ੴ

ਸਿੱਖਬਾਣੀ · SikhBani

ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖਨੁ ਭਰੇ ॥

jau lau hau kichh sochau chitvau tau lau dukhan bhare
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 214 · 12 lines
Translations

ਰਾਗੁ ਗਉੜੀ ਮਾਲਾ₁ ਮਹਲਾ ੫ ॥

raag gaurree maalaa₁ mahalaa 5 |

Sant Singh KhalsaRaag Gauree Maalaa, Fifth Mehl:
Manmohan SinghMeasure Gauri Mala. 5th Guru.
Manmohan Singh (Punjabi)ਰਾਗ ਗਊੜੀ ਮਾਲਾ ਪਾਤਸ਼ਾਹੀ ਪੰਜਵੀ।
Prof. Sahib Singhਰਾਗ ਗਉੜੀ-ਮਾਲਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri Mala, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the favour of the True Guru, He is known.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਪਾਇਓ ਬਾਲ ਬੁਧਿ ਸੁਖੁ ਰੇ ॥

paaeo baal budh sukh re |

Sant Singh KhalsaAdopting the innocent mind of a child, I have found peace.
Manmohan SinghO adopting a child's mind I have attained peace.
Manmohan Singh (Punjabi)ਓ ਬੱਚੇ ਦੇ ਮਨ ਦੁਆਰਾ ਮੈਂ ਆਰਾਮ ਪਾਇਆ ਹੈ।
Fareedkot Teekaਹੇ ਭਾਈ! (ਬਾਲ) ਬਡੀ ਅਰਥਾਤ ਆਤਮ ਵਿਸੈਣੀ ਬੁਧੀ ਸੇ ਸੁਖ ਪਾਇਆ ਹੈ॥☬ਪ੍ਰਸ਼ਨ: ਸੁਖ ਪ੍ਰਾਪਤੀ ਕੀ ਕਿਆ ਨਿਸਾਨੀ ਹੈ॥☬ਉੱਤਰ:
Prof. Sahib Singhਹੇ ਭਾਈ! (ਜਿਸ ਨੇ ਭੀ ਸੁਖ-ਆਨੰਦ ਲੱਭਾ) ਬਾਲਕਾਂ ਵਾਲੀ ਅਕਲ ਨਾਲ (ਹੀ) ਸੁਖ-ਆਨੰਦ ਲੱਭਾ।

ਪਦ ਅਰਥ ਬਾਲ ਬੁਧਿ = ਬਾਲਕਾਂ ਵਾਲੀ ਅਕਲ ਨਾਲ। ਰੇ = ਹੇ ਭਾਈ!

SikhNet (Spanish)He logrado la felicidad de la mente de un niño, y después de haber encontrado al Guru,

ਹਰਖ ਸੋਗ. ਹਾਨਿ ਮਿਰਤੁ, ਦੂਖ ਸੁਖ; ਚਿਤਿ ਸਮਸਰਿ. ਗੁਰ ਮਿਲੇ ॥੧॥ ਰਹਾਉ ॥

harakh sog. haan mirat, dookh sukh; chit samasar. gur mile |1| rahaau |

Sant Singh KhalsaJoy and sorrow, profit and loss, birth and death, pain and pleasure - they are all the same to my consciousness, since I met the Guru. ||1||Pause||
Manmohan SinghBy meeting the Guru joy and sorrow profit and loss birth and death pain and pleasure have become alike to my mind. Pause.
Manmohan Singh (Punjabi)ਗੁਰਾਂ ਨੂੰ ਭੇਟਣ ਦੁਆਰਾ, ਖੁਸ਼ੀ ਤੇ ਗ਼ਮੀ, ਵਾਧਾ ਤੇ ਘਾਟਾ, ਜੰਮਣਾ ਤੇ ਮਰਣਾ, ਪੀੜ ਤੇ ਪ੍ਰਸੰਨਤਾ ਮੇਰੇ ਮਨ ਨੂੰ ਇਕੋ ਜੇਹੇ ਲਗਦੇ ਹਨ। ਠਹਿਰਾਉ।
Fareedkot Teekaਅਨਦ, ਸੋਕ ਔਰ (ਹਾਨਿ) ਨੁਕਸਾਨ ਔਰ ਲਾਭ, ਪੁਨਾ ਮਰਣਾ ਜਨਮਣਾ ਤਥਾ ਦੁਖ ਸੁਖ ਏਹ ਦੁੰਦ ਮਨ ਮੇਂ ਤੁਲ ਹੋ ਗਏ ਹੈਂ।☬ਜੇ ਕਹੇ ਕਬ? ਤਿਸ ਪਰ ਕਹਿਤੇ ਹੈਂ:☬ਜਬ ਬ੍ਰਹਮ ਸ੍ਰੋਤ੍ਰੀ ਬ੍ਰਹਮ ਨੇਸਟੀ ਗੁਰੂ ਮਿਲੇ ਹੈਂ॥੧॥ ਰਹਾਉ ॥
Prof. Sahib Singhਗੁਰੂ ਨੂੰ ਮਿਲਿਆਂ (ਬਾਲ-ਬੁਧਿ ਪ੍ਰਾਪਤ ਹੋ ਜਾਂਦੀ ਹੈ, ਤੇ) ਖ਼ੁਸ਼ੀ, ਗ਼ਮੀ, ਘਾਟਾ, ਮੌਤ, ਦੁਖ-ਸੁਖ (ਇਹ ਸਾਰੇ) ਚਿੱਤ ਵਿਚ ਇਕੋ ਜਿਹੇ (ਪ੍ਰਤੀਤ ਹੋਣ ਲੱਗ ਪੈਂਦੇ ਹਨ) ॥੧॥ ਰਹਾਉ ॥

ਪਦ ਅਰਥ ਹਰਖ = ਖ਼ੁਸ਼ੀ। ਹਾਨਿ = ਘਾਟਾ। ਮਿਰਤੁ = {मृत्यु} ਮੌਤ। ਚਿਤਿ = ਚਿੱਤ ਵਿਚ। ਸਮਸਰਿ = ਬਰਾਬਰ, ਇਕੋ ਜਿਹੇ। ਗੁਰ ਮਿਲੇ = ਗੁਰੂ ਨੂੰ ਮਿਲ ਕੇ ॥੧॥ ਰਹਾਉ ॥

SikhNet (Spanish)la alegría y la tristeza, la ganancia y la pérdida, el placer y el dolor son iguales para mí. (1-Pausa)

ਜਉ ਲਉ. ਹਉ ਕਿਛੁ ਸੋਚਉ ਚਿਤਵਉ; ਤਉ ਲਉ. ਦੁਖਨੁ ਭਰੇ ॥

jau lau. hau kichh sochau chitvau; tau lau. dukhan bhare |

Sant Singh KhalsaAs long as I plotted and planned things, I was full of frustration.
Manmohan SinghSo long as I planned and contrived something till then I remained brimful with anxieties.
Manmohan Singh (Punjabi)ਜਦ ਤੋੜੀ ਮੈਂ ਕੁਛ ਕਾਢਾਂ ਤੇ ਜੁਗਤਾ ਕਢਦਾ ਰਿਹਾ, ਤਦ ਤੋੜੀ ਮੈਂ ਅੰਦੇਸਿਆਂ ਨਾਲ ਭਰਪੂਰ ਰਿਹਾ।
Fareedkot Teekaਜਬ ਤਕ ਮੈਂ ਅਹੰ ਭਾਵ ਕੋ ਲੇ ਕਰ ਸੋਚਵਾਨ ਹੂਆ ਹੂਆ ਕੁਛ ਚਿੰਤਾ ਕਰਤਾ ਥਾ ਕਿ ਏਹੁ ਐਸੇ ਹੋਵੈ, ਤਬ ਤਕ ਦੁਖ ਹੀ ਭਰੇ॥
Prof. Sahib Singh(ਹੇ ਭਾਈ!) ਜਦ ਤਕ ਮੈਂ (ਆਪਣੀ ਚਤੁਰਾਈ ਦੀਆਂ) ਕੁਝ (ਸੋਚਾਂ) ਸੋਚਦਾ ਰਿਹਾ ਹਾਂ, ਚਿਤਵਦਾ ਰਿਹਾ ਹਾਂ, ਤਦ ਤਕ ਮੈਂ ਦੁੱਖਾਂ ਨਾਲ ਭਰਿਆ ਰਿਹਾ।

ਪਦ ਅਰਥ ਜਉ ਲਉ = ਜਦ ਤਕ। ਸੋਚਉ = ਮੈਂ ਸੋਚਦਾ ਹਾਂ। ਚਿਤਵਉ = ਚਿਤਵਦਾ ਹਾਂ। ਜਉ = ਜਦੋਂ।

SikhNet (Spanish)Guiado por mi intelecto, sufría y me lamentaba,

ਜਉ ਕ੍ਰਿਪਾਲੁ ਗੁਰੁ ਪੂਰਾ ਭੇਟਿਆ; ਤਉ ਆਨਦ ਸਹਜੇ ॥੧॥

jau kripaal gur pooraa bhettiaa; tau aanad sahaje |1|

Sant Singh KhalsaWhen I met the Kind, Perfect Guru, then I obtained bliss so easily. ||1||
Manmohan SinghWhen I met the kind Perfect Guru, I easily, obtained bliss then.
Manmohan Singh (Punjabi)ਜਦ ਮੈਨੂ ਦਿਆਲੂ ਪੂਰਨ ਗੁਰੂ ਮਿਲ ਪਏ ਤਦ ਮੈਨੂੰ ਸੁਖੈਨ ਹੀ ਖੁਸ਼ੀ ਪ੍ਰਾਪਤ ਹੋ ਗਈ।
Fareedkot Teekaਔਰ ਜੋ ਕ੍ਰਿਪਾਲ ਗੁਰੂ ਪੂਰਾ ਮਿਲਿਆ ਤਉ ਅਹੰਭਾਵ ਕੋ ਤਿਆਗ ਕਰ ਸੁਭਾਵਕ ਹੀ ਅਨੰਦ ਕੋ ਪ੍ਰਾਪਤਿ ਹੂਏ॥੧॥
Prof. Sahib Singhਜਦੋਂ (ਹੁਣ ਮੈਨੂੰ) ਪੂਰਾ ਗੁਰੂ ਮਿਲ ਪਿਆ ਹੈ, ਤਦੋਂ ਮੈਂ ਆਤਮਕ ਅਡੋਲਤਾ ਵਿਚ ਆਨੰਦ ਮਾਣ ਰਿਹਾ ਹਾਂ ॥੧॥

ਪਦ ਅਰਥ ਭੇਟਿਆ = ਮਿਲਿਆ। ਸਹਜੇ = ਆਤਮਕ ਅਡੋਲਤਾ ਵਿਚ ॥੧॥

SikhNet (Spanish)pero cuando encontré al Perfecto Guru, al Misericordioso, de forma imperceptible llegué al Éxtasis.(1)

ਜੇਤੀ ਸਿਆਨਪ ਕਰਮ ਹਉ ਕੀਏ; ਤੇਤੇ ਬੰਧ ਪਰੇ ॥

jetee siaanap karam hau kee; tete bandh pare |

Sant Singh KhalsaThe more clever tricks I tried, the more bonds I was saddled with.
Manmohan SinghThe more the deeds, I did through cleverness, the more the fetters I was loaded with.
Manmohan Singh (Punjabi)ਜਿੰਨੇ ਬਹੁਤੇ ਕੰਮ ਮੈਂ ਹੁਸ਼ਿਆਰੀ ਰਾਹੀਂ ਕੀਤੇ ਉਨੀਆਂ ਹੀ ਬਹੁਤੀਆਂ ਬੇੜੀਆਂ ਮੈਨੂੰ ਪਈਆਂ।
Fareedkot Teekaਜਿਤਨੀ ਚਤੁਰਾਈ ਕਰ ਮੈਂ ਕਾਮਨਾ ਧਾਰ ਕਰ ਜੱਗ੍ਯ ਤਪ ਆਦਿ ਕਰਮ ਕਰੇ ਉਤਨੇ ਹੀ ਮੇਰੇ ਮਨ ਮੇਂ ਬੰਧਨ ਰੂਪ ਹੋ ਕਰ ਪੜ ਗਏ॥
Prof. Sahib Singh(ਹੇ ਭਾਈ!) ਮੈਂ ਜਿਤਨੇ ਭੀ ਚਤੁਰਾਈ ਦੇ ਕੰਮ ਕਰਦਾ ਰਿਹਾ, ਉਤਨੇ ਹੀ ਮੈਨੂੰ (ਮਾਇਆ ਦੇ ਮੋਹ ਦੇ) ਬੰਧਨ ਪੈਂਦੇ ਗਏ।

ਪਦ ਅਰਥ ਜੇਤੀ = ਜਿਤਨੀ। ਤੇਤੇ = ਉਤਨੇ। ਬੰਧ = ਬੰਧਨ।

SikhNet (Spanish)Todas las acciones que practiqué con mi mente astuta, fueron como amarras y cadenas,

ਜਉ ਸਾਧੂ ਕਰੁ. ਮਸਤਕਿ ਧਰਿਓ; ਤਬ ਹਮ ਮੁਕਤ ਭਏ ॥੨॥

jau saadhoo kar. masatak dhario; tab ham mukat bhe |2|

Sant Singh KhalsaWhen the Holy Saint placed His Hand upon my forehead, then I was liberated. ||2||
Manmohan SinghWhen the Saint (Guru) placed his hand on my forehead, then was I emancipated.
Manmohan Singh (Punjabi)ਜਦ ਸੰਤਾਂ (ਗੁਰਾਂ) ਨੇ ਆਪਣਾ ਹੱਥ ਮੇਰੇ ਮੱਥੇ ਉਤੇ ਧਰ ਦਿੱਤਾ, ਤਾਂ ਮੈਂ ਮੁਕਤ ਹੋ ਗਿਆ।
Fareedkot Teekaਔਰ ਜਬ ਸੰਤੋਂ ਨੇ ਕ੍ਰਿਪਾ ਕਰ ਕੇ ਮੇਰੇ ਮਥੇ ਪਰ ਹਾਥ ਧਰਿਆ ਤਬ ਹਮ ਤਿਨ ਬੰਧਨੋਂ ਸੇ ਛੂਟ ਗਏ॥੨॥
Prof. Sahib Singhਜਦੋਂ (ਹੁਣ) ਗੁਰੂ ਨੇ (ਮੇਰੇ) ਮੱਥੇ ਉੱਤੇ (ਆਪਣਾ) ਹੱਥ ਰੱਖਿਆ ਹੈ, ਤਦੋਂ ਮੈਂ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ ॥੨॥

ਪਦ ਅਰਥ ਸਾਧੂ = ਗੁਰੂ (ਨੇ)। ਕਰੁ = ਹੱਥ। ਮਸਤਕਿ = ਮੱਥੇ ਉਤੇ। ਮੁਕਤ = (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ॥੨॥

SikhNet (Spanish)pero cuando el Santo tocó con su mano mi frente, fui liberado. (2)

ਜਉ ਲਉ. ਮੇਰੋ ਮੇਰੋ ਕਰਤੋ; ਤਉ ਲਉ. ਬਿਖੁ ਘੇਰੇ ॥

jau lau. mero mero karato; tau lau. bikh ghere |

Sant Singh KhalsaAs long as I claimed, "Mine, mine!", I was surrounded by wickedness and corruption.
Manmohan SinghAs long as I asserted "This is mine, this is mine ", till then I was surrounded by wickedness.
Manmohan Singh (Punjabi)ਜਦ ਤਾਈ ਮੈਂ ਆਖਦਾ ਸਾਂ, "ਇਹ ਮੇਰੀ ਹੈ, ਇਹ ਮੇਰੀ ਹੈ" ਤਦ ਤਾਈਂ ਮੈਂ ਵਿਕਾਰ ਦਾ ਘੇਰਿਆ ਹੋਇਆ ਸਾਂ।
Fareedkot Teekaਪੁਨਾ ਜਬ ਤਕ ਇਹ ਮਨ ਮੇਰੋ ਮੇਰੋ ਕਰਤਾ ਥਾ ਤਬ ਤਕ ਬਿਖਿਓਂ ਕੇ ਘੇਰੇ ਮੇਂ ਆਇਆ ਹੂਆ ਦੁਖ ਪਾਵਤਾ ਥਾ॥
Prof. Sahib Singh(ਹੇ ਭਾਈ!) ਜਦ ਤਕ ਮੈਂ ਇਹ ਕਰਦਾ ਰਿਹਾ ਕਿ (ਇਹ ਘਰ) ਮੇਰਾ ਹੈ (ਇਹ ਧਨ) ਮੇਰਾ ਹੈ (ਇਹ ਪੁੱਤਰ ਆਦਿਕ ਸਨਬੰਧੀ) ਮੇਰਾ ਹੈ, ਤਦ ਤਕ ਮੈਨੂੰ (ਮਾਇਆ ਦੇ ਮੋਹ ਦੇ) ਜ਼ਹਰ ਨੇ ਘੇਰੀ ਰੱਖਿਆ (ਤੇ ਉਸ ਨੇ ਮੇਰੇ ਆਤਮਕ ਜੀਵਨ ਨੂੰ ਮਾਰ ਦਿੱਤਾ)।

ਪਦ ਅਰਥ ਬਿਖੁ = ਜ਼ਹਰ।

SikhNet (Spanish)Cuando tomaba las cosas diciendo: “son mías, son mías”, vivía impregnado de Maya,

ਮਨੁ ਤਨੁ ਬੁਧਿ. ਅਰਪੀ ਠਾਕੁਰ ਕਉ; ਤਬ ਹਮ. ਸਹਜਿ ਸੋਏ ॥੩॥

man tan budh. arapee tthaakur kau; tab ham. sehaj soe |3|

Sant Singh KhalsaBut when I dedicated my mind, body and intellect to my Lord and Master, then I began to sleep in peace. ||3||
Manmohan SinghWhen I dedicated my mind, body and intellect to the Lord, I slept in peace, then.
Manmohan Singh (Punjabi)ਜਦ ਮੈਂ ਆਪਣਾ ਚਿੱਤ ਜਿਸਮ ਅਤੇ ਅਕਲ ਸੁਆਮੀ ਨੂੰ ਸੋਪ ਦਿੱਤੀ, ਤਦ ਮੈਂ ਆਰਾਮ ਅੰਦਰ ਸੌਂ ਗਿਆ।
Fareedkot Teekaਔਰ ਜਬ ਠਾਕੁਰ ਕੋ ਮਨ ਤਨ ਬੁਧੀ ਅਰਪਣ ਕਰ ਦਈ ਤਬ ਹਮ ਸਾਂਤੀ ਮੇਂ (ਸੋਏ) ਇਸਥਿਤ ਹੋਏ ਹੈਂ॥੩॥
Prof. Sahib Singh(ਹੁਣ ਗੁਰੂ ਦੀ ਕਿਰਪਾ ਨਾਲ) ਮੈਂ ਆਪਣੀ ਚਤੁਰਾਈ ਆਪਣਾ ਮਨ ਆਪਣਾ ਸਰੀਰ (ਹਰੇਕ ਗਿਆਨ-ਇੰਦ੍ਰਾ) ਪਰਮਾਤਮਾ ਦੇ ਹਵਾਲੇ ਕਰ ਦਿੱਤਾ ਹੈ, ਤਦੋਂ ਮੈਂ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹਾਂ ॥੩॥

ਪਦ ਅਰਥ ਬੁਧਿ = ਅਕਲ। ਅਰਪੀ = ਭੇਟਾ ਕਰ ਦਿੱਤੀ। ਕਉ = ਨੂੰ ॥੩॥

SikhNet (Spanish)pero cuando entregué mi cuerpo, mi mente y mi intelecto al Maestro, entonces pude dormir en Paz.(3)

ਜਉ ਲਉ. ਪੋਟ ਉਠਾਈ ਚਲਿਅਉ; ਤਉ ਲਉ ਡਾਨ ਭਰੇ ॥

jau lau. pott utthaaee chaliaau; tau lau ddaan bhare |

Sant Singh KhalsaAs long as I walked along, carrying the load, I continued to pay the fine.
Manmohan SinghAs long as I walked along carrying bundle of mammon, till then, I continued to pay the fine.
Manmohan Singh (Punjabi)ਜਦ ਤੋੜੀ ਮੈਂ ਮਾਇਆ ਦੀ ਗਠੜੀ ਚੁੱਕੀ ਚਲਦਾ ਰਿਹਾ, ਤਦ ਤੋੜੀ ਮੈਂ ਡੰਨ ਭਰਦਾ ਰਿਹਾ।
Fareedkot Teekaਜਬ ਤਕ ਪਾਪੋਂ ਪੁੰਨੋਂ ਕੀ ਗਠੜੀ ਉਠਾਈ ਚਲਿਆ ਜਾਤਾ ਥਾ ਤਬ ਪ੍ਰਯੰਤ ਧਰਮ ਰਾਇ ਕੇ ਡੰਡ ਭਰੇ ਥੇ॥
Prof. Sahib Singhਜਦੋਂ ਤਕ ਮੈਂ (ਮਾਇਆ ਦੇ ਮੋਹ ਦੀ) ਪੋਟਲੀ (ਸਿਰ ਤੇ) ਚੁੱਕ ਕੇ ਤੁਰਦਾ ਰਿਹਾ, ਤਦ ਤਕ ਮੈਂ (ਦੁਨੀਆ ਦੇ ਡਰਾਂ-ਸਹਮਾਂ ਦਾ) ਡੰਨ ਭਰਦਾ ਰਿਹਾ।

ਪਦ ਅਰਥ ਪੋਟ = (ਮਾਇਆ ਦੇ ਮੋਹ ਦੀ) ਪੋਟਲੀ। ਡਾਨ = ਡੰਨ, ਸਜ਼ਾ।

SikhNet (Spanish)Mientras estuve cargando sobre mi cabeza el peso de Maya, mi mente pagó los impuestos, pero

ਪੋਟ ਡਾਰਿ. ਗੁਰੁ ਪੂਰਾ ਮਿਲਿਆ; ਤਉ ਨਾਨਕ ਨਿਰਭਏ ॥੪॥੧॥੧੫੯॥

pott ddaar. gur pooraa miliaa; tau naanak nirabhe |4|1|159|

Sant Singh KhalsaBut I threw away that bundle, when I met the Perfect Guru; O Nanak, then I became fearless. ||4||1||159||
Manmohan SinghWhen I, Nanak threw away the bundle, I met the Perfect Guru, and was rendered fearless then.
Manmohan Singh (Punjabi)ਜਦ ਮੈਂ, ਨਾਨਕ ਨੇ, ਪੋਟਲੀ ਪਰ ਸੁਟ ਪਾਈ ਤਾਂ ਮੈਂ ਪੁਰਨ ਗੁਰਾਂ ਨੂੰ ਮਿਲ ਪਿਆ, ਅਤੇ ਨਿੱਡਰ ਹੋ ਗਿਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੂ ਪੂਰਾ ਮਿਲਿਆ ਤਬ ਹੀ ਕਰਮੋਂ ਕੀ ਗਠੜੀ ਡਾਰ ਦੀਨੀ, ਅਰਥਾਤ ਆਪ ਕੋ ਅਕਰਤਾ ਅਭੋਗਤਾ ਜਾਨ ਲੀਆ ਔਰ ਧਰਮ ਰਾਇ ਕੇ ਭੈ ਸੇ ਰਹਤ ਹੂਏ ਹੈਂ॥੪॥੧॥੧੫੯॥☬ਜੇ ਕਹੇ ਧਰਮ ਰਾਇ ਕੇ ਭੈ ਸੇ ਰਹਤ ਹੋਣੇ ਕਾ ਕਾਰਣ ਕਹੋ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਹੁਣ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਉਸ ਦੀ ਕਿਰਪਾ ਨਾਲ ਮਾਇਆ ਦੇ ਮੋਹ ਦੀ) ਪੋਟਲੀ ਸੁੱਟ ਕੇ ਮੈਂ ਨਿਡਰ ਹੋ ਗਿਆ ਹਾਂ ॥੪॥੧॥੧੫੯॥

ਪਦ ਅਰਥ ਡਾਰਿ = ਸੁੱਟ ਕੇ। ਨਿਰਭਏ = ਨਿਡਰ ਹੋ ਗਿਆ ॥੪॥

SikhNet (Spanish)cuando me deshice de mi carga y encontré al Guru Perfecto, fui liberado de todos mis miedos.(4-1-159)
Answers quote the Granth verbatim with Ang citations. AI commentary is not Gurbani and not a religious ruling.