ੴ

ਸਿੱਖਬਾਣੀ · SikhBani

ਜਹਾਂ ਬੀਸਰੈ ਠਾਕੁਰੁ ਪਿਆਰੋ ਤਹਾਂ ਦੂਖ ਸਭ ਆਪਦ ॥

jahaan beesarai tthaakur piaaro tahaan dookh sabh aapad
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1204 · 11 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮੇਰੈ ਮਨਿ; ਬਾਸਿਬੋ ਗੁਰ ਗੋਬਿੰਦ ॥

merai man; baasibo gur gobind |

Sant Singh KhalsaThe Guru, the Lord of the Universe, dwells within my mind.
Manmohan SinghWithin my mind abides the great God.
Manmohan Singh (Punjabi)ਮੇਰੇ ਹਿਰਦੇ ਅੰਦਰ ਵਿਸ਼ਾਲ ਵਾਹਿਗੁਰੂ ਵੱਸਦਾ ਹੈ।
Fareedkot Teekaਮੇਰੇ ਮਨ ਮੇਂ (ਗੁਰ) ਪੂਜ੍ਯ ਵਾ ਬਡਾ ਜੋ ਗੋਬਿੰਦ ਹੈ, ਸੋ ਬਸਾ ਹੈ॥
Prof. Sahib Singhਮੇਰੇ ਮਨ ਵਿਚ ਗੁਰੂ ਗੋਬਿੰਦ ਵੱਸ ਰਿਹਾ ਹੈ।

ਪਦ ਅਰਥ ਮਨਿ = ਮਨ ਵਿਚ। ਬਾਸਿਬੋ = ਵੱਸਦਾ ਹੈ।

SikhNet (Spanish)En el interior de mi mente habita el Dios Guru, sí, donde sea que se medite en Dios,

ਜਹਾਂ ਸਿਮਰਨੁ ਭਇਓ ਹੈ ਠਾਕੁਰ; ਤਹਾਂ ਨਗਰ ਸੁਖ ਆਨੰਦ ॥੧॥ ਰਹਾਉ ॥

jahaan simaran bheo hai tthaakur; tahaan nagar sukh aanand |1| rahaau |

Sant Singh KhalsaWherever my Lord and Master is remembered in meditation - that village is filled with peace and bliss. ||1||Pause||
Manmohan SinghWherever the Lord is mediated upon; peace and pleasure reign in that village. Pause.
Manmohan Singh (Punjabi)ਜਿਥੇ ਕਿਤੇ ਸੁਆਮੀ ਦਾ ਆਰਾਧਨ ਹੁੰਦਾ ਹੈ, ਉਸ ਪਿੰਡ ਵਿੱਚ ਆਰਾਮ ਅਤੇ ਖੁਸ਼ੀ ਹੈ। ਠਹਿਰਾਉ।
Fareedkot Teekaਜਿਸ ਅਸਥਾਨ ਮੇਂ ਪਰਮੇਸੁਰ ਕਾ ਭਜਨ ਹੂਆ ਹੈ ਤਹਾਂ ਨਗਰ ਮੇਂ ਹੋ ਤਾਂ ਵੀ ਸੁਖ ਹੈ ਔਰ ਜੋ ਉਜਾੜ ਮੇਂ ਹੈ ਤਾਂ ਵੀ ਤਹਾਂ ਅਨੰਦ ਹੈ॥੧॥ ਰਹਾਉ ॥
Prof. Sahib Singh(ਮੈਨੂੰ ਇਉਂ ਸਮਝ ਆ ਰਹੀ ਹੈ ਕਿ) ਜਿੱਥੇ ਠਾਕੁਰ-ਪ੍ਰਭੂ ਦਾ ਸਿਮਰਨ ਹੁੰਦਾ ਰਹਿੰਦਾ ਹੈ, ਉਹਨਾਂ (ਹਿਰਦੇ-) ਨਗਰਾਂ ਵਿਚ ਸੁਖ ਆਨੰਦ ਬਣੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਜਹਾਂ = ਜਿੱਥੇ। ਸਿਮਰਨੁ ਠਾਕੁਰ = ਠਾਕੁਰ ਦਾ ਸਿਮਰਨ। ਤਹਾਂ ਨਗਰ = ਉਹਨਾਂ (ਹਿਰਦੇ-) ਨਗਰਾਂ ਵਿਚ ॥੧॥ ਰਹਾਉ ॥

SikhNet (Spanish)ahí el Éxtasis se excede por todas partes. (1-Pausa)

ਜਹਾਂ ਬੀਸਰੈ ਠਾਕੁਰੁ ਪਿਆਰੋ; ਤਹਾਂ ਦੂਖ ਸਭ ਆਪਦ ॥

jahaan beesarai tthaakur piaaro; tahaan dookh sabh aapad |

Sant Singh KhalsaWherever my Beloved Lord and Master is forgotten - all misery and misfortune is there.
Manmohan SinghWhere my Loved Lord is for-gotten; all miseries and misfortunes are there.
Manmohan Singh (Punjabi)ਜਿਥੇ ਮੇਰਾ ਪ੍ਰੀਤਮ ਪ੍ਰਭੂ ਭੁੱਲ ਜਾਂਦਾ ਹੈ, ਸਾਰੇ ਦੁੱਖੜੇ ਅਤੇ ਮੁਸੀਬਤਾਂ ਉਥੇ ਹੁੰਦੀਆਂ ਹਨ।
Fareedkot Teekaਜਹਾਂ ਪਿਆਰਾ ਠਾਕੁਰ ਬਿਸਰ ਜਾਤਾ ਹੈ ਤਹਾਂ ਸਭ ਦੂਖ ਔਰ (ਆਪਦ) ਬਿਪਤਾ ਪੜ ਜਾਤੀ ਹੈ॥੧॥
Prof. Sahib Singhਜਿਸ ਹਿਰਦੇ ਵਿਚ ਮਾਲਕ-ਪ੍ਰਭੂ (ਦੀ ਯਾਦ) ਭੁੱਲ ਜਾਂਦੀ ਹੈ, ਉਥੇ ਸਾਰੇ ਦੁੱਖ ਸਾਰੀਆਂ ਮੁਸੀਬਤਾਂ ਆਈਆਂ ਰਹਿੰਦੀਆਂ ਹਨ।

ਪਦ ਅਰਥ ਬੀਸਰੈ = ਵਿਸਰ ਜਾਂਦਾ ਹੈ। ਸਭ ਆਪਦ = ਸਾਰੀਆਂ ਬਿਪਤਾਂ।

SikhNet (Spanish)Ahí donde el ser humano se olvida de Dios, no hay nada más que dolor y tristeza,

ਜਹ ਗੁਨ ਗਾਇ. ਆਨੰਦ ਮੰਗਲ ਰੂਪ; ਤਹਾਂ ਸਦਾ ਸੁਖ ਸੰਪਦ ॥੧॥

jeh gun gaae. aanand mangal roop; tahaan sadaa sukh sanpad |1|

Sant Singh KhalsaWhere the Praises of my Lord, the Embodiment of Bliss and Joy are sung - eternal peace and wealth are there. ||1||
Manmohan SinghWhere the praises of God, the embodiment of joy and bliss are elaborated; weal and wealth ever abide there.
Manmohan Singh (Punjabi)ਜਿਥੇ ਖੁਸ਼ੀ ਅਤੇ ਪ੍ਰਸੰਨਤਾ ਦੇ ਸਰੂਪ ਵਾਹਿਗੁਰੂ ਦੀਆਂ ਸਿਫਸਤਾਂ ਗਾਇਨ ਕੀਤੀਆਂ ਜਾਂਦੀਆਂ ਹਨ, ਠੰਢ-ਚੈਨ ਅਤੇ ਧਨ-ਦੌਲਤ ਹਮੇਸ਼ਾਂ ਉਥੇ ਵੱਸਦੀਆਂ ਹਨ।
Fareedkot Teekaਜਹਾਂ ਪਰਮੇਸਰ ਕੇ ਅਨੰਦ ਮੰਗਲ ਰੂਪ ਗੁਨੋਂ ਕਾ ਗਾਇਨ ਹੋਤਾ ਹੈ, ਤਹਾਂ ਸਦੀਵ ਸੁਖ ਅਰ (ਸੰਪਦ) ਬਿਭੂਤੀ ਕੀ ਬ੍ਰਿਤੀ ਹੋਤੀ ਹੈ॥੧॥
Prof. Sahib Singhਜਿੱਥੇ (ਕੋਈ ਮਨੁੱਖ) ਆਨੰਦ ਅਤੇ ਖ਼ੁਸ਼ੀਆਂ ਦੇਣ ਵਾਲੇ ਹਰਿ-ਗੁਣ ਗਾਂਦਾ ਰਹਿੰਦਾ ਹੈ, ਉਸ ਹਿਰਦੇ ਵਿਚ ਖ਼ੁਸ਼ੀਆਂ ਉਸ ਹਿਰਦੇ ਵਿਚ ਚੜ੍ਹਦੀ ਕਲਾ ਬਣੀ ਰਹਿੰਦੀ ਹੈ ॥੧॥

ਪਦ ਅਰਥ ਗਾਈ = ਗਾਂਦਾ ਹੈ। ਸੰਪਦ = ਐਸ਼੍ਵਰਜ ॥੧॥

SikhNet (Spanish)pero ahí donde el Señor de Éxtasis es alabado, hay sólo Paz y Gloria. (1)

ਜਹਾ ਸ੍ਰਵਨ ਹਰਿ ਕਥਾ. ਨ ਸੁਨੀਐ; ਤਹ ਮਹਾ ਭਇਆਨ ਉਦਿਆਨਦ ॥

jahaa sravan har kathaa. na suneeai; teh mahaa bheaan udiaanad |

Sant Singh KhalsaWherever they do not listen to the Stories of the Lord with their ears - the utterly desolate wilderness is there.
Manmohan SinghExceedingly terrible wilderness is there, where, with their ears, the mortals hear not the God's discourse.
Manmohan Singh (Punjabi)ਪਰਮ ਭਿਆਨਿਕ ਉਜਾੜ-ਬੀਆਬਾਨ ਹੈ, ਉਥੇ ਜਿਥੇ ਆਪਣਿਆਂ ਕੰਨਾਂ ਨਾਲ, ਪ੍ਰਾਣੀ ਵਾਹਿਗੁਰੂ ਦੀ ਕਥਾ-ਵਾਰਤਾ ਨਹੀਂ ਸੁਣਦੇ।
Fareedkot Teeka(ਜਹਾ) ਜਿਸ ਜਗਾ ਕਾਨੋਂ ਕਰ ਕੇ ਹਰੀ ਕੀ ਕਥਾ ਨਹੀਂ ਸੁਨੀ ਜਾਤੀ, (ਤਹ) ਤਿਸ ਅਸਥਾਨ ਕੋ ਮਹਾਂ ਭ੍ਯਦਾਇਕ (ਉਦਿਆਨਦ) ਉਜਾੜ ਵਤ ਜਾਣੋਂ॥
Prof. Sahib Singhਜਿੱਥੇ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣੀ ਜਾਂਦੀ, ਉਸ ਹਿਰਦੇ ਵਿਚ (ਮਾਨੋ) ਭਾਰਾ ਭਿਆਨਕ ਜੰਗਲ ਬਣਿਆ ਪਿਆ ਹੈ;

ਪਦ ਅਰਥ ਸ੍ਰਵਨ = ਕੰਨਾਂ ਨਾਲ। ਨ ਸੁਨੀਐ = ਨਹੀਂ ਸੁਣੀ ਜਾਂਦੀ। ਤਹ = ਉਥੇ। ਭਇਆਨ = ਭਿਆਨਕ, ਡਰਾਉਣਾ। ਉਦਿਆਨਦ = ਜੰਗਲ।

SikhNet (Spanish)En el sitio donde no es escuchado el Evangelio del Señor, ahí habita lo salvaje,

ਜਹਾਂ ਕੀਰਤਨੁ, ਸਾਧਸੰਗਤਿ ਰਸੁ; ਤਹ ਸਘਨ ਬਾਸ ਫਲਾਂਨਦ ॥੨॥

jahaan keeratan, saadhasangat ras; teh saghan baas falaanad |2|

Sant Singh KhalsaWhere the Kirtan of the Lord's Praises are sung with love in the Saadh Sangat - there is fragrance and fruit and joy in abundance. ||2||
Manmohan SinghWhere in the society of saints, the Lord is praised with love; one gets abundant fragrance and the fruits joy there.
Manmohan Singh (Punjabi)ਜਿਥੇ ਸਤਿਸੰਗਤ ਅੰਦਰ ਪਿਆਰ ਨਾਲ ਪ੍ਰਭੂ ਦੀ ਪ੍ਰਸੰਸਾ ਕੀਤੀ ਜਾਂਦੀ ਹੈ, ਉਥੇ ਜੀਵ ਬਹੁਤੀ ਖੁਸ਼ਬੋਈ ਅਤੇ ਮੇਵਿਆਂ ਦੇ ਅਨੰਦ ਨੂੰ ਮਾਣਦਾ ਹੈ।
Fareedkot Teekaਜਹਾਂ ਸਾਧ ਸੰਗਤ ਮੇਂ (ਰਸੁ) ਪ੍ਰੇਮ ਕਰ ਕੇ ਹਰੀ ਕਾ ਕੀਰਤਨ ਹੋਤਾ ਹੈ, ਤਹਾਂ ਭਗਤੀ ਵਾ ਜਸ ਰੂਪੀ ਸਘਨ ਬਾਸਨਾ ਅਰ ਅਨੰਦ ਫਲ ਕੀ ਪ੍ਰਾਪਤੀ ਹੋਤੀ ਹੈ॥੨॥
Prof. Sahib Singhਤੇ, ਜਿਥੇ ਸਿਫ਼ਤ-ਸਾਲਾਹ ਹੋ ਰਹੀ ਹੈ, ਸਾਧ ਸੰਗਤ ਵਾਲਾ ਰੰਗ ਬਣਿਆ ਹੋਇਆ ਹੈ, ਉੱਥੇ (ਮਾਨੋ, ਐਸਾ ਬਾਗ਼ ਹੈ ਜਿੱਥੇ) ਸੰਘਣੀ ਸੁਗੰਧੀ ਹੈ ਤੇ ਫਲਾਂ ਦਾ ਆਨੰਦ ਹੈ ॥੨॥

ਪਦ ਅਰਥ ਕੀਰਤਨੁ = ਸਿਫ਼ਤ-ਸਾਲਾਹ। ਰਸੁ = ਸੁਆਦ। ਸਘਨ ਬਾਸ = ਸੰਘਣੀ ਸੁਗੰਧੀ। ਫਲਾਂਨਦ = ਫਲਾਂ ਦਾ ਆਨੰਦ ॥੨॥

SikhNet (Spanish)pero ahí en donde los Santos alaban al Señor, hay deliciosas fragancias, abundancia y fruta a granel. (2)

ਬਿਨੁ ਸਿਮਰਨ. ਕੋਟਿ ਬਰਖ ਜੀਵੈ. ਸਗਲੀ ਅਉਧ ਬ੍ਰਿਥਾਨਦ ॥

bin simaran. kott barakh jeevai. sagalee aaudh brithaanad |

Sant Singh KhalsaWithout meditative remembrance on the Lord, one may live for millions of years, but his life would be totally useless.
Manmohan SinghBereft of God's meditation, he who lives for millions of years; vain is all his life.
Manmohan Singh (Punjabi)ਰੱਬ ਦੀ ਬੰਦਗੀ ਤੇ ਸੱਖਣਾ, ਜੋ ਕ੍ਰੋੜਾਂ ਵਰ੍ਹੇ ਜਿਉਂਦਾ ਰਹਿੰਦਾ ਹੈ, ਵਿਅਰਥ ਹੈ ਉਸ ਦੀ ਸਾਰੀ ਅਵਸਥਾ।
Fareedkot Teekaਭਗਵੰਤ ਸਿਮਰਨ ਸੇ ਬਿਨਾ ਪੁਰਸ ਚਾਹੋ ਕ੍ਰੋੜੋਂ ਬਰਖ ਜੀਵਿਆ ਹੈ ਤਾਂ ਵੀ ਤਿਸ ਕੀ ਸਗਲੀ ਆਯੂ ਬਿਅਰਥ ਹੈ॥
Prof. Sahib Singhਪਰਮਾਤਮਾ ਦੇ ਸਿਮਰਨ ਤੋਂ ਬਿਨਾ ਜੇ ਕੋਈ ਮਨੁੱਖ ਕ੍ਰੋੜਾਂ ਵਰ੍ਹੇ ਭੀ ਜੀਊਂਦਾ ਰਹੇ, (ਤਾਂ ਭੀ ਉਸ ਦੀ) ਸਾਰੀ ਉਮਰ ਵਿਅਰਥ ਜਾਂਦੀ ਹੈ।

ਪਦ ਅਰਥ ਕੋਟਿ ਬਰਖ = ਕ੍ਰੋੜਾਂ ਵਰ੍ਹੇ। ਜੀਵੈ = ਜੇ ਜੀਊਂਦਾ ਰਹੇ। ਸਗਲੀ = ਸਾਰੀ। ਅਉਧ = ਉਮਰ।

SikhNet (Spanish)Si uno vive sin Dios, aún por un millón de años, su vida transcurre en vano,

ਏਕ ਨਿਮਖ. ਗੋਬਿੰਦ ਭਜਨੁ ਕਰਿ; ਤਉ ਸਦਾ ਸਦਾ ਜੀਵਾਨਦ ॥੩॥

ek nimakh. gobind bhajan kar; tau sadaa sadaa jeevaanad |3|

Sant Singh KhalsaBut if he vibrates and meditates on the Lord of the Universe, for even a moment, then he shall live forever and ever. ||3||
Manmohan SinghIf man reflects on the Lord, even for a moment, then lives he for ever and aye.
Manmohan Singh (Punjabi)ਜੇਕਰ ਜੀਵ ਇਕ ਮੁਹਤ ਭਰ ਨਹੀਂ ਭੀ ਸੁਅਮਾੀ ਦਾ ਸਿਮਰਨ ਕਰ ਲਵੇ, ਤਾਂ ਉਹ ਸਦੀਵ ਸਦੀਵ ਹੀ ਜਿਉਂਦਾ ਰਹਿੰਦਾ ਹੈ!
Fareedkot Teekaਜੋ ਗੋਬਿੰਦ ਭਜਨ ਕਰਤਾ ਹੂਆ ਏਕ ਨਿਮਖ ਮਾਤ੍ਰ ਜੀਵਿਆ ਹੈ, ਸੋ ਸਦਾ ਸਦਾ (ਜੀਵਾਨਦ) ਜੀਵਤਾ ਹੈ॥੩॥
Prof. Sahib Singhਪਰ ਜੇ ਮਨੁੱਖ ਗੋਬਿੰਦ ਦਾ ਭਜਨ ਅੱਖ ਝਮਕਣ ਜਿਤਨੇ ਸਮੇ ਲਈ ਭੀ ਕਰੇ, ਤਾਂ ਉਹ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ ॥੩॥

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਜੀਵਾਨਦ = ਆਤਮਕ ਜੀਊਣ ਜੀਊਂਦਾ ਹੈ ॥੩॥

SikhNet (Spanish)pero si uno contempla a Dios, aún por un momento, ese ser vive para la Eternidad. (3)

ਸਰਨਿ ਸਰਨਿ ਸਰਨਿ ਪ੍ਰਭ ਪਾਵਉ; ਦੀਜੈ ਸਾਧਸੰਗਤਿ ਕਿਰਪਾਨਦ ॥

saran saran saran prabh paavau; deejai saadhasangat kirapaanad |

Sant Singh KhalsaO God, I seek Your Sanctuary, Your Sanctuary, Your Sanctuary; please mercifully bless me with the Saadh Sangat, the Company of the Holy.
Manmohan SinghO Lord, Thy refuge, refuge, refuge, I have sought. Mercifully bless Thou me with the society of saints.
Manmohan Singh (Punjabi)ਹੇ ਸਾਈਂ! ਤੇਰੀ ਪਨਾਹ ਪਨਾਹ ਪਨਾਹ ਮੈਂ ਨਹੀਂ ਹੈ। ਮਿਹਰ ਧਾਰ ਕੇ ਤੂੰ ਮੈਨੂੰ ਸੰਤਾਂ ਦੀ ਸੰਗਤ ਪਰਦਾਨ ਕਰ।
Fareedkot Teekaਮਨ, ਤਨ, ਬਾਣੀ ਕਰ ਕੇ ਪ੍ਰਭੂ ਕੀ ਸਰਨ ਮੇਂ ਪੜੋ ਔਰ ਅਪਨਾ ਆਪ ਕਿਰਪਾ ਕੇ ਸਮੁੰਦ੍ਰ ਸੰਤੋਂ ਕੋ ਦੇਵੋ ਅਰਥਾਤ ਅਰਪਣ ਕਰੋ॥
Prof. Sahib Singhਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣੀ ਸਾਧ ਸੰਗਤ (ਦਾ ਮਿਲਾਪ) ਬਖ਼ਸ਼ (ਤਾ ਕਿ) ਮੈਂ ਸਦਾ ਲਈ ਤੇਰੀ ਸਰਨ ਪ੍ਰਾਪਤ ਕਰੀ ਰੱਖਾਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਦੀਜੈ = ਦੇਹ। ਕਿਰਪਾਨਦ = ਕਿਰਪਾ ਨਾਲ।

SikhNet (Spanish)Oh Santos, muestren Su Compasión y condúzcanme ya hasta el Refugio de Dios, y,

ਨਾਨਕ. ਪੂਰਿ ਰਹਿਓ ਹੈ ਸਰਬ ਮੈ; ਸਗਲ ਗੁਣਾ ਬਿਧਿ ਜਾਂਨਦ ॥੪॥੭॥

naanak. poor rahio hai sarab mai; sagal gunaa bidh jaanad |4|7|

Sant Singh KhalsaO Nanak, the Lord is All-pervading everywhere, amongst all. He knows the qualities and the condition of all. ||4||7||
Manmohan SinghNanak, the Lord is fully contained amongst all, and knows the state of the merits of all the mortals.
Manmohan Singh (Punjabi)ਨਾਨਕ, ਪ੍ਰਭੂ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ ਅਤੇ ਸਾਰਿਆਂ ਪ੍ਰਾਣੀਆਂ ਦੀਆਂ ਨੇਕੀਆਂ ਦੀ ਦਸ਼ਾਂ ਨੂੰ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪਰਮੇਸੁਰ ਸਰਬ ਗੁਣੋਂ ਕੀ ਬਿਧੀ ਕੋ (ਜਾਨਦ) ਜਾਨਤਾ ਹੈ, ਸੋ ਸਰਬ ਮੇਂ ਪੂਰਨ ਹੋ ਰਹਾ ਹੈ॥੪॥੭॥
Prof. Sahib Singhਹੇ ਨਾਨਕ! ਉਹ ਪਰਮਾਤਮਾ ਸਭਨਾਂ ਵਿਚ ਵਿਆਪਕ ਹੈ (ਆਪਣੇ ਜੀਵਾਂ ਦੇ ਅੰਦਰ ਆਪਣੇ) ਸਾਰੇ ਗੁਣ ਪੈਦਾ ਕਰਨ ਦਾ ਢੰਗ ਉਹ ਆਪ ਹੀ ਜਾਣਦਾ ਹੈ ॥੪॥੭॥

ਪਦ ਅਰਥ ਸਰਬ ਮੈ = ਸਭਨਾਂ ਵਿਚ, ਸਾਰੀ ਸ੍ਰਿਸ਼ਟੀ ਵਿਚ। ਬਿਧਿ = ਢੰਗ। ਜਾਂਨਦ = ਜਾਣਦਾ ਹੈ ॥੪॥੭॥

SikhNet (Spanish)oh, dice Nanak, Dios lo llena todo, por todas partes, y conoce lo más íntimo de todos. (4-7)
Answers quote the Granth verbatim with Ang citations. AI commentary is not Gurbani and not a religious ruling.