ੴ

ਸਿੱਖਬਾਣੀ · SikhBani

ਸਤਿਗੁਰੁ ਮਿਲੈ ਸੁ ਮਰਣੁ ਦਿਖਾਏ ॥

satigur milai su maran dikhaae
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 153 · 15 lines
Translations

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਹਿਲੀ ਪਾਤਸ਼ਾਹੀ।
SikhNet (Spanish)Gauri, Mejl Guru Nanak, Primer Canal Divino.

ਸਤਿਗੁਰੁ ਮਿਲੈ; ਸੁ ਮਰਣੁ ਦਿਖਾਏ ॥

satigur milai; su maran dikhaae |

Sant Singh KhalsaMeeting the True Guru, we are shown the way to die.
Manmohan SinghWhen the true Guru meets, he shows the way to die in life.
Manmohan Singh (Punjabi)ਜਦ ਸੱਚਾ ਗੁਰੂ ਮਿਲ ਪੈਦਾ ਹੈ, ਉਹ ਜੀਉਂਦੇ ਜੀ ਮਰਣ ਦਾ ਮਾਰਗ ਵਿਖਾਲ ਦਿੰਦਾ ਹੈ।
Fareedkot Teekaਜਿਨ ਕੋ ਸਤਿਗੁਰੂ ਮਿਲੇ ਹੈਂ ਤਿਨ ਕੋ ਔਰੋਂ ਕੇ ਮਰਣ ਕੀ ਰੀਤੀ ਦਿਖਾਇ ਦੇਤੇ ਹੈਂ
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਉਹ ਮੌਤ ਵਿਖਾ ਦੇਂਦਾ ਹੈ (ਵਿਕਾਰਾਂ ਵਲੋਂ ਉਹ ਮੌਤ ਉਸ ਦੇ ਜੀਵਨ-ਤਜਰਬੇ ਵਿਚ ਲਿਆ ਦੇਂਦਾ ਹੈ),

ਪਦ ਅਰਥ ਸੁ ਮਰਣੁ = ਉਹ ਮੌਤ, (ਵਿਕਾਰਾਂ ਵਲੋਂ) ਉਹ ਮੌਤ। ਮਰਣੁ ਦਿਖਾਏ = ਵਿਕਾਰਾਂ ਵਲੋਂ ਮੌਤ ਵਿਖਾ ਦੇਂਦਾ ਹੈ, ਵਿਕਾਰਾਂ ਵਲੋਂ ਮੌਤ ਜ਼ਿੰਦਗੀ ਦੇ ਤਜਰਬੇ ਵਿਚ ਲਿਆ ਦੇਂਦਾ ਹੈ।

SikhNet (Spanish)Cuando encontramos al Verdadero Guru, Él nos revela el sentido de poder trascender el ego propio.

ਮਰਣ ਰਹਣ; ਰਸੁ ਅੰਤਰਿ ਭਾਏ ॥

maran rehan; ras antar bhaae |

Sant Singh KhalsaRemaining alive in this death brings joy deep within.
Manmohan SinghThe joy of remaining alive, after such a death, is pleasing to my mind.
Manmohan Singh (Punjabi)ਇਹੋ ਜੇਹੀ ਮੌਤ ਦੇ ਮਗਰੋਂ ਜੀਉਂਦੇ ਰਹਿਣ ਦੀ ਖੁਸ਼ੀ ਮੇਰੇ ਮਨ ਨੂੰ ਚੰਗੀ ਲਗਦੀ ਹੈ।
Fareedkot Teekaਸੋ ਮਰਣ ਤੇ ਰਹਤ ਹੂਏ ਹੈਂ ਪੁਨਾ (ਰਸੁ) ਆਨੰਦ ਅਪਨੇ ਅੰਤਰ ਭਾਵਤਾ ਹੈ॥
Prof. Sahib Singhਜਿਸ ਮੌਤ ਦਾ ਆਨੰਦ (ਤੇ ਉਸ ਤੋਂ ਪੈਦਾ ਹੋਏ) ਸਦੀਵੀ ਆਤਮਕ ਜੀਵਨ ਦਾ ਆਨੰਦ ਉਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਪਿਆਰਾ ਲੱਗਣ ਪੈਂਦਾ ਹੈ।

ਪਦ ਅਰਥ ਮਰਣੁ ਰਸੁ = (ਜਿਸ) ਮੌਤ ਦਾ ਆਨੰਦ, ਵਿਕਾਰਾਂ ਵਲੋਂ ਜਿਸ ਮੌਤ ਦਾ ਆਨੰਦ। ਅੰਤਰਿ = ਹਿਰਦੇ ਵਿਚ। ਭਾਏ = ਪਿਆਰਾ ਲਗਦਾ ਹੈ।

SikhNet (Spanish)Y lo que más queremos entonces es vivir así, muertos en vida.

ਗਰਬੁ ਨਿਵਾਰਿ; ਗਗਨ ਪੁਰੁ ਪਾਏ ॥੧॥

garab nivaar; gagan pur paae |1|

Sant Singh KhalsaOvercoming egotistical pride, the Tenth Gate is found. ||1||
Manmohan SinghHaving abrogated my ego, I have reached the tenth gate.
Manmohan Singh (Punjabi)ਆਪਣਾ ਹੰਕਾਰ ਮਿਟਾ ਕੇ ਮੈਂ ਦਸਮ ਦੁਆਰ ਨੂੰ ਅਪੜ ਗਿਆ ਹਾਂ।
Fareedkot Teekaਔਰ ਅਹੰਕਾਰ ਕੋ ਮਾਰ ਕਰ (ਗਗਨ) ਚਿਦਾਕਾਸ ਸੋ (ਪੁਰ) ਪੂਰਨ ਹੈ ਪਾ ਲੀਆ ਹੈ॥੧॥
Prof. Sahib Singhਉਹ ਮਨੁੱਖ (ਸਰੀਰ ਆਦਿਕ ਦਾ) ਅਹੰਕਾਰ ਦੂਰ ਕਰ ਕੇ ਉਹ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਸੁਰਤ ਉੱਚੀਆਂ ਉਡਾਰੀਆਂ ਲਾਂਦੀ ਰਹੇ ॥੧॥

ਪਦ ਅਰਥ ਗਰਬੁ = ਅਹੰਕਾਰ, (ਧਰਤੀ ਦੇ ਪਦਾਰਥਾਂ ਦਾ) ਅਹੰਕਾਰ। ਗਗਨ ਪੁਰੁ = ਆਕਾਸ਼ ਦਾ ਸ਼ਹਰ, ਉਹ ਸ਼ਹਰ ਜਿੱਥੇ ਸੁਰਤਿ ਆਕਾਸ਼ ਵਿਚ ਚੜ੍ਹੀ ਰਹੇ, ਉਹ ਆਤਮਕ ਅਵਸਥਾ ਜਿਥੇ ਸੁਰਤਿ ਉੱਚੀਆਂ ਆਤਮਕ ਉਡਾਰੀਆਂ ਲਾਂਦੀ ਰਹੇ ॥੧॥

SikhNet (Spanish)Subyugando al ego alcanzamos el Reino del Cielo. (1)

ਮਰਣੁ ਲਿਖਾਇ ਆਏ; ਨਹੀ ਰਹਣਾ ॥

maran likhaae aae; nahee rahanaa |

Sant Singh KhalsaDeath is pre-ordained - no one who comes can remain here.
Manmohan SinghGetting recorded the time of death, men did come into the world, and cannot stay longer.
Manmohan Singh (Punjabi)ਮੌਤ ਦਾ ਵੇਲਾ ਲਿਖਵਾ ਕੇ ਬੰਦੇ ਜਹਾਨ ਵਿੱਚ ਆਏ ਹਨ ਅਤੇ ਵਧੇਰਾ ਚਿਰ ਠਹਿਰ ਨਹੀਂ ਸਕਦੇ।
Fareedkot Teekaਹੇ ਭਾਈ! ਦੇਹ ਕਰ ਸਰਬ ਜੀਵ ਮਰਣਾ ਲਿਖਵਾ ਲਿਆਏ ਹੈਂ, ਸਰੀਰ ਕਰ ਕਿਸੀ ਨੇ ਭੀ ਨਹੀਂ ਰਹਣਾ॥
Prof. Sahib Singh(ਹੇ ਭਾਈ! ਸਾਰੇ ਜੀਵ ਸਰੀਰਕ) ਮੌਤ-ਰੂਪ ਹੁਕਮ (ਪ੍ਰਭੂ ਦੀ ਹਜ਼ੂਰੀ ਵਿਚੋਂ) ਲਿਖਾ ਕੇ ਜੰਮਦੇ ਹਨ (ਭਾਵ, ਇਹੀ ਰੱਬੀ ਨਿਯਮ ਹੈ ਕਿ ਜੋ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ)। ਸੋ, ਇਥੇ ਸਰੀਰਕ ਤੌਰ ਤੇ ਕਿਸੇ ਨੇ ਸਦਾ ਨਹੀਂ ਟਿਕੇ ਰਹਿਣਾ।

ਪਦ ਅਰਥ ਮਰਣੁ = ਮੌਤ, ਸਰੀਰ ਦੀ ਮੌਤ। ਨਹੀ ਰਹਣਾ = ਸਰੀਰਕ ਤੌਰ ਤੇ ਸਦਾ ਨਹੀਂ ਟਿਕੇ ਰਹਿਣਾ।

SikhNet (Spanish)Físicamente vamos a morir de seguro; esta vida es nuestra sólo por un instante.

ਹਰਿ ਜਪਿ ਜਾਪਿ; ਰਹਣੁ ਹਰਿ ਸਰਣਾ ॥੧॥ ਰਹਾਉ ॥

har jap jaap; rehan har saranaa |1| rahaau |

Sant Singh KhalsaSo chant and meditate on the Lord, and remain in the Sanctuary of the Lord. ||1||Pause||
Manmohan SinghThey should, therefore, embrace God's meditation and abide in God's sanctuary. Pause.
Manmohan Singh (Punjabi)ਇਸ ਲਈ ਉਨ੍ਹਾਂ ਨੂੰ ਰੱਬ ਦਾ ਸਿਮਰਨ ਕਰਨਾ ਅਤੇ ਰੱਬ ਦੀ ਸ਼ਰਣਾਗਤਿ ਤਾਬੇ ਵਸਣਾ ਉਚਿਤ ਹੈ। ਠਹਿਰਾਉ।
Fareedkot Teekaਪਰੰਤੂ ਜਿਨੋਂ ਨੇ ਹਰੀ ਜਪ ਕੋ ਜਪਿਆ ਹੈ ਔਰੁ ਹਰੀ ਕੀ ਸਰਣਿ ਮੇਂ ਪ੍ਰਾਪਤਿ ਹੂਏ ਹੈਂ ਤਿਨ ਕਾ ਰਹਣੁ ਹੂਆ ਹੈ, ਭਾਵ ਏਹਿ ਕਿ ਤਿਨ ਕਾ ਫਿਰ ਮਰਣੁ ਨਹੀਂ ਹੋਤਾ ਹੈ॥੧॥ ਰਹਾਉ ॥
Prof. Sahib Singh(ਹਾਂ) ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ, ਪ੍ਰਭੂ ਦੀ ਸਰਨ ਵਿਚ ਰਹਿ ਕੇ ਸਦੀਵੀ ਆਤਮਕ ਜੀਵਨ ਮਿਲ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਜਪਿ = ਜਪ ਕੇ, ਸਿਮਰ ਕੇ। ਜਾਪਿ = ਜਾਪ ਕੇ, ਜਾਪ ਕਰ ਕੇ। ਰਹਣੁ = ਰਿਹਾਇਸ਼, ਸਦਾ ਦੀ ਰਿਹਾਇਸ਼, ਸਦੀਵੀ ਆਤਮਕ ਜੀਵਨ ॥੧॥ ਰਹਾਉ ॥

SikhNet (Spanish)Habita entonces en el Señor, y busca Su Refugio. (1-Pausa)

ਸਤਿਗੁਰੁ ਮਿਲੈ; ਤ ਦੁਬਿਧਾ ਭਾਗੈ ॥

satigur milai; ta dubidhaa bhaagai |

Sant Singh KhalsaMeeting the True Guru, duality is dispelled.
Manmohan SinghWhen the true Guru meets, then does duality take to heels.
Manmohan Singh (Punjabi)ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ ਤਦ ਦਵੈਤ-ਭਾਵ ਦੌੜ ਜਾਂਦਾ ਹੈ।
Fareedkot Teekaਜੋ ਸਤਿਗੁਰੂ ਮਿਲੈ ਤੋ ਦ੍ਵੈਤ ਨਸ੍ਟ ਹੋ ਜਾਤੀ ਹੈ॥
Prof. Sahib Singhਜੇ ਸਤਿਗੁਰੂ ਮਿਲ ਪਏ, ਤਾਂ ਮਨੁੱਖ ਦੀ ਦੁਬਿਧਾ ਦੂਰ ਹੋ ਜਾਂਦੀ ਹੈ।

ਪਦ ਅਰਥ ਦੁਬਿਧਾ = ਦੁਚਿੱਤਾ-ਪਨ, ਮੇਰ-ਤੇਰ।

SikhNet (Spanish)Cuando el Verdadero Guru te encuentra, tu dualidad se esfumará,

ਕਮਲੁ ਬਿਗਾਸਿ; ਮਨੁ. ਹਰਿ ਪ੍ਰਭ ਲਾਗੈ ॥

kamal bigaas; man. har prabh laagai |

Sant Singh KhalsaThe heart-lotus blossoms forth, and the mind is attached to the Lord God.
Manmohan SinghThe heart lotus blooms, and the mind gets attached to the Lord God.
Manmohan Singh (Punjabi)ਦਿਲ-ਕੰਵਲ ਖਿੜ ਜਾਂਦਾ ਹੈ ਅਤੇ ਮਨੂਆ ਵਾਹਿਗੁਰੂ ਸੁਆਮੀ ਨਾਲ ਜੁੜ ਜਾਂਦਾ ਹੈ।
Fareedkot Teekaਹ੍ਰਿਦਯ ਕਮਲ ਵਿਕਾਸਤਾ ਕੋ ਪ੍ਰਾਪਤਿ ਹੋ ਜਾਤਾ ਹੈ, ਔਰੁ ਮਨੁ ਹਰੀ ਪ੍ਰਭੂ ਮੇਂ ਲਾਗਤਾ ਹੈ॥
Prof. Sahib Singhਹਿਰਦੇ ਦਾ ਕੌਲ-ਫੁੱਲ ਖਿੜ ਕੇ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।

ਪਦ ਅਰਥ ਕਮਲੁ = ਹਿਰਦੇ ਦਾ ਕੌਲ ਫੁੱਲ। ਬਿਗਾਸਿ = ਖਿੜ ਕੇ।

SikhNet (Spanish)el loto de tu mente florecerá, y tu mente se regocijará en el Señor, el Maestro.

ਜੀਵਤੁ ਮਰੈ; ਮਹਾ ਰਸੁ ਆਗੈ ॥੨॥

jeevat marai; mahaa ras aagai |2|

Sant Singh KhalsaOne who remains dead while yet alive obtains the greatest happiness hereafter. ||2||
Manmohan SinghHe, who remains dead in life obtains Supreme bliss hereafter.
Manmohan Singh (Punjabi)ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ ਉਹ ਅੱਗੇ ਪਰਮ ਅਨੰਦ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਪੁਨਾ ਜੀਵ ਭਾਵ ਸੋ ਮਰ ਜਾਤਾ ਹੈ ਔਰ ਮਹਾਨੁ ਰਸੁ ਜੋ ਆਤਮਾ ਨੰਦ ਹੈ (ਆਗੈ) ਸਨਮੁਖ ਪ੍ਰਤੀਤ ਹੋਣੇ ਲਗਤਾ ਹੈ, ਭਾਵ ਅਪ੍ਰੋਖ ਹੋਤਾ ਹੈ॥੨॥
Prof. Sahib Singhਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੀ ਮਾਇਆ ਦੇ ਮੋਹ ਤੋਂ ਉੱਚਾ ਰਹਿੰਦਾ ਹੈ, ਉਸ ਨੂੰ ਪਰਤੱਖ ਤੌਰ ਤੇ ਪਰਮਾਤਮਾ ਦੇ ਸਿਮਰਨ ਦਾ ਮਹਾ ਆਨੰਦ ਅਨੁਭਵ ਹੁੰਦਾ ਹੈ ॥੨॥

ਪਦ ਅਰਥ ਜੀਵਤੁ = ਜੀਊਂਦਾ ਹੀ, ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ। ਮਰੈ = ਮਾਇਆ ਦੇ ਮੋਹ ਵਲੋਂ ਮਰੇ। ਆਗੈ = ਸਾਹਮਣੇ, ਪਰਤੱਖ ॥੨॥

SikhNet (Spanish)Aquél, cuyo ego muere mientras vive, participa de la Esencia de Dios. (2)

ਸਤਿਗੁਰਿ ਮਿਲਿਐ; ਸਚ ਸੰਜਮਿ ਸੂਚਾ ॥

satigur miliai; sach sanjam soochaa |

Sant Singh KhalsaMeeting the True Guru, one becomes truthful, chaste and pure.
Manmohan SinghBy meeting the true Guru, one becomes truthful, abstinent, and pure.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਇਨਸਾਨ ਸਤਿਵਾਦੀ ਤਿਆਗੀ ਅਤੇ ਪਵਿੱਤਰ ਹੋ ਜਾਂਦਾ ਹੈ।
Fareedkot Teekaਜਿਸ ਕੋ ਸਤਿਗੁਰੂ ਮਿਲਿਆ ਹੈ ਉਸੀ ਕਾ ਸਚਾ ਸੰਜਮ ਹੈ ਔਰੁ ਵਹੀ (ਸੂਚਾ) ਪਵਿਤ੍ਰ ਹੈ॥
Prof. Sahib Singhਜੇ ਗੁਰੂ ਮਿਲ ਪਏ, ਤਾਂ ਮਨੁੱਖ ਸਿਮਰਨ ਦੀ ਜੁਗਤਿ ਵਿਚ ਰਹਿ ਕੇ ਪਵਿਤ੍ਰ-ਆਤਮਾ ਹੋ ਜਾਂਦਾ ਹੈ।

ਪਦ ਅਰਥ ਸਤਿਗੁਰਿ ਮਿਲਿਐ = ਜੇ ਸਤਿਗੁਰੂ ਮਿਲ ਪਏ। ਸਚ ਸੰਜਮਿ = ਸੱਚ ਦੇ ਸੰਜਮ ਵਿਚ (ਰਹਿ ਕੇ), ਸਿਮਰਨ ਦੀ ਜੁਗਤਿ ਵਿਚ ਰਹਿ ਕੇ। ਸੂਚਾ = ਪਵਿਤ੍ਰ।

SikhNet (Spanish)Encontrándose con el Verdadero Guru, uno es disciplinado por la Verdad, y de esa manera,

ਗੁਰ ਕੀ ਪਉੜੀ; ਊਚੋ ਊਚਾ ॥

gur kee paurree; aoocho aoochaa |

Sant Singh KhalsaClimbing up the steps of the Guru's Path, one becomes the highest of the high.
Manmohan SinghBy walking in Guru's way man becomes the highest of the high.
Manmohan Singh (Punjabi)ਗੁਰਾਂ ਦੇ ਰਾਹੇ ਟੁਰਣ ਦੁਆਰਾ ਆਦਮੀ ਬੁੰਲਦਾਂ ਦਾ ਪਰਮ-ਬੁਲੰਦ ਹੋ ਜਾਂਦਾ ਹੈ।
Fareedkot Teekaਜੋ ਗੁਰੋਂ ਕੀ ਦਈ ਹੂਈ ਭਗਤੀ ਰੂਪ ਪਉੜੀ ਕੋ ਪ੍ਰਾਪਤ ਹੂਆ ਹੈ, ਸੋ ਊਚ ਜੋ ਬ੍ਰਹਮਾਦਿ ਤਿਨ ਸੇ ਭੀ ਊਚਾ ਹੋਤਾ ਹੈ॥
Prof. Sahib Singhਗੁਰੂ ਦੀ ਦੱਸੀ ਹੋਈ ਸਿਮਰਨ ਦੀ ਪੌੜੀ ਦਾ ਆਸਰਾ ਲੈ ਕੇ (ਆਤਮਕ ਜੀਵਨ ਵਿਚ) ਉੱਚਾ ਹੀ ਉੱਚਾ ਹੁੰਦਾ ਜਾਂਦਾ ਹੈ।

ਪਦ ਅਰਥ ਪਉੜੀ = ਸਿਮਰਨ-ਰੂਪ ਪੌੜੀ। ਊਚੋ ਊਚਾ = ਉੱਚਾ ਹੀ ਉੱਚਾ।

SikhNet (Spanish)es purificado y empieza a escalar a las alturas, cada vez más y más.

ਕਰਮਿ ਮਿਲੈ; ਜਮ ਕਾ ਭਉ ਮੂਚਾ ॥੩॥

karam milai; jam kaa bhau moochaa |3|

Sant Singh KhalsaWhen the Lord grants His Mercy, the fear of death is conquered. ||3||
Manmohan SinghBy being endowed with Lord's grace, the fear of death is destroyed,
Manmohan Singh (Punjabi)ਪ੍ਰਭੂ ਦੀ ਰਹਿਮਤ ਦੀ ਦਾਤ ਪ੍ਰਾਪਤ ਹੋਣ ਦੁਆਰਾ ਮੌਤ ਦਾ ਡਰ ਨਾਸ ਹੋ ਜਾਂਦਾ ਹੈ।
Fareedkot Teekaਜਿਨ ਕੋ ਕਰਮੋਂ ਕਰ ਗੁਰੂ ਮਿਲੇ ਹੈਂ ਤਿਨ ਕਾ (ਜਮ ਕਾ) ਭੈ (ਮੂਚਾ) ਕਟਾ ਗਿਆ ਹੈ॥੩॥
Prof. Sahib Singh(ਪਰ ਇਹ ਸਿਮਰਨ ਪ੍ਰਭੂ ਦੀ) ਮਿਹਰ ਨਾਲ ਮਿਲਦਾ ਹੈ, (ਜਿਸ ਨੂੰ ਮਿਲਦਾ ਹੈ ਉਸ ਦਾ) ਮੌਤ ਦਾ ਡਰ ਲਹਿ ਜਾਂਦਾ ਹੈ ॥੩॥

ਪਦ ਅਰਥ ਕਰਮਿ = ਪ੍ਰਭੂ ਦੀ ਮਿਹਰ ਨਾਲ। ਮੂਚਾ = ਮੁੱਕ ਜਾਂਦਾ ਹੈ ॥੩॥

SikhNet (Spanish)Entrando al Reino de Su Gracia, el miedo a la muerte desaparece. (3)

ਗੁਰਿ ਮਿਲਿਐ; ਮਿਲਿ ਅੰਕਿ ਸਮਾਇਆ ॥

gur miliai; mil ank samaaeaa |

Sant Singh KhalsaUniting in Guru's Union, we are absorbed in His Loving Embrace.
Manmohan SinghBy uniting unto Guru's union, mortal sinks into Lord's lap.
Manmohan Singh (Punjabi)ਗੁਰਾਂ ਦੇ ਮਿਲਾਪ ਅੰਦਰ ਮਿਲਣ ਦੁਆਰਾ ਪ੍ਰਾਣੀ ਸਾਹਿਬ ਦੀ ਗੋਦੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰੋਂ ਕੇ ਸਾਥ ਮਿਲਣੇ ਸੇ ਵਾਹਗੁਰੂ ਕੇ ਸਾਥ ਮਿਲ ਕਰ (ਅੰਕਿ) ਸਰੂਪ ਮੇਂ ਸਮਾ ਗਿਆ ਹੈ, ਭਾਵ ਇਹ ਕਿ ਅਭੇਦ ਹੋ ਗਿਆ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜ ਕੇ ਪ੍ਰਭੂ ਦੇ ਚਰਨਾਂ ਵਿਚ ਲੀਨ ਹੋਇਆ ਰਹਿੰਦਾ ਹੈ।

ਪਦ ਅਰਥ ਮਿਲਿ = (ਪ੍ਰਭੂ ਦੀ ਯਾਦ ਵਿਚ) ਜੁੜ ਕੇ। ਅੰਕਿ = ਪ੍ਰਭੂ ਦੇ ਅੰਕ ਵਿਚ, ਪ੍ਰਭੂ ਦੇ ਚਰਨਾਂ ਵਿਚ।

SikhNet (Spanish)Encontrándose con el Guru, uno es abrazado por el Señor,

ਕਰਿ ਕਿਰਪਾ; ਘਰੁ ਮਹਲੁ ਦਿਖਾਇਆ ॥

kar kirapaa; ghar mehal dikhaaeaa |

Sant Singh KhalsaGranting His Grace, He reveals the Mansion of His Presence, within the home of the self.
Manmohan SinghShowing his mercy, the Guru reveals Lord's mansion, within man's own house.
Manmohan Singh (Punjabi)ਆਪਣੀ ਮਿਹਰ ਧਾਰ ਕੇ ਗੁਰੂ ਜੀ, ਪ੍ਰਭੂ ਦਾ ਮੰਦਰ ਬੰਦੇ ਨੂੰ ਉਸ ਦੇ ਆਪਣੇ ਗ੍ਰਹਿ ਵਿੱਚ ਹੀ ਵਿਖਾਲ ਦਿੰਦੇ ਹਨ।
Fareedkot Teekaਅਪਨੀ ਕ੍ਰਿਪਾ ਕਰ ਕੇ (ਘਰੁ) ਸਰੀਰ ਮੇਂ ਹੀ (ਮਹਲੁ) ਸਰੂਪੁ ਕੋ ਦਿਖਾਇ ਦੀਆ ਹੈ॥☬ਜੇ ਕਹੇ ਕੇਵਲ ਗੁਰੂ ਕੀ ਕ੍ਰਿਪਾ ਹੂਈ ਵਾ ਕੁਛੁ ਕਰਤਬ ਭੀ ਕੀਆ? ਤਿਸ ਪਰ ਗੁਰੂ ਜੀ ਕਹਤੇ ਹੈਂ:
Prof. Sahib Singhਗੁਰੂ ਮਿਹਰ ਕਰ ਕੇ ਉਸ ਨੂੰ ਉਹ ਆਤਮਕ ਅਵਸਥਾ ਵਿਖਾ ਦੇਂਦਾ ਹੈ ਜਿੱਥੇ ਪ੍ਰਭੂ ਦਾ ਮਿਲਾਪ ਹੋਇਆ ਰਹੇ।

ਪਦ ਅਰਥ ਮਹਲੁ = ਪ੍ਰਭੂ ਦਾ ਨਿਵਾਸ-ਥਾਂ, ਉਹ ਅਵਸਥਾ ਜਿਥੇ ਪ੍ਰਭੂ ਦਾ ਮਿਲਾਪ ਹੋ ਜਾਏ।

SikhNet (Spanish)y por la Gracia del Guru ve el Castillo del Señor en Su Interior.

ਨਾਨਕ; ਹਉਮੈ ਮਾਰਿ ਮਿਲਾਇਆ ॥੪॥੯॥

naanak; haumai maar milaaeaa |4|9|

Sant Singh KhalsaO Nanak, conquering egotism, we are absorbed into the Lord. ||4||9||
Manmohan SinghNanak, effacing his ego, the Guru unites man with the Master.
Manmohan Singh (Punjabi)ਨਾਨਕ ਉਸ ਦਾ ਹੰਕਾਰ ਨੂੰ ਮੇਟ ਕੇ ਗੁਰੂ ਜੀ ਇਨਸਾਨ ਨੂੰ ਮਾਲਕ ਨਾਲ ਮਿਲਾ ਦਿੰਦੇ ਹਨ।
Fareedkot Teekaਜਿਸ ਪੁਰਸ਼ ਨੇ ਹੰਤਾ ਮਮਤਾ ਮਾਰੀ ਹੈ ਤਿਸ ਕੋ ਗੁਰੋਂ ਨੇ (ਮਿਲਾਇਆ) ਅਭੇਦ ਕੀਆ ਹੈ॥੪॥੯॥
Prof. Sahib Singhਹੇ ਨਾਨਕ! ਉਸ ਮਨੁੱਖ ਦੀ ਹਉਮੈ ਦੂਰ ਕਰ ਕੇ ਗੁਰੂ ਉਸ ਨੂੰ ਪ੍ਰਭੂ ਨਾਲ ਇਕ-ਮਿਕ ਕਰ ਦੇਂਦਾ ਹੈ ॥੪॥੯॥

ਪਦ ਅਰਥ ਮਾਰਿ = ਮਾਰ ਕੇ ॥੪॥

SikhNet (Spanish)Aquietando al ego, oh, dice Nanak, uno se inmerge en el Señor. (4-9)
Answers quote the Granth verbatim with Ang citations. AI commentary is not Gurbani and not a religious ruling.