ੴ

ਸਿੱਖਬਾਣੀ · SikhBani

ਪੁਰਖ ਪਤੇ ਭਗਵਾਨ ਤਾ ਕੀ ਸਰਣਿ ਗਹੀ ॥

purakh pate bhagavaan taa kee saran gahee
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 458, 459 · 25 lines
Translations

ਆਸਾ ਮਹਲਾ ੫ ॥

aasaa mahalaa 5 | Ang 458

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਪੁਰਖ ਪਤੇ ਭਗਵਾਨ; ਤਾ ਕੀ ਸਰਣਿ ਗਹੀ ॥

purakh pate bhagavaan; taa kee saran gahee | Ang 458

Sant Singh KhalsaThe Primal Lord is the Lord God of all beings. I have taken to His Sanctuary.
Manmohan SinghThe Fortunate Master is the Lord of Men, and His protection I have grasped.
Manmohan Singh (Punjabi)ਭਾਗਾਂ ਵਾਲਾ ਮਾਲਕ ਪੁਰਸ਼ਾਂ ਦਾ ਸੁਆਮੀ ਹੈ। ਉਸ ਦੀ ਪਨਾਹ ਮੈਂ ਪਕੜੀ ਹੈ।
Fareedkot Teekaਮੈਨੇ ਭਗਵਾਨ ਜੋ ਸਭ (ਪੁਰਖ ਪਤੇ) ਜੀਵੋਂ ਕਾ ਸ੍ਵਾਮੀ ਹੈ ਤਿਸ ਕੀ ਸਰਨ ਪਕੜੀ ਹੈ॥
Prof. Sahib Singhਜੇਹੜਾ ਭਗਵਾਨ ਸਭ ਜੀਵਾਂ ਦਾ ਖਸਮ ਹੈ ਜਿਨ੍ਹਾਂ ਸੰਤ ਜਨਾਂ ਨੇ ਉਸ ਦਾ ਆਸਰਾ ਲਿਆ ਹੋਇਆ ਹੈ,

ਪਦ ਅਰਥ ਪੁਰਖ ਪਤੇ = ਸਭ ਜੀਵਾਂ ਦਾ ਖਸਮ। ਤਾ ਕੀ = ਉਸ (ਭਗਵਾਨ) ਦੀ। ਗਹੀ = ਪਕੜੀ।

SikhNet (Spanish)Busqué el Refugio del Maestro de la Humanidad y mi vida ha quedado libre de temores y preocupaciones.

ਨਿਰਭਉ ਭਏ ਪਰਾਨ; ਚਿੰਤਾ ਸਗਲ ਲਹੀ ॥

nirbhau bhe paraan; chintaa sagal lahee | Ang 458

Sant Singh KhalsaMy life has become fearless, and all my anxieties have been removed.
Manmohan SinghFear-free has become my life and my anxiety is all removed.
Manmohan Singh (Punjabi)ਭੈ-ਰਹਿਤ ਹੋ ਗਈ ਹੈ ਮੇਰੀ ਜਿੰਦਗੀ ਅਤੇ ਮੇਰਾ ਸਾਰਾ ਫਿਕਰ ਦੂਰ ਹੋ ਗਿਆ ਹੈ।
Fareedkot Teekaਅਬ ਮੇਰੇ ਪ੍ਰਾਨ ਭਯ ਸੇ ਰਹਿਤ ਭਏ ਹੈਂ ਚਿੰਤਾ ਸਭ ਉਤਰ ਗਈ ਹੈ॥
Prof. Sahib Singh(ਉਸ ਆਸਰੇ ਦੀ ਬਰਕਤਿ ਨਾਲ) ਉਹਨਾਂ ਦੀ ਜਿੰਦ (ਦੁਨੀਆ ਦੇ) ਡਰਾਂ ਤੋਂ ਰਹਿਤ ਹੋ ਗਈ ਹੈ, ਉਹਨਾਂ ਦੀ ਹਰੇਕ ਕਿਸਮ ਦੀ ਚਿੰਤਾ ਦੂਰ ਹੋ ਗਈ ਹੈ।

ਪਦ ਅਰਥ ਪਰਾਨ = ਜਿੰਦ। ਲਹੀ = ਲਹਿ ਗਈ।

SikhNet (Spanish)Lo veo a Él como mi padre, mi madre, mi amigo, mi hijo,

ਮਾਤ ਪਿਤਾ ਸੁਤ ਮੀਤ ਸੁਰਿਜਨ; ਇਸਟ ਬੰਧਪ ਜਾਣਿਆ ॥

maat pitaa sut meet surijan; isatt bandhap jaaniaa | Ang 458

Sant Singh KhalsaI know the Lord as my mother, father, son, friend, well-wisher and close relative.
Manmohan SinghI look upon God as my mother, father, son, friend, well-wisher and dear relation.
Manmohan Singh (Punjabi)ਮੈਂ ਵਾਹਿਗੁਰੂ ਨੂੰ ਆਪਣੀ ਅਮੜੀ, ਬਾਬਲ, ਪੁੱਤਰ, ਮਿੱਤਰ, ਸ਼ੁਭਚਿੰਤਕ ਅਤੇ ਪਿਆਰਾ ਸਨਬੰਧੀ ਕਰਕੇ ਜਾਣਦਾ ਹਾਂ।
Fareedkot Teekaਇਕ ਭਗਵਾਨ ਕੋ ਹੀ ਮਾਤਾ ਪਿਤਾ ਪੁਤ੍ਰ (ਸੁਰਿਜਨ) ਸੁਹਿਰਦ (ਇਸਟ) ਪਿਆਰਾ (ਬੰਧਪ) ਭਾਈ ਸਮਝਤਾ ਹੈ॥
Prof. Sahib Singhਉਹਨਾਂ ਨੇ ਭਗਵਾਨ ਨੂੰ ਹੀ ਆਪਣੇ ਮਾਂ ਪਿਉ ਪੁੱਤਰ ਮਿੱਤਰ ਸੱਜਣ ਪਿਆਰੇ ਰਿਸ਼ਤੇਦਾਰ ਸਮਝ ਰੱਖਿਆ ਹੈ।

ਪਦ ਅਰਥ ਸੁਤ = ਪੁੱਤਰ। ਸੁਰਿਜਨ = ਗੁਰਮੁਖ। ਇਸਟ = ਪਿਆਰੇ। ਬੰਧਪ = ਰਿਸ਼ਤੇਦਾਰ।

SikhNet (Spanish)mis parientes y mi esposo, y el objeto amado de mi Alabanza.

ਗਹਿ ਕੰਠਿ ਲਾਇਆ. ਗੁਰਿ ਮਿਲਾਇਆ; ਜਸੁ ਬਿਮਲ ਸੰਤ ਵਖਾਣਿਆ ॥

geh kantth laaeaa. gur milaaeaa; jas bimal sant vakhaaniaa | Ang 458

Sant Singh KhalsaThe Guru has led me to embrace Him; the Saints chant His Pure Praises.
Manmohan SinghThe Guru forced me to meet and closely embrace Him, whose pure praise saints utter.
Manmohan Singh (Punjabi)ਗੁਰਾਂ ਨੇ ਮੈਨੂੰ ਉਸ ਨਾਲ ਮਿਲਾਇਆ ਤੇ ਘੁਟ ਕੇ ਜੱਫੀ ਪੁਆਈ ਹੈ, ਜਿਸ ਦੀ ਪਵਿੱਤਰ ਕੀਰਤੀ ਸਾਧੂ ਉਚਾਰਦੇ ਹਨ।
Fareedkot Teekaਜਬ ਸੰਤ ਕ੍ਰਿਪਾ ਤੇ ਪਰਮੇਸ਼੍ਵਰ ਦਾ ਨਿਰਮਲ ਜਸ ਮੈਨੇ ਉਚਾਰਿਆ ਤਬ ਗੁਰੋਂ ਕਾ ਮਿਲਾਇਆ ਹੂਆ ਹਰੀ ਪਕੜਾਕੇ ਮੈਨੇ ਅਪਨੇ ਕੰਠ ਸਾਥ ਲਗਾਇਆ ਹੈ, ਭਾਵ ਪਰਮੇਸ਼੍ਵਰ ਮੇਂ ਬ੍ਰਿਤੀ ਜੋੜੀ ਹੈ॥
Prof. Sahib Singhਗੁਰੂ ਨੇ ਉਹਨਾਂ ਨੂੰ ਭਗਵਾਨ ਦੇ ਚਰਨਾਂ ਵਿਚ ਜੋੜ ਦਿੱਤਾ ਹੈ, (ਭਗਵਾਨ ਨੇ ਉਹਨਾਂ ਦੀ ਬਾਂਹ) ਫੜ ਕੇ ਉਹਨਾਂ ਨੂੰ ਆਪਣੇ ਗਲ ਲਾ ਲਿਆ ਹੈ। ਉਹ ਸੰਤ ਜਨ ਪਰਮਾਤਮਾ ਦੀ ਸਿਫ਼ਤਿ ਉਚਾਰਦੇ ਰਹਿੰਦੇ ਹਨ।

ਪਦ ਅਰਥ ਗਹਿ = ਫੜ ਕੇ। ਕੰਠਿ = ਗਲ ਨਾਲ। ਗੁਰਿ = ਗੁਰੂ ਨੇ। ਬਿਮਲ = ਪਵਿਤ੍ਰ (ਕਰਨ ਵਾਲਾ)। ਸੰਤ = ਸੰਤਾਂ ਨੇ।

SikhNet (Spanish)Sí, Lo conocí a través del Guru y abracé a Aquél que es Inmaculado y alabado por todos los Santos.

ਬੇਅੰਤ ਗੁਣ ਅਨੇਕ ਮਹਿਮਾ; ਕੀਮਤਿ ਕਛੂ. ਨ ਜਾਇ ਕਹੀ ॥

beant gun anek mahimaa; keemat kachhoo. na jaae kahee | Ang 458

Sant Singh KhalsaHis Glorious Virtues are infinite, and His greatness is unlimited. His value cannot be described at all.
Manmohan SinghHe has infinite virtues and limitless greatness and His worth cannot be told even a little.
Manmohan Singh (Punjabi)ਬੇਓੜਕ ਖੂਬੀਆਂ ਅਤੇ ਘਣੇਰੀਆਂ ਸਿਫਤਾਂ ਵਾਲਾ ਹੈ ਸੁਆਮੀ। ਉਸ ਦਾ ਮੁੱਲ ਥੋੜਾ ਜਿੰਨਾ ਭੀ ਆਖਿਆ ਨਹੀਂ ਜਾ ਸਕਦਾ।
Fareedkot Teekaਜਿਸ ਦੇ ਗੁਣ ਬਿਅੰਤ ਹੈਂ ਅਨੇਕ ਰਿਖੀ ਮੁਨੀ ਜਿਸ ਦੀ ਮਹਿਮਾ ਕਰਤੇ ਹੈਂ। ਤਉ ਭੀ ਕੀਮਤ ਕੁਛ ਨਹੀਂ ਕਹੀ ਜਾਤੀ ਹੈ, ਭਾਵ ਇਦੰਤਾ ਕਰ ਕਹਿ ਨਹੀਂ ਸਕਤੇ ਹੈਂ॥
Prof. Sahib Singhਉਸ ਪਰਮਾਤਮਾ ਦੇ ਬੇਅੰਤ ਗੁਣ ਹਨ, ਅਨੇਕਾਂ ਵਡਿਆਈਆਂ ਹਨ, ਉਸ (ਦੀ ਬਜ਼ੁਰਗੀ) ਦਾ ਰਤਾ ਭਰ ਭੀ ਮੁੱਲ ਨਹੀਂ ਦੱਸਿਆ ਜਾ ਸਕਦਾ।

ਪਦ ਅਰਥ ਮਹਿਮਾ = ਵਡਿਆਈ। ਕਛੂ = ਕੁਝ ਭੀ।

SikhNet (Spanish)De infinita Gloria y de méritos sin fin es Él; nadie puede imaginar Su Valor.

ਪ੍ਰਭ ਏਕ. ਅਨਿਕ ਅਲਖ ਠਾਕੁਰ; ਓਟ ਨਾਨਕ. ਤਿਸੁ ਗਹੀ ॥੧॥

prabh ek. anik alakh tthaakur; ott naanak. tis gahee |1| Ang 458

Sant Singh KhalsaGod is the One and only, the Unseen Lord and Master; O Nanak, I have grasped His protection. ||1||
Manmohan SinghThe Lord Master is Unseen, One and Unique. His protection I, O Nanak, have grasped.
Manmohan Singh (Punjabi)ਸੁਆਮੀ ਮਾਲਕ ਅਦ੍ਰਿਸ਼ਟ, ਅਦੁੱਤੀ ਏਕ ਅਤੇ ਅਨੇਕ ਹੈ। ਉਸ ਦੀ ਪਨਾਹ, ਹੇ ਨਾਨਕ, ਮੈਂ ਪਕੜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰਭੂ ਏਕ ਹੈ ਫਿਰ ਅਨੇਕ ਹੈ, ਭਾਵ ਨਿਰਗੁਨ ਸਰਗੁਨ ਓਹੀ ਹੈ ਐਸਾ ਜੋ ਅਲਖ ਠਾਕਰ ਹੈ ਮੈਨੇ ਤਿਸ ਕੀ ਓਟ ਗ੍ਰਹਣ ਕਰੀ ਹੈ॥੧॥
Prof. Sahib Singhਉਹ ਪ੍ਰਭੂ ਆਪਣੇ ਇਕ ਸਰੂਪ ਤੋਂ ਅਨੇਕ-ਰੂਪ ਬਣਿਆ ਹੋਇਆ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਸਭ ਦਾ ਮਾਲਕ ਹੈ। ਹੇ ਨਾਨਕ! (ਆਖ-ਸੰਤ ਜਨਾਂ ਨੇ) ਉਸ ਪਰਮਾਤਮਾ ਦਾ ਆਸਰਾ ਲਿਆ ਹੋਇਆ ਹੈ ॥੧॥

ਪਦ ਅਰਥ ਏਕ ਅਨੇਕ = ਇਕ ਤੋਂ ਅਨੇਕ ਰੂਪ ਧਾਰਨ ਵਾਲਾ। ਅਲਖ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਤਿਸੁ ਓਟ = ਉਸ (ਪਰਮਾਤਮਾ ਦਾ) ਆਸਰਾ ॥੧॥

SikhNet (Spanish)Él, el Maestro Inefable es el Uno, y a la vez muchos; yo busco Su Refugio. (1)

ਅੰਮ੍ਰਿਤ ਬਨੁ ਸੰਸਾਰੁ; ਸਹਾਈ ਆਪਿ ਭਏ ॥

amrit ban sansaar; sahaaee aap bhe | Ang 458

Sant Singh KhalsaThe world is a pool of nectar, when the Lord becomes our helper.
Manmohan SinghThe world becomes a spring of Nectar, when the Lord Himself becomes the Helper.
Manmohan Singh (Punjabi)ਜਗਤ ਆਬਿ-ਹਿਯਾਤ (ਜਿੰਦਗੀ ਦੇ ਪਾਣੀ) ਦਾ ਇਕ ਚਸ਼ਮਾ ਬਣ ਜਾਂਦਾ ਹੈ, ਜਦ ਸੁਆਮੀ ਖੁਦ ਮਦਦਗਾਰ ਥੀਦਾਂ ਹੈ।
Fareedkot Teekaਜਬ ਅਕਾਲ ਪੁਰਖ ਆਪ ਸਹਾਯਕ ਭਏ ਤਬ ਸੰਸਾਰ ਅੰਮ੍ਰਿਤ (ਬਨੁ) ਜਲ ਰੂਪ ਹੋ ਗ੍ਯਾ॥
Prof. Sahib Singhਪਰਮਾਤਮਾ ਆਪ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈ, ਉਸ ਦੇ ਵਾਸਤੇ ਸੰਸਾਰ-ਸਮੁੰਦਰ ਆਤਮਕ ਜੀਵਨ ਦੇਣ ਵਾਲਾ ਜਲ ਬਣ ਜਾਂਦਾ ਹੈ।

ਪਦ ਅਰਥ ਬਨੁ = ਜਲ {वनं जले कानने}। ਸਹਾਈ = ਮਦਦਗਾਰ।

SikhNet (Spanish)Fuente de Néctar es Él, el Señor, el Salvador del mundo.

ਰਾਮ ਨਾਮੁ ਉਰ ਹਾਰੁ; ਬਿਖੁ ਕੇ ਦਿਵਸ ਗਏ ॥

raam naam ur haar; bikh ke divas ge | Ang 458

Sant Singh KhalsaOne who wears the necklace of the Lord's Name - his days of suffering are ended.
Manmohan SinghThe garland of Lord's name around the neck and the days of poison of the man.
Manmohan Singh (Punjabi)ਸੁਆਮੀ ਦੇ ਨਾਮ ਦੀ ਗਲ ਦੁਆਲੇ ਫੂਲਮਾਲਾ ਨਾਲ, ਬੰਦੇ ਦੇ ਜਹਿਰ (ਦੁੱਖ) ਦੇ ਦਿਹਾੜੇ ਮੁਕ ਜਾਂਦੇ ਹਨ।
Fareedkot Teekaਹ੍ਰਿਦ੍ਯ ਮੇਂ ਰਾਮ ਨਾਮ ਕਾ ਹਾਰ ਪਹਨਾਇ ਦੀਆ। (ਬਿਖੁ ਕੇ ਦਿਵਸ ਗਏ) ਬਿਖ ਰੂਪ ਸੰਸਾਰ ਜੋ ਥਾ, ਸੋ ਉਸ ਕੇ ਦਿਨ ਜਾਤੇ ਰਹੇ, ਭਾਵ ਜਨਮ ਮਰਣ ਤੇ ਰਹਤ ਹੂਏ ਹਾਂ, ਤਿਸ ਕੋ ਸਦਾ ਗ੍ਰਹਨ ਕਰਤੇ ਹਾਂ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦਾ ਹਾਰ ਬਣਾ ਲੈਂਦਾ ਹੈ, ਉਸ ਦੇ ਵਾਸਤੇ (ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦਾ) ਜ਼ਹਰ ਖਾਣ ਵਾਲੇ ਦਿਨ ਬੀਤ ਜਾਂਦੇ ਹਨ।

ਪਦ ਅਰਥ ਉਰ ਹਾਰੁ = ਹਿਰਦੇ ਦਾ ਹਾਰ। ਬਿਖੁ = ਜ਼ਹਰ। ਦਿਵਸ = ਦਿਨ।

SikhNet (Spanish)Aquél que usa la Joya del Nombre del Señor termina con sus días de adversidad.

ਗਤੁ ਭਰਮ ਮੋਹ ਬਿਕਾਰ ਬਿਨਸੇ; ਜੋਨਿ ਆਵਣ ਸਭ ਰਹੇ ॥

gat bharam moh bikaar binase; jon aavan sabh rahe | Ang 458

Sant Singh KhalsaHis state of doubt, attachment and sin is erased, and the cycle of reincarnation into the womb is totally ended.
Manmohan SinghHis state of doubt, attachment and sins are effaced and his, again entering into womb is all ended.
Manmohan Singh (Punjabi)ਉਸ ਦੀ ਸੰਦੇਹ ਦੀ ਅਵਸਥਾ ਅਤੇ ਸੰਸਾਰੀ ਮਮਤਾ ਦਾ ਪਾਪ ਨਾਸ ਹੋ ਜਾਂਦੇ ਹਨ ਅਤੇ ਸਮੁੱਚੇ ਤੌਰ ਤੇ ਮੁਕ ਜਾਂਦਾ ਹੈ ਉਸ ਦਾ ਗਰਭ ਵਿੱਚ ਮੁੜ ਕੇ ਪੈਣਾ।
Fareedkot Teekaਭ੍ਰਮ (ਗਤੁ) ਨਾਸ ਹੋ ਗਏ ਹੈਂ ਔਰ ਮੋਹ ਆਦਿ ਸਰਬ ਪ੍ਰਕਾਰ ਕੇ ਬਿਕਾਰ ਭੀ ਨਾਸ ਹੋ ਗਏ ਹੈਂ ਔ ਸਰਬ ਜੂਨੀਓਂ ਮੇਂ ਆਵਣੇ ਤੇ ਰਹੇ, ਭਾਵ ਛੂਟੇ ਹਾਂ॥
Prof. Sahib Singhਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਦੇ ਅੰਦਰੋਂ ਮੋਹ ਤੇ ਵਿਕਾਰ ਨਾਸ ਹੋ ਜਾਂਦੇ ਹਨ, ਉਸ ਦੇ ਜਨਮਾਂ ਦੇ ਗੇੜ ਮੁੱਕ ਜਾਂਦੇ ਹਨ।

ਪਦ ਅਰਥ ਗਤੁ = ਚਲਾ ਗਿਆ। ਰਹੇ = ਮੁੱਕ ਗਏ।

SikhNet (Spanish)Terminadas estarán sus dudas, sus apegos y sus errores, y él no será colocado en un vientre de nuevo.

ਅਗਨਿ ਸਾਗਰ ਭਏ ਸੀਤਲ; ਸਾਧ ਅੰਚਲ ਗਹਿ ਰਹੇ ॥

agan saagar bhe seetal; saadh anchal geh rahe | Ang 458

Sant Singh KhalsaThe ocean of fire becomes cool, when one grasps the hem of the robe of the Holy Saint.
Manmohan SinghHolding fast the saints' skirt, the ocean of fire is cooled.
Manmohan Singh (Punjabi)ਸੰਤ ਦਾ ਪੱਲਾ ਘੁਟ ਕੇ ਫੜਨ ਦੁਆਰਾ ਅੱਗ ਦਾ ਸਮੁੰਦਰ ਠੰਢਾ ਹੋ ਜਾਂਦਾ ਹੈ।
Fareedkot Teekaਅਗਨਿ ਕਾ ਸਮੁੰਦਰ ਜੋ ਸੰਸਾਰੁ ਹੈ ਇਸੁ ਮੇਂ ਸੀਤਲ ਹੂਏ ਹੈਂ ਔ ਸੰਤੋਂ ਕਾ (ਪੱਲਾ), ਭਾਵ ਆਸਰਾ ਪਕੜ ਰਹੇ ਹਾਂ॥
Prof. Sahib Singhਜੇਹੜਾ ਮਨੁੱਖ ਗੁਰੂ ਦਾ ਪੱਲਾ ਫੜੀ ਰੱਖਦਾ ਹੈ, ਵਿਕਾਰਾਂ ਦੀ ਅੱਗ ਨਾਲ ਭਰਿਆ ਹੋਇਆ ਸੰਸਾਰ-ਸਮੁੰਦਰ ਉਸ ਦੇ ਵਾਸਤੇ ਠੰਢਾ-ਠਾਰ ਹੋ ਜਾਂਦਾ ਹੈ।

ਪਦ ਅਰਥ ਸਾਧ ਅੰਚਲ = ਗੁਰੂ ਦਾ ਪੱਲਾ। ਗਹਿ ਰਹੇ = ਫੜ ਰੱਖਿਆ।

SikhNet (Spanish)Cuando me tomé de la Túnica del Santo, el mar de fuego en el que andaba fue extinguido.

ਗੋਵਿੰਦ ਗੁਪਾਲ ਦਇਆਲ ਸੰਮ੍ਰਿਥ; ਬੋਲਿ ਸਾਧੂ. ਹਰਿ ਜੈ ਜਏ ॥

govind gupaal deaal samrith; bol saadhoo. har jai je | Ang 458

Sant Singh KhalsaThe Lord of the Universe, the Sustainer of the World, the merciful all-powerful Lord - the Holy Saints proclaim the victory of the Lord.
Manmohan SinghO saints, proclaim the victory of All-powerful and Merciful God, the Lord of universe and the Cherisher of the world.
Manmohan Singh (Punjabi)ਹੇ ਸੰਤੋ! ਤੁਸੀਂ ਕੁਲ ਆਲਮ ਦੇ ਸੁਆਮੀ, ਜਗਤ ਦੇ ਪਾਲਣ-ਪੋਸਣਹਾਰ, ਸਰਬ-ਸ਼ਕਤੀਮਾਨ ਤੇ ਮਿਹਰਬਾਨ ਵਾਹਿਗੁਰੂ ਦੀ ਜਿੱਤ ਦੇ ਨਾਅਰ੍ਹੇ ਲਾਓ।
Fareedkot Teekaਤਾਂ ਤੇ ਹੇ ਭਾਈਓ! ਗੋਬਿੰਦ ਗੋਪਾਲ ਸਮਰਥ ਦ੍ਯਾਲ ਕੀ ਜੈ ਜੈ ਬੋਲੋ ਅਰੁ ਹਰਿ ਕੇ ਸਾਧੂਓਂ ਕੀ ਜੈ ਬੋਲੋ॥
Prof. Sahib Singhਗੁਰੂ ਦੀ ਸਰਨ ਪੈ ਕੇ ਗੋਵਿੰਦ ਗੁਪਾਲ ਦਇਆਲ ਸਮਰੱਥ ਪਰਮਾਤਮਾ ਦੀ ਜੈ ਜੈਕਾਰ ਕਰਦਾ ਰਿਹਾ ਕਰ।

ਪਦ ਅਰਥ ਸੰਮ੍ਰਿਥ = ਸਭ ਤੋਂ ਉੱਚੀ ਆਤਮਕ ਅਵਸਥਾ।

SikhNet (Spanish)Él es Gobind, el Sostenedor y Gopal, el Bienamado, Siempre Compasivo y Todopoderoso; oh Santos, proclamen Su Victoria.

ਨਾਨਕ ਨਾਮੁ ਧਿਆਇ ਪੂਰਨ; ਸਾਧਸੰਗਿ ਪਾਈ ਪਰਮ ਗਤੇ ॥੨॥

naanak naam dhiaae pooran; saadhasang paaee param gate |2| Ang 458

Sant Singh KhalsaO Nanak, meditating on the Naam, in the perfect Saadh Sangat, the Company of the Holy, I have obtained the supreme status. ||2||
Manmohan SinghMeditating on the Perfect Lord's Name, in the society the supreme rank.
Manmohan Singh (Punjabi)ਸਤਿਸੰਗਤ ਅੰਦਰ ਮੁਕੰਮਲ ਮਾਲਕ ਦੇ ਨਾਮ ਦਾ ਚਿੰਤਨ ਕਰਨ ਦੁਆਰਾ, ਨਾਨਕ, ਮੈਂ ਮਰਤਬਾ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਧੂਓਂ ਕੇ ਸੰਗ ਕਰ ਕੇ ਪੂਰਨ ਪਰਮੇਸ੍ਵਰ ਕਾ ਧ੍ਯਾਨ ਕਰ ਹਮ ਨੇ ਪਰਮ (ਗਤੇ) ਕੈਵਲ੍ਯ ਮੁਕਤਿ ਪਾਈ ਹੈ॥੨॥
Prof. Sahib Singhਹੇ ਨਾਨਕ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪੂਰਨ ਪਰਮਾਤਮਾ ਦਾ ਨਾਮ ਸਿਮਰ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ ॥੨॥
SikhNet (Spanish)Nanak reside en el Nombre del Señor, y estando en la Sociedad de los Santos, ha obtenido el Estado Supremo de Éxtasis. (2)

ਜਹ ਦੇਖਉ ਤਹ ਸੰਗਿ; ਏਕੋ ਰਵਿ ਰਹਿਆ ॥

jeh dekhau teh sang; eko rav rahiaa | Ang 458

Sant Singh KhalsaWherever I look, there I find the One Lord permeating and pervading all.
Manmohan SinghWherever I behold, there I find the one Lord abiding with all.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਮੈਂ ਸਾਰਿਆਂ ਦੇ ਨਾਲ ਇੱਕ ਪ੍ਰਭੂ ਨੂੰ ਵੱਸਦਾ ਪਾਉਂਦਾ ਹਾਂ।
Fareedkot Teekaਅਬ ਮੈਂ ਜਹਾਂ ਦੇਖਤਾ ਹੂੰ ਤਹਾਂ ਏਕ ਅਕਾਲ ਪੁਰਖ ਸਭ ਕੇ ਸੰਗ ਰਮਣ ਕਰ ਰਹਾ ਹੈ॥
Prof. Sahib Singhਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਮੇਰੇ ਨਾਲ ਮੈਨੂੰ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ,

ਪਦ ਅਰਥ ਜਹ = ਜਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਤਹ = ਉੱਥੇ। ਸੰਗਿ = ਨਾਲ। ਰਵਿ ਰਹਿਆ = ਵੱਸ ਰਿਹਾ ਹੈ।

SikhNet (Spanish)Donde sea que volteemos a ver, ahí el Señor está prevaleciendo en todo;

ਘਟ ਘਟ ਵਾਸੀ ਆਪਿ; ਵਿਰਲੈ ਕਿਨੈ ਲਹਿਆ ॥

ghatt ghatt vaasee aap; viralai kinai lahiaa | Ang 458

Sant Singh KhalsaIn each and every heart, He Himself dwells, but how rare is that person who realizes this.
Manmohan SinghIn every heart, the Lord Himself abides. Rare is the persons who realises this.
Manmohan Singh (Punjabi)ਹਰ ਦਿਲ ਅੰਦਰ ਵਾਹਿਗੁਰੂ ਖੁਦ ਨਿਵਾਸ ਰੱਖਦਾ ਹੈ। ਕੋਈ ਟਾਂਵਾ ਟੱਲਾ ਪੁਰਸ਼ ਹੀ ਇਸ ਨੂੰ ਅਨੁਭਵ ਕਰਦਾ ਹੈ।
Fareedkot Teekaਘਟ ਘਟ ਮੇਂ ਬਾਸ ਕਰ ਰਹਾ ਹੈ ਕਿਸੀ ਵਿਰਲੇ ਨੇ ਆਪਨਾ ਸ੍ਵਰੂਪ ਕਰ ਕੇ ਜਾਨਾ ਹੈ॥
Prof. Sahib Singhਉਹ ਆਪ ਹੀ ਹਰੇਕ ਸਰੀਰ ਵਿਚ ਨਿਵਾਸ ਰੱਖਦਾ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ।

ਪਦ ਅਰਥ ਘਟ = ਸਰੀਰ। ਵਿਰਲੈ ਕਿਨੈ = ਕਿਸੇ ਵਿਰਲੇ ਮਨੁੱਖ ਨੇ। ਲਹਿਆ = ਲੱਭਾ, ਸਮਝਿਆ ਹੈ।

SikhNet (Spanish)Él vive en todos los corazones, pero extraordinario es aquél que Lo conoce bien.

ਜਲਿ ਥਲਿ ਮਹੀਅਲਿ ਪੂਰਿ ਪੂਰਨ; ਕੀਟ ਹਸਤਿ ਸਮਾਨਿਆ ॥

jal thal maheeal poor pooran; keett hasat samaaniaa | Ang 458

Sant Singh KhalsaThe Lord is permeating and pervading the water, the land and the sky; He is contained in the ant and the elephant.
Manmohan SinghThe Lord is fully filling the ocean, land sky and is equally contained in ant and an elephant.
Manmohan Singh (Punjabi)ਸਾਹਿਬ ਸਮੁੰਦਰ, ਜਮੀਨ ਤੇ ਆਕਾਸ਼ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ ਅਤੇ ਕੀੜੀ ਤੇ ਹਾਥੀ ਵਿੱਚ ਇੱਕ ਸਮਾਨ ਰਮਿਆ ਹੋਇਆ ਹੈ।
Fareedkot Teekaਜਲਿ ਥਲਿ ਪਾਤਾਲ (ਮਹੀਅਲਿ) ਪ੍ਰਿਥਵੀ ਅਕਾਸ ਮੇਂ ਭਰਪੂਰੁ ਹੋ ਕਰ ਪੂਰਣ ਹੋ ਰਹਾ ਹੈ, ਕੀਟੀ ਔਰ ਹਸਤੀ ਮੇਂ ਸਮਾਯਾ ਹੂਆ ਹੈ॥
Prof. Sahib Singhਉਹ ਵਿਆਪਕ ਪ੍ਰਭੂ ਪਾਣੀ ਵਿਚ ਧਰਤੀ ਵਿਚ ਪੁਲਾੜ ਵਿਚ ਹਰ ਥਾਂ ਵੱਸ ਰਿਹਾ ਹੈ, ਕੀੜੀ ਵਿਚ ਹਾਥੀ ਵਿਚ ਇਕੋ ਜਿਹਾ।

ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲੇ ਉਤੇ, ਪੁਲਾੜ ਵਿਚ। ਕੀਟ = ਕੀੜਾ। ਹਸਤਿ = ਹਾਥੀ। ਸਮਾਨਿਆ = ਇਕੋ ਜਿਹਾ।

SikhNet (Spanish)Él prevalece en la tierra, en el agua, en el espacio inferior, así como en una hormiga o en un elefante.

ਆਦਿ ਅੰਤੇ ਮਧਿ ਸੋਈ; ਗੁਰ ਪ੍ਰਸਾਦੀ ਜਾਨਿਆ ॥

aad ante madh soee; gur prasaadee jaaniaa | Ang 458

Sant Singh KhalsaIn the beginning, in the middle and in the end, He exists. By Guru's Grace, He is known.
Manmohan SinghIn the beginning, the end and the middle is He, the Lord. By Guru's grace is He known.
Manmohan Singh (Punjabi)ਆਰੰਭ, ਅਖੀਰ ਅਤੇ ਵਿਚਕਾਰ ਉਹ ਸਾਹਿਬ ਹੀ ਹੈ। ਗੁਰਾਂ ਦੀ ਦਸ਼ੲਆ ਦੁਆਰਾ ਉਹ ਜਾਣਿਆ ਜਾਂਦਾ ਹੈ।
Fareedkot Teekaਜੋ ਜਗਤ ਕੇ ਆਦ ਮਧ ਅੰਤਿ ਮੇਂ ਹੈ, ਸੋਈ ਗੁਰੋਂ ਕੀ ਕ੍ਰਿਪਾ ਸੇ ਜਾਨਾ ਹੈ॥
Prof. Sahib Singhਜਗਤ-ਰਚਨਾ ਦੇ ਸ਼ੁਰੂ ਵਿਚ ਉਹ ਆਪ ਹੀ ਸੀ, ਰਚਨਾ ਦੇ ਅੰਤ ਵਿੱਚ ਵੀ ਉਹ ਆਪ ਹੀ ਹੋਵੇਗਾ, ਹੁਣ ਭੀ ਉਹ ਆਪ ਹੀ ਆਪ ਹੈ। ਗੁਰੂ ਦੀ ਕਿਰਪਾ ਨਾਲ ਹੀ ਇਸ ਗੱਲ ਦੀ ਸਮਝ ਆਉਂਦੀ ਹੈ।

ਪਦ ਅਰਥ ਆਦਿ = ਜਗਤ-ਰਚਨਾ ਦੇ ਸ਼ੁਰੂ ਵਿਚ। ਅੰਤੇ = ਅਖ਼ੀਰ ਵਿਚ। ਮਧਿ = ਵਿਚਕਾਰ, ਹੁਣ। ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ।

SikhNet (Spanish)En el principio y en medio está El, también está en el final, y es conocido a través de la Gracia del Guru.

ਬ੍ਰਹਮੁ ਪਸਰਿਆ ਬ੍ਰਹਮ ਲੀਲਾ; ਗੋਵਿੰਦ ਗੁਣ ਨਿਧਿ ਜਨਿ ਕਹਿਆ ॥

braham pasariaa braham leelaa; govind gun nidh jan kahiaa | Ang 458

Sant Singh KhalsaGod created the expanse of the universe, God created the play of the world. His humble servants call Him the Lord of the Universe, the treasure of virtue.
Manmohan SinghThe Lord Creator is pervading the world-play, and God's slaves call Him the Treasure of virtues.
Manmohan Singh (Punjabi)ਸੁਆਮੀ ਸਿਰਜਣਹਾਰ ਸੰਸਾਰ ਖੇਡ ਵਿੱਚ ਰਮਿਆ ਹੋਇਆ ਹੈ। ਵਾਹਿਗੁਰੂ ਦੇ ਗੋਲੇ ਉਸ ਨੂੰ ਨੇਕੀਆਂ ਦਾ ਖਜਾਨਾ ਆਖਦੇ ਹਨ।
Fareedkot Teekaਯਹ ਸੰਤਜਨੋਂ ਨੇ ਕਹਾ ਹੈ ਕਿ ਗੋਬਿੰਦ ਗੁਣੋਂ ਕੀ ਨਿਧਿ ਬ੍ਰਹਮਾ ਜੋ ਹੈਂ ਸੋਈ ਸਭ ਮੇਂ (ਪਸਰਿਆ) ਬ੍ਯਾਪਤ ਹੈ ਔਰ ਯਹ ਸਭ ਸੰਸਾਰ ਉਸ ਕੀ ਲੀਲ੍ਹਾ ਹੈ॥
Prof. Sahib Singhਹਰ ਪਾਸੇ ਪਰਮਾਤਮਾ ਦਾ ਹੀ ਪਸਾਰਾ ਹੈ, ਪਰਮਾਤਮਾ ਦੀ ਹੀ ਰਚੀ ਹੋਈ ਖੇਡ ਹੋ ਰਹੀ ਹੈ, ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਕਿਸੇ ਵਿਰਲੇ ਸੇਵਕ ਨੇ ਉਸ ਨੂੰ ਜਪਿਆ ਹੈ।

ਪਦ ਅਰਥ ਲੀਲਾ = ਖੇਡ। ਨਿਧਿ = ਖ਼ਜ਼ਾਨਾ। ਜਨਿ = ਜਨ ਨੇ, ਕਿਸੇ ਵਿਰਲੇ ਸੇਵਕ ਨੇ। ਕਹਿਆ = ਸਿਮਰਿਆ।

SikhNet (Spanish)El Señor Supremo está expandido sobre todo y todo es sólo Su Juego. Los Santos Lo llaman el Tesoro de Virtudes.

ਸਿਮਰਿ ਸੁਆਮੀ ਅੰਤਰਜਾਮੀ; ਹਰਿ ਏਕੁ ਨਾਨਕ. ਰਵਿ ਰਹਿਆ ॥੩॥

simar suaamee antarajaamee; har ek naanak. rav rahiaa |3| Ang 458

Sant Singh KhalsaMeditate in remembrance on the Lord Master, the Searcher of hearts; O Nanak, He is the One, pervading and permeating all. ||3||
Manmohan SinghMeditate thou on Lord, the Knower of hearts, O Nanak, as the One God is contained, all over.
Manmohan Singh (Punjabi)ਤੂੰ ਦਿਲਾਂ ਦੀਆਂ ਜਾਨਣਹਾਰ ਸਾਹਿਬ ਦਾ ਆਰਾਧਨ ਕਰ, ਹੇ ਨਾਨਕ! ਇਕ ਵਾਹਿਗੁਰੂ ਹੀ ਸਾਰੇ ਪਰੀਪੂਰਨ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਭ ਮੇਂ ਰਮਣ ਕਰ ਰਹਾ ਹੈ ਐਸੇ ਏਕ ਹਰਿ ਅੰਤਰਜਾਮੀ ਸ੍ਵਾਮੀ ਕੋ ਸਿਮਰਨ ਕਰਤੇ ਹੈਂ॥੩॥
Prof. Sahib Singhਹੇ ਨਾਨਕ! ਹਰੇਕ ਦੇ ਦਿਲ ਦੀ ਜਾਣਨ ਵਾਲੇ ਉਸ ਮਾਲਕ ਨੂੰ ਸਿਮਰਦਾ ਰਹੁ, ਉਹ ਹਰੀ ਆਪ ਹੀ ਹਰ ਥਾਂ ਮੌਜੂਦ ਹੈ ॥੩॥

ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥੩॥

SikhNet (Spanish)Medita, oh dice Nanak, ¡en el Único Maestro, Quien está contenido en todo! (3)

ਦਿਨੁ ਰੈਣਿ ਸੁਹਾਵੜੀ ਆਈ; ਸਿਮਰਤ ਨਾਮੁ ਹਰੇ ॥

din rain suhaavarree aaee; simarat naam hare | Ang 458

Sant Singh KhalsaDay and night, become beauteous by remembering the Naam, the Name of the Lord.
Manmohan SinghDay and night become beauteous by remembering the God's Name.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਭਜਨ ਕਰਨ ਦੁਆਰਾ ਦਿਨ ਤੇ ਰਾਤ ਸੁਹਣੇ ਵੰਞਦੇ ਹਨ।
Fareedkot Teekaਅਬ ਦਿਨ ਔ ਰਾਤਿ ਸੋਭਨੀਕ ਆਈ ਹੈ, ਰਾਮੁ ਸਿਮਰਤੇ ਹੂਏ (ਹਰੇ) ਅਨੰਦ ਹੂਏ ਹੈਂ॥
Prof. Sahib Singhਮਨੁੱਖ ਲਈ ਉਹ ਦਿਨ ਸੋਹਣਾ ਆਉਂਦਾ ਹੈ ਉਹ ਰਾਤ ਸੋਹਣੀ ਆਉਂਦੀ ਹੈ ਜਦੋਂ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ।

ਪਦ ਅਰਥ ਰੈਣਿ = ਰਾਤ। ਸੁਹਾਵੜੀ = ਸੁਹਾਵਣੀ, ਸੁਆਦਲੀ, ਸੋਹਣੀ।

SikhNet (Spanish)Tu día y tu noche se vuelven bellos contemplando el Nombre del Señor

ਚਰਣ ਕਮਲ ਸੰਗਿ ਪ੍ਰੀਤਿ; ਕਲਮਲ ਪਾਪ ਟਰੇ ॥

charan kamal sang preet; kalamal paap ttare | Ang 459

Sant Singh KhalsaIn love with the Lord's Lotus Feet, corruption and sin depart.
Manmohan SinghBy love with Lord's louts feet, vice and sin depart.
Manmohan Singh (Punjabi)ਪੰਭੂ ਦੇ ਚਰਨ ਕੰਵਲਾਂ ਨਾਲ ਪ੍ਰੇਮ ਦੁਆਰਾ ਬੁਰਾਈ ਤੇ ਗੁਨਾਹ ਕਬੂਲ ਹੋ ਜਾਂਦੇ ਹਨ।
Fareedkot Teekaਚਰਨਾਰਬਿੰਦੋਂ ਕੇ ਸੰਗ ਮੇਂ ਪ੍ਰੀਤ ਕਰਨੇ ਕਰ ਕੇ (ਕਲਮਲ) ਭਾਰੀ ਪਾਪ (ਪਾਪ) ਸਮਾਨ ਪਾਪ ਸਭ ਦੂਰ ਹੋ ਗਏ ਹੈਂ॥
Prof. Sahib Singhਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਜਿਸ ਮਨੁੱਖ ਦੀ ਪ੍ਰੀਤਿ ਬਣ ਜਾਂਦੀ ਹੈ ਉਸ ਦੇ ਸਾਰੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ।

ਪਦ ਅਰਥ ਕਲਮਲ = ਪਾਪ। ਟਰੇ = ਟਲ ਗਏ, ਦੂਰ ਹੋ ਗਏ।

SikhNet (Spanish)Sí, amando los Pies de Loto del Señor, toda la suciedad de tus errores es lavada.

ਦੂਖ ਭੂਖ ਦਾਰਿਦ੍ਰ ਨਾਠੇ; ਪ੍ਰਗਟੁ ਮਗੁ ਦਿਖਾਇਆ ॥

dookh bhookh daaridr naatthe; pragatt mag dikhaaeaa | Ang 459

Sant Singh KhalsaPain, hunger and poverty run away, and the path is clearly revealed.
Manmohan SinghPain, hunger and poverty flee away and the man sees the true path clearly.
Manmohan Singh (Punjabi)ਪੀੜ, ਖੁਦਿਆ ਤੇ ਗਰੀਬੀ ਦੌੜ ਜਾਂਦੀਆਂ ਹਨ, ਅਤੇ ਇਨਸਾਨ ਰੱਬੀ ਰਸਤੇ ਨੂੰ ਪ੍ਰਤੱਖ ਵੇਖ ਲੈਦਾ ਹੈ।
Fareedkot Teeka(ਦੂਖ ਭੂਖ) ਇਛਾ ਦਰਿਦ੍ਰ ਸਭ ਦੂਰ ਹੋ ਗਏ ਹੈਂ, ਗੁਰਾਂ ਨੇ ਰਸਤਾ (ਪ੍ਰਗਟੁ) ਸੀਧਾ ਦਿਖਲਾਇ ਦੀਆ ਹੈ॥
Prof. Sahib Singhਜਿਸ ਮਨੁੱਖ ਨੂੰ (ਗੁਰੂ ਨੇ ਜੀਵਨ ਦਾ) ਸਿੱਧਾ ਰਾਹ ਵਿਖਾ ਦਿੱਤਾ, ਉਸ ਦੇ ਦੁੱਖ ਉਸ ਦੀ ਭੁੱਖ ਉਸ ਦੀ ਗ਼ਰੀਬੀ ਸਭ ਦੂਰ ਹੋ ਗਏ।

ਪਦ ਅਰਥ ਦਾਰਿਦ੍ਰ = ਗਰੀਬੀ। ਨਾਠੇ = ਨੱਸ ਗਏ। ਪ੍ਰਗਟੁ = ਖੁਲ੍ਹਾ। ਮਗੁ = ਰਸਤਾ।

SikhNet (Spanish)Tu dolor, hambre y pobreza se van y tu Camino se vuelve manifiesto.

ਮਿਲਿ ਸਾਧਸੰਗੇ ਨਾਮ ਰੰਗੇ; ਮਨਿ ਲੋੜੀਦਾ ਪਾਇਆ ॥

mil saadhasange naam range; man lorreedaa paaeaa | Ang 459

Sant Singh KhalsaJoining the Saadh Sangat, the Company of the Holy, one is attuned to the Naam, and obtains the desires of the mind.
Manmohan SinghJoining the saints society, man is imbued with the Name and obtains his hearty boon.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ ਬੰਦਾ ਨਾਮ ਨਾਲ ਰੰਗਿਆ ਜਾਂਦਾ ਹੈ ਅਤੇ ਆਪਣੀ ਦਿਲੀ ਮੁਰਾਦ ਪਾ ਲੈਦਾ ਹੈ।
Fareedkot Teekaਸਾਧੂ ਕੇ ਸੰਗ ਮੇਂ ਮਿਲ ਕਰ ਕੇ ਜਬ ਨਾਮ ਮੇਂ ਅੰਤਸਕਰਣ ਰੰਗੇ, ਭਾਵ ਪ੍ਰੇਮ ਕਰ ਕੇ ਮਨ ਲੋੜੀਦਾ ਫਲੁ ਪਾਯਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦੇ ਪ੍ਰੇਮ ਵਿਚ ਮਗਨ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਫਲ ਪਾ ਲੈਂਦਾ ਹੈ।

ਪਦ ਅਰਥ ਮਿਲਿ = ਮਿਲ ਕੇ। ਸੰਗੇ = ਸੰਗਤਿ ਵਿਚ। ਰੰਗੇ = ਪ੍ਰੇਮ ਵਿਚ। ਮਨਿ = ਮਨ ਵਿਚ। ਲੋੜੀਦਾ = ਚਿਤਵਿਆ ਹੋਇਆ, ਮੰਗਿਆ ਹੋਇਆ।

SikhNet (Spanish)Uniéndote a los Santos, uno se imbuye en el Nombre del Señor y recibe en su mente al Señor que busca.

ਹਰਿ ਦੇਖਿ ਦਰਸਨੁ ਇਛ ਪੁੰਨੀ; ਕੁਲ ਸੰਬੂਹਾ ਸਭਿ ਤਰੇ ॥

har dekh darasan ichh punee; kul sanboohaa sabh tare | Ang 459

Sant Singh KhalsaBeholding the Blessed Vision of the Lord's Darshan, desires are fulfilled; all one's family and relatives are saved.
Manmohan SinghBy beholding the sight of God, man's desire is fulfilled and his whole family and all the ancestors (associates) are saved.
Manmohan Singh (Punjabi)ਵਾਹਿਗੁਰੂ ਦਾ ਦੀਦਾਰ ਦੇਖਣ ਦੁਆਰਾ, ਇਨਸਾਨ ਦੀ ਖਾਹਿਸ਼ ਪੂਰੀ ਹੋ ਜਾਂਦੀ ਹੈ ਅਤੇ ਉਸ ਦਾ ਸਾਰਾ ਖਾਨਦਾਨ ਤੇ ਕੁਲ ਵੱਡੇ ਵਡੇਰੇ ਪਾਰ ਉਤਰ ਜਾਂਦੇ ਹਨ।
Fareedkot Teekaਹਰੀ ਕਾ ਦਰਸਨ ਦੇਖ ਕਰ ਕੇ ਸਭ ਇਛ੍ਯਾ ਪੂਰਨ ਹੋ ਗਈ ਹੈ। ਸਭ ਲੋਕ ਕੇ ਸੰਬੂਹ ਸਭ ਕੁਲੋਂ ਕੇ ਲੋਕ ਅਰਥਾਤ ਨਾਨਕ ਦਾਦਕ ਸਾਸਰੁ ਸਭ ਤਰ ਗਏ ਹੈਂ॥
Prof. Sahib Singhਪਰਮਾਤਮਾ ਦਾ ਦਰਸ਼ਨ ਕਰਕੇ ਮਨੁੱਖ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ, ਉਸ ਦੀਆਂ ਸਾਰੀਆਂ ਕੁਲਾਂ ਭੀ ਤਰ ਜਾਂਦੀਆਂ ਹਨ।

ਪਦ ਅਰਥ ਦੇਖਿ = ਦੇਖ ਕੇ। ਪੁੰਨੀ = ਪੂਰੀ ਹੋ ਗਈ। ਸਭਿ = ਸਾਰੇ।

SikhNet (Spanish)Satisfecho está en la Visión del Señor y a través de él todos sus parientes son salvados.

ਦਿਨਸੁ ਰੈਣਿ ਅਨੰਦ ਅਨਦਿਨੁ; ਸਿਮਰੰਤ ਨਾਨਕ ਹਰਿ ਹਰੇ ॥੪॥੬॥੯॥

dinas rain anand anadin; simarant naanak har hare |4|6|9| Ang 459

Sant Singh KhalsaDay and night, he is in bliss, night and day, remembering the Lord in meditation, O Nanak. ||4||6||9||
Manmohan SinghDay and night, night and day, man remains in joy, O Nanak, by meditating on the Lord God.
Manmohan Singh (Punjabi)ਦਿਹੁੰ ਤੇ ਰਾਤ, ਰਾਤ ਤੇ ਦਿਹੁੰ, ਵਾਹਿਗੁਰੂ ਸੁਆਮੀ ਦਾ ਭਜਨ ਕਰਨ ਦੁਆਰਾ, ਹੇ ਨਾਨਕ! ਇਨਸਾਨ ਖੁਸ਼ੀ ਅੰਦਰ ਵਿਚਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੇ ਕਰਨੇ ਹਾਰ ਹਰੀ ਕਾ ਸਿਮਰਨੁ ਕਰਤੇ ਹੂਏ ਅਬ ਰਾਤਿ ਦਿਨ ਨਿਰੰਤਰ ਆਨੰਦ ਕਰਤੇ ਹੈਂ॥੪॥੬॥੯॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਸਦਾ ਹਰਿ-ਨਾਮ ਵਿਚ ਸਿਮਰਦੇ ਰਹਿੰਦੇ ਹਨ, ਉਹਨਾਂ ਦੀ ਹਰੇਕ ਰਾਤ ਉਹਨਾਂ ਦਾ ਹਰੇਕ ਦਿਨ ਹਰ ਵੇਲੇ ਆਨੰਦ ਵਿਚ ਲੰਘਦਾ ਹੈ ॥੪॥੬॥੯॥

ਪਦ ਅਰਥ ਅਨਦਿਨੁ = ਹਰ ਰੋਜ਼ ॥੪॥੬॥੯॥

SikhNet (Spanish)Él siempre está en gozo, -oh dice Nanak-¡contemplando el Nombre del Señor! (4‑6‑9)
Answers quote the Granth verbatim with Ang citations. AI commentary is not Gurbani and not a religious ruling.