ਸੋ ਦਰੁ ਕੇਹਾ, ਸੋ ਘਰੁ ਕੇਹਾ; ਜਿਤੁ ਬਹਿ ਸਰਬ ਸਮਾਲੇ ॥
so dar kehaa, so ghar kehaa; jit beh sarab samaale |
Sant Singh KhalsaWhere is that Gate, and where is that Dwelling, in which You sit and take care of all?
Manmohan SinghWhich is that gate and mansion, sitting where-in Thou takest care of all, O Lord!
Manmohan Singh (Punjabi)ਉਹ ਦਰਵਾਜ਼ਾ ਕਿਹੋ ਜਿਹਾ ਹੈ ਅਤੇ ਉਹ ਮੰਦਰ ਕੈਸਾ ਹੈ ਜਿਸ ਵਿੱਚ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈਂ, ਹੇ ਸਾਈਂ।
Fareedkot Teekaਸੋ ਦਰੁ ਅਰੁ ਸੋ ਘਰੁ ਵਾਸਤਵ ਤੇ ਕੁਛੁ ਨਹੀ ਕਹਾ ਜਾਤਾ। ਤੁਮਾਰੇ ਪ੍ਰਸ਼ਨ ਅਨੁਸਾਰ ਜਗ੍ਯਾਸੂਓਂ ਕੇ ਧ੍ਯਾਨ ਨਿਮਿਤ ਕੁਛੁ ਸਰਗੁਣ ਰੂਪ ਕੇ ਦਰ ਔ ਘਰ ਕਾ ਵਰਨਨ ਕਰਤੇ ਹੈਂ। ਪ੍ਰਮੇਸ੍ਵਰ ਆਗੇ ਸਨਮੁਖ ਬੇਨਤੀ ਕਰ ਸਿੱਧਨ ਕੋ ਉੱਤਰ ਉਚਾਰਨ ਕਰਤੇ ਹੈਂ। ਸਰੂਪੁ-ਘਰੁ, ਸਤਸੰਗੁ-ਦਰੁ ਵਾ ਬੈਕੁੰਠ-ਘਰੁ, ਸੰਸਾਰ-ਦਰੁ ਹੈ॥☬ਆਗੇ ਪਰਮੇਸ੍ਵਰ ਦੇ ਦਰ-ਸੰਸਾਰ ਦੀ ਰਚਨਾ ਕਹਤੇ ਹੈਂ:
Prof. Sahib Singhਉਹ ਦਰ-ਘਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ, (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।ਪਦ ਅਰਥ ਕੇਹਾ = ਕਿਹੋ ਜਿਹਾ, ਬੜਾ ਅਸਚਰਜ। ਦਰੁ = ਦਰਵਾਜ਼ਾ। ਜਿਤੁ = ਜਿੱਥੇ। ਬਹਿ = ਬੈਠ ਕੇ। ਸਰਬ = ਸਾਰੇ ਜੀਵਾਂ ਨੂੰ। ਸਮਾਲੇ = ਤੂੰ ਸੰਭਾਲ ਕੀਤੀ ਹੈ।
SikhNet (Spanish)Oh, ¿dónde está Tu casa y cómo abrir Tu Puerta? ¿En dónde Te sientas para dar Soporte a todos?
ਵਾਜੇ ਨਾਦ ਅਨੇਕ ਅਸੰਖਾ; ਕੇਤੇ ਵਾਵਣਹਾਰੇ ॥
vaaje naad anek asankhaa; kete vaavanahaare |
Sant Singh KhalsaThe Sound-current of the Naad vibrates there, and countless musicians play on all sorts of instruments there.
Manmohan SinghCountless musical instruments of various types resound there and too may are the musicians.
Manmohan Singh (Punjabi)ਬਹੁਤੀਆਂ ਕਿਸਮਾਂ ਦੇ ਅਣਗਿਣਤ ਸੰਗੀਤਕ ਸ਼ਾਜ ਉਥੈ ਗੂੰਜਦੇ ਹਨ ਅਤੇ ਅਨੇਕਾਂ ਹੀ ਹਨ ਉਥੇ ਰਾਗ ਕਰਨ ਵਾਲੇ।
Fareedkot Teekaਹੇ ਸਿਧੋ! ਤਿਸ ਘਰ ਕੇ ਦ੍ਵਾਰੇ ਪਰ ਨਾਦ ਆਦਿਕ ਅਸੰਖ ਵਾਜੇ ਹੈਂ, ਔਰ ਅਨੇਕ ਪ੍ਰਕਾਰੋਂ ਸੇ ਵਜ ਰਹੇ ਹੈਂ, ਔਰੁ ਕਿਤਨੇ ਹੀ ਉਨਕੇ ਵਜਾਵਨ ਹਾਰੇ ਹੈਂ॥
Prof. Sahib Singh(ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।ਪਦ ਅਰਥ ਨਾਦ = ਆਵਾਜ਼, ਸ਼ਬਦ, ਰਾਗ। ਵਾਵਣਹਾਰੇ = ਵਜਾਉਣ ਵਾਲੇ।
SikhNet (Spanish)Sin fin son las melodías tocadas por los músicos;
ਕੇਤੇ. ਰਾਗ ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ ॥
kete. raag paree siau kaheean; kete gaavanahaare |
Sant Singh KhalsaSo many Ragas, so many musicians singing there.
Manmohan SinghGood many measures with their consorts and good many minstrels hymn Thee.
Manmohan Singh (Punjabi)ਅਨੇਕਾਂ ਤਰਾਨੇ ਆਪਣੀਆਂ ਰਾਗਨੀਆਂ ਸਮੇਤ ਤੇ ਅਨੇਕਾਂ ਰਾਗੀ ਤੇਰਾ ਜੱਸ ਗਾਉਂਦੇ ਹਨ।
Fareedkot Teekaਕੇਤੇ ਅਨੰਤ ਰਾਗ (ਪਰੀ) ਰਾਗਨੀਯੋਂ ਕੇ ਸਹਿਤ ਕਹੀਤੇ ਹੈਂ। ਕਿਤਨੇ ਹੀ ਤਿਨ ਰਾਗੋਂ ਕੇ ਗਾਵਨੇ ਹਾਰੇ ਗੰਧ੍ਰਬਾਦੀ ਰਾਗੀ ਹੈਂ॥
Prof. Sahib Singhਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ (ਇਹਨਾਂ ਰਾਗਾਂ ਦੇ) ਗਾਉਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ)!ਪਦ ਅਰਥ ਪਰੀ = ਰਾਗਣੀ। ਸਿਉ = ਸਮੇਤ, ਸਣੇ। ਪਰੀ ਸਿਉ = ਰਾਗਣੀਆਂ ਸਮੇਤ। ਕਹੀਅਨਿ = ਕਹੀਦੇ ਹਨ, ਆਖੇ ਜਾਂਦੇ ਹਨ।
SikhNet (Spanish)en Alabanza preparan un sin fin de armonías y compases para Cantarte, oh Creador Bondadoso.
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ ਦੁਆਰੇ ॥
gaaveh tuhano paun paanee baisantar; gaavai raajaa dharam duaare |
Sant Singh KhalsaThe praanic wind, water and fire sing; the Righteous Judge of Dharma sings at Your Door.
Manmohan SinghThe wind, the water and fire sing Thee and the Righteous Justice sings Thine praises at Thy door.
Manmohan Singh (Punjabi)ਗਾਉਂਦੇ ਹਨ ਤੈਨੂੰ ਹਵਾ, ਜਲ, ਤੇ ਅੱਗ ਅਤੇ ਧਰਮਰਾਜ ਤੇਰੇ ਬੂਹੇ ਉਤੇ ਤੇਰੀ ਕੀਰਤੀ ਗਾਇਨ ਕਰਦਾ ਹੈ।
Fareedkot Teeka(ਤੁਹਨੋ) ਤੇਰੇ ਕੋ ਪੌਨ ਅਰੁ ਜਲੁ ਭਾਵ ਜਲ ਅਭਿਮਾਨੀ ਵਰਨੁ ਦੇਵਤਾ, (ਬੈਸੰਤਰੁ) ਅਗਨਿ ਜਠਰਾਗਨਿ ੧, ਬੜਵਾਗਨਿ ੨, ਦਾਵਾਗਨਿ ੩, ਗਾਵਤੇ ਹੈਂ, ਔਰ ਤੇਰੇ ਦ੍ਵਾਰੇ ਪਰ ਸਭ ਕਾ ਹਿਸਾਬੁ ਲੇਨੇ ਵਾਲਾ ਧਰਮ ਰਾਜਾ ਵਾ ਪਰਮਾਤਮਾ ਰਾਜਾ ਭੀ ਜਸ ਕੋ ਗਾਵਤੇ ਹੈਂ॥
Prof. Sahib Singh(ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ 'ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।ਪਦ ਅਰਥ ਤੁਹਨੋ = ਤੈਨੂੰ (ਹੇ ਅਕਾਲ ਪੁਰਖ!)। ਬੈਸੰਤਰੁ = ਅੱਗ। ਰਾਜਾ ਧਰਮੁ = ਧਰਮ-ਰਾਜ। ਦੁਆਰੇ = ਤੇਰੇ ਦਰ 'ਤੇ (ਹੇ ਨਿਰੰਕਾਰ!)
SikhNet (Spanish)Para Cantarte están los vientos, el agua y el fuego,
ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥
gaaveh chit gupat, likh jaaneh; likh likh dharam veechaare |
Sant Singh KhalsaChitr and Gupt, the angels of the conscious and the subconscious who record actions, and the Righteous Judge of Dharma who judges this record sing.
Manmohan SinghChitra Gupat (the recording angels) who know how to write and on the basis of whose scribed writ the Righteous Judge adjudicates, sing Thee.
Manmohan Singh (Punjabi)ਲਿਖਣ ਵਾਲੇ ਫ਼ਰਿਸ਼ਤੇ ਚਿਤ੍ਰ ਤੇ ਗੁਪਤ ਜੋ ਲਿਖਣਾ ਜਾਣਦੇ ਹਨ ਅਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਆਧਾਰ ਤੇ ਧਰਮਰਾਜ ਨਿਆਇ ਕਰਦਾ ਹੈ, ਤੇਰਾ ਜੱਸ ਗਾਇਨ ਕਰਦੇ ਹਨ।
Fareedkot Teekaਜੋ ਗੁਪਤ ਕੀਏ ਹੂਏ ਜੀਵੋਂ ਕੇ ਕਰਮੋਂ ਕੋ ਚਿਤੁ ਲਿਖੇ, ਸੋ ਚਿਤ੍ਰ ਗੁਪਤੁ, ਜੋ ਜੀਵੋਂ ਕੇ ਸੁਭਾ ਸੁਭ ਕਰਮੋਂ ਕੋ ਜਾਨਤਾ ਹੈ, ਔਰ ਤਿਸ ਕੇ ਲਿਖੇ ਅਨੁਸਾਰ ਧਰਮ ਰਾਜਾ ਨ੍ਯਾਉਂ ਵਿਚਾਰਤਾ ਹੈ, ਔਰ ਸੁਭਾ ਸੁਭ ਫਲੁ ਸ੍ਵਰਗ, ਨਰਕਾਦਿ ਦੇਤਾ ਹੈ, ਸੋ ਚਿਤ੍ਰ ਗੁਪਤੁ ਭੀ ਤੇਰੇ ਕੋ ਗਾਵਤਾ ਹੈ॥
Prof. Sahib Singhਉਹ ਚਿੱਤਰ-ਗੁਪਤ ਭੀ ਜੋ (ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ, ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ-ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।ਪਦ ਅਰਥ ਚਿਤੁ ਗੁਪਤੁ; ਉਹ ਵਿਅਕਤੀਆਂ ਜੋ ਜਮ-ਲੋਕ ਵਿਚ ਰਹਿ ਕੇ ਸੰਸਾਰ ਦੇ ਜੀਵਾਂ ਦੇ ਚੰਗੇ-ਮੰਦੇ ਕਰਮਾਂ ਦਾ ਲੇਖਾ ਲਿਖਦੇ ਹਨ। ਪੁਰਾਤਨ ਹਿੰਦੂ ਮਤ ਦੇ ਧਰਮ = ਪੁਸਤਕਾਂ ਵਿਚ ਇਹ ਖ਼ਿਆਲ ਤੁਰਿਆ ਆਉਂਦਾ ਹੈ। ਧਰਮੁ = ਸਰਬ-ਰਾਜ। ਲਿਖਿ ਲਿਖਿ = ਲਿਖ ਲਿਖ ਕੇ, ਭਾਵ, ਜੋ ਕੁਝ ਉਹ ਚਿੱਤਰਗੁਪਤ ਲਿਖਦੇ ਹਨ।
SikhNet (Spanish)Tu Alabanza está el rey de la muerte con todos los ángeles que le acompañan.
ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ॥
gaaveh eesar baramaa devee; sohan sadaa savaare |
Sant Singh KhalsaShiva, Brahma and the Goddess of Beauty, ever adorned, sing.
Manmohan SinghShiva, Brahma and goddess, ever beautiful, as adorned by Thee, sing Thee.
Manmohan Singh (Punjabi)ਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ, ਮਹਾਂ ਦੇਉ ਬਰ੍ਹਮਾ ਅਤੇ ਭਵਾਨੀ ਤੈਨੂੰ ਗਾਇਨ ਕਰਦੇ ਹਨ।
Fareedkot Teekaਤੇਰੇ ਸਵਾਰੇ ਹੂਏ ਕ੍ਯਾ ਬਨਾਏ ਹੂਏ (ਈਸਰੁ) ਸਿਵ, (ਬਰਮਾ) ਬ੍ਰਹਮਾ ਔਰ ਇਨ ਕੀ ਦੇਵੀਆਂ ਕ੍ਯਾਸਕਤੀਆਂ ਜੋ ਸੁਭਾਇਮਾਨ ਹੈਂ, ਸੋ ਤਿਨ ਸ਼ਕਤੀਯੋਂ ਸਮੇਤ ਤੇਰੇ ਜਸੁ ਕੋ ਨਿਤ ਹੀ ਗਾਵਤੇ ਹੈਂ॥
Prof. Sahib Singh(ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ, ਜੋ ਤੇਰੇ ਸਵਾਰੇ ਹੋਏ ਹਨ, ਤੈਨੂੰ ਗਾ ਰਹੇ ਹਨ।ਪਦ ਅਰਥ ਈਸਰੁ = ਸ਼ਿਵ। ਬਰਮਾ = ਬ੍ਰਹਮਾ। ਦੇਵੀ = ਦੇਵੀਆਂ। ਸੋਹਨਿ = ਸੋਭਦੇ ਹਨ, ਸੋਹਣੇ ਲੱਗਦੇ ਹਨ। ਸਵਾਰੇ = ਤੇਰੇ ਸਵਾਰੇ ਹੋਏ।
SikhNet (Spanish)Cantan Shiva y Brahma,
ਗਾਵਹਿ ਇੰਦ, ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥
gaaveh ind, idaasan baitthe; devatiaa dar naale |
Sant Singh KhalsaIndra, seated upon His Throne, sings with the deities at Your Door.
Manmohan SinghIndra, seated on his throne with the deities at Thy gate, sings Thee.
Manmohan Singh (Punjabi)ਆਪਣੇ ਤਖਤ ਤੇ ਬੈਠਾ ਹੋਇਆ ਇੰਦਰ, ਤੇਰੇ ਦਰਵਾਜੇ ਤੇ ਸੁਰਾਂ ਸਮੇਤ, ਤੈਨੂੰ ਗਾਉਂਦਾ ਹੈ।
Fareedkot Teekaਇੰਦ੍ਰ ਦੇਵਤਯੋਂ ਕੇ (ਦਰਿ) ਦਲ ਬੀਚ ਇੰਦ੍ਰਾਸਨ ਪਰ ਬੈਠੇ ਹੂਏ ਤੇਰੇ ਦਰ ਪਰ ਜਸੁ ਗਾਵਤੇ ਹੈਂ, ਵਾ ਆਦਰ ਸੰਜੁਗਤ ਦੇਵਤ੍ਯੋਂ ਕੇ (ਨਾਲੇ) ਸਾਥ ਗਾਵਤੇ ਹੈਂ॥
Prof. Sahib Singhਕਈ ਇੰਦਰ ਆਪਣੇ ਤਖ਼ਤ 'ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ 'ਤੇ ਤੈਨੂੰ ਸਲਾਹ ਰਹੇ ਹਨ।ਪਦ ਅਰਥ ਇੰਦ = ਇੰਦਰ ਦੇਵਤੇ। ਇਦਾਸਣਿ = (ਇਦ-ਆਸਣਿ), ਇੰਦਰ ਦੇ ਆਸਣ ਉੱਤੇ। ਦਰਿ = ਤੇਰੇ ਦਰਵਾਜ਼ੇ ਉੱਤੇ। ਦੇਵਤਿਆਂ ਨਾਲੇ = ਦੇਵਤਿਆਂ ਸਮੇਤ।
SikhNet (Spanish)canta la diosa Parwati;
ਗਾਵਹਿ ਸਿਧ. ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥
gaaveh sidh. samaadhee andar; gaavan saadh vichaare |
Sant Singh KhalsaThe Siddhas in Samaadhi sing; the Saadhus sing in contemplation.
Manmohan SinghIn their meditative mood the perfect persons sing of Thee and the saints on their contemplation sing as well as.
Manmohan Singh (Punjabi)ਆਪਣੀ ਧਿਆਨ-ਅਵਸਥਾ ਅੰਦਰ ਪੂਰਨ ਪੁਰਸ਼ ਤੈਨੂੰ ਗਾਇਨ ਕਰਦੇ ਹਨ ਅਤੇ ਸੰਤ ਆਪਣੀ ਦਿੱਭਦ੍ਰਿਸ਼ਟੀ ਅੰਦਰ ਭੀ ਤੈਨੂੰ ਹੀ ਗਾਉਂਦੇ ਹਨ।
Fareedkot Teekaਸਿਧ ਲੋਕ ਸਮਾਧਿਯੋ ਮੈ ਇਸਥਿਤ ਹੂਏ ਤੇਰਾ ਜਸ ਗਾਵਤੇ ਹੈਂ। ਔਰ ਜੋ ਵਿਚਾਰਵਾਨ ਸਾਧੂ ਹੈਂ, ਸੋ ਵਿਚਾਰ ਪੂਰਬਕ ਜਸੁ ਗਾਵਤੇ ਹੈਂ॥
Prof. Sahib Singhਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਲਾਹ ਰਹੇ ਹਨ।ਪਦ ਅਰਥ ਸਮਾਧੀ ਅੰਦਰਿ = ਸਮਾਧੀ ਵਿਚ ਜੁੜ ਕੇ, ਸਮਾਧੀ ਲਾ ਕੇ। ਸਿਧ = ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ ਸਿੱਧ ਉਹ ਵਿਅਕਤੀ ਮੰਨੇ ਗਏ ਹਨ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਉਤਾਂਹ ਸਨ ਤੇ ਦੇਵਤਿਆਂ ਤੋਂ ਹੇਠ! ਇਹ ਸਿੱਧ ਪਵਿੱਤਰਤਾ ਦਾ ਪੂੰਜ ਸਨ ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਸਨ। ਵਿਚਾਰੇ = ਵਿਚਾਰ ਵਿਚਾਰ ਕੇ।
SikhNet (Spanish)Los Siddhas cantan con su meditación silenciosa; todos los Santos cantan en profunda contemplación.
ਗਾਵਨਿ ਜਤੀ ਸਤੀ ਸੰਤੋਖੀ; ਗਾਵਹਿ ਵੀਰ ਕਰਾਰੇ ॥
gaavan jatee satee santokhee; gaaveh veer karaare |
Sant Singh KhalsaThe celibates, the fanatics, the peacefully accepting and the fearless warriors sing.
Manmohan SinghThe celibates, the contented, sing Thine praises and the dauntless warriors admire Thee.
Manmohan Singh (Punjabi)ਕਾਮ ਚੇਸਟਾ ਰਹਿਤ ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜਸ ਗਾਉਂਦੇ ਅਤੇ ਨਿਧੜਕ ਯੋਧੇ ਤੇਰੀ ਹੀ ਪ੍ਰਸੰਸਾ ਕਰਦੇ ਹਨ।
Fareedkot Teekaਜਤੀ ਅਰੁ ਸਤ ਬੋਲਨੇ ਹਾਰੇ ਸਤੀ ਅਰੁ ਜਥਾ ਲਾਭ ਸੰਤੁਸਟ ਰਹਿਨੇ ਹਾਰੇ ਸੰਤੋਖੀ, ਔਰ ਬਾਵਨ ਵੀਰ (ਕਰਾਰੇ) ਸਵਾਧਾਨ ਹੋ ਕੇ, ਵਾ (ਵੀਰ) ਸੂਰਮੇ (ਕਰਾਰੇ) ਹਠੀਲੇ ਤੇਰੇ ਜਸ ਕੋ ਗਾਉਤੇ ਹੈਂ॥
Prof. Sahib Singhਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।ਪਦ ਅਰਥ ਸਤੀ = ਦਾਨੀ, ਦਾਨ ਕਰਨ ਵਾਲੇ। ਵੀਰ ਕਰਾਰੇ = ਤਕੜੇ ਸੂਰਮੇ।
SikhNet (Spanish)Los entusiastas, los célibes y los guerreros ofrecen su vida como una melodía a Ti.
ਗਾਵਨਿ ਪੰਡਿਤ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ॥
gaavan panddit parran rakheesar; jug jug vedaa naale |
Sant Singh KhalsaThe Pandits, the religious scholars who recite the Vedas, with the supreme sages of all the ages, sing.
Manmohan SinghThe scholars, the readers of the Vedas of all the ages, together with seven supreme sages, exalt Thee.
Manmohan Singh (Punjabi)ਸਾਰਿਆਂ ਯੁਗਾਂ ਤੇ ਵੇਦਾਂ ਨੂੰ ਵਾਚਣ ਵਾਲੇ ਵਿਦਵਾਨ ਸਮੇਤ ਸੱਤੇ ਸ਼ਰੋਮਨੀ ਰਿਸ਼ੀਆਂ ਦੇ, ਤੇਰੀ ਹੀ ਪ੍ਰਸੰਸਾ ਕਰਦੇ ਹਨ।
Fareedkot Teekaਪੰਡਿਤ ਅਰੁ ਪੜਨ ਹਾਰੇ ਅਰਥਾਤ ਵਿਦ੍ਯਾਰਥੀ ਔਰ ਇੰਦ੍ਰੀ ਜਿਤ ਰਿਖੀਸ੍ਵਰ ਜੁਗੁ ਜੁਗੁ ਮੈ ਵੇਦੋਂ ਕੇ ਸਾਥ, ਏ ਸਭ ਤੇਰੇ ਜਸ ਕੋ ਗਾਵਤੇ ਹੈਂ॥
Prof. Sahib Singh(ਹੇ ਅਕਾਲ ਪੁਰਖ!) ਪੰਡਿਤ ਤੇ ਮਹਾਂਰਿਖੀ ਜੋ (ਵੇਦਾਂ ਨੂੰ) ਪੜ੍ਹਦੇ ਹਨ, ਵੇਦਾਂ ਸਣੇ ਤੈਨੂੰ ਗਾ ਰਹੇ ਹਨ।ਪਦ ਅਰਥ ਪੜਨਿ = ਪੜ੍ਹਦੇ ਹਨ। ਰਖੀਸਰ = (ਰਿਖੀ ਈਸਰ), ਵੱਡੇ ਵੱਡੇ ਰਿਖੀ, ਮਹਾਂ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ। ਵੇਦਾ ਨਾਲੇ = ਵੇਦਾਂ ਸਣੇ।
SikhNet (Spanish)Los escolares, aquéllos que leen los Vedas, sosteniendo la sabiduría de las épocas;
ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ ॥
gaaveh mohaneea man mohan; suragaa machh peaale |
Sant Singh KhalsaThe Mohinis, the enchanting heavenly beauties who entice hearts in this world, in paradise, and in the underworld of the subconscious sing.
Manmohan SinghThe captivating She-seraphs who beguile the heart in paradise, this world and the nether-regions, sing Thee.
Manmohan Singh (Punjabi)ਮੌਹ ਲੈਣ ਵਾਲੀਆਂ ਪਰੀਆਂ, ਜੋ ਬਹਿਸ਼ਤ, ਇਸ ਲੋਕ ਅਤੇ ਪਾਤਾਲ ਅੰਦਰ ਦਿਲ ਨੂੰ ਛਲ ਲੈਦੀਆਂ ਹਨ, ਤੈਨੂੰ ਗਾਉਂਦੀਆਂ ਹਨ।
Fareedkot Teekaਸ੍ਵਰਗ ਕੀਆ, (ਮਛ) ਮ੍ਰਿਤ ਲੋਕ ਕੀਆ ਪੁਨਾ (ਪਇਆਲੇ) ਪਾਤਾਲ ਕੀਆ, (ਮੋਹਣੀਆ) ਮਨ ਕੇ ਮੋਹਨੇ ਵਾਲੀਆਂ ਇਸਤ੍ਰੀਆਂ, ਵਾ ਹੇ ਮਨ ਮੋਹਨ! ਏਹ ਸਭ ਤੇਰੇ ਜਸ ਕੋ ਗਾਉਤੀਆਂ ਹੈਂ॥
Prof. Sahib Singhਸੁੰਦਰ ਇਸਤ੍ਰੀਆਂ, ਜੋ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ (ਭਾਵ, ਹਰ ਥਾਂ) ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ।ਪਦ ਅਰਥ ਮੋਹਣੀਆ = ਸੁੰਦਰ ਇਸਤ੍ਰੀਆਂ। ਮਛ = ਮਾਤ ਲੋਕ ਵਿਚ। ਪਇਆਲੇ = ਪਤਾਲ ਵਿਚ।
SikhNet (Spanish)los siete supremos sabios, todos Te alaban. Las doncellas que encantan con su belleza en la tierra, en los cielos y en los abismos, cantan siempre Tu Alabanza.
ਗਾਵਨਿ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥
gaavan ratan upaae tere; atthasatth teerath naale |
Sant Singh KhalsaThe celestial jewels created by You, and the sixty-eight holy places of pilgrimage sing.
Manmohan SinghThe fourteen invaluable objects created by Thee, with sixty-eight places of pilgrimage, hymn Thee.
Manmohan Singh (Punjabi)ਤੇਰੇ ਰਚੇ ਹੋਏ ਚੌਦਾ ਅਮੋਲਕ ਪਦਾਰਥ, ਅਠਾਹਟ ਯਾਤ੍ਰਾ ਅਸਥਾਨ ਸਮੇਤ, ਤੇਰੀ ਕੀਰਤੀ ਕਰਦੇ ਹਨ।
Fareedkot Teeka(ਰਤਨ) ਜੋ ਇਸ ਸ੍ਰਿਸਟੀ ਮੈ ਉਤਮ ਸੇ ਉਤਮ ਪਦਾਰਥ ਤੇਰੇ ਉਤਪੰਨ ਕੀਏ ਹੂਏ ਹੈਂ,⁽¹⁾ ਸੋ ਭੀ ਤੇਰੇ ਜਸ ਕੋ ਗਾਵਤੇ ਹੈਂ। ੬੮ ਤੀਰਥ, (ਨਾਲੇ) ਨਦੀਆਂ ਨਾਲੇ, ਭਾਵ ਇਨ ਕੇ ਅਭਿਮਾਨੀ ਦੇਵਤਾ ਇਹ ਸਭ ਤੇਰੇ ਜਸ ਕੋ ਗਾਵਤੇ ਹੈਂ। ਗੁਰੂ ਬਾਣੀ ਮੈ ਅਠਿਸਠਿ ਪਦ ਮੁਖ੍ਯ ਤੀਰਥੋਂ ਕਾ ਬੋਧਕੁ ਹੈ। ਤੀਰਥ ਚਾਹੇ ਇਨ ਸੇਂ ਅਧਿਕ ਭੀ ਹੋਵੇਂ ਕੁਛ ਦੋਖੁ ਨਹੀਂ। ਤਭ ਏਹੁ ਅਰਥ ਹੂਆ ਮੁਖ੍ਯ ਤੀਰਥ ਔਰ ਨਦੀਆਂ ਨਾਲੋਂ ਕੇ ਅਭਿਮਾਨੀ ਦੇਵਤਾ ਆਪ ਕੇ ਜਸ ਕੋ ਗਾਵਤੇ ਹੈਂ॥
Prof. Sahib Singh(ਹੇ ਨਿਰੰਕਾਰ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ।ਪਦ ਅਰਥ ਉਪਾਏ ਤੇਰੇ = ਤੇਰੇ ਪੈਦਾ ਕੀਤੇ ਹੋਏ। ਅਠ ਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ।
SikhNet (Spanish)Las gemas creadas por Ti y los lugares santos, todos relatan Tus Excelencias.
ਗਾਵਹਿ ਜੋਧ ਮਹਾਬਲ ਸੂਰਾ; ਗਾਵਹਿ ਖਾਣੀ ਚਾਰੇ ॥
gaaveh jodh mahaabal sooraa; gaaveh khaanee chaare |
Sant Singh KhalsaThe brave and mighty warriors sing; the spiritual heroes and the four sources of creation sing.
Manmohan SinghThe supremely mighty warriors and Divine heroes sing Thee and four sources of creation magnify Thee.
Manmohan Singh (Punjabi)ਪਰਮ ਬਲਵਾਨ ਯੋਧੇ ਅਤੇ ਈਸ਼ਵਰੀ ਸੂਰਮੇ ਤੈਨੂੰ ਗਾਉਂਦੇ ਹਨ ਅਤੇ ਚਾਰੇ ਹੀ ਉਤਪਤੀ ਦੇ ਮੰਥੇ ਤੈਨੂੰ ਸਲਾਹੁੰਦੇ ਹਨ।
Fareedkot Teeka(ਜੋਧ) ਰਥੀ ਜੋ ਆਪਨੇ ਬਰਾਬਰ ਏਕ ਕੇ ਸਾਥ ਜੁਧੁ ਕਰੇ, (ਮਹਾਬਲ) ਮਹਾਰਥੀ ਜੋ ਦਸ ਹਜਾਰ ੧੦੦੦੦ ਕੇ ਸਾਥ ਜੁਧ ਕਰੇ, (ਸੂਰਾ) ਅਤਿਰਥੀ ਅਸੰਖੋਂ ਕੇ ਸਾਥ ਜੋ ਇਕੇਲਾ ਹੀ ਜੁਧੁ ਕਰੇ, ਜੈਸੇ ਸ੍ਰੀ ਕ੍ਰਿਸਨ ਜੀ ਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਸੋ ਅਤਿਰਥੀ ਬਿਨਾ ਅਵਤਾਰ ਸੇਂ ਨਹੀ ਹੋਤਾ। ਅੰਤ੍ਰੀਵ ਜਿਸ ਨੇ ਸਰੀਰ ਕੋ ਜੀਤਾ ਹੈ, ਸੋ ਰਥੀ; ਜਿਸਨੇ ਸਰੀਰ ਅਰੁ ਇੰਦ੍ਰੀਯੋਂ ਕੋ ਜੀਤਾ ਹੈ, ਸੋ ਮਹਾਰਥੀ; ਜਿਸ ਨੇ ਅਸੰਖ ਮਨ ਕੀ ਬ੍ਰਿਤੀਯੋਂ ਕੋ ਜੀਤਾ ਹੈ, ਸੋ ਅਤਿਰਥੀ, ਸਭ ਤੇਰਾ ਹੀ ਜਸੁ ਗਾਵਤੇ ਹੈਂ ਔਰ ਅੰਡਜ, ਜੇਰਜ, ਸ੍ਵੇਤਜ, ਉਤਭੁਜ, ਚਾਰੋ ਖਾਣੀਯੋਂ ਮੈ ਜੋ ਜੀਵ ਹੈਂ, ਸੋ ਸਭ ਤੇਰੇ ਜਸ ਕੋ ਗਾਵਤੇ ਹੈਂ॥
Prof. Sahib Singhਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।ਪਦ ਅਰਥ ਜੋਧ = ਜੋਧੇ। ਮਹਾ ਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ, ਅੰਡਜ, ਜੇਰਜ, ਸ੍ਵੇਤਜ, ਉਤਭੁਜ। ਖਾਣੀ = ਖਾਣ, ਜਿਸ ਨੂੰ ਪੁਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਧਾਤੂ 'ਖਨ' ਹੈ, ਜਿਸ ਦਾ ਅਰਥ ਹੈ 'ਪੁਟਣਾ'। ਖਾਣੀ ਚਾਰੇ ਪੁਰਾਤਨ ਸਮੇਂ ਤੋਂ ਇਹ ਖ਼ਿਆਲ ਹਿੰਦੂ ਧਰਮ ਪੁਸਤਕਾਂ ਵਿਚ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੜ੍ਹ-ਚੇਤਨ ਪਦਾਰਥ ਦੇ ਬਣਨ ਦੀਆਂ ਚਾਰ ਖਾਣਾਂ ਹਨ। ਅੰਡਾ, ਜਿਓਰ, ਮੁੜਕਾ ਅਤੇ ਆਪਣੇ ਆਪ ਉੱਗ ਪੈਣਾ। 'ਚਾਰੇ ਖਾਣੀ' ਦਾ ਇੱਥੇ ਭਾਵ ਹੈ ਚੌਹਾਂ ਹੀ ਖਾਣਾਂ ਦੇ ਜੀਵ ਜੰਤ, ਸਾਰੀ ਰਚਨਾ।
SikhNet (Spanish)Los poderosos guerreros y los héroes divinos son un himno para Ti, y las cuatro fuentes de la creación, el huevo, el vientre, el sudor y la semilla, Te magnifican.
ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ॥
gaaveh khandd manddal varabhanddaa; kar kar rakhe dhaare |
Sant Singh KhalsaThe planets, solar systems and galaxies, created and arranged by Your Hand, sing.
Manmohan SinghThe continents, worlds and solar systems, created and installed by Thy hand, chant Thine glories.
Manmohan Singh (Punjabi)ਤੇਰੇ ਹੱਥ ਦੇ ਰਚੇ ਅਤੇ ਅਸਥਾਪਨ ਕੀਤੇ ਹੋਹੇ ਬਰਿਆਜ਼ਮ, ਸੰਸਾਰ ਅਤੇ ਸੂਰਜ-ਬੰਧਾਨ ਤੇਰੀਆਂ ਬਜ਼ੁਰਗੀਆਂ ਅਲਾਪਦੇ ਹਨ।
Fareedkot Teekaਜੋ (ਕਰਿ ਕਰਿ) ਬਨਾਇ ਬਨਾਇ ਕੇ ਅਪਨੀ ਸੱਤਾ ਸੇ ਧਾਰਨ ਕਰ ਰਖੇ ਹੈਂ, ਐਸੇ ਨਵੋਂ ਖੰਡੋ ਓਰੁ ਮੰਡਲ, ਖੰਡਾਂਤਰ ਗਤ, ਜੋ ਹਿਸੇ ਹੈਂ ਜਿਸੇ ਅਬ ਹਾਤਾ ਕਹਤੇ ਹੈਂ: ਬੰਗਾਲ ਹਾਤਾ, ਪੰਜਾਬ ਹਾਤਾ, ਮੰਦਰਾਜ ਹਾਤਾ, ਵਾ ਸੌ ਜੋਜਨ ਕੋ ਮੰਡਲੁ ਕਹਤੇ ਹੈਂ, ਸੋ ਇਨ ਕੇ ਵਸਨੇ ਹਾਰੇ ਰਾਜੇ ਵਾ ਇਨ ਕੇ ਅਭਿਮਾਨੀ ਦੇਵਤਾ ਸਭੀ ਤੇਰੇ ਜਸ ਕੋ ਗਾਵਤੇ ਹੈਂ। ਔਰੁ (ਵਰਭੰਡਾ)⁽¹⁾ ਬ੍ਰਹਮੰਡ ਜੋ ਅਨੰਤ ਹੈਂ ਤਿਨੋ ਕੇ ਅਭਿਮਾਨੀ ਦੇਵਤਾ ਸੋ ਭੀ ਤੇਰੇ ਜਸ ਕੋ ਗਾਵਤੇ ਹੈਂ॥
Prof. Sahib Singhਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ, ਜੋ ਤੂੰ ਪੈਦਾ ਕਰ ਕੇ ਟਿਕਾ ਰਖੇ ਹਨ, ਤੈਨੂੰ ਗਾਉਂਦੇ ਹਨ।ਪਦ ਅਰਥ ਖੰਡ = ਟੋਟਾ, ਬ੍ਰਹਿਮੰਡ ਦਾ ਟੋਟਾ, (ਭਾਵ) ਹਰੇਕ ਧਰਤੀ। ਮੰਡਲ = ਚੱਕਰ, ਬ੍ਰਹਿਮੰਡ ਦਾ ਇਕ ਚੱਕਰ, ਜਿਸ ਵਿਚ ਇਕ ਸੂਰਜ ਇਕ ਚੰਦ੍ਰਮਾ ਤੇ ਧਰਤੀ ਆਦਿਕ ਗਿਣੇ ਜਾਂਦੇ ਹਨ। ਵਰਭੰਡਾ = ਸਾਰੀ ਸ੍ਰਿਸ਼ਟੀ। ਕਰਿ ਕਰਿ = ਬਣਾ ਕੇ, ਰਚ ਕੇ। ਧਾਰੇ = ਟਿਕਾਏ ਹੋਏ।
SikhNet (Spanish)Los continentes, los mundos y sistemas solares, creados y establecidos por Tu Mano,
ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥
seee tudhuno gaaveh, jo tudh bhaavan; rate tere bhagat rasaale |
Sant Singh KhalsaThey alone sing, who are pleasing to Your Will. Your devotees are imbued with the Nectar of Your Essence.
Manmohan SinghThy saints who are pleasing to Thee and are steeped in Name (the home of Nectar), they alone eulogise Thee.
Manmohan Singh (Punjabi)ਜੋ ਤੈਂਡੇ ਸਾਧੂ, ਜੇਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਅੰਮ੍ਰਿਤ ਦੇ ਘਰ ਤੇਰੇ ਨਾਮ ਅੰਦਰ ਰੰਗੀਜੇ ਹਨ, ਉਹ ਭੀ ਤੈਨੂੰ ਗਾਉਂਦੇ ਹਨ।
Fareedkot Teekaਯਥਾਰਥ ਸੋਈ ਤੇਰੇ ਕੋ ਗਾਵਤੇ ਹੈਂ, ਜੋ ਤੇਰੇ ਕੋ ਭਾਵਤੇ ਹੈਂ। ਜੋ ਭਾਵਤੇ ਹੈਂ, ਸੋ ਕੌਣ ਹੈਂ? ਤੇਰੇ ਸਾਥ ਰਤੇ ਹੋਏ ਜੋ ਭਗਤ (ਰਸਾਲੇ) ਸਮੂੰਹ ਵਾ ਪ੍ਰੇਮ ਕਾ ਘਰੁ ਹੈਂ॥
Prof. Sahib Singh(ਹੇ ਅਕਾਲ ਪੁਰਖ!) (ਅਸਲ ਵਿਚ ਤਾਂ) ਉਹੋ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ, ਉਹਨਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ।ਪਦ ਅਰਥ ਸੇਈ = ਉਹੀ ਜੀਵ। ਤੁਧੁ ਭਾਵਨਿ = ਤੈਨੂੰ ਚੰਗੇ ਲੱਗਦੇ ਹਨ। ਰਤੇ = ਰੰਗੇ ਹੋਏ, ਪ੍ਰੇਮ ਵਿਚ ਮੱਤੇ ਹੋਏ। ਰਸਾਲੇ = (ਰਸ ਆਲਯ) ਰਸ ਦੇ ਘਰ, ਰਸੀਏ।
SikhNet (Spanish)Tu Gloria.
ਹੋਰਿ ਕੇਤੇ ਗਾਵਨਿ, ਸੇ. ਮੈ ਚਿਤਿ ਨ ਆਵਨਿ; ਨਾਨਕੁ. ਕਿਆ ਵੀਚਾਰੇ ॥
hor kete gaavan, se. mai chit na aavan; naanak. kiaa veechaare |
Sant Singh KhalsaSo many others sing, they do not come to mind. O Nanak, how can I consider them all?
Manmohan SinghMany others, whom I cannot recollect within my mind, sing Thee. How can Nanak think of them?
Manmohan Singh (Punjabi)ਹੋਰ ਬਹੁਤੇਰੇ, ਜਿਨ੍ਹਾਂ ਨੂੰ ਮੈਂ ਆਪਣੇ ਮਨ ਅੰਦਰ ਚਿਤਵਨ ਨਹੀਂ ਕਰ ਸਕਦਾ, ਤੈਨੂੰ ਗਾਉਂਦੇ ਹਨ। ਨਾਨਕ ਉਨ੍ਹਾਂ ਦਾ ਕਿਸ ਤਰ੍ਹਾਂ ਖਿਆਲ ਕਰ ਸਕਦਾ ਹੈ?
Fareedkot Teekaਜੋ ਪੂਰਬ ਕਹੇ ਹੈਂ ਤਿਨਾ ਤੇ ਬਿਨਾ ਹੋਰ ਭੀ (ਕੇਤੇ) ਅਨੰਤ ਤੇਰੇ ਕੋ ਗਾਵਤੇ ਹੈਂ। ਸੋ ਮੇਰੇ ਕੋ ਚਿਤ ਮੇ ਸਿਮਰਨ ਨਹੀਂ ਆਵਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਮੈ ਕਹਾਂ ਤਕ ਵਿਚਾਰ ਕਰੂੰ ਭਾਵ ਤਿਨ ਗਾਵਨਹਾਰੋਂ ਕੀ ਗਿਣਤੀ ਸਿਮਰਣ ਮੇ ਨਹੀਂ ਆਵਤੀ॥
Prof. Sahib Singhਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜਿਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ?ਪਦ ਅਰਥ ਹੋਰਿ ਕੇਤੇ = ਅਨੇਕਾਂ ਹੋਰ ਜੀਵ। ਮੈ ਚਿਤਿ = ਮੇਰੇ ਚਿੱਤ ਵਿਚ। ਮੈ ਚਿਤਿ ਨ ਆਵਨਿ = ਮੇਰੇ ਚਿੱਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਵੀਚਾਰੇ = ਕੀਹ ਵਿਚਾਰ ਕਰੇ?
SikhNet (Spanish)Estos Santos que Te placen están llenos del Naam, el Nombre de Dios, y cantan siempre Tu Alabanza. Hay tantos otros, que Nanak no puede nombrar a cada uno.
ਸੋਈ ਸੋਈ ਸਦਾ ਸਚੁ ਸਾਹਿਬੁ; ਸਾਚਾ ਸਾਚੀ ਨਾਈ ॥
soee soee sadaa sach saahib; saachaa saachee naaee |
Sant Singh KhalsaThat True Lord is True, Forever True, and True is His Name.
Manmohan SinghThat and that Lord is ever true His is true and true is His Name.
Manmohan Singh (Punjabi)ਉਹ, ਉਹ ਸੁਆਮੀ ਸਦੀਵ ਹੀ ਸੱਚਾ ਹੈ। ਉਹ ਸੱਤ ਹੈ, ਅਤੇ ਸੱਤ ਹੈ ਉਸ ਦਾ ਨਾਮ।
Fareedkot Teekaਸੋਈ ਸਦਾ ਸਚਾ ਸਾਹਿਬੁ ਭੂਤ ਕਾਲ ਮੇ ਥਾ, ਸੋਈ ਸਚਾ ਸਾਚੀ (ਨਾਈ) ਵਡ੍ਯਾਈ ਵਾਲਾ ਅਬ ਹੈ॥
Prof. Sahib Singhਉਹ ਅਕਾਲ ਪੁਰਖ ਸਦਾ-ਥਿਰ ਹੈ। ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।ਪਦ ਅਰਥ ਸਚੁ = ਥਿਰ ਰਹਿਣ ਵਾਲਾ, ਅਟੱਲ। ਨਾਈ = ਵਡਿਆਈ।
SikhNet (Spanish)Verdad es Él y Verdad es Su Nombre;
ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥
hai bhee hosee, jaae na jaasee; rachanaa jin rachaaee |
Sant Singh KhalsaHe is, and shall always be. He shall not depart, even when this Universe which He has created departs.
Manmohan SinghHe, who created the creation is and shall also be. He shall not depart when the creation shall depart (disappear).
Manmohan Singh (Punjabi)ਜਿਸ ਨੇ ਸ੍ਰਿਸ਼ਟੀ ਸਾਜੀ ਹੈ, ਉਹ ਹੈ ਤੇ ਹੋਵੇਗਾ ਭੀ, ਜਦ ਸ੍ਰਿਸ਼ਟੀ ਅਲੋਪ ਹੋ ਜਾਏਗੀ ਉਹ ਨਹੀਂ ਜਾਵੇਗਾ।
Fareedkot Teeka(ਭੀ) ਪੁਨਾ ਸੋਈ ਸਚੁ ਭਵਿਖਤ ਮੈ (ਸਦਾ) ਹੀ (ਹੋਸੀ) ਹੋਵੇਗਾ। ਔਰੁ ਰਚਨਾ ਜਾਇ ਚਲੀ ਜਾਵੇਗੀ, ਜਿਨ ਰਚਾਈ ਹੈ ਨ (ਜਾਸੀ) ਜਾਇਗਾ, ਵਾ ਜਿਸਨੇ ਰਚਨਾ ਬਣਾਈ ਹੈ, ਸੋ ਨ ਜਨਮਾ ਹੈ ਨ (ਜਾਸੀ) ਨਾਸ ਹੋਵੇਗਾ॥☬ਪ੍ਰਸ਼ਨ: ਵਹੁ ਰਚਨਾ ਆਪਣੇ ਸੁਧ ਸਰੂਪ ਤੇ ਕਰੀ ਹੈ ਵਾ ਔਰੁ ਕਿਸੀ ਰੀਤਿ ਸੇਂ ਕਰੀ ਹੈ?☬ਉੱਤਰ:
Prof. Sahib Singhਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ। ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਮਰੇਗਾ।ਪਦ ਅਰਥ ਹੋਸੀ = ਹੋਵੇਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ ਅਕਾਲ ਪੁਰਖ ਨੇ। ਰਚਾਈ = ਪੈਦਾ ਕੀਤੀ ਹੈ।
SikhNet (Spanish)Él es el Creador de todo,
ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥
rangee rangee bhaatee, kar kar jinasee; maaeaa jin upaaee |
Sant Singh KhalsaHe created the world, with its various colors, species of beings, and the variety of Maya.
Manmohan SinghGod, who fashioned the world, has by diverse contrivances created the creation of various colours and Kinds.
Manmohan Singh (Punjabi)ਵਾਹਿਗੁਰੂ ਜਿਸ ਨੇ ਸੰਸਾਰ ਸਾਜਿਆ ਹੈ, ਨੇ ਕਈ ਤਰੀਕਿਆਂ ਦੁਆਰਾ ਅਨੇਕਾਂ ਰੰਗਤਾਂ ਅਤੇ ਕਿਸਮਾਂ ਦੀ ਰਚਨਾ ਰਚੀ ਹੈ।
Fareedkot Teekaਸੇ੍ਵਤ ਪੀਤਾਦੀ ਰੰਗਾ ਰੰਗਾ ਕੀ, (ਭਾਤੀ) ਅਨੇਕ ਤਰਾਂ ਕੀ, ਭਾਵ ਵ੍ਯਕਤੀਯੋ ਕੇ ਭੇਦਾਂ ਵਾਲੀ, ਜਿਣਸਾਂ ਜਿਣਸਾਂ ਕੀ ਅਰਥਾਤ ਮਨੁਖ ,ਦੇਵਤਾ, ਅਸੁਰ, ਪਸ਼ੂ, ਪੰਛੀ, ਆਦਿ ਭੇਦੋਂ ਵਾਲੀ (ਕਰਿ ਕਰਿ) ਰਚ ਰਚ ਕੇ ਦੇਖਾਈ ਹੈ। ਔਰੁ ਮਾਯਾ ਦ੍ਵਾਰਾ ਜਿਸ ਨੇ ਉਤਪੰਨ ਕਰੀ ਹੈ, ਭਾਵ ਇਸ ਰੀਤ ਸੇਂ ਮਾਯਾ ਸਬਲ ਨੇ ਕਰੀ ਹੈ॥
Prof. Sahib Singhਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ।ਪਦ ਅਰਥ ਰੰਗੀ ਰੰਗੀ = ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ। ਭਾਤੀ = ਕਈ ਕਿਸਮਾਂ ਦੀ। ਕਰਿ ਕਰਿ = ਪੈਦਾ ਕਰ ਕੇ। ਜਿਨਸੀ = ਕਈ ਜਿਨਸਾਂ ਦੀ। ਜਿਨਿ = ਜਿਸ ਅਕਾਲ ਪੁਰਖ ਨੇ।
SikhNet (Spanish)y Él es quien manifestó este mundo con muchos colores y seres.
ਕਰਿ ਕਰਿ ਵੇਖੈ. ਕੀਤਾ ਆਪਣਾ; ਜਿਵ ਤਿਸ ਦੀ ਵਡਿਆਈ ॥
kar kar vekhai. keetaa aapanaa; jiv tis dee vaddiaaee |
Sant Singh KhalsaHaving created the creation, He watches over it Himself, by His Greatness.
Manmohan SinghHaving created the creation, He as it pleases His Honour, beholds His handiwork.
Manmohan Singh (Punjabi)ਰਚਨਾ ਨੂੰ ਰੱਚ ਕੇ, ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਹੈ, ਆਪਣੇ ਕੀਤੇ ਕੰਮ ਨੂੰ ਦੇਖਦਾ ਹੈ।
Fareedkot Teekaਜੈਸੇ ਤਿਸ ਅਕਾਲ ਪੁਰਖ ਕੀ (ਵਡਿਆਈ) ਇੱਛਾ ਹੈ, ਸੋ ਆਪਨੇ ਕੀਏ ਹੂਏ ਜਗਤ ਕੋ ਕਰਿ ਕਰਿ ਕੇ ਦੇਖਤਾ ਹੈ॥
Prof. Sahib Singhਉਹ ਜਿਵੇਂ ਉਸ ਦੀ ਰਜ਼ਾ ਹੈ, (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।ਪਦ ਅਰਥ ਵੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਹੋਇਆ ਜਗਤ। ਜਿਵ = ਜਿਵੇਂ। ਵਡਿਆਈ = ਰਜ਼ਾ।
SikhNet (Spanish)Él es el Creador de todo, y Él es quien manifestó este mundo con muchos colores y seres. Él cuida todo lo que ha hecho
ਜੋ ਤਿਸੁ ਭਾਵੈ. ਸੋਈ ਕਰਸੀ; ਹੁਕਮੁ. ਨ ਕਰਣਾ ਜਾਈ ॥
jo tis bhaavai. soee karasee; hukam. na karanaa jaaee |
Sant Singh KhalsaHe does whatever He pleases. No order can be issued to Him.
Manmohan SinghWhatever pleases Him, He does that. No one can issue an order to Him.
Manmohan Singh (Punjabi)ਜੋ ਕੁਛ ਉਸ ਨੂੰ ਭਾਉਂਦਾ ਹੈ, ਉਹੀ ਉਹ ਕਰਦਾ ਹੈ। ਕੋਈ ਜਣਾ ਉਸ ਨੂੰ ਫੁਰਮਾਨ ਜਾਰੀ ਨਹੀਂ ਕਰ ਸਕਦਾ।
Fareedkot Teekaਜੋ ਕੁਛ ਪਰਮੇਸ੍ਵਰ ਕੋ ਹੱਛਾ ਲਗਤਾ ਹੈ, ਸੋਈ ਕਾਮੁ ਕਰਤਾ ਹੈ ਅਰ ਅੱਗੇ ਨੂੰ (ਕਰਸੀ) ਕਰੇਗਾ। ਤਿਸ ਊਪਰ ਕਿਸੀ ਸੇਂ ਹੁਕਮੁ ਨਹੀ ਕਰਾ ਜਾਤਾ, ਕੇ ਏਹ ਕਾਮੁ ਐਸੇ ਕਿਉਂ ਕੀਆ ਅਰੁ ਐਸੇ ਕਿਉਂ ਨ ਕੀਆ॥
Prof. Sahib Singhਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ (ਉਸ ਨੂੰ ਇਹ ਨਹੀਂ ਆਖ ਸਕਦੇ-'ਇਉਂ ਨ ਕਰੀਂ, ਇਉਂ ਕਰ')।ਪਦ ਅਰਥ ਕਰਸੀ = ਕਰੇਗਾ। ਨ ਕਰਣਾ ਜਾਇ = ਨਹੀਂ ਕੀਤਾ ਜਾ ਸਕਦਾ।
SikhNet (Spanish)estando todo justo como a Él le place. No toma instrucción de nadie.
ਸੋ ਪਾਤਿਸਾਹੁ. ਸਾਹਾ ਪਾਤਿਸਾਹਿਬੁ; ਨਾਨਕ. ਰਹਣੁ ਰਜਾਈ ॥੨੭॥
so paatisaahu. saahaa paatisaahib; naanak. rehan rajaaee |27|
Sant Singh KhalsaHe is the King, the King of kings, the Supreme Lord and Master of kings. Nanak remains subject to His Will. ||27||
Manmohan SinghHe is the King, the Emperor of the Kings, Nanak remains subject to His will.
Manmohan Singh (Punjabi)ਉਹ ਰਾਜਾ ਹੈ, ਰਾਜਿਆਂ ਦਾ ਮਹਾਰਾਜਾ ਹੈ ਨਾਨਕ ਉਸਦੀ ਰਜ਼ਾ ਦੇ ਤਾਬੇ ਰਹਿੰਦਾ ਹੈ।
Fareedkot Teekaਹੇ ਭਾਈ! ਸੋ ਪਰਮੇਸ੍ਵਰੁ ਸਾਹੋਂ ਪਾਤਿਸਾਹੋਂ ਕਾ ਪਾਤਿਸਾਹੁ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਤਿਸੀ ਕੀ ਆਗ੍ਯਾ ਮੇ ਰਹਿਨਾ ਉਚਿਤ ਹੈ॥੨੭॥☬ਸਿਧ ਕਹਤੇ ਭਏ: ਹੇ ਨਾਨਕ ਬਾਲੇ! ਜੋਗ ਕਾ ਭੇਖੁ ਧਾਰੁ, ਮੁੰਦ੍ਰਾ, ਝੋਲੀ, ਬਿਭੂਤ, ਖਿੰਥਾ, ਡੰਡਾਦਿਕ, ਧਾਰ ਕੇ ਗੋਰਖ ਕੋ ਆਦੇਸੁ ਕਰੁ। ਉਤਮੁ ਆਈ ਪੰਥਲੇ ਚੇਲੇ ਸੰਗ ਰਹੇਂਗੇ। ਜਗਤ ਕੋ ਜੀਤੋ ਗੇ, ਨਾਦੁ ਪਕੜੋ, ਰਿੱਧਾਂ ਸਿੱਧਾਂ ਤੁਮਾਰੇ ਹਾਜਰੁ ਰਹੇਂਗੀਆਂ। ਤਿਨ ਕੋ ਉਤਰੁ ਕਹਤੇ ਭਏ:
Prof. Sahib Singhਅਕਾਲ ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ (ਹੀ ਫਬਦਾ ਹੈ) ॥੨੭॥ਪਦ ਅਰਥ ਸਾਹਾ ਪਾਤਿ ਸਾਹਿਬੁ = ਸ਼ਾਹਾਂ ਦਾ ਪਾਤਿਸ਼ਾਹ। ਰਹਣੁ = ਰਹਿਣਾ (ਹੋ ਸਕਦਾ ਹੈ), ਰਹਿਣਾ ਫਬਦਾ ਹੈ। ਰਜਾਈ = ਅਕਾਲ ਪੁਰਖ ਦੀ ਰਜ਼ਾ ਵਿਚ ॥੨੭॥
* ਭਾਵ: ਕਈ ਰੰਗਾਂ ਦੀ, ਕਈ ਕਿਸਮਾਂ ਦੀ, ਕਈ ਜਿਨਸਾਂ ਦੀ, ਬੇਅੰਤ ਰਚਨਾ ਕਰਤਾਰ ਨੇ ਰਚੀ ਹੈ। ਇਸ ਬੇਅੰਤ ਸ੍ਰਿਸ਼ਟੀ ਦੀ ਸੰਭਾਲ ਭੀ ਉਹ ਆਪ ਹੀ ਕਰ ਰਿਹਾ ਹੈ, ਕਿਉਂਕਿ ਉਹ ਆਪ ਹੀ ਇਕ ਐਸਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ। ਜਗਤ ਵਿਚ ਐਸਾ ਕੌਣ ਹੈ ਜੋ ਇਹ ਦਮ ਮਾਰ ਸਕੇ ਕਿ ਕਿਹੋ ਜਿਹੇ ਅਸਥਾਨ 'ਤੇ ਬੈਠ ਕੇ ਉਹ ਸਿਰਜਨਹਾਰ ਇਸ ਬੇਅੰਤ ਰਚਨਾ ਦੀ ਸੰਭਾਲ ਕਰਦਾ ਹੈ? ਕਿਸੇ ਮਨੁੱਖ ਦੀ ਐਸੀ ਪਾਂਇਆਂ ਹੀ ਨਹੀਂ। ਮਨੁੱਖ ਨੂੰ, ਬੱਸ! ਇਕੋ ਗੱਲ ਫਬਦੀ ਹੈ ਕਿ ਪ੍ਰਭੂ ਦੀ ਰਜ਼ਾ ਵਿਚ ਰਹੇ। ਇਹੀ ਹੈ ਵਸੀਲਾ ਪ੍ਰਭੂ ਨਾਲੋਂ ਵਿੱਥ ਮਿਟਾਣ ਦਾ, ਤੇ ਇਹੀ ਹੈ ਇਸ ਦੇ ਜੀਵਨ ਦਾ ਮਨੋਰਥ। ਵੇਖੋ! ਹਵਾ, ਪਾਣੀ ਆਦਿਕ ਤੱਤਾਂ ਤੋਂ ਲੈ ਕੇ ਉੱਚੇ ਜੀਵਨ ਵਾਲੇ ਮਹਾਂ ਪੁਰਖਾਂ ਤਕ ਸਭ ਆਪੋ ਆਪਣੀ ਹੋਂਦ ਦੇ ਮਨੋਰਥ ਨੂੰ ਸਫਲ ਕਰ ਰਹੇ ਹਨ, ਭਾਵ, ਉਸ ਦੇ ਹੁਕਮ ਵਿਚ ਮਿਲੀ ਕਾਰ ਕਰੀ ਜਾ ਰਹੇ ਹਨ।੨੭। * ਨੋਟ: ਪਉਣ, ਪਾਣੀ ਬੈਸੰਤਰ, ਆਦਿਕ ਅਚੇਤਨ ਪਦਾਰਥ ਕਿਵੇਂ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰ ਰਹੇ ਹਨ? ਇਸ ਦਾ ਭਾਵ ਇਹ ਹੈ ਕਿ ਉਸ ਦੇ ਪੈਦਾ ਕੀਤੇ ਸਾਰੇ ਤੱਤ ਭੀ ਉਸ ਦੀ ਰਜ਼ਾ ਵਿਚ ਤੁਰ ਰਹੇ ਹਨ। ਰਜ਼ਾ ਵਿਚ ਤੁਰਨਾ ਉਸ ਦੀ ਸਿਫ਼ਤਿ-ਸਾਲਾਹ ਕਰਨੀ ਹੈ। * ਨੋਟ: ਇਸ ਤੋਂ ਅਗਾਂਹ ਨੰ: ੨੮ ਤੋਂ ੩੧ ਤਕ ਚਾਰ ਪਉੜੀਆਂ ਦਾ ਸਮੁੱਚਾ ਭਾਵ ਇਹ ਹੈ ਕਿ ਸਾਰੇ ਸੰਸਾਰ ਦੇ ਪੈਦਾ ਕਰਨ ਵਾਲੇ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਹੀ ਰਜ਼ਾ ਵਿਚ ਟਿਕਾ ਕੇ ਪ੍ਰਭੂ ਨਾਲੋਂ ਜੀਵ ਦੀ ਵਿੱਥ ਮੇਟ ਸਕਦਾ ਹੈ।
SikhNet (Spanish)Él es el Rey, el Rey de reyes, el Supremo Señor y Maestro de todos los reyes, y Nanak permanece sujeto a Su Voluntad. (27)