ੴ

ਸਿੱਖਬਾਣੀ · SikhBani

Ang 602

Sri Guru Granth Sahib · Raag Sorath · 3 shabads, 34 lines
Translations
Shabad Guru Amardas Ji Raag Sorath continued from Ang 601

ਜਨਮ ਜਨਮ ਕੇ ਕਿਲਬਿਖ ਦੁਖ ਕਾਟੇ; ਆਪੇ ਮੇਲਿ ਮਿਲਾਈ ॥ ਰਹਾਉ ॥

janam janam ke kilabikh dukh kaatte; aape mel milaaee | rahaau |

Sant Singh KhalsaThe sins and sorrows of countless lifetimes are eradicated; the Lord Himself unites them in His Union. ||Pause||
Manmohan SinghTheir sins and sorrows of myriads of births, the Lord eradicates and unites them in His union. Pause.
Manmohan Singh (Punjabi)ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਪਾਪ ਤੇ ਦੁੱਖੜੇ ਸਾਈਂ ਮੇਟ ਦਿੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ। ਠਹਿਰਾਉ।
Fareedkot Teekaਕਿਉਂਕਿ ਹਰੀ ਨੇ ਤਿਨ ਕੇ ਜਨਮ ਜਨਮਾਂਤ੍ਰੋਂ ਕੇ ਪਾਪ ਅਰ ਦੁਖ ਕਾਟ ਦੀਏ ਅਰ ਆਪ ਹੀ ਤਿਨੋਂ ਕੀ ਪੰਕਤੀ ਅਪਨੇ ਮੇਲ ਮੇਂ ਮਿਲਾਈ ਹੈ॥ ਰਹਾਉ ॥
Prof. Sahib Singhਪਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਪਾਪ ਕੱਟ ਦੇਂਦਾ ਹੈ, ਤੇ, ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ਰਹਾਉ॥

ਪਦ ਅਰਥ ਕਿਲਵਿਖ = ਪਾਪ। ਆਪੇ = ਪ੍ਰਭੂ ਆਪ ਹੀ ॥ਰਹਾਉ॥

SikhNet (Spanish)Miles de faltas y errores cometidos nacimiento tras nacimiento fueron borrados, y el Señor los unió en Su Ser. (Pausa)

ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ; ਭਰਮਿ ਭੁਲਾ ਸੈਂਸਾਰਾ ॥

eihu kuttanb sabh jeea ke bandhan bhaaee; bharam bhulaa sainsaaraa |

Sant Singh KhalsaAll of these relatives are like chains upon the soul, O Siblings of Destiny; the world is deluded by doubt.
Manmohan SinghAll these kinsmen are like bonds for the soul, O brother, Thee world is gone astray in doubt.
Manmohan Singh (Punjabi)ਇਹ ਸਾਰੇ ਸਨਬੰਧੀ ਆਤਮਾ ਲਈ ਜੰਜੀਰਾਂ ਦੀ ਮਾਨੰਦ ਹਨ, ਹੇ ਵੀਰ! ਦੁਨੀਆਂ ਵਹਿਮ ਅੰਦਰ ਕੁਰਾਹੇ ਪਈ ਹੋਈ ਹੈ।
Fareedkot Teekaਏਹ ਗ੍ਰਹਸਤ ਕੁਟੰਬ ਜੋ ਹੈ, ਸੋ ਹੇ ਭਾਈ! ਇਸ ਜੀਵ ਕੇ ਵਾਸਤੇ ਬੰਧਨ ਰੂਪ ਹੈ, ਭਰਮ ਕਰ ਕੇ ਇਸ ਮੇਂ ਸੰਸਾਰ ਭੂਲ ਰਹਾ ਹੈ॥
Prof. Sahib Singhਹੇ ਭਾਈ! (ਗੁਰੂ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ) ਇਹ (ਆਪਣਾ) ਪਰਵਾਰ ਭੀ ਜਿੰਦ ਵਾਸਤੇ ਨਿਰਾ ਮੋਹ ਦੇ ਬੰਧਨ ਬਣ ਜਾਂਦਾ ਹੈ, (ਤਾਂਹੀਏਂ) ਜਗਤ (ਗੁਰੂ ਤੋਂ) ਭਟਕ ਕੇ ਕੁਰਾਹੇ ਪਿਆ ਰਹਿੰਦਾ ਹੈ।

ਪਦ ਅਰਥ ਕੁਟੰਬੁ = ਪਰਵਾਰ। ਸਭੁ = ਸਾਰਾ। ਜੀਅ ਕੇ ਬੰਧਨ = ਜਿੰਦ ਵਾਸਤੇ ਬੰਧਨ। ਭੁਲਾ = ਕੁਰਾਹੇ ਪਿਆ ਰਹਿੰਦਾ ਹੈ।

SikhNet (Spanish)Tus parientes son como amarras para tu Alma; el mundo está siendo desviado por la ilusión.

ਬਿਨੁ ਗੁਰ. ਬੰਧਨ ਟੂਟਹਿ ਨਾਹੀ; ਗੁਰਮੁਖਿ ਮੋਖ ਦੁਆਰਾ ॥

bin gur. bandhan ttootteh naahee; guramukh mokh duaaraa |

Sant Singh KhalsaWithout the Guru, the chains cannot be broken; the Gurmukhs find the door of salvation.
Manmohan SinghWithout the Guru, the bonds are broken not. Through the Guru, the door of emancipation is obtained.
Manmohan Singh (Punjabi)ਗੁਰਾਂ ਦੇ ਬਗੈਰ ਜੂੜ ਵੱਢੇ ਨਹੀਂ ਜਾਂਦੇ। ਗੁਰਾਂ ਦੇ ਰਾਹੀਂ ਕਲਿਆਣ, ਦਾ ਦਰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਗੁਰੋਂ ਸੇ ਬਿਨਾਂ ਸੰਸਾਰ ਬੰਧਨ ਟੂਟਤੇ ਨਹੀਂ ਹੈ ਅਰ ਗੁਰੋਂਦ੍ਵਾਰੇ ਹੀ ਮੋਖ ਕਾ ਦਵਾਰਾ, ਭਾਵ ਗ੍ਯਾਨ ਪ੍ਰਾਪਤ ਹੋਤਾ ਹੈ॥
Prof. Sahib Singhਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਬੰਧਨ ਟੁੱਟਦੇ ਨਹੀਂ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਮੋਖ = ਖ਼ਲਾਸੀ।

SikhNet (Spanish)Sin el Guru esas amarras no son quitadas; es a través del Guru que uno es emancipado.

ਕਰਮ ਕਰਹਿ. ਗੁਰਸਬਦੁ, ਨ ਪਛਾਣਹਿ; ਮਰਿ ਜਨਮਹਿ ਵਾਰੋ ਵਾਰਾ ॥੨॥

karam kareh. gurasabad, na pachhaaneh; mar janameh vaaro vaaraa |2|

Sant Singh KhalsaOne who performs rituals without realizing the Word of the Guru's Shabad, shall die and be reborn, again and again. ||2||
Manmohan SinghHe, who performs rituals and knows not Guru's world, dies and is born again and again.
Manmohan Singh (Punjabi)ਜੋ ਕਰਮ-ਕਾਂਡ ਕਰਦਾ ਹੈ ਅਤੇ ਗੁਰਾਂ ਦੀ ਕਲਾਮ ਨੂੰ ਨਹੀਂ ਜਾਣਦਾ, ਉਹ ਮੁੜ ਮੁੜ ਕੇ ਮਰਦਾ ਜੰਮਦਾ ਰਹਿੰਦਾ ਹੈ।
Fareedkot Teekaਮਾਯਕ ਕਰਮੋਂ ਕੋ ਕਰਤੇ ਹੈਂ ਅਰ ਗੁਰ ਉਪਦੇਸ਼ ਕੋ ਨਹੀਂ ਪਛਾਨਤੇ ਹੈਂ, ਇਸੀ ਕਰ ਕੇ ਬਾਰੰਬਾਰ ਜਨਮਤੇ ਹੈਂ॥੨॥
Prof. Sahib Singhਜੇਹੜੇ ਮਨੁੱਖ ਨਿਰੇ ਦੁਨੀਆ ਦੇ ਕੰਮ-ਧੰਧੇ ਹੀ ਕਰਦੇ ਹਨ, ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੨॥

ਪਦ ਅਰਥ ਕਰਮ = ਦੁਨੀਆ ਦੇ ਕੰਮ-ਧੰਧੇ। ਵਾਰੋ ਵਾਰਾ = ਮੁੜ ਮੁੜ ॥੨॥

SikhNet (Spanish)Aquél que hace buenos actos, pero no conoce la Palabra del Shabd, está destinado a nacer y a morir una y otra vez. (2)

ਹਉ ਮੇਰਾ ਜਗੁ ਪਲਚਿ ਰਹਿਆ ਭਾਈ; ਕੋਇ. ਨ ਕਿਸ ਹੀ ਕੇਰਾ ॥

hau meraa jag palach rahiaa bhaaee; koe. na kis hee keraa |

Sant Singh KhalsaThe world is entangled in egotism and possessiveness, O Siblings of Destiny, but no one belongs to anyone else.
Manmohan SinghIn egotism and egoism the world is entangled but no one belongs to another, O brother.
Manmohan Singh (Punjabi)ਖੁਦੀ ਅਤੇ ਅਪਣੱਤ ਅੰਦਰ ਸੰਸਾਰ ਉਲਝਿਆ ਹੋਇਆ ਹੈ। ਪ੍ਰੰਤੂ ਕੋਈ ਭੀ ਕਿਸੇ ਦਾ ਨਹੀਂ, ਹੇ ਵੀਰ!
Fareedkot Teekaਹੰਕਾਰ ਔ ਮਮਤਾ ਮੇਂ ਯਹ ਸੰਸਾਰ ਫਲ ਰਹਾ ਹੈ, ਹੇ ਭਾਈ! ਕੋਈ ਕਿਸੀ ਕਾ ਸਾਥੀ ਨਹੀਂ ਹੈ॥
Prof. Sahib Singhਹੇ ਭਾਈ! 'ਮੈਂ ਵੱਡਾ ਹਾਂ', 'ਇਹ ਧਨ ਆਦਿਕ ਮੇਰਾ ਹੈ'-ਇਸ ਵਿਚ ਹੀ ਜਗਤ ਉਲਝਿਆ ਪਿਆ ਹੈ (ਉਂਞ) ਕੋਈ ਭੀ ਕਿਸੇ ਦਾ (ਸਦਾ ਦਾ ਸਾਥੀ) ਨਹੀਂ ਬਣ ਸਕਦਾ।

ਪਦ ਅਰਥ ਹਉ = ਮੈਂ (ਵੱਡਾ ਹਾਂ)। ਮੇਰਾ = (ਇਹ ਧਨ ਪਦਾਰਥ) ਮੇਰਾ ਹੈ। ਪਲਚਿ ਰਹਿਆ = ਉਲਝਿਆ ਪਿਆ ਹੈ। ਕੇਰਾ = ਦਾ।

SikhNet (Spanish)El mundo está envuelto en la idea de lo propio, pero nadie pertenece a otro.

ਗੁਰਮੁਖਿ ਮਹਲੁ ਪਾਇਨਿ ਗੁਣ ਗਾਵਨਿ; ਨਿਜ ਘਰਿ ਹੋਇ ਬਸੇਰਾ ॥

guramukh mehal paaein gun gaavan; nij ghar hoe baseraa |

Sant Singh KhalsaThe Gurmukhs attain the Mansion of the Lord's Presence, singing the Glories of the Lord; they dwell in the home of their own inner being.
Manmohan SinghThe holy sing God's praise, attain His presence and secure an abode in their himself here.
Manmohan Singh (Punjabi)ਨੇਕ ਪੁਰਸ਼ ਹਰੀ ਦਾ ਜੱਸ ਗਾਉਂਦੇ ਹਨ, ਉਸ ਦੀ ਹਜ਼ੂਰੀ ਨੂੰ ਪ੍ਰਾਪਤ ਹੁੰਦੇ ਹਨ ਅਤੇ ਆਪਣੇ ਨਿੱਜ ਧਾਮ ਵਿੱਚ ਟਿਕਾਣਾ ਪਾਉਂਦੇ ਹਨ।
Fareedkot Teekaਗੁਰਮੁਖ (ਮਹਲੁ) ਸਤਸੰਗ ਪਾਇ ਕਰ ਵਾਹਗੁਰੂ ਕੇ ਗੁਣ ਗਾਇਨ ਕਰਤੇ ਹੈਂ ਅਰ ਇਸੀ ਕਰ ਕੇ ਉਨ ਕਾ (ਨਿਜ ਘਰਿ) ਸ੍ਵੈ ਸਰੂਪ ਮੇਂ ਬਾਸਾ ਹੋਤਾ ਹੈ॥
Prof. Sahib Singhਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਤੇ, ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਹਨ, ਉਹਨਾਂ ਦਾ (ਆਤਮਕ) ਨਿਵਾਸ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ।

ਪਦ ਅਰਥ ਮਹਲੁ = ਪਰਮਾਤਮਾ ਦੀ ਹਜ਼ੂਰੀ। ਪਾਇਨਿ = ਪਾ ਲੈਂਦੇ ਹਨ। ਨਿਜ ਘਰਿ = ਆਪਣੇ ਘਰ ਵਿਚ।

SikhNet (Spanish)Si uno encuentra el Recinto de la Verdad a través del Guru, uno alaba al Señor y habita en su ser interior.

ਐਥੈ ਬੂਝੈ ਸੁ ਆਪੁ ਪਛਾਣੈ; ਹਰਿ ਪ੍ਰਭੁ ਹੈ ਤਿਸੁ ਕੇਰਾ ॥੩॥

aithai boojhai su aap pachhaanai; har prabh hai tis keraa |3|

Sant Singh KhalsaOne who understands here, realizes himself; the Lord God belongs to him. ||3||
Manmohan SinghRealises his ownself and to him, belongs the Lord Master.
Manmohan Singh (Punjabi)ਜੋ ਏਥੇ ਆਪਣੇ ਆਪ ਨੂੰ ਸੁਧਾਰ ਲੈਂਦਾ ਹੈ ਉਹ ਆਪਣੇ ਆਪ ਨੂੰ ਜਾਣ ਲੈਂਦਾ ਹੈ, ਤੇ ਸੁਆਮੀ ਮਾਲਕ ਉਸ ਦਾ ਹੋ ਜਾਂਦਾ ਹੈ।
Fareedkot Teekaਜਿਸ ਨੇ ਅਪਨੇ ਆਤਮਾ ਕੋ ਪਛਾਨਾ ਹੈ ਤਿਸ ਨੇ ਅਪਨੇ ਸਰੂਪ ਕੋ (ਐਥੈ) ਇਸੀ ਲੋਕ ਮੇਂ ਜਾਨ ਲੀਆ ਹੈ। ਹਰਿ ਜੋ ਸਮਰਥ ਹੈ, ਸੋ ਫਿਰ ਤਿਸੀ ਕਾ ਹੋ ਰਹਤਾ ਹੈ॥੩॥
Prof. Sahib Singhਜੇਹੜਾ ਮਨੁੱਖ ਇਸ ਜੀਵਨ ਵਿਚ ਹੀ (ਇਸ ਭੇਤ ਨੂੰ) ਸਮਝਦਾ ਹੈ, ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ ॥੩॥

ਪਦ ਅਰਥ ਐਥੈ = ਇਸ ਜੀਵਨ ਵਿਚ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ ॥੩॥

SikhNet (Spanish)Si uno conoce la Verdad aquí, uno conoce el Ser, y el Señor, nuestro Maestro, le pertenece. (3)

ਸਤਿਗੁਰੂ ਸਦਾ ਦਇਆਲੁ ਹੈ ਭਾਈ; ਵਿਣੁ ਭਾਗਾ. ਕਿਆ ਪਾਈਐ ॥

satiguroo sadaa deaal hai bhaaee; vin bhaagaa. kiaa paaeeai |

Sant Singh KhalsaThe True Guru is forever merciful, O Siblings of Destiny; without good destiny, what can anyone obtain?
Manmohan SinghThe True Guru is ever merciful, O brother, but without destiny what can one attain?
Manmohan Singh (Punjabi)ਸੱਚੇ ਗੁਰੂ ਜੀ ਹਮੇਸ਼ਾਂ ਹੀ ਮਿਹਰਬਾਨ ਹਨ, ਹੇ ਭਰਾਵਾਂ! ਪਰ ਪ੍ਰਾਲਭਧ ਦੇ ਬਾਝੋਂ ਪ੍ਰਾਣੀ ਕੀ ਪ੍ਰਾਪਤ ਕਰ ਸਕਦਾ ਹੈ?
Fareedkot Teekaਸਤਿਗੁਰੂ ਤੋ ਹੇ ਭਾਈ! ਸਦੀਵਕਾਲ ਦ੍ਯਾਲੂ ਹੈਂ, ਬਿਨਾਂ ਅਛੇ ਭਾਗੋਂ ਕੇ ਕਿਆ ਪ੍ਰਾਪਤ ਹੋਤਾ ਹੈ ਅਰਥਾਤ ਕੁਛ ਨਹੀਂ ਹੋਤਾ॥
Prof. Sahib Singhਹੇ ਭਾਈ! ਗੁਰੂ ਹਰ ਵੇਲੇ ਹੀ ਦਇਆਵਾਨ ਰਹਿੰਦਾ ਹੈ (ਮਾਇਆ-ਵੇੜ੍ਹਿਆ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ) ਕਿਸਮਤਿ ਤੋਂ ਬਿਨਾ (ਗੁਰੂ ਪਾਸੋਂ) ਕੀਹ ਮਿਲੇ?

ਪਦ ਅਰਥ ਦਇਆਲੁ = ਦਇਆ ਦਾ ਘਰ। ਭਾਗਾ = ਚੰਗੀ ਕਿਸਮਤਿ।

SikhNet (Spanish)El Guru Verdadero es siempre Compasivo, pero sin el Destino, ¿cómo Lo podemos obtener?

ਏਕ ਨਦਰਿ ਕਰਿ ਵੇਖੈ ਸਭ ਊਪਰਿ; ਜੇਹਾ ਭਾਉ. ਤੇਹਾ ਫਲੁ ਪਾਈਐ ॥

ek nadar kar vekhai sabh aoopar; jehaa bhaau. tehaa fal paaeeai |

Sant Singh KhalsaHe looks alike upon all with His Glance of Grace, but people receive the fruits of their rewards according to their love for the Lord.
Manmohan SinghHe looks with his eye of grace on all alike, but as is one's love for Him, so is the fruit he obtains.
Manmohan Singh (Punjabi)ਉਹ ਸਾਰਿਆਂ ਉਤੇ ਇਕੋ ਜਿਹੀ ਰਹਿਮਤ ਦੀ ਅੱਖ ਨਾਲ ਵੇਖਦਾ ਹੈ, ਪਰ ਜੇਹੋ ਜਿਹਾ ਬੰਦੇ ਦਾ ਉਸ ਲਈ ਪ੍ਰੇਮ ਹੈ, ਉਹੋ ਜੇਹਾ ਫਲ ਹੀ ਉਸ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਸਤਿਗੁਰੂ ਤੋ ਸਭ ਕੇ ਊਪਰ ਏਕ ਦ੍ਰਿਸਟਿ ਕਰ ਦੇਖਤਾ ਹੈ, ਪਰੰਤੂ ਜੈਸਾ ਪ੍ਰੇਮ ਕਰੀਤਾ ਹੈ ਤੈਸਾ ਫਲ ਪਾਈਤਾ ਹੈ॥
Prof. Sahib Singhਗੁਰੂ ਸਭਨਾਂ ਨੂੰ ਇਕ ਪਿਆਰ ਦੀ ਨਿਗਾਹ ਨਾਲ ਵੇਖਦਾ ਹੈ। (ਪਰ ਸਾਡੀ ਜੀਵਾਂ ਦੀ) ਜਿਹੋ ਜਿਹੀ ਭਾਵਨਾ ਹੁੰਦੀ ਹੈ ਉਹੋ ਜਿਹਾ ਫਲ (ਸਾਨੂੰ ਗੁਰੂ ਪਾਸੋਂ) ਮਿਲ ਜਾਂਦਾ ਹੈ।

ਪਦ ਅਰਥ ਕਰਿ = ਕਰ ਕੇ, ਨਾਲ। ਭਾਉ = ਭਾਵਨਾ, ਨੀਅਤ।

SikhNet (Spanish)Él ve con Su Mirada de Gracia a todos por igual, pero de manera correspondiente a la naturaleza del amor de cada uno, Él nos bendice.

ਨਾਨਕ. ਨਾਮੁ ਵਸੈ ਮਨ ਅੰਤਰਿ; ਵਿਚਹੁ ਆਪੁ ਗਵਾਈਐ ॥੪॥੬॥

naanak. naam vasai man antar; vichahu aap gavaaeeai |4|6|

Sant Singh KhalsaO Nanak, when the Naam, the Name of the Lord, comes to dwell within the mind, then self-conceit is eradicated from within. ||4||6||
Manmohan SinghNanak, when the name takes and abode in man's mind, from within him, his self-conceit is eradicated.
Manmohan Singh (Punjabi)ਨਾਨਕ ਜਦ ਬੰਦੇ ਦੇ ਚਿੱਤ ਵਿੱਚ ਨਾਮ ਟਿਕ ਜਾਂਦਾ ਹੈ ਤਦ ਉਸ ਦੇ ਅੰਦਰੋਂ ਉਸ ਦੀ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਬੀਚ ਸੇ ਆਪਾ ਭਾਉ ਗਵਾਇ ਦੇਈਏ ਤੌ ਵਾਹਗੁਰੂ ਕਾ ਨਾਮ ਮਨ ਮੇਂ ਬਸਤਾ ਹੈ॥੪॥
Prof. Sahib Singhਹੇ ਨਾਨਕ! (ਜੇ ਗੁਰੂ ਦੀ ਸਰਨ ਪੈ ਕੇ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਲਈਏ, ਤਾਂ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ ॥੪॥੬॥

ਪਦ ਅਰਥ ਆਪੁ = ਆਪਾ-ਭਾਵ ॥੪॥੬॥

SikhNet (Spanish)Dice Nanak, cuando el Naam es enaltecido en la mente, uno abandona su ego negativo. (4‑6)

Open this shabad (15 lines, Angs 601-602) →

Shabad Guru Amardas Ji Raag Sorath

ਸੋਰਠਿ ਮਹਲਾ ੩ ਚੌਤੁਕੇ ॥

soratth mahalaa 3 chauatuke |

Sant Singh KhalsaSorat'h, Third Mehl, Chau-Thukay:
Manmohan SinghSorath 3rd Guru. Chautuke.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ। ਚੌਤੁਕੇ।
Fareedkot Teekaਚਾਰ ਤੁਕ ਕੀ ਏਕ ਪੌੜੀ ਹੋਗੀ।
Prof. Sahib Singh

ਪਦ ਅਰਥ ਚੌਤੁਕੇ = ਉਹ ਸ਼ਬਦ ਜਿਨ੍ਹਾਂ ਦੇ ਹਰੇਕ 'ਬੰਦ' ਵਿਚ ਚਾਰ ਚਾਰ ਤੁਕਾਂ ਹੁੰਦੀਆਂ ਹਨ।

SikhNet (Spanish)Sorath, Mejl Guru Amar Das, Tercer Canal Divino, Cha-Tukas.

ਸਚੀ ਭਗਤਿ ਸਤਿਗੁਰ ਤੇ ਹੋਵੈ; ਸਚੀ ਹਿਰਦੈ ਬਾਣੀ ॥

sachee bhagat satigur te hovai; sachee hiradai baanee |

Sant Singh KhalsaTrue devotional worship is obtained only through the True Guru, when the True Word of His Bani is in the heart.
Manmohan SinghTrue worship is obtained through the True Guru and then, the True Gurbani abides in man's mind.
Manmohan Singh (Punjabi)ਸੱਚੀ ਉਪਾਸ਼ਨਾ, ਸੱਚੇ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ ਤਦ, ਸੱਚੀ ਗੁਰਬਾਣੀ ਬੰਦੇ ਦੇ ਮਨ ਵਿੱਚ ਵੱਸ ਜਾਂਦੀ ਹੈ।
Fareedkot Teekaਸਚੀ ਭਗਤੀ ਸਤਿਗੁਰੋਂ ਸੇ ਤਿਨ ਕੋ ਪ੍ਰਾਪਤਿ ਹੋਤੀ ਹੈ ਜਿਨ ਕੇ ਹਿਰਦ੍ਯ ਮੇਂ ਉਪਦੇਸ ਰੂਪ ਸਚੀ ਬਾਣੀ ਬਸਤੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਭਗਤੀ ਹੋ ਸਕਦੀ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹਿਰਦੇ ਵਿਚ ਟਿਕ ਜਾਂਦੀ ਹੈ।

ਪਦ ਅਰਥ ਸਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਹੀ ਭਗਤੀ। ਤੇ = ਤੋਂ, ਦੀ ਰਾਹੀਂ। ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ।

SikhNet (Spanish)La Alabanza Verdadera se da a través de la Palabra del Verdadero Guru.

ਸਤਿਗੁਰੁ ਸੇਵੇ ਸਦਾ ਸੁਖੁ ਪਾਏ; ਹਉਮੈ ਸਬਦਿ ਸਮਾਣੀ ॥

satigur seve sadaa sukh paae; haumai sabad samaanee |

Sant Singh KhalsaServing the True Guru, eternal peace is obtained; egotism is obliterated through the Word of the Shabad.
Manmohan SinghHe who serves the True Guru gathers eternal peace and his ego is obliterated through the Name.
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਸਦੀਵੀ ਆਰਾਮ ਪਾਉਂਦਾ ਹੈ ਅਤੇ ਉਸ ਦੀ ਹੰਗਤਾ ਨਾਮ ਰਾਹੀਂ ਮਿਟ ਜਾਂਦੀ ਹੈ।
Fareedkot Teekaਜੋ ਸਤਿਗੁਰੋਂ ਕੋ ਸੇਵਤਾ ਹੈ, ਸੋ ਨਿਤ੍ਯ ਸੁਖ ਕੋ ਪਾਵਤਾ ਹੈ ਔਰ ਹੰਤਾ ਮਮਤਾ ਤਿਸ ਕੀ ਗੁਰ ਉਪਦੇਸ ਸੇ ਸਮਾਇ ਗਈ ਹੈ, ਭਾਵ ਨਸਟ ਹੋ ਗਈ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਸਦਾ ਸੁਖ ਮਾਣਦਾ ਹੈ, ਉਸ ਦੀ ਹਉਮੈ ਗੁਰੂ ਦੇ ਸ਼ਬਦ ਵਿਚ ਹੀ ਮੁੱਕ ਜਾਂਦੀ ਹੈ।

ਪਦ ਅਰਥ ਸਬਦਿ = ਸ਼ਬਦ ਵਿਚ।

SikhNet (Spanish)Aquél que sirve al Verdadero Guru, obtiene el Éxtasis Eterno, y su ego es aplacado a través de la Palabra.

ਬਿਨੁ ਗੁਰ ਸਾਚੇ. ਭਗਤਿ, ਨ ਹੋਵੀ; ਹੋਰ ਭੂਲੀ ਫਿਰੈ ਇਆਣੀ ॥

bin gur saache. bhagat, na hovee; hor bhoolee firai eaanee |

Sant Singh KhalsaWithout the Guru, there is no true devotion; otherwise, people wander around, deluded by ignorance.
Manmohan SinghWithout the True Guru, there can be no devotional service and without it the world is gone astray in ignorance.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਪ੍ਰੇਮਮਈ ਸੇਵਾ ਨਹੀਂ ਹੋ ਸਕਦੀ, ਤੇ ਇਸ ਤੋਂ ਬਿਨਾ ਦੁਨੀਆਂ ਇੰਞਾਣ-ਪੁਣੇ ਵਿੱਚ ਕਰਾਹੇ ਪਈ ਹੋਈ ਹੈ।
Fareedkot Teekaਸਚੇ ਸਤਗੁਰੋਂ ਸੇ ਬਿਨਾਂ ਭਗਤਿ ਨਹੀਂ ਹੋ ਸਕਤੀ ਹੈ ਔਰ ਜਿਨ ਕੀ (ਇਆਣੀ) ਮੂਰਖ ਬੁਧੀ ਹੈ, ਸੋ (ਹੋਰ) ਅੰਨਸ੍ਰਿਸਟੀ ਦ੍ਵੈਤ ਭਾਵ ਮੇਂ ਭੂਲੀ ਫਿਰਤੀ ਹੈ॥
Prof. Sahib Singhਸੱਚੇ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ, ਜੇਹੜੀ ਅੰਞਾਣ ਲੁਕਾਈ ਗੁਰੂ ਦੇ ਦਰ ਤੇ ਨਹੀਂ ਆਉਂਦੀ, ਉਹ ਕੁਰਾਹੇ ਪਈ ਰਹਿੰਦੀ ਹੈ।

ਪਦ ਅਰਥ ਹੋਰ ਇਆਣੀ = ਉਹ ਅੰਞਾਣ ਲੁਕਾਈ ਜੇਹੜੀ ਗੁਰੂ ਦੀ ਸਰਨ ਨਹੀਂ ਪੈਂਦੀ।

SikhNet (Spanish)Sin el Verdadero Guru no existe la Alabanza y el mundo es desviado en la ignorancia.

ਮਨਮੁਖਿ ਫਿਰਹਿ. ਸਦਾ ਦੁਖੁ ਪਾਵਹਿ; ਡੂਬਿ ਮੁਏ. ਵਿਣੁ ਪਾਣੀ ॥੧॥

manamukh fireh. sadaa dukh paaveh; ddoob mue. vin paanee |1|

Sant Singh KhalsaThe self-willed manmukhs wander around, suffering in constant pain; they drown and die, even without water. ||1||
Manmohan SinghThe self-willed roam about aimlessly. They ever suffer pain and are drowned to death without water.
Manmohan Singh (Punjabi)ਆਪ ਹੁਦਰੇ ਬਿਨਾ ਮਤਲਬੋਂ ਭਟਕਦੇ ਫਿਰਦੇ ਹਨ। ਉਹ ਹਮੇਸ਼ਾਂ ਤਕਲੀਫ ਉਠਾਉਂਦੇ ਹਨ, ਅਤੇ ਜਲ ਦੇ ਬਗੈਰ ਹੀ ਡੁੱਬ ਕੇ ਮਰ ਜਾਂਦੇ ਹਨ।
Fareedkot Teekaਜਿਨੋਂ ਨੇ ਗੁਰੂ ਨਹੀਂ ਧਾਰਨ ਕੀਆ ਹੈ ਐਸੇ ਮਨਮੁਖ ਨਿਤ ਹੀ ਜਨਮ ਮਰਣੇ ਕੇ ਚਕ੍ਰ ਮੇਂ ਭ੍ਰਮਤੇ ਫਿਰਤੇ ਹੈਂ ਔਰ ਨਿਤ ਹੀ ਦੁਖੋਂ ਕੋ ਪ੍ਰਾਪਤ ਹੋਤੇ ਹੈਂ ਔਰ (ਵਿਣੁ ਪਾਣੀ) ਮ੍ਰਿਗ ਤ੍ਰਿਸਨਾ ਰੂਪ ਔਰ ਬਿਸ੍ਯ ਬਾਸਨਾ ਮੇਂ ਡੁਬ ਮਰੇ ਹੈਂ॥੧॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਦੇ ਫਿਰਦੇ ਹਨ, ਸਦਾ ਦੁੱਖ ਪਾਂਦੇ ਹਨ; ਉਹ, ਮਾਨੋ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ ॥੧॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ॥੧॥

SikhNet (Spanish)El hombre lleno de ego viaja sin rumbo, siempre está triste y desperdicia su vida en vano.(1)

ਭਾਈ ਰੇ; ਸਦਾ ਰਹਹੁ ਸਰਣਾਈ ॥

bhaaee re; sadaa rahahu saranaaee |

Sant Singh KhalsaO Siblings of Destiny, remain forever in the Lord's Sanctuary, under His Protection.
Manmohan SinghO brother, ever remain thou under the Lord's protection.
Manmohan Singh (Punjabi)ਹੇ ਵੀਰ! ਤੂੰ ਸਦੀਵ ਹੀ ਪ੍ਰਭੂ ਦੀ ਪਨਾਹ ਹੇਠਾਂ ਵਿਚਰ।
Fareedkot Teekaਹੇ ਭਾਈ! ਸਦੀਵਕਾਲ ਅਕਾਲ ਪੁਰਖ ਕੀ ਸਰਣ ਮੇਂ ਪਰਾਪਤ ਰਹੁ॥
Prof. Sahib Singhਹੇ ਭਾਈ! ਸਦਾ ਗੁਰੂ ਦੀ ਸਰਨ ਟਿਕਿਆ ਰਹੁ।

ਪਦ ਅਰਥ ਰਹਹੁ = ਟਿਕਿਆ ਰਹੁ।

SikhNet (Spanish)Oh hermano, busca siempre el Refugio del Señor, Quien te ve a con Su Mirada de Gracia,

ਆਪਣੀ ਨਦਰਿ ਕਰੇ ਪਤਿ ਰਾਖੈ; ਹਰਿ ਨਾਮੋ ਦੇ ਵਡਿਆਈ ॥ ਰਹਾਉ ॥

aapanee nadar kare pat raakhai; har naamo de vaddiaaee | rahaau |

Sant Singh KhalsaBestowing His Glance of Grace, He preserves our honor, and blesses us with the glory of the Lord's Name. ||Pause||
Manmohan SinghShowering His benediction, the Lord saves the mortal's honour and blesses him with the glory of His Name. Pause.
Manmohan Singh (Punjabi)ਆਪਣੀ ਮਿਹਰ ਧਾਰ ਕੇ, ਪ੍ਰਭੂ ਪ੍ਰਾਣੀ ਦੀ ਇੱਜ਼ਤ-ਆਬਰੂ ਬਰਕਰਾਰ ਰੱਖਦਾ ਹੈ ਅਤੇ ਉਸ ਨੂੰ ਆਪਣੇ ਨਾਮ ਦੀ ਬਜ਼ੁਰਗੀ ਪ੍ਰਦਾਨ ਕਰਦਾ ਹੈ। ਠਹਿਰਾਉ।
Fareedkot Teekaਪਰਮੇਸ੍ਵਰ ਅਪਨੀ ਕ੍ਰਿਪਾ ਦ੍ਰਿਸਟਿ ਕਰ ਕੇ ਭਗਤੋਂ ਕੀ ਪ੍ਰਤਿਸਟਾ ਰਾਖਤਾ ਹੈ ਔਰ ਸੋ ਹਰੀ ਅਪਨੇ ਨਾਮ ਕੀ ਵਡਿਆਈ ਦੇਤਾ ਹੈ॥ ਰਹਾਉ ॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ, ਉਸ ਉਤੇ ਗੁਰੂ) ਆਪਣੀ ਮੇਹਰ ਦੀ ਨਿਗਾਹ ਕਰਦਾ ਹੈ; ਉਸ ਦੀ ਇੱਜ਼ਤ ਰੱਖਦਾ ਹੈ, ਉਸ ਨੂੰ ਪ੍ਰਭੂ ਦਾ ਨਾਮ ਬਖ਼ਸ਼ਦਾ ਹੈ (ਜੋ ਇਕ ਵੱਡੀ) ਇੱਜ਼ਤ ਹੈ ਰਹਾਉ॥

ਪਦ ਅਰਥ ਪਤਿ = ਇੱਜ਼ਤ ॥ਰਹਾਉ॥

SikhNet (Spanish)salva tu Honor y te bendice con la Gloria de Su Nombre. (Pausa)

ਪੂਰੇ ਗੁਰ ਤੇ. ਆਪੁ ਪਛਾਤਾ; ਸਬਦਿ ਸਚੈ ਵੀਚਾਰਾ ॥

poore gur te. aap pachhaataa; sabad sachai veechaaraa |

Sant Singh KhalsaThrough the Perfect Guru, one comes to understand himself, contemplating the True Word of the Shabad.
Manmohan SinghBy pondering over the True Name, through the Perfect Guru, man comes to understand his-own-self.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਬੰਦਾ ਆਪਣੇ ਆਪ ਨੂੰ ਸਮਝ ਲੈਂਦਾ ਹੈ।
Fareedkot Teekaਜਿਨ ਗੁਰਮੁਖੋਂ ਨੇ ਪੂਰੇ ਸਤਗੁਰੋਂ ਸੇ ਸਚੇ ਸਬਦ ਕਾ ਬੀਚਾਰ ਕੀਆ ਹੈ ਤਿਨੋਂ ਨੇ ਆਪ ਕੋ ਪਛਾਨਾ ਹੈ॥
Prof. Sahib Singhਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਸ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ।

ਪਦ ਅਰਥ ਆਪੁ = ਆਪਣਾ ਆਪ, ਆਪਣਾ ਆਤਮਕ ਜੀਵਨ।

SikhNet (Spanish)En nuestro corazón vive la Vida de toda vida, y uno es liberado del enojo, del ego y de la lujuria,

ਹਿਰਦੈ ਜਗਜੀਵਨੁ ਸਦ ਵਸਿਆ; ਤਜਿ ਕਾਮੁ ਕ੍ਰੋਧੁ ਅਹੰਕਾਰਾ ॥

hiradai jagajeevan sad vasiaa; taj kaam krodh ahankaaraa |

Sant Singh KhalsaThe Lord, the Life of the world, ever abides in his heart, and he renounces sexual desire, anger and egotism.
Manmohan SinghHe forsakes lust, wrath and pride and God, the Life of the world, ever abides in his mind.
Manmohan Singh (Punjabi)ਉਹ ਭੋਗ-ਬਿਲਾਸ, ਗੁੱਸੇ ਅਤੇ ਹੰਕਾਰ ਨੂੰ ਛੱਡ ਦਿੰਦਾ ਹੈ ਅਤੇ ਜਗਤ ਦੀ ਜਿੰਦ-ਜਾਨ ਹਰੀ ਹਮੇਸ਼ਾਂ ਉਸ ਦੇ ਮਨ ਵਿੱਚ ਵੱਸਦਾ ਹੈ।
Fareedkot Teekaਤਿਨ ਕੇ ਹ੍ਰਿਦ੍ਯ ਮੇਂ (ਜਗਜੀਵਨੁ) ਅਕਾਲ ਪੁਰਖ ਬਸਾ ਹੈ ਔਰ ਕਾਮ ਕ੍ਰੋਧ ਔ ਅਹੰਕਾਰ ਕਾ ਤ੍ਯਾਗ ਕੀਆ ਹੈ॥
Prof. Sahib Singhਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਤਿਆਗਣ ਨਾਲ ਉਸ ਦੇ ਹਿਰਦੇ ਵਿਚ ਜਗਤ ਦਾ ਜੀਵਨ ਪ੍ਰਭੂ ਸਦਾ ਲਈ ਆ ਵੱਸਿਆ।

ਪਦ ਅਰਥ ਹਿਰਦੈ = ਹਿਰਦੇ ਵਿਚ। ਸਦ = ਸਦਾ। ਤਜਿ = ਤਜ ਕੇ।

SikhNet (Spanish)cuando uno ve la Presencia del Señor en todas partes y enaltece en su corazón el Nombre Infinito.

ਸਦਾ ਹਜੂਰਿ ਰਵਿਆ ਸਭ ਠਾਈ; ਹਿਰਦੈ ਨਾਮੁ ਅਪਾਰਾ ॥

sadaa hajoor raviaa sabh tthaaee; hiradai naam apaaraa |

Sant Singh KhalsaThe Lord is ever-present, permeating and pervading all places; the Name of the Infinite Lord is enshrined within the heart.
Manmohan SinghWithin him mind, he enshrine the Name of the Infinite Lord, who is ever present and is contained in all the places.
Manmohan Singh (Punjabi)ਹਮੇਸ਼ਾਂ ਅੰਗ ਸੰਗ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਬੇਅੰਤ ਸੁਆਮੀ ਦੇ ਨਾਮ ਨੂੰ ਉਹ ਆਪਣੇ ਮਨ ਅੰਦਰ ਇਕੱਤਰ ਕਰਦਾ ਹੈ।
Fareedkot Teekaਨਿਤ੍ਯ ਨਿਕਟ ਸਰਬਥਾ ਰਮਣ ਕਰਨੇ ਵਾਲਾ ਜੋ ਅਪਾਰ ਹੈ, ਤਿਸ ਕਾ ਨਾਮੁ ਹਿਰਦੇ ਮੇਂ ਪ੍ਰਾਪਤ ਹੂਆ ਹੈ॥
Prof. Sahib Singhਬੇਅੰਤ ਪ੍ਰਭੂ ਦਾ ਨਾਮ ਉਸ ਦੇ ਹਿਰਦੇ ਵਿਚ ਆ ਵੱਸਣ ਕਰਕੇ ਪ੍ਰਭੂ ਉਸ ਨੂੰ ਹਰ ਵੇਲੇ ਅੰਗ-ਸੰਗ ਵੱਸਦਾ ਦਿੱਸ ਪਿਆ, ਸਭ ਥਾਵਾਂ ਵਿਚ ਮੌਜੂਦ ਦਿੱਸ ਪਿਆ।

ਪਦ ਅਰਥ ਰਵਿਆ = ਵਿਆਪਕ।

SikhNet (Spanish)A través de la Palabra del Shabd, el Naam sabe dulce;

ਜੁਗਿ ਜੁਗਿ ਬਾਣੀ ਸਬਦਿ ਪਛਾਣੀ; ਨਾਉ ਮੀਠਾ ਮਨਹਿ ਪਿਆਰਾ ॥੨॥

jug jug baanee sabad pachhaanee; naau meetthaa maneh piaaraa |2|

Sant Singh KhalsaThroughout the ages, through the Word of His Bani, His Shabad is realized, and the Name becomes so sweet and beloved to the mind. ||2||
Manmohan SinghIn all the ages, it is through the Divine word, that the Lord is recognised and the Name becomes sweet and dear unto the mind.
Manmohan Singh (Punjabi)ਸਾਰਿਆਂ ਯੁੱਗਾਂ ਅੰਦਰ ਈਸ਼ਵਰੀ ਕਲਾਮ ਰਾਹੀਂ ਹੀ ਸਾਹਿਬ ਸਿਞਾਣਿਆ ਜਾਂਦਾ ਹੈ ਅਤੇ ਚਿੱਤ ਨੂੰ ਨਾਮ ਮਿੱਠੜਾ ਅਤੇ ਪਿਆਰਾ ਲੱਗਦਾ ਹੈ।
Fareedkot Teekaਗੁਰ ਸਬਦ ਕਰ ਜਿਸ ਕੋ ਨਾਮ ਮੀਠਾ ਪ੍ਯਾਰਾ ਲਗਾ ਹੈ, ਤਿਸ ਨੇ ਜੁਗ ਜੁਗ ਮੇਂ ਪਰਮੇਸ੍ਵਰ ਕੀ (ਬਾਣੀ) ਬਨਾਵਟ ਪਛਾਣੀ ਹੈ ਕਿ ਨਾਮ ਰੂਪਾਤਮਕ ਹੈ॥੨॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਇਹ ਪਛਾਣ ਆ ਗਈ ਕਿ (ਪਰਮਾਤਮਾ ਨਾਲ ਮਿਲਾਪ ਦਾ ਵਸੀਲਾ) ਹਰੇਕ ਜੁਗ ਵਿਚ ਗੁਰੂ ਦੀ ਬਾਣੀ ਹੀ ਹੈ, ਪਰਮਾਤਮਾ ਦਾ ਨਾਮ ਉਸ ਨੂੰ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪਿਆ ॥੨॥

ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ। ਸਬਦਿ = ਸ਼ਬਦ ਦੀ ਰਾਹੀਂ। ਮਨਹਿ = ਮਨ ਵਿਚ ॥੨॥

SikhNet (Spanish)así es como la Palabra del Shabd es conocida época tras época. (2)

ਸਤਿਗੁਰੁ ਸੇਵਿ ਜਿਨਿ ਨਾਮੁ ਪਛਾਤਾ; ਸਫਲ ਜਨਮੁ ਜਗਿ ਆਇਆ ॥

satigur sev jin naam pachhaataa; safal janam jag aaeaa |

Sant Singh KhalsaServing the Guru, one realizes the Naam, the Name of the Lord; fruitful is his life, and his coming into the world.
Manmohan SinghFruitful is the birth and advent in this world of him, who by serving the True Guru, realises the Name.
Manmohan Singh (Punjabi)ਫਲਦਾਇਕ ਹੈ ਇਸ ਜਹਾਨ ਵਿੱਚ ਉਸ ਦਾ ਜੰਮਣਾ ਅਤੇ ਆਗਮਨ ਜੋ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਨਾਮ ਨੂੰ ਸਿੰਞਾਣਦਾ ਹੈ।
Fareedkot Teekaਜਿਨ ਗੁਰਮੁਖੋਂ ਨੇ ਸਤਗੁਰੋਂ ਕੇ ਸੇਵ ਕਰ ਕੇ ਨਾਮ ਕੋ ਪਛਾਨਾ ਹੈ, ਤਿਨ ਕਾ ਸੰਸਾਰ ਮੇਂ ਸਫਲ ਜਨਮ ਗਿਨਤੀ ਮੇਂ ਆਯਾ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾ ਲਈ, ਜਗਤ ਵਿਚ ਆ ਕੇ ਉਸਦੀ ਜ਼ਿੰਦਗੀ ਕਾਮਯਾਬ ਹੋ ਗਈ।

ਪਦ ਅਰਥ ਜਿਨਿ = ਜਿਸ ਨੇ। ਪਛਾਤਾ = ਸਾਂਝ ਪਾਈ। ਜਗਿ = ਜਗਤ ਵਿਚ।

SikhNet (Spanish)Aquél que sirve al Verdadero Guru, le es revelado el Nombre, y es bendecido con una forma humana.

ਹਰਿ ਰਸੁ ਚਾਖਿ. ਸਦਾ ਮਨੁ ਤ੍ਰਿਪਤਿਆ; ਗੁਣ ਗਾਵੈ ਗੁਣੀ ਅਘਾਇਆ ॥

har ras chaakh. sadaa man tripatiaa; gun gaavai gunee aghaaeaa |

Sant Singh KhalsaTasting the sublime elixir of the Lord, his mind is satisfied and satiated forever; singing the Glories of the Glorious Lord, he is fulfilled and satisfied.
Manmohan SinghTasting God's elixir, his soul is sated for aye, and singing the praise of the praise-worthy Lord, he remains content.
Manmohan Singh (Punjabi)ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ, ਉਸ ਦੀ ਆਤਮਾ ਹਮੇਸ਼ਾਂ ਲਈ ਰੱਜ ਜਾਂਦੀ ਹੈ ਅਤੇ ਸ਼ਲਾਘਾਯੋਗ ਸੁਆਮੀ ਦੀ ਸਿਫ਼ਤ ਸ਼ਲਾਘਾ ਗਾਇਨ ਕਰ ਉਹ ਸੰਤੁਸ਼ਟ ਹੋਇਆ ਰਹਿੰਦਾ ਹੈ।
Fareedkot Teekaਹਰਿ ਰਸ ਕੋ ਚਾਖਨੇ ਕਰ ਕੇ ਮਨੁ ਉਨ ਕਾ ਨਿਤਹੀ ਤ੍ਰਿਪਤਿ ਭਯਾ ਹੈ, ਜੋ ਕੋਈ (ਗੁਣੀ) ਗੁਣੋਂ ਵਾਲੇ ਅਕਾਲ ਪੁਰਖ ਕੇ ਗੁਣ ਗਾਯਨ ਕਰਤਾ ਹੈ, ਸੋ ਸੰਸਾਰ ਮੇਂ (ਅਘਾਇਆ) ਰਜਿਆ ਹੈ॥
Prof. Sahib Singhਪਰਮਾਤਮਾ ਦੇ ਨਾਮ ਸੁਆਦ ਚੱਖ ਕੇ ਉਸ ਦਾ ਮਨ ਸਦਾ ਲਈ ਤ੍ਰਿਪਤ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਤੇ, ਗੁਣਾਂ ਦੀ ਰਾਹੀਂ ਮਾਇਆ ਵਲੋਂ ਰੱਜ ਜਾਂਦਾ ਹੈ।

ਪਦ ਅਰਥ ਗੁਣੀ = ਗੁਣਾਂ ਦੀ ਰਾਹੀਂ। ਅਗਾਇਆ = ਮਾਇਆ ਵਲੋਂ ਰੱਜ ਜਾਂਦਾ ਹੈ।

SikhNet (Spanish)Su mente está saciada probando la Esencia del Señor y cantando Su Alabanza, es feliz.

ਕਮਲੁ ਪ੍ਰਗਾਸਿ ਸਦਾ ਰੰਗਿ ਰਾਤਾ; ਅਨਹਦ ਸਬਦੁ ਵਜਾਇਆ ॥

kamal pragaas sadaa rang raataa; anahad sabad vajaaeaa |

Sant Singh KhalsaThe lotus of his heart blossoms forth, he is ever imbued with the Lord's Love, and the unstruck melody of the Shabad resounds within him.
Manmohan SinghHis heart lotus blossoms, with Lord's love, he is ever imbued with joy and within him resounds the celestial strain.
Manmohan Singh (Punjabi)ਉਸ ਦਾ ਦਿਲ-ਕੰਵਲ ਖਿੜ ਜਾਂਦਾ ਹੈ ਅਤੇ ਪ੍ਰਭੂ ਦੇ ਪ੍ਰੇਮ ਨਾਲ ਉਹ ਹਮੇਸ਼ਾਂ ਲਈ ਰੰਗਿਆ ਜਾਂਦਾ ਹੈ ਅਤੇ ਉਸ ਦੇ ਅੰਦਰ ਬੈਕੁੰਠੀ-ਕੀਰਤਨ ਗੂੰਜਦਾ ਹੈ।
Fareedkot Teekaਤਿਨ ਕਾ ਹ੍ਰਿਦ੍ਯ ਕਮਲ ਪ੍ਰਕਾਸਿਤ ਹੂਆ ਹੈ ਅਰੁ ਸਦੀਵ ਤਿਨ ਕਾ ਮਨ ਪਰਮੇਸ਼੍ਵਰ ਕੇ ਪ੍ਰੇਮ ਮੇਂ ਰਤਾ ਰਹਤਾ ਹੈ, ਅਰ (ਅਨਹਦ) ਏਕ ਰਸ (ਸਬਦੁ) ਬ੍ਰਹਮ ਕੋ ਤਿਨੋਂ ਨੇ (ਵਜਾਇਆ), ਭਾਵ ਉਚਾਰਨ ਕੀਆ ਹੈ॥
Prof. Sahib Singhਉਸ ਦਾ ਹਿਰਦਾ-ਕਮਲ ਖਿੜ ਕੇ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ (ਆਪਣੇ ਹਿਰਦੇ ਵਿਚ) ਇਕ-ਰਸ ਗੁਰ-ਸ਼ਬਦ (ਦਾ ਵਾਜਾ) ਵਜਾਂਦਾ ਰਹਿੰਦਾ ਹੈ।

ਪਦ ਅਰਥ ਕਮਲੁ = ਹਿਰਦਾ-ਕੌਲ ਫੁੱਲ। ਪ੍ਰਗਾਸਿ = ਖਿੜ ਕੇ। ਅਨਹਦ = ਇਕ-ਰਸ ।

SikhNet (Spanish)El loto de su corazón florece y está siempre imbuido en el Amor del Señor y en él resuena la Melodía Divina de la Palabra.

ਤਨੁ ਮਨੁ ਨਿਰਮਲੁ. ਨਿਰਮਲ ਬਾਣੀ; ਸਚੇ ਸਚਿ ਸਮਾਇਆ ॥੩॥

tan man niramal. niramal baanee; sache sach samaaeaa |3|

Sant Singh KhalsaHis body and mind become immaculately pure; his speech becomes immaculate as well, and he merges in the Truest of the True. ||3||
Manmohan SinghImmaculate become his body and mind and immaculate his speech and he merges in the Truest of the true.
Manmohan Singh (Punjabi)ਪਵਿੱਤ੍ਰ ਥੀ ਵੰਞਦੇ ਹਨ ਉਸ ਦੀ ਦੇਹ ਤੇ ਮਨ ਅਤੇ ਪਵਿੱਤਰ ਹੈ ਉਸ ਦੀ ਬੋਲ-ਬਾਣੀ। ਉਹ ਸੱਚਿਆਂ ਦੇ ਪਰਮ ਸੱਚ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਿਨ ਕਾ ਮਨੁ ਤਨੁ ਸੁਧ ਹੈ ਔਰ ਬਾਣੀ ਭੀ ਸੁਧ ਹੂਈ ਹੈ ਔਰ ਸਚੇ ਅਕਾਲ ਪੁਰਖ ਮੇਂ ਨਿਸਚ੍ਯ ਕਰ ਅਭੇਦ ਹੂਆ ਹੈ॥੩॥
Prof. Sahib Singhਪਵਿਤ੍ਰ ਬਾਣੀ ਦੀ ਬਰਕਤਿ ਨਾਲ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ ॥੩॥
SikhNet (Spanish)Su cuerpo y su mente se vuelven puros y a través de la Verdad se inmergen en el Señor. (3)

ਰਾਮ ਨਾਮ ਕੀ ਗਤਿ. ਕੋਇ ਨ ਬੂਝੈ; ਗੁਰਮਤਿ ਰਿਦੈ ਸਮਾਈ ॥

raam naam kee gat. koe na boojhai; guramat ridai samaaee |

Sant Singh KhalsaNo one knows the state of the Lord's Name; through the Guru's Teachings, it comes to abide in the heart.
Manmohan SinghNone knows the essence of the Lord's Name. By Guru's instruction it is revealed to one's mind.
Manmohan Singh (Punjabi)ਸੁਆਮੀ ਦੇ ਨਾਮ ਦੀ ਵਡਿਆਈ ਨੂੰ ਕੋਈ ਵੀ ਨਹੀਂ ਜਾਣਦਾ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਬੰਦੇ ਦੇ ਮਨ ਵਿੱਚ ਪ੍ਰਕਾਸ਼ਦਾ ਹੈ।
Fareedkot Teekaਰਾਮ ਨਾਮ ਕੀ ਜੋ (ਗਤਿ) ਪ੍ਰਾਪਤਿ ਹੈ, ਸੋ ਔਰ ਕੋਈ ਨਹੀਂ ਬੂਝ ਸਕਤਾ ਹੈ। ਜਿਨ ਗੁਰਮੁਖੋਂ ਕੋ ਗੁਰਮਤਿ ਪ੍ਰਾਪਤਿ ਹੂਈ ਹੈ ਤਿਨੀ ਕੇ ਹਿਰਦੇ ਮੇਂ ਸਮਾਈ ਹੈ॥
Prof. Sahib Singhਕੋਈ ਮਨੁੱਖ ਨਹੀਂ ਸਮਝ ਸਕਦਾ ਕਿ ਪਰਮਾਤਮਾ ਦੇ ਨਾਮ ਨਾਲ ਕਿਤਨੀ ਕੁ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ (ਉਂਞ) ਗੁਰੂ ਦੀ ਮਤਿ ਲਿਆਂ ਨਾਮ (ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ।

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਰਿਦੈ = ਹਿਰਦੇ ਵਿਚ। ਸਮਾਈ = ਟਿਕ ਜਾਂਦਾ ਹੈ।

SikhNet (Spanish)Nadie conoce la Esencia del Nombre del Señor; a través de la Sabiduría del Guru le es revelada a la mente.

ਗੁਰਮੁਖਿ ਹੋਵੈ ਸੁ ਮਗੁ ਪਛਾਣੈ; ਹਰਿ ਰਸਿ ਰਸਨ ਰਸਾਈ ॥

guramukh hovai su mag pachhaanai; har ras rasan rasaaee |

Sant Singh KhalsaOne who becomes Gurmukh, understands the Path; his tongue savors the sublime essence of the Lord's Nectar.
Manmohan SinghHe, who gets resigned to Guru's will, knows the way and his tongue tastes the Lord's Nectar.
Manmohan Singh (Punjabi)ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਰਸਤੇ ਨੂੰ ਜਾਣ ਲੈਂਦਾ ਹੈ ਅਤੇ ਉਸ ਦੀ ਜੀਭ੍ਹ ਸਾਈਂ ਦੇ ਅੰਮ੍ਰਿਤ ਨੂੰ ਮਾਣਦੀ ਹੈ।
Fareedkot Teekaਜੋ ਗੁਰਮੁਖ ਹੂਏ ਹੈਂ ਤਿਨੋਂ ਨੇ ਯਹ ਰਾਹੁ ਜਾਂਨਾ ਹੈ, ਔਰ ਉਨੋਂ ਹੀ ਨੇ ਹਰਿ ਰਸ ਮੇਂ ਅਪਨੀ ਰਸਨਾ ਰਸਾਈ ਹੈ ਅਰਥਾਤ ਰਸ ਵਾਲੀ ਕਰੀ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਉਹ (ਪਰਮਾਤਮਾ ਦੇ ਮਿਲਾਪ ਦਾ) ਰਸਤਾ ਪਛਾਣ ਲੈਂਦਾ ਹੈ, ਉਸ ਦੀ ਜੀਭ ਨਾਮ-ਰਸ ਨਾਲ ਰਸ ਬਣ ਜਾਂਦੀ ਹੈ।

ਪਦ ਅਰਥ ਮਗੁ = ਰਸਤਾ। ਰਸਿ = ਰਸ ਨਾਲ। ਰਸਨ = ਜੀਭ। ਰਸਾਈ = ਰਸ ਜਾਂਦੀ ਹੈ।

SikhNet (Spanish)Sólo el Hombre de Dios conoce el Sendero y así prueba la Esencia del Señor.

ਜਪੁ ਤਪੁ ਸੰਜਮੁ ਸਭੁ ਗੁਰ ਤੇ ਹੋਵੈ; ਹਿਰਦੈ ਨਾਮੁ ਵਸਾਈ ॥

jap tap sanjam sabh gur te hovai; hiradai naam vasaaee |

Sant Singh KhalsaMeditation, austere self-discipline and self-restraint are all obtained from the Guru; the Naam, the Name of the Lord, comes to abide within the heart.
Manmohan SinghMeditation, austerity and self-restraint are all obtained from the Guru and the Guru enshrines the Name in the mind.
Manmohan Singh (Punjabi)ਸਿਮਰਨ, ਕਰੜੀ ਘਾਲ ਤੇ ਸਵੈ-ਕਾਬੂ ਸਮੂਹ ਗੁਰਾਂ ਪਾਸੋਂ ਪ੍ਰਾਪਤ ਹੁੰਦੇ ਹਨ ਅਤੇ ਗੁਰੂ ਜੀ ਹੀ ਮਨ ਵਿੱਚ ਨਾਮ ਨੂੰ ਟਿਕਾਉਂਦੇ ਹਨ।
Fareedkot Teekaਜਪੁ ਤਪੁ ਔਰ ਸੰਜਮ ਸਭ ਤਿਸ ਕਾ ਗੁਰੋਂਦ੍ਵਾਰਾ ਸਫਲਾ ਹੋਵੇ ਹੈ, ਜਿਸ ਨੇ ਹ੍ਰਿਦਯ ਮੇਂ ਨਾਮ ਕੀ ਪ੍ਰੀਤੀ ਬਸਾਈ ਹੈ॥
Prof. Sahib Singhਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਆ ਵੱਸਦਾ ਹੈ-ਇਹੀ ਹੈ ਜਪ, ਇਹੀ ਹੈ ਤਪ, ਇਹੀ ਹੈ ਸੰਜਮ।

ਪਦ ਅਰਥ ਗੁਰ ਤੇ = ਗੁਰੂ ਪਾਸੋਂ।

SikhNet (Spanish)Toda meditación, disciplina y autocontrol vienen a través del Guru, si uno enaltece el Nombre del Señor en su corazón.

ਨਾਨਕ. ਨਾਮੁ ਸਮਾਲਹਿ ਸੇ ਜਨ ਸੋਹਨਿ; ਦਰਿ ਸਾਚੈ ਪਤਿ ਪਾਈ ॥੪॥੭॥

naanak. naam samaaleh se jan sohan; dar saachai pat paaee |4|7|

Sant Singh KhalsaO Nanak, those humble beings who praise the Naam are beautiful; they are honored in the Court of the True Lord. ||4||7||
Manmohan SinghNanak, the persons, who remember the Name look beauteous and obtain honour in the True court.
Manmohan Singh (Punjabi)ਨਾਨਕ ਜਿਹੜੇ ਪੁਰਸ਼ ਨਾਮ ਦਾ ਸਿਮਰਨ ਕਰਦੇ ਹਨ ਉਹ ਸੁੰਦਰ ਦਿਸਦੇ ਹਨ ਤੇ ਸੱਚੇ ਦਰਬਾਰ ਵਿੱਚ ਇੱਜਤ ਪਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਕਾ ਸਿਮਰਨ ਕਰਤੇ ਹੈਂ, ਸੋ ਇਸ ਲੋਕ ਮੇਂ ਸੋਭਾ ਕੋ ਪ੍ਰਾਪਤ ਹੋਤੇ ਹੈਂ, ਅਰੁ ਸਚੇ ਕੇ ਦਰਬਾਰ ਮੇਂ ਉਨਹੋਂ ਨੇ ਹੀ ਪ੍ਰਤਿਸਟਾ ਪਾਈ ਹੈ॥੪॥੭॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਦਰ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ ॥੪॥੭॥

ਪਦ ਅਰਥ ਦਰਿ = ਦਰ ਤੇ ॥੪॥੭॥

SikhNet (Spanish)Pues aquéllos que aman el Nombre se ven bellos en la Puerta del Señor y son bendecidos con Gloria. (4‑7)

Open this shabad →

Shabad Guru Amardas Ji Raag Sorath continues on Ang 603

ਸੋਰਠਿ ਮਃ ੩ ਦੁਤੁਕੇ ॥

soratth mahalaa 3 dutuke |

Sant Singh KhalsaSorat'h, Third Mehl, Dho-Thukay:
Manmohan SinghSorath 3rd Guru. Dotukay.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ। ਦੁਤੁਕੇ।
SikhNet (Spanish)Sorath, Mejl Guru Amar Das, Tercer Canal Divino, Du-Tukas.

ਸਤਿਗੁਰ ਮਿਲਿਐ ਉਲਟੀ ਭਈ ਭਾਈ; ਜੀਵਤ ਮਰੈ. ਤਾ ਬੂਝ ਪਾਇ ॥

satigur miliai ulattee bhee bhaaee; jeevat marai. taa boojh paae |

Sant Singh KhalsaMeeting the True Guru, one turns away from the world, O Siblings of Destiny; when he remains dead while yet alive, he obtains true understanding.
Manmohan SinghMeeting the True Guru, man turns, away from the world. O brother, when he remains dead in life, then does he obtain understanding.
Manmohan Singh (Punjabi)ਸੱਚੇ ਗੁਰਾਂ ਨੂੰ ਮਿਲ ਕੇ ਬੰਦਾ ਮਾਇਆ ਵੱਲੋਂ ਮੁੜ ਪੈਂਦਾ ਹੈ, ਹੇ ਵੀਰ! ਜਦ ਉਹ ਜੀਉਂਦੇ ਜੀ ਆਪਾ ਮਾਰਦਾ ਹੈ, ਤਦ ਉਸ ਨੂੰ ਗਿਆਨ ਪ੍ਰਾਪਤ ਹੁੰਦਾ ਹੈ।
Fareedkot Teekaਹੇ ਭਾਈ! ਜਿਨ ਕੀ ਸਤਗੁਰੋਂ ਕੇ ਮਿਲਨੇ ਸੇ ਸੰਸਾਰ ਸੇ ਬ੍ਰਿਤੀ ਉਲਟਤੀ ਭਈ ਹੈ ਤਿਨੋਂ ਨੇ ਸਮਝ ਪਾਈ ਹੈ, ਜਬ ਬੂਝ ਪਈ (ਤ) ਤਬੀ ਤੋ ਜੀਵ, ਭਾਵ ਸੇ ਮਰੇ ਹੈਂ॥
Prof. Sahib Singhਹੇ ਭਾਈ! ਜੇ ਗੁਰੂ ਮਿਲ ਪਏ, ਤਾਂ ਮਨੁੱਖ ਆਤਮਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ ਹੈ, ਮਨੁੱਖ ਦੀ ਸੁਰਤਿ ਵਿਕਾਰਾਂ ਵਲੋਂ ਪਰਤ ਪੈਂਦੀ ਹੈ, ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਨੁੱਖ ਵਿਕਾਰਾਂ ਵਲੋਂ ਅਛੋਹ ਹੋ ਜਾਂਦਾ ਹੈ।

ਪਦ ਅਰਥ ਸਤਿਗੁਰ ਮਿਲਿਐ = ਜੇ ਗੁਰੂ ਮਿਲ ਪਏ। ਉਲਟੀ ਭਈ = (ਵਿਕਾਰਾਂ ਵਲੋਂ ਸੁਰਤਿ) ਹਟ ਜਾਂਦੀ ਹੈ, ਮੁੜ ਪੈਂਦੀ ਹੈ। ਜੀਵਤ ਮਰੈ = ਜੀਊਂਦਾ ਮਰ ਜਾਂਦਾ ਹੈ, ਦੁਨੀਆ ਦੀ ਕਿਰਤ ਕਰਦਾ ਹੀ ਵਿਕਾਰਾਂ ਵਲੋਂ ਅਛੋਹ ਹੋ ਜਾਂਦਾ ਹੈ। ਬੂਝ = ਆਤਮਕ ਜੀਵਨ ਦੀ ਸਮਝ।

SikhNet (Spanish)Encontrando al Verdadero Guru, la mente le da la espalda al mundo, y muriendo para su ego, toma Conciencia de su Ser.

ਸੋ ਗੁਰੂ. ਸੋ ਸਿਖੁ ਹੈ ਭਾਈ; ਜਿਸੁ ਜੋਤੀ ਜੋਤਿ ਮਿਲਾਇ ॥੧॥

so guroo. so sikh hai bhaaee; jis jotee jot milaae |1|

Sant Singh KhalsaHe alone is the Guru, and he alone is a Sikh, O Siblings of Destiny, whose light merges in the Light. ||1||
Manmohan SinghHe alone is the Guru and he alone the disciple, whose light the Lord merges in His supreme light, O brother.
Manmohan Singh (Punjabi)ਕੇਵਲ ਉਹ ਹੀ ਗੁਰੂ ਤੇ ਕੇਵਲ ਉਹੀ ਮੁਰੀਦ ਹੈ, ਜਿਸ ਦੇ ਨੂਰ ਨੂੰ ਸੁਆਮੀ ਆਪਣੇ ਪਰਮ ਨੂਰ ਨਾਲ ਮਿਲਾ ਲੈਂਦਾ ਹੈ, ਹੇ ਭਰਾ!
Fareedkot Teekaਹੇ ਭਾਈ! ਇਸ ਪ੍ਰਾਕਰ ਜਿਸ ਨੇ (ਜੋਤੀ) ਅਕਾਲ ਪੁਰਖ ਸੇ ਅਪਨੀ ਜੋਤਿ ਮਿਲਾਈ ਹੈ, ਸੋਈ ਗੁਰੂ ਹੈ, ਔਰ ਸੋਈ ਸਿਖ ਹੈ, ਭਾਵ ਇਹ ਕਿ ਅਪਰ ਤੋ ਕਥਨ ਮਾਤ੍ਰ ਗੁਰ ਸਿਖ ਸੰਪਰਦਾਇ ਹੈ॥੧॥
Prof. Sahib Singhਹੇ ਭਾਈ! ਜਿਸ ਮਨੁੱਖ ਦੀ ਆਤਮਾ ਨੂੰ ਗੁਰੂ ਪਰਮਾਤਮਾ ਵਿਚ ਮਿਲਾ ਦੇਂਦਾ ਹੈ, ਉਹ (ਅਸਲ) ਸਿੱਖ ਬਣ ਜਾਂਦਾ ਹੈ ॥੧॥

ਪਦ ਅਰਥ ਸੋ ਗੁਰੂ ਸੋ ਸਿਖੁ = ਉਹ ਮਨੁੱਖ ਗੁਰੂ ਦਾ (ਅਸਲ) ਸਿੱਖ ਹੈ। ਜਿਸੁ ਜੋਤਿ = ਜਿਸ ਦੀ ਆਤਮਾ ਨੂੰ। ਜੋਤੀ ਮਿਲਾਇ = (ਗੁਰੂ) ਪਰਮਾਤਮਾ ਵਿਚ ਮਿਲਾ ਦੇਂਦਾ ਹੈ ॥੧॥

SikhNet (Spanish)Pero sólo él es el Guru y sólo él es el Discípulo cuya luz se inmerge en la Luz del Señor. (1)

ਮਨ ਰੇ; ਹਰਿ ਹਰਿ ਸੇਤੀ ਲਿਵ ਲਾਇ ॥

man re; har har setee liv laae |

Sant Singh KhalsaO my mind, be lovingly attuned to the Name of the Lord, Har, Har.
Manmohan SinghO my soul, embrace thou love with the Lord God.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸੁਆਮੀ ਵਾਹਿਗੁਰੂ ਨਾਲ ਪ੍ਰੀਤੀ ਪਾ।
Fareedkot Teekaਹੇ ਭਾਈ! ਮਨ ਕਰ ਕੇ ਹਰ ਪ੍ਰਕਾਰ ਹਰੀ ਕੇ ਸਾਥ ਬਿਰਤੀ ਕੋ ਲਗਾਉ॥
Prof. Sahib Singhਹੇ ਮਨ! ਸਦਾ ਪਰਮਾਤਮਾ ਨਾਲ ਸੁਰਤਿ ਜੋੜੀ ਰੱਖ।

ਪਦ ਅਰਥ ਸੇਤੀ = ਨਾਲ। ਲਿਵ = ਲਗਨ। ਮਨ ਰੇ = ਹੇ ਮਨ!

SikhNet (Spanish)Cantar el Nombre del Señor, es dulce, oh Hermanos del Destino,

ਮਨ. ਹਰਿ ਜਪਿ ਮੀਠਾ ਲਾਗੈ ਭਾਈ; ਗੁਰਮੁਖਿ ਪਾਏ ਹਰਿ ਥਾਇ ॥ ਰਹਾਉ ॥

man. har jap meetthaa laagai bhaaee; guramukh paae har thaae | rahaau |

Sant Singh KhalsaChanting the Name of the Lord, it seems so sweet to the mind, O Siblings of Destiny; the Gurmukhs obtain a place in the Court of the Lord. ||Pause||
Manmohan SinghBy meditation, God seems sweet to the mind, O brother. the Guru-wards, obtain place in the Lord's court. Pause.
Manmohan Singh (Punjabi)ਸਿਮਰਨ ਦੁਆਰਾ ਰੱਬ ਚਿੱਤ ਨੂੰ ਮਿੱਠਾ ਲੱਗਦਾ ਹੈ। ਹੇ ਵੀਰ! ਗੁਰੂ ਪਿਆਰਿਆਂ ਨੂੰ ਸਾਹਿਬ ਦੀ ਦਰਗਾਹ ਵਿੱਚ ਅਸਥਾਨ ਪ੍ਰਾਪਤ ਹੁੰਦਾ ਹੈ।
Fareedkot Teekaਜਿਨ ਕੋ ਹਰਿ ਕਾ ਜਾਪ ਮਨ ਕਰ ਕੇ ਮੀਠਾ ਲਾਗਤਾ ਹੈ, ਸੋ ਗੁਰਮੁਖ ਹਰੀ ਨੇ ਸ੍ਵਰੂਪ ਅਸਥਾਨ ਮੇਂ ਪਾਏ, ਭਾਵ ਅਭੇਦ ਕੀਏ ਹੈਂ॥ ਰਹਾਉ ॥
Prof. Sahib Singhਹੇ ਮਨ! ਮੁੜ ਮੁੜ ਜਪ ਜਪ ਕੇ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ। ਹੇ ਭਾਈ! ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ (ਥਾਂ) ਲੱਭ ਲੈਂਦਾ ਹੈ ਰਹਾਉ॥

ਪਦ ਅਰਥ ਜਪਿ = ਜਪ ਜਪ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਥਾਇ = ਥਾਂ ਵਿਚ, ਹਜ਼ੂਰੀ ਵਿਚ। ਹਰਿ ਥਾਇ = ਪ੍ਰਭੂ ਦੀ ਹਜ਼ੂਰੀ ਵਿਚ ॥ਰਹਾਉ॥

SikhNet (Spanish)el Gurmukj obtiene un lugar en la Corte del Señor. (Pausa)

Open this shabad (11 lines, Angs 602-603) →

Ang 602 of 1430