ਬਹੁਤਾ ਕਰਮੁ; ਲਿਖਿਆ ਨਾ ਜਾਇ ॥
bahutaa karam; likhiaa naa jaae |
Sant Singh KhalsaHis Blessings are so abundant that there can be no written account of them.
Manmohan SinghGood many are His bounties, these cannot be recorded.
Manmohan Singh (Punjabi)ਘਨੇਰੀਆਂ ਹਨ ਉਸ ਦੀਆਂ ਬਖਸ਼ਿਸ਼ਾਂ ਇਹ ਲਿਖੀਆਂ ਨਹੀਂ ਜਾ ਸਕਦੀਆਂ।
Fareedkot Teekaਹਰੀ ਦਾ (ਕਰਮੁ) ਕਰਤਬੁ ਬਹੁਤੁ ਹੈ, ਇਸੀ ਤੇ ਲਿਖਾ ਨਹੀਂ ਜਾਤਾ ਹੈ॥
Prof. Sahib Singhਅਕਾਲ ਪੁਰਖ ਦੀ ਬਖ਼ਸ਼ਸ਼ ਏਡੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ।ਪਦ ਅਰਥ ਕਰਮੁ = ਬਖ਼ਸ਼ਸ਼।
SikhNet (Spanish)Sus Bendiciones son tan abundantes que la descripción de Su Maravillosa Misericordia es imposible de lograr.
ਵਡਾ ਦਾਤਾ; ਤਿਲੁ ਨ ਤਮਾਇ ॥
vaddaa daataa; til na tamaae |
Sant Singh KhalsaThe Great Giver does not hold back anything.
Manmohan SinghHe is the great Giver and has not even an iota of avarice.
Manmohan Singh (Punjabi)ਉਹ ਭਾਰਾ ਦਾਤਾਰ ਹੈ ਅਤੇ ਉਸਨੂੰ ਭੋਰਾ ਭੀ ਤਮ੍ਹਾ ਨਹੀਂ।
Fareedkot Teekaਵਹੁ ਅਕਾਲ ਪੁਰਖ (ਵਡਾ) ਦਾਤਾ ਹੈ, ਔਰ ਤਿਲ ਮਾਤ੍ਰ ਭੀ (ਤਮਾਇ) ਇਛਾ ਨਹੀਂ ਰਖਤਾ॥
Prof. Sahib Singhਉਹ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਭੀ ਲਾਲਚ ਨਹੀਂ।ਪਦ ਅਰਥ ਤਿਲੁ = ਤਿਲ ਜਿਤਨੀ ਭੀ। ਤਮਾਇ = ਲਾਲਚ, ਤ੍ਰਿਸ਼ਨਾ। ਦਾਤਾ = ਦਾਤਾਂ ਦੇਣ ਵਾਲਾ।
SikhNet (Spanish)Él, el Dador da todo; para Él no guarda nada.
ਕੇਤੇ ਮੰਗਹਿ; ਜੋਧ ਅਪਾਰ ॥
kete mangeh; jodh apaar |
Sant Singh KhalsaThere are so many great, heroic warriors begging at the Door of the Infinite Lord.
Manmohan SinghThe multitudes of warriors beg from the Infinite Lord.
Manmohan Singh (Punjabi)ਸੂਰਮਿਆਂ ਦੇ ਸਮੂਦਾਇ ਬੇ-ਅੰਤ ਸਾਹਿਬ ਦੇ ਦਰ ਤੇ ਖੈਰ ਮੰਗਦੇ ਹਨ।
Fareedkot Teekaਕਿਤਨੇ ਹੀ ਸਕਾਮੀ ਪ੍ਰਭੂ ਸੇ (ਜੋਧ) ਸੂਰਮਤਤਾ ਅਪਾਰ ਮਾਂਗਤੇ ਹੈਂ, ਕਿ ਮੇਰੀ ਰਣ ਮੈਂ ਕਬੀ ਹਾਰ ਨ ਹੋਵੈ॥
Prof. Sahib Singhਬੇਅੰਤ ਸੂਰਮੇ (ਅਕਾਲ ਪੁਰਖ ਦੇ ਦਰ 'ਤੇ) ਮੰਗ ਰਹੇ ਹਨ,ਪਦ ਅਰਥ ਕੇਤੇ = ਕਈ। ਜੋਧ ਅਪਾਰ = ਅਪਾਰ ਜੋਧੇ, ਅਨਗਿਣਤ ਸੂਰਮੇ। ਮੰਗਹਿ = ਮੰਗਦੇ ਹਨ।
SikhNet (Spanish)Muchos son los guerreros que tocan a Su Puerta; imposibles de contar los que se acercan a Él.
ਕੇਤਿਆ ਗਣਤ; ਨਹੀ ਵੀਚਾਰੁ ॥
ketiaa ganat; nahee veechaar |
Sant Singh KhalsaSo many contemplate and dwell upon Him, that they cannot be counted.
Manmohan SinghGood many beyond reckoning, ponder over Him.
Manmohan Singh (Punjabi)ਘਣੇ ਹੀ ਗਿਣਤੀ ਤੋਂ ਬਾਹਰ ਉਸਨੂੰ ਸੋਚਦੇ ਸਮਝਦੇ ਹਨ।
Fareedkot Teekaਔਰ ਕਿਤਨੇ ਨਿਸਕਾਮੀ ਜਿਸ ਬ੍ਰਹਮ ਵੀਚਾਰ ਕੀ ਗਿਨਤੀ ਨਹੀਂ ਹੈ, ਵਹੁ ਬ੍ਰਹਮ ਵੀਚਾਰੁ ਮਾਂਗਤੇ ਹੈਂ।
Prof. Sahib Singhਅਤੇ (ਮੰਗਣ ਵਾਲੇ) ਕਈ ਹੋਰ ਅਜਿਹੇ ਹਨ, ਜਿਨ੍ਹਾਂ ਦੀ ਗਿਣਤੀ 'ਤੇ ਵਿਚਾਰ ਨਹੀਂ ਹੋ ਸਕਦੀ।ਪਦ ਅਰਥ ਗਣਤ = ਗਿਣਤੀ। ਕੇਤਿਆ = ਕਈਆਂ ਦੀ। ਵੇਕਾਰ = ਵਿਕਾਰਾਂ ਵਿਚ।
SikhNet (Spanish)Muchos contemplan y se detienen en Él, para que no puedan ser contados.
ਕੇਤੇ; ਖਪਿ ਤੁਟਹਿ ਵੇਕਾਰ ॥
kete; khap tutteh vekaar |
Sant Singh KhalsaSo many waste away to death engaged in corruption.
Manmohan SinghMany pine away to extinction in wickedness.
Manmohan Singh (Punjabi)ਬਹੁਤੇ ਵੈਲ ਅੰਦਰ ਖੁਰ ਕੇ ਖਤਮ ਹੋ ਜਾਂਦੇ ਹਨ।
Fareedkot Teekaਕੇਤੇ ਵਿਖੇ ਵਿਕਾਰੋਂ ਮੇ ਖਪ ਖਪ ਕਰ ਕੇ ਪਰਮੇਸ੍ਵਰ ਸੇ ਟੂਟ ਜਾਤੇ ਹੈਂ, ਭਾਵ ਬਿਮੁਖ ਹੀ ਰਹਤੇ ਹੈਂ॥
Prof. Sahib Singhਕਈ ਜੀਵ (ਉਸ ਦੀਆਂ ਦਾਤਾਂ ਵਰਤ ਕੇ) ਵਿਕਾਰਾਂ ਵਿਚ (ਹੀ) ਖਪ ਖਪ ਕੇ ਨਾਸ ਹੁੰਦੇ ਹਨ।ਪਦ ਅਰਥ ਖਪਿ ਤੁਟਹਿ = ਖਪ ਖਪ ਕੇ ਨਾਸ ਹੁੰਦੇ ਹਨ।
SikhNet (Spanish)Tantos residuos hasta la muerte comprometidos con la corrupción.
ਕੇਤੇ; ਲੈ ਲੈ ਮੁਕਰੁ ਪਾਹਿ ॥
kete; lai lai mukar paeh |
Sant Singh KhalsaSo many take and take again, and then deny receiving.
Manmohan SinghSome continually take gifts and yet deny them.
Manmohan Singh (Punjabi)ਕਈ ਲਗਾਤਾਰ ਦਾਤਾਂ ਲੈਂਦੇ ਹਨ ਅਤੇ ਤਾਂ ਭੀ ਉਨ੍ਹਾਂ ਤੋਂ ਮਨੁਕਰ ਹੋ ਜਾਂਦੇ ਹਨ।
Fareedkot Teekaਕਿਤਨੇ ਮੂਰਖ ਪ੍ਰਭੂ ਕੀ ਦਾਤ ਕੋ ਲੇ ਲੇ ਕਰ ਕੇ ਮੁਕਰ ਪੜਤੇ ਹੈਂ, ਭਾਵ ਤਿਸ ਦਾਤੇ ਨੂੰ ਭੁਲਾਇ ਦੇਤੇ ਹੈਂ॥
Prof. Sahib Singhਬੇਅੰਤ ਜੀਵ (ਅਕਾਲ ਪੁਰਖ ਦੇ ਦਰ ਤੋਂ ਪਦਾਰਥ) ਪਰਾਪਤ ਕਰ ਕੇ ਮੁਕਰ ਪੈਂਦੇ ਹਨ (ਭਾਵ, ਕਦੇ ਸ਼ੁਕਰ ਵਿਚ ਆ ਕੇ ਇਹ ਨਹੀ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ)।ਪਦ ਅਰਥ ਕੇਤੇ = ਬੇਅੰਤ ਜੀਵ। ਮੁਕਰੁ ਪਾਹਿ = ਮੁਕਰ ਪੈਂਦੇ ਹਨ।
SikhNet (Spanish)Muchos reciben Su Favor, y gozando de éste se olvidan de su Creador.
ਕੇਤੇ ਮੂਰਖ; ਖਾਹੀ ਖਾਹਿ ॥
kete moorakh; khaahee khaeh |
Sant Singh KhalsaSo many foolish consumers keep on consuming.
Manmohan SinghMany foolish devourers continue devouring.
Manmohan Singh (Punjabi)ਕਈ ਬੇ-ਸਮਝ ਖਾਣ ਵਾਲੇ ਖਾਈ ਹੀ ਜਾਂਦੇ ਹਨ।
Fareedkot Teekaਕਿਤਨੇ ਮੂਰਖ (ਖਾਹੀ) ਪਦਾਰਥੋਂ ਕਾ ਖਾਨਾ ਹੀ ਖਾਨਾ ਕਰਤੇ ਹੈਂ, ਭਾਵ ਤ੍ਰਿਪਤਿ ਨਹੀਂ ਹੋਤੇ।
Prof. Sahib Singhਅਨੇਕਾਂ ਮੂਰਖ (ਪਦਾਰਥ ਲੈ ਕੇ) ਖਾਹੀ ਹੀ ਜਾਂਦੇ ਹਨ (ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ)।ਪਦ ਅਰਥ ਖਾਹਿ ਖਾਹਿ = ਖਾਂਦੇ ਹਨ, ਖਾਹੀ ਜਾਂਦੇ ਹਨ। ❀ ਨੋਟ: 'ਤੂੰ ਦੇਖਹਿ ਹਉ ਮੁਕਰਿ ਪਾਉ। 'ਸਭੁ ਕਿਛੁ ਸੁਣਦਾ ਵੇਖਦਾ, ਕਿਉ ਮੁਕਰਿ ਪਇਆ ਜਾਇ।' ਇਹਨਾਂ ਦੋਹਾਂ ਤੁਕਾਂ ਵਿਚ ਲਫ਼ਜ਼ 'ਮੁਕਰਿ' ਹੈ, ਪਰ ਉਪਰਲੀ ਤੁਕ ਵਿਚ 'ਮੁਕਰੁ' ਹੈ। ਦੋਹਾਂ ਦਾ ਅਰਥ ਇਕੋ ਹੀ ਹੈ। 'ਮੁਕਰਿ' ਵਿਆਕਰਨ ਅਨੁਸਾਰ ਠੀਕ ਢੁਕਦਾ ਹੈ। ਇਸ ਲਫ਼ਜ਼ ਸੰਬੰਧੀ ਅਜੇ ਹੋਰ ਵਧੀਕ ਖੋਜ ਦੀ ਲੋੜ ਹੈ।
SikhNet (Spanish)Tantos consumidores tontos se dedican a consumir.
ਕੇਤਿਆ; ਦੂਖ ਭੂਖ ਸਦ ਮਾਰ ॥
ketiaa; dookh bhookh sad maar |
Sant Singh KhalsaSo many endure distress, deprivation and constant abuse.
Manmohan SinghGood many endure distress hunger and perpetual chastisement.
Manmohan Singh (Punjabi)ਘਣੇ ਹੀ ਤਕਲੀਫ ਫਾਕਾ-ਕਸ਼ੀ ਅਤੇ ਹਮੇਸ਼ਾਂ ਦੀ ਕੁਟਫਾਟ ਸਹਾਰਦੇ ਹਨ।
Fareedkot Teekaਕਿਤਨ੍ਯੋਂ ਕੋ ਭੂਖ ਕੇ ਦੁਖ ਕੀ ਸਦਾ ਹੀ ਮਾਰ ਰਹਤੀ ਹੈ, ਅਰਥਾਤ ਸਰਬਦਾ ਦੁਖੀ ਰਹਿਤੇ ਹੈਂ॥
Prof. Sahib Singhਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਅਤੇ ਭੁਖ (ਹੀ ਭਾਗਾਂ ਵਿਚ ਲਿਖੇ ਹਨ)।ਪਦ ਅਰਥ ਕੇਤਿਆ = ਕਈ ਜੀਵਾਂ ਨੂੰ। ਦੂਖ = ਕਈ ਦੁੱਖ ਕਲੇਸ਼। ਭੂਖ = ਭੂੱਖ (ਭਾਵ, ਖਾਣ ਨੂੰ ਭੀ ਨਹੀਂ ਮਿਲਦਾ)। ਸਦ = ਸਦਾ।
SikhNet (Spanish)Muchos son los que sufren tensión y privación y constante abuso;
ਏਹਿ ਭਿ ਦਾਤਿ ਤੇਰੀ; ਦਾਤਾਰ ॥
ehi bhi daat teree; daataar |
Sant Singh KhalsaEven these are Your Gifts, O Great Giver!
Manmohan SinghEven these are Thine gifts, O Bestower!
Manmohan Singh (Punjabi)ਇਹ ਭੀ ਤੇਰੀਆਂ ਬਖਸ਼ੀਸ਼ਾਂ ਹਨ, ਹੇ ਦਾਤੇ!
Fareedkot Teekaਤਾਂ ਤੇ ਐਸੇ ਕਲੇਸ਼ ਦੀ ਨਿਵਿਰਤੀ ਵਾਸਤੇ ਐਸੇ ਬੇਨਤੀ ਕਰੀਏ: ਹੇ (ਦਾਤਾਰ) ਏ ਭੀ ਤੇਰੀ ਦਾਤ ਹੈ, ਭਾਵ ਦੁਖ ਮੈ ਭੀ ਹੁਕਮ ਹੀ ਮੰਨੀਏ॥
Prof. Sahib Singh(ਪਰ) ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖ਼ਸ਼ਸ਼ ਹੀ ਹੈ (ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ)।ਪਦ ਅਰਥ ਦਾਤਿ = ਬਖ਼ਸ਼ਸ਼। ਦਾਤਾਰ = ਹੇ ਦੇਣਹਾਰ ਅਕਾਲ ਪੁਰਖ!
SikhNet (Spanish)aun estas también son Tus Bendiciones, oh Ser Bondadoso.
ਬੰਦਿ ਖਲਾਸੀ; ਭਾਣੈ ਹੋਇ ॥
band khalaasee; bhaanai hoe |
Sant Singh KhalsaLiberation from bondage comes only by Your Will.
Manmohan SinghLiberation from bondage is effected by God's will.
Manmohan Singh (Punjabi)ਕੈਦ ਤੋਂ ਰਿਹਾਈ ਹਰੀ ਦੇ ਹੁਕਮ ਨਾਲ ਹੁੰਦੀ ਹੈ।
Fareedkot Teeka(ਬੰਦ) ਕੈਦ ਹੋਨਾ ਔਰ ਚੌਰਾਸੀ ਸੇ (ਖਲਾਸੀ) ਮੁਕਤਿ ਹੋਣਾ, ਏਹਿ ਸਭ ਅਕਾਲ ਪੁਰਖ ਕੇ (ਭਾਣੈ) ਹੁਕਮ ਮੇ ਹੋਤਾ ਹੈ॥
Prof. Sahib Singhਤੇ (ਮਾਇਆ ਦੇ ਮੋਹ ਰੂਪ) ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ ਹੀ ਹੁੰਦਾ ਹੈ।ਪਦ ਅਰਥ ਬੰਦਿ = ਬੰਦੀ ਤੋਂ, ਮਾਇਆ ਦੇ ਮੋਹ ਤੋਂ। ਖਲਾਸੀ = ਮੁਕਤੀ, ਛੁਟਕਾਰਾ। ਭਾਣੈ = ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ। ਹੋਇ = ਹੁੰਦਾ ਹੈ।
SikhNet (Spanish)Es por Tu Voluntad que las amarras son cortadas para que el hombre sea liberado.
ਹੋਰੁ; ਆਖਿ ਨ ਸਕੈ ਕੋਇ ॥
hor; aakh na sakai koe |
Sant Singh KhalsaNo one else has any say in this.
Manmohan SinghNo one else has any say in it.
Manmohan Singh (Punjabi)ਹੋਰਸ ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ।
Fareedkot Teekaਏਹਿ ਕੋਈ ਨਹੀਂ ਕਹਿ ਸਕਤਾ ਕਿ ਇਉਂ ਕਿਉਂ ਕੀਆ, ਐਸਾ ਕਰਨਾ ਥਾ॥
Prof. Sahib Singhਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ (ਭਾਵ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ)।ਪਦ ਅਰਥ ਹੋਰੁ = ਭਾਣੇ ਦੇ ਉਲਟ ਕੋਈ ਹੋਰ ਤਰੀਕਾ। ਕੋਇ = ਕੋਈ ਮਨੁੱਖ।
SikhNet (Spanish)Tus Maneras son conocidas solamente por Ti
ਜੇ ਕੋ ਖਾਇਕੁ; ਆਖਣਿ ਪਾਇ ॥
je ko khaaeik; aakhan paae |
Sant Singh KhalsaIf some fool should presume to say that he does,
Manmohan SinghIf any fool dare intervene
Manmohan Singh (Punjabi)ਜੇਕਰ ਕੋਈ ਮੂਰਖ ਦਖਲ ਦੇਣ ਦਾ ਹੀਆ ਕਰੇ,
Fareedkot Teekaਜੇ ਕੋਈ (ਖਾਇਕੁ) ਮੂਰਖ ਉਸ ਕੇ ਅੰਤ ਕੋ (ਆਖਣਿ ਪਾਇ) ਕਹਨੇ ਲਗੇ॥
Prof. Sahib Singh(ਪਰ) ਜੇ ਕੋਈ ਮੂਰਖ (ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ,ਪਦ ਅਰਥ ਖਾਇਕੁ = ਕੱਚਾ ਮਨੁੱਖ, ਮੂਰਖ। ਆਖਣਿ ਪਾਇ = ਆਖਣ ਦਾ ਜਤਨ ਕਰੇ, (ਭਾਵ, ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ।
SikhNet (Spanish)y si el hombre osara decir que las entiende,
ਓਹੁ ਜਾਣੈ; ਜੇਤੀਆ ਮੁਹਿ ਖਾਇ ॥
ohu jaanai; jeteea muhi khaae |
Sant Singh Khalsahe shall learn, and feel the effects of his folly.
Manmohan Singhhe shall know how many lashes he receives on his face.
Manmohan Singh (Punjabi)ਉਹੀ ਜਾਣੇਗਾ ਕਿ ਉਸ ਦੇ ਮੂੰਹ ਉਤੇ ਕਿੰਨੀਆਂ ਕੁ ਸੱਟਾਂ ਪੈਦੀਆਂ ਹਨ।
Fareedkot Teekaਓਹੀ ਜਾਨੇਗਾ ਜਿਤਨੀਆਂ ਪ੍ਰਲੋਕ ਮੈ ਜਮਦੂਤੋਂ ਸੇ ਮੁਹ ਪਰ ਸੱਟਾਂ ਖਾਵੇਗਾ, ਜਥਾ (ਥਾਉ ਨਾਹੀ ਖਾਇਕਾ)। ਤਾਤਪਰਯੁ ਏਹ ਹੈ, ਕਿ ਵੇਦ ਸ਼ਾਸਤ੍ਰ ਗੁਰਵਾਕੋਂ ਸੇ ਵਿਰੁਧ ਕਹਨੇ ਵਾਲ੍ਯੋਂ ਕੋ ਧਰਮੁ ਰਾਇ ਕੀ ਸਜਾਇ ਅਵੱਸ ਹੋਤੀ ਹੈ॥
Prof. Sahib Singhਤਾਂ ਉਹੀ ਜਾਣਦਾ ਹੈ ਜਿਤਨੀਆਂ ਚੋਟਾਂ ਉਹ (ਇਸ ਮੂਰਖਤਾ ਦੇ ਕਾਰਨ) ਆਪਣੇ ਮੂੰਹ ਉੱਤੇ ਖਾਂਦਾ ਹੈ (ਭਾਵ, 'ਕੂੜ' ਤੋਂ ਬਚਣ ਲਈ ਇਕੋ ਹੀ ਤਰੀਕਾ ਹੈ ਕਿ ਮਨੁੱਖ ਰਜ਼ਾ ਵਿਚ ਤੁਰੇ। ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ 'ਕੂੜ' ਤੋਂ ਬਚਣ ਦੇ ਥਾਂ ਸਗੋਂ ਵਧੀਕ ਦੁਖੀ ਹੁੰਦਾ ਹੈ)।ਪਦ ਅਰਥ ਓਹੁ = ਉਹ ਮੂਰਖ ਹੀ। ਜੇਤੀਆ = ਜਿਤਨੀਆਂ (ਚੋਟਾਂ)। ਮੁਹਿ = ਮੂੰਹ ਉੱਤੇ। ਖਾਇ = ਖਾਂਦਾ ਹੈ।
SikhNet (Spanish)seguramente después tendría que reconocer su tontería.
ਆਪੇ ਜਾਣੈ; ਆਪੇ ਦੇਇ ॥
aape jaanai; aape dee |
Sant Singh KhalsaHe Himself knows, He Himself gives.
Manmohan SinghThe Lord Himself knows everything and Himself gives.
Manmohan Singh (Punjabi)ਸਾਈਂ ਸਾਰਾ ਕੁਛ ਖੁਦ ਜਾਣਦਾ ਹੈ ਤੇ ਖੁਦ ਹੀ ਦਿੰਦਾ ਹੈ।
Fareedkot Teekaਪ੍ਰਭੁ ਆਪ ਹੀ ਜੀਵੋਂ ਕੀ ਬਿਵਸਥਾ ਜਾਨਤਾ ਹੈ, ਔਰੁ ਆਪ ਹੀ ਖਾਨ ਪਾਨ ਪਹਿਰਾਨ ਮਕਾਨਾਦਿ ਸਭ ਸਾਮਾਨੁ ਦੇਤਾ ਹੈ॥
Prof. Sahib Singh'ਅਕਾਲ ਪੁਰਖ ਆਪ ਹੀ (ਜੀਵਾਂ ਦੀਆਂ ਲੋੜਾਂ) ਜਾਣਦਾ ਹੈ ਤੇ ਆਪ ਹੀ (ਦਾਤਾਂ) ਦੇਂਦਾ ਹੈ',ਪਦ ਅਰਥ ਦੇਇ = ਦੇਂਦਾ ਹੈ।
SikhNet (Spanish)Él Mismo conoce y Él Mismo da.
ਆਖਹਿ; ਸਿ ਭਿ ਕੇਈ ਕੇਇ ॥
aakheh; si bhi keee kee |
Sant Singh KhalsaFew, very few are those who acknowledge this.
Manmohan SinghAgain few are those who acknowledge God's gifts.
Manmohan Singh (Punjabi)ਪੁਨਾਂ, ਵਿਰਲੇ ਹਨ ਉਹ ਜੋ ਰੱਬ ਦੀਆਂ ਦਾਤਾਂ ਨੂੰ ਮੰਨਦੇ ਹਨ।
Fareedkot Teekaਕੋਈ ਕੋਈ ਐਸੇ ਭੀ ਹੈਂ, ਜੋ ਏਹਿ ਕਹਤੇ ਹੈਂ, ਅਰੁ ਏਹੀ ਤਿਨ ਕੇ ਨਿਸਚੇ ਹੈਂ॥
Prof. Sahib Singhਅਨੇਕਾਂ ਮਨੁੱਖ ਇਹ ਗੱਲ ਭੀ ਆਖਦੇ ਹਨ। (ਸਾਰੇ ਨ-ਸ਼ੁਕਰੇ ਹੀ ਨਹੀਂ ਹਨ)ਪਦ ਅਰਥ ਆਖਹਿ = ਆਖਦੇ ਹਨ। ਸਿ ਭਿ = ਇਹ ਗੱਲ ਭੀ। ਕੇਈ ਕੇਇ = ਕਈ ਮਨੁੱਖ।
SikhNet (Spanish)Pero pocos, muy pocos son los que saben esto.
ਜਿਸ ਨੋ ਬਖਸੇ; ਸਿਫਤਿ ਸਾਲਾਹ ॥
jis no bakhase; sifat saalaah |
Sant Singh KhalsaOne who is blessed to sing the Praises of the Lord,
Manmohan SinghAnyone whom the Lord grants wisdom to praise and eulogize Him,
Manmohan Singh (Punjabi)ਜਿਸ ਨੂੰ ਸਾਹਿਬ ਆਪਣੀ ਕੀਰਤੀ ਅਤੇ ਸ਼ਲਾਘਾ ਕਰਨੀ ਪਰਦਾਨ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! ਜਿਸ ਕੋ (ਸਿਫਤਿ) ਅਕਾਲ ਪੁਰਖੁ ਅਪਨੀ (ਸਾਲਾਹਿ) ਉਸਤੁਤੀ ਕਰਨੀ ਬਖਸ਼ਤਾ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤ-ਸਾਲਾਹ ਬਖਸ਼ਦਾ ਹੈ,ਪਦ ਅਰਥ ਜਿਸ ਨੋ = ਜਿਸ ਮਨੁੱਖ ਨੂੰ।
SikhNet (Spanish)Oh, dice Nanak, aquél a quien Dios ha otorgado el Don de Alabarlo,
ਨਾਨਕ; ਪਾਤਿਸਾਹੀ ਪਾਤਿਸਾਹੁ ॥੨੫॥
naanak; paatisaahee paatisaahu |25|
Sant Singh KhalsaO Nanak, is the king of kings. ||25||
Manmohan SinghO Nanak! he is the (spiritual) king of kings.
Manmohan Singh (Punjabi)ਹੇ ਨਾਨਕ! ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ।
Fareedkot Teekaਸੋ ਉਸਤੁਤਿ ਕਰਨੇ ਹਾਰਾ ਗੁਰਮੁਖ ਪਾਤਸ਼ਾਹੋਂ ਕਾ ਪਾਤਸ਼ਾਹੁ ਹੈ। ਜਥਾ: "ਬ੍ਰਹਮ ਗਿਆਨੀ ਆਪਿ ਪਰਮੇਸਰੁ॥"☬ਇਹਾਂ 'ਪਾਤਿਸਾਹੀ' ਸਬਦੁ ਹੈ, ਔਰ ਉੱਚਾਰਨ ਸੇ ਪਾਤਿਸ਼ਾਹੀਂ ਬਿੰਦੀ ਸੰਜੁਗਤ ਹੈ। ਤਹਾਂ ਐਸੇ ਜਾਨਨਾ ਕਿ ਜਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਬਾਧੀ ਹੈ ਤਬ ਸਿੱਖੋਂ ਨੇ ਅਰਦਾਸ ਕਰੀ ਕਿ ਹੇ ਦੀਨ ਦਇਆਲ ਜੀ, ਆਪਨੇ ਅਧਿਕ ਔਰ ਬਿੰਦੀ ਸਬਦੋਂ ਮੇਂ ਕਹੀਂ ਨਹੀਂ ਲਗਾਈ ਹੈ। ਤਬ ਸ੍ਰੀ ਮੁਖ ਬਚਨੁ ਹੂਆ ਕਿ ਮੇਰੇ ਸਿਖ ਉਚਿਤ ਜਾਨ ਕਰ ਉਚਾਰਣ ਕਰ ਲੇਵੇਂਗੇ॥੨੫॥☬ਅਬ ਤਿਨ ਸੰਤੋਂ ਕੀ ਮਹਿਮਾ ਕਹਤੇ ਹੈਂ:
Prof. Sahib Singhਉਹ ਪਾਤਸ਼ਾਹਾਂ ਦਾ ਪਾਤਸ਼ਾਹ (ਬਣ ਜਾਂਦਾ) ਹੈ (ਸਿਫ਼ਤ-ਸਾਲਾਹ ਹੀ ਸਭ ਤੋਂ ਉੱਚੀ ਦਾਤ ਹੈ) ॥੨੫॥ਪਦ ਅਰਥ ਨਾਨਕ = ਹੇ ਨਾਨਕ! ਪਾਤਿਸਾਹੀ ਪਾਤਿਸਾਹੁ = ਪਾਤਿਸ਼ਾਹਾਂ ਦੇ ਪਾਤਿਸ਼ਾਹ ॥੨੫॥
* ਭਾਵ: ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ ਦੱਸਣੀ ਤਾਂ ਕਿਤੇ ਰਹੀ, ਉਸ ਦੀ ਬਖ਼ਸ਼ਸ਼ ਹੀ ਇਤਨੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ। ਜਗਤ ਵਿਚ ਜੋ ਵੱਡੇ ਵੱਡੇ ਦਿੱਸਦੇ ਹਨ, ਇਹ ਸਭ ਉਸ ਪ੍ਰਭੂ ਦੇ ਦਰ 'ਤੇ ਹੀ ਮੰਗਦੇ ਹਨ। ਉਹ ਤਾਂ ਸਗੋਂ ਇਤਨਾ ਵੱਡਾ ਹੈ ਕਿ ਜੀਵਾਂ ਦੇ ਮੰਗਣ ਤੋ ਬਿਨਾਂ ਇਹਨਾਂ ਦੀਆਂ ਲੋੜਾਂ ਜਾਣ ਕੇ ਆਪਣੇ ਆਪ ਹੀ ਦਾਤਾਂ ਦੇਈ ਜਾਂਦਾ ਹੈ। ਪਰ ਜੀਵ ਦੀ ਮੂਰਖਤਾ ਵੇਖੋ! ਦਾਤਾਂ ਵਰਤਦਾ ਵਰਤਦਾ ਦਾਤਾਰ ਨੂੰ ਵਿਸਾਰ ਕੇ ਵਿਕਾਰਾਂ ਵਿਚ ਪੈ ਜਾਂਦਾ ਹੈ ਤੇ ਕਈ ਦੁੱਖ-ਕਲੇਸ਼ ਸਹੇੜ ਲੈਂਦਾ ਹੈ। ਇਹ ਦੁੱਖ-ਕਲੇਸ਼ ਭੀ ਪ੍ਰਭੂ ਦੀ ਦਾਤ ਹੈ, ਕਿਉਂਕਿ ਇਹਨਾਂ ਦੁੱਖਾਂ-ਕਲੇਸ਼ਾਂ ਦੇ ਕਾਰਣ ਹੀ ਮਨੁੱਖ ਨੂੰ ਮੁੜ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ ਤੇ ਇਹ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ। ਇਹ ਸਿਫ਼ਤਿ-ਸਾਲਾਹ ਸਭ ਤੋਂ ਉੱਚੀ ਦਾਤ ਹੈ।੨੫।
SikhNet (Spanish)es rey entre los reyes. (25)