ੴ

ਸਿੱਖਬਾਣੀ · SikhBani

ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥

maan abhimaan doaoo samaane masatak ddaar gur paagio
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 214, 215 · 12 lines
Translations

ਗਉੜੀ ਮਾਲਾ ਮਹਲਾ ੫ ॥

gaurree maalaa mahalaa 5 | Ang 214

Sant Singh KhalsaGauree Maalaa, Fifth Mehl:
Manmohan SinghGauri Mala 5th Guru.
Manmohan Singh (Punjabi)ਗਊੜੀ ਮਾਲਾ ਪਾਤਸ਼ਾਹੀ ਪੰਜਵੀ।
SikhNet (Spanish)Gauri Malá, Mejl Guru Aryan, Quinto Canal Divino.

ਭਾਵਨੁ ਤਿਆਗਿਓ ਰੀ; ਤਿਆਗਿਓ ॥

bhaavan tiaagio ree; tiaagio | Ang 214

Sant Singh KhalsaI have renounced my desires; I have renounced them.
Manmohan SinghO my friend my desires I have eschewed and renounced.
Manmohan Singh (Punjabi)ਹੇ ਮੇਰੀ ਸਖੀ, ਆਪਣੀਆਂ ਖਾਹਿਸ਼ਾਂ ਮੈਂ ਛੱਡ ਤੇ ਤਿਆਗ ਦਿਤੀਆਂ ਹਨ।
Fareedkot Teekaਹੇ ਭਾਈ! (ਭਾਵਨੁ) ਸੰਕਲਪ ਜੋ ਤਿਆਗਨੇ ਜੋਗ ਥਾ, ਸੋ ਛੋਡ ਦੀਆ ਹੈ॥
Prof. Sahib Singhਹੇ ਭੈਣ! ਗੁਰੂ ਨੂੰ ਮਿਲ ਕੇ (ਸੁੱਖਾਂ ਦੇ ਗ੍ਰਹਣ ਕਰਨ ਤੇ ਦੁੱਖਾਂ ਤੋਂ ਡਰਨ ਦਾ) ਸੰਕਲਪ ਛੱਡ ਦਿੱਤਾ ਹੈ,

ਪਦ ਅਰਥ ਭਾਵਨੁ = (ਸੁਖ ਦੇ ਗ੍ਰਹਣ ਕਰਨ ਤੇ ਦੁੱਖ ਦੇ ਤਿਆਗ ਦਾ) ਸੰਕਲਪ। ਰੀ = ਹੇ ਭੈਣ!

SikhNet (Spanish)Me he desecho de toda ansiedad,

ਤਿਆਗਿਓ; ਮੈ. ਗੁਰ ਮਿਲਿ ਤਿਆਗਿਓ ॥

tiaagio; mai. gur mil tiaagio | Ang 214

Sant Singh KhalsaI have renounced them; meeting the Guru, I have renounced them.
Manmohan SinghBy meeting the Guru, I have left and forsaken them.
Manmohan Singh (Punjabi)ਗੁਰਾਂ ਨੂੰ ਮਿਲਣ ਦੁਆਰਾ ਮੈਂ ਉਹਨਾਂ ਨੂੰ ਤਲਾਂਜਲੀ ਤੇ ਛੁੱਟੀ ਦੇ ਦਿੱਤੀ ਹੈ।
Fareedkot Teekaਔਰ ਤਿਆਗ ਕਾ ਜੋ ਅਭਿਮਾਨ ਥਾ, ਸੋ ਭੀ ਗੁਰੋਂ ਕੇ ਸਾਥ ਮਿਲ ਕਰ ਤਿਆਗਿਆ ਹੈ॥☬ਜੇ ਕਹੇ ਤਿਸ ਤਿਆਗ ਕਾ ਫਲ੍ਹ ਤੁਮ ਕੋ ਕਿਆ ਹੂਆ? ਤਿਸ ਪਰ ਕਹਤੇ ਹੈਂ:
Prof. Sahib Singhਸਦਾ ਲਈ ਛੱਡ ਦਿੱਤਾ ਹੈ।

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ।

SikhNet (Spanish)porque he conocido al Guru,

ਸਰਬ ਸੁਖ ਆਨੰਦ ਮੰਗਲ ਰਸ; ਮਾਨਿ ਗੋਬਿੰਦੈ ਆਗਿਓ ॥੧॥ ਰਹਾਉ ॥

sarab sukh aanand mangal ras; maan gobindai aagio |1| rahaau | Ang 214

Sant Singh KhalsaAll peace, joy, happiness and pleasures have come since I surrendered to the Will of the Lord of the Universe. ||1||Pause||
Manmohan SinghI have obtained all the comforts, joys, rejoicing and relishes by obeying world-Lord's will. Pause.
Manmohan Singh (Punjabi)ਜੱਗ ਦੇ ਸਾਈਂ ਦੀ ਰਜਾ ਦਾ ਪਾਲਣ ਕਰਨ ਦੁਆਰਾ ਮੈਂ ਸਾਰੇ ਆਰਾਮ, ਖੁਸ਼ੀਆਂ, ਉਮਾਹ ਤੇ ਸੁਆਦ ਪਾ ਲਏ ਹਨ। ਠਹਿਰਾਉ।
Fareedkot Teekaਇਸ ਲੋਕ ਕੇ ਸਭ ਸੁਖ ਔਰ ਆਤਮ ਸੁਖ, ਪੁਨਾ (ਮੰਗਲ) ਉਤਸਵ ਤਥਾ (ਰਸ) ਪ੍ਰੇਮ ਏਹ ਸਭ ਪ੍ਰਾਪਤਿ ਹੂਏ ਹੈਂ।☬ਜੇ ਕਹੇ ਕੇਵਲ ਸੰਕਲਪ ਤਿਆਗਨੇ ਸੇ ਵਾ ਔਰ ਭੀ ਕੁਛ ਕੀਆ ਹੈ? ਤਿਸ ਪਰ ਕਹਤੇ ਹੈਂ:☬ਜਬ ਅਪਨਾ ਸੰਕਲਪ ਤਿਆਗ ਕੇ ਗੋਵਿੰਦ ਕੇ ਹੁਕਮ ਕੌ ਮਾਨਾ ਤਬ ਪ੍ਰਾਪਤਿ ਹੂਏ ਹੈਂ॥੧॥ ਰਹਾਉ ॥
Prof. Sahib Singh(ਹੁਣ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਰਜ਼ਾ (ਮਿੱਠੀ) ਮੰਨ ਕੇ ਮੈਨੂੰ ਸਾਰੇ ਸੁਖ-ਆਨੰਦ ਹੀ ਹਨ, ਖ਼ੁਸ਼ੀਆਂ ਮੰਗਲ ਹੀ ਹਨ ॥੧॥ ਰਹਾਉ ॥

ਪਦ ਅਰਥ ਮਾਨਿ = ਮੰਨ ਕੇ। ਆਗਿਓ = ਆਗਿਆ, ਰਜ਼ਾ ॥੧॥ ਰਹਾਉ ॥

SikhNet (Spanish)y ahora he obtenido Paz, Éxtasis, y Dicha Eterna entregando mi ser a la Verdad del Señor.(1-Pausa)

ਮਾਨੁ ਅਭਿਮਾਨੁ ਦੋਊ ਸਮਾਨੇ; ਮਸਤਕੁ ਡਾਰਿ. ਗੁਰ ਪਾਗਿਓ ॥

maan abhimaan doaoo samaane; masatak ddaar. gur paagio | Ang 215

Sant Singh KhalsaHonor and dishonor are the same to me; I have placed my forehead upon the Guru's Feet.
Manmohan SinghFor me, honour and dishonour both are alike. My forehead I have placed on Guru's feet.
Manmohan Singh (Punjabi)ਮੇਰੇ ਲਈ ਇੱਜਤ ਤੇ ਬੇ-ਇਜ਼ਤੀ ਦੋਨੋਂ ਇਕ ਸਮਾਨ ਹਨ। ਆਪਣਾ ਮੱਥਾ ਮੈਂ ਗੁਰਾਂ ਦੇ ਚਰਨਾਂ ਉਤੇ ਟੇਕ ਦਿਤਾ ਹੈ।
Fareedkot Teekaਔਰ ਮਾਨ ਅਪਮਾਨ ਦੋਨੋਂ ਤੁਲ ਹੂਏ ਹੈਂ, ਪੁਨਾ ਸੀਸ ਗੁਰੋਂ ਕੇ ਚਰਨੋਂ ਮੇਂ ਰੱਖਾ ਹੈ॥
Prof. Sahib Singhਹੇ ਭੈਣ! ਕੋਈ ਮੇਰਾ ਆਦਰ ਕਰੇ, ਕੋਈ ਮੇਰੇ ਨਾਲ ਆਕੜ ਵਾਲਾ ਸਲੂਕ ਕਰੇ, ਮੈਨੂੰ ਦੋਵੇਂ ਇਕੋ ਜਿਹੇ ਜਾਪਦੇ ਹਨ, (ਕਿਉਂਕਿ) ਮੈਂ ਆਪਣਾ ਮੱਥਾ (ਸਿਰ) ਗੁਰੂ ਦੇ ਚਰਨਾਂ ਤੇ ਰੱਖ ਦਿੱਤਾ ਹੋਇਆ ਹੈ।

ਪਦ ਅਰਥ ਮਾਨੁ = ਆਦਰ। ਅਹੰਕਾਰੁ = ਆਕੜ। ਸਮਾਨੇ = ਇਕੋ ਜਿਹੇ। ਮਸਤਕੁ = ਮੱਥਾ। ਪਾਗਿਓ = ਪੈਰਾਂ ਉਤੇ।

SikhNet (Spanish)Para mí, ahora, el honor y la deshonra son lo mismo, porque mi cabeza la he puesto sobre los Pies del Guru.

ਸੰਪਤ ਹਰਖੁ ਨ ਆਪਤ ਦੂਖਾ; ਰੰਗੁ ਠਾਕੁਰੈ ਲਾਗਿਓ ॥੧॥

sanpat harakh na aapat dookhaa; rang tthaakurai laagio |1| Ang 215

Sant Singh KhalsaWealth does not excite me, and misfortune does not disturb me; I have embraced love for my Lord and Master. ||1||
Manmohan SinghWealth pleases, and calamity discomforts me not, for I have embraced love for the Lord.
Manmohan Singh (Punjabi)ਮੈਨੂੰ ਦੌਲਤ ਖੁਸ਼ੀ ਅਤੇ ਅਪਦਾ ਦੁਖੀ ਨਹੀਂ ਕਰਦੀ ਕਿਉਂ ਜੋ ਮੇਰੀ ਪ੍ਰੀਤ ਪ੍ਰਭੂ ਨਾਲ ਪੈ ਗਈ ਹੈ।
Fareedkot Teekaਵਿਭੂਤੀ ਕੈ ਪ੍ਰਾਪਤਿ ਹੋਣੇ ਕਰ ਅਨੰਦ ਨਹੀਂ ਹੋਤਾ, (ਆਪਤ) ਅਪਦਾ ਪੜ ਜਾਵੇ ਤੌ ਦੁਖ ਨਹੀਂ ਮਾਨਤੇ।☬ਜੇ ਕਹੇ ਹਰਖ ਸੋਕ ਕਿਉਂ ਨਹੀਂ ਪ੍ਰਾਪਤਿ ਹੋਤੇ? ਤਿਸ ਪਰ ਕਹਤੇ ਹੈਂ:☬ਪਰਮੇਸ੍ਵਰ ਮੇਂ ਪ੍ਰੇਮ ਲਗ ਰਹਾ ਹੈ॥੧॥☬ਜੇ ਕਹੇ ਤਿਸ ਠਾਕੁਰ ਕੋ ਕਿਸ ਅਸਥਾਨ ਮੇਂ ਜਾਨਿਆਂ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿਚ) ਪਰਮਾਤਮਾ ਦਾ ਪਿਆਰ ਬਣ ਚੁੱਕਾ ਹੈ, ਹੁਣ ਮੈਨੂੰ ਆਏ ਧਨ ਦੀ ਖ਼ੁਸ਼ੀ ਨਹੀਂ ਹੁੰਦੀ, ਤੇ ਆਈ ਬਿਪਤਾ ਤੋਂ ਦੁੱਖ ਨਹੀਂ ਪ੍ਰਤੀਤ ਹੁੰਦਾ ॥੧॥

ਪਦ ਅਰਥ ਸੰਪਤ ਹਰਖੁ = (ਆਏ) ਧਨ ਦੀ ਖ਼ੁਸ਼ੀ। ਆਪਤ ਦੂਖਾ = (ਆਈ) ਬਿਪਤਾ ਦਾ ਦੁੱਖ। ਰੰਗੁ = ਪ੍ਰੇਮ ॥੧॥

SikhNet (Spanish)Ni las riquezas me complacen, ni el dolor me displace, porque estoy enamorado de mi Señor y Maestro. (1)

ਬਾਸ ਬਾਸਰੀ ਏਕੈ ਸੁਆਮੀ; ਉਦਿਆਨ ਦ੍ਰਿਸਟਾਗਿਓ ॥

baas baasaree ekai suaamee; udiaan drisattaagio | Ang 215

Sant Singh KhalsaThe One Lord and Master dwells in the home; He is seen in the wilderness as well.
Manmohan SinghThe One Lord abides in home, and is seen in wilderness as well.
Manmohan Singh (Punjabi)ਇਕ ਸੁਆਮੀ ਘਰ ਵਿੱਚ ਵਸਦਾ ਹੈ ਅਤੇ ਬੀਆਬਾਨ ਵਿੱਚ ਭੀ ਵੇਖਿਆ ਜਾਂਦਾ ਹੈ।
Fareedkot Teeka(ਬਾਸ) ਬਸਨੇ ਜੋਗ ਅਸਥਾਨ ਅਰਥਾਤ ਘਰ ਤਿਨ ਘਰੋਂ ਮੇਂ (ਬਾਸਰੀ) ਬਸਨੇ ਵਾਲੇ ਸਰਬ ਮੇਂ ਏਕ ਪਰਮੇਸ੍ਵਰ ਹੀ ਹੈ, ਔਰ (ਉਦਿਆਨ) ਉਜਾੜ ਮੇਂ ਭੀ ਦ੍ਰਿਸਟੀ ਆਵਤਾ ਹੈ, ਵਾ ਜਬ ਏਕੁ ਸੁਆਮੀ ਕੀ ਬਾਸਨਾ ਬਸ ਗਈ ਤਬ ਬਸਤੀ ਮੇਂ ਉਦਿਆਨ ਮੇਂ ਏਕ ਦ੍ਰਿਸਟ ਆਇਆ ਹੈ॥
Prof. Sahib Singhਹੇ ਭੈਣ! ਹੁਣ ਮੈਨੂੰ ਸਭ ਘਰਾਂ ਵਿਚ ਇਕ ਮਾਲਕ-ਪ੍ਰਭੂ ਹੀ ਦਿੱਸਦਾ ਹੈ, ਜੰਗਲਾਂ ਵਿਚ ਭੀ ਮੈਨੂੰ ਉਹੀ ਨਜ਼ਰੀਂ ਆ ਰਿਹਾ ਹੈ।

ਪਦ ਅਰਥ ਬਾਸ ਬਾਸ = ਸਭ ਘਰਾਂ ਵਿਚ। ਰੀ = ਹੇ ਸਖੀ! ਉਦਿਆਨ = ਜੰਗਲਾਂ ਵਿਚ।

SikhNet (Spanish)Él, el Maestro, habita en el hogar, y se revela también en los bosques.

ਨਿਰਭਉ ਭਏ ਸੰਤ. ਭ੍ਰਮੁ ਡਾਰਿਓ; ਪੂਰਨ ਸਰਬਾਗਿਓ ॥੨॥

nirbhau bhe sant. bhram ddaario; pooran sarabaagio |2| Ang 215

Sant Singh KhalsaI have become fearless; the Saint has removed my doubts. The All-knowing Lord is pervading everywhere. ||2||
Manmohan SinghThe saint has shed my doubt and I have become fearless. The Omniscient Lord is fully filling all.
Manmohan Singh (Punjabi)ਸਾਧੂ ਨੇ ਮੇਰਾ ਸੰਦੇਹ ਦੂਰ ਕਰ ਦਿਤਾ ਹੈ, ਤੇ ਮੈਂ ਨਿੱਡਰ ਹੋ ਗਿਆ ਹਾਂ। ਸ੍ਰਬੱਗ ਸੁਆਮੀ ਸਮੂਹ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
Fareedkot Teekaਜਬ ਸੰਤੋਂ ਦੁਆਰੇ ਭਰਮ ਕੋ ਤਿਆਗਿਆ ਤਬ ਭੈ ਸੇ ਰਹਤ ਹੋ ਗਏ।☬ਜੇ ਕਹੇ ਭ੍ਰਮ ਕੋ ਡਾਰ ਕਰ ਕਿਆ ਜਾਣਿਆ? ਤਿਸ ਪਰ ਕਹਤੇ ਹੈਂ:☬ਸਰਬ ਮੇਂ ਬਿਆਪਕ ਔਰ ਸਰਬ ਕੇ ਜਾਨਣੇ ਵਾਲਾ ਪਰਮੇਸ੍ਵਰ ਜਾਣਿਆ ਹੈ॥੨॥
Prof. Sahib Singhਗੁਰੂ-ਸੰਤ (ਦੀ ਕਿਰਪਾ ਨਾਲ) ਮੈਂ ਭਟਕਣਾ ਮੁਕਾ ਲਈ ਹੈ, ਹੁਣ ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਹੀ ਮੈਨੂੰ ਸਰਬ-ਵਿਆਪਕ ਦਿੱਸਦਾ ਹੈ ਤੇ ਮੈਂ ਨਿਡਰ ਹੋ ਗਿਆ ਹਾਂ ॥੨॥

ਪਦ ਅਰਥ ਭ੍ਰਮੁ = ਭਟਕਣਾ। ਪੂਰਨ = ਵਿਆਪਕ। ਸਰਬਾਗਿਓ = ਸਰਬੱਗ, ਸਭ ਦੇ ਦਿਲ ਦੀ ਜਾਣਨ ਵਾਲਾ ॥੨॥

SikhNet (Spanish)Me he liberado de mis miedos y de mis dudas, por la Gracia de los Santos, y ahora veo al Uno Perfecto prevaleciendo en todo.(2)

ਜੋ ਕਿਛੁ ਕਰਤੈ ਕਾਰਣੁ ਕੀਨੋ; ਮਨਿ. ਬੁਰੋ ਨ ਲਾਗਿਓ ॥

jo kichh karatai kaaran keeno; man. buro na laagio | Ang 215

Sant Singh KhalsaWhatever the Creator does, my mind is not troubled.
Manmohan SinghWhatever work the Creator does, seems not unpleasant to my mind.
Manmohan Singh (Punjabi)ਜਿਹੜਾ ਕੰਮ ਭੀ ਸਿਰਜਦਹਾਰ ਕਰਦਾ ਹੈ, ਮੇਰੇ ਚਿੱਤ ਨੂੰ ਨਾਂ-ਖੁਸ਼ਗਵਾਰ ਨਹੀਂ ਲਗਦਾ।
Fareedkot Teekaਕਰਤੇ ਪੁਰਖ ਪਰਮੇਸ੍ਵਰ ਨੇ ਜੋ ਕਿਛੁ ਕਾਰਣ ਕਾਰਜ ਰੂਪ ਜਗਤ ਕੀਆ ਹੈ, (ਮਨਿ) ਆਤਮ ਮਨਨ ਕਰਨੇ ਸੇ ਵਾ ਮਨ ਮੇਂ ਬੁਰਾ ਨਹੀਂ ਲਾਗਤਾ। ਭਾਵ ਏਹ ਕਿ ਕਿਸੀ ਮੇਂ ਗਲਾਨੀ ਨਹੀਂ ਉਠਤੀ ਸਭ ਗੋਬਿੰਦ ਦਿਖਾਈ ਦੇਤਾ ਹੈ ਤਿਸ ਪਰ ਕਹਤੇ ਹੈਂ॥
Prof. Sahib Singh(ਹੇ ਭੈਣ! ਜਦੋਂ ਭੀ) ਜੇਹੜਾ ਹੀ ਸਬੱਬ ਕਰਤਾਰ ਨੇ ਬਣਾਇਆ (ਹੁਣ ਮੈਨੂੰ ਆਪਣੇ) ਮਨ ਵਿਚ (ਉਹ) ਭੈੜਾ ਨਹੀਂ ਲੱਗਦਾ।

ਪਦ ਅਰਥ ਕਰਤੈ = ਕਰਤਾਰ ਨੇ। ਕਾਰਣੁ = ਸਬੱਬ। ਮਨਿ = ਮਨ ਵਿਚ। ਬੁਰੋ = ਭੈੜਾ।

SikhNet (Spanish)Lo que sea que el Señor hace, es agradable para mi mente,

ਸਾਧਸੰਗਤਿ ਪਰਸਾਦਿ ਸੰਤਨ ਕੈ; ਸੋਇਓ ਮਨੁ ਜਾਗਿਓ ॥੩॥

saadhasangat parasaad santan kai; soeo man jaagio |3| Ang 215

Sant Singh KhalsaBy the Grace of the Saints and the Company of the Holy, my sleeping mind has been awakened. ||3||
Manmohan SinghBy the grace of the congregation of the righteous and the Saints my sleeping soul has awakened.
Manmohan Singh (Punjabi)ਸਚਿਆਰਾ ਦੀ ਸੰਗਤ ਅਤੇ ਸਾਧਾਂ ਦੀ ਦਇਆ ਦੁਆਰਾ ਮੇਰੀ ਸੁੱਤੀ ਹੋਈ ਆਤਮਾ ਜਾਗ ਉਠੀ ਹੈ।
Fareedkot Teekaਜਬ ਸੰਤੋਂ ਕੀ ਸੰਗਤ ਕਰੀ ਤਬ ਤਿਨ ਸੰਤੋਂ ਕੇ ਪ੍ਰਸਿੰਨ ਹੋਣੇ ਸੇ ਜੋ ਅਵਿਦਿਆ ਨਿੰਦ੍ਰਾ ਮੇਂ ਮਨ ਸੋਇਆ ਹੂਆ ਥਾ, ਸੋ ਗ੍ਯਾਨ ਜਾਗ੍ਰਤ ਵਿਖੇ ਜਾਗਿਆ ਹੈ॥੩॥
Prof. Sahib Singhਸਾਧ ਸੰਗਤਿ ਵਿਚ ਆ ਕੇ ਸੰਤ ਜਨਾਂ ਦੀ ਕਿਰਪਾ ਨਾਲ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮੇਰਾ) ਮਨ ਜਾਗ ਪਿਆ ਹੈ ॥੩॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਸੋਇਓ = ਸੁੱਤਾ ਹੋਇਆ ॥੩॥

SikhNet (Spanish)y por la Gracia de los Santos, en esa misma Asamblea mi mente es despertada de su sueño.(3)

ਜਨ ਨਾਨਕ. ਓੜਿ ਤੁਹਾਰੀ ਪਰਿਓ; ਆਇਓ ਸਰਣਾਗਿਓ ॥

jan naanak. orr tuhaaree pario; aaeo saranaagio | Ang 215

Sant Singh KhalsaServant Nanak seeks Your Support; he has come to Your Sanctuary.
Manmohan SinghSerf Nanak has sought Thy support, and entered Thine sanctuary.
Manmohan Singh (Punjabi)ਨਫ਼ਰ ਨਾਨਕ ਨੇ ਤੇਰਾ ਆਸਰਾ ਲਿਆ ਅਤੇ ਤੇਰੀ ਸ਼ਰਣਾਗਤ ਸੰਭਾਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੋ ਤੁਮ ਪੂਰਬੋਕਤ ਲਾਭ ਕੋ ਚਾਹਤੇ ਹੋ, ਤਬ ਐਸੇ ਬੇਨਤੀ ਕਰੋ: ਮੈਂ ਦਾਸ ਤੇਰੀ ਸਰਣ ਪੜਿਆ ਹਾਂ ਔਰ ਜੋ ਤੇਰੀ ਆਗਿਆ ਮਨਨੇ ਵਾਲੇ ਸੰਤ ਹੈਂ ਤਿਨ ਕੀ ਸਰਣ ਆਇਆ ਹਾਂ॥
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ) ਮੈਂ ਤੇਰੀ ਓਟ ਵਿਚ ਆ ਪਿਆ ਹਾਂ, ਮੈਂ ਤੇਰੀ ਸਰਨ ਆ ਡਿੱਗਾ ਹਾਂ।

ਪਦ ਅਰਥ ਓੜਿ = ਸਰਨ ਵਿਚ।

SikhNet (Spanish)Nanak busca Tu Refugio, oh Señor;

ਨਾਮ ਰੰਗ ਸਹਜ ਰਸ ਮਾਣੇ; ਫਿਰਿ. ਦੂਖੁ ਨ ਲਾਗਿਓ ॥੪॥੨॥੧੬੦॥

naam rang sehaj ras maane; fir. dookh na laagio |4|2|160| Ang 215

Sant Singh KhalsaIn the Love of the Naam, the Name of the Lord, he enjoys intuitive peace; pain no longer touches him. ||4||2||160||
Manmohan SinghIn the love of Name, Nanak enjoys supreme bliss, and pain touches him not again.
Manmohan Singh (Punjabi)ਨਾਮ ਦੀ ਪ੍ਰੀਤ ਅੰਦਰ ਨਾਨਕ ਪਰਮ-ਅਨੰਦ ਭੋਗਦਾ ਹੈ, ਅਤੇ ਪੀੜ, ਮੁੜਕੇ ਉਸ ਨੂੰ ਛੂੰਹਦੀ ਤਕ ਨਹੀਂ।
Fareedkot Teekaਜੋ ਨਾਮ ਮੇਂ ਪ੍ਰੇਮ ਕਰਨੇ ਕਰ ਸੁਭਾਵਕ ਹੀ (ਰਸ) ਅਨੰਦ ਕੋ ਭੋਗਤੇ ਹੈਂ ਤਿਨ ਕੋ ਫਿਰ ਦੂਖ ਨਹੀਂ ਲਗਾ॥੪॥੨॥੧੬੦॥
Prof. Sahib Singhਹੁਣ ਮੈਨੂੰ ਕੋਈ ਦੁੱਖ ਨਹੀਂ ਪੋਂਹਦਾ। ਮੈਂ ਤੇਰੇ ਨਾਮ ਦਾ ਆਨੰਦ ਮਾਣ ਰਿਹਾ ਹਾਂ ਮੈਂ ਆਤਮਕ ਅਡੋਲਤਾ ਦੇ ਸੁਖ ਮਾਣ ਰਿਹਾ ਹਾਂ ॥੪॥੨॥੧੬੦॥

ਪਦ ਅਰਥ ਰੰਗ = ਆਨੰਦ। ਸਹਜ = ਆਤਮਕ ਅਡੋਲਤਾ ॥੪॥

SikhNet (Spanish)en el Amor a Tu Nombre él disfruta del Éxtasis que produce el Equilibrio y el dolor no lo abrasa más. (4-2-160)
Answers quote the Granth verbatim with Ang citations. AI commentary is not Gurbani and not a religious ruling.