ੴ

ਸਿੱਖਬਾਣੀ · SikhBani

ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥

aulattio kamal braham beechaar
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 153 · 15 lines
Translations

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਹਿਲੀ ਪਾਤਸ਼ਾਹੀ।
SikhNet (Spanish)Gauri, Mejl Guru Nanak, Primer Canal Divino.

ਉਲਟਿਓ ਕਮਲੁ; ਬ੍ਰਹਮੁ ਬੀਚਾਰਿ ॥

aulattio kamal; braham beechaar |

Sant Singh KhalsaThe inverted heart-lotus has been turned upright, through reflective meditation on God.
Manmohan SinghThe inverted lotus has turned upwards through Lord's meditation,
Manmohan Singh (Punjabi)ਸੁਆਮੀ ਦੇ ਸਿਮਰਨ ਰਾਹੀਂ ਮੂਧਾ ਕੰਵਲ ਸਿੱਧਾ ਹੋ ਗਿਆ ਹੈ।
Fareedkot Teekaਜਬ ਜੋਗ ਕੀ ਰੀਤਿ ਸੇ ਰਿਦੈ ਮੇਂ ਜੋ ਊਧਾ ਕਮਲ ਥਾ, ਸੋ (ਉਲਟਿਆ) ਸੂਧਾ ਹੂਆ, ਤਬ ਬ੍ਰਹਮ ਵੀਚਾਰੁ ਪ੍ਰਾਪਤਿ ਭਯਾ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਚਿੱਤ ਜੋੜਿਆਂ ਹਿਰਦਾ-ਕਮਲ ਮਾਇਆ ਦੇ ਮੋਹ ਵਲੋਂ ਹਟ ਜਾਂਦਾ ਹੈ,

ਪਦ ਅਰਥ ਉਲਟਿਓ = ਪਰਤਿਆ ਹੈ, ਮਾਇਆ ਦੇ ਮੋਹ ਵਲੋਂ ਹਟਿਆ ਹੈ। ਕਮਲੁ = ਹਿਰਦਾ-ਕਮਲ। ਬ੍ਰਹਮੁ ਬੀਚਾਰਿ = ਬ੍ਰਹਮ ਨੂੰ ਵਿਚਾਰ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਚਿੱਤ ਜੋੜਿਆਂ।

SikhNet (Spanish)Reflexionando en el Señor el loto de mi mente se ha volteado hacia arriba

ਅੰਮ੍ਰਿਤ ਧਾਰ; ਗਗਨਿ ਦਸ ਦੁਆਰਿ ॥

amrit dhaar; gagan das duaar |

Sant Singh KhalsaFrom the Sky of the Tenth Gate, the Ambrosial Nectar trickles down.
Manmohan SinghFrom the tenth-gate firmament, the nectar-line has commenced to trickle.
Manmohan Singh (Punjabi)ਦਸਵੇਂ ਦੁਆਰੇ ਦੇ ਆਕਾਸ਼ ਤੋਂ ਸੁਧਾਰਸ ਦੀ ਨਦੀ ਟਪਕਣੀ ਆਰੰਭ ਹੋ ਗਈ।
Fareedkot Teekaਔਰ ਦਸਮੇਦ੍ਵਾਰ ਰੂਪੁ ਅਕਾਸ ਸੇ ਅੰਮ੍ਰਿਤ ਕੀ ਧਾਰ ਪ੍ਰਾਪਤ ਹੋਈ, ਵਾ ਜਬ ਬ੍ਰਹਮ ਵੀਚਾਰੁ ਕੀਆ ਤਬ ਸੰਸਾਰ ਕੀ ਤਰਫ ਸੇ ਰਿਦਾ ਕਮਲੁ ਫਿਰ ਗਇਆ ਔਰ ਆਤਮ ਅਨੰਦ ਰੂਪ ਅੰਮ੍ਰਿਤ ਧਾਰਾ ਪ੍ਰਾਪਤ ਹੋਈ, ਔਰੁ ਚਿਦਾਕਾਸ ਕੋ ਦਸੋਂ ਇੰਦ੍ਰੇ ਰੂਪੁ ਦ੍ਵਾਰੋਂ ਮੇਂ ਪੂਰਣ ਜਾਣਿਆ॥
Prof. Sahib Singhਦਿਮਾਗ਼ ਵਿਚ ਭੀ (ਸਿਫ਼ਤ-ਸਾਲਾਹ ਦੀ ਬਰਕਤ ਨਾਲ) ਨਾਮ-ਅੰਮ੍ਰਿਤ ਦੀ ਵਰਖਾ ਹੁੰਦੀ ਹੈ (ਤੇ ਮਾਇਆ ਵਾਲੇ ਝੰਬੇਲਿਆਂ ਦੀ ਅਸ਼ਾਂਤੀ ਮਿੱਟ ਕੇ ਠੰਢ ਪੈਂਦੀ ਹੈ)।

ਪਦ ਅਰਥ ਅੰਮ੍ਰਿਤ ਧਾਰ = ਅੰਮ੍ਰਿਤ ਦੀ ਧਾਰ, ਨਾਮ-ਅੰਮ੍ਰਿਤ ਦੀ ਵਰਖਾ। ਗਗਨਿ = ਗਗਨ ਵਿਚ, ਆਕਾਸ਼ ਵਿਚ, ਚਿੱਤ-ਰੂਪ ਆਕਾਸ਼ ਵਿਚ, ਚਿਦਾਕਾਸ਼ ਵਿਚ। ਦਸ ਦੁਆਰਿ = ਦਸਵੇਂ ਦੁਆਰ ਵਿਚ, ਦਿਮਾਗ਼ ਵਿਚ। ਅੰਮ੍ਰਿਤਧਾਰ ਦਸ ਦੁਆਰਿ = ਦਿਮਾਗ਼ ਵਿਚ ਨਾਮ ਦੀ ਵਰਖਾ ਹੁੰਦੀ ਹੈ, ਦਿਮਾਗ਼ ਵਿਚ ਠੰਢ ਪੈਂਦੀ ਹੈ (ਭਾਵ, ਦਿਮਾਗ਼ ਵਿਚ ਪਹਿਲਾਂ ਦੁਨੀਆ ਦੇ ਝੰਮੇਲਿਆਂ ਦੀ ਤੇਜ਼ੀ ਸੀ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਸ਼ਾਂਤੀ ਹੋ ਗਈ)।

SikhNet (Spanish)y desde el firmamento de la Décima Puerta llueve el Néctar.

ਤ੍ਰਿਭਵਣੁ ਬੇਧਿਆ; ਆਪਿ ਮੁਰਾਰਿ ॥੧॥

tribhavan bedhiaa; aap muraar |1|

Sant Singh KhalsaThe Lord Himself is pervading the three worlds. ||1||
Manmohan SinghGod, the Enemy of pride, is pervading the three worlds, Himself.
Manmohan Singh (Punjabi)ਹੰਕਾਰ ਦਾ ਵੈਰੀ, ਵਾਹਿਗੁਰੂ, ਤਿੰਨਾਂ ਜਹਾਨਾਂ ਅੰਦਰ ਆਪੇ ਹੀ ਵਿਆਪਕ ਹੋ ਰਿਹਾ ਹੈ।
Fareedkot Teekaਔਰ ਏਹੁ ਨਿਸਚਾ ਹੂਆ ਕਿ ਤੀਨੋਂ ਭਵਨ ਮੇਂ ਆਪੁ ਮੁਰਾਰੀ (ਬੇਧਿਆ) ਮਿਲ ਰਹਾ ਹੈ॥੧॥
Prof. Sahib Singh(ਫਿਰ ਦਿਲ ਨੂੰ ਭੀ ਤੇ ਦਿਮਾਗ਼ ਨੂੰ ਭੀ ਇਹ ਯਕੀਨ ਹੋ ਜਾਂਦਾ ਹੈ ਕਿ) ਪ੍ਰਭੂ ਆਪ ਸਾਰੇ ਜਗਤ (ਦੇ ਜ਼ੱਰੇ ਜ਼ੱਰੇ) ਵਿਚ ਮੌਜੂਦ ਹੈ ॥੧॥

ਪਦ ਅਰਥ ਤ੍ਰਿਭਵਣੁ = ਤਿੰਨ ਭਵਨ, ਸਾਰਾ ਸੰਸਾਰ। ਬੇਧਿਆ = ਵਿੰਨ੍ਹ ਲਿਆ, ਵਿਆਪਕ। ਮੁਰਾਰਿ = {ਮੁਰ ਦਾ ਅਰੀ} ਪਰਮਾਤਮਾ ॥੧॥

SikhNet (Spanish)Ahora percibo que el Señor compenetra los tres mundos. (1)

ਰੇ ਮਨ ਮੇਰੇ; ਭਰਮੁ ਨ ਕੀਜੈ ॥

re man mere; bharam na keejai |

Sant Singh KhalsaO my mind, do not give in to doubt.
Manmohan SinghO my mind, entertain not any doubt.
Manmohan Singh (Punjabi)ਹੇ ਮੇਰੀ ਜਿੰਦੜੀਏ! ਕਿਸੇ ਸੰਸੇ ਵਿੱਚ ਨਾਂ ਪੈ।
Fareedkot Teekaਹੇ ਮੇਰੇ ਮਨ! ਭਰਮੁ ਨ ਕਰੁ॥
Prof. Sahib Singhਹੇ ਮੇਰੇ ਮਨ! (ਮਾਇਆ ਦੀ ਖ਼ਾਤਰ) ਭਟਕਣ ਛੱਡ ਦੇ (ਅਤੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜ)।

ਪਦ ਅਰਥ ਭਰਮੁ = ਭਟਕਣਾ, ਮਾਇਆ ਦੀ ਦੌੜ-ਭੱਜ।

SikhNet (Spanish)Oh mi mente, no te dejes engañar por la dualidad percibida a través de los órganos sensoriales.

ਮਨਿ ਮਾਨਿਐ; ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥

man maaniai; amrit ras peejai |1| rahaau |

Sant Singh KhalsaWhen the mind surrenders to the Name, it drinks in the essence of Ambrosial Nectar. ||1||Pause||
Manmohan SinghBy mind's propitiation, the Name's immortalising Nectar is quaffed. Pause.
Manmohan Singh (Punjabi)ਮਨੂਏ ਦੀ ਸੰਤੁਸ਼ਟਤਾ ਦੁਆਰਾ ਨਾਮ ਦਾ ਅਮਰ ਕਰ ਦੇਣ ਵਾਲਾ ਆਬਿ-ਹਿਯਾਤ ਪਾਨ ਕੀਤਾ ਜਾਂਦਾ ਹੈ। ਠਹਿਰਾਉ।
Fareedkot Teekaਕਿਉਂਕਿ ਮਨ ਕੇ (ਮਾਨਿਐ) ਨਿਹਚੇ ਹੋਣੇ ਕਰ (ਅੰਮ੍ਰਿਤ ਰਸੁ) ਆਤਮਾਨੰਦੁ ਪਾਨ ਕਰੀਤਾ ਹੈ॥੧॥ ਰਹਾਉ ॥
Prof. Sahib Singh(ਹੇ ਭਾਈ!) ਜਦੋਂ ਮਨ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਚੰਗੀ ਲੱਗਣ ਲੱਗ ਪੈਂਦੀ ਹੈ, ਤਦੋਂ ਇਹ ਸਿਫ਼ਤ-ਸਾਲਾਹ ਦਾ ਸੁਆਦ ਮਾਣਨ ਲੱਗ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਮਨਿ ਮਾਨਿਐ = ਜੇ ਮਨ ਮੰਨ ਜਾਏ, ਜੇ ਮਨ ਨਾਮ-ਰਸ ਵਿਚ ਟਿਕ ਜਾਏ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪੀਜੈ = ਪੀ ਲਈਦਾ ਹੈ ॥੧॥ ਰਹਾਉ ॥

SikhNet (Spanish)Cuando la mente acepta la Verdad del Señor, uno prueba el Néctar del Naam. (1-Pausa)

ਜਨਮੁ ਜੀਤਿ; ਮਰਣਿ ਮਨੁ ਮਾਨਿਆ ॥

janam jeet; maran man maaniaa |

Sant Singh KhalsaSo win the game of life; let your mind surrender and accept death.
Manmohan SinghWin thy life game, O man and accept in thy mind, the truth of death.
Manmohan Singh (Punjabi)ਆਪਣੀ ਜੀਵਣ ਖੇਡ ਨੂੰ ਜਿੱਤ ਹੇ ਬੰਦੇ! ਅਤੇ ਆਪਣੇ ਚਿੱਤ ਅੰਦਰ ਮੌਤ ਦੀ ਸੱਚਾਈ ਨੂੰ ਕਬੂਲ ਕਰ।
Fareedkot Teekaਜਿਸ ਕਾ (ਮਰਣਿ) ਜੀਵ ਭਾਵ ਕੇ ਤਿਆਗ ਮੇਂ ਮਨੁ ਮਾਨਿਆ ਹੈ ਤਿਸ ਨੇ ਜਨਮ ਜੀਤ ਲੀਆ ਹੈ॥
Prof. Sahib Singh(ਸਿਫ਼ਤ-ਸਾਲਾਹ ਵਿਚ ਜੁੜਿਆਂ) ਜਨਮ-ਮਨੋਰਥ ਪ੍ਰਾਪਤ ਕਰ ਕੇ ਮਨ ਨੂੰ ਸੁਆਰਥ ਦਾ ਮੁੱਕ ਜਾਣਾ ਪਸੰਦ ਆ ਜਾਂਦਾ ਹੈ।

ਪਦ ਅਰਥ ਜੀਤਿ = ਜਿੱਤ ਕੇ। ਜਨਮੁ ਜੀਤਿ = ਜਨਮ ਜਿੱਤ ਕੇ, ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਕੇ। ਮਰਣਿ = ਮਰਨ ਵਿਚ, ਸੁਆਰਥ ਦੀ ਮੌਤ ਵਿਚ। ਮਨੁ ਮਾਨਿਆ = ਮਨ ਪਤੀਜ ਜਾਂਦਾ ਹੈ। ਮਰਣਿ ਮਨੁ ਮਾਨਿਆ = ਆਪਾ-ਭਾਵ ਵਲੋਂ ਮੌਤ ਵਿਚ ਮਨ ਪਤੀਜ ਜਾਂਦਾ ਹੈ, ਮਨ ਨੂੰ ਇਹ ਗੱਲ ਪਸੰਦ ਆ ਜਾਂਦੀ ਹੈ ਕਿ ਖ਼ੁਦਗ਼ਰਜ਼ੀ ਨਾਹ ਰਹੇ।

SikhNet (Spanish)Conquista tu mente, oh hombre mundano, y deja que la dualidad se sincronice para que la puedas trascender.

ਆਪਿ ਮੂਆ; ਮਨੁ ਮਨ ਤੇ ਜਾਨਿਆ ॥

aap mooaa; man man te jaaniaa |

Sant Singh KhalsaWhen the self dies, the individual mind comes to know the Supreme Mind.
Manmohan SinghWhen self is effaced, the Supreme Soul is comprehended in the mind itself.
Manmohan Singh (Punjabi)ਜਦ ਆਪਾ ਨਵਿਰਤੀ ਹੋ ਜਾਂਦਾ ਹੈ, ਤਾਂ ਉਸ ਪਰਮ-ਆਤਮਾ ਦੀ ਚਿੱਤ ਅੰਦਰ ਹੀ ਗਿਆਤ ਹੋ ਜਾਂਦੀ ਹੈ।
Fareedkot Teekaਜਬ ਹੰਕਾਰ ਮੂਆ ਤਬ (ਮਨੁ) ਸਿਰੋਮਣੀ ਪਰਮੇਸ੍ਵਰ ਗੁਰੋਂ ਕੇ (ਮਨ) ਮੰਤ੍ਰ ਕਰ ਜਾਨ ਲੀਆ॥
Prof. Sahib Singhਇਸ ਗੱਲ ਦੀ ਸੂਝ ਮਨ ਅੰਦਰੋਂ ਹੀ ਪੈ ਜਾਂਦੀ ਹੈ ਕਿ ਆਪਾ-ਭਾਵ ਮੁੱਕ ਗਿਆ ਹੈ।

ਪਦ ਅਰਥ ਆਪਿ = ਆਪਾ-ਭਾਵ ਵਲੋਂ। ਮਨ ਤੇ = ਮਨ ਤੋਂ, ਅੰਦਰੋਂ ਹੀ। ਜਾਨਿਆ = ਸਮਝ ਆ ਜਾਂਦੀ ਹੈ।

SikhNet (Spanish)Si transciendes el sentido de tu individualidad, la Esencia Divina se revelará en tu mente.

ਨਜਰਿ ਭਈ; ਘਰੁ ਘਰ ਤੇ ਜਾਨਿਆ ॥੨॥

najar bhee; ghar ghar te jaaniaa |2|

Sant Singh KhalsaAs the inner vision is awakened, one comes to know one's own home, deep within the self. ||2||
Manmohan SinghBy the dawning of God's Grace, man comes to recognise His mansion, from within his home.
Manmohan Singh (Punjabi)ਵਾਹਿਗੁਰੂ ਦੀ ਰਹਿਮਤ ਉਦੇ ਹੋਣ ਦੁਆਰਾ ਆਪਣੇ ਗ੍ਰ ਹਿ ਅੰਦਰ ਤੋਂ ਹੀ ਬੰਦਾ ਉਸ ਦੇ ਮਹਿਲ ਨੂੰ ਸਿੰਞਾਣ ਲੈਂਦਾ ਹੈ।
Fareedkot Teekaਔਰ ਜਬ ਗੁਰੋਂ ਕੀ ਕ੍ਰਿਪਾ ਦ੍ਰਿਸਟੀ ਹੋਈ ਤਬ ਅਪਨੇ ਸ੍ਵਰੂਪ ਕੋ (ਘਰੁ) ਸਰੀਰ ਮੇਂ ਰਿਦੇ ਸੇ ਹੀ ਜਾਨ ਲੀਆ ਹੈ॥੨॥
Prof. Sahib Singhਜਦੋਂ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਹਿਰਦੇ ਵਿਚ ਹੀ ਇਹ ਅਨੁਭਵ ਹੋ ਜਾਂਦਾ ਹੈ ਕਿ ਸੁਰਤ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਹੈ ॥੨॥

ਪਦ ਅਰਥ ਨਜਰਿ = ਪ੍ਰਭੂ ਦੀ ਮਿਹਰ ਦੀ ਨਜ਼ਰ। ਘਰੁ = ਪਰਮਾਤਮਾ ਦਾ ਟਿਕਾਣਾ, ਪ੍ਰਭੂ-ਚਰਨਾਂ ਵਿਚ ਟਿਕਾਓ। ਘਰ ਤੇ = ਘਰ ਤੋਂ, ਹਿਰਦੇ ਵਿਚ ਹੀ ॥੨॥

SikhNet (Spanish)Cuando tu intuición despierte, verás tu Hogar Eterno en tu interior. (2)

ਜਤੁ ਸਤੁ ਤੀਰਥੁ; ਮਜਨੁ ਨਾਮਿ ॥

jat sat teerath; majan naam |

Sant Singh KhalsaThe Naam, the Name of the Lord, is austerity, chastity and cleansing baths at sacred shrines of pilgrimage.
Manmohan SinghGod's Name is the true continence, chastity and ablution at the places of pilgrimage.
Manmohan Singh (Punjabi)ਵਾਹਿਗੁਰੂ ਦਾ ਨਾਮ ਸੱਚਾ ਬ੍ਰਹਿਮਚਰਜ, ਪਾਕਦਾਮਨੀ ਅਤੇ ਯਾਤ੍ਰਾ ਅਸਥਾਨ ਤੇ ਇਸ਼ਨਾਨ ਹੈ।
Fareedkot Teekaਜਤ ਸਤ ਔਰ ਤੀਰਥੋਂ ਕਾ ਅਸਨਾਨੁ ਸਭ ਨਾਮ ਕੇ ਅੰਤਰ ਹੈ, ਭਾਵ ਏਹਿ ਕਿ ਜਿਸ ਨੇ ਨਾਮ ਜਪਿਆ ਹੈ ਤਿਸ ਨੇ ਸਰਬ ਕਰ ਲੀਏ ਹੈਂ॥
Prof. Sahib Singhਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ ਜਤ ਸਤ ਤੇ ਤੀਰਥ-ਇਸ਼ਨਾਨ (ਦਾ ਉੱਦਮ) ਹੈ।

ਪਦ ਅਰਥ ਜਤੁ = ਇੰਦ੍ਰਿਆਂ ਨੂੰ ਰੋਕਣਾ। ਸਤੁ = ਪਵਿਤ੍ਰ ਆਚਰਨ। ਮਜਨੁ = ਮੱਜਨੁ, ਚੁੱਭੀ, ਇਸ਼ਨਾਨ। ਨਾਮਿ = ਨਾਮ ਵਿਚ।

SikhNet (Spanish)La única disciplina, la única austeridad o purificación que sirve es la práctica del Naam, del Nombre del Señor.

ਅਧਿਕ ਬਿਥਾਰੁ ਕਰਉ; ਕਿਸੁ ਕਾਮਿ ॥

adhik bithaar krau; kis kaam |

Sant Singh KhalsaWhat good are ostentatious displays?
Manmohan SinghOf what avail is it to make extensive ostentation?
Manmohan Singh (Punjabi)ਘਣਾ ਅਡੰਬਰ ਰਚਨਾ ਕਿਹੜੇ ਕੰਮ ਹੈ?
Fareedkot Teekaਵਾਹਿਗੁਰੂ ਕੇ ਨਾਮ ਸੇ ਬਿਨਾ ਕਰਮੋਂ ਕਾ ਅਧਿਕ ਬਿਸਥਾਰੁ ਕਰੀਏ ਤੌ ਕਿਸ ਕਾਮ ਹੈ? ਅਰਥਾਤ ਕਿਸੇ ਕਾਮ ਨਹੀਂ॥
Prof. Sahib Singhਮੈਂ (ਜਤ ਸਤ ਆਦਿਕ ਵਾਲਾ) ਬਹੁਤਾ ਖਿਲਾਰਾ ਖਿਲਾਰਾਂ ਭੀ ਕਿਉਂ? (ਇਹ ਸਾਰੇ ਉੱਦਮ ਤਾਂ ਲੋਕ-ਵਿਖਾਵੇ ਦੇ ਹੀ ਹਨ,

ਪਦ ਅਰਥ ਅਧਿਕ = ਬਹੁਤਾ। ਕਰਾਉ = ਕਰਾਉਂ, ਮੈਂ ਕਰਾਂ। ਕਿਸੁ ਕਾਮਿ = ਕਿਸ ਕੰਮ ਲਈ? ਕਾਹਦੇ ਲਈ?

SikhNet (Spanish)¿Por qué rebuscar tanto?

ਨਰ ਨਾਰਾਇਣ ਅੰਤਰਜਾਮਿ ॥੩॥

nar naaraaein antarajaam |3|

Sant Singh KhalsaThe All-pervading Lord is the Inner-knower, the Searcher of hearts. ||3||
Manmohan SinghThe Omnipresent Lord is the Knower of the hearts of men.
Manmohan Singh (Punjabi)ਸਰਬ-ਵਿਆਪਕ ਸੁਆਮੀ ਇਨਸਾਨਾਂ ਦੇ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਸਰਬ ਪੁਰਸੋਂ ਕੇ ਅੰਤਰ ਕੀ ਜਾਨਨੇ ਵਾਲਾ ਨਾਰਾਇਣ ਹੈ॥੩॥
Prof. Sahib Singh(ਤੇ) ਪਰਮਾਤਮਾ ਹਰੇਕ ਦੇ ਦਿਲ ਦੀ ਜਾਣਦਾ ਹੈ ॥੩॥

ਪਦ ਅਰਥ ਨਰ ਨਾਰਾਇਣੁ = ਪਰਮਾਤਮਾ। ਅੰਤਰਜਾਮਿ = ਦਿਲਾਂ ਦੀ ਜਾਣਨ ਵਾਲਾ ॥੩॥

SikhNet (Spanish)Sabe que el Conocedor de todos los corazones es tu Señor. (3)

ਆਨ ਮਨਉ; ਤਉ ਪਰ ਘਰ ਜਾਉ ॥

aan mnau; tau par ghar jaau |

Sant Singh KhalsaIf I had faith in someone else, then I would go to that one's house.
Manmohan SinghIf I have faith in another, then, I would go to another's house.
Manmohan Singh (Punjabi)ਜੇਕਰ ਮੈਂ ਹੋਰਸ ਤੇ ਵਿਸ਼ਵਾਸ ਕਰਾਂ, ਤਾਂ ਮੈਂ ਹੋਰਸ ਦੇ ਗ੍ਰਹਿ ਜਾਵਾਂਗਾ।
Fareedkot Teekaਜੇ ਕਰ ਕੋਈ ਅਸਥਾਨ (ਆਨ ਮਨਉ) ਪਰਮੇਸ੍ਵਰ ਸੇ ਭਿੰਨ ਮਾਨੀਏ ਤਬ ਪਰ ਘਰੋਂ ਮੇਂ ਜਾਈਏ, ਭਾਵ ਦੂਜਾ ਜਾਣਾ, ਤਬ ਹੀ ਦੇਵਤੇ ਕੀ ਪੂਜਾ ਕਰਾਂ॥
Prof. Sahib Singh(ਮਾਇਆ ਵਾਲੀ ਭਟਕਣਾ ਮੁਕਾਣ ਵਾਸਤੇ ਪ੍ਰਭੂ-ਦਰ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੋਰ ਕੋਈ ਆਸਰਾ ਨਹੀਂ, ਸੋ) ਮੈਂ ਤਦੋਂ ਹੀ ਕਿਸੇ ਹੋਰ ਥਾਂ ਜਾਵਾਂ ਜੇ ਮੈਂ (ਪ੍ਰਭੂ ਤੋਂ ਬਿਨਾ) ਕੋਈ ਹੋਰ ਥਾਂ ਮੰਨ ਹੀ ਲਵਾਂ।

ਪਦ ਅਰਥ ਆਨ = ਕੋਈ ਹੋਰ (ਆਸਰਾ)। ਮਨਉ = ਜੇ ਮੈਂ ਮੰਨਾਂ। ਪਰ ਘਰਿ = ਦੂਜੇ ਘਰ ਵਿਚ, ਕਿਸੇ ਹੋਰ ਥਾਂ। ਜਾਉ = ਜਾਉਂ, ਮੈਂ ਜਾਵਾਂ।

SikhNet (Spanish)Si creyera que hubiera otro más que el Señor, iría a buscarlo,

ਕਿਸੁ ਜਾਚਉ; ਨਾਹੀ ਕੋ ਥਾਉ ॥

kis jaachau; naahee ko thaau |

Sant Singh KhalsaBut where should I go, to beg? There is no other place for me.
Manmohan SinghWhom should I beg? For me there is no other place.
Manmohan Singh (Punjabi)ਮੈਂ ਹੋਰ ਕੀਹਦੇ ਕੋਲੋ ਮੰਗਾਂ? ਮੇਰੇ ਲਈ ਹੋਰ ਕੋਈ ਥਾਂ ਨਹੀਂ।
Fareedkot Teekaਔਰ ਕਿਸ ਕਉ ਜਾਚਉ ਜੋ ਪਰਮੇਸ੍ਵਰ ਕੇ ਦੀਏ ਬਿਨਾ ਖਾਤਾ ਹੋ, ਐਸਾ ਕੋਈ ਅਸਥਾਨੁ ਨਹੀਂ ਹੈ, ਭਾਵ ਯਹਿ ਕਿ ਸਰਬ ਜੀਵ ਵਾਹਗੁਰੂ ਕਾ ਦੀਆ ਹੂਆ ਖਾਤੇ ਹੈਂ॥
Prof. Sahib Singhਕੋਈ ਹੋਰ ਥਾਂ ਹੀ ਨਹੀਂ, ਮੈਂ ਕਿਸ ਪਾਸੋਂ ਇਹ ਮੰਗ ਮੰਗਾਂ (ਕਿ ਮੇਰਾ ਮਨ ਭਟਕਣੋਂ ਹਟ ਜਾਏ)?

ਪਦ ਅਰਥ ਜਾਚਉ = ਮੈਂ ਮੰਗਾਂ।

SikhNet (Spanish)pero, ¿a quién iría a preguntar siquiera, cuando no hay nadie más que Dios?

ਨਾਨਕ ਗੁਰਮਤਿ ਸਹਜਿ ਸਮਾਉ ॥੪॥੮॥

naanak guramat sehaj samaau |4|8|

Sant Singh KhalsaO Nanak, through the Guru's Teachings, I am intuitively absorbed in the Lord. ||4||8||
Manmohan SinghNanak, by Guru's instruction, I am absorbed in the Supreme Lord,
Manmohan Singh (Punjabi)ਨਾਨਕ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਪਾਰਬ੍ਰਹਮ ਅੰਦਰ ਲੀਨ ਹੋ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਮਨ! ਗੁਰ ਸਿਖਿਆ ਲੈ ਕਰ ਸਹਜ ਪਦ ਮੇਂ ਸਮਾਉ॥੪॥੮॥
Prof. Sahib Singhਹੇ ਨਾਨਕ! (ਮੈਨੂੰ ਯਕੀਨ ਹੈ ਕਿ ਗੁਰੂ ਦਾ ਉਪਦੇਸ਼ ਹਿਰਦੇ ਵਿਚ ਵਸਾ ਕੇ ਉਸ ਆਤਮਕ ਅਵਸਥਾ ਵਿਚ ਲੀਨ ਰਹਿ ਸਕੀਦਾ ਹੈ (ਜਿਥੇ ਮਾਇਆ ਵਾਲੀ ਭਟਕਣਾ ਦੀ ਅਣਹੋਂਦ ਹੈ) ਜਿਥੇ ਅਡੋਲਤਾ ਹੈ ॥੪॥੮॥

ਪਦ ਅਰਥ ਸਹਜਿ = ਸਹਜ ਵਿਚ, ਅਡੋਲਤਾ ਵਿਚ। ਸਮਾਉ = ਸਮਾਉਂ, ਮੈਂ ਲੀਨ ਹੁੰਦਾ ਹਾਂ ॥੪॥

SikhNet (Spanish)Dice Nanak, solamente a través de la Palabra del Shabd del Guru, puedo sumirme en la Paz Divina. (4-8)
Answers quote the Granth verbatim with Ang citations. AI commentary is not Gurbani and not a religious ruling.