ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ. ਕਰਹਿ ਬਿਭੂਤਿ ॥
mundaa santokh, saram pat jholee; dhiaan kee. kareh bibhoot |
Sant Singh KhalsaMake contentment your ear-rings, humility your begging bowl, and meditation the ashes you apply to your body.
Manmohan SinghMake contentment thy ear-rings, modesty thy begging bowl and wellect and the Lord's meditation thy ashes.
Manmohan Singh (Punjabi)ਸੰਤੁਸ਼ਟਤਾ ਨੂੰ ਆਪਣੀਆਂ ਮੁੰਦ੍ਰਾਂ, ਲਜਿਆਂ ਨੂੰ ਆਪਦਾ ਮੰਗਣ ਵਾਲਾ ਖੱਪਰ ਤੇ ਥੈਲਾ ਅਤੇ ਸਾਹਿਬ ਦੇ ਸਿਮਰਨ ਨੂੰ ਆਪਣੀ ਸੁਆਹ ਬਣਾ।
Fareedkot Teekaਜਥਾ ਲਾਭ ਮੇ ਪ੍ਰਸਿੰਨ ਰਹਿਨਾ ਏਹੁ ਸੰਤੋਖੁ, ਔਰੁ ਖੋਟੇ ਕਰਮੋਂ ਸੇ (ਸਰਮ) ਲਜ੍ਯਾ ਕਰਨੀ ਏਹੁ ਦੋ ਮੁੰਦ੍ਰਾਂ ਧਾਰਨ ਕਰੀਆਂ ਹੈਂ। ਰਾਮਕਲੀ ਮੇ ਭੀ ਕਹਾ ਹੈ- "ਸਰਮੇ ਕੀਆ ਮੁੰਦ੍ਰਾਂ ਪਾਉ ਤੂੰ ਜੋਗੀ।" ਔਰੁ ਜੋਗੀ ਝੋਲੀ ਰਖਤੇ ਹੈਂ, ਸੋ ਪਾਪੋਂ ਸੇ ਰਹਿਤ ਹੋ ਕਰ ਲੋਕ ਪ੍ਰਲੋਕ ਮੇ ਅਪਨੀ (ਪਤਿ) ਪ੍ਰਤਿਸਟਾ ਬਨਾਇ ਰਖੀ ਹੈ, ਏਹੀ ਝੋਲੀ ਧਾਰਨ ਕਰੀ ਹੈ। ਸਦਾ ਅਕਾਲ ਮੂਰਤਿ ਕੇ ਧ੍ਯਾਨ ਮੇ ਇਸਥਿਤਿ ਰਹਿਨਾ ਏਹੀ ਬਿਭੂਤ ਲਗਾਵਣੀ ਕਰਤੇ ਹੈਂ॥
Prof. Sahib Singh(ਹੇ ਜੋਗੀ!) ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇ, ਮਿਹਨਤ ਨੂੰ ਖੱਪਰ ਤੇ ਝੋਲੀ, ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ (ਪਿੰਡੇ ਤੇ ਮਲੇਂ),ਪਦ ਅਰਥ ਮੁੰਦਾ = ਮੁੰਦਰਾਂ। ਸਰਮੁ = ਉੱਦਮ, ਮਿਹਨਤ। ਪਤੁ = ਪਾਤ੍ਰ ਖੱਪਰ। {ਪਤੁ ਬਾਰੇ ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਸ਼ਬਦ ਤਿੰਨਾਂ ਰੂਪਾਂ ਵਿਚ ਆਉਂਦਾ ਹੈ, 'ਪਤਿ' 'ਪਤ' 'ਪਤੁ'। ਪੰਜਾਬੀ ਵਿਚ ਭਾਵੇਂ ਇਹ ਇਕੋ ਸ਼ਬਦ ਹੀ ਪਰਤੀਤ ਹੁੰਦਾ ਹੋਵੇ, ਪਰ ਇਹ ਵਖੋ-ਵਖਰੇ ਤ੍ਰੈਵੇ ਹੀ ਸੰਸਕ੍ਰਿਤ ਵਿਚੋਂ ਆਏ ਹਨ। ਸ਼ਬਦ 'ਪਤਿ' ਦਾ ਸੰਸਕ੍ਰਿਤ ਵਿਚ ਅਰਥ ਹੈ 'ਖਸਮ, ਮਾਲਕ'। ਪੰਜਾਬੀ ਵਿਚ ਇਸ ਦਾ ਇਕ ਹੋਰ ਅਰਥ ਭੀ ਵਰਤਿਆ ਜਾਂਦਾ ਹੈ 'ਇਜ਼ਤ, ਅਬਰੋਇ'। ਸ਼ਬਦ 'ਪਤੁ' ਇਕ-ਵਚਨ ਹੈ। ਸੰਸਕ੍ਰਿਤ ਵਿਚ 'ਪਾਤ੍ਰ' ਹੈ ਜਿਸ ਦਾ ਅਰਥ ਹੈ 'ਭਾਂਡਾ, ਪਿਆਲਾ, ਖੱਪਰ'। ਇਸ ਦਾ ਬਹੁ-ਵਚਨ 'ਪਤ' ਹੈ, ਪਰ ਇਸ ਉਪਰ ਲਿਖੇ ਅਰਥ ਵਿਚ ਇਹ ਸ਼ਬਦ 'ਪਤ' ਸ੍ਰੀ ਗੁਰੂ ਗ੍ਰਥ ਸਾਹਿਬ ਜੀ ਵਿਚ ਨਹੀਂ ਆਇਆ। ਸੋ ਸ਼ਬਦ 'ਪਤ' ਵਾਸਤੇ ਸੰਸਕ੍ਰਿਤ ਵਿਚ ਇਕ ਹੋਰ ਸ਼ਬਦ ਹੈ 'ਪਤ੍ਰ', ਜਿਸ ਦਾ ਅਰਥ ਹੈ 'ਰੁੱਖਾਂ ਦੇ ਪੱਤਰ'}। ਕਰਹਿ = ਜੇ ਤੂੰ ਬਣਾਏਂ। ਬਿਭੂਤਿ = ਗੋਹਿਆਂ ਦੀ ਸੁਆਹ।
SikhNet (Spanish)Oh Yogui, valora más en tu mente el Contentamiento que la castidad, más la Modestia que el rechazo de los bienes mundanos y, en vez de abnegarte en Nombre de la religión, ponte a meditar.
ਖਿੰਥਾ, ਕਾਲੁ ਕੁਆਰੀ ਕਾਇਆ; ਜੁਗਤਿ ਡੰਡਾ ਪਰਤੀਤਿ ॥
khinthaa, kaal kuaaree kaaeaa; jugat ddanddaa parateet |
Sant Singh KhalsaLet the remembrance of death be the patched coat you wear, let the purity of virginity be your way in the world, and let faith in the Lord be your walking stick.
Manmohan SinghLet thought of death be thy patched coat, chastity like that of virgin's body, thy life's department and faith in God thy staff.
Manmohan Singh (Punjabi)ਮੌਤ ਦਾ ਖਿਆਲ ਤੇਰੀ ਖਫਨੀ, ਕੁਮਾਰੀ ਕੰਨਿਆਂ ਦੇ ਸਰੀਰ ਵਰਗੀ ਪਵਿੱਤ੍ਰਤਾ ਤੇਰੀ ਜੀਵਨ ਰਹੁ-ਰੀਤੀ ਅਤੇ ਵਾਹਿਗੁਰੂ ਵਿੱਚ ਭਰੋਸਾ ਤੇਰਾ ਸੋਟਾ ਹੋਵੇ।
Fareedkot Teekaਏਹੁ ਕਾਲਕੀ (ਕੁਆਰੀ) ਗ੍ਰਾਸ ਰੂਪ ਜੋ ਅਨਿੱਤ (ਕਾਇਆ) ਦੇਹ ਹੈ, ਜੋ ਐਸੀ ਸਮਝ ਸੋ ਖਿੰਥਾ ਕਰੀ ਹੈ। ਜੈਸੇ ਖਿੰਥਾ ਕੇ ਉਤਾਰਨੇ ਔਰ ਦੂਸਰੀ ਧਾਰਨੇ ਮੇ ਨ ਕੁਛੁ ਪ੍ਰੀਸ੍ਰਮੁ ਨ ਚਿੰਤਾ ਹੋਤੀ ਹੈ, ਤਿਸੀ ਭਾਂਤ ਦੇਹ ਕੋ ਅਨਿੱਤ ਸਮਝਾ ਹੈ। ਖਿੰਥਾ ਅਨੇਕ ਰੰਗ ਕੇ ਟੁਕੜ੍ਯੋਂ ਕੀ ਬਨੀ ਹੋਤੀ ਹੈ, ਸੋ ਇਸ ਮੇ ਭੀ ਗੌਰ ਸ੍ਯਾਮਾਦਿ ਰੰਗ ਰਕਤ, ਅਸਤ, ਚਰਨ, ਮਲਮੇਦ, ਮੱਜਾਦੀ, ਅਨੰਤ ਪ੍ਰਕਾਰ ਹੈਂ, ਐਸੇ ਸਮਝਾ ਹੈ। ਭਾਵ ਏਹੁ ਕਿ ਸਰੀਰ ਸੇ ਅਪਨੇ ਕੋ ਭਿੰਨ ਦੇਖਾ ਹੈ। ਵਾ ਜਬ ਤਕ ਕਾਲ ਤੇ (ਕੁਆਰੀ ਹੈ), ਭਾਵ ਕਾਲ ਨੇ ਕਾਯਾ ਨਹੀ ਗ੍ਰਸੀ ਹੈ, ਉਸ ਕੇ ਪ੍ਰਿਥਮ ਹੀ ਭਜਨ ਮੇ (ਜੁਗਤਿ) ਜੁੜਨਾ ਏਹੀ ਖਿੰਥਾ ਕਰੀ ਹੈ। ਅਰੁ ਅਕਾਲ ਮੂਰਤਿ ਮੈ (ਪਰਤੀਤਿ) ਨਿਸਚਾ ਕਰ ਕੇ ਬ੍ਰਿਤੀ ਕਾ ਜੋੜਨਾ, ਏਹੀ ਡੰਡਾ ਧਾਰਨ ਕੀਆ ਹੈ॥
Prof. Sahib Singhਮੌਤ (ਦਾ ਭਉ) ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ (ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ)।ਪਦ ਅਰਥ ਖਿੰਥਾ = ਗੋਦੜੀ। ਕਾਲੁ = ਮੌਤ। ਕੁਆਰੀ ਕਾਇਆ = ਕੁਆਰਾ ਸਰੀਰ, ਵਿਸ਼ੇ-ਵਿਕਾਰਾਂ ਤੋਂ ਬਚਿਆ ਹੋਇਆ ਸਰੀਰ, ਵਿਕਾਰਾਂ ਤੋਂ ਅਛੋਹ ਕਾਇਆਂ। ਜੁਗਤਿ = ਜੋਗ ਮੱਤ ਦੀ ਰਹਿਤ। ਪਰਤੀਤ = ਸ਼ਰਧਾ, ਯਕੀਨ।
SikhNet (Spanish)Deja que tu camino escogido sea una vida de Pureza, con la Fe en Dios como tu único bastón.
ਆਈ ਪੰਥੀ ਸਗਲ ਜਮਾਤੀ; ਮਨਿ ਜੀਤੈ ਜਗੁ ਜੀਤੁ ॥
aaee panthee sagal jamaatee; man jeetai jag jeet |
Sant Singh KhalsaSee the brotherhood of all mankind as the highest order of Yogis; conquer your own mind, and conquer the world.
Manmohan SinghMake the brother hood with all, the highest sect of yogic order and deem the conquering of self the conquest of the world.
Manmohan Singh (Punjabi)ਸਾਰਿਆਂ ਨਾਲ ਭਾਈਚਾਰੇ ਨੂੰ ਯੋਗਾਮਤ ਦਾ ਸ਼ਰੋਮਣੀ ਭੇਖ ਬਣਾ ਅਤੇ ਆਪਣੇ ਆਪ ਦੇ ਜਿੱਤਣ ਨੂੰ ਜਗਤ ਦੀ ਜਿੱਤ ਖ਼ਿਆਲ ਕਰ।
Fareedkot Teeka'ਆਈ ਪੰਥੁ' ਏਕ ਜੋਗੀਯੋਂ ਕੇ ਪੰਥ ਕਾ ਭੇਦੁ ਹੈ। ਜਿਨ ਕੇ ਨਾਮ ਕੇ ਅੰਤ ਮੇ ਈ ਹੋਵੈ, ਜੈਸੇ ਬਾਲ ਗੁੰਦਾਈ ਸੋ ਆਈ ਪੰਥੁ ਜਾਨਨਾ। ਏਹ ਪੰਥੁ ਜੋਗੀਯੋਂ ਮੇ ਸ੍ਰੇਸ਼ਟ ਮਾਨਾ ਹੈ। (ਸਗਲ ਜਮਾਤੀ) ਸਭ ਜਮਾਤੋਂ ਮੇ ਹਮਾਰਾ ਪ੍ਰੇਮੁ ਹੈ,⁽¹⁾ ਏਹੀ ਹਮਾਰਾ ਆਈ ਪੰਥੁ ਹੈ। ਔਰ ਮਨ ਕੋ ਜੀਤ ਕਰ ਜਗਤ ਕੇ ਜੀਤਨੇ ਹਾਰੇ ਹੋਏ ਹਾਂ⁽²⁾॥
Prof. Sahib Singhਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ (ਅਸਲ ਵਿਚ) ਉਹੀ ਆਈ ਪੰਥ ਵਾਲਾ ਹੈ। ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ (ਭਾਵ, ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ)।ਪਦ ਅਰਥ ਆਈ ਪੰਥੁ = ਜੋਗੀਆਂ ਦੇ ੧੨ ਫ਼ਿਰਕੇ ਹਨ, ਉਹਨਾਂ ਵਿਚੋਂ ਸਬ ਤੋਂ ਉੱਚਾ 'ਆਈ ਪੰਥ' ਗਿਣਿਆ ਜਾਂਦਾ ਹੈ। ਪੰਥੀ = ਆਈ ਪੰਥ ਵਾਲਾ, ਆਈ ਪੰਥ ਨਾਲ ਸੰਬੰਧ ਰੱਖਣ ਵਾਲਾ। ਸਗਲ = ਸਾਰੇ ਜੀਵ। ਜਮਾਤੀ = ਇਕੋ ਹੀ ਪਾਠਸ਼ਾਲਾ ਵਿਚ, ਇਕੋ ਹੀ ਸ਼੍ਰੇਣੀ ਵਿਚ ਪੜ੍ਹਨ ਵਾਲੇ, ਇੱਕ ਥਾਂ ਮਿਲ ਬੈਠਣ ਵਾਲੇ ਮਿੱਤਰ ਸੱਜਣ। ਮਨਿ ਜੀਤੈ = ਮਨ ਨੂੰ ਜਿੱਤਿਆਂ, ਜੇ ਮਨ ਜਿੱਤਿਆ ਜਾਏ। (ਨੋਟ: ਇਹੋ ਜਿਹੇ ਵਾਕੰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਆਉਂਦੇ ਹਨ, ਜਿਵੇਂ: ਨਾਇ ਵਿਸਾਰਿਐ = ਜੇ ਨਾਮ ਵਿਸਾਰ ਜਾਏ। ਨਾਇ ਮੰਨਿਐ = ਜੇ ਨਾਮ ਮੰਨ ਲਈਏ)।
SikhNet (Spanish)Únete a la práctica más elevada, a la Kjalsa, la Hermandad de la humanidad, y conquista tu propio ser en vez de tratar de dominar a los demás.
ਆਦੇਸੁ; ਤਿਸੈ ਆਦੇਸੁ ॥
aades; tisai aades |
Sant Singh KhalsaI bow to Him, I humbly bow.
Manmohan SinghObeisance, my obeisance is unto that Lord.
Manmohan Singh (Punjabi)ਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ।
Fareedkot Teekaਜੋਗੀ ਆਦੇਸੁ ਆਦੇਸੁ ਬੋਲੀ ਬੋਲਤੇ ਹੈਂ। ਆਦੇਸੁ ਨਾਮੁ ਨਮਸਕਾਰ ਕਾ ਹੈ।(ਆਦੇਸੁ) ਦੇਸ ਕਾਲ ਵਸਤੂ ਕੇ ਪ੍ਰਛੇਦ ਤੇ ਜੋ ਰਹਿਤ ਹੈ, ਤਿਸ ਕੋ ਹਮਾਰੀ (ਆਦੇਸੁ) ਨਮਸਕਾਰ ਹੈ॥
Prof. Sahib Singh(ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,ਪਦ ਅਰਥ ਆਦੇਸੁ = ਪਰਣਾਮ। ਤਿਸੈ = ਉਸੇ ਹੀ ਅਕਾਲ ਪੁਰਖ ਨੂੰ।
SikhNet (Spanish)Me postro siempre y solamente ante el Señor,
ਆਦਿ ਅਨੀਲੁ. ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੨੮॥
aad aneel. anaad anaahat; jug jug eko ves |28|
Sant Singh KhalsaThe Primal One, the Pure Light, without beginning, without end. Throughout all the ages, He is One and the Same. ||28||
Manmohan SinghHe is primal, pure, sans beginning, indestructible and of the same one vesture all the ages through.
Manmohan Singh (Punjabi)ਉਹ ਮੁਢਲਾ, ਪਵਿੱਤ, ਆਰੰਭ ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ।
Fareedkot Teekaਸੋ ਜੋ ਸਰਬ ਕੀ ਆਦ ਹੈ ਔਰ (ਅਨੀਲੁ) ਨੀਲਾਦਿਕ ਰੰਗੋਂ ਸੋ ਰਹਿਤ ਹੈਂ⁽¹⁾ ਔਰ ਅਨਾਦ ਆਦਿ ਸੇ ਰਹਤ ਹੈ ਔਰ (ਅਨਾਹਤਿ) ਦੂਸਰੇ ਕਰ ਕੇ ਮਾਰ੍ਯਾ ਨਹੀ ਜਾਤਾ, ਭਾਵ ਏਕ ਰਸ ਹੈ, ਔਰ (ਜੁਗ ਜੁਗ) ਚਾਰੋਂ ਜੁਗੋਂ ਮੇ ਏਕ (ਵੇਸੁ) ਰੂਪੁ ਹੈ॥੨੮॥
Prof. Sahib Singhਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ ॥੨੮॥ਪਦ ਅਰਥ ਆਦਿ = ਮੁੱਢ ਤੋਂ। ਅਨੀਲੁ ਕਲੰਕ ਰਹਿਤ, ਪਵਿੱਤਰ, ਸੁੱਧ ਸਰੂਪ। ਅਨਾਦਿ = ਜਿਸ ਦਾ ਕੋਈ ਮੁੱਢ ਨਹੀਂ ਹੈ। ਅਨਾਹਤਿ = (ਅਨ-ਆਹਤਿ), ਆਹਤਿ = ਨਾਸ, ਖੈ, (ਇਸ ਸ਼ਬਦ ਦਾ ਸੰਸਕ੍ਰਿਤ ਧਾਤੂ 'ਹਨ' ਹੈ, ਜਿਸ ਦਾ ਅਰਥ ਹੈ 'ਮਾਰਨਾ, ਨਾਸ ਕਰਨਾ') ਅਨਾਹਤਿ = ਨਾਸ ਰਹਿਤ, ਇਕ-ਰਸ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ। ਵੇਸੁ = ਰੂਪ ॥੨੮॥
* ਭਾਵ: ਜੋਗ-ਮਤ ਦੇ ਖਿੰਥਾ, ਮੁੰਦਰਾ, ਝੋਲੀ ਆਦਿਕ ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਜੋਗੇ ਨਹੀਂ ਹਨ। ਜਿਉਂ ਜਿਉਂ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਜੁੜੋਗੇ, ਸੰਤੋਖ ਵਾਲਾ ਜੀਵਨ ਬਣੇਗਾ, ਤੇ ਸਾਰੀ ਖ਼ਲਕਤ ਵਿਚ ਉਹ ਪ੍ਰਭੂ ਵੱਸਦਾ ਦਿੱਸੇਗਾ।੨੮।
SikhNet (Spanish)el Ser Primordial, Puro, sin Principio, sin Fin; Quien prevalece a través de todas las épocas. (28)