ੴ

ਸਿੱਖਬਾਣੀ · SikhBani

ਜਾ ਕੈ ਸਿਮਰਨਿ ਸੂਖ ਨਿਵਾਸੁ ॥

jaa kai simaran sookh nivaas
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 386 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜਾ ਕੈ ਸਿਮਰਨਿ; ਸੂਖ ਨਿਵਾਸੁ ॥

jaa kai simaran; sookh nivaas |

Sant Singh KhalsaRemembering Him in meditation, one abides in peace;
Manmohan SinghBy His remembrance, man abides in peace,
Manmohan Singh (Punjabi)ਜਿਸ ਦੀ ਬੰਦਗੀ ਕਰਨ ਦੁਆਰਾ ਬੰਦਾ ਆਰਾਮ ਅੰਦਰ ਵੱਸਦਾ ਹੈ,
Fareedkot Teekaਜਿਸ ਕੇ ਸਿਮਰਨ ਕਰਨੇ ਸੇ ਸੁਖ ਮੇਂ ਨਿਵਾਸ ਹੋਤਾ ਹੈ॥
Prof. Sahib Singh(ਹੇ ਭਾਈ! ਗੁਰੂ ਦੇ ਕਹੇ ਅਨੁਸਾਰ ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ) ਜਿਸ ਦੇ ਸਿਮਰਨ ਦੀ ਬਰਕਤਿ ਨਾਲ (ਮਨ ਵਿਚ) ਸੁਖ ਦਾ ਵਾਸ ਹੋ ਜਾਂਦਾ ਹੈ,

ਪਦ ਅਰਥ ਜਾ ਕੈ ਸਿਮਰਨਿ = ਜਿਸ (ਪਰਮਾਤਮਾ) ਦੇ ਸਿਮਰਨ ਦੀ ਰਾਹੀਂ। ਸੂਖ ਨਿਵਾਸੁ = (ਮਨ ਵਿਚ) ਆਨੰਦ ਦਾ ਵਾਸਾ।

SikhNet (Spanish)Contemplando al Señor uno vive siempre en el Estado de Éxtasis,

ਭਈ ਕਲਿਆਣ; ਦੁਖ ਹੋਵਤ ਨਾਸੁ ॥੧॥

bhee kaliaan; dukh hovat naas |1|

Sant Singh Khalsaone becomes happy, and suffering is ended. ||1||
Manmohan Singhobtains salvation and has his troubles ended.
Manmohan Singh (Punjabi)ਮੋਖਸ਼ ਪਾ ਲੈਂਦਾ ਹੈ ਅਤੇ ਉਸ ਦੀ ਪੀੜ ਮਿਟ ਜਾਂਦੀ ਹੈ।
Fareedkot Teekaਅਰ (ਕਲਿਆਣ) ਮੁਕਤਿ ਹੋਈਤਾ ਹੈ ਅਰ ਦੁਖੋਂ ਕਾ ਨਾਸ ਹੋਤਾ ਹੈ॥੧॥
Prof. Sahib Singhਸਦਾ ਸੁਖ-ਸਾਂਦ ਬਣੀ ਰਹਿੰਦੀ ਹੈ ਤੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ॥੧॥

ਪਦ ਅਰਥ ਕਲਿਆਣ = ਸੁਖ-ਸਾਂਦ, ਖੈਰੀਅਤ ॥੧॥

SikhNet (Spanish)en Felicidad, y sus penas se acaban. (1)

ਅਨਦੁ ਕਰਹੁ; ਪ੍ਰਭ ਕੇ ਗੁਨ ਗਾਵਹੁ ॥

anad karahu; prabh ke gun gaavahu |

Sant Singh KhalsaCelebrate, make merry, and sing God's Glories.
Manmohan SinghSing Lord's praise and revel in joy.
Manmohan Singh (Punjabi)ਸਾਈਂ ਦਾ ਜੱਸ ਗਾਇਨ ਕਰ ਅਤੇ ਮੌਜਾਂ ਮਾਣ।
Fareedkot Teekaਹੇ ਪਿਆਰੇ! ਪ੍ਰਭੂ ਕੇ ਗੁਣੋਂ ਕੋ ਗਾਨ ਕਰ॥
Prof. Sahib Singh(ਹੇ ਭਾਈ! ਆਪਣੇ ਗੁਰੂ ਦੇ ਉਪਦੇਸ਼ ਅਨੁਸਾਰ ਤੁਰ ਕੇ) ਸਦਾ ਹੀ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਦੇ ਰਹੋ।

ਪਦ ਅਰਥ ਕਰਹੁ = ਕਰੋਗੇ, ਮਾਣੋਗੇ।

SikhNet (Spanish)Alaba al Señor y regocíjate en Dicha;

ਸਤਿਗੁਰੁ ਅਪਨਾ; ਸਦ ਸਦਾ ਮਨਾਵਹੁ ॥੧॥ ਰਹਾਉ ॥

satigur apanaa; sad sadaa manaavahu |1| rahaau |

Sant Singh KhalsaForever and ever, surrender to the True Guru. ||1||Pause||
Manmohan SinghEver, ever propitiate thou thy True Guru. Pause.
Manmohan Singh (Punjabi)ਹਮੇਸ਼ਾਂ ਹਮੇਸ਼ਾਂ ਤੂੰ ਆਪਣੇ ਸੱਚੇ ਗੁਰਾਂ ਨੂੰ ਪਰਸੰਨ ਕਰ। ਠਹਿਰਾਉ।
Fareedkot Teekaਅਪਨੇ ਸੁਤਗੁਰੋਂ ਕੋ (ਸਦ ਸਦਾ) ਸਰਬਦਾ ਮਨਾਵਹੁ, ਭਾਵ ਪੂਜਨ ਕਰੋ ਪੁਨਾ ਅਨੰਦ ਕਰੋ॥੧॥ ਰਹਾਉ ॥
Prof. Sahib Singh(ਗੁਰੂ ਦੇ ਹੁਕਮ ਅਨੁਸਾਰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਿਹਾ ਕਰੋ (ਇਸ ਦਾ ਨਤੀਜਾ ਇਹ ਹੋਵੇਗਾ ਕਿ ਸਦਾ) ਆਤਮਕ ਆਨੰਦ ਮਾਣਦੇ ਰਹੋਗੇ ॥੧॥ ਰਹਾਉ ॥

ਪਦ ਅਰਥ ਮਨਾਵਹੁ = ਖ਼ੁਸ਼ ਕਰੋ, ਪ੍ਰਸੰਨਤਾ ਹਾਸਲ ਕਰੋ ॥੧॥ ਰਹਾਉ ॥

SikhNet (Spanish)sí, reconcíliate siempre y para siempre con el Dios Eterno. (1‑Pausa)

ਸਤਿਗੁਰ ਕਾ; ਸਚੁ ਸਬਦੁ ਕਮਾਵਹੁ ॥

satigur kaa; sach sabad kamaavahu |

Sant Singh KhalsaAct in accordance with the Shabad, the True Word of the True Guru.
Manmohan SinghAct up to the true Gurbani of the True Guru.
Manmohan Singh (Punjabi)ਸੱਚੇ ਗੁਰਾਂ ਦੀ ਸੱਚੀ ਗੁਰਬਾਣੀ ਉਤੇ ਤੂੰ ਅਮਲ ਕਰ।
Fareedkot Teekaਜੋ ਸਤਗੁਰੋਂ ਕਾ ਸਚਾ ਉਪਦੇਸ਼ ਕਮਾਵਹੁ॥
Prof. Sahib Singh(ਹੇ ਭਾਈ!) ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਨੂੰ ਹਰ ਵੇਲੇ ਹਿਰਦੇ ਵਿਚ ਰੱਖੋ (ਸ਼ਬਦ ਅਨੁਸਾਰ ਆਪਣਾ ਜੀਵਨ ਘੜਦੇ ਰਹੋ।

ਪਦ ਅਰਥ ਸਚੁ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਗੁਰ = ਸ਼ਬਦ।

SikhNet (Spanish)Practicando la Verdadera Palabra del Guru,

ਥਿਰੁ ਘਰਿ ਬੈਠੇ; ਪ੍ਰਭੁ ਅਪਨਾ ਪਾਵਹੁ ॥੨॥

thir ghar baitthe; prabh apanaa paavahu |2|

Sant Singh KhalsaRemain steady and stable within the home of your own self, and find God. ||2||
Manmohan SinghSit in thy home and obtain thy ever-stable Lord.
Manmohan Singh (Punjabi)ਆਪਣੇ ਧਾਮ ਵਿੱਚ ਬੈਠ ਅਤੇ ਆਪਣੇ ਸਦੀਵੀ ਸਥਿਰ ਸੁਆਮੀ ਨੂੰ ਪਰਾਪਤ ਹੋ।
Fareedkot Teekaਤੌ ਘਰ ਬੈਠੇ ਹੂਏ, ਭਾਵ ਨਿਰਜਤਨ ਹੀ ਸਥਿਰ ਰੂਪ ਅਪਨੇ ਪ੍ਰਭੂ ਕੋ ਅੰਤਸਕਰਨ ਮੇਂ ਹੀ ਪਾਵਹੁਗੇ॥੨॥
Prof. Sahib Singhਇਸ ਸ਼ਬਦ ਦੀ ਬਰਕਤਿ ਨਾਲ ਆਪਣੇ) ਹਿਰਦੇ-ਘਰ ਵਿਚ ਅਡੋਲ ਟਿਕੇ ਰਹੋਗੇ (ਭਟਕਣਾ ਮੁੱਕ ਜਾਏਗੀ) ਤੇ ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲਵੋਗੇ ॥੨॥

ਪਦ ਅਰਥ ਘਰਿ = ਹਿਰਦੇ-ਘਰ ਵਿਚ ॥੨॥

SikhNet (Spanish)siéntete tranquilo en tu hogar y obtén a tu Señor. (2)

ਪਰ ਕਾ ਬੁਰਾ; ਨ ਰਾਖਹੁ ਚੀਤ ॥

par kaa buraa; na raakhahu cheet |

Sant Singh KhalsaDo not harbor evil intentions against others in your mind,
Manmohan SinghHarbour not evil to another in thy mind,
Manmohan Singh (Punjabi)ਆਪਣੇ ਚਿੱਤ ਅੰਦਰ ਹੋਰਨਾਂ ਦਾ ਮੰਦਾ ਨਾਂ ਚਿਤਵ,
Fareedkot Teekaਹੇ ਭਾਈ ਮਿਤ੍ਰ! ਜੋ ਤੁਮ ਪਰਾਯਾ ਬੁਰਾ ਚਿਤ ਮੇਂ ਨਹੀਂ ਰਖੋਗੇ॥
Prof. Sahib Singhਹੇ ਵੀਰ! ਹੇ ਮਿੱਤਰ! ਕਦੇ ਕਿਸੇ ਦਾ ਬੁਰਾ ਨਾਹ ਚਿਤਵਿਆ ਕਰੋ।

ਪਦ ਅਰਥ ਪਰ ਕਾ = ਕਿਸੇ ਹੋਰ ਦਾ। ਨ ਰਾਖਹੁ ਚੀਤ = ਨਾਹ ਚਿਤਵਿਆ ਕਰੋ।

SikhNet (Spanish)No adores la maldad en tu mente

ਤੁਮ ਕਉ ਦੁਖੁ ਨਹੀ; ਭਾਈ ਮੀਤ ॥੩॥

tum kau dukh nahee; bhaaee meet |3|

Sant Singh Khalsaand you shall not be troubled, O Siblings of Destiny, O friends. ||3||
Manmohan Singhthen, O brother and friend, trouble shall not befall thee.
Manmohan Singh (Punjabi)ਤਦ ਹੇ ਵੀਰ ਤੇ ਮਿੱਤਰ! ਤੈਨੂੰ ਕੋਈ ਤਕਲੀਫ ਨਹੀਂ ਵਾਪਰੇਗੀ।
Fareedkot Teekaਤੌ ਤੁਮ ਕੋ ਭੀ ਦੁਖ, ਭਾਵ ਬੁਰਾ ਨਹੀਂ ਹੋਵੇਗਾ॥੩॥
Prof. Sahib Singh(ਕਦੇ ਮਨ ਵਿਚ ਇਹ ਇੱਛਾ ਪੈਦਾ ਨਾਹ ਹੋਣ ਦਿਓ ਕਿ ਕਿਸੇ ਦਾ ਨੁਕਸਾਨ ਹੋਵੇ। ਇਸ ਦਾ ਸਿੱਟਾ ਇਹ ਹੋਵੇਗਾ ਕਿ) ਤੁਹਾਨੂੰ ਭੀ ਕੋਈ ਦੁੱਖ ਨਹੀਂ ਪੋਹ ਸਕੇਗਾ ॥੩॥

ਪਦ ਅਰਥ ਭਾਈ ਮੀਤ = ਹੇ ਵੀਰ! ਹੇ ਮਿੱਤਰ! ॥੩॥

SikhNet (Spanish)poniendo tu mirada en el otro, y así, oh hermano y amigo, nunca sufrirás. (3)

ਹਰਿ ਹਰਿ ਤੰਤੁ ਮੰਤੁ; ਗੁਰਿ ਦੀਨੑਾ ॥

har har tant mant; gur deenaa |

Sant Singh KhalsaThe Name of the Lord, Har, Har, is the Tantric exercise, and the Mantra, given by the Guru.
Manmohan SinghGod's Name is the sorcery and spell, which the Guru has given me.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਜਾਦੂ ਟੂਣਾ ਗੁਰਾਂ ਨੇ ਮੈਨੂੰ ਦਿੱਤਾ ਹੈ।
Fareedkot Teekaਸਤਗੁਰੋਂ ਨੇ ਹਰਿ ਹਰਿ ਨਾਮ ਹੀ ਤੰਤ੍ਰ ਮੰਤ੍ਰ ਹਮ ਕੋ ਦੀਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਟੂਣਾ ਦਿੱਤਾ ਹੈ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ,

ਪਦ ਅਰਥ ਤੰਤੁ = ਟੂਣਾ। ਮੰਤੁ = ਮੰਤਰ। ਗੁਰਿ = ਗੁਰੂ ਨੇ।

SikhNet (Spanish)El Naam, el Nombre del Señor es el rito y la Palabra Mágica que recibí del Guru,

ਇਹੁ ਸੁਖੁ ਨਾਨਕ; ਅਨਦਿਨੁ ਚੀਨੑਾ ॥੪॥੧੧॥੬੨॥

eihu sukh naanak; anadin cheenaa |4|11|62|

Sant Singh KhalsaNanak knows this peace alone, night and day. ||4||11||62||
Manmohan SinghNight and day, Nanak knows of this pleasure alone.
Manmohan Singh (Punjabi)ਰੇਣ ਦਿਹੁੰ ਨਾਨਕ ਕੇਵਲ ਏਸੇ ਖੁਸ਼ੀ ਨੂੰ ਹੀ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਨੇ ਰਾਤ ਦਿਨ ਯਹੀ ਸੁਖ ਜਾਨਾ ਹੈ॥੪॥੧੧॥੬੨॥
Prof. Sahib Singhਹੇ ਨਾਨਕ! (ਉਹ ਮੰਤਰਾਂ ਟੂਣਿਆਂ ਦੀ ਰਾਹੀਂ ਹੋਰਨਾਂ ਦਾ ਬੁਰਾ ਚਿਤਵਨ ਦੇ ਥਾਂ, ਆਪਣੇ ਅੰਦਰ) ਹਰ ਵੇਲੇ (ਪਰਮਾਤਮਾ ਦੇ ਨਾਮ ਤੋਂ ਪੈਦਾ ਹੋਇਆ) ਆਤਮਕ ਆਨੰਦ ਵੱਸਦਾ ਪਛਾਣ ਲੈਂਦਾ ਹੈ ॥੪॥੧੧॥੬੨॥

ਪਦ ਅਰਥ ਨਾਨਕ = ਹੇ ਨਾਨਕ! ਅਨਦਿਨੁ = ਹਰ ਰੋਜ਼। ਚੀਨਾ = (ਵੱਸਦਾ) ਪਛਾਣ ਲਿਆ ॥੪॥੧੧॥੬੨॥

SikhNet (Spanish)y este es el único placer que conozco. (4‑11‑62)
Answers quote the Granth verbatim with Ang citations. AI commentary is not Gurbani and not a religious ruling.