ਅੰਤੁ ਨ. ਸਿਫਤੀ; ਕਹਣਿ. ਨ ਅੰਤੁ ॥
ant na. sifatee; kehan. na ant |
Sant Singh KhalsaEndless are His Praises, endless are those who speak them.
Manmohan SinghThere is no limit to the Lord's praises and to those who describe.
Manmohan Singh (Punjabi)ਸੁਆਮੀ ਦੀ ਸਿਫ਼ਤ ਸ਼ਲਾਘਾ ਦਾ ਕੋਈ ਓੜਕ ਨਹੀਂ ਤੇ ਨਾਹੀ ਓੜਕ ਹੈ ਇਸ ਦੇ ਆਖਣ ਵਾਲਿਆਂ ਦਾ।
Fareedkot Teekaਹੇ ਸਿਧੋ! ਨ ਤੋ ਤਿਸ (ਸਿਫਤੀ) ਅਕਾਲ ਪੁਰਖ ਕਾ ਅੰਤੁ ਹੈ, ਔਰ ਨ ਤਿਸ ਕੀ (ਕਹਣਿ) ਉਸਤੁਤੀ ਵਾ ਉਸਤੁਤੀ ਕਰਨ ਵਾਲ੍ਯੋ ਕਾ ਅੰਤੁ ਹੈ॥
Prof. Sahib Singh(ਅਕਾਲ ਪੁਰਖ ਦੇ) ਗੁਣਾਂ ਦਾ ਕੋਈ ਹੱਦ-ਬੰਨਾ ਨਹੀਂ ਹੈ, ਗਿਣਨ ਨਾਲ ਭੀ (ਗੁਣਾਂ ਦਾ) ਅੰਤ ਨਹੀਂ ਪੈ ਸਕਦਾ। (ਗਿਣੇ ਨਹੀਂ ਜਾ ਸਕਦੇ)।ਪਦ ਅਰਥ ਸਿਫਤੀ = ਸਿਫ਼ਤਾਂ ਦਾ। ਕਹਣਿ = ਕਹਿਣ ਨਾਲ, ਦੱਸਣ ਨਾਲ।
SikhNet (Spanish)Infinita es Su Alabanza e Infinitos son los que la cantan.
ਅੰਤੁ ਨ. ਕਰਣੈ; ਦੇਣਿ. ਨ ਅੰਤੁ ॥
ant na. karanai; den. na ant |
Sant Singh KhalsaEndless are His Actions, endless are His Gifts.
Manmohan SinghLimitless are His workings and limitless His givings.
Manmohan Singh (Punjabi)ਬੇ-ਅੰਦਾਜ਼ ਹਨ ਉਸਦੇ ਕੰਮ ਅਤੇ ਬੇ-ਅੰਦਾਜ਼ਾ ਉਸ ਦੀਆਂ ਦਾਤਾਂ।
Fareedkot Teeka(ਕਰਣੈ) ਕਰਿਣੇ ਵਾਲ੍ਯੋ ਕ੍ਰਤੱਬੋਂ ਕਾ, ਭਾਵ ਪ੍ਰਪੰਚ ਕੀ ਰਚਨਾ ਆਦਿਕ ਕਾ ਭੀ ਅੰਤੁ ਨਹੀਂ ਹੈ। ਵਾ ਜਪ ਤਪ ਆਦਿਕ ਜੋ ਕਰਨੇ ਮੈ ਆਵਤੇ ਹੈਂ, ਤਿਨ ਕਾ ਭੀ ਅੰਤ ਨਹੀਂ। ਜੋ ਜੀਵਾਂ ਕੋ ਦਾਨੁ ਦੇਤਾ ਹੈ, ਤਿਸ ਕਾ ਭੀ ਅੰਤੁ ਨਹੀ ਹੈ ਵਾ ਦਾਤ੍ਯੋ ਕਾ ਭੀ ਅੰਤੁ ਨਹੀਂ ਹੈ॥
Prof. Sahib Singhਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ।ਪਦ ਅਰਥ ਕਰਣੈ = ਬਣਾਈ ਹੋਈ ਕੁਦਰਤ ਦਾ। ਦੇਣਿ = ਦੇਣ ਵਿਚ, ਦਾਤਾਂ ਦੇਣ ਨਾਲ।
SikhNet (Spanish)Infinitas son Sus Obras e Infinitas Sus Maneras. Infinitos son Sus Regalos,
ਅੰਤੁ ਨ. ਵੇਖਣਿ; ਸੁਣਣਿ. ਨ ਅੰਤੁ ॥
ant na. vekhan; sunan. na ant |
Sant Singh KhalsaEndless is His Vision, endless is His Hearing.
Manmohan SinghThere is no limit to watching and hearing His virtues.
Manmohan Singh (Punjabi)ਵਾਹਿਗੁਰੂ ਦੇ ਦੇਖਣ ਦਾ ਕੋਈ ਓੜਕ ਨਹੀਂ ਅਤੇ ਨਾਂ ਹੀ ਓੜਕ ਹੈ ਉਸਦੇ ਸਰਵਣ ਕਰਨ ਦਾ।
Fareedkot Teekaਉਸ ਕੇ ਦੇਖਨੇ ਹਾਰੇ ਗ੍ਯਾਨੀਯੋਂ ਕਾ ਭੀ ਅੰਤੁ ਨਹੀਂ ਹੈ। ਸ੍ਰਵਣ ਕਰਨ ਹਾਰੇ ਜਗ੍ਯਾਸੀਯੋਂ ਕਾ ਭੀ ਅੰਤੁ ਨਹੀਂ ਜਾਨਾ ਜਾਤਾ॥
Prof. Sahib Singhਵੇਖਣ ਤੇ ਸੁਣਨ ਨਾਲ ਭੀ ਉਸ ਦੇ ਗੁਣਾਂ ਦਾ ਪਾਰ ਨਹੀਂ ਪਾ ਸਕੀਦਾ।ਪਦ ਅਰਥ ਵੇਖਣਿ ਸੁਣਣਿ = ਵੇਖਣ ਤੇ ਸੁਣਨ ਨਾਲ।
SikhNet (Spanish)Infinitos son los sonidos y las visiones.
ਅੰਤੁ ਨ ਜਾਪੈ; ਕਿਆ ਮਨਿ ਮੰਤੁ ॥
ant na jaapai; kiaa man mant |
Sant Singh KhalsaHis limits cannot be perceived. What is the Mystery of His Mind?
Manmohan SinghWhat is Lord's motive? It's limit is not known.
Manmohan Singh (Punjabi)ਸਾਹਿਬ ਦੇ ਦਿਲ ਦਾ ਕੀ ਮਨੋਰਥ ਹੈ? ਇਸ ਦਾ ਓੜਕ ਜਾਣਿਆ ਨਹੀਂ ਜਾਂਦਾ।
Fareedkot Teekaਜੋ ਅਕਾਲ ਪੁਰਖ ਕੇ ਮਨ ਮੇ ਕ੍ਯਾ (ਮੰਤੁ) ਮੰਤ੍ਰ ਭਾਵ ਸਲਾਹ ਹੈ, ਉਸ ਕਾ ਭੀ ਅੰਤੁ ਨਹੀਂ ਜਾਨਾ ਜਾਤਾ॥
Prof. Sahib Singhਉਸ ਅਕਾਲ ਪੁਰਖ ਦੇ ਮਨ ਵਿਚ ਕਿਹੜੀ ਸਲਾਹ ਹੈ, ਇਸ ਗੱਲ ਦਾ ਭੀ ਅੰਤ ਨਹੀਂ ਪਾਇਆ ਜਾ ਸਕਦਾ।ਪਦ ਅਰਥ ਨ ਜਾਪੈ = ਨਹੀਂ ਜਾਪਦਾ, ਨਹੀਂ ਦਿੱਸਦਾ। ਮਨਿ = (ਅਕਾਲ ਪੁਰਖ ਦੇ) ਮਨ ਵਿਚ। ਮੰਤੁ = ਸਲਾਹ।
SikhNet (Spanish)Infinitos los Misterios de Su Voluntad.
ਅੰਤੁ ਨ ਜਾਪੈ; ਕੀਤਾ ਆਕਾਰੁ ॥
ant na jaapai; keetaa aakaar |
Sant Singh KhalsaThe limits of the created universe cannot be perceived.
Manmohan SinghThe limit of His created creation is not discerned.
Manmohan Singh (Punjabi)ਉਸਦੀ ਰਚੀ ਹੋਈ ਰਚਨਾ ਦਾ ਓੜਕ ਮਲੂਮ ਨਹੀਂ ਹੁੰਦਾ।
Fareedkot Teekaਜੜ ਜੰਗਮ ਰੂਪੁ ਜੋ ਸ੍ਰਿਸ਼ਟੀ ਕਾ ਅਕਾਰੁ ਕੀਆ ਹੈ, ਤਿਸ ਕਾ ਭੀ ਅੰਤੁ ਨਹੀਂ ਜਾਨਾ ਜਾਤਾ॥
Prof. Sahib Singhਅਕਾਲ ਪੁਰਖ ਨੇ ਇਹ ਜਗਤ (ਜੋ ਦਿੱਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਹੀ ਅੰਤ ਨਹੀਂ ਪਾਇਆ ਜਾਂਦਾ। ਅਖ਼ੀਰਪਦ ਅਰਥ ਕੀਤਾ = ਬਣਾਇਆ ਹੋਇਆ। ਆਕਾਰੁ = ਇਹ ਜਗਤ ਜੋ ਦਿੱਸ ਰਿਹਾ ਹੈ।
SikhNet (Spanish)Infinita es la creación, Infinita su expansión.
ਅੰਤੁ ਨ ਜਾਪੈ ਪਾਰਾਵਾਰੁ ॥
ant na jaapai paaraavaar |
Sant Singh KhalsaIts limits here and beyond cannot be perceived.
Manmohan SinghThe bound of His this and yonder end is not known.
Manmohan Singh (Punjabi)ਉਸਦੇ ਇਸ ਤੇ ਉਸ ਕਿਨਾਰੇ ਦਾ ਥਹੁ ਪਤਾ ਜਾਣਿਆ ਨਹੀਂ ਜਾਂਦਾ।
Fareedkot Teekaਉਰਾਰ ਪਾਰ ਕਾ ਭੀ ਅੰਤੁ ਨਹੀਂ ਜਾਨਾ ਜਾਤਾ॥
Prof. Sahib Singhਇਸ ਦਾ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿੱਸਦਾ।ਪਦ ਅਰਥ ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ।
SikhNet (Spanish)Sus limites tangibles e intangibles no pueden ser medidos.
ਅੰਤ ਕਾਰਣਿ; ਕੇਤੇ ਬਿਲਲਾਹਿ ॥
ant kaaran; kete bilalaeh |
Sant Singh KhalsaMany struggle to know His limits,
Manmohan SinghGood many bewail for knowing His bounds
Manmohan Singh (Punjabi)ਉਸਦਾ ਹੱਦ-ਬੰਨਾ ਜਾਣਨ ਲਈ ਘਨੇਰੇ ਵਿਰਲਾਪ ਕਰਦੇ ਹਨ,
Fareedkot Teekaਹੇ ਸਿਧੋ! ਤਿਸ ਕਾ ਅੰਤੁ ਲੇਨੇ ਵਾਸਤੇ ਕਿਤਨੇ ਹੀ ਜੀਵ (ਬਿਲਲਾਹਿ) ਰੁਦਨੁ ਕਰਤੇ ਹੈਂ॥
Prof. Sahib Singhਕਈ ਮਨੁੱਖ ਅਕਾਲ ਪੁਰਖ ਦਾ ਹੱਦ-ਬੰਨਾ ਲੱਭਣ ਲਈ ਤਰਲੈ ਲੈ ਰਹੇ ਸਨ,ਪਦ ਅਰਥ ਅੰਤ ਕਾਰਣਿ = ਹੱਦ-ਬੰਨਾ ਲੱਭਣ ਲਈ। ਕੇਤੇ = ਕਈ ਮਨੁੱਖ। ਬਿਲਲਾਹਿ = ਵਿਲਕਦੇ ਹਨ, ਤਰਲੇ ਲੈਂਦੇ ਹਨ।
SikhNet (Spanish)Infinito será nuestro esfuerzo para encontrar Su Límite,
ਤਾ ਕੇ ਅੰਤ; ਨ ਪਾਏ ਜਾਹਿ ॥
taa ke ant; na paae jaeh |
Sant Singh Khalsabut His limits cannot be found.
Manmohan Singhbut His limits are not found.
Manmohan Singh (Punjabi)ਪ੍ਰੰਤੂ ਉਸਦੇ ਓੜਕਾਂ ਦਾ ਪਤਾ ਨਹੀਂ ਲੱਗਦਾ।
Fareedkot Teekaਤਿਸ ਅਕਾਲ ਪੁਰਖ ਕੇ ਗੁਣੋਂ ਕੇ ਅੰਤ ਤਿਨਸੇਂ ਨਹੀਂ ਪਾਏ ਜਾਤੇ ਹੈਂ॥
Prof. Sahib Singhਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ।ਪਦ ਅਰਥ ਤਾ ਕੇ ਅੰਤ = ਉਸ ਅਕਾਲ ਪੁਰਖ ਦੇ ਹੱਦ-ਬੰਨੇ। ਨ ਪਾਏ ਜਾਹਿ = ਲੱਭੇ ਨਹੀਂ ਜਾ ਸਕਦੇ।
SikhNet (Spanish)Pero sus poderes no tienen limites.
ਏਹੁ ਅੰਤੁ; ਨ ਜਾਣੈ ਕੋਇ ॥
ehu ant; na jaanai koe |
Sant Singh KhalsaNo one can know these limits.
Manmohan SinghThis limit none can know.
Manmohan Singh (Punjabi)ਇਹ ਪਾਰਾਵਾਰ ਕੋਈ ਨਹੀਂ ਜਾਣ ਸਕਦਾ।
Fareedkot Teekaਏਹੋ ਹੀ ਅੰਤੁ ਹੈ ਐਸੇ ਕੋਈ ਨਹੀਂ ਜਾਨਤਾ ਹੈ॥
Prof. Sahib Singh(ਅਕਾਲ ਪੁਰਖ ਦੇ ਗੁਣਾਂ ਦਾ) ਇਹ ਹੱਦ-ਬੰਨਾ (ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ) ਕੋਈ ਮਨੁੱਖ ਨਹੀਂ ਪਾ ਸਕਦਾ।ਪਦ ਅਰਥ ਏਹੁ ਅੰਤ = ਇਹ ਹੱਦ-ਬੰਨਾ (ਜਿਸ ਦੀ ਭਾਲ ਬੇਅੰਤ ਜੀਵ ਕਰਦੇ ਹਨ)।
SikhNet (Spanish)Nadie conoce de sus limites.
ਬਹੁਤਾ ਕਹੀਐ; ਬਹੁਤਾ ਹੋਇ ॥
bahutaa kaheeai; bahutaa hoe |
Sant Singh KhalsaThe more you say about them, the more there still remains to be said.
Manmohan SinghThe more we describe, the more obscure He becomes.
Manmohan Singh (Punjabi)ਜਿੰਨਾ ਵਧੇਰੇ ਅਸੀਂ ਬਿਆਨ ਕਰਦੇ ਹਾਂ, ਓਨਾ ਵਧੇਰੇ ਅਪਰਸਿਧ ਉਹ ਹੋ ਜਾਂਦਾ ਹੈ।
Fareedkot Teekaਜਿਤਨਾਂ ਬਹੁਤੁ ਕਹਤੇ ਹੈਂ ਇਤਨਾ ਹੀ ਕਹਿਣੇ ਵਾਸਤੇ ਬਹੁਤੁ ਹੋ ਜਾਤਾ ਹੈ ਭਾਵ ਸਾਰਾ ਕਹਿਣੇ ਮੈ ਨਹੀਂ ਆਵਤਾ॥
Prof. Sahib Singhਜਿਉਂ ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ।ਪਦ ਅਰਥ ਬਹੁਤਾ ਕਹੀਐ = ਜਿਉਂ ਜਿਉਂ ਅਕਾਲ ਪੁਰਖ ਨੂੰ ਵੱਡਾ ਆਖੀ ਜਾਵੀਏ, ਜਿਉਂ ਜਿਉਂ ਉਸ ਦੇ ਗੁਣ ਕਥਨ ਕਰੀ ਜਾਵੀਏ। ਬਹੁਤ ਹੋਇ = ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ।
SikhNet (Spanish)Mientras más tenga uno que decir, más habrá que decir.
ਵਡਾ ਸਾਹਿਬੁ; ਊਚਾ ਥਾਉ ॥
vaddaa saahib; aoochaa thaau |
Sant Singh KhalsaGreat is the Master, High is His Heavenly Home.
Manmohan SinghGreat is the Lord and high his seat.
Manmohan Singh (Punjabi)ਵਿਸ਼ਾਲ ਹੈ ਸੁਆਮੀ ਅਤੇ ਬੁਲੰਦ ਉਸ ਦਾ ਆਸਣ।
Fareedkot Teekaਇਸ ਕਰ ਕੇ ਵਹੁ ਸਾਹਿਬੁ ਭੀ ਵਡਾ ਊਚਾ ਹੈ, ਔਰ ਉਸ ਕਾ (ਥਾੳ) ਸਚਖੰਡੁ ਬੈਕੁੰਠ ਧਾਮੁ ਭੀ ਵਡਾ ਊਚਾ ਹੈ ਅਰਥਾਤ ਸਭ ਤੇ ਪਰੇ ਹੈ। ਗੀਤਾ ਮੈ ਭੀ ਲਿਖਾ ਹੈ, ਕਿ ਜਹਾਂ ਪਹੁਚ ਕਰ ਕੇ ਫਿਰ ਗਿਰਤਾ ਨਹੀਂ, ਸੋ ਮੇਰਾ ਪਰਮ ਧਾਮੁ ਹੈ॥
Prof. Sahib Singhਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ।ਪਦ ਅਰਥ ਥਾਉ = ਅਕਾਲ ਪੁਰਖ ਦੇ ਨਿਵਾਸ ਦਾ ਟਿਕਾਣਾ।
SikhNet (Spanish)Exaltado es el Creador de todo el Juego; más allá de nuestra imaginación está Su Inmensidad.
ਊਚੇ ਉਪਰਿ; ਊਚਾ ਨਾਉ ॥
aooche upar; aoochaa naau |
Sant Singh KhalsaHighest of the High, above all is His Name.
Manmohan SinghHis Name is the higher than the high.
Manmohan Singh (Punjabi)ਉਸਦਾ ਨਾਮ ਉਚਿਆਂ ਤੋਂ ਮਹਾਨ ਉੱਚਾ ਹੈ।
Fareedkot Teekaਜੋ ਊਪਰਿ ਕਹਿ ਆਏ ਹੈਂ, ਤਿਨ ਸਭ ਊਚੋ ਸੇ ਊਚਾ ਪ੍ਰਭੂ ਕਾ ਨਾਮੁ ਹੈ॥
Prof. Sahib Singhਉਸ ਦਾ ਨਾਮਣਾ ਭੀ ਉੱਚਾ ਹੈ।ਪਦ ਅਰਥ ਉਚੇ ਉਪਰਿ ਊਚਾ = ਉੱਚੇ ਤੋਂ ਉੱਚਾ, ਬਹੁਤ ਉੱਚਾ। ਨਾਉ = ਨਾਮਣਾ, ਵਡਿਆਈ।
SikhNet (Spanish)Uno debe ser tan grande como Él para entender Su Grandeza.
ਏਵਡੁ ਊਚਾ; ਹੋਵੈ ਕੋਇ ॥
evadd aoochaa; hovai koe |
Sant Singh KhalsaOnly one as Great and as High as God
Manmohan SinghIf any one be as great and high as He is
Manmohan Singh (Punjabi)ਜੇਕਰ ਕੋਈ ਜਣਾ ਐਡਾ ਵੱਡਾ ਤੇ ਉੱਚਾ ਹੋਵੇ, ਜਿੱਡਾ ਉਹ ਹੈ,
Fareedkot Teekaਜੋ ਊਪਰ ਵਡਿਆਈ ਕਹਿ ਆਏ ਹੈਂ, ਜਬ (ਏਵਡੁ) ਇਤਨਾਂ ਵਡਾ ਊਚਾ ਕੋਈ ਹੋਵੈ॥
Prof. Sahib Singhਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ,ਪਦ ਅਰਥ ਏਵਡੁ = ਇਤਨਾ ਵੱਡਾ। ਹੋਵੈ ਕੋਇ = ਜੇ ਕੋਈ ਮਨੁੱਖ ਹੋਵੇ।
SikhNet (Spanish)Exaltado es el Creador de todo el Juego;
ਤਿਸੁ ਊਚੇ ਕਉ; ਜਾਣੈ ਸੋਇ ॥
tis aooche kau; jaanai soe |
Sant Singh Khalsacan know His Lofty and Exalted State.
Manmohan Singhthen alone he would know that Lofty Being.
Manmohan Singh (Punjabi)ਤਦ ਹੀ ਉਹ ਉਸ ਨੂੰ ਜਾਣ ਸਕੇਗਾ।
Fareedkot Teekaਤਬ ਤਿਸੁ ਊਚੇ ਅਕਾਲ ਪੁਰਖ ਕੇ ਭੇਦ ਕੋ ਜਾਣੈ। ਭਾਵ ਏਹਿ ਕਿ ਨ ਕੋਈ ਉਸ ਕੇ ਬਰਾਬਰ ਹੈ, ਔਰੁ ਨ ਕੋਈ ਉਸ ਕੇ ਭੇਦ ਕੋ ਇਦੰਤਾ ਕਰ ਕੇ ਜਾਨ ਸਕਤਾ ਹੈ॥
Prof. Sahib Singhਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ)।ਪਦ ਅਰਥ ਤਿਸੁ ਊਚੇ ਕਉ = ਉਸ ਉੱਚੇ ਅਕਾਲ ਪੁਰਖ ਨੂੰ। ਸੋਇ = ਉਹ ਮਨੁੱਖ ਹੀ।
SikhNet (Spanish)más allá de nuestra imaginación está Su Inmensidad.
ਜੇਵਡੁ ਆਪਿ; ਜਾਣੈ ਆਪਿ ਆਪਿ ॥
jevadd aap; jaanai aap aap |
Sant Singh KhalsaOnly He Himself is that Great. He Himself knows Himself.
Manmohan SinghHow great He is, only He Himself knows.
Manmohan Singh (Punjabi)ਉਹ ਕਿੱਡਾ ਵੱਡਾ ਹੈ, ਉਹ ਖੁਦ ਹੀ ਜਾਣਦਾ ਹੈ।
Fareedkot Teekaਹੇ ਸਿਧੋ! ਜਿਤਨਾ ਵਡਾ ਵਹੁ ਆਪ ਹੈ, ਸੋ ਆਪਨੇ ਆਪ ਕੋ ਆਪ ਹੀ ਜਾਨਤਾ ਹੈ॥
Prof. Sahib Singhਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕੇਡਾ ਵੱਡਾ ਹੈ।ਪਦ ਅਰਥ ਜੇਵਡੁ = ਜੇਡਾ ਵੱਡਾ। ਜਾਣੈ = ਜਾਣਦਾ ਹੈ। ਆਪਿ ਆਪਿ = ਕੇਵਲ ਆਪ ਹੀ (ਉਸ ਤੋਂ ਬਿਨਾਂ ਕੋਈ ਹੋਰ ਨਹੀਂ ਜਾਣਦਾ)।
SikhNet (Spanish)Uno debe ser tan grande como Él para entender Su Grandeza.
ਨਾਨਕ ਨਦਰੀ; ਕਰਮੀ ਦਾਤਿ ॥੨੪॥
naanak nadaree; karamee daat |24|
Sant Singh KhalsaO Nanak, by His Glance of Grace, He bestows His Blessings. ||24||
Manmohan SinghO Nanak! the compassionate Lord by His grace bestows gifts.
Manmohan Singh (Punjabi)ਹੇ ਨਾਨਕ! ਕ੍ਰਿਪਾਲੂ ਪ੍ਰਭੂ ਆਪਣੀ ਦਇਆ ਦੁਆਰਾ ਬਖਸ਼ੀਸ਼ਾ ਬਖਸ਼ਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! (ਨਦਰੀ) ਵਾਹਿਗੁਰੂ ਜੀਵੋਂ ਕੇ (ਕਰਮੀ) ਕਰਮਾਂਨੁਸਾਰ ਦਾਤ ਦੇਤਾ ਹੈ॥੨੪॥
Prof. Sahib Singhਹੇ ਨਾਨਕ! (ਹਰੇਕ) ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਮਿਲਦੀ ਹੈ ॥੨੪॥ਪਦ ਅਰਥ ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਹਰੀ। ਕਰਮੀ = ਕਰਮ ਨਾਲ, ਬਖ਼ਸ਼ਸ਼ ਨਾਲ। ਦਾਤਿ = ਬਖ਼ਸ਼ਸ਼ ॥੨੪॥
* ਭਾਵ: ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਉਸ ਦੀ ਪੈਦਾ ਕੀਤੀ ਰਚਨਾ ਭੀ ਬੇਅੰਤ ਹੈ। ਜਿਉਂ ਜਿਉਂ ਉਸ ਦੇ ਗੁਣਾਂ ਵਲ ਧਿਆਨ ਮਾਰੀਏ, ਉਹ ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ। ਜਗਤ ਵਿਚ ਨਾਹ ਕੋਈ ਉਸ ਪ੍ਰਭੂ ਜੇਡਾ ਵੱਡਾ ਹੈ ਹੀ, ਤੇ ਇਸ ਵਾਸਤੇ ਨਾਹ ਕੋਈ ਇਹ ਦੱਸ ਸਕਦਾ ਹੈ ਕਿ ਪ੍ਰਭੂ ਕਿਤਨਾ ਵੱਡਾ ਹੈ।੨੪।
SikhNet (Spanish)Oh, dice Nanak, sólo por Su Gracia el hombre puede elevarse tanto, y ahí se realiza la Unión con Él. (24)