮਿੱਠਾ ਲੱਗਦਾ ਹੈ। ਹੇ ਵੀਰ! ਗੁਰੂ ਪਿਆਰਿਆਂ ਨੂੰ ਸਾਹਿਬ ਦੀ ਦਰਗਾਹ ਵਿੱਚ ਅਸਥਾਨ ਪ੍ਰਾਪਤ ਹੁੰਦਾ ਹੈ।
Fareedkot Teekaਜਿਨ ਕੋ ਹਰਿ ਕਾ ਜਾਪ ਮਨ ਕਰ ਕੇ ਮੀਠਾ ਲਾਗਤਾ ਹੈ, ਸੋ ਗੁਰਮੁਖ ਹਰੀ ਨੇ ਸ੍ਵਰੂਪ ਅਸਥਾਨ ਮੇਂ ਪਾਏ, ਭਾਵ ਅਭੇਦ ਕੀਏ ਹੈਂ॥ ਰਹਾਉ ॥
Prof. Sahib Singhਹੇ ਮਨ! ਮੁੜ ਮੁੜ ਜਪ ਜਪ ਕੇ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ। ਹੇ ਭਾਈ! ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ (ਥਾਂ) ਲੱਭ ਲੈਂਦਾ ਹੈ ਰਹਾਉ॥

ਪਦ ਅਰਥ ਜਪਿ = ਜਪ ਜਪ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਥਾਇ = ਥਾਂ ਵਿਚ, ਹਜ਼ੂਰੀ ਵਿਚ। ਹਰਿ ਥਾਇ = ਪ੍ਰਭੂ ਦੀ ਹਜ਼ੂਰੀ ਵਿਚ ॥ਰਹਾਉ॥

SikhNet (Spanish)el Gurmukj obtiene un lugar en la Corte del Señor. (Pausa)

ਬਿਨੁ ਗੁਰ. ਪ੍ਰੀਤਿ ਨ ਊਪਜੈ ਭਾਈ; ਮਨਮੁਖਿ ਦੂਜੈ ਭਾਇ ॥

bin gur. preet na aoopajai bhaaee; manamukh doojai bhaae | Ang 603

Sant Singh KhalsaWithout the Guru, love for the Lord does not well up, O Siblings of Destiny; the self-willed manmukhs are engrossed in the love of duality.
Manmohan SinghWithout the Guru, Lord's love spring are engrossed in the love of another.
Manmohan Singh (Punjabi)ਗੁਰਾਂ ਦੇ ਬਾਝੋਂ ਪ੍ਰਭੂ ਦਾ ਪਿਆਰ ਪੈਦਾ ਨਹੀਂ ਹੰਦਾ, ਹੇ ਵੀਰ! ਆਪ-ਹੁਦਰੇ ਨੂੰ ਹੋਰਸ ਦੀ ਪ੍ਰੀਤ ਵਿੱਚ ਖੱਚਤ ਹੋਏ ਰਹਿੰਦੇ ਹਨ।
Fareedkot Teekaਹੇ ਭਾਈ! ਗੁਰੋਂ ਸੇ ਬਿਨਾਂ ਪੁਰਸ਼ ਕੋ ਪਰਮੇਸ਼੍ਵਰ ਕੀ ਪ੍ਰੀਤਿ ਨਹੀਂ ਉਪਜਤੀ ਹੈ, ਅਰ ਜੋ ਮਨਮੁਖ ਹੈਂ ਦ੍ਵੈਤ ਭਾਵ ਮੇਂ ਪਰਵਿਰਤਿ ਹੈਂ॥
Prof. Sahib Singhਹੇ ਭਾਈ! ਗੁਰੂ ਤੋਂ ਬਿਨਾ (ਮਨੁੱਖ ਦਾ ਪ੍ਰਭੂ ਵਿਚ) ਪਿਆਰ ਪੈਦਾ ਨਹੀਂ ਹੁੰਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪ੍ਰਭੂ ਨੂੰ ਛੱਡ ਕੇ) ਹੋਰ ਹੋਰ ਦੇ ਪਿਆਰ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਭਾਈ = ਹੇ ਭਾਈ! ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਪਿਆਰ ਵਿਚ। ਭਾਇ = ਪਿਆਰ ਵਿਚ।

SikhNet (Spanish)Sin el Guru, el Amor no nace en la mente, y el voluntarioso Manmukj se involucra con la dualidad,

ਤੁਹ ਕੁਟਹਿ. ਮਨਮੁਖ ਕਰਮ ਕਰਹਿ ਭਾਈ; ਪਲੈ. ਕਿਛੂ ਨ ਪਾਇ ॥੨॥

tuh kutteh. manamukh karam kareh bhaaee; palai. kichhoo na paae |2| Ang 603

Sant Singh KhalsaActions performed by the manmukh are like the threshing of the chaff - they obtain nothing for their efforts. ||2||
Manmohan SinghThe doing of the deeds by the self-willed is like the thrashing of the chaff. Evidently they obtain but nothing.
Manmohan Singh (Punjabi)ਆਪ-ਹੁਦਰਿਆਂ ਦਾ ਕਰਮ ਕਮਾਉਣ, ਛਿਲੜ ਕੁੱਟਣ ਦੇ ਸਮਾਨ ਹੈ। ਇਸ ਤੋਂ ਉਨ੍ਹਾਂ ਨੂੰ ਕੁਝ ਭੀ ਹਾਸਲ ਨਹੀਂ ਹੁੰਦਾ।
Fareedkot Teekaਹੇ ਭਾਈ! ਜੋ ਮਨਮੁਖ ਕਰਮ ਕਰਤੇ ਹੈਂ, ਸੋ ਤੁਹ ਕੋ ਕੂਟਤੇ ਹੈਂ। ਅਨਾਜ ਦੇ ਉਪਰਲੇ ਖਾਲੀ ਫੂਸ ਦਾ ਨਾਮ ਤੁਹ ਹੈ। ਤਿਨ ਕੇ ਪਲੇ ਕੁਛ ਭੀ ਨਹੀਂ ਪੜਤਾ। ਭਾਵ ਇਹ ਕਿ ਧਾਨ ਕੋ ਕੂਟਨੇ ਸੇ ਚਾਵਲ ਨਿਕਾਲਤੇ ਹੈਂ, ਤੁਖ ਕੇ ਕੂਟਨੇ ਸੇ ਬਿਅਰਥ ਪਰੀਸ੍ਰਮ ਹੀ ਹੈ ਚਾਵਲ ਤੋ ਉਸਮੇਂ ਹੈ ਹੀ ਨਹੀਂ। ਤੈਸੇ ਪਰਮੇਸ੍ਵਰ ਸੇ ਬਿਨਾਂ ਅੰਨ ਕਰਮ ਬਿਅਰਥ ਹੈਂ॥੨॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਜੋ ਭੀ ਧਾਰਮਿਕ) ਕੰਮ ਕਰਦੇ ਹਨ ਉਹ (ਮਾਨੋ) ਤੁਹ ਹੀ ਕੁੱਟਦੇ ਹਨ, (ਉਹਨਾਂ ਨੂੰ ਉਹਨਾਂ ਕਰਮਾਂ ਵਿਚੋਂ) ਹਾਸਲ ਕੁਝ ਨਹੀਂ ਹੁੰਦਾ (ਜਿਵੇਂ ਤੁਹਾਂ ਵਿਚੋਂ ਕੁਝ ਨਹੀਂ ਮਿਲਦਾ) ॥੨॥

ਪਦ ਅਰਥ ਤੁਹ = ਦਾਣਿਆਂ ਉਪਰਲੇ ਸਿੱਕੜ। ਕੁਟਹਿ = ਕੁੱਟਦੇ ਹਨ ॥੨॥

SikhNet (Spanish)así colecta, no el grano, sino la paja, obteniendo nada de nada. (2)

ਗੁਰ ਮਿਲਿਐ. ਨਾਮੁ ਮਨਿ ਰਵਿਆ ਭਾਈ; ਸਾਚੀ ਪ੍ਰੀਤਿ ਪਿਆਰਿ ॥

gur miliai. naam man raviaa bhaaee; saachee preet piaar | Ang 603

Sant Singh KhalsaMeeting the Guru, the Naam comes to permeate the mind, O Siblings of Destiny, with true love and affection.
Manmohan SinghMeeting with the Guru, the Name permeates the mind, O brother and true love and affection abide in the mind.
Manmohan Singh (Punjabi)ਗੁਰਾਂ ਨਾਲ ਮਿਲ ਕੇ ਨਾਮ ਹਿਰਦੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਹੇ ਵੀਰ! ਅਤੇ ਸੱਚੀ ਪ੍ਰੀਤਿ ਤੇ ਪਿਆਰ ਹਿਰਦੇ ਅੰਦਰ ਵਸ ਜਾਂਦੇ ਹਨ।
Fareedkot Teekaਹੇ ਭਾਈ! ਗੁਰੋਂ ਸੇ ਮਿਲਨੇ ਕਰ ਕੇ ਜਿਨੋਂ ਨੇ ਮਨ ਮੇਂ ਨਾਮ ਕੋ ਜਪਿਆ ਹੈ, ਤਿਨ ਕੋ ਸਚੀ ਪ੍ਰੀਤਿ ਕਾ ਹੀ ਪਿਆਰ ਹੋਤਾ ਹੈ॥
Prof. Sahib Singhਹੇ ਭਾਈ! ਜੇ ਮਨੁੱਖ ਨੂੰ ਗੁਰੂ ਮਿਲ ਪਏ, ਤਾਂ ਪਰਮਾਤਮਾ ਦਾ ਨਾਮ ਉਸ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ, ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰੀਤਿ ਵਿਚ ਪਿਆਰ ਵਿਚ ਮਗਨ ਰਹਿੰਦਾ ਹੈ।

ਪਦ ਅਰਥ ਮਨਿ = ਮਨ ਵਿਚ। ਰਵਿਆ = ਹਰ ਵੇਲੇ ਵੱਸਿਆ ਰਹਿੰਦਾ ਹੈ। ਪਿਆਰਿ = ਪਿਆਰ ਵਿਚ।

SikhNet (Spanish)Encontrando al Guru, el Nombre compenetra la mente y nace ahí el Verdadero Amor.

ਸਦਾ ਹਰਿ ਕੇ ਗੁਣ ਰਵੈ ਭਾਈ; ਗੁਰ ਕੈ ਹੇਤਿ ਅਪਾਰਿ ॥੩॥

sadaa har ke gun ravai bhaaee; gur kai het apaar |3| Ang 603

Sant Singh KhalsaHe always sings the Glorious Praises of the Lord, O Siblings of Destiny, with infinite love for the Guru. ||3||
Manmohan SinghWith the infinite love for the Guru, the man, then ever utters God's praise, O brother.
Manmohan Singh (Punjabi)ਗੁਰਾਂ ਵਾਸਤੇ ਬੇਅੰਤ ਪ੍ਰੇਮ ਨਾਲ ਤਦ ਇਨਸਾਨ ਸਦੀਵ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦਾ ਹੈ, ਹੇ ਵੀਰ!
Fareedkot Teekaਹੇ ਭਾਈ! ਸੋ ਸਦੀਵਕਾਲ ਗੁਰੋਂ ਕੇ ਹਿਤ ਸੇ (ਅਪਾਰਿ) ਬਹੁਤ ਕਰ ਕੇ ਹਰਿ ਕੇ ਗੁਣ ਰਮਣ ਕਰਤੇ ਹੈਂ॥੩॥
Prof. Sahib Singhਹੇ ਭਾਈ! ਗੁਰੂ ਦੇ ਬਖ਼ਸ਼ੇ ਅਤੁੱਟ ਪਿਆਰ ਦੀ ਬਰਕਤਿ ਨਾਲ ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥

ਪਦ ਅਰਥ ਰਵੈ = ਚੇਤੇ ਕਰਦਾ ਹੈ। ਹੇਤਿ = ਹਿਤ ਦੀ ਰਾਹੀਂ। ਅਪਾਰਿ ਹੇਤਿ = ਅਤੁੱਟ ਪਿਆਰ ਦੀ ਰਾਹੀਂ ॥੩॥

SikhNet (Spanish)Uno recita siempre la Alabanza del Señor con el corazón lleno del Infinito Amor del Guru. (3)

ਆਇਆ ਸੋ ਪਰਵਾਣੁ ਹੈ ਭਾਈ; ਜਿ ਗੁਰ ਸੇਵਾ ਚਿਤੁ ਲਾਇ ॥

aaeaa so paravaan hai bhaaee; ji gur sevaa chit laae | Ang 603

Sant Singh KhalsaHow blessed and approved is his coming into the world, O Siblings of Destiny, who focuses his mind on serving the Guru.
Manmohan SinghApproved is the advent of him, O brother, who fixes his mind on the Guru's service.
Manmohan Singh (Punjabi)ਪ੍ਰਮਾਣੀਕ ਹੈ ਉਸ ਦਾ ਨਾਮ ਆਗਮਨ ਹੇ ਵੀਰ! ਜੋ ਗੁਰਾਂ ਦੀ ਚਾਕਰੀ ਅੰਦਰ ਆਪਣੇ ਮਨ ਨੂੰ ਜੋੜਦਾ ਹੈ।
Fareedkot Teekaਹੇ ਭਾਈ! ਸੰਸਾਰ ਮੇਂ ਆਇਆ ਤਿਸੀ ਕਾ ਪ੍ਰਮਾਣੀਕ ਹੈ, ਜੋ ਚਿਤ ਲਗਾਇ ਕਰ ਕੇ ਗੁਰੋਂ ਕੀ ਸੇਵਾ ਕਰਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਵਿਚ ਚਿੱਤ ਜੋੜਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੋ ਜਾਂਦਾ ਹੈ।

ਪਦ ਅਰਥ ਸੋ = ਉਹ ਮਨੁੱਖ। ਪਰਵਾਣੁ = ਕਬੂਲ। ਜਿ = ਜੇਹੜਾ।

SikhNet (Spanish)El advenimiento al mundo de aquél que está dedicado al Servicio del Guru es aprobado.

ਨਾਨਕ. ਨਾਮੁ ਹਰਿ ਪਾਈਐ ਭਾਈ; ਗੁਰਸਬਦੀ ਮੇਲਾਇ ॥੪॥੮॥

naanak. naam har paaeeai bhaaee; gurasabadee melaae |4|8| Ang 603

Sant Singh KhalsaO Nanak, the Name of the Lord is obtained, O Siblings of Destiny, through the Word of the Guru's Shabad, and we merge with the Lord. ||4||8||
Manmohan SinghSays Nanak, through the Guru's instruction, O brother the mortal obtains the Lord's Name and is united with the Lord.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਣੀ ਸੁਆਮੀ ਦੇ ਨਾਮ ਨੂੰ ਪਾ ਲੈਂਦਾ ਹੈ ਅਤੇ ਸੁਆਮੀ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਗੁਰੋਂ ਕੇ ਸਬਦੋਂ ਸੇ ਹਰਿ ਨਾਮ ਪ੍ਰਾਪਤਿ ਹੋਤਾ ਹੈ ਅਰ ਪਰਮੇਸਰ ਅਪਨੇ ਸਰੂਪ ਮੇਂ ਮਿਲਾਇ ਲੇਤਾ ਹੈ॥੪॥੮॥
Prof. Sahib Singhਹੇ ਨਾਨਕ! ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ॥੪॥੮॥

ਪਦ ਅਰਥ ਪਾਈਐ = ਪਾ ਲਈਦਾ ਹੈ ॥੪॥੮॥

SikhNet (Spanish)Dice Nanak, uno obtiene el Nombre del Señor y se une a Dios a través de la Palabra del Shabd del Guru. (4‑8)
Answers quote the Granth verbatim with Ang citations. AI commentary is not Gurbani and not a religious ruling.