ਗਉੜੀ ਮਹਲਾ ੧ ॥
gaurree mahalaa 1 |
Sant Singh KhalsaGauree, First Mehl:
Manmohan SinghGauri, 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.
ਕਾਮੁ ਕ੍ਰੋਧੁ; ਮਾਇਆ ਮਹਿ ਚੀਤੁ ॥
kaam krodh; maaeaa meh cheet |
Sant Singh KhalsaThe conscious mind is engrossed in sexual desire, anger and Maya.
Manmohan SinghIn lust, wrath and wealth, thy mind is engrossed.
Manmohan Singh (Punjabi)ਵਿਸ਼ੇ ਭੋਗ, ਗੁੱਸੇ ਅਤੇ ਧਨ-ਦੌਲਤ ਅੰਦਰ ਤੇਰਾ ਮਲ ਖਚਤ ਹੋਇਆ ਹੋਇਆ ਹੈ।
Fareedkot Teekaਕਾਮ ਔਰ ਕ੍ਰੋਧ ਔਰ ਮਾਯਾ ਕੇ ਬੀਚ ਮੇਰਾ ਚਿਤ ਹੈ॥
Prof. Sahib Singh(ਮੇਰੇ ਅੰਦਰ) ਕਾਮ (ਪ੍ਰਬਲ) ਹੈ ਕ੍ਰੋਧ (ਪ੍ਰਬਲ) ਹੈ, ਮੇਰਾ ਚਿੱਤ ਮਾਇਆ ਵਿਚ (ਮਗਨ ਰਹਿੰਦਾ) ਹੈ।
SikhNet (Spanish)Mi mente está siendo seducida por la lujuria, por el enojo y por el mundo de la dualidad percibido por los sentidos.
ਝੂਠ ਵਿਕਾਰਿ; ਜਾਗੈ ਹਿਤ ਚੀਤੁ ॥
jhootth vikaar; jaagai hit cheet |
Sant Singh KhalsaThe conscious mind is awake only to falsehood, corruption and attachment.
Manmohan SinghOn account of secular love in thy mind, thou art awake in falsehood and sin.
Manmohan Singh (Punjabi)ਆਪਣੇ ਮਨ ਅੰਦਰ ਸੰਸਾਰੀ ਮਮਤਾ ਹੋਣ ਦੇ ਸਬਬ ਤੂੰ ਕੂੜ ਤੇ ਪਾਪ ਅੰਦਰ ਸਾਵਧਾਨ ਹੈ।
Fareedkot Teekaਔਰੁ ਝੂਠਾਦਿ ਵਿਕਾਰੋਂ ਮੇਂ ਚਿਤ ਕੇ ਪ੍ਰੇਮ ਕਰ ਕੇ ਸਾਵਧਾਨ ਹੋ ਰਹਾ ਹੂੰ॥
Prof. Sahib Singhਝੂਠ ਬੋਲਣ ਦੇ ਭੈੜ ਵਿਚ ਮੇਰਾ ਹਿਤ ਜਾਗਦਾ ਹੈ ਮੇਰਾ ਚਿੱਤ ਤਤਪਰ ਹੁੰਦਾ ਹੈ।ਪਦ ਅਰਥ ਝੂਠ ਵਿਕਾਰਿ = ਝੂਠ ਬੋਲਣ ਦੇ ਭੈੜ ਵਿਚ। ਜਾਗੈ = ਤਤਪਰ ਹੋ ਜਾਂਦਾ ਹੈ। ਹਿਤ = ਮੋਹ, ਖਿੱਚ। ਜਾਗੈ ਹਿਤ = ਪ੍ਰੇਰਨਾ ਹੁੰਦੀ ਹੈ, ਖਿੱਚ ਪੈਂਦੀ ਹੈ।
SikhNet (Spanish)Está despierta solamente a la maldita falsedad y al apego,
ਪੂੰਜੀ; ਪਾਪ ਲੋਭ ਕੀ ਕੀਤੁ ॥
poonjee; paap lobh kee keet |
Sant Singh KhalsaIt gathers in the assets of sin and greed.
Manmohan SinghThou hast amassed the capital of vice and greed.
Manmohan Singh (Punjabi)ਤੂੰ ਗੁਨਾਹ ਤੇ ਲਾਲਚ ਦੀ ਰਾਸ ਇਕੱਠੀ ਕੀਤੀ ਹੋਈ ਹੈ।
Fareedkot Teekaਪੁਨਾ ਪਾਪ ਔਰ ਲੋਭ ਕੀ ਹੀ ਪੂੰਜੀ ਇਕਤ੍ਰ ਕਰੀ ਹੈ॥
Prof. Sahib Singhਮੈਂ ਪਾਪ ਤੇ ਲੋਭ ਦੀ ਰਾਸਿ-ਪੂੰਜੀ ਇਕੱਠੀ ਕੀਤੀ ਹੋਈ ਹੈ।
SikhNet (Spanish)y cosecha solamente el fruto de la maldad y de la avaricia.
ਤਰੁ ਤਾਰੀ; ਮਨਿ ਨਾਮੁ ਸੁਚੀਤੁ ॥੧॥
tar taaree; man naam sucheet |1|
Sant Singh KhalsaSo swim across the river of life, O my mind, with the Sacred Naam, the Name of the Lord. ||1||
Manmohan SinghWith the immaculate Name O my mind, do thou swim across the life-stream.
Manmohan Singh (Punjabi)ਪਵਿੱਤ੍ਰ ਨਾਮ ਦੇ ਨਾਲ ਹੇ ਮੇਰੀ ਆਤਮਾ! ਤੂੰ ਜੀਵਨ ਦੀ ਨਦੀ ਤੋਂ ਪਾਰ ਹੋ ਜਾ।
Fareedkot Teekaਤਾਂ ਤੇ ਹੇ ਮਹਾਰਾਜ! ਸੰਸਾਰ ਰੂਪੀ (ਤਾਰੀ) ਨਦੀ ਕੇ ਤਰਨੇ ਕੋ (ਤਰੁ) ਬੇੜਾ ਸ੍ਰੇਸਟ ਅਪਨਾ ਨਾਮੁ ਮਨ ਚਿਤ ਮੇਂ ਦੇਵੋ॥੧॥
Prof. Sahib Singh(ਤੇਰੀ ਮਿਹਰ ਨਾਲ ਜੇ ਮੇਰੇ) ਮਨ ਵਿਚ ਤੇਰਾ ਪਵਿਤ੍ਰ ਕਰਨ ਵਾਲਾ ਨਾਮ (ਵੱਸ ਪਏ ਤਾਂ ਇਹ ਮੇਰੇ ਲਈ) ਤੁਲਹਾ ਹੈ ਬੇੜੀ ਹੈ ॥੧॥ਪਦ ਅਰਥ ਤਰੁ = {तरस् = a raft} ਤੁਲਹਾ। ਤਾਰੀ = {तरि = a boat} ਬੇੜੀ। ਸੁਚੀਤੁ = ਚਿੱਤ ਨੂੰ ਪਵਿਤ੍ਰ ਕਰਨ ਵਾਲਾ ॥੧॥
SikhNet (Spanish)Oh mi mente, ¡salte de ahí apoyándote en el Naam, el Nombre del Inmaculado Señor! (1)
ਵਾਹੁ ਵਾਹੁ ਸਾਚੇ; ਮੈ ਤੇਰੀ ਟੇਕ ॥
vaahu vaahu saache; mai teree ttek |
Sant Singh KhalsaWaaho! Waaho! - Great! Great is my True Lord! I seek Your All-powerful Support.
Manmohan SinghWonderous, blest thou art, O my True Lord. I have but Thine support.
Manmohan Singh (Punjabi)ਅਸਚਰਜ ਹੈਂ ਧੰਨ ਹੈਂ, ਤੂੰ ਮੇਰੇ ਸੱਚੇ ਸੁਆਮੀ! ਮੈਨੂੰ ਕੇਵਲ ਤੇਰਾ ਹੀ ਆਸਰਾ ਹੈ।
Fareedkot Teekaਤੂੰ ਕੈਸਾ ਹੈਂ? (ਵਾਹੁ) ਅਸਚਰਜ ਰੂਪ ਹੈਂ, (ਵਾਹੁ) ਧੰਨਯ ਹੈਂ। ਹੇ ਸਚੇ! ਮੇਰੇ ਕੋ ਤੇਰੀ ਸਰਣ ਹੈ, ਭਾਵ ਆਸਰਾ ਹੈ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ! ਤੂੰ ਅਚਰਜ ਹੈਂ ਤੂੰ ਅਚਰਜ ਹੈਂ। (ਤੇਰੇ ਵਰਗਾ ਹੋਰ ਕੋਈ ਨਹੀਂ); (ਕਾਮ ਆਦਿਕ ਵਿਕਾਰਾਂ ਤੋਂ ਬਚਣ ਲਈ) ਮੈਨੂੰ ਸਿਰਫ਼ ਤੇਰਾ ਹੀ ਆਸਰਾ ਹੈ।ਪਦ ਅਰਥ ਵਾਹੁ = ਅਸਚਰਜ।
SikhNet (Spanish)Me postro ante Ti, oh mi Señor, y busco Tu Refugio.
ਹਉ ਪਾਪੀ; ਤੂੰ ਨਿਰਮਲੁ ਏਕ ॥੧॥ ਰਹਾਉ ॥
hau paapee; toon niramal ek |1| rahaau |
Sant Singh KhalsaI am a sinner - You alone are pure. ||1||Pause||
Manmohan SinghI am a sinner, Thou alone art pure. Pause.
Manmohan Singh (Punjabi)ਮੈਂ ਗੁਨਹਗਾਰ ਹਾਂ, ਕੇਵਲ ਤੂੰ ਹੀ ਪਵਿੱਤ੍ਰ ਹੈਂ। ਠਹਿਰਾਉ।
Fareedkot Teekaਪੁਨਾ ਕੈਸਾ ਹੈਂ? ਏਕ ਹੈਂ ਔਰ ਮਾਇਆ ਆਦਿਕ ਉਪਾਧੀਓਂ ਸੇ ਰਹਿਤ ਨਿਰਮਲੁ ਹੈ ਔਰ ਮੈਂ ਪਾਪੀ ਹੂੰ ॥੧॥ ਰਹਾਉ ॥
Prof. Sahib Singhਮੈਂ ਪਾਪੀ ਹਾਂ, ਸਿਰਫ਼ ਤੂੰ ਹੀ ਪਵਿਤ੍ਰ ਕਰਨ ਦੇ ਸਮਰੱਥ ਹੈਂ ॥੧॥ ਰਹਾਉ ॥ਪਦ ਅਰਥ ਨਿਰਮਲੁ = ਪਵਿਤ੍ਰ। ਤੂੰ ਏਕ = ਸਿਰਫ਼ ਤੂੰ ਹੀ ॥੧॥ ਰਹਾਉ ॥
SikhNet (Spanish)Soy el peor de los que cometen errores y Tú eres lo más Puro de lo puro. (1-Pausa)
ਅਗਨਿ ਪਾਣੀ; ਬੋਲੈ ਭੜਵਾਉ ॥
agan paanee; bolai bharravaau |
Sant Singh KhalsaFire and water join together, and the breath roars in its fury!
Manmohan SinghBecause of fire and water, the breath roars loudly.
Manmohan Singh (Punjabi)ਅੱਗ ਤੇ ਜਲ ਦੇ ਕਾਰਨ ਸੁਆਸ ਉੱਚੀ ਉੱਚੀ ਗੂੰਜਦਾ ਹੈ।
Fareedkot Teekaਅਗਨੀ ਅਰੁ ਪਾਨੀ ਪਹਨ ਏਹ ਤੋ ਦੇਹ ਮੇਂ ਇਕਤ੍ਰ ਹੂਏ (ਬੋਲੈ) ਸਬਦ ਕਰਤੇ ਹੈਂ, ਔਰੁ (ਭੜ) ਭਠ ਸਮ ਤਪਤੇ ਹੈਂ॥
Prof. Sahib Singh(ਜੀਵ ਦੇ ਅੰਦਰ ਕਦੇ) ਅੱਗ (ਦਾ ਜ਼ੋਰ ਪੈ ਜਾਂਦਾ) ਹੈ (ਕਦੇ) ਪਾਣੀ (ਪ੍ਰਬਲ ਹੋ ਜਾਂਦਾ) ਹੈ (ਇਸ ਵਾਸਤੇ ਇਹ) ਤੱਤਾ-ਠੰਢਾ ਬੋਲ ਬੋਲਦਾ ਰਹਿੰਦਾ ਹੈ।ਪਦ ਅਰਥ ਭੜਵਾਉ = ਭੈੜਾ ਵਾਕ, ਤੱਤਾ-ਠੰਢਾ ਬੋਲ।
SikhNet (Spanish)El fuego y el agua se unen para hacer que la vida brote con toda su vivacidad;
ਜਿਹਵਾ ਇੰਦ੍ਰੀ; ਏਕੁ ਸੁਆਉ ॥
jihavaa indree; ek suaau |
Sant Singh KhalsaThe tongue and the sex organs each seek to taste.
Manmohan SinghThe tongue and the sexual organ each enjoys a relish.
Manmohan Singh (Punjabi)ਜੀਭ ਦੇ ਵਿਸੇ-ਭੋਗ ਅੰਗ ਇਕ ਇਕ ਸੁਆਦ ਮਾਣਦੇ ਹਨ।
Fareedkot Teekaਅਰੁ ਜਿਹਵਾ ਆਦਿ ਜੋ ਦਸ ਇੰਦ੍ਰੇ ਹੈਂ ਇਨ ਕੋ ਏਕ ਅਪਨੇ ਅਪਨੇ ਵਿਖੇ ਕਾ (ਸੁਆਉ) ਸੁਆਦੁ ਹੈ॥
Prof. Sahib Singhਜੀਭ ਆਦਿਕ ਹਰੇਕ ਇੰਦ੍ਰੀ ਨੂੰ ਆਪੋ ਆਪਣਾ ਚਸਕਾ (ਲੱਗਾ ਹੋਇਆ) ਹੈ।ਪਦ ਅਰਥ ਏਕ ਸੁਆਉ = ਇਕ ਇਕ ਚਸਕਾ।
SikhNet (Spanish)el paladar y los demás órganos sensoriales tienen cada uno un sabor que buscar.
ਦਿਸਟਿ ਵਿਕਾਰੀ; ਨਾਹੀ ਭਉ ਭਾਉ ॥
disatt vikaaree; naahee bhau bhaau |
Sant Singh KhalsaThe eyes which look upon corruption do not know the Love and the Fear of God.
Manmohan SinghThe evil-eyed possess not the fear and love of God.
Manmohan Singh (Punjabi)ਮੰਦੀ-ਨਿੰਗ੍ਹਾ ਵਾਲਿਆਂ ਦੇ ਪੱਲੇ ਵਾਹਿਗੁਰੂ ਦਾ ਡਰ ਤੇ ਪਿਆਰ ਨਹੀਂ।
Fareedkot Teekaਔਰ ਜੋ ਵਿਕਾਰੋਂ ਮੇਂ ਨਿਗਾਹ ਰਖਨੇ ਵਾਲਾ ਹੈ ਤਿਸ ਕੋ ਤੇਰਾ ਭੈ ਔਰੁ ਪ੍ਰੇਮੁ ਨਹੀਂ ਹੈ॥
Prof. Sahib Singhਨਿਗਾਹ ਵਿਕਾਰਾਂ ਵਲ ਰਹਿੰਦੀ ਹੈ, (ਮਨ ਵਿਚ) ਨਾਹ ਡਰ ਹੈ ਨਾਹ ਪ੍ਰੇਮ ਹੈ (ਅਜੇਹੀ ਹਾਲਤ ਵਿਚ ਪ੍ਰਭੂ ਦਾ ਨਾਮ ਕਿਵੇਂ ਮਿਲੇ?)।ਪਦ ਅਰਥ ਦਿਸਟਿ = ਨਜ਼ਰ, ਧਿਆਨ, ਰੁਚੀ। ਵਿਕਾਰੀ = ਵਿਕਾਰੀਂ, ਵਿਕਾਰਾਂ ਵਲ।
SikhNet (Spanish)Nuestra mente ha sido entrenada para captar solamente lo que está determinado por la dualidad, y así vive sin Reverencia y sin Amor por el Señor.
ਆਪੁ ਮਾਰੇ; ਤਾ ਪਾਏ ਨਾਉ ॥੨॥
aap maare; taa paae naau |2|
Sant Singh KhalsaConquering self-conceit, one obtains the Name. ||2||
Manmohan SinghIf man effaces his self-conceit, he obtains the Name, then.
Manmohan Singh (Punjabi)ਜੇਕਰ ਬੰਦਾ ਆਪਣੀ ਸਵੈ-ਹੰਗਤਾ ਨੂੰ ਮੇਟ ਦੇਵੇ ਤਦ ਉਹ ਨਾਮ ਨੂੰ ਪਾ ਲੈਂਦਾ ਹੈ।
Fareedkot Teekaਅਰੁ ਜੋ ਅਹੰ ਭਾਵ ਕੋ ਮਾਰੇਗਾ ਸੋ ਨਾਮ ਕੋ ਪਾਵੇਗਾ॥
Prof. Sahib Singhਜੀਵ ਆਪਾ-ਭਾਵ ਨੂੰ ਖ਼ਤਮ ਕਰੇ, ਤਾਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਸਕਦਾ ਹੈ ॥੨॥ਪਦ ਅਰਥ ਆਪੁ = ਆਪਾ-ਭਾਵ ॥੨॥
SikhNet (Spanish)¿Cómo entonces puede uno concebir el Nombre del Señor, si no aporrea su ego? (2)
ਸਬਦਿ ਮਰੈ; ਫਿਰਿ. ਮਰਣੁ ਨ ਹੋਇ ॥
sabad marai; fir. maran na hoe |
Sant Singh KhalsaOne who dies in the Word of the Shabad, shall never again have to die.
Manmohan SinghHe, who dies through Gurbani, dies not again.
Manmohan Singh (Punjabi)ਜੋ ਗੁਰਬਾਣੀ ਦੁਆਰਾ ਮਰਦਾ ਹੈ ਅਤੇ ਮੁੜਾ ਕੇ ਨਹੀਂ ਮਰਦਾ।
Fareedkot Teekaਜੋ ਪੁਰਸ ਉਪਦੇਸ ਕਰ ਜੀਵ ਭਾਵ ਸੇ ਮਰੇ ਤੋ ਪੁਨਾ ਪੁਨਾ ਮਰਨਾ ਨਹੀਂ ਹੋਤਾ॥
Prof. Sahib Singhਜਦੋਂ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ ਮੁਕਾਂਦਾ ਹੈ, ਤਾਂ ਇਸ ਨੂੰ ਆਤਮਕ ਮੌਤ ਨਹੀਂ ਹੁੰਦੀ।ਪਦ ਅਰਥ ਮਰੈ = ਆਪਾ-ਭਾਵ ਵਲੋਂ ਮਰੇ। ਮਰਣੁ = ਆਤਮਕ ਮੌਤ।
SikhNet (Spanish)Aquél que muere hacia sí mismo en la Palabra del Shabd, no vuelve a morir otra vez.
ਬਿਨੁ ਮੂਏ; ਕਿਉ ਪੂਰਾ ਹੋਇ ॥
bin mooe; kiau pooraa hoe |
Sant Singh KhalsaWithout such a death, how can one attain perfection?
Manmohan SinghWithout such death, how can man attain perfection.
Manmohan Singh (Punjabi)ਐਸੀ ਮੌਤ ਦੇ ਬਾਝੋਂ ਬੰਦਾ ਪੂਰਣਤਾ ਨੂੰ ਕਿਵੇਂ ਪੁਜ ਸਕਦਾ ਹੈ?
Fareedkot Teekaਕਿਉਂਕਿ ਜੀਵ ਭਾਵ ਕੇ ਮਰੇ ਬਿਨਾ ਪੂਰਾ ਗਿਆਨੁ ਕੈਸੇ ਹੋਵੈ? ਭਾਵ ਸੰਘਾਤ ਕੇ ਸਤਾ ਸਫੁਰਤੀ ਦੇਨੇ ਵਾਲੇ ਸਾਖੀ ਆਤਮਾ ਕੋ ਅਪਨਾ ਸ੍ਵਰੂਪ ਅਨੁਭਵ ਕਰ ਕੇ, ਔਰੁ ਦੇਹ ਆਦਿਕੋਂ ਮੇਂ ਅਹੰਭਾਵ ਤਿਆਗੇ ਬਿਨਾ ਪੂਰਣ ਬ੍ਰਹਮ ਸ੍ਵਰੂਪ ਨਹੀਂ ਹੋਤਾ॥
Prof. Sahib Singhਆਪਾ-ਭਾਵ ਦੇ ਖ਼ਤਮ ਹੋਣ ਤੋਂ ਬਿਨਾ ਮਨੁੱਖ ਪੂਰਨ ਨਹੀਂ ਹੋ ਸਕਦਾ (ਉਕਾਈਆਂ ਤੋਂ ਬਚ ਨਹੀਂ ਸਕਦਾ,ਪਦ ਅਰਥ ਪੂਰਾ = ਪੂਰਨ, ਮੁਕੰਮਲ ਉਕਾਈ-ਰਹਿਤ।
SikhNet (Spanish)Sin esta muerte, ¿cómo podemos llegar a la Divinidad?
ਪਰਪੰਚਿ ਵਿਆਪਿ ਰਹਿਆ; ਮਨੁ ਦੋਇ ॥
parapanch viaap rahiaa; man doe |
Sant Singh KhalsaThe mind is engrossed in deception, treachery and duality.
Manmohan SinghThe mind is engrossed in the expansion and duality.
Manmohan Singh (Punjabi)ਮਨ ਪਸਾਰੇ ਅਤੇ ਦਵੈਤ ਭਾਵ ਅੰਦਰ ਖਚਤ ਹੋ ਰਿਹਾ ਹੈ।
Fareedkot Teekaਔਰ ਜਬ ਤਕ ਮਨ ਪ੍ਰਪੰਚ ਮੇਂ ਵਿਆਪ ਰਹਾ ਹੈ ਤਬ ਤਕ (ਦੋਇ) ਜੀਵ ਈਸ ਭਿੰਨ ਮਾਨਤਾ ਹੈ॥
Prof. Sahib Singhਸਗੋਂ) ਮਨ ਮਾਇਆ ਦੇ ਛਲ ਵਿਚ ਦ੍ਵੈਤ ਵਿਚ ਫਸਿਆ ਰਹਿੰਦਾ ਹੈ।ਪਦ ਅਰਥ ਪਰਪੰਚਿ = ਪਰਪੰਚ ਵਿਚ, ਜਗਤ-ਖੇਡ ਵਿਚ। ਦੋਇ = ਦ੍ਵੈਤ ਵਿਚ, ਮੇਰ-ਤੇਰ ਵਿਚ।
SikhNet (Spanish)La mente está ofuscada por la ilusión de la dualidad;
ਥਿਰੁ ਨਾਰਾਇਣੁ; ਕਰੇ ਸੁ ਹੋਇ ॥੩॥
thir naaraaein; kare su hoe |3|
Sant Singh KhalsaWhatever the Immortal Lord does, comes to pass. ||3||
Manmohan SinghWhatever the Immortal Lord does that comes to pass.
Manmohan Singh (Punjabi)ਜੋ ਕੁਝ ਅਮਰ ਸੁਆਮੀ ਕਰਦਾ ਹੈ, ਉਹੀ ਹੋ ਆਉਂਦਾ ਹੈ।
Fareedkot Teekaਹੇ ਨਾਰਾਇਣ! (ਥਿਰੁ) ਇਸਥਿਤ ਸੋਈ ਹੋਤਾ ਹੈ ਜਿਸ ਕੋ ਗੁਰੋਂ ਦੁਆਰੇ ਆਪ ਕਰਤੇ ਹੋ॥੩॥
Prof. Sahib Singh(ਜੀਵ ਦੇ ਭੀ ਕੀਹ ਵੱਸ?) ਜਿਸ ਨੂੰ ਪਰਮਾਤਮਾ ਆਪ ਅਡੋਲ-ਚਿੱਤ ਕਰਦਾ ਹੈ ਉਹੀ ਹੁੰਦਾ ਹੈ ॥੩॥ਪਦ ਅਰਥ ਥਿਰੁ = ਅਡੋਲ-ਚਿੱਤ। ਸੁ = ਉਹ ਮਨੁੱਖ ॥੩॥
SikhNet (Spanish)solamente si la Gracia está con uno, conocerá el Éxtasis Divino. (3)
ਬੋਹਿਥਿ ਚੜਉ; ਜਾ ਆਵੈ ਵਾਰੁ ॥
bohith chrrau; jaa aavai vaar |
Sant Singh KhalsaSo get aboard that boat when your turn comes.
Manmohan SinghI shall board the ship, when my turn comes.
Manmohan Singh (Punjabi)ਮੈਂ ਜਹਾਜ਼ ਤੇ ਚੜ੍ਹ ਜਾਵਾਂਗਾ, ਜਦ ਮੇਰੀ ਵਾਰੀ ਆਈ।
Fareedkot Teekaਤੇਰੇ ਨਾਮ ਰੂਪੀ (ਬੋਹਿਥਿ) ਜਹਾਜ ਪਰ ਤੌ ਹੀ ਚੜੀਤਾ ਹੈ, ਜਬ ਮਾਨੁਖ ਜਨਮ ਰੂਪੁ ਵਾਰੀ ਆਵਤੀ ਹੈ॥
Prof. Sahib Singhਮੈਂ (ਪ੍ਰਭੂ ਦੇ ਨਾਮ) ਜਹਾਜ਼ ਵਿਚ (ਤਦੋਂ ਹੀ) ਚੜ੍ਹ ਸਕਦਾ ਹਾਂ, ਜਦੋਂ (ਉਸ ਦੀ ਮਿਹਰ ਨਾਲ) ਮੈਨੂੰ ਵਾਰੀ ਮਿਲੇ।ਪਦ ਅਰਥ ਬੋਹਿਥਿ = ਜਹਾਜ਼ ਵਿਚ, ਨਾਮ-ਜਹਾਜ਼ ਵਿਚ। ਵਾਰ = ਵਾਰੀ, ਅਵਸਰ।
SikhNet (Spanish)Sube a bordo del Buque del Guru cuando toque tu turno,
ਠਾਕੇ ਬੋਹਿਥ; ਦਰਗਹ ਮਾਰ ॥
tthaake bohith; daragah maar |
Sant Singh KhalsaThose who fail to embark upon that boat shall be beaten in the Court of the Lord.
Manmohan SinghThey, who are stopped from embarking upon the ship shall be thrashed in Lord's court.
Manmohan Singh (Punjabi)ਜੋ ਜਹਾਜ਼ ਉਤੇ ਸਵਾਰ ਹੋਣੋ ਰੋਕੇ ਗਏ ਹਨ, ਉਨ੍ਹਾਂ ਨੂੰ ਪ੍ਰਭੂ ਦੇ ਦਰਬਾਰ ਅੰਦਰ ਕੁਟ ਪਏਗੀ।
Fareedkot Teekaਜੋ ਨਾਮੁ ਬੋਹਿਥ ਸੇ ਠਾਕੇ ਹੈਂ ਅਰਥਾਤ ਜਿਨੋਂ ਨੇ ਮਾਨੁਖ ਜਨਮ ਪਾਇ ਕਰ ਤੇਰਾ ਨਾਮ ਨਹੀਂ ਜਪਿਆ ਹੈ, ਤਿਨ ਕੋ ਦਰਗਾਹ ਮੇਂ ਮਾਰ ਪੜਤੀ ਹੈ॥
Prof. Sahib Singhਜੇਹੜੇ ਬੰਦਿਆਂ ਨੂੰ ਨਾਮ-ਜਹਾਜ਼ ਤੇ ਚੜ੍ਹਨਾ ਨਹੀਂ ਮਿਲਦਾ, ਉਹਨਾਂ ਨੂੰ ਪ੍ਰਭੂ ਦੀ ਦਰਗਾਹ ਵਿਚ ਖ਼ੁਆਰੀ ਮਿਲਦੀ ਹੈ (ਧੱਕੇ ਪੈਂਦੇ ਹਨ, ਪ੍ਰਭੂ ਦਾ ਦੀਦਾਰ ਨਸੀਬ ਨਹੀਂ ਹੁੰਦਾ)।ਪਦ ਅਰਥ ਠਾਕੇ = ਰੋਕੇ ਹੋਏ।
SikhNet (Spanish)porque quien no recibe este pasaje, no será admitido en la Corte del Señor.
ਸਚੁ ਸਾਲਾਹੀ; ਧੰਨੁ ਗੁਰਦੁਆਰੁ ॥
sach saalaahee; dhan guraduaar |
Sant Singh KhalsaBlessed is that Gurdwara, the Guru's Gate, where the Praises of the True Lord are sung.
Manmohan SinghBlest, is the court of the Guru, where the praises of the True Lord are sung.
Manmohan Singh (Punjabi)ਮੁਬਾਰਕ ਹੈ, ਗੁਰਾਂ ਦਾ ਦਰਬਾਰ, ਜਿਥੇ ਸੱਚੇ ਸਾਹਿਬ ਦੀ ਕੀਰਤੀ ਗਾਇਨ ਕੀਤੀ ਜਾਂਦੀ ਹੈ।
Fareedkot Teekaਹੇ ਸਚ ਰੂਪੁ! ਜਿਨੋਂ ਨੇ ਗੁਰੋਂ ਦੁਆਰੇ ਤੇਰੇ ਕੋ ਸਲਾਹੁਨਾ ਕੀਆ ਹੈ, ਸੋ ਧੰਨ੍ਯਤਾ ਜੋਗ੍ਯ ਹੈਂ॥
Prof. Sahib Singh(ਅਸਲ ਗੱਲ ਇਹ ਹੈ ਕਿ) ਗੁਰੂ ਦਾ ਦਰ ਸਭ ਤੋਂ ਸ੍ਰੇਸ਼ਟ ਹੈ (ਗੁਰੂ ਦੇ ਦਰ ਤੇ ਰਹਿ ਕੇ ਹੀ) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।ਪਦ ਅਰਥ ਸਾਲਾਹੀ = ਮੈਂ ਸਾਲਾਹ ਸਕਦਾ ਹਾਂ। ਧੰਨੁ = {धन्य = excellent} ਸ੍ਰੇਸ਼ਟ।
SikhNet (Spanish)Bendito sea el Gurdwara, la Puerta del Guru, en donde canto las Alabanzas del Señor.
ਨਾਨਕ ਦਰਿ ਘਰਿ ਏਕੰਕਾਰੁ ॥੪॥੭॥
naanak dar ghar ekankaar |4|7|
Sant Singh KhalsaO Nanak, the One Creator Lord is pervading hearth and home. ||4||7||
Manmohan SinghNanak, the unique Lord is pervading heart and home.
Manmohan Singh (Punjabi)ਨਾਨਕ ਅਦੁੱਤੀ ਸਾਹਿਬ ਘਰਬਾਰ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅੰਤਸਕਰਨ ਵਿਖੇ ਮੈਂ ਏਕ ਤੇਰਾ ਹੀ ਸੁਰੂਪ ਜਾਣਿਆ ਹੈ॥੪॥੭॥
Prof. Sahib Singhਹੇ ਨਾਨਕ! (ਗੁਰੂ ਦੇ) ਦਰ ਤੇ ਰਿਹਾਂ ਹੀ ਹਿਰਦੇ ਵਿਚ ਪਰਮਾਤਮਾ ਦਾ ਦਰਸਨ ਹੁੰਦਾ ਹੈ ॥੪॥੭॥ਪਦ ਅਰਥ ਦਰਿ = (ਗੁਰੂ ਦੇ) ਦਰ ਤੇ (ਡਿੱਗਿਆਂ)। ਘਰਿ = ਹਿਰਦੇ ਵਿਚ ॥੪॥
SikhNet (Spanish)Oh, dice Nanak, el Señor Creador prevalece en la casa y en el hogar. (4-7)