ੴ

ਸਿੱਖਬਾਣੀ · SikhBani

ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ ॥

gaaveh gun baran chaar khatt darasan brahamaadik simaranth...
Bhatt Kalh Sahar ਭੱਟ ਕਲੵ ਸਹਾਰ · Svaiyay First Mehl · Ang 1390 · 4 lines
Translations

ਗਾਵਹਿ ਗੁਣ. ਬਰਨ ਚਾਰਿ, ਖਟ ਦਰਸਨ; ਬ੍ਰਹਮਾਦਿਕ ਸਿਮਰੰਥਿ ਗੁਨਾ ॥

gaaveh gun. baran chaar, khatt darasan; brahamaadik simaranth gunaa |

Sant Singh KhalsaThe four castes and the six Shaastras sing His Glorious Praises; Brahma and the others contemplate His Virtues.
Manmohan SinghThe four castes and the six Shashtras sing His praises, and Brahma and the like dwell upon his virtues.
Manmohan Singh (Punjabi)ਚਾਰੇ ਜਾਤਾ ਅਤੇ ਛੇ ਸ਼ਾਸਤਰ ਉਸ ਦੀਆਂ ਸਿਫਤਾਂ ਗਾਇਨ ਕਰਦੇ ਹਨ ਅਤੇ ਬ੍ਰਹਮਾ ਵਰਗੇ ਉਸ ਦੀਆਂ ਨੇਕੀਆਂ ਦਾ ਚਿੰਤਨ ਕਰਦੇ ਹਨ।
Fareedkot Teekaਸਤਿਗੁਰੋਂ ਕੇ ਗੁਣੋਂ ਕੋ ਚਾਰੋਂ ਵਰਣ ਔ ਖਟ ਦਰਸਨ ਭੀ ਗਾਵਤੇ ਹੈਂ ਔ ਬ੍ਰਹਮਾ ਆਦਿਕ ਈਸ੍ਵਰ ਸਾਮਰਥ ਭੀ ਤਿਨ ਕੇ ਗੁਣੋਂ ਕੋ ਸਿਮਰਨ ਕਰਤੇ ਹੈਂ॥
Prof. Sahib Singhਚਾਰੇ ਵਰਣ, ਛੇ ਭੇਖ, ਗੁਰੂ ਨਾਨਕ ਦੇ ਗੁਣ ਗਾ ਰਹੇ ਹਨ, ਬ੍ਰਹਮਾ ਆਦਿਕ ਭੀ ਉਸ ਦੇ ਗੁਣ ਯਾਦ ਕਰ ਰਹੇ ਹਨ।

ਪਦ ਅਰਥ ਗਾਵਹਿ = ਗਾਂਦੇ ਹਨ (ਗਾਵੈ = ਗਾਂਦਾ ਹੈ।) ਬਰਨ ਚਾਰਿ = ਚਾਰੇ ਵਰਣ, ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ। ਖਟ ਦਰਸਨ = ਛੇ ਭੇਖੁ; ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਆਦਿਕ। ਸਿਮਰੰਥਿ = ਸਿਮਰਦੇ ਹਨ। ਗੁਨਾ = ਗੁਣਾਂ ਨੂੰ।

SikhNet (Spanish)Las cuatro castas y los seis Shastras, cantan Sus Gloriosas Alabanzas, Brahma y todos los demás meditan en Sus Virtudes,

ਗਾਵੈ ਗੁਣ. ਸੇਸੁ ਸਹਸ ਜਿਹਬਾ ਰਸ; ਆਦਿ ਅੰਤਿ ਲਿਵ ਲਾਗਿ ਧੁਨਾ ॥

gaavai gun. ses sehas jihabaa ras; aad ant liv laag dhunaa |

Sant Singh KhalsaThe thousand-tongued serpent king sings His Praises with delight, remaining lovingly attached to Him.
Manmohan SinghThe serpent king with his thousand tongues sings his praise with relish and ever remains lovingly and affectionately attached to him.
Manmohan Singh (Punjabi)ਸ਼ੇਸ਼ਨਾਗ ਆਪਣੀਆਂ ਹਜਾਰਾ ਜੀਭਾ ਨਾਲ ਉਨ੍ਹਾਂ ਦੀ ਕੀਰਤੀ ਸੁਆਦ ਨਾਲ ਗਾਹਿਨ ਕਰਦਾ ਹੈ ਅਤੇ ਪਿਆਰ ਤੇ ਪ੍ਰੇਮ ਸਹਿਤ ਸਦਾ ਹੀ ਉਸ ਨਾਲ ਜੁੜਿਆ ਰਹਿੰਦਾ ਹੈ।
Fareedkot Teekaਜਿਨੋਂ ਕੇ ਗੁਣੋਂ ਕੋ ਸ਼ੇਸ਼ਨਾਗ (ਸਹਸ) ਹਜਾਰ ਜਿਹਵਾ ਕਰ ਗਾਵਤਾ ਹੈ ਔ ਆਦਿ ਸੇ ਲੇ ਕਰ ਅੰਤ ਪ੍ਰਯੰਤ ਤਿਸ ਨਾਮ ਕੀ ਧੁਨੀ ਮੇਂ ਭ੍ਯਾ ਜੋ (ਰਸ) ਅਨੰਦ ਤਿਸ ਮੇਂ (ਲਿਵ) ਬਿਰਤੀ ਲਗਾਵਤਾ ਹੈ॥
Prof. Sahib Singhਸ਼ੇਸ਼ਨਾਗ ਹਜ਼ਾਰਾਂ ਜੀਭਾਂ ਦੁਆਰਾ ਪ੍ਰੇਮ ਨਾਲ ਇਕ-ਰਸ ਲਿਵ ਦੀ ਧੁਨੀ ਲਗਾ ਕੇ ਗੁਰੂ ਨਾਨਕ ਦੇ ਗੁਣ ਗਾਉਂਦਾ ਹੈ।

ਪਦ ਅਰਥ ਸੇਸੁ = ਸ਼ੇਸ਼ਨਾਗ। ਸਹਸ ਜਿਹਬਾ = ਹਜ਼ਾਰ ਜੀਭਾਂ ਨਾਲ। ਰਸ = ਪ੍ਰੇਮ ਨਾਲ। ਆਦਿ ਅੰਤਿ = ਸਦਾ, ਇਕ-ਰਸ। ਲਿਵ ਲਾਗਿ ਧੁਨਾ = ਲਿਵ ਦੀ ਧੁਨ ਲਗਾ ਕੇ।

SikhNet (Spanish)la serpiente rey de las mil cabezas canta Su Alabanza con gran Dicha, permaneciendo amorosamente apegada a Él. Shiva, desapegado y más allá del deseo,

ਗਾਵੈ ਗੁਣ. ਮਹਾਦੇਉ ਬੈਰਾਗੀ; ਜਿਨਿ ਧਿਆਨ ਨਿਰੰਤਰਿ ਜਾਣਿਓ ॥

gaavai gun. mahaadeo bairaagee; jin dhiaan nirantar jaanio |

Sant Singh KhalsaShiva, detached and beyond desire, sings the Glorious Praises of Guru Nanak, who knows the Lord's endless meditation.
Manmohan SinghThe desireless Shiva sings the praise of Guru Nanak, who had realised, the worth of the Lord's incessant meditation.
Manmohan Singh (Punjabi)ਇੱਛਾ ਰਹਿਤ ਸ਼ਿਵਜੀ ਗੁਰੂ ਨਾਨਕ ਜੀ ਦੀ ਕੀਰਤੀ ਗਾਇਨ ਕਰਦਾ ਹੈ, ਜਿਨ੍ਹਾਂ ਨੇ ਸੁਆਮੀ ਦੇ ਇਕ ਰਸ ਸਿਮਰਨ ਦੀ ਮਹੱਤਤਾ ਨੂੰ ਅਨੁਭਵ ਕੀਤੀ ਸੀ।
Fareedkot Teekaਜਿਨ ਸਤਿਗੁਰੋਂ ਕੇ ਗੁਣੋਂ ਕੋ (ਮਹਾਦੇਉ) ਸ਼ਿਵਜੀ ਜੋ ਵਈਰਾਗਵਾਨ ਹੈ ਵਾ ਰਾਮਾ ਨੰਦ ਜੀ ਆਦੀ ਭੀ ਗਾਵਤੇ ਹੈਂ, ਜਿਨੋਂ ਨੇ ਨਿਰੰਤਰ ਹੀ ਧਿਆਨ ਵਿਖੇ ਵਾਹਿਗੁਰੂ ਕੋ ਜਾਣਿਆ ਹੈ॥
Prof. Sahib Singhਜਿਸ ਗੁਰੂ ਨਾਨਕ ਨੇ ਇਕ-ਰਸ ਬਿਰਤੀ ਜੋੜ ਕੇ ਅਕਾਲ ਪੁਰਖ ਨੂੰ ਪਛਾਣਿਆ ਹੈ (ਸਾਂਝ ਪਾਈ ਹੈ,) ਉਸ ਦੇ ਗੁਣ ਵੈਰਾਗਵਾਨ ਸ਼ਿਵ ਜੀ (ਭੀ) ਗਾਂਦਾ ਹੈ।

ਪਦ ਅਰਥ ਮਹਾਦੇਉ = ਸ਼ਿਵ ਜੀ। ਬੈਰਾਗੀ = ਵੈਰਾਗਵਾਨ, ਤਿਆਗੀ। ਜਿਨਿ = ਜਿਸ (ਗੁਰੂ ਨਾਨਕ) ਨੇ। ਨਿਰੰਤਰਿ = ਇਕ-ਰਸ।

SikhNet (Spanish)canta las Gloriosas Alabanzas de Guru Nanak, Quien conoce la Interminable Meditación del Señor.

ਕਬਿ ਕਲ. ਸੁਜਸੁ ਗਾਵਉ ਗੁਰ ਨਾਨਕ; ਰਾਜੁ ਜੋਗੁ ਜਿਨਿ ਮਾਣਿਓ ॥੫॥

kab kal. sujas gaavau gur naanak; raaj jog jin maanio |5|

Sant Singh KhalsaKAL the poet sings the Sublime Praises of Guru Nanak, who enjoys mastery of Raja Yoga. ||5||
Manmohan SinghKal, the poet, sings the sublime praise of Guru Nanak, who enjoy both the temporal and spiritual sovereignties.
Manmohan Singh (Punjabi)ਕਵੀਸ਼ਰ, ਕਲ ਗੁਰੂ ਨਾਨਕ ਜੀ ਦੀ ਸ਼ੇਸ਼ਟ ਮਹਿਮਾ ਗਾਇਨ ਕਰਦਾ ਹੈ, ਜੋ ਮੀਰੀ ਅਤੇ ਪੀਰੀ ਦੀਆਂ ਦੋਨੋ ਹੀ ਪਾਤਿਸ਼ਾਹੀਆਂ ਹਾ ਅਨੰਦ ਲੈਂਦੇ ਹਨ।
Fareedkot Teeka'ਕਲ' ਨਾਮਾ ਕਵੀ ਕਹਿਤਾ ਹੈ: ਤਿਸ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸੁਜਸ ਕੋ ਮੈਂ ਭੀ ਗਾਵਤਾ ਹੂੰ, ਜਿਨੋਂ ਨੇ ਰਾਜ ਔ ਜੋਗ ਏਕ ਰਸ (ਮਾਣਿਆ) ਭੋਗਿਆ ਹੈ॥੫॥
Prof. Sahib Singhਕਲ੍ਯ੍ਯ ਕਵੀ (ਆਖਦਾ ਹੈ)-'ਮੈਂ ਉਸ ਗੁਰੂ ਨਾਨਕ ਦੇ ਗੁਣ ਗਾਂਦਾ ਹਾਂ, ਜਿਸ ਨੇ ਰਾਜ ਤੇ ਜੋਗ ਦੋਵੇਂ ਮਾਣੇ ਹਨ' ॥੫॥
SikhNet (Spanish)Kal, el poeta canta las Alabanzas de Guru Nanak, Quien disfruta de la Maestría del Raya Yoga. (5)
Answers quote the Granth verbatim with Ang citations. AI commentary is not Gurbani and not a religious ruling.