ੴ

ਸਿੱਖਬਾਣੀ · SikhBani

Ang 5

Sri Guru Granth Sahib · Jap · 6 shabads, 58 lines
Translations
Shabad Guru Nanak Dev Ji Jap continued from Ang 4

ਨਾਨਕ. ਆਖਣਿ ਸਭੁ ਕੋ ਆਖੈ; ਇਕ ਦੂ ਇਕੁ, ਸਿਆਣਾ ॥

naanak. aakhan sabh ko aakhai; ik doo ik, siaanaa |

Sant Singh KhalsaO Nanak, everyone speaks of Him, each one wiser than the rest.
Manmohan SinghNanak! All describe Thy discourse and each is wiser then the other.
Manmohan Singh (Punjabi)ਨਾਨਕ! ਸਾਰੇ ਤੇਰੀ ਕਥਾ ਵਰਨਣ ਕਰਦੇ ਹਨ ਤੇ ਇਕ ਨਾਲੋ ਇਕ ਵਧੇਰੇ ਅਕਲਮੰਦ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! (ਆਖਣਿ) ਅਖ੍ਯਾਨ ਅਰਥਾਤ ਕਥਾ ਪ੍ਰਸੰਗ ਕਰਨੇ ਕੋ ਸਭ ਏਕ ਸੇ ਏਕ ਵਡਾ ਬਣ ਕਰ ਕਹਿਤਾ ਹੈ, ਪ੍ਰੰਤੂ ਅੰਤੁ ਕੋਈ ਨਹੀਂ ਪਾਵਤਾ ਹੈ ॥
Prof. Sahib Singhਹੇ ਨਾਨਕ! ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ (ਅਕਾਲ ਪੁਰਖ ਦੀ ਵਡਿਆਈ) ਦੱਸਣ ਦਾ ਜਤਨ ਕਰਦਾ ਹੈ, (ਪਰ ਦੱਸ ਨਹੀਂ ਸਕਦਾ)।

ਪਦ ਅਰਥ ਸਭੁ ਕੋ = ਹਰੇਕ ਜੀਵ। ਆਖਣਿ ਆਖੈ = ਆਖਣ ਨੂੰ ਤਾਂ ਆਖਦਾ ਹੈ, ਆਖਣ ਦਾ ਜਤਨ ਕਰਦਾ ਹੈ। ਇਕ ਦੂ ਇਕੁ ਸਿਆਣਾ = ਇਕ ਦੂਜੇ ਤੋਂ ਸਿਆਣਾ ਬਣ ਬਣ ਕੇ, ਇਕ ਜਣਾ ਆਪਣੇ ਆਪ ਨੂੰ ਦੂਜੇ ਤੋਂ ਸਿਆਣਾ ਸਮਝ ਕੇ। ਦੂ = ਤੋਂ।

SikhNet (Spanish)Sin embargo, todos dicen que saben, cada uno más sabio que los demás.

ਵਡਾ ਸਾਹਿਬੁ, ਵਡੀ ਨਾਈ; ਕੀਤਾ ਜਾ ਕਾ ਹੋਵੈ ॥

vaddaa saahib, vaddee naaee; keetaa jaa kaa hovai |

Sant Singh KhalsaGreat is the Master, Great is His Name. Whatever happens is according to His Will.
Manmohan SinghGreat is the Master and great His Name and what he does, comes to pass.
Manmohan Singh (Punjabi)ਵਿਸ਼ਾਲ ਹੈ ਮਾਲਕ ਤੇ ਵਿਸ਼ਾਲ ਉਸ ਦਾ ਨਾਮ ਅਤੇ ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ।
Fareedkot Teekaਤਾਂ ਤੇ ਏਹੀ ਜਾਨੋ ਜੈਸਾ ਵਡਾ ਸਾਹਿਬੁ ਹੈ, ਤੈਸੀ ਵਡੀ ਉਸ ਕੀ (ਨਾਈ) ਵਡਾਈ ਹੈ, ਕ੍ਯੋਂਕਿ ਜਿਸ ਕਾ ਕੀਆ ਹੋ ਸਕਤਾ ਹੈ, ਭਾਵ ਸੱਤ ਸੰਕਲਪ ਹੈ॥
Prof. Sahib Singhਅਕਾਲ ਪੁਰਖ (ਸਭ ਤੋਂ) ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ।

ਪਦ ਅਰਥ ਸਾਹਿਬੁ = ਮਾਲਕ, ਅਕਾਲ ਪੁਰਖ। ਨਾਈ = ਵਡਿਆਈ। ਜਾ ਕਾ = ਜਿਸ (ਅਕਾਲ ਪੁਰਖ) ਦਾ। ਕੀਤਾ ਜਾ ਕਾ ਹੋਵੈ = ਜਿਸ ਹਰੀ ਦਾ ਸਭ ਕੁਝ ਕੀਤਾ ਹੁੰਦਾ ਹੈ।

SikhNet (Spanish)Grande es el Maestro, grande es Su Nombre, todo lo que existe viene de Él.

ਨਾਨਕ. ਜੇ ਕੋ ਆਪੌ ਜਾਣੈ; ਅਗੈ ਗਇਆ ਨ ਸੋਹੈ ॥੨੧॥

naanak. je ko aapau jaanai; agai geaa na sohai |21|

Sant Singh KhalsaO Nanak, one who claims to know everything shall not be decorated in the world hereafter. ||21||
Manmohan SinghNanak! if someone deems himself potent to do, He shall not look adorned on his arrival in the world hereafter.
Manmohan Singh (Punjabi)ਨਾਨਕ! ਜੇਕਰ ਕੋਈ ਜਾਣਾ ਆਪਣੇ ਆਪ ਨੂੰ ਕਰਣ-ਯੋਗ ਮੰਨ ਲਵੇ, ਅਗਲੇ ਲੋਕ ਵਿੱਚ ਪੁੱਜਣ ਤੇ ਉਹ ਸੁਭਾਇਮਾਨ ਨਹੀਂ ਲੱਗੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਕੋਈ (ਆਪੌ ਜਾਣੈ) ਅਪਣੇ ਕੋ ਜਾਨਤਾ ਹੈ, ਅਰਥਾਤ ਏਹੁ ਸਮਝਤਾ ਹੈ ਕਿ ਮੈਂ ਕਹਿ ਸਕਤਾ ਹੂੰ, ਵਾ ਸਭ ਕਾਮ ਕਰ ਸਕਤਾ ਹੂੰ, ਐਸਾ ਹੰਕਾਰੀ ਆਗੇ ਪ੍ਰਲੋਕ ਮੈਂ ਜਾਇ ਕਰ ਸੋਭਾ ਨਹੀਂ ਪਾਵਤਾ। ਭਾਵ ਏਹੁ ਕਿ ਨੀਰ ਗਤਿ ਕੋ ਪਾਵਤਾ ਹੈ॥੨੧॥☬ਪ੍ਰਸ਼ਨ: ਇਸ ਰਚਨਾ ਮੇ ਤੋ ੭ ਪਤਾਲ, ਔਰ ੭ ਅਕਾਸ, ਐਸਾ ਨਿਜਮੁ ਕੀਆ ਹੈ। ਫਿਰ ਪ੍ਰਿਥਵੀ ਕਾ ਉਣੰਜਾ ਕ੍ਰੋੜ ਜੋਜਨ, ਤਥਾ ਪਰਬਤਾਦਿਕੋਂ ਕਾ ਭੀ ਪ੍ਰਮਾਣੁ ਕੀਆ ਹੈ। ਆਪ ਕਹਤੇ ਹੋ ਕਿ ਕੋਈ ਭੀ ਨਹੀਂ ਕਹਿ ਸਕਤਾ, ਏਹਿ ਕੈਸੇ ਜਾਨਾ ਜਾਵੇ?☬ਉੱਤਰ:
Prof. Sahib Singhਹੇ ਨਾਨਕ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ (ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ) ਜਤਨ ਕਰੇ, ਉਹ ਅਕਾਲ ਪੁਰਖ ਦੇ ਦਰ 'ਤੇ ਜਾ ਕੇ ਆਦਰ ਨਹੀਂ ਪਾਂਦਾ ॥੨੧॥

ਪਦ ਅਰਥ ਜੇ ਕੋ = ਜੇ ਕੋਈ ਮਨੁੱਖ। ਆਪੌ = ਆਪਹੁ, ਆਪਣੇ ਆਪ ਤੋਂ, ਆਪਣੀ ਅਕਲ ਦੇ ਬਲ ਤੋਂ। ਨ ਸੋਹੈ = ਸੋਭਦਾ ਨਹੀਂ, ਆਦਰ ਨਹੀਂ ਪਾਂਦਾ। ਅਗੈ ਗਇਆ = ਅਕਾਲ ਪੁਰਖ ਦੇ ਦਰ 'ਤੇ ਜਾ ਕੇ ॥੨੧॥

* ਭਾਵ: ਜਿਸ ਮਨੁੱਖ ਨੇ 'ਨਾਮ' ਵਿਚ ਚਿੱਤ ਜੋੜਿਆ ਹੈ, ਜਿਸ ਨੂੰ ਸਿਮਰਨ ਦੀ ਲਗਨ ਲੱਗ ਗਈ ਹੈ, ਜਿਸ ਦੇ ਮਨ ਵਿਚ ਪ੍ਰਭੂ ਦਾ ਪਿਆਰ ਉਪਜਿਆ ਹੈ, ਉਸ ਦਾ ਆਤਮਾ ਸੁੱਧ ਪਵਿੱਤਰ ਹੋ ਜਾਂਦੀ ਹੈ। ਪਰ ਇਹ ਭਗਤੀ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ। ਬੰਦਗੀ ਦਾ ਇਹ ਸਿੱਟਾ ਨਹੀਂ ਹੋ ਸਕਦਾ ਕਿ ਮਨੁੱਖ ਇਹ ਦੱਸ ਸਕੇ ਕਿ ਜਗਤ ਕਦੋਂ ਬਣਿਆ। ਨਾਹ ਪੰਡਤ, ਨਾਹ ਕਾਜ਼ੀ, ਨਾਹ ਜੋਗੀ, ਕੋਈ ਭੀ ਇਹ ਭੇਤ ਨਹੀਂ ਪਾ ਸਕੇ। ਪਰਮਾਤਮਾ ਬੇਅੰਤ ਵੱਡਾ ਹੈ। ਉਸ ਦੀ ਵਡਿਆਈ ਭੀ ਬੇਅੰਤ ਹੈ, ਉਸ ਦੀ ਰਚਨਾ ਭੀ ਬੇਅੰਤ ਹੈ।੨੧।

SikhNet (Spanish)Oh, dice Nanak, aquél que piensa que es muy grande, será hecho muy pequeño en el Reino de Dios. (21)

Open this shabad (18 lines, Angs 4-5) →

Shabad Guru Nanak Dev Ji Jap

ਪਾਤਾਲਾ ਪਾਤਾਲ ਲਖ; ਆਗਾਸਾ ਆਗਾਸ ॥

paataalaa paataal lakh; aagaasaa aagaas |

Sant Singh KhalsaThere are nether worlds beneath nether worlds, and hundreds of thousands of heavenly worlds above.
Manmohan SinghThere are nether worlds beyond the nether worlds and lacs of skies over skies.
Manmohan Singh (Punjabi)ਪਇਆਲਾ ਦੇ ਹੇਠਾਂ ਪਇਆਲ ਹਨ ਅਤੇ ਲਖੂਖ਼ਾ (ਲਖਾਂ) ਅਸਮਾਨਾ ਉਤੇ ਅਸਮਾਨ।
Fareedkot Teekaਹੇ ਸਿਧੋ! ਲਾਖੋਂ ਹੀ ਪਾਤਾਲੋਂ ਕੇ ਨੀਚੇ ਪਾਤਾਲ ਹੈਂ। ਲਾਖੋਂ ਹੀ ਅਕਾਸੋਂ ਸੇ ਊਚੇ ਅਕਾਸ਼ ਹੈਂ। ਲਖ ਪਦ 'ਦੇਹਲੀ ਦੀਪ ਨਿਆਇ' ਸੋ ਦੋਨੋ ਸਾਥ ਜੁੜ ਜਾਤਾ ਹੈ, ਅਕਾਸ ਉਪਲੱਖਤਿ ਅਕਾਸ ਵਾਸੀ ਲੋਕ ਮਹਰਜਨ ਆਦਿਕ ਜਾਨ ਲੇਨੇ, ਹੋਰੁ ਪੁਲਾੜ ਪਰ ਪੁਲਾੜ ਨਹੀਂ ਹੋ ਸਕਤਾ। ਅਕਾਸ ਨਾਮੁ ਪੋਲ ਕਾ ਹੀ ਹੈ। ਦੂਸਰਾ ਇਹੁ ਪ੍ਰਕਾਰੁ ਹੈ। ਪਰਮੇਸ੍ਵਰ ਕੇ ਏਕ ਏਕ ਰੋਮ ਵਿਖੇ ਕੋਟਾਨ ਕੋਟ ਬ੍ਰਹਮੰਡੁ ਹੈਂ। ਇਸ ਰੀਤਿ ਸੇ ਤੋ ਅਸੰਕਾ ਹੀ ਨਹੀਂ ਹੋ ਸਕਤੀ॥
Prof. Sahib Singh(ਸਾਰੇ ਵੇਦ ਇੱਕ-ਜ਼ਬਾਨ ਹੋ ਕੇ ਆਖਦੇ ਹਨ) "ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ,

ਪਦ ਅਰਥ ਪਾਤਾਲਾ ਪਾਤਾਲ = ਪਾਤਾਲਾਂ ਦੇ ਹੇਠ ਹੋਰ ਪਾਤਾਲ ਹਨ। ਆਗਾਸਾ ਆਗਾਸ = ਆਕਾਸ਼ਾਂ ਦੇ ਉੱਤੇ ਹੋਰ ਆਕਾਸ਼ ਹਨ।

SikhNet (Spanish)Ilimitados son los mundos de abajo e ilimitados son los mundos de arriba,

ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ ॥

orrak orrak bhaal thake; ved kehan ik vaat |

Sant Singh KhalsaThe Vedas say that you can search and search for them all, until you grow weary.
Manmohan SinghThe scriptures say one thing: searching for God's limits and bounds, (without success) people have grown weary.
Manmohan Singh (Punjabi)ਧਾਰਮਕ ਗ੍ਰੰਥ ਇਕ ਗੱਲ ਆਖਦੇ ਹਨ ਰੱਬ ਦੇ ਅੰਤ ਅਤੇ ਹੱਦ ਬੰਨਿਆਂ ਨੂੰ ਲੱਭਦੇ ਹੋਏ, ਨਾਕਾਮਯਾਬ ਹੋ, ਲੋਕ ਹਾਰ ਹੁਟ ਗਏ ਹਨ।
Fareedkot Teeka(ਓੜਕ) ਇਤੀ ਓੜਕ ਨਾਮੁ ਅੰਤ, ਨ ਤੋ ਸ੍ਰਿਸ਼ਟੀ ਕਾ (ਓੜਕ) ਅੰਤੁ ਹੈ, ਅਰੁ ਨ ਕਰਤੇ ਕਾ (ਓੜਕ) ਅੰਤੁ ਹੈ; ਵਾ (ਓੜਕ) ਬਲੁ ਲਾ ਕੇ ਭਾਲ ਕੇ ਥਕ ਚੁਕੇ ਹੈਂ, ਤਾਂ ਵੀ ਹਰੀ ਦਾ ਅੰਤੁ ਨ ਮਿਲਾ। ੪ ਬੇਦ ਏਕ ਬਾਤ ਕਹਤੇ ਹੈਂ:
Prof. Sahib Singh(ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ)।"

ਪਦ ਅਰਥ ਓੜਕ = ਅਖ਼ੀਰ, ਅੰਤ, ਅਖ਼ੀਰਲੇ ਬੰਨੇ। ਭਾਲਿ ਥਕੇ = ਭਾਲ ਭਾਲ ਕੇ ਥੱਕ ਗਏ ਹਨ। ਕਹਨਿ = ਆਖਦੇ ਹਨ। ਇਕ ਵਾਤ = ਇਕ ਗੱਲ, ਇਕ-ਜ਼ਬਾਨ ਹੋ ਕੇ।

SikhNet (Spanish)uno podrá cansarse de buscar Sus límites, pero nunca llegará al fin de Su Vastedad

ਸਹਸ ਅਠਾਰਹ ਕਹਨਿ ਕਤੇਬਾ; ਅਸੁਲੂ ਇਕੁ ਧਾਤੁ ॥

sehas atthaarah kehan katebaa; asuloo ik dhaat |

Sant Singh KhalsaThe scriptures say that there are 18,000 worlds, but in reality, there is only One Universe.
Manmohan SinghThe Semitic scriptures say that there are eighteen thousand worlds, but in reality there is only one essence; that the Lord is limitless.
Manmohan Singh (Punjabi)ਯਹੁਦੀ, ਈਸਾਈ ਤੇ ਮੁਸਲਿਮ ਧਾਰਮਕ ਗਰੰਥ ਆਖਦੇ ਹਨ, ਕਿ ਅਠਾਰਾ ਹਜ਼ਾਰ ਆਲਮ ਹਨ, ਪ੍ਰੰਤੂ ਅਸਲ ਵਿੱਚ ਇਕੋ ਹੀ ਸਾਰ-ਤਤ ਹੈ, ਕਿ ਪ੍ਰਭੂ ਬੇਅੰਤ ਹੈ।
Fareedkot Teeka੪ ਬੇਦ, ਅਰੁ ਸਹੰਸ੍ਰ ਰਿਖੀ ਮੁਨੀ, ਅਰੁ ੧੮ ਪੁਰਾਨ, ਔਰੁ ਕਤਾਬਾਂ। ੧ ਤੁਰੇਤ, ੨ ਅੰਜੀਲ, ੩ ਕੁਰਾਨ, ੪ ਜੰਬੂਰ, ਇਹ ਸਭੀ ਮਿਲ ਕੇ ਏਕ ਬਾਤ ਕਹਤੇ ਹੈਂ: ਅਸਲੂ ਕਹੀਏ ਵਾਸਤਵ ਤੇ ਇਕ ਪਰਮਾਤਮਾ ਸੱਤ ਹੈ। ਹੋਰੁ ਨਾਮੁ ਰੂਪੁ ਸਭੁ (ਧਾਤੁ) ਧਾ ਜਾਣੇ ਵਾਲਾ ਮਾਯਾ ਰੂਪੁ ਹੈ, ਭਾਵ ਮਿਥ੍ਯਾ ਹੈ॥
Prof. Sahib Singh(ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, "ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ।" (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) 'ਹਜ਼ਾਰਾਂ' ਤੇ 'ਲੱਖਾਂ' ਭੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ ਸਕਦੇ।

ਪਦ ਅਰਥ ਸਹਸ ਅਠਾਰਹ = ਅਠਾਰਾਂ ਹਜ਼ਾਰ (ਆਲਮ)। ਕਹਨਿ ਕਤੇਬਾ = ਕਤੇਬਾਂ ਆਖਦੀਆਂ ਹਨ। ਕਤੇਬਾ = ਈਸਾਈ ਮਤ ਤੇ ਇਸਲਾਮ ਆਦਿਕ ਦੀਆਂ ਚਾਰ ਕਿਤਾਬਾਂ: ਕੁਰਾਨ, ਅੰਜੀਲ, ਤੌਰੇਤ ਤੇ ਜ਼ੰਬੂਰ। ਅਸੁਲੂ = ਮੁੱਢ। (ਨੋਟ: ਇਹ ਅਰਬੀ ਬੋਲੀ ਦਾ ਲਫ਼ਜ਼ ਹੈ। ਅੱਖਰ 'ਸ' ਦਾ ਹੇਠਲਾ (ੁ) ਅਰਬੀ ਦਾ ਅੱਖ਼ਰ 'ਸੁਆਦ' ਦੱਸਣ ਵਾਸਤੇ ਹੈ)। ਇਕ ਧਾਤੁ = ਇੱਕ ਅਕਾਲ ਪੁਰਖ, ਇਕ ਪੈਦਾ ਕਰਨ ਵਾਲਾ।

SikhNet (Spanish)Los Vedas hablan de los dieciocho mil mundos, pero todos ellos forman parte de la misma Unidad.

ਲੇਖਾ ਹੋਇ ਤ ਲਿਖੀਐ; ਲੇਖੈ ਹੋਇ ਵਿਣਾਸੁ ॥

lekhaa hoe ta likheeai; lekhai hoe vinaas |

Sant Singh KhalsaIf you try to write an account of this, you will surely finish yourself before you finish writing it.
Manmohan SinghIf there be any account of His creation, then man would finish while writing.
Manmohan Singh (Punjabi)ਜੇਕਰ ਉਸਦਾ ਕੋਈ ਹਿਸਾਬ ਕਿਤਾਬ ਹੋਵੇ, ਕੇਵਲ ਤਾ ਹੀ ਇਨਸਾਨ ਉਸਨੂੰ ਲਿਖ ਸਕਦਾ ਹੈ ਕਿ ਵਾਹਿਗੁਰੂ ਦਾ ਹਿਸਾਬ ਕਿਤਾਬ ਮੁਕਦਾ ਨਹੀਂ ਅਤੇ ਹਿਸਾਬ ਕਿਤਾਬ ਨੂੰ ਬਿਆਨ ਕਰਦਾ ਹੋਇਆ ਇਨਸਾਨ ਖੁਦ ਹੀ ਮੁਕ ਜਾਂਦਾ ਹੈ।
Fareedkot Teekaਹੇ ਸਿਧੋ! ਜੇ ਕਰ (ਲੇਖਾ) ਗਿਣਤੀ ਹੋਵੈ ਤਬ (ਲਿਖੀਐ) ਲਿਖਾ ਜਾਵੈ, ਭਾਵ ਗਿਣਤੀ ਨਹੀਂ ਹੋ ਸਕਤੀ। ਅਕਾਲ ਪੁਰਖੁ ਤੋ ਅਲੇਖ ਹੈ, ਅਰ ਜੋ ਵਸਤੂ ਲੇਖੇ ਮੈ ਹੋਤੀ ਹੈ, ਉਸ ਕਾ ਨਾਸੁ ਹੋਤਾ ਹੈ॥
Prof. Sahib Singhਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ। (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ)।

ਪਦ ਅਰਥ ਲੇਖਾ ਹੋਇ = ਜੇ ਲੇਖਾ ਹੋ ਸਕੇ। ਲਿਖੀਐ = ਲਿਖ ਸਕੀਦਾ ਹੈ। ਲੇਖੈ ਵਿਣਾਸੁ = ਲੇਖੇ ਦਾ ਖ਼ਾਤਮਾ, ਲੇਖੇ ਦਾ ਅੰਤ।

SikhNet (Spanish)Aunque uno dedicara la vida entera Definirlo, nunca terminaría de hacerlo.

ਨਾਨਕ. ਵਡਾ ਆਖੀਐ; ਆਪੇ ਜਾਣੈ ਆਪੁ ॥੨੨॥

naanak. vaddaa aakheeai; aape jaanai aap |22|

Sant Singh KhalsaO Nanak, call Him Great! He Himself knows Himself. ||22||
Manmohan SinghO Nanak! Call Him great. He Himself knows His Own-self.
Manmohan Singh (Punjabi)ਹੇ ਨਾਨਕ! ਉਸਨੂੰ ਵਿਸ਼ਾਲ ਵਰਨਣ ਕਰ। ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪਰਮਾਤਮਾ ਵਡਾ ਕਹੀਤਾ ਹੈ, ਸੋ ਅਪਨੇ ਕੋ ਆਪ ਹੀ ਜਾਨਤਾ ਹੈ॥੨੨॥
Prof. Sahib Singhਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ। (ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ ॥੨੨॥

ਪਦ ਅਰਥ ਆਖੀਐ = ਆਖੀਦਾ ਹੈ (ਜਿਸ ਅਕਾਲ ਪੁਰਖ ਨੂੰ)। ਆਪੇ = ਉਹ ਅਕਾਲ ਪੁਰਖ ਆਪ ਹੀ। ਜਾਣੈ = ਜਾਣਦਾ ਹੈ। ਆਪੁ = ਆਪਣੇ ਆਪ ਨੂੰ ॥੨੨॥

* ਭਾਵ: ਪ੍ਰਭੂ ਦੀ ਕੁਦਰਤ ਦਾ ਬਿਆਨ ਕਰਨ ਲਗਿਆਂ 'ਹਜ਼ਾਰਾਂ' ਜਾਂ 'ਲੱਖਾਂ' ਦੇ ਹਿੰਦਸੇ ਵੀ ਵਰਤੇ ਨਹੀਂ ਜਾ ਸਕਦੇ। ਇਤਨੀ ਬੇਅੰਤ ਕੁਦਰਤ ਹੈ ਕਿ ਇਸ ਦਾ ਲੇਖਾ ਕਰਨ ਲਗਿਆਂ ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ।੨੨।

SikhNet (Spanish)Oh, dice Nanak, llámalo Grandioso, Él Mismo conoce Su Ser. (22)

Open this shabad →

Shabad Guru Nanak Dev Ji Jap

ਸਾਲਾਹੀ ਸਾਲਾਹਿ; ਏਤੀ ਸੁਰਤਿ ਨ ਪਾਈਆ ॥

saalaahee saalaeh; etee surat na paaeea |

Sant Singh KhalsaThe praisers praise the Lord, but they do not obtain intuitive understanding
Manmohan SinghThe praisers praise the Lord, but they obtain not this understanding
Manmohan Singh (Punjabi)ਸ਼ਲਾਘਾ ਕਰਨ ਵਾਲੇ ਸਾਹਿਬ ਦੀ ਸ਼ਲਾਘਾ ਕਰਦੇ ਹਨ, ਪਰ ਉਨ੍ਹਾਂ ਨੂੰ ਏਨੀ ਸਮਝ ਪ੍ਰਾਪਤ ਨਹੀਂ ਹੁੰਦੀ
Fareedkot Teekaਹੇ ਸਿਧੋ! (ਸਾਲਾਹੀ) ਉਸਤੁਤਿ ਕਰਨੇ ਕੇ, ਜੋਗ ਅਕਾਲ ਪੁਰਖ ਕੀ ਉਸਤੁਤੀ ਤੋ ਸਭ ਨੇ ਕਰੀ ਹੈ। ਵਾ ਸਾਲਾਹਨੇ ਵਾਲੇ ਜੋ ਸੰਤ ਹੈਂ, ਤਿਨੋ ਨੇ ਉਸਤਤੀ ਤੋ ਕਰੀ ਹੈ ਪਰੰਤੂ ਉਸ ਕੀ (ਏਤੀ) ਇਤਨੀ ਮਹਿਮਾ ਹੈ, ਏਹ (ਸੁਰਤਿ) ਗ੍ਯਾਤ ਉਨ ਕੋ ਭੀ ਪ੍ਰਾਪਤਿ ਨਹੀਂ ਭਈ, ਅਰਥਾਤ ਇਦੰਤਾ ਕਾ ਵਿਖੇ ਨਹੀ ਹੂਆ॥
Prof. Sahib Singhਸਲਾਹੁਣ-ਜੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕੇਡਾ ਵੱਡਾ ਹੈ। (ਸਿਫ਼ਤ-ਸਾਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿਚੇ ਹੀ ਲੀਨ ਹੋ ਜਾਂਦੇ ਹਨ)।

ਪਦ ਅਰਥ ਸਾਲਾਹੀ = ਸਲਾਹੁਣ-ਯੋਗ ਪਰਮਾਤਮਾ। ਸਾਲਾਹਿ = ਸਿਫ਼ਤ-ਸਾਲਾਹ ਕਰ ਕੇ। ਏਤੀ ਸੁਰਤ = ਇਤਨੀ ਸਮਝ (ਕਿ ਅਕਾਲ ਪੁਰਖ ਕੇਡਾ ਵੱਡਾ ਹੈ)। ਨ ਪਾਈਆ = ਕਿਸੇ ਨੇ ਨਹੀਂ ਪਾਈ।

SikhNet (Spanish)Aquéllos que cantan Su Alabanza, no saben lo Grande que es Él.

ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥

nadeea atai vaah; paveh samund, na jaaneeeh |

Sant Singh Khalsathe streams and rivers flowing into the ocean do not know its vastness.
Manmohan Singhthat they may know His greatness; as the steams and the rivers falling into the ocean understand not its extent.
Manmohan Singh (Punjabi)ਕਿ ਉਸਦੀ ਵਿਸ਼ਾਲਤਾ ਨੂੰ ਜਾਣ ਲੈਣਾ ਹੈ ਇਸ ਤਰਾਂ ਹੈ ਜਿਸ ਤਰ੍ਹਾਂ ਸਮੁੰਦਰ ਵਿੱਚ ਡਿੱਗਣ ਵਾਲੇ ਨਾਲੇ ਤੇ ਦਰਿਆ ਇਸਦੇ ਵਿਸਥਾਰ ਨੂੰ ਨਹੀਂ ਸਮਝਦੇ।
Fareedkot Teekaਜੈਸੇ ਨਦੀਆਂ ਔਰ (ਵਾਹ) ਨਾਲੇ ਸਭ ਸਮੁੰਦ੍ਰ ਮੇਂ ਪੜਿਤੇ ਹੈਂ, ਪਰੁ ਸਮੁੰਦ੍ਰ ਕੇ ਅੰਤ ਕੋ (ਨ ਜਾਣੀਅਹਿ) ਨਹੀ ਜਾਣਤੇ, ਜੋ ਕੌਨ ਨਦੀਯੋ ਕਾ ਜਲੁ ਹੈ, ਔਰ ਕੌਨ ਨਾਲ੍ਯੋ ਕਾ ਜਲ ਹੈ। ਸਭ ਸਮੁੰਦ੍ਰ ਹੀ ਹੈ। ਜਥਾ ਸੁਖਮਨੀ: "ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗ ਜੋਤਿ ਸਮਾਨਾ॥" ਤਿਸੀ ਭਾਂਤਿ ਸੰਤ ਬ੍ਰਹਮ ਰੂਪ ਹੋ ਜਾਤੇ ਹੈਂ॥
Prof. Sahib Singhਨਦੀਆਂ ਤੇ ਨਾਲੇ ਸਮੁੰਦਰ ਵਿਚ ਪੈਂਦੇ ਹਨ, (ਪਰ ਫਿਰ ਵੱਖਰੇ) ਉਹ ਪਛਾਣੇ ਨਹੀਂ ਜਾ ਸਕਦੇ (ਵਿਚੇ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ)।

ਪਦ ਅਰਥ ਅਤੈ = ਅਤੇ, ਤੇ। ਵਾਹ = ਵਹਿਣ, ਨਾਲੇ। ਪਵਹਿ = ਪੈਂਦੇ ਹਨ। ਸਮੁੰਦਿ = ਸਮੁੰਦਰ ਵਿਚ। ਨ ਜਾਣੀਅਹਿ = ਨਹੀਂ ਜਾਣੇ ਜਾਂਦੇ, ਉਹ ਨਦੀਆਂ ਤੇ ਨਾਲੇ (ਫਿਰ ਵੱਖਰੇ) ਪਛਾਣੇ ਨਹੀਂ ਜਾ ਸਕਦੇ, (ਵਿਚੇ ਵਿਚ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ)।

SikhNet (Spanish)Así como los ríos fluyen sin saber el tamaño del mar.

ਸਮੁੰਦ ਸਾਹ ਸੁਲਤਾਨ; ਗਿਰਹਾ ਸੇਤੀ ਮਾਲੁ ਧਨੁ ॥

samund saah sulataan; girahaa setee maal dhan |

Sant Singh KhalsaEven kings and emperors, with mountains of property and oceans of wealth
Manmohan SinghWealthy Kings and emperors with oceans and mountains of property and wealth
Manmohan Singh (Punjabi)ਜਾਇਦਾਦ ਅਤੇ ਦੌਲਤ ਦੇ ਸਮੁੰਦਰਾਂ ਤੇ ਪਹਾੜਾਂ ਦੇ ਸਮੇਤਿ, ਰਾਜੇ ਅਤੇ ਮਹਾਰਾਜੇ,
Fareedkot Teekaਹੇ ਸਿੱਧੋ! ਸੋ ਸਮੁਦ੍ਰਵਤ (ਸਾਹ ਸੁਲਤਾਨੁ) ਪਾਤਸ਼ਾਹੋਂ ਕਾ ਪਾਤਸ਼ਾਹੁ ਅਕਾਲ ਪੁਰਖ ਹੈ, ਜੋ ਤਿਸ ਕੋ ਮਨੋ ਨਹੀ ਵਿਸਾਰਤੇ, ਸੋ ਤੋ (ਸਮੁੰਦ੍ਰ) ਬ੍ਰਹਮ ਰੂਪ ਹੀ ਹੋ ਜਾਤੇ ਹੈਂ। ਔਰ ਜੋ (ਗਿਰਹਾ)⁽¹⁾ ਇੰਦ੍ਰ (ਸੇਤੀ) ਸਮਾਨ ਮਾਲਧਨ ਹੋਵੈ, ਵਾ (ਗਿਰਹਾ) ਪਰਬਤੋਂ ਸ੍ਰੀਖਾ ਹੋਵੈ॥
Prof. Sahib Singhਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ (ਜਿਨ੍ਹਾਂ ਦੇ ਖ਼ਜ਼ਾਨਿਆਂ ਵਿੱਚ) ਪਹਾੜ ਜੇਡੇ ਧਨ ਪਦਾਰਥਾਂ (ਦੇ ਢੇਰ ਹੋਣ)

ਪਦ ਅਰਥ ਸਮੁੰਦ ਸਾਹ ਸੁਲਤਾਨ = ਸਮੁੰਦਰਾਂ ਦੇ ਪਾਤਿਸ਼ਾਹ ਤੇ ਸੁਲਤਾਨ। ਗਿਰਹਾ ਸੇਤੀ = ਪਹਾੜਾਂ ਜੇਡੇ।

SikhNet (Spanish)De la misma manera, El hombre de mucha riqueza y vasta fortuna,

ਕੀੜੀ ਤੁਲਿ ਨ ਹੋਵਨੀ; ਜੇ ਤਿਸੁ, ਮਨਹੁ ਨ ਵੀਸਰਹਿ ॥੨੩॥

keerree tul na hovanee; je tis, manahu na veesareh |23|

Sant Singh Khalsa-these are not even equal to an ant, who does not forget God. ||23||
Manmohan Singhequal not this ant who forgets not the true Lord.
Manmohan Singh (Punjabi)ਕੀੜੀ ਦੇ ਬਰਾਬਰ ਨਹੀਂ ਹੁੰਦੇ ਜੋ ਆਪਣੇ ਚਿੱਤ ਅੰਦਰ ਪ੍ਰਭੂ ਨਾ ਭੁਲੇ।
Fareedkot Teekaਸੋ ਕੀੜੀ ਕੇ ਤੁਲ ਉਨ ਨਿਹਕੰਚਨ ਸੰਤੋਂ ਕੇ ਬਰਾਬਰ ਨਹੀਂ ਹੈ। ਜੋ ਸੰਤ ਤਿਸ ਵਾਹਿਗੁਰੂ ਕੋ ਮਨ ਸੇ ਨਹੀ ਵਿਸਾਰਤੇ, ਵਾ ਤਿਸ ਵਾਹਿਗੁਰੂ ਕੇ ਮਨ ਸੇ ਨਹੀ ਵਿਸਰਤੇ ਹੈਂ॥੨੩॥☬ਪੁਨਾ-ਥੂੰਣੀ ਖਨਨ ਨ੍ਯਾਇ ਸੇ ਬ੍ਯੰਤਤਾ ਕਹਤੇ ਹੈਂ॥
Prof. Sahib Singh(ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿਚ) ਇਕ ਕੀੜੀ ਦੇ ਭੀ ਬਰਾਬਰ ਨਹੀਂ ਹੁੰਦੇ, ਜੇ (ਹੇ ਅਕਾਲ ਪੁਰਖ!) ਉਸ ਕੀੜੀ ਦੇ ਮਨ ਵਿਚੋਂ ਤੂੰ ਨਾਹ ਵਿਸਰ ਜਾਏਂ ॥੨੩॥

ਪਦ ਅਰਥ ਤੁਲਿ = ਬਰਾਬਰ। ਨ ਹੋਵਨੀ = ਨਹੀਂ ਹੁੰਦੇ। ਤਿਸੁ ਮਨਹੁ = ਉਹ ਕੀੜੀ ਦੇ ਮਨ ਵਿਚੋਂ। ਜੇ ਨ ਵੀਸਰਹਿ = ਜੇ ਤੂੰ ਨਾਹ ਵਿਸਰ ਜਾਏਂ, (ਹੇ ਹਰੀ!) ॥੨੩॥

* ਭਾਵ: ਸੋ, ਬੰਦਗੀ ਕਰਨ ਨਾਲ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ। ਪਰ ਇਸ ਦਾ ਇਹ ਭਾਵ ਨਹੀਂ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦਾ ਕੋਈ ਲਾਭ ਨਹੀਂ ਹੈ। ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਮਨੁੱਖ ਸ਼ਾਹਾਂ ਪਾਤਿਸ਼ਾਹਾਂ ਦੀ ਭੀ ਪਰਵਾਹ ਨਹੀਂ ਕਰਦਾ, ਪ੍ਰਭੂ ਦੇ ਨਾਮ ਸਾਹਮਣੇ ਬੇਅੰਤ ਧਨ ਭੀ ਉਸ ਨੂੰ ਤੁੱਛ ਜਾਪਦਾ ਹੈ।੨੩।

SikhNet (Spanish)no puede igualarse a una hormiga que nunca olvida a su Creador. (23)

Open this shabad →

Shabad Guru Nanak Dev Ji Jap

ਅੰਤੁ ਨ. ਸਿਫਤੀ; ਕਹਣਿ. ਨ ਅੰਤੁ ॥

ant na. sifatee; kehan. na ant |

Sant Singh KhalsaEndless are His Praises, endless are those who speak them.
Manmohan SinghThere is no limit to the Lord's praises and to those who describe.
Manmohan Singh (Punjabi)ਸੁਆਮੀ ਦੀ ਸਿਫ਼ਤ ਸ਼ਲਾਘਾ ਦਾ ਕੋਈ ਓੜਕ ਨਹੀਂ ਤੇ ਨਾਹੀ ਓੜਕ ਹੈ ਇਸ ਦੇ ਆਖਣ ਵਾਲਿਆਂ ਦਾ।
Fareedkot Teekaਹੇ ਸਿਧੋ! ਨ ਤੋ ਤਿਸ (ਸਿਫਤੀ) ਅਕਾਲ ਪੁਰਖ ਕਾ ਅੰਤੁ ਹੈ, ਔਰ ਨ ਤਿਸ ਕੀ (ਕਹਣਿ) ਉਸਤੁਤੀ ਵਾ ਉਸਤੁਤੀ ਕਰਨ ਵਾਲ੍ਯੋ ਕਾ ਅੰਤੁ ਹੈ॥
Prof. Sahib Singh(ਅਕਾਲ ਪੁਰਖ ਦੇ) ਗੁਣਾਂ ਦਾ ਕੋਈ ਹੱਦ-ਬੰਨਾ ਨਹੀਂ ਹੈ, ਗਿਣਨ ਨਾਲ ਭੀ (ਗੁਣਾਂ ਦਾ) ਅੰਤ ਨਹੀਂ ਪੈ ਸਕਦਾ। (ਗਿਣੇ ਨਹੀਂ ਜਾ ਸਕਦੇ)।

ਪਦ ਅਰਥ ਸਿਫਤੀ = ਸਿਫ਼ਤਾਂ ਦਾ। ਕਹਣਿ = ਕਹਿਣ ਨਾਲ, ਦੱਸਣ ਨਾਲ।

SikhNet (Spanish)Infinita es Su Alabanza e Infinitos son los que la cantan.

ਅੰਤੁ ਨ. ਕਰਣੈ; ਦੇਣਿ. ਨ ਅੰਤੁ ॥

ant na. karanai; den. na ant |

Sant Singh KhalsaEndless are His Actions, endless are His Gifts.
Manmohan SinghLimitless are His workings and limitless His givings.
Manmohan Singh (Punjabi)ਬੇ-ਅੰਦਾਜ਼ ਹਨ ਉਸਦੇ ਕੰਮ ਅਤੇ ਬੇ-ਅੰਦਾਜ਼ਾ ਉਸ ਦੀਆਂ ਦਾਤਾਂ।
Fareedkot Teeka(ਕਰਣੈ) ਕਰਿਣੇ ਵਾਲ੍ਯੋ ਕ੍ਰਤੱਬੋਂ ਕਾ, ਭਾਵ ਪ੍ਰਪੰਚ ਕੀ ਰਚਨਾ ਆਦਿਕ ਕਾ ਭੀ ਅੰਤੁ ਨਹੀਂ ਹੈ। ਵਾ ਜਪ ਤਪ ਆਦਿਕ ਜੋ ਕਰਨੇ ਮੈ ਆਵਤੇ ਹੈਂ, ਤਿਨ ਕਾ ਭੀ ਅੰਤ ਨਹੀਂ। ਜੋ ਜੀਵਾਂ ਕੋ ਦਾਨੁ ਦੇਤਾ ਹੈ, ਤਿਸ ਕਾ ਭੀ ਅੰਤੁ ਨਹੀ ਹੈ ਵਾ ਦਾਤ੍ਯੋ ਕਾ ਭੀ ਅੰਤੁ ਨਹੀਂ ਹੈ॥
Prof. Sahib Singhਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ।

ਪਦ ਅਰਥ ਕਰਣੈ = ਬਣਾਈ ਹੋਈ ਕੁਦਰਤ ਦਾ। ਦੇਣਿ = ਦੇਣ ਵਿਚ, ਦਾਤਾਂ ਦੇਣ ਨਾਲ।

SikhNet (Spanish)Infinitas son Sus Obras e Infinitas Sus Maneras. Infinitos son Sus Regalos,

ਅੰਤੁ ਨ. ਵੇਖਣਿ; ਸੁਣਣਿ. ਨ ਅੰਤੁ ॥

ant na. vekhan; sunan. na ant |

Sant Singh KhalsaEndless is His Vision, endless is His Hearing.
Manmohan SinghThere is no limit to watching and hearing His virtues.
Manmohan Singh (Punjabi)ਵਾਹਿਗੁਰੂ ਦੇ ਦੇਖਣ ਦਾ ਕੋਈ ਓੜਕ ਨਹੀਂ ਅਤੇ ਨਾਂ ਹੀ ਓੜਕ ਹੈ ਉਸਦੇ ਸਰਵਣ ਕਰਨ ਦਾ।
Fareedkot Teekaਉਸ ਕੇ ਦੇਖਨੇ ਹਾਰੇ ਗ੍ਯਾਨੀਯੋਂ ਕਾ ਭੀ ਅੰਤੁ ਨਹੀਂ ਹੈ। ਸ੍ਰਵਣ ਕਰਨ ਹਾਰੇ ਜਗ੍ਯਾਸੀਯੋਂ ਕਾ ਭੀ ਅੰਤੁ ਨਹੀਂ ਜਾਨਾ ਜਾਤਾ॥
Prof. Sahib Singhਵੇਖਣ ਤੇ ਸੁਣਨ ਨਾਲ ਭੀ ਉਸ ਦੇ ਗੁਣਾਂ ਦਾ ਪਾਰ ਨਹੀਂ ਪਾ ਸਕੀਦਾ।

ਪਦ ਅਰਥ ਵੇਖਣਿ ਸੁਣਣਿ = ਵੇਖਣ ਤੇ ਸੁਣਨ ਨਾਲ।

SikhNet (Spanish)Infinitos son los sonidos y las visiones.

ਅੰਤੁ ਨ ਜਾਪੈ; ਕਿਆ ਮਨਿ ਮੰਤੁ ॥

ant na jaapai; kiaa man mant |

Sant Singh KhalsaHis limits cannot be perceived. What is the Mystery of His Mind?
Manmohan SinghWhat is Lord's motive? It's limit is not known.
Manmohan Singh (Punjabi)ਸਾਹਿਬ ਦੇ ਦਿਲ ਦਾ ਕੀ ਮਨੋਰਥ ਹੈ? ਇਸ ਦਾ ਓੜਕ ਜਾਣਿਆ ਨਹੀਂ ਜਾਂਦਾ।
Fareedkot Teekaਜੋ ਅਕਾਲ ਪੁਰਖ ਕੇ ਮਨ ਮੇ ਕ੍ਯਾ (ਮੰਤੁ) ਮੰਤ੍ਰ ਭਾਵ ਸਲਾਹ ਹੈ, ਉਸ ਕਾ ਭੀ ਅੰਤੁ ਨਹੀਂ ਜਾਨਾ ਜਾਤਾ॥
Prof. Sahib Singhਉਸ ਅਕਾਲ ਪੁਰਖ ਦੇ ਮਨ ਵਿਚ ਕਿਹੜੀ ਸਲਾਹ ਹੈ, ਇਸ ਗੱਲ ਦਾ ਭੀ ਅੰਤ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਨ ਜਾਪੈ = ਨਹੀਂ ਜਾਪਦਾ, ਨਹੀਂ ਦਿੱਸਦਾ। ਮਨਿ = (ਅਕਾਲ ਪੁਰਖ ਦੇ) ਮਨ ਵਿਚ। ਮੰਤੁ = ਸਲਾਹ।

SikhNet (Spanish)Infinitos los Misterios de Su Voluntad.

ਅੰਤੁ ਨ ਜਾਪੈ; ਕੀਤਾ ਆਕਾਰੁ ॥

ant na jaapai; keetaa aakaar |

Sant Singh KhalsaThe limits of the created universe cannot be perceived.
Manmohan SinghThe limit of His created creation is not discerned.
Manmohan Singh (Punjabi)ਉਸਦੀ ਰਚੀ ਹੋਈ ਰਚਨਾ ਦਾ ਓੜਕ ਮਲੂਮ ਨਹੀਂ ਹੁੰਦਾ।
Fareedkot Teekaਜੜ ਜੰਗਮ ਰੂਪੁ ਜੋ ਸ੍ਰਿਸ਼ਟੀ ਕਾ ਅਕਾਰੁ ਕੀਆ ਹੈ, ਤਿਸ ਕਾ ਭੀ ਅੰਤੁ ਨਹੀਂ ਜਾਨਾ ਜਾਤਾ॥
Prof. Sahib Singhਅਕਾਲ ਪੁਰਖ ਨੇ ਇਹ ਜਗਤ (ਜੋ ਦਿੱਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਹੀ ਅੰਤ ਨਹੀਂ ਪਾਇਆ ਜਾਂਦਾ। ਅਖ਼ੀਰ

ਪਦ ਅਰਥ ਕੀਤਾ = ਬਣਾਇਆ ਹੋਇਆ। ਆਕਾਰੁ = ਇਹ ਜਗਤ ਜੋ ਦਿੱਸ ਰਿਹਾ ਹੈ।

SikhNet (Spanish)Infinita es la creación, Infinita su expansión.

ਅੰਤੁ ਨ ਜਾਪੈ ਪਾਰਾਵਾਰੁ ॥

ant na jaapai paaraavaar |

Sant Singh KhalsaIts limits here and beyond cannot be perceived.
Manmohan SinghThe bound of His this and yonder end is not known.
Manmohan Singh (Punjabi)ਉਸਦੇ ਇਸ ਤੇ ਉਸ ਕਿਨਾਰੇ ਦਾ ਥਹੁ ਪਤਾ ਜਾਣਿਆ ਨਹੀਂ ਜਾਂਦਾ।
Fareedkot Teekaਉਰਾਰ ਪਾਰ ਕਾ ਭੀ ਅੰਤੁ ਨਹੀਂ ਜਾਨਾ ਜਾਤਾ॥
Prof. Sahib Singhਇਸ ਦਾ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿੱਸਦਾ।

ਪਦ ਅਰਥ ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ।

SikhNet (Spanish)Sus limites tangibles e intangibles no pueden ser medidos.

ਅੰਤ ਕਾਰਣਿ; ਕੇਤੇ ਬਿਲਲਾਹਿ ॥

ant kaaran; kete bilalaeh |

Sant Singh KhalsaMany struggle to know His limits,
Manmohan SinghGood many bewail for knowing His bounds
Manmohan Singh (Punjabi)ਉਸਦਾ ਹੱਦ-ਬੰਨਾ ਜਾਣਨ ਲਈ ਘਨੇਰੇ ਵਿਰਲਾਪ ਕਰਦੇ ਹਨ,
Fareedkot Teekaਹੇ ਸਿਧੋ! ਤਿਸ ਕਾ ਅੰਤੁ ਲੇਨੇ ਵਾਸਤੇ ਕਿਤਨੇ ਹੀ ਜੀਵ (ਬਿਲਲਾਹਿ) ਰੁਦਨੁ ਕਰਤੇ ਹੈਂ॥
Prof. Sahib Singhਕਈ ਮਨੁੱਖ ਅਕਾਲ ਪੁਰਖ ਦਾ ਹੱਦ-ਬੰਨਾ ਲੱਭਣ ਲਈ ਤਰਲੈ ਲੈ ਰਹੇ ਸਨ,

ਪਦ ਅਰਥ ਅੰਤ ਕਾਰਣਿ = ਹੱਦ-ਬੰਨਾ ਲੱਭਣ ਲਈ। ਕੇਤੇ = ਕਈ ਮਨੁੱਖ। ਬਿਲਲਾਹਿ = ਵਿਲਕਦੇ ਹਨ, ਤਰਲੇ ਲੈਂਦੇ ਹਨ।

SikhNet (Spanish)Infinito será nuestro esfuerzo para encontrar Su Límite,

ਤਾ ਕੇ ਅੰਤ; ਨ ਪਾਏ ਜਾਹਿ ॥

taa ke ant; na paae jaeh |

Sant Singh Khalsabut His limits cannot be found.
Manmohan Singhbut His limits are not found.
Manmohan Singh (Punjabi)ਪ੍ਰੰਤੂ ਉਸਦੇ ਓੜਕਾਂ ਦਾ ਪਤਾ ਨਹੀਂ ਲੱਗਦਾ।
Fareedkot Teekaਤਿਸ ਅਕਾਲ ਪੁਰਖ ਕੇ ਗੁਣੋਂ ਕੇ ਅੰਤ ਤਿਨਸੇਂ ਨਹੀਂ ਪਾਏ ਜਾਤੇ ਹੈਂ॥
Prof. Sahib Singhਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ।

ਪਦ ਅਰਥ ਤਾ ਕੇ ਅੰਤ = ਉਸ ਅਕਾਲ ਪੁਰਖ ਦੇ ਹੱਦ-ਬੰਨੇ। ਨ ਪਾਏ ਜਾਹਿ = ਲੱਭੇ ਨਹੀਂ ਜਾ ਸਕਦੇ।

SikhNet (Spanish)Pero sus poderes no tienen limites.

ਏਹੁ ਅੰਤੁ; ਨ ਜਾਣੈ ਕੋਇ ॥

ehu ant; na jaanai koe |

Sant Singh KhalsaNo one can know these limits.
Manmohan SinghThis limit none can know.
Manmohan Singh (Punjabi)ਇਹ ਪਾਰਾਵਾਰ ਕੋਈ ਨਹੀਂ ਜਾਣ ਸਕਦਾ।
Fareedkot Teekaਏਹੋ ਹੀ ਅੰਤੁ ਹੈ ਐਸੇ ਕੋਈ ਨਹੀਂ ਜਾਨਤਾ ਹੈ॥
Prof. Sahib Singh(ਅਕਾਲ ਪੁਰਖ ਦੇ ਗੁਣਾਂ ਦਾ) ਇਹ ਹੱਦ-ਬੰਨਾ (ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ) ਕੋਈ ਮਨੁੱਖ ਨਹੀਂ ਪਾ ਸਕਦਾ।

ਪਦ ਅਰਥ ਏਹੁ ਅੰਤ = ਇਹ ਹੱਦ-ਬੰਨਾ (ਜਿਸ ਦੀ ਭਾਲ ਬੇਅੰਤ ਜੀਵ ਕਰਦੇ ਹਨ)।

SikhNet (Spanish)Nadie conoce de sus limites.

ਬਹੁਤਾ ਕਹੀਐ; ਬਹੁਤਾ ਹੋਇ ॥

bahutaa kaheeai; bahutaa hoe |

Sant Singh KhalsaThe more you say about them, the more there still remains to be said.
Manmohan SinghThe more we describe, the more obscure He becomes.
Manmohan Singh (Punjabi)ਜਿੰਨਾ ਵਧੇਰੇ ਅਸੀਂ ਬਿਆਨ ਕਰਦੇ ਹਾਂ, ਓਨਾ ਵਧੇਰੇ ਅਪਰਸਿਧ ਉਹ ਹੋ ਜਾਂਦਾ ਹੈ।
Fareedkot Teekaਜਿਤਨਾਂ ਬਹੁਤੁ ਕਹਤੇ ਹੈਂ ਇਤਨਾ ਹੀ ਕਹਿਣੇ ਵਾਸਤੇ ਬਹੁਤੁ ਹੋ ਜਾਤਾ ਹੈ ਭਾਵ ਸਾਰਾ ਕਹਿਣੇ ਮੈ ਨਹੀਂ ਆਵਤਾ॥
Prof. Sahib Singhਜਿਉਂ ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ।

ਪਦ ਅਰਥ ਬਹੁਤਾ ਕਹੀਐ = ਜਿਉਂ ਜਿਉਂ ਅਕਾਲ ਪੁਰਖ ਨੂੰ ਵੱਡਾ ਆਖੀ ਜਾਵੀਏ, ਜਿਉਂ ਜਿਉਂ ਉਸ ਦੇ ਗੁਣ ਕਥਨ ਕਰੀ ਜਾਵੀਏ। ਬਹੁਤ ਹੋਇ = ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ।

SikhNet (Spanish)Mientras más tenga uno que decir, más habrá que decir.

ਵਡਾ ਸਾਹਿਬੁ; ਊਚਾ ਥਾਉ ॥

vaddaa saahib; aoochaa thaau |

Sant Singh KhalsaGreat is the Master, High is His Heavenly Home.
Manmohan SinghGreat is the Lord and high his seat.
Manmohan Singh (Punjabi)ਵਿਸ਼ਾਲ ਹੈ ਸੁਆਮੀ ਅਤੇ ਬੁਲੰਦ ਉਸ ਦਾ ਆਸਣ।
Fareedkot Teekaਇਸ ਕਰ ਕੇ ਵਹੁ ਸਾਹਿਬੁ ਭੀ ਵਡਾ ਊਚਾ ਹੈ, ਔਰ ਉਸ ਕਾ (ਥਾੳ) ਸਚਖੰਡੁ ਬੈਕੁੰਠ ਧਾਮੁ ਭੀ ਵਡਾ ਊਚਾ ਹੈ ਅਰਥਾਤ ਸਭ ਤੇ ਪਰੇ ਹੈ। ਗੀਤਾ ਮੈ ਭੀ ਲਿਖਾ ਹੈ, ਕਿ ਜਹਾਂ ਪਹੁਚ ਕਰ ਕੇ ਫਿਰ ਗਿਰਤਾ ਨਹੀਂ, ਸੋ ਮੇਰਾ ਪਰਮ ਧਾਮੁ ਹੈ॥
Prof. Sahib Singhਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ।

ਪਦ ਅਰਥ ਥਾਉ = ਅਕਾਲ ਪੁਰਖ ਦੇ ਨਿਵਾਸ ਦਾ ਟਿਕਾਣਾ।

SikhNet (Spanish)Exaltado es el Creador de todo el Juego; más allá de nuestra imaginación está Su Inmensidad.

ਊਚੇ ਉਪਰਿ; ਊਚਾ ਨਾਉ ॥

aooche upar; aoochaa naau |

Sant Singh KhalsaHighest of the High, above all is His Name.
Manmohan SinghHis Name is the higher than the high.
Manmohan Singh (Punjabi)ਉਸਦਾ ਨਾਮ ਉਚਿਆਂ ਤੋਂ ਮਹਾਨ ਉੱਚਾ ਹੈ।
Fareedkot Teekaਜੋ ਊਪਰਿ ਕਹਿ ਆਏ ਹੈਂ, ਤਿਨ ਸਭ ਊਚੋ ਸੇ ਊਚਾ ਪ੍ਰਭੂ ਕਾ ਨਾਮੁ ਹੈ॥
Prof. Sahib Singhਉਸ ਦਾ ਨਾਮਣਾ ਭੀ ਉੱਚਾ ਹੈ।

ਪਦ ਅਰਥ ਉਚੇ ਉਪਰਿ ਊਚਾ = ਉੱਚੇ ਤੋਂ ਉੱਚਾ, ਬਹੁਤ ਉੱਚਾ। ਨਾਉ = ਨਾਮਣਾ, ਵਡਿਆਈ।

SikhNet (Spanish)Uno debe ser tan grande como Él para entender Su Grandeza.

ਏਵਡੁ ਊਚਾ; ਹੋਵੈ ਕੋਇ ॥

evadd aoochaa; hovai koe |

Sant Singh KhalsaOnly one as Great and as High as God
Manmohan SinghIf any one be as great and high as He is
Manmohan Singh (Punjabi)ਜੇਕਰ ਕੋਈ ਜਣਾ ਐਡਾ ਵੱਡਾ ਤੇ ਉੱਚਾ ਹੋਵੇ, ਜਿੱਡਾ ਉਹ ਹੈ,
Fareedkot Teekaਜੋ ਊਪਰ ਵਡਿਆਈ ਕਹਿ ਆਏ ਹੈਂ, ਜਬ (ਏਵਡੁ) ਇਤਨਾਂ ਵਡਾ ਊਚਾ ਕੋਈ ਹੋਵੈ॥
Prof. Sahib Singhਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ,

ਪਦ ਅਰਥ ਏਵਡੁ = ਇਤਨਾ ਵੱਡਾ। ਹੋਵੈ ਕੋਇ = ਜੇ ਕੋਈ ਮਨੁੱਖ ਹੋਵੇ।

SikhNet (Spanish)Exaltado es el Creador de todo el Juego;

ਤਿਸੁ ਊਚੇ ਕਉ; ਜਾਣੈ ਸੋਇ ॥

tis aooche kau; jaanai soe |

Sant Singh Khalsacan know His Lofty and Exalted State.
Manmohan Singhthen alone he would know that Lofty Being.
Manmohan Singh (Punjabi)ਤਦ ਹੀ ਉਹ ਉਸ ਨੂੰ ਜਾਣ ਸਕੇਗਾ।
Fareedkot Teekaਤਬ ਤਿਸੁ ਊਚੇ ਅਕਾਲ ਪੁਰਖ ਕੇ ਭੇਦ ਕੋ ਜਾਣੈ। ਭਾਵ ਏਹਿ ਕਿ ਨ ਕੋਈ ਉਸ ਕੇ ਬਰਾਬਰ ਹੈ, ਔਰੁ ਨ ਕੋਈ ਉਸ ਕੇ ਭੇਦ ਕੋ ਇਦੰਤਾ ਕਰ ਕੇ ਜਾਨ ਸਕਤਾ ਹੈ॥
Prof. Sahib Singhਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ)।

ਪਦ ਅਰਥ ਤਿਸੁ ਊਚੇ ਕਉ = ਉਸ ਉੱਚੇ ਅਕਾਲ ਪੁਰਖ ਨੂੰ। ਸੋਇ = ਉਹ ਮਨੁੱਖ ਹੀ।

SikhNet (Spanish)más allá de nuestra imaginación está Su Inmensidad.

ਜੇਵਡੁ ਆਪਿ; ਜਾਣੈ ਆਪਿ ਆਪਿ ॥

jevadd aap; jaanai aap aap |

Sant Singh KhalsaOnly He Himself is that Great. He Himself knows Himself.
Manmohan SinghHow great He is, only He Himself knows.
Manmohan Singh (Punjabi)ਉਹ ਕਿੱਡਾ ਵੱਡਾ ਹੈ, ਉਹ ਖੁਦ ਹੀ ਜਾਣਦਾ ਹੈ।
Fareedkot Teekaਹੇ ਸਿਧੋ! ਜਿਤਨਾ ਵਡਾ ਵਹੁ ਆਪ ਹੈ, ਸੋ ਆਪਨੇ ਆਪ ਕੋ ਆਪ ਹੀ ਜਾਨਤਾ ਹੈ॥
Prof. Sahib Singhਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕੇਡਾ ਵੱਡਾ ਹੈ।

ਪਦ ਅਰਥ ਜੇਵਡੁ = ਜੇਡਾ ਵੱਡਾ। ਜਾਣੈ = ਜਾਣਦਾ ਹੈ। ਆਪਿ ਆਪਿ = ਕੇਵਲ ਆਪ ਹੀ (ਉਸ ਤੋਂ ਬਿਨਾਂ ਕੋਈ ਹੋਰ ਨਹੀਂ ਜਾਣਦਾ)।

SikhNet (Spanish)Uno debe ser tan grande como Él para entender Su Grandeza.

ਨਾਨਕ ਨਦਰੀ; ਕਰਮੀ ਦਾਤਿ ॥੨੪॥

naanak nadaree; karamee daat |24|

Sant Singh KhalsaO Nanak, by His Glance of Grace, He bestows His Blessings. ||24||
Manmohan SinghO Nanak! the compassionate Lord by His grace bestows gifts.
Manmohan Singh (Punjabi)ਹੇ ਨਾਨਕ! ਕ੍ਰਿਪਾਲੂ ਪ੍ਰਭੂ ਆਪਣੀ ਦਇਆ ਦੁਆਰਾ ਬਖਸ਼ੀਸ਼ਾ ਬਖਸ਼ਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! (ਨਦਰੀ) ਵਾਹਿਗੁਰੂ ਜੀਵੋਂ ਕੇ (ਕਰਮੀ) ਕਰਮਾਂਨੁਸਾਰ ਦਾਤ ਦੇਤਾ ਹੈ॥੨੪॥
Prof. Sahib Singhਹੇ ਨਾਨਕ! (ਹਰੇਕ) ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਮਿਲਦੀ ਹੈ ॥੨੪॥

ਪਦ ਅਰਥ ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਹਰੀ। ਕਰਮੀ = ਕਰਮ ਨਾਲ, ਬਖ਼ਸ਼ਸ਼ ਨਾਲ। ਦਾਤਿ = ਬਖ਼ਸ਼ਸ਼ ॥੨੪॥

* ਭਾਵ: ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਉਸ ਦੀ ਪੈਦਾ ਕੀਤੀ ਰਚਨਾ ਭੀ ਬੇਅੰਤ ਹੈ। ਜਿਉਂ ਜਿਉਂ ਉਸ ਦੇ ਗੁਣਾਂ ਵਲ ਧਿਆਨ ਮਾਰੀਏ, ਉਹ ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ। ਜਗਤ ਵਿਚ ਨਾਹ ਕੋਈ ਉਸ ਪ੍ਰਭੂ ਜੇਡਾ ਵੱਡਾ ਹੈ ਹੀ, ਤੇ ਇਸ ਵਾਸਤੇ ਨਾਹ ਕੋਈ ਇਹ ਦੱਸ ਸਕਦਾ ਹੈ ਕਿ ਪ੍ਰਭੂ ਕਿਤਨਾ ਵੱਡਾ ਹੈ।੨੪।

SikhNet (Spanish)Oh, dice Nanak, sólo por Su Gracia el hombre puede elevarse tanto, y ahí se realiza la Unión con Él. (24)

Open this shabad →

Shabad Guru Nanak Dev Ji Jap

ਬਹੁਤਾ ਕਰਮੁ; ਲਿਖਿਆ ਨਾ ਜਾਇ ॥

bahutaa karam; likhiaa naa jaae |

Sant Singh KhalsaHis Blessings are so abundant that there can be no written account of them.
Manmohan SinghGood many are His bounties, these cannot be recorded.
Manmohan Singh (Punjabi)ਘਨੇਰੀਆਂ ਹਨ ਉਸ ਦੀਆਂ ਬਖਸ਼ਿਸ਼ਾਂ ਇਹ ਲਿਖੀਆਂ ਨਹੀਂ ਜਾ ਸਕਦੀਆਂ।
Fareedkot Teekaਹਰੀ ਦਾ (ਕਰਮੁ) ਕਰਤਬੁ ਬਹੁਤੁ ਹੈ, ਇਸੀ ਤੇ ਲਿਖਾ ਨਹੀਂ ਜਾਤਾ ਹੈ॥
Prof. Sahib Singhਅਕਾਲ ਪੁਰਖ ਦੀ ਬਖ਼ਸ਼ਸ਼ ਏਡੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ।

ਪਦ ਅਰਥ ਕਰਮੁ = ਬਖ਼ਸ਼ਸ਼।

SikhNet (Spanish)Sus Bendiciones son tan abundantes que la descripción de Su Maravillosa Misericordia es imposible de lograr.

ਵਡਾ ਦਾਤਾ; ਤਿਲੁ ਨ ਤਮਾਇ ॥

vaddaa daataa; til na tamaae |

Sant Singh KhalsaThe Great Giver does not hold back anything.
Manmohan SinghHe is the great Giver and has not even an iota of avarice.
Manmohan Singh (Punjabi)ਉਹ ਭਾਰਾ ਦਾਤਾਰ ਹੈ ਅਤੇ ਉਸਨੂੰ ਭੋਰਾ ਭੀ ਤਮ੍ਹਾ ਨਹੀਂ।
Fareedkot Teekaਵਹੁ ਅਕਾਲ ਪੁਰਖ (ਵਡਾ) ਦਾਤਾ ਹੈ, ਔਰ ਤਿਲ ਮਾਤ੍ਰ ਭੀ (ਤਮਾਇ) ਇਛਾ ਨਹੀਂ ਰਖਤਾ॥
Prof. Sahib Singhਉਹ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਭੀ ਲਾਲਚ ਨਹੀਂ।

ਪਦ ਅਰਥ ਤਿਲੁ = ਤਿਲ ਜਿਤਨੀ ਭੀ। ਤਮਾਇ = ਲਾਲਚ, ਤ੍ਰਿਸ਼ਨਾ। ਦਾਤਾ = ਦਾਤਾਂ ਦੇਣ ਵਾਲਾ।

SikhNet (Spanish)Él, el Dador da todo; para Él no guarda nada.

ਕੇਤੇ ਮੰਗਹਿ; ਜੋਧ ਅਪਾਰ ॥

kete mangeh; jodh apaar |

Sant Singh KhalsaThere are so many great, heroic warriors begging at the Door of the Infinite Lord.
Manmohan SinghThe multitudes of warriors beg from the Infinite Lord.
Manmohan Singh (Punjabi)ਸੂਰਮਿਆਂ ਦੇ ਸਮੂਦਾਇ ਬੇ-ਅੰਤ ਸਾਹਿਬ ਦੇ ਦਰ ਤੇ ਖੈਰ ਮੰਗਦੇ ਹਨ।
Fareedkot Teekaਕਿਤਨੇ ਹੀ ਸਕਾਮੀ ਪ੍ਰਭੂ ਸੇ (ਜੋਧ) ਸੂਰਮਤਤਾ ਅਪਾਰ ਮਾਂਗਤੇ ਹੈਂ, ਕਿ ਮੇਰੀ ਰਣ ਮੈਂ ਕਬੀ ਹਾਰ ਨ ਹੋਵੈ॥
Prof. Sahib Singhਬੇਅੰਤ ਸੂਰਮੇ (ਅਕਾਲ ਪੁਰਖ ਦੇ ਦਰ 'ਤੇ) ਮੰਗ ਰਹੇ ਹਨ,

ਪਦ ਅਰਥ ਕੇਤੇ = ਕਈ। ਜੋਧ ਅਪਾਰ = ਅਪਾਰ ਜੋਧੇ, ਅਨਗਿਣਤ ਸੂਰਮੇ। ਮੰਗਹਿ = ਮੰਗਦੇ ਹਨ।

SikhNet (Spanish)Muchos son los guerreros que tocan a Su Puerta; imposibles de contar los que se acercan a Él.

ਕੇਤਿਆ ਗਣਤ; ਨਹੀ ਵੀਚਾਰੁ ॥

ketiaa ganat; nahee veechaar |

Sant Singh KhalsaSo many contemplate and dwell upon Him, that they cannot be counted.
Manmohan SinghGood many beyond reckoning, ponder over Him.
Manmohan Singh (Punjabi)ਘਣੇ ਹੀ ਗਿਣਤੀ ਤੋਂ ਬਾਹਰ ਉਸਨੂੰ ਸੋਚਦੇ ਸਮਝਦੇ ਹਨ।
Fareedkot Teekaਔਰ ਕਿਤਨੇ ਨਿਸਕਾਮੀ ਜਿਸ ਬ੍ਰਹਮ ਵੀਚਾਰ ਕੀ ਗਿਨਤੀ ਨਹੀਂ ਹੈ, ਵਹੁ ਬ੍ਰਹਮ ਵੀਚਾਰੁ ਮਾਂਗਤੇ ਹੈਂ।
Prof. Sahib Singhਅਤੇ (ਮੰਗਣ ਵਾਲੇ) ਕਈ ਹੋਰ ਅਜਿਹੇ ਹਨ, ਜਿਨ੍ਹਾਂ ਦੀ ਗਿਣਤੀ 'ਤੇ ਵਿਚਾਰ ਨਹੀਂ ਹੋ ਸਕਦੀ।

ਪਦ ਅਰਥ ਗਣਤ = ਗਿਣਤੀ। ਕੇਤਿਆ = ਕਈਆਂ ਦੀ। ਵੇਕਾਰ = ਵਿਕਾਰਾਂ ਵਿਚ।

SikhNet (Spanish)Muchos contemplan y se detienen en Él, para que no puedan ser contados.

ਕੇਤੇ; ਖਪਿ ਤੁਟਹਿ ਵੇਕਾਰ ॥

kete; khap tutteh vekaar |

Sant Singh KhalsaSo many waste away to death engaged in corruption.
Manmohan SinghMany pine away to extinction in wickedness.
Manmohan Singh (Punjabi)ਬਹੁਤੇ ਵੈਲ ਅੰਦਰ ਖੁਰ ਕੇ ਖਤਮ ਹੋ ਜਾਂਦੇ ਹਨ।
Fareedkot Teekaਕੇਤੇ ਵਿਖੇ ਵਿਕਾਰੋਂ ਮੇ ਖਪ ਖਪ ਕਰ ਕੇ ਪਰਮੇਸ੍ਵਰ ਸੇ ਟੂਟ ਜਾਤੇ ਹੈਂ, ਭਾਵ ਬਿਮੁਖ ਹੀ ਰਹਤੇ ਹੈਂ॥
Prof. Sahib Singhਕਈ ਜੀਵ (ਉਸ ਦੀਆਂ ਦਾਤਾਂ ਵਰਤ ਕੇ) ਵਿਕਾਰਾਂ ਵਿਚ (ਹੀ) ਖਪ ਖਪ ਕੇ ਨਾਸ ਹੁੰਦੇ ਹਨ।

ਪਦ ਅਰਥ ਖਪਿ ਤੁਟਹਿ = ਖਪ ਖਪ ਕੇ ਨਾਸ ਹੁੰਦੇ ਹਨ।

SikhNet (Spanish)Tantos residuos hasta la muerte comprometidos con la corrupción.

ਕੇਤੇ; ਲੈ ਲੈ ਮੁਕਰੁ ਪਾਹਿ ॥

kete; lai lai mukar paeh |

Sant Singh KhalsaSo many take and take again, and then deny receiving.
Manmohan SinghSome continually take gifts and yet deny them.
Manmohan Singh (Punjabi)ਕਈ ਲਗਾਤਾਰ ਦਾਤਾਂ ਲੈਂਦੇ ਹਨ ਅਤੇ ਤਾਂ ਭੀ ਉਨ੍ਹਾਂ ਤੋਂ ਮਨੁਕਰ ਹੋ ਜਾਂਦੇ ਹਨ।
Fareedkot Teekaਕਿਤਨੇ ਮੂਰਖ ਪ੍ਰਭੂ ਕੀ ਦਾਤ ਕੋ ਲੇ ਲੇ ਕਰ ਕੇ ਮੁਕਰ ਪੜਤੇ ਹੈਂ, ਭਾਵ ਤਿਸ ਦਾਤੇ ਨੂੰ ਭੁਲਾਇ ਦੇਤੇ ਹੈਂ॥
Prof. Sahib Singhਬੇਅੰਤ ਜੀਵ (ਅਕਾਲ ਪੁਰਖ ਦੇ ਦਰ ਤੋਂ ਪਦਾਰਥ) ਪਰਾਪਤ ਕਰ ਕੇ ਮੁਕਰ ਪੈਂਦੇ ਹਨ (ਭਾਵ, ਕਦੇ ਸ਼ੁਕਰ ਵਿਚ ਆ ਕੇ ਇਹ ਨਹੀ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ)।

ਪਦ ਅਰਥ ਕੇਤੇ = ਬੇਅੰਤ ਜੀਵ। ਮੁਕਰੁ ਪਾਹਿ = ਮੁਕਰ ਪੈਂਦੇ ਹਨ।

SikhNet (Spanish)Muchos reciben Su Favor, y gozando de éste se olvidan de su Creador.

ਕੇਤੇ ਮੂਰਖ; ਖਾਹੀ ਖਾਹਿ ॥

kete moorakh; khaahee khaeh |

Sant Singh KhalsaSo many foolish consumers keep on consuming.
Manmohan SinghMany foolish devourers continue devouring.
Manmohan Singh (Punjabi)ਕਈ ਬੇ-ਸਮਝ ਖਾਣ ਵਾਲੇ ਖਾਈ ਹੀ ਜਾਂਦੇ ਹਨ।
Fareedkot Teekaਕਿਤਨੇ ਮੂਰਖ (ਖਾਹੀ) ਪਦਾਰਥੋਂ ਕਾ ਖਾਨਾ ਹੀ ਖਾਨਾ ਕਰਤੇ ਹੈਂ, ਭਾਵ ਤ੍ਰਿਪਤਿ ਨਹੀਂ ਹੋਤੇ।
Prof. Sahib Singhਅਨੇਕਾਂ ਮੂਰਖ (ਪਦਾਰਥ ਲੈ ਕੇ) ਖਾਹੀ ਹੀ ਜਾਂਦੇ ਹਨ (ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ)।

ਪਦ ਅਰਥ ਖਾਹਿ ਖਾਹਿ = ਖਾਂਦੇ ਹਨ, ਖਾਹੀ ਜਾਂਦੇ ਹਨ। ❀ ਨੋਟ: 'ਤੂੰ ਦੇਖਹਿ ਹਉ ਮੁਕਰਿ ਪਾਉ। 'ਸਭੁ ਕਿਛੁ ਸੁਣਦਾ ਵੇਖਦਾ, ਕਿਉ ਮੁਕਰਿ ਪਇਆ ਜਾਇ।' ਇਹਨਾਂ ਦੋਹਾਂ ਤੁਕਾਂ ਵਿਚ ਲਫ਼ਜ਼ 'ਮੁਕਰਿ' ਹੈ, ਪਰ ਉਪਰਲੀ ਤੁਕ ਵਿਚ 'ਮੁਕਰੁ' ਹੈ। ਦੋਹਾਂ ਦਾ ਅਰਥ ਇਕੋ ਹੀ ਹੈ। 'ਮੁਕਰਿ' ਵਿਆਕਰਨ ਅਨੁਸਾਰ ਠੀਕ ਢੁਕਦਾ ਹੈ। ਇਸ ਲਫ਼ਜ਼ ਸੰਬੰਧੀ ਅਜੇ ਹੋਰ ਵਧੀਕ ਖੋਜ ਦੀ ਲੋੜ ਹੈ।

SikhNet (Spanish)Tantos consumidores tontos se dedican a consumir.

ਕੇਤਿਆ; ਦੂਖ ਭੂਖ ਸਦ ਮਾਰ ॥

ketiaa; dookh bhookh sad maar |

Sant Singh KhalsaSo many endure distress, deprivation and constant abuse.
Manmohan SinghGood many endure distress hunger and perpetual chastisement.
Manmohan Singh (Punjabi)ਘਣੇ ਹੀ ਤਕਲੀਫ ਫਾਕਾ-ਕਸ਼ੀ ਅਤੇ ਹਮੇਸ਼ਾਂ ਦੀ ਕੁਟਫਾਟ ਸਹਾਰਦੇ ਹਨ।
Fareedkot Teekaਕਿਤਨ੍ਯੋਂ ਕੋ ਭੂਖ ਕੇ ਦੁਖ ਕੀ ਸਦਾ ਹੀ ਮਾਰ ਰਹਤੀ ਹੈ, ਅਰਥਾਤ ਸਰਬਦਾ ਦੁਖੀ ਰਹਿਤੇ ਹੈਂ॥
Prof. Sahib Singhਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਅਤੇ ਭੁਖ (ਹੀ ਭਾਗਾਂ ਵਿਚ ਲਿਖੇ ਹਨ)।

ਪਦ ਅਰਥ ਕੇਤਿਆ = ਕਈ ਜੀਵਾਂ ਨੂੰ। ਦੂਖ = ਕਈ ਦੁੱਖ ਕਲੇਸ਼। ਭੂਖ = ਭੂੱਖ (ਭਾਵ, ਖਾਣ ਨੂੰ ਭੀ ਨਹੀਂ ਮਿਲਦਾ)। ਸਦ = ਸਦਾ।

SikhNet (Spanish)Muchos son los que sufren tensión y privación y constante abuso;

ਏਹਿ ਭਿ ਦਾਤਿ ਤੇਰੀ; ਦਾਤਾਰ ॥

ehi bhi daat teree; daataar |

Sant Singh KhalsaEven these are Your Gifts, O Great Giver!
Manmohan SinghEven these are Thine gifts, O Bestower!
Manmohan Singh (Punjabi)ਇਹ ਭੀ ਤੇਰੀਆਂ ਬਖਸ਼ੀਸ਼ਾਂ ਹਨ, ਹੇ ਦਾਤੇ!
Fareedkot Teekaਤਾਂ ਤੇ ਐਸੇ ਕਲੇਸ਼ ਦੀ ਨਿਵਿਰਤੀ ਵਾਸਤੇ ਐਸੇ ਬੇਨਤੀ ਕਰੀਏ: ਹੇ (ਦਾਤਾਰ) ਏ ਭੀ ਤੇਰੀ ਦਾਤ ਹੈ, ਭਾਵ ਦੁਖ ਮੈ ਭੀ ਹੁਕਮ ਹੀ ਮੰਨੀਏ॥
Prof. Sahib Singh(ਪਰ) ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖ਼ਸ਼ਸ਼ ਹੀ ਹੈ (ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ)।

ਪਦ ਅਰਥ ਦਾਤਿ = ਬਖ਼ਸ਼ਸ਼। ਦਾਤਾਰ = ਹੇ ਦੇਣਹਾਰ ਅਕਾਲ ਪੁਰਖ!

SikhNet (Spanish)aun estas también son Tus Bendiciones, oh Ser Bondadoso.

ਬੰਦਿ ਖਲਾਸੀ; ਭਾਣੈ ਹੋਇ ॥

band khalaasee; bhaanai hoe |

Sant Singh KhalsaLiberation from bondage comes only by Your Will.
Manmohan SinghLiberation from bondage is effected by God's will.
Manmohan Singh (Punjabi)ਕੈਦ ਤੋਂ ਰਿਹਾਈ ਹਰੀ ਦੇ ਹੁਕਮ ਨਾਲ ਹੁੰਦੀ ਹੈ।
Fareedkot Teeka(ਬੰਦ) ਕੈਦ ਹੋਨਾ ਔਰ ਚੌਰਾਸੀ ਸੇ (ਖਲਾਸੀ) ਮੁਕਤਿ ਹੋਣਾ, ਏਹਿ ਸਭ ਅਕਾਲ ਪੁਰਖ ਕੇ (ਭਾਣੈ) ਹੁਕਮ ਮੇ ਹੋਤਾ ਹੈ॥
Prof. Sahib Singhਤੇ (ਮਾਇਆ ਦੇ ਮੋਹ ਰੂਪ) ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ ਹੀ ਹੁੰਦਾ ਹੈ।

ਪਦ ਅਰਥ ਬੰਦਿ = ਬੰਦੀ ਤੋਂ, ਮਾਇਆ ਦੇ ਮੋਹ ਤੋਂ। ਖਲਾਸੀ = ਮੁਕਤੀ, ਛੁਟਕਾਰਾ। ਭਾਣੈ = ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ। ਹੋਇ = ਹੁੰਦਾ ਹੈ।

SikhNet (Spanish)Es por Tu Voluntad que las amarras son cortadas para que el hombre sea liberado.

ਹੋਰੁ; ਆਖਿ ਨ ਸਕੈ ਕੋਇ ॥

hor; aakh na sakai koe |

Sant Singh KhalsaNo one else has any say in this.
Manmohan SinghNo one else has any say in it.
Manmohan Singh (Punjabi)ਹੋਰਸ ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ।
Fareedkot Teekaਏਹਿ ਕੋਈ ਨਹੀਂ ਕਹਿ ਸਕਤਾ ਕਿ ਇਉਂ ਕਿਉਂ ਕੀਆ, ਐਸਾ ਕਰਨਾ ਥਾ॥
Prof. Sahib Singhਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ (ਭਾਵ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ)।

ਪਦ ਅਰਥ ਹੋਰੁ = ਭਾਣੇ ਦੇ ਉਲਟ ਕੋਈ ਹੋਰ ਤਰੀਕਾ। ਕੋਇ = ਕੋਈ ਮਨੁੱਖ।

SikhNet (Spanish)Tus Maneras son conocidas solamente por Ti

ਜੇ ਕੋ ਖਾਇਕੁ; ਆਖਣਿ ਪਾਇ ॥

je ko khaaeik; aakhan paae |

Sant Singh KhalsaIf some fool should presume to say that he does,
Manmohan SinghIf any fool dare intervene
Manmohan Singh (Punjabi)ਜੇਕਰ ਕੋਈ ਮੂਰਖ ਦਖਲ ਦੇਣ ਦਾ ਹੀਆ ਕਰੇ,
Fareedkot Teekaਜੇ ਕੋਈ (ਖਾਇਕੁ) ਮੂਰਖ ਉਸ ਕੇ ਅੰਤ ਕੋ (ਆਖਣਿ ਪਾਇ) ਕਹਨੇ ਲਗੇ॥
Prof. Sahib Singh(ਪਰ) ਜੇ ਕੋਈ ਮੂਰਖ (ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ,

ਪਦ ਅਰਥ ਖਾਇਕੁ = ਕੱਚਾ ਮਨੁੱਖ, ਮੂਰਖ। ਆਖਣਿ ਪਾਇ = ਆਖਣ ਦਾ ਜਤਨ ਕਰੇ, (ਭਾਵ, ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ।

SikhNet (Spanish)y si el hombre osara decir que las entiende,

ਓਹੁ ਜਾਣੈ; ਜੇਤੀਆ ਮੁਹਿ ਖਾਇ ॥

ohu jaanai; jeteea muhi khaae |

Sant Singh Khalsahe shall learn, and feel the effects of his folly.
Manmohan Singhhe shall know how many lashes he receives on his face.
Manmohan Singh (Punjabi)ਉਹੀ ਜਾਣੇਗਾ ਕਿ ਉਸ ਦੇ ਮੂੰਹ ਉਤੇ ਕਿੰਨੀਆਂ ਕੁ ਸੱਟਾਂ ਪੈਦੀਆਂ ਹਨ।
Fareedkot Teekaਓਹੀ ਜਾਨੇਗਾ ਜਿਤਨੀਆਂ ਪ੍ਰਲੋਕ ਮੈ ਜਮਦੂਤੋਂ ਸੇ ਮੁਹ ਪਰ ਸੱਟਾਂ ਖਾਵੇਗਾ, ਜਥਾ (ਥਾਉ ਨਾਹੀ ਖਾਇਕਾ)। ਤਾਤਪਰਯੁ ਏਹ ਹੈ, ਕਿ ਵੇਦ ਸ਼ਾਸਤ੍ਰ ਗੁਰਵਾਕੋਂ ਸੇ ਵਿਰੁਧ ਕਹਨੇ ਵਾਲ੍ਯੋਂ ਕੋ ਧਰਮੁ ਰਾਇ ਕੀ ਸਜਾਇ ਅਵੱਸ ਹੋਤੀ ਹੈ॥
Prof. Sahib Singhਤਾਂ ਉਹੀ ਜਾਣਦਾ ਹੈ ਜਿਤਨੀਆਂ ਚੋਟਾਂ ਉਹ (ਇਸ ਮੂਰਖਤਾ ਦੇ ਕਾਰਨ) ਆਪਣੇ ਮੂੰਹ ਉੱਤੇ ਖਾਂਦਾ ਹੈ (ਭਾਵ, 'ਕੂੜ' ਤੋਂ ਬਚਣ ਲਈ ਇਕੋ ਹੀ ਤਰੀਕਾ ਹੈ ਕਿ ਮਨੁੱਖ ਰਜ਼ਾ ਵਿਚ ਤੁਰੇ। ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ 'ਕੂੜ' ਤੋਂ ਬਚਣ ਦੇ ਥਾਂ ਸਗੋਂ ਵਧੀਕ ਦੁਖੀ ਹੁੰਦਾ ਹੈ)।

ਪਦ ਅਰਥ ਓਹੁ = ਉਹ ਮੂਰਖ ਹੀ। ਜੇਤੀਆ = ਜਿਤਨੀਆਂ (ਚੋਟਾਂ)। ਮੁਹਿ = ਮੂੰਹ ਉੱਤੇ। ਖਾਇ = ਖਾਂਦਾ ਹੈ।

SikhNet (Spanish)seguramente después tendría que reconocer su tontería.

ਆਪੇ ਜਾਣੈ; ਆਪੇ ਦੇਇ ॥

aape jaanai; aape dee |

Sant Singh KhalsaHe Himself knows, He Himself gives.
Manmohan SinghThe Lord Himself knows everything and Himself gives.
Manmohan Singh (Punjabi)ਸਾਈਂ ਸਾਰਾ ਕੁਛ ਖੁਦ ਜਾਣਦਾ ਹੈ ਤੇ ਖੁਦ ਹੀ ਦਿੰਦਾ ਹੈ।
Fareedkot Teekaਪ੍ਰਭੁ ਆਪ ਹੀ ਜੀਵੋਂ ਕੀ ਬਿਵਸਥਾ ਜਾਨਤਾ ਹੈ, ਔਰੁ ਆਪ ਹੀ ਖਾਨ ਪਾਨ ਪਹਿਰਾਨ ਮਕਾਨਾਦਿ ਸਭ ਸਾਮਾਨੁ ਦੇਤਾ ਹੈ॥
Prof. Sahib Singh'ਅਕਾਲ ਪੁਰਖ ਆਪ ਹੀ (ਜੀਵਾਂ ਦੀਆਂ ਲੋੜਾਂ) ਜਾਣਦਾ ਹੈ ਤੇ ਆਪ ਹੀ (ਦਾਤਾਂ) ਦੇਂਦਾ ਹੈ',

ਪਦ ਅਰਥ ਦੇਇ = ਦੇਂਦਾ ਹੈ।

SikhNet (Spanish)Él Mismo conoce y Él Mismo da.

ਆਖਹਿ; ਸਿ ਭਿ ਕੇਈ ਕੇਇ ॥

aakheh; si bhi keee kee |

Sant Singh KhalsaFew, very few are those who acknowledge this.
Manmohan SinghAgain few are those who acknowledge God's gifts.
Manmohan Singh (Punjabi)ਪੁਨਾਂ, ਵਿਰਲੇ ਹਨ ਉਹ ਜੋ ਰੱਬ ਦੀਆਂ ਦਾਤਾਂ ਨੂੰ ਮੰਨਦੇ ਹਨ।
Fareedkot Teekaਕੋਈ ਕੋਈ ਐਸੇ ਭੀ ਹੈਂ, ਜੋ ਏਹਿ ਕਹਤੇ ਹੈਂ, ਅਰੁ ਏਹੀ ਤਿਨ ਕੇ ਨਿਸਚੇ ਹੈਂ॥
Prof. Sahib Singhਅਨੇਕਾਂ ਮਨੁੱਖ ਇਹ ਗੱਲ ਭੀ ਆਖਦੇ ਹਨ। (ਸਾਰੇ ਨ-ਸ਼ੁਕਰੇ ਹੀ ਨਹੀਂ ਹਨ)

ਪਦ ਅਰਥ ਆਖਹਿ = ਆਖਦੇ ਹਨ। ਸਿ ਭਿ = ਇਹ ਗੱਲ ਭੀ। ਕੇਈ ਕੇਇ = ਕਈ ਮਨੁੱਖ।

SikhNet (Spanish)Pero pocos, muy pocos son los que saben esto.

ਜਿਸ ਨੋ ਬਖਸੇ; ਸਿਫਤਿ ਸਾਲਾਹ ॥

jis no bakhase; sifat saalaah |

Sant Singh KhalsaOne who is blessed to sing the Praises of the Lord,
Manmohan SinghAnyone whom the Lord grants wisdom to praise and eulogize Him,
Manmohan Singh (Punjabi)ਜਿਸ ਨੂੰ ਸਾਹਿਬ ਆਪਣੀ ਕੀਰਤੀ ਅਤੇ ਸ਼ਲਾਘਾ ਕਰਨੀ ਪਰਦਾਨ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! ਜਿਸ ਕੋ (ਸਿਫਤਿ) ਅਕਾਲ ਪੁਰਖੁ ਅਪਨੀ (ਸਾਲਾਹਿ) ਉਸਤੁਤੀ ਕਰਨੀ ਬਖਸ਼ਤਾ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤ-ਸਾਲਾਹ ਬਖਸ਼ਦਾ ਹੈ,

ਪਦ ਅਰਥ ਜਿਸ ਨੋ = ਜਿਸ ਮਨੁੱਖ ਨੂੰ।

SikhNet (Spanish)Oh, dice Nanak, aquél a quien Dios ha otorgado el Don de Alabarlo,

ਨਾਨਕ; ਪਾਤਿਸਾਹੀ ਪਾਤਿਸਾਹੁ ॥੨੫॥

naanak; paatisaahee paatisaahu |25|

Sant Singh KhalsaO Nanak, is the king of kings. ||25||
Manmohan SinghO Nanak! he is the (spiritual) king of kings.
Manmohan Singh (Punjabi)ਹੇ ਨਾਨਕ! ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ।
Fareedkot Teekaਸੋ ਉਸਤੁਤਿ ਕਰਨੇ ਹਾਰਾ ਗੁਰਮੁਖ ਪਾਤਸ਼ਾਹੋਂ ਕਾ ਪਾਤਸ਼ਾਹੁ ਹੈ। ਜਥਾ: "ਬ੍ਰਹਮ ਗਿਆਨੀ ਆਪਿ ਪਰਮੇਸਰੁ॥"☬ਇਹਾਂ 'ਪਾਤਿਸਾਹੀ' ਸਬਦੁ ਹੈ, ਔਰ ਉੱਚਾਰਨ ਸੇ ਪਾਤਿਸ਼ਾਹੀਂ ਬਿੰਦੀ ਸੰਜੁਗਤ ਹੈ। ਤਹਾਂ ਐਸੇ ਜਾਨਨਾ ਕਿ ਜਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਬਾਧੀ ਹੈ ਤਬ ਸਿੱਖੋਂ ਨੇ ਅਰਦਾਸ ਕਰੀ ਕਿ ਹੇ ਦੀਨ ਦਇਆਲ ਜੀ, ਆਪਨੇ ਅਧਿਕ ਔਰ ਬਿੰਦੀ ਸਬਦੋਂ ਮੇਂ ਕਹੀਂ ਨਹੀਂ ਲਗਾਈ ਹੈ। ਤਬ ਸ੍ਰੀ ਮੁਖ ਬਚਨੁ ਹੂਆ ਕਿ ਮੇਰੇ ਸਿਖ ਉਚਿਤ ਜਾਨ ਕਰ ਉਚਾਰਣ ਕਰ ਲੇਵੇਂਗੇ॥੨੫॥☬ਅਬ ਤਿਨ ਸੰਤੋਂ ਕੀ ਮਹਿਮਾ ਕਹਤੇ ਹੈਂ:
Prof. Sahib Singhਉਹ ਪਾਤਸ਼ਾਹਾਂ ਦਾ ਪਾਤਸ਼ਾਹ (ਬਣ ਜਾਂਦਾ) ਹੈ (ਸਿਫ਼ਤ-ਸਾਲਾਹ ਹੀ ਸਭ ਤੋਂ ਉੱਚੀ ਦਾਤ ਹੈ) ॥੨੫॥

ਪਦ ਅਰਥ ਨਾਨਕ = ਹੇ ਨਾਨਕ! ਪਾਤਿਸਾਹੀ ਪਾਤਿਸਾਹੁ = ਪਾਤਿਸ਼ਾਹਾਂ ਦੇ ਪਾਤਿਸ਼ਾਹ ॥੨੫॥

* ਭਾਵ: ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ ਦੱਸਣੀ ਤਾਂ ਕਿਤੇ ਰਹੀ, ਉਸ ਦੀ ਬਖ਼ਸ਼ਸ਼ ਹੀ ਇਤਨੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ। ਜਗਤ ਵਿਚ ਜੋ ਵੱਡੇ ਵੱਡੇ ਦਿੱਸਦੇ ਹਨ, ਇਹ ਸਭ ਉਸ ਪ੍ਰਭੂ ਦੇ ਦਰ 'ਤੇ ਹੀ ਮੰਗਦੇ ਹਨ। ਉਹ ਤਾਂ ਸਗੋਂ ਇਤਨਾ ਵੱਡਾ ਹੈ ਕਿ ਜੀਵਾਂ ਦੇ ਮੰਗਣ ਤੋ ਬਿਨਾਂ ਇਹਨਾਂ ਦੀਆਂ ਲੋੜਾਂ ਜਾਣ ਕੇ ਆਪਣੇ ਆਪ ਹੀ ਦਾਤਾਂ ਦੇਈ ਜਾਂਦਾ ਹੈ। ਪਰ ਜੀਵ ਦੀ ਮੂਰਖਤਾ ਵੇਖੋ! ਦਾਤਾਂ ਵਰਤਦਾ ਵਰਤਦਾ ਦਾਤਾਰ ਨੂੰ ਵਿਸਾਰ ਕੇ ਵਿਕਾਰਾਂ ਵਿਚ ਪੈ ਜਾਂਦਾ ਹੈ ਤੇ ਕਈ ਦੁੱਖ-ਕਲੇਸ਼ ਸਹੇੜ ਲੈਂਦਾ ਹੈ। ਇਹ ਦੁੱਖ-ਕਲੇਸ਼ ਭੀ ਪ੍ਰਭੂ ਦੀ ਦਾਤ ਹੈ, ਕਿਉਂਕਿ ਇਹਨਾਂ ਦੁੱਖਾਂ-ਕਲੇਸ਼ਾਂ ਦੇ ਕਾਰਣ ਹੀ ਮਨੁੱਖ ਨੂੰ ਮੁੜ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ ਤੇ ਇਹ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ। ਇਹ ਸਿਫ਼ਤਿ-ਸਾਲਾਹ ਸਭ ਤੋਂ ਉੱਚੀ ਦਾਤ ਹੈ।੨੫।

SikhNet (Spanish)es rey entre los reyes. (25)

Open this shabad →

Shabad Guru Nanak Dev Ji Jap continues on Ang 6

ਅਮੁਲ ਗੁਣ; ਅਮੁਲ ਵਾਪਾਰ ॥

amul gun; amul vaapaar |

Sant Singh KhalsaPriceless are His Virtues, Priceless are His Dealings.
Manmohan SinghPriceless are Thine merits, O Lord! and priceless Thy dealings.
Manmohan Singh (Punjabi)ਅਨਮੁਲ ਹਨ ਤੇਰੀਆਂ ਚੰਗਿਆਈਆਂ, ਹੇ ਸਾਹਿਬ! ਅਤੇ ਅਨਮੁਲ ਤੇਰਾ ਵਣਜ।
Fareedkot Teekaਜਿਨ ਗੁਣੋ ਕੀ ਕੀਮਤ ਨ ਕਹੀ ਜਾਇ ਉਨ ਕਾ ਨਾਮੁ ਅਮੋਲਕ ਹੈ। ਸੋ ਐਸੇ ਗ੍ਯਾਨ ਆਦਿ ਅਮੋਲਕ ਗੁਣ ਸੰਤੋ ਮੇ ਹੈਂ, ਔਰੁ ਹੰਤਾ ਮਮਤਾ ਤੇ ਜਗ੍ਯਾਸੂਆਂ ਕੋ ਰਹਤ ਕਰ ਜੋ ਸਰੂਪ ਕੀ ਪ੍ਰਾਪਤੀ ਕਰਨੀ ਏਹੁ ਬ੍ਯਾਪਾਰੁ ਭੀ ਉਨ ਕਾ ਅਮੋਲੁ ਹੈ॥
Prof. Sahib Singh(ਅਕਾਲ ਪੁਰਖ ਦੇ) ਗੁਣ ਅਮੋਲਕ ਹਨ (ਭਾਵ, ਗੁਣਾਂ ਦਾ ਮੁੱਲ ਨਹੀਂ ਪੈ ਸਕਦਾ।) (ਇਹਨਾਂ ਗੁਣਾਂ ਦੇ) ਵਪਾਰ ਕਰਨੇ ਭੀ ਅਮੋਲਕ ਹਨ।

ਪਦ ਅਰਥ ਅਮੁਲ = ਅਮੋਲਕ, ਜਿਸ ਦਾ ਮੁੱਲ ਨਾਹ ਪੈ ਸਕੇ। ਗੁਣ = ਅਕਾਲ ਪੁਰਖ ਦੇ ਗੁਣ।

SikhNet (Spanish)Incalculables son Tus Virtudes y el comercio Contigo;

ਅਮੁਲ ਵਾਪਾਰੀਏ; ਅਮੁਲ ਭੰਡਾਰ ॥

amul vaapaaree; amul bhanddaar |

Sant Singh KhalsaPriceless are His Dealers, Priceless are His Treasures.
Manmohan SinghPriceless are Thine dealers and priceless Thy treasures.
Manmohan Singh (Punjabi)ਅਨਮੁਲ ਹਨ ਤੇਰੇ ਵੱਣਜਾਰੇ ਤੇ ਅਨਮੁਲ ਤੇਰੇ ਖਜਾਨੇ।
Fareedkot Teekaਜੋ ਮੁਕਤਿ ਕੀ ਇਛਾ ਵਾਲੇ ਬ੍ਰਹਮ ਲੋਕ ਪ੍ਰਯੰਤ ਸੁਖ ਕੀ ਅਭਿਲਾਖਾ ਕੇ ਤ੍ਯਾਗੀ, ਮੁਮੋਖੂ ਇਸ ਧਨ ਕੇ ਵਾਪਾਰੀ ਹੈਂ, ਸੋ ਭੀ ਅਮੋਲੁ ਹੈਂ। ਔਰੁ ਸਤਗੁਰੋਂ ਕਾ ਰਿਦੇ ਜਿਸ ਮੇ ਸਰਬ ਗੁਨ ਸੰਯੁਗਤ ਸਾਖ੍ਯਾਤਕਾਰ ਭਗਤਿ ਭੰਡਾਰੁ ਇਸਥਿਤ ਹੈ, ਸੋ ਭੀ ਅਮੋਲੁ ਹੈ॥
Prof. Sahib Singhਉਹਨਾਂ ਮਨੁੱਖਾਂ ਦਾ (ਭੀ) ਮੁੱਲ ਨਹੀਂ ਪੈ ਸਕਦਾ, ਜੋ (ਅਕਾਲ ਪੁਰਖ ਦੇ ਗੁਣਾਂ ਦੇ) ਵਪਾਰ ਕਰਦੇ ਹਨ, (ਗੁਣਾਂ ਦੇ) ਖ਼ਜ਼ਾਨੇ (ਭੀ) ਅਮੋਲਕ ਹਨ।

ਪਦ ਅਰਥ ਵਾਪਾਰੀਏ = ਅਕਾਲ ਪੁਰਖ ਦੇ ਗੁਣਾਂ ਦਾ ਵਪਾਰ ਕਰਨ ਵਾਲੇ। ਭੰਡਾਰ = ਖ਼ਜ਼ਾਨੇ।

SikhNet (Spanish)Incalculables son Tus Compradores , Incalculables tus tesoros.

ਅਮੁਲ ਆਵਹਿ; ਅਮੁਲ ਲੈ ਜਾਹਿ ॥

amul aaveh; amul lai jaeh |

Sant Singh KhalsaPriceless are those who come to Him, Priceless are those who buy from Him.
Manmohan SinghPriceless are they who come to Thee and priceless they who purchase and fetch goods from Thee.
Manmohan Singh (Punjabi)ਅਨਮੁਲ ਹਨ ਜੋ ਤੇਰੇ ਕੋਲ ਆਉਂਦੇ ਹਨ ਅਤੇ ਅਨਮੁਲ ਉਹ ਜੋ ਤੇਰੇ ਕੋਲੋ ਸੌਦਾ ਖਰੀਦ ਕੇ ਲੈ ਜਾਂਦੇ ਹਨ।
Fareedkot Teekaਜੋ ਇਸ ਧਨ ਲੇਨੇ ਕੇ ਨਮਿਤ, ਮੁਮੋਖੂ ਕਾ ਸੰਤਾਂ ਕੇ ਪਾਸ ਆਵਨਾ ਹੈ, ਸੋ ਭੀ ਅਮੋਲੁ ਹੈ। ਔਰ ਜੋ ਗੁਣ ਸੰਤੋਂ ਸੇ ਲੇ ਜਾਤੇ ਹੈਂ, ਸੋ ਭੀ ਅਮੋਲੁ ਹੈਂ॥
Prof. Sahib Singhਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ, ਜੋ (ਇਸ ਵਪਾਰ ਲਈ ਜਗਤ ਵਿਚ) ਆਉਂਦੇ ਹਨ। ਉਹ ਭੀ ਵੱਡੇ ਭਾਗਾਂ ਵਾਲੇ ਹਨ, ਜੋ (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ।

ਪਦ ਅਰਥ ਆਵਹਿ = ਜੋ ਮਨੁੱਖ (ਇਸ ਵਪਾਰ ਲਈ) ਆਉਂਦੇ ਹਨ। ਲੈ ਜਾਹਿ = (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ।

SikhNet (Spanish)Valor incalculable tienen los que se acercan a ti, incalculable valor el que pide tu ayuda.

ਅਮੁਲ ਭਾਇ; ਅਮੁਲਾ ਸਮਾਹਿ ॥

amul bhaae; amulaa samaeh |

Sant Singh KhalsaPriceless is Love for Him, Priceless is absorption into Him.
Manmohan SinghPriceless is Thy affection and priceless the absorption in Thee.
Manmohan Singh (Punjabi)ਅਨਮੁਲ ਹੈ ਤੇਰੀ ਪ੍ਰੀਤ ਅਤੇ ਅਨਮੁਲ ਤੇਰੇ ਅੰਦਰ ਲੀਨਤਾ।
Fareedkot Teekaਔਰ ਪਰਸਪਰ ਗੁਰੂ ਸਿਖ ਕਾ ਜੋ (ਭਾਇ) ਪ੍ਰੇਮੁ ਹੈ, ਸੋ ਭੀ ਅਮੋਲੁ ਹੈ, ਔਰ ਗੁਰੋਂ ਕੇ ਮੇਲ ਸੇ (ਸਮਾਹਿ) ਆਤਮਾਨੰਦ ਹੋਨਾ ਏਹ ਭੀ ਅਮੋਲੁ ਹੈ॥
Prof. Sahib Singhਜੋ ਮਨੁੱਖ ਅਕਾਲ ਪੁਰਖ ਦੇ ਪ੍ਰੇਮ ਵਿਚ ਹਨ ਅਤੇ ਜੋ ਮਨੁੱਖ ਉਸ ਅਕਾਲ ਪੁਰਖ ਵਿਚ ਲੀਨ ਹੋਏ ਹੋਏ ਹਨ, ਉਹ ਭੀ ਅਮੋਲਕ ਹਨ।

ਪਦ ਅਰਥ ਭਾਇ = ਭਾਉ ਵਿਚ, ਪ੍ਰੇਮ ਵਿਚ। ਸਮਾਹਿ = (ਅਕਾਲ ਪੁਰਖ ਵਿਚ) ਲੀਨ ਹਨ।

SikhNet (Spanish)Incalculable es Tu Amor y la Unión Contigo;

ਅਮੁਲੁ ਧਰਮੁ; ਅਮੁਲੁ ਦੀਬਾਣੁ ॥

amul dharam; amul deebaan |

Sant Singh KhalsaPriceless is the Divine Law of Dharma, Priceless is the Divine Court of Justice.
Manmohan SinghPriceless is Thy Divine law and priceless Thy Court.
Manmohan Singh (Punjabi)ਅਨਮੁਲ ਹੈ ਤੇਰਾ ਈਸ਼ਵਰੀ ਕਾਨੂੰਨ ਅਤੇ ਅਨਮੁਲ ਤੇਰਾ ਦਰਬਾਰ।
Fareedkot Teeka(ਧਰਮੁ) ਭਗਤੀ ਭੀ ਅਮੋਲੁ ਹੈ, ਜੋ (ਦੀਬਾਣੁ) ਸੰਤ ਸਭਾ ਹੈ, ਸੋ ਭੀ ਅਮੋਲੁ ਹੈ॥
Prof. Sahib Singhਅਕਾਲ ਪੁਰਖ ਦੇ ਕਨੂੰਨ ਤੇ ਰਾਜ-ਦਰਬਾਰ ਅਮੋਲਕ ਹਨ।

ਪਦ ਅਰਥ ਧਰਮੁ = ਨੀਯਮ, ਕਾਨੂੰਨ। ਦੀਬਾਣੁ = ਕਚਹਿਰੀ, ਰਾਜ-ਦਰਬਾਰ।

SikhNet (Spanish)Incalculables son Tus Favores y Tu Dote. Incalculable es Tu Ley y la Justicia Suprema;

ਅਮੁਲੁ ਤੁਲੁ; ਅਮੁਲੁ ਪਰਵਾਣੁ ॥

amul tul; amul paravaan |

Sant Singh KhalsaPriceless are the scales, priceless are the weights.
Manmohan SinghPriceless are Thy scales and priceless Thine weights.
Manmohan Singh (Punjabi)ਅਨਮੁਲ ਹੈ ਤੇਰੀ ਤਕੜੀ ਅਤੇ ਅਨਮੁਲ ਤੇਰੇ ਵੱਟੇ!
Fareedkot Teekaਸੰਤ ਜਨੋਂ ਕੀ ਬੁਧੀ ਰੂਪੁ (ਤੁਲੁ) ਤਕੜੀ ਭੀ ਅਮੋਲੁ ਹੈ, ਵਿਚਾਰ ਰੂਪੀ (ਪਰਵਾਣੁ) ਵਟਾ ਭੀ ਅਮੋਲੁ ਹੈ, ਜਿਸ ਕੇ ਸਾਥ ਮੁਮੋਖੂ ਅਪਨੇ ਆਤਮਾ ਕੋ ਤੋਲਤੇ, ਭਾਵ ਨਿਸਚੇ ਕਰਤੇ ਹੈਂ॥
Prof. Sahib Singhਉਹ ਤੱਕੜ ਅਮੋਲਕ ਹਨ ਤੇ ਉਹ ਵੱਟਾ ਅਮੋਲਕ ਹੈ (ਜਿਸ ਨਾਲ ਜੀਵਾਂ ਦੇ ਚੰਗੇ-ਮੰਦੇ ਕੰਮਾਂ ਨੂੰ ਤੋਲਦਾ ਹੈ)।

ਪਦ ਅਰਥ ਤੁਲੁ = ਤੋਲ, ਤੱਕੜ। ਪਰਵਾਣੁ = ਪ੍ਰਮਾਣ, ਤੋਲਣ ਵਾਲਾ ਵੱਟਾ।

SikhNet (Spanish)Incalculable es tu balanza y de incalculable valor tus pesos.

ਅਮੁਲੁ ਬਖਸੀਸ; ਅਮੁਲੁ ਨੀਸਾਣੁ ॥

amul bakhasees; amul neesaan |

Sant Singh KhalsaPriceless are His Blessings, Priceless is His Banner and Insignia.
Manmohan SinghPriceless are Thine gifts and priceless Thy mark of approval.
Manmohan Singh (Punjabi)ਅਨਮੁਲ ਹਨ ਤੇਰੀਆਂ ਦਾਤਾਂ ਅਤੇ ਅਨਮੁਲ ਹੈ ਤੇਰੀ ਪਰਵਾਨਗੀ ਦਾ ਚਿੰਨ੍ਹ!
Fareedkot Teekaਗੁਰਾਂ ਕਾ ਉਪਦੇਸ ਰੂਪੁ ਜੋ ਬਖਸੀਸ ਹੈ, ਸੋ ਭੀ ਅਮੋਲੁ ਹੈ, ਤਿਸ ਕਰ ਜੋ ਆਤਮਾ ਕਾ (ਨੀਸਾਣੁ) ਪ੍ਰਗਟ ਹੋਣਾ ਸੋ ਬੀ ਅਮੋਲੁ ਹੈ। ਵਾ ਭਗਤੀ ਕਾ (ਨੀਸਾਣੁ) ਚਿੰਨ੍ਹ ਜੋ ਸਤਗੁਰੋਂ ਨੇ ਦੀਆ ਹੈ, ਸੋ ਭੀ ਅਮੋਲੁ ਹੈ॥
Prof. Sahib Singhਉਸ ਦੀ ਬਖ਼ਸ਼ਸ਼ ਤੇ ਬਖ਼ਸ਼ਸ਼ ਦੇ ਨਿਸ਼ਾਨ ਭੀ ਅਮੋਲਕ ਹਨ।

ਪਦ ਅਰਥ ਬਖਸੀਸ = ਰਹਿਮਤ, ਦਇਆ। ਨੀਸਾਣੁ = ਅਕਾਲ ਪੁਰਖ ਦੀ ਬਖਸ਼ਸ਼ ਦਾ ਨਿਸ਼ਾਨ।

SikhNet (Spanish)incontables tus misericordias, e incalculable tu Escudo e Insignia.

ਅਮੁਲੁ ਕਰਮੁ; ਅਮੁਲੁ ਫੁਰਮਾਣੁ ॥

amul karam; amul furamaan |

Sant Singh KhalsaPriceless is His Mercy, Priceless is His Royal Command.
Manmohan SinghPriceless are Thy benevolence and priceless Thy order.
Manmohan Singh (Punjabi)ਅਨਮੁਲ ਹੈ ਤੇਰੀ ਰਹਿਮਤ ਅਤੇ ਅਨਮੁਲ ਤੇਰਾ ਹੁਕਮ।
Fareedkot Teekaਕ੍ਰਿਪਾ ਭੀ ਸਤਗੁਰੋਂ ਕੀ ਅਮੋਲੁ ਹੈ, ਔਰ ਜੋ ਸਤਗੁਰੋਂ ਕਾ (ਫੁਰਮਾਣੁ) ਹੁਕਮ ਕਹਿਨਾ ਹੈ, ਸੋ ਭੀ ਅਮੋਲੁ ਹੈ॥☬ਪ੍ਰਸ਼ਨ: ਜਿਸ ਪਰਮੇਸ੍ਵਰ ਕੀ ਭਗਤੀ ਕਰ ਸੰਤ ਜਨ ਅਮੋਲੁਕ ਹੈਂ, ਵਹੁ ਪ੍ਰਮੇਸ੍ਵਰ ਕੈਸਾ ਹੈ?☬ਉੱਤਰੁ:
Prof. Sahib Singhਅਕਾਲ ਪੁਰਖ ਦੀ ਬਖਸ਼ਸ਼ ਤੇ ਹੁਕਮ ਭੀ ਮੁੱਲ ਤੋਂ ਪਰੇ ਹਨ (ਕਿਸੇ ਦਾ ਭੀ ਅੰਦਾਜ਼ਾ ਨਹੀਂ ਲੱਗ ਸਕਦਾ)।

ਪਦ ਅਰਥ ਕਰਮੁ = ਬਖ਼ਸ਼ਸ਼, ਰਹਿਮਤ। ਫੁਰਮਾਣੁ = ਹੁਕਮ।

SikhNet (Spanish)Perfecto es Tu Comando y Tu Bondad.

ਅਮੁਲੋ ਅਮੁਲੁ; ਆਖਿਆ ਨ ਜਾਇ ॥

amulo amul; aakhiaa na jaae |

Sant Singh KhalsaPriceless, O Priceless beyond expression!
Manmohan SinghBeyond price and invaluable, the Lord cannot be expressed.
Manmohan Singh (Punjabi)ਮੁਲ ਤੋਂ ਪਰੇ ਅਤੇ ਅਮੋਲਕ, ਸਾਹਿਬ ਬਿਆਨ ਨਹੀਂ ਕੀਤਾ ਜਾ ਸਕਦਾ।
Fareedkot Teekaਅਮੋਲਕ ਤੇ ਅਮੋਲੁ ਹੈ। ਤਿਸ ਕਾ ਇਦੰਤਾ ਕਰ ਕੇ ਮਹਾਤਮੁ ਕੁਛੁ ਕਹਾ ਨਹੀਂ ਜਾਤਾ ਕਿ ਇਤਨਾ ਹੈ॥
Prof. Sahib Singhਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ, ਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ।

ਪਦ ਅਰਥ ਅਮੁਲੁ = ਅੰਦਾਜ਼ਿਆਂ ਤੋਂ ਪਰੇ। ਅਮੁਲੋ ਅਮੁਲੁ = ਅਮੋਲਕ ਹੀ ਅਮੋਲਕ, ਅੰਦਾਜ਼ਿਆਂ ਤੋਂ ਪਰੇ।

SikhNet (Spanish)Incontable, Incalculable mas haya de lo que podemos expresar.

ਆਖਿ ਆਖਿ; ਰਹੇ ਲਿਵ ਲਾਇ ॥

aakh aakh; rahe liv laae |

Sant Singh KhalsaSpeak of Him continually, and remain absorbed in His Love.
Manmohan SinghBy continually speaking of Thee, I remain absorbed in Thy love.
Manmohan Singh (Punjabi)ਲਗਾਤਾਰ ਤੇਰਾ ਉਚਾਰਣ ਕਰਨ ਦੁਆਰਾ, ਹੇ ਮਾਲਕ! ਮੈਂ ਤੇਰੀ ਪ੍ਰੀਤ ਅੰਦਰ ਲੀਨ ਰਹਿੰਦਾ ਹਾਂ।
Fareedkot Teekaਤੌ ਭੀ ਕਹਿ ਕਹਿ ਕਰ ਕੇ ਭੂਤ ਭਵਿਖਤ ਕਾਲ ਮੇ ਔਰ ਅਬ ਵਰਤਮਾਨ ਮੇ ਭੀ ਸੰਤ ਜਨ ਤਿਸ ਮੈ ਬ੍ਰਿਤੀ ਲਗਾਇ ਰਹੇ ਹੈਂ॥☬ਪ੍ਰਸ਼ਨ: ਤਿਸ ਕੇ ਜਸ ਕੋ ਸੰਤ ਹੀ ਕਹਤੇ ਹੈਂ, ਵਾ ਔਰ ਭੀ ਕੋਈ ਕਹਿਤਾ ਹੈ?☬ਉੱਤਰ:
Prof. Sahib Singhਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ, ਉਹ (ਅੰਤ ਨੂੰ) ਰਹਿ ਜਾਂਦੇ ਹਨ।

ਪਦ ਅਰਥ ਆਖਿ ਆਖਿ = ਅੰਦਾਜ਼ਾ ਲਾ ਲਾ ਕੇ। ਰਹੇ = ਰਹਿ ਗਏ ਹਨ, ਥੱਕ ਗਏ ਹਨ। ਲਿਵ ਲਾਇ = ਲਿਵ ਲਾ ਕੇ, ਧਿਆਨ ਜੋੜ ਕੇ।

SikhNet (Spanish)Muchos son los que alaban Tu Nombre.

ਆਖਹਿ ਵੇਦ; ਪਾਠ ਪੁਰਾਣ ॥

aakheh ved; paatth puraan |

Sant Singh KhalsaThe Vedas and the Puraanas speak.
Manmohan SinghThe reciters of the Vedas and the Puranas Proclaim Thee.
Manmohan Singh (Punjabi)ਵੇਦਾਂ ਅਤੇ ਪੁਰਾਣਾ ਦੇ ਪਾਠੀ ਤੈਨੂੰ ਹੀ ਪੁਕਾਰਦੇ ਹਨ।
Fareedkot Teeka੪ ਵੇਦ ਭੀ ਕਹਤੇ ਹੈਂ, ੧੮ ਪੁਰਾਣ ਭੀ ਕਹਤੇ ਹੈਂ॥
Prof. Sahib Singhਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।

ਪਦ ਅਰਥ ਆਖਹਿ = ਆਖ ਰਹੇ ਹਨ, ਵਰਣਨ ਕਰਦੇ ਹਨ। ਵੇਦ ਪਾਠ = ਵੇਦਾਂ ਦੇ ਪਾਠ, ਵੇਦਾਂ ਦੇ ਮੰਤਰ।

SikhNet (Spanish)En Alabanza del Nombre algunos recitan los Vedas, otros los Puranas,

ਆਖਹਿ; ਪੜੇ ਕਰਹਿ ਵਖਿਆਣ ॥

aakheh; parre kareh vakhiaan |

Sant Singh KhalsaThe scholars speak and lecture.
Manmohan SinghThe literate repeat Thy Name and deliver discourses apropos Thee.
Manmohan Singh (Punjabi)ਪੜ੍ਹੇ ਲਿਖੇ ਤੇਰਾ ਨਾਮ ਉਚਾਰਦੇ ਅਤੇ ਤੇਰੇ ਬਾਰੇ ਭਾਸ਼ਨ ਦਿੰਦੇ ਹਨ।
Fareedkot Teekaਔਰੁ ਤਿਨ ਕੇ ਪਢਨੇ ਹਾਰੇ ਭੀ ਕਹਤੇ ਹੈਂ, ਔਰੁ ਤਿਸ ਪਾਠ ਕੋ ਪਢ ਕਰ ਵਖ੍ਯਾਨ ਕਥਾ ਕਰਨੇ ਹਾਰੇ, ਵਾ ਵਖ੍ਯਾਨ ਟੀਕਾ ਕਰਨੇ ਹਾਰੇ ਭੀ ਕਹਤੇ ਹੈਂ॥
Prof. Sahib Singhਵਿਦਵਾਨ ਮਨੁੱਖ ਭੀ, ਜੋ (ਹੋਰਨਾਂ ਨੂੰ) ਉਪਦੇਸ਼ ਕਰਦੇ ਹਨ, (ਅਕਾਲ ਪੁਰਖ ਦਾ) ਬਿਆਨ ਕਰਦੇ ਹਨ।

ਪਦ ਅਰਥ ਪੜੇ = ਪੜ੍ਹੇ ਹੋਏ ਮਨੁੱਖ, ਵਿਦਵਾਨ। ਕਰਹਿ ਵਖਿਆਣ = ਵਖਿਆਣ ਕਰਦੇ ਹਨ, ਉਪਦੇਸ਼ ਕਰਦੇ ਹਨ, ਹੋਰਨਾਂ ਨੂੰ ਸੁਣਾਉਂਦੇ ਹਨ।

SikhNet (Spanish)mientras que los escolares Lo proclaman en largos discursos.

ਆਖਹਿ ਬਰਮੇ; ਆਖਹਿ ਇੰਦ ॥

aakheh barame; aakheh ind |

Sant Singh KhalsaBrahma speaks, Indra speaks.
Manmohan SinghBrahmas speak of Thee and Indras speak of Thee as well.
Manmohan Singh (Punjabi)ਬਰ੍ਹਮੇ ਤੇਰਾ ਜ਼ਿਕਰ ਕਰਦੇ ਹਨ ਅਤੇ ਇੰਦ੍ਰ ਭੀ ਤੇਰਾ ਹੀ ਜ਼ਿਕਰ ਕਰਦੇ ਹਨ।
Fareedkot Teekaਬ੍ਰਹਮੇਂ ਜੀ ਭੀ ਕਹਤੇ ਹੈਂ, (ਇੰਦੁ) ਚੰਦ੍ਰਮੇ ਵਾ ਇੰਦ੍ਰ ਭੀ ਕਹਤੇ ਹੈਂ॥
Prof. Sahib Singhਕਈ ਬ੍ਰਹਮਾ, ਕਈ ਇੰਦਰ ਅਕਾਲ ਪੁਰਖ ਦੀ ਵਡਿਆਈ ਆਖਦੇ ਹਨ।

ਪਦ ਅਰਥ ਬਰਮੇ = ਕਈ ਬ੍ਰਹਮਾ। ਇੰਦ = ਇੰਦਰ ਦੇਵਤੇ।

SikhNet (Spanish)Tus Himnos son cantados por Indra y Brahma,

Open this shabad (26 lines, Angs 5-6) →

Ang 5 of 1430