ੴ

ਸਿੱਖਬਾਣੀ · SikhBani

ਸੁਖਿ ਸੋਇਓ ਅਰੁ ਸਹਜਿ ਸਮਾਇਓ ਸਹਸਾ ਗੁਰਹਿ ਗਵਾਏ ॥

sukh soeo ar sehaj samaaeo sahasaa gureh gavaae
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1204, 1205 · 11 lines
Translations

ਸਾਰਗ ਮਹਲਾ ੫ ॥

saarag mahalaa 5 | Ang 1204

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਬ ਮੋਹਿ; ਰਾਮ ਭਰੋਸਉ ਪਾਏ ॥

ab mohi; raam bharosau paae | Ang 1204

Sant Singh KhalsaNow, I have obtained the Support of the Lord.
Manmohan SinghI have now obtained the Lord's support.
Manmohan Singh (Punjabi)ਮੈਨੂੰ ਹੁਣ ਸੁਆਮੀ ਦਾ ਆਸਰਾ ਪਰਾਪਤ ਹੋ ਗਿਆ ਹੈ।
Fareedkot Teekaਅਬ ਮੇਰੇ ਕੋ ਰਾਮ ਕਾ ਭਰੋਸਾ ਪ੍ਰਾਪਤ ਭਯਾ ਹੈ॥
Prof. Sahib Singh(ਪਰਮਾਤਮਾ ਦੀ ਸਰਨ ਪੈ ਕੇ) ਹੁਣ ਮੈਂ ਪਰਮਾਤਮਾ ਦੀ ਬਾਬਤ ਇਹ ਨਿਸ਼ਚਾ ਬਣਾ ਲਿਆ ਹੈ,

ਪਦ ਅਰਥ ਅਬ = ਹੁਣ, ਪਰਮਾਤਮਾ ਦੀ ਸਰਨ ਪੈ ਕੇ। ਭਰੋਸਉ = ਭਰੋਸਾ, ਯਕੀਨ, ਨਿਸ਼ਚਾ। ਮੋਹਿ = ਮੈਂ।

SikhNet (Spanish)Ahora no me apoyo en nadie más que en el Único Dios,

ਜੋ ਜੋ ਸਰਣਿ ਪਰਿਓ ਕਰੁਣਾਨਿਧਿ; ਤੇ ਤੇ. ਭਵਹਿ ਤਰਾਏ ॥੧॥ ਰਹਾਉ ॥

jo jo saran pario karunaanidh; te te. bhaveh taraae |1| rahaau | Ang 1204

Sant Singh KhalsaThose who seek the Sanctuary of the Ocean of Mercy are carried across the world-ocean. ||1||Pause||
Manmohan SinghWhoever seek the refuge of the Treasure of mercy, they all are ferried across the world ocean. Pause.
Manmohan Singh (Punjabi)ਜਿਹੜੇ ਜਿਹੜੇ ਭੀ ਰਹਿਮਤ ਦੇ ਖਜਾਨੇ ਦੀ ਪਨਾਹ ਲੈਂਦੇ ਹਨ, ਉਹ ਸਾਰੇ ਸੰਸਾਰ ਸੰਮੁਦਰ ਤੋਂ ਪਾਰ ਕਰ ਦਿੱਤੇ ਜਾਂਦੇ ਹਨ। ਠਹਿਰਾਉ।
Fareedkot Teekaਜੋ ਜੋ ਪੁਰਸ ਤਿਸ ਕਰਣਾਂ ਸਮੁੰਦਰ ਕੀ ਸਰਨ ਪੜੇ ਹੈਂ, ਸੋ ਸੋ ਸੰਸਾਰ ਸਮੁੰਦਰ ਸੇ ਤਰਾਇ ਦੀਏ ਹੈਂ॥੧॥ ਰਹਾਉ ॥
Prof. Sahib Singhਕਿ ਜਿਹੜਾ ਜਿਹੜਾ ਮਨੁੱਖ ਉਸ ਤਰਸ-ਦੇ-ਸਮੁੰਦਰ ਪ੍ਰਭੂ ਦੀ ਸਰਨ ਪੈਂਦਾ ਹੈ, ਉਹਨਾਂ ਸਭਨਾਂ ਨੂੰ ਪਰਮਾਤਮਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਕਰੁਣਾ = ਤਰਸ। ਨਿਧਿ = ਖ਼ਜ਼ਾਨਾ, ਸੋਮਾ। ਕਰੁਣਾ ਨਿਧਿ ਸਰਣਿ = ਤਰਸ ਦੇ ਸਮੁੰਦਰ ਪ੍ਰਭੂ ਦੀ ਸਰਨ। ਤੇ = ਉਹ ਮਨੁੱਖ {ਬਹੁ-ਵਚਨ}। ਭਵਹਿ = ਭਵ, ਭਵ-ਸਾਗਰ, ਸੰਸਾਰ-ਸਮੁੰਦਰ। ਤਰਾਏ = ਪਾਰ ਲੰਘਾ ਦਿੱਤੇ ॥੧॥ ਰਹਾਉ ॥

SikhNet (Spanish)sí, pues quien sea que busque el Refugio del Señor de Compasión, es llevado a través del terrible mar de las existencias materiales. (1-Pausa)

ਸੁਖਿ ਸੋਇਓ ਅਰੁ ਸਹਜਿ ਸਮਾਇਓ; ਸਹਸਾ ਗੁਰਹਿ ਗਵਾਏ ॥

sukh soeo ar sehaj samaaeo; sahasaa gureh gavaae | Ang 1204

Sant Singh KhalsaThey sleep in peace, and intuitively merge into the Lord. The Guru takes away their cynicism and doubt.
Manmohan SinghThey sleep in peace and easily merge in the Lord, and the Guru rids them of their doubt.
Manmohan Singh (Punjabi)ਉਹ ਆਰਾਮ ਅੰਦਰ ਸੌਦੇ ਹਨ ਅਤੇ ਸੁਖੈਨ ਹੀ ਹਰੀ ਵਿੱਚ ਲੀਨ ਹੋ ਜਾਂਦੇ ਹਨ ਤੇ ਗੁਰੂ ਜੀ ਉਨ੍ਹਾਂ ਦਾ ਭਰਮ ਨਵਿਰਤ ਕਰ ਲੈਂਦੇ ਹਨ।
Fareedkot Teekaਸੁਖ ਕੇ ਵਿਖੇ ਸੈਨ ਕੀਆ ਹੈ ਅਰ ਸ੍ਵਰੂਪ ਵਿਖੇ ਅਭੇਦ ਹੂਆ ਹੂੰ, ਕਿਉਂਕਿ ਹਮਾਰਾ ਸਹਸਾ ਗੁਰੋਂ ਨੇ ਗਵਾਇ ਦੀਆ ਹੈ॥
Prof. Sahib Singh(ਪਰਮਾਤਮਾ ਦੀ ਸਰਨ ਪੈ ਕੇ ਹੁਣ ਮੈਂ ਇਹ ਨਿਸ਼ਚਾ ਬਣਾ ਲਿਆ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ ਉਹ) ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ ਅਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਗੁਰੂ ਉਸ ਦੇ ਸਾਰੇ ਚਿੰਤਾ-ਫ਼ਿਕਰ ਦੂਰ ਕਰ ਦੇਂਦਾ ਹੈ।

ਪਦ ਅਰਥ ਸੁਖਿ = ਸੁਖ ਵਿਚ, ਆਤਮਕ ਆਨੰਦ ਵਿਚ। ਸੋਇਓ = ਲੀਨ ਹੋ ਗਿਆ। ਅਰੁ = ਅਤੇ = {ਅਰਿ = ਵੈਰੀ}। ਸਹਜਿ = ਆਤਮਕ ਅਡੋਲਤਾ ਵਿਚ। ਸਹਸਾ = ਸਹਮ, ਚਿੰਤਾ-ਫ਼ਿਕਰ। ਗੁਰਹਿ = ਗੁਰੂ ਨੇ।

SikhNet (Spanish)Uno duerme en Paz y en Equilibrio, libre de toda duda,

ਜੋ ਚਾਹਤ ਸੋਈ ਹਰਿ ਕੀਓ; ਮਨ ਬਾਂਛਤ ਫਲ ਪਾਏ ॥੧॥

jo chaahat soee har keeo; man baanchhat fal paae |1| Ang 1204

Sant Singh KhalsaWhatever they wish for, the Lord does; they obtain the fruits of their minds' desires. ||1||
Manmohan SinghWhatever they wish, that the Lord does and they obtain their heart-desired fruits.
Manmohan Singh (Punjabi)ਜਿਹੜਾ ਕੁਛ ਉਹ ਚਾਹੁੰਦੇ ਹਨ, ਉਹ ਹੀ ਪ੍ਰਭੂ ਕਰ ਦਿੰਦਾ ਹੈ ਅਤੇ ਉਹ ਆਪਣੇ ਚਿੱਤ ਚਾਹੁੰਦੇ ਮੇਵੇ ਪਾ ਲੈਂਦੇ ਹਨ।
Fareedkot Teekaਜੋ ਮੈਂ ਚਾਹਤਾ ਥਾ ਸੋਈ ਹਰੀ ਨੇ ਕੀਆ ਹੈ ਔਰ ਮਨ ਇਛਤ ਫਲ ਪਾਏ ਹੈਂ॥੧॥
Prof. Sahib Singhਉਹ ਜੋ ਕੁਝ ਚਾਹੁੰਦਾ ਹੈ ਪ੍ਰਭੂ (ਉਹੀ ਕੁਝ ਉਸ ਵਾਸਤੇ) ਕਰ ਦੇਂਦਾ ਹੈ, ਉਹ ਮਨੁੱਖ ਮਨ-ਮੰਗੀਆਂ ਮੁਰਾਦਾਂ ਹਾਸਲ ਕਰ ਲੈਂਦਾ ਹੈ ॥੧॥

ਪਦ ਅਰਥ ਮਨ ਬਾਂਛਤ = ਮਨ-ਮੰਗੇ ॥੧॥

SikhNet (Spanish)por la Gracia del Guru y lo que sea que uno busca eso encuentra, sí, uno es bendecido con el Fruto de los deseos de su corazón. (1)

ਹਿਰਦੈ ਜਪਉ. ਨੇਤ੍ਰ ਧਿਆਨੁ ਲਾਵਉ; ਸ੍ਰਵਨੀ ਕਥਾ ਸੁਨਾਏ ॥

hiradai jpau. netr dhiaan laavau; sravanee kathaa sunaae | Ang 1204

Sant Singh KhalsaIn my heart, I meditate on Him; with my eyes, I focus my meditation on Him. With my ears, I listen to His Sermon.
Manmohan SinghIn my mind I contemplate God, with mine eyes, I fix my gaze on Him and with my ears, hear I His gospel.
Manmohan Singh (Punjabi)ਆਪਣੇ ਮਨ ਵਿੱਚ ਮੈਂ ਹਰੀ ਸਿਮਰਦਾ ਹਾਂ, ਅਪਣੀਆਂ ਅੱਖਾਂ ਨਾਲ ਮੈਂ ਉਸ ਤੇ ਟਿਕਟਿਕੀ ਬੰਨ੍ਹਦਾ ਹਾਂ। ਤੇ ਆਪਣਿਆਂ ਕੰਨਾਂ ਨਾਲ, ਉਸ ਦੀ ਵਾਰਤਾ ਸੁਣਦਾ ਹਾਂ।
Fareedkot Teekaਹਿਰਦੇ ਕਰ ਕੇ ਨਾਮ ਕੋ ਜਪਤਾ ਹੂੰ ਔ ਨੇਤ੍ਰੋਂ ਕਰ ਕੇ ਧਿਆਨ ਕੋ ਲਗਾਵਤਾ ਹੂੰ ਔਰ ਕਾਨੋਂ ਕਰ ਕੇ ਹਰੀ ਕੀ ਕਥਾ ਕੋ ਆਇ ਸੁਨਤਾ ਹੂੰ॥
Prof. Sahib Singh(ਜਦੋਂ ਦਾ ਮੈਂ ਪਰਮਾਤਮਾ ਦੀ ਸਰਨ ਪਿਆ ਹਾਂ, ਤਦੋਂ ਤੋਂ ਹੁਣ) ਮੈਂ ਆਪਣੇ ਹਿਰਦੇ ਵਿਚ (ਪਰਮਾਤਮਾ ਦਾ ਨਾਮ) ਜਪਦਾ ਹਾਂ, ਅੱਖਾਂ ਵਿਚ ਉਸ ਦਾ ਧਿਆਨ ਧਰਦਾ ਹਾਂ, ਕੰਨਾਂ ਨਾਲ ਉਸ ਦੀ ਸਿਫ਼ਤ-ਸਾਲਾਹ ਸੁਣਦਾ ਹਾਂ,

ਪਦ ਅਰਥ ਹਿਰਦੈ = ਹਿਰਦੇ ਵਿਚ। ਜਪਉ = ਜਪਉਂ, ਮੈਂ ਜਪਦਾ ਹਾਂ। ਨੇਤ੍ਰ = ਅੱਖਾਂ ਵਿਚ। ਧਿਆਨੁ = ਸੁਰਤ। ਲਾਵਉ = ਲਾਵਉਂ, ਮੈਂ ਲਾਂਦਾ ਹਾਂ। ਸ੍ਰਵਨੀ = ਕੰਨਾਂ ਨਾਲ। ਸੁਨਾਏ = ਸੁਣਦਾ ਹਾਂ।

SikhNet (Spanish)Voy a meditar con todo mi ser, voy a fijar mi atención en Él y a escuchar Su Evangelio con mis oídos,

ਚਰਣੀ ਚਲਉ. ਮਾਰਗਿ ਠਾਕੁਰ ਕੈ; ਰਸਨਾ ਹਰਿ ਗੁਣ ਗਾਏ ॥੨॥

charanee chlau. maarag tthaakur kai; rasanaa har gun gaae |2| Ang 1205

Sant Singh KhalsaWith my feet, I walk on my Lord and Mater's Path. With my tongue, I sing the Glorious Praises of the Lord. ||2||
Manmohan SinghWith my feet I walk on the Lord's path, and with my tongue hymn I the God's praise.
Manmohan Singh (Punjabi)ਆਪਣੇ ਪੈਰਾਂ ਨਾਲ ਮੈਂ ਪ੍ਰਭੂ ਦੇ ਰਸਤੇ ਟੁਰਦਾ ਹਾਂ ਅਤੇ ਆਪਣੀ ਜਿਹਭਾ ਨਾਲ ਮੈਂ ਵਾਹਿਗੁਰੂ ਦਾ ਜੱਸ ਗਾਉਂਦਾ ਹਾਂ।
Fareedkot Teekaਚਰਨੋਂ ਕਰ ਕੇ ਠਾਕੁਰ ਜੀ ਕੇ (ਮਾਰਗਿ) ਰਸਤੇ ਚਲਤਾ ਹੂੰ ਔਰ ਰਸਨਾ ਕਰ ਕੇ ਹਰੀ ਕੇ ਗੁਨ ਗਾਏ ਹੈਂ॥੨॥
Prof. Sahib Singhਪੈਰਾਂ ਨਾਲ ਉਸ ਮਾਲਕ-ਪ੍ਰਭੂ ਦੇ ਰਸਤੇ ਤੇ ਤੁਰਦਾ ਹਾਂ, ਮੇਰੀ ਜੀਭ ਉਸ ਦੇ ਗੁਣ ਗਾਂਦੀ ਰਹਿੰਦੀ ਹੈ ॥੨॥

ਪਦ ਅਰਥ ਚਲਉ = ਚਲਉਂ, ਮੈਂ ਤੁਰਦਾ ਹਾਂ। ਮਾਰਗਿ ਠਾਕੁਰ ਕੈ = ਠਾਕੁਰ ਦੇ ਰਸਤੇ ਤੇ। ਰਸਨਾ = ਜੀਭ। ਗਾਏ = ਗਾਂਦਾ ਹੈ ॥੨॥

SikhNet (Spanish)voy a recitar Su Alabanza con mis labios y voy a caminar con mis pies sólo por Su Sendero. (2)

ਦੇਖਿਓ ਦ੍ਰਿਸਟਿ ਸਰਬ ਮੰਗਲ ਰੂਪ; ਉਲਟੀ ਸੰਤ ਕਰਾਏ ॥

dekhio drisatt sarab mangal roop; ulattee sant karaae | Ang 1205

Sant Singh KhalsaWith my eyes, I see the Lord, the Embodiment of Absolute Bliss; the Saint has turned away from the world.
Manmohan SinghI see the Lord, the Embodiment of all bliss with mine eyes. The saint has turned my mind away from the world.
Manmohan Singh (Punjabi)ਸਮੂਹ ਪ੍ਰਸੰਨਤਾ ਦੇ ਸਰੂਪ, ਸੁਆਮੀ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ। ਸਾਧੂ ਨੇ ਮੇਰੇ ਮਨ ਨੂੰ ਦੁਨੀਆਂ ਵੱਲੋ ਮੋੜ ਦਿੱਤਾ ਹੈ।
Fareedkot Teekaਮੰਗਲ ਰੂਪ ਹਰੀ ਕੋ ਗ੍ਯਾਨ ਦ੍ਰਿਸਟ ਕਰ ਕੇ ਦੇਖਾ ਹੈ ਔਰ ਸੰਤੋਂ ਨੇ ਹਮਾਰੀ ਬ੍ਰਿਤੀ ਸੰਸਾਰ ਸੇ ਉਲਟੀ ਕਰਾਇ ਦਈ ਹੈ॥
Prof. Sahib Singhਜਦੋਂ ਤੋਂ ਸੰਤ-ਜਨਾਂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ਹੈ, ਮੈਂ ਆਪਣੀਆਂ ਅੱਖਾਂ ਨਾਲ ਉਸ ਸਾਰੀਆਂ ਖ਼ੁਸ਼ੀਆਂ ਦੇ ਮਾਲਕ-ਹਰੀ ਨੂੰ ਵੇਖ ਲਿਆ ਹੈ।

ਪਦ ਅਰਥ ਦੇਖਓ ਦ੍ਰਿਸਟਿ = ਨਿਗਾਹ ਨਾਲ ਵੇਖ ਲਿਆ ਹੈ। ਸਰਬ ਮੰਗਲ ਰੂਪ = ਸਾਰੀਆਂ ਖ਼ੁਸ਼ੀਆਂ ਦਾ ਸਰੂਪ ਪ੍ਰਭੂ। ਉਲਟੀ ਕਰਾਏ = (ਮੇਰੀ ਬ੍ਰਿਤੀ ਮਾਇਆ ਵਲੋਂ) ਉਲਟਾ ਦਿੱਤੀ ਹੈ।

SikhNet (Spanish)Lo veo, es la Encarnación del Éxtasis y por la Gracia de los Santos, mi mente se desiste de caer en los deseos,

ਪਾਇਓ ਲਾਲੁ, ਅਮੋਲੁ ਨਾਮੁ ਹਰਿ; ਛੋਡਿ. ਨ ਕਤਹੂ ਜਾਏ ॥੩॥

paaeo laal, amol naam har; chhodd. na katahoo jaae |3| Ang 1205

Sant Singh KhalsaI have found the Priceless Name of the Beloved Lord; it never leaves me or goes anywhere else. ||3||
Manmohan SinghI have obtained, the loved and priceless Name of God, which leaving me goes not elsewhere.
Manmohan Singh (Punjabi)ਮੈਂ ਵਾਹਿਗੁਰੂ ਦੇ ਪਿਆਰੇ ਅਤੇ ਅਣਮੁੱਲੇ ਨਾਮ ਨੂੰ ਪਾ ਲਿਆ ਹੈ, ਜੋ ਮੇਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦਾ।
Fareedkot Teeka(ਲਾਲੁ) ਪ੍ਰੇਮ ਸੇ ਅਮੋਲਕ ਹਰੀ ਕਾ ਨਾਮ ਪਾਇਆ ਹੈ, ਅਬ ਮੇਰਾ ਮਨ ਤਿਸ ਕੋ ਛੋਡ ਕਰ ਕਹੀਂ ਨਹੀਂ ਜਾਤਾ ਹੈ॥੩॥
Prof. Sahib Singhਮੈਂ ਪਰਮਾਤਮਾ ਦਾ ਕੀਮਤੀ ਅਮੋਲਕ ਨਾਮ ਲੱਭ ਲਿਆ ਹੈ, ਉਸ ਨੂੰ ਛੱਡ ਕੇ (ਮੇਰਾ ਮਨ ਹੁਣ) ਹੋਰ ਕਿਸੇ ਭੀ ਪਾਸੇ ਨਹੀਂ ਜਾਂਦਾ ॥੩॥

ਪਦ ਅਰਥ ਅਮੋਲੁ = ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਛੋਡਿ = ਛੱਡ ਕੇ। ਕਤਹੂ = ਕਿਸੇ ਹੋਰ ਥਾਂ ॥੩॥

SikhNet (Spanish)sí, he logrado el Precioso Nombre de Dios, el Cuál no se va de mí. (3)

ਕਵਨ ਉਪਮਾ. ਕਉਨ ਬਡਾਈ; ਕਿਆ ਗੁਨ ਕਹਉ ਰੀਝਾਏ ॥

kavan upamaa. kaun baddaaee; kiaa gun khau reejhaae | Ang 1205

Sant Singh KhalsaWhat praise, what glory and what virtues should I utter, in order to please the Lord?
Manmohan SinghWhat praise, what glory and what virtues of the Lord should I utter, that He might be pleased?
Manmohan Singh (Punjabi)ਕਿਹੜੀ ਮਹਿਮਾ, ਕਿਹੜੀ ਪ੍ਰਭਤਾ ਅਤੇ ਕਿਹੜੀਆਂ ਨੇਕੀਆਂ ਪ੍ਰਭੂ ਦੀਆਂ ਮੈਂ ਉਚਾਰਨ ਕਰਾਂ, ਕਿ ਉਹ ਪ੍ਰਸੰਨ ਹੋ ਜਾਏ।
Fareedkot Teekaਕੌਨ ਕੌਨ ਉਪਮਾਨ ਕੀ ਉਪਮਾਂ ਦੇ ਕਰ ਤਿਸ ਪਰਮੇਸੁਰ ਕੀ ਬਡਾਈ ਕਰੀਏ ਔਰ ਕੌਨ ਗੁਨ ਕਥਨ ਕਰ ਕੇ ਰੀਝਾਈਏ, ਭਾਵ ਯਹ ਕਿ ਐਸਾ ਗੁਨ ਕੋਈ ਨਹੀਂ॥
Prof. Sahib Singhਮੈਂ ਉਸ ਪਰਮਾਤਮਾ ਦੀ ਕਿਹੜੀ ਸਿਫ਼ਤ ਕਰਾਂ? ਕਿਹੜੀ ਵਡਿਆਈ ਦੱਸਾਂ? ਕਿਹੜੇ ਗੁਣ ਬਿਆਨ ਕਰਾਂ? ਜਿਸ ਕਰਕੇ ਉਹ ਮੇਰੇ ਉੱਤੇ ਪਸੰਨ ਹੋ ਜਾਏ।

ਪਦ ਅਰਥ ਉਪਮਾ = ਸੋਭਾ। ਕਹਉ = ਕਹਉਂ, ਮੈਂ ਆਖਾਂ। ਰੀਝਾਏ = ਪ੍ਰਸੰਨ ਕਰਨ ਲਈ।

SikhNet (Spanish)Oh, ¿cómo Alabarlo, y cuál de Sus Méritos podré recitar para Complacerlo?

ਹੋਤ ਕ੍ਰਿਪਾਲ ਦੀਨ ਦਇਆ ਪ੍ਰਭ; ਜਨ ਨਾਨਕ. ਦਾਸ ਦਸਾਏ ॥੪॥੮॥

hot kripaal deen deaa prabh; jan naanak. daas dasaae |4|8| Ang 1205

Sant Singh KhalsaThat humble being, unto whom the Merciful Lord is kind - O servant Nanak, he is the slave of God's slaves. ||4||8||
Manmohan SinghOn whomsoever, the Lord merciful to the meek, is compassionate, becomes the slave of His slaves, O servant Nanak.
Manmohan Singh (Punjabi)ਜਿਸ ਕਿਸੇ ਤੇ ਮਸਕੀਨਾਂ ਤੇ ਮਿਹਰਬਾਨ ਸੁਆਮੀ ਦਇਆਵਾਨ ਹੈ, ਉਹ ਉਸ ਦੇ ਗੋਲਿਆਂ ਦਾ ਗੋਲਾ ਹੌ ਜਾਂਦਾ ਹੈ, ਹੇ ਨੋਕਰ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਦੀਨੋਂ ਕਾ ਦਿਆਲ ਪ੍ਰਭ ਜਿਸ ਪੁਰ ਕਿਰਪਾਲ ਹੋਤਾ ਹੈ, ਸੋ ਜਨ ਦਾਸੋਂ ਕਾ ਦਾਸ ਹੋਤਾ ਹੈ॥੪॥੮॥☬ਪਰਮੇਸ਼ਰ ਕੀ ਪ੍ਰਾਪਤੀ ਕਾ ਆਨੰਦ ਔਰ ਤਿਸ ਕੀ ਔਰ ਕੋ ਪ੍ਰੀਖਿਆ ਨ ਹੋਣੀ। ਸੋ ਕਹਿਤੇ ਹੈਂ:
Prof. Sahib Singhਹੇ ਦਾਸ ਨਾਨਕ! ਦੀਨਾਂ ਉੱਤੇ ਦਇਆ ਕਰਨ ਵਾਲਾ ਪ੍ਰਭੂ ਆਪ ਹੀ ਜਿਸ ਉੱਤੇ ਦਇਆਵਾਨ ਹੁੰਦਾ ਹੈ, ਉਸ ਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈਂਦਾ ਹੈ ॥੪॥੮॥

ਪਦ ਅਰਥ ਨਾਨਕ = ਹੇ ਨਾਨਕ! ॥੪॥੮॥

SikhNet (Spanish)Nanak se convierte en el Esclavo de los Esclavos del Señor, si el Dios de los pobres les muestra Su Compasión. (4-8)
Answers quote the Granth verbatim with Ang citations. AI commentary is not Gurbani and not a religious ruling.