ੴ

ਸਿੱਖਬਾਣੀ · SikhBani

Ang 6

Sri Guru Granth Sahib · Jap · 4 shabads, 43 lines
Translations
Shabad Guru Nanak Dev Ji Jap continued from Ang 5

ਆਖਹਿ ਗੋਪੀ; ਤੈ ਗੋਵਿੰਦ ॥

aakheh gopee; tai govind |

Sant Singh KhalsaThe Gopis and Krishna speak.
Manmohan SinghThe milk-maids and Krishna speak of Thee.
Manmohan Singh (Punjabi)ਗੁਆਲਣਾ ਅਤੇ ਕ੍ਰਿਸ਼ਨ ਤੇਰਾ ਹੀ ਜ਼ਿਕਰ ਕਰਦੇ ਹਨ।
Fareedkot Teekaਗੋਪੀਆਂ ਭੀ ਕਹਿਤੀਆਂ ਹੈ, ਔਰੁ (ਗੋਵਿੰਦ) ਕ੍ਰਿਸ਼ਨ ਜੀ ਭੀ ਗੀਤਾ ਆਦਿਕੋਂ ਮੈ ਕਹਤੇ ਹੈਂ, ਵਾ ਤਿਸ ਗੋਵਿੰਦ ਕੋ ਗੋਪੀਆਂ ਭੀ ਕਹਿਤੀਆਂ ਹੈਂ॥
Prof. Sahib Singhਗੋਪੀਆਂ ਤੇ ਕਈ ਕਾਨ੍ਹ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।

ਪਦ ਅਰਥ ਤੈ = ਅਤੇ, ਤੇ। ਗੋਵਿੰਦ = ਕਈ ਕਾਨ੍ਹ।

SikhNet (Spanish)por las Gopis y Krishna;

ਆਖਹਿ ਈਸਰ; ਆਖਹਿ ਸਿਧ ॥

aakheh eesar; aakheh sidh |

Sant Singh KhalsaShiva speaks, the Siddhas speak.
Manmohan SinghThe Shiva speak of Thee and the miracle-mongers speak of Thee as well.
Manmohan Singh (Punjabi)ਸ਼ਿਵਜੀ ਤੈਨੂੰ ਆਖਦਾ ਹੈ ਅਤੇ ਕਰਾਮਾਤਾਂ ਕਰਨ ਵਾਲੇ ਭੀ ਤੇਰਾ ਹੀ ਜ਼ਿਕਰ ਕਰਦੇ ਹਨ।
Fareedkot Teekaਔਰ (ਈਸਰ) ਮਹਾਦੇਵ ਜੀ ਭੀ ਕਹਤੇ ਹੈਂ, ਔਰ ਗੋਰਖਾਦਿ ਸਿਧ ਭੀ ਕਹਤੇ ਹੈਂ॥
Prof. Sahib Singhਕਈ ਸ਼ਿਵ ਤੇ ਸਿੱਧ ਅਕਾਲ ਪੁਰਖ ਦੀ ਵਡਿਆਈ ਆਖਦੇ ਹਨ।

ਪਦ ਅਰਥ ਈਸਰ = ਸ਼ਿਵ।

SikhNet (Spanish)Tu Nombre es recitado por Shiva, los Siddhas

ਆਖਹਿ; ਕੇਤੇ ਕੀਤੇ ਬੁਧ ॥

aakheh; kete keete budh |

Sant Singh KhalsaThe many created Buddhas speak.
Manmohan SinghAll the Buddhas, created by Thee, proclaim Thee.
Manmohan Singh (Punjabi)ਸਾਰੇ ਬੁੱਧ ਜੋ ਤੂੰ ਸਾਜੇ ਹਨ, ਤੈਨੂੰ ਹੀ ਪੁਕਾਰਦੇ ਹਨ।
Fareedkot Teekaਔਰ ਕਿਤਨੇ ਹੀ (ਜੋ ਬੁਧਿਵਾਨ) ਪਰਮੇਸ੍ਵਰ ਨੇ ਕੀਏ ਹੈਂ, ਵਾ ਬੁਧਿ ਆਦਿਕ ਗ੍ਰਹ ਸੋ ਭੀ ਕਹਤੇ ਹੈਂ॥
Prof. Sahib Singhਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧ ਉਸ ਦੀ ਵਡਿਆਈ ਆਖਦੇ ਹਨ।

ਪਦ ਅਰਥ ਕੇਤੇ = ਬੇਅੰਤ, ਕਈ। ਕੀਤੇ = ਅਕਾਲ ਪੁਰਖ ਦੇ ਪੈਦਾ ਕੀਤੇ ਹੋਏ। ਬੁਧ = ਮਹਾਤਮਾ ਬੁੱਧ।

SikhNet (Spanish)y los Budas también.

ਆਖਹਿ ਦਾਨਵ; ਆਖਹਿ ਦੇਵ ॥

aakheh daanav; aakheh dev |

Sant Singh KhalsaThe demons speak, the demi-gods speak.
Manmohan SinghThe demons proclaim Thee and the gods proclaim Thee.
Manmohan Singh (Punjabi)ਦੈਂਤ ਤੈਨੂੰ ਪੁਕਾਰਦੇ ਹਨ ਅਤੇ ਦੇਵਤੇ ਭੀ ਤੈਨੂੰ ਹੀ ਆਖਦੇ ਹਨ।
Fareedkot Teekaਦਨੂ ਕੀ ਸੰਤਾਨ ਦਾਨਵ ਪ੍ਰਹਲਾਦਾਦਿ ਭੀ ਕਹਤੇ ਹੈਂ। ਜੋ ਸ੍ਰਿਸਟੀ ਕੇ ਆਦਿ ਮ੍ਰਯਾਦਕ ਦੇਵਤਾ ਰਚੇ ਗਏ ਹੈਂ ਜਿਨ ਕੀ ਅਜਾਂਨ ਸੰਗਿਆ ਭੀ ਹੈ, ਸੋ ਭੀ ਕਹਤੇ ਹੈਂ॥
Prof. Sahib Singhਰਾਖਸ਼ ਤੇ ਦੇਵਤੇ (ਵੀ) ਅਕਾਲ ਪੁਰਖ ਦੀ ਵਡਿਆਈ ਆਖਦੇ ਹਨ।

ਪਦ ਅਰਥ ਦਾਨਵ = ਰਾਖਸ਼, ਦੈਂਤ। ਦੇਵ = ਦੇਵਤੇ।

SikhNet (Spanish)Los dioses y los seres malignos, los semidioses,

ਆਖਹਿ ਸੁਰਿ ਨਰ; ਮੁਨਿ ਜਨ ਸੇਵ ॥

aakheh sur nar; mun jan sev |

Sant Singh KhalsaThe spiritual warriors, the heavenly beings, the silent sages, the humble and serviceful speak.
Manmohan SinghThe demi-gods the men, the silent persons and the servants speak of Thee.
Manmohan Singh (Punjabi)ਦੇਵਤੇ, ਮਨੁੱਖ, ਮੋਨਧਾਰੀ ਅਤੇ ਸੇਵਕ ਤੇਰਾ ਹੀ ਜਿਕਰ ਕਰਦੇ ਹਨ।
Fareedkot Teeka(ਮੁਨਿ) ਨਾਰਦਾਦੀ ਭੀ ਕਹਤੇ ਹੈਂ, ਔਰੁ ਸਮਾਨ ਸੇ ਸਭ ਸੁਰ ਔ ਨਰ ਔ ਮੁਨਿ (ਜਨ) ਭਗਤ ਔਰੁ (ਸੇਵ) ਸਿਵਜੀ ਕੇ ਜੋ ਉਪਾਸਕ ਹੈਂ, ਸਭੀ ਕਹਤੇ ਹੈਂ॥
Prof. Sahib Singhਦੇਵਤਾ-ਸੁਭਾਉ ਮਨੁੱਖ, ਮੁਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।

ਪਦ ਅਰਥ ਸੁਰਿ ਨਰ = ਸੁਰਾਂ ਦੇ ਸੁਭਾਉ ਵਾਲੇ ਮਨੁੱਖ। ਮੁਨਿ ਜਨ = ਮੁਨੀ ਲੋਕ। ਸੇਵ = ਸੇਵਕ।

SikhNet (Spanish)los hombres, los mutantes y esclavos, todos son una Alabanza a Ti.

ਕੇਤੇ ਆਖਹਿ; ਆਖਣਿ ਪਾਹਿ ॥

kete aakheh; aakhan paeh |

Sant Singh KhalsaMany speak and try to describe Him.
Manmohan SinghGood many describe Thee and attempt to describe Thee.
Manmohan Singh (Punjabi)ਘਨੇਰੇ ਤੈਨੂੰ ਬਿਆਨ ਕਰਦੇ ਹਨ ਅਤੇ ਬਿਆਨ ਕਰਨ ਦਾ ਹੀਂਆ ਕਰਦੇ ਹਨ।
Fareedkot Teekaਸੋ ਕਿਤਨੇ ਵਰਤਮਾਨ ਕਾਲ ਮੈਂ ਕੇਤੇ ਕਹਿਨੇ ਲਗੇ ਹੈਂ, ਅਰਥਾਤ ਭਵਿੱਖਤ ਮੇਂ ਕਹੇਂਗੇ॥
Prof. Sahib Singhਬੇਅੰਤ ਜੀਵ ਅਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਹਨ, ਅਤੇ ਬੇਅੰਤ ਹੀ ਲਾਉਣ ਦਾ ਜਤਨ ਕਰ ਰਹੇ ਹਨ।

ਪਦ ਅਰਥ ਕੇਤੇ = ਕਈ ਜੀਵ। ਆਖਣਿ ਪਾਹਿ = ਆਖਣ ਦਾ ਜਤਨ ਕਰਦੇ ਹਨ।

SikhNet (Spanish)Millones y millones tratan de Describirte;

ਕੇਤੇ ਕਹਿ ਕਹਿ; ਉਠਿ ਉਠਿ ਜਾਹਿ ॥

kete keh keh; utth utth jaeh |

Sant Singh KhalsaMany have spoken of Him over and over again, and have then arisen and departed.
Manmohan SinghMany have repeatedly described Thee and arising and getting ready have departed.
Manmohan Singh (Punjabi)ਬਹੁਤਿਆਂ ਨੇ ਤੈਨੂੰ ਬਾਰੰਬਾਰ ਬਿਆਨ ਕੀਤਾ ਅਤੇ ਉਹ ਖੜੇ ਤੇ ਤਿਆਰ ਹੋ ਟੁਰ ਗਏ ਹਨ।
Fareedkot Teekaਕਿਤਨੇ ਹੀ ਭੂਤ ਕਾਲ ਮੈ ਕਹਿ ਕਹਿ ਕਰ ਕੇ ਉਠ ਗਏ ਹੈਂ॥
Prof. Sahib Singhਬੇਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ।

ਪਦ ਅਰਥ ਕਹਿ ਕਹਿ = ਆਖ ਆਖ ਕੇ, ਅਕਾਲ ਪੁਰਖ ਦਾ ਮੁੱਲ ਪਾ ਪਾ ਕੇ, ਅਕਾਲ ਪੁਰਖ ਦਾ ਅੰਦਾਜ਼ਾ ਲਾ ਲਾ ਕੇ। ਉਠਿ ਉਠਿ ਜਾਹਿ = ਜਹਾਨ ਤੋਂ ਚਲੇ ਜਾ ਰਹੇ ਹਨ।

SikhNet (Spanish)millones han hecho descripciones de Ti y han partido de esta tierra.

ਏਤੇ ਕੀਤੇ; ਹੋਰਿ ਕਰੇਹਿ ॥

ete keete; hor karehi |

Sant Singh KhalsaIf He were to create as many again as there already are,
Manmohan SinghWere Thou to create as many more as already created,
Manmohan Singh (Punjabi)ਜੇਕਰ ਤੂੰ ਐਨੇ ਹੋਰ ਰਚ ਦੇਵੇ ਜਿੰਨੇ ਅੱਗੇ ਰਚੇ ਹਨ,
Fareedkot Teekaਇਤਨੇ ਜੋ ਗਿਣਨੇ ਕੀਏ ਹੈਂ ਇਤਨੇ ਔਰੁ ਭੀ ਕਰੇਂ, ਭਾਵ ਪਿਛਲਿਓਂ ਕੇ ਸਾਥ ਮਿਲਾਈਏ॥
Prof. Sahib Singhਜਗਤ ਵਿਚ ਇਤਨੇ (ਬੇਅੰਤ) ਜੀਵ ਪੈਦਾ ਕੀਤੇ ਹੋਏ ਹਨ (ਜੋ ਬਿਆਨ ਕਰ ਰਹੇ ਹਨ), (ਪਰ ਹੇ ਹਰੀ!) ਜੇ ਤੂੰ ਹੋਰ ਭੀ (ਬੇਅੰਤ ਜੀਵ) ਪੈਦਾ ਕਰ ਦੇਵੇਂ,

ਪਦ ਅਰਥ ਏਤੇ ਕੀਤੇ = ਇਤਨੇ ਜੀਵ ਪੈਦਾ ਕੀਤੇ ਹੋਏ ਹਨ। ਹੋਰਿ = ਹੋਰ ਬੇਅੰਤ ਜੀਵ। ਕਰੇਹਿ = ਜੇ ਤੂੰ ਪੈਦਾ ਕਰ ਦੇਵੇਂ (ਹੇ ਹਰੀ!)।

SikhNet (Spanish)Solamente para Describirte millones más esperan tu nacimiento,

ਤਾ. ਆਖਿ ਨ ਸਕਹਿ; ਕੇਈ ਕੇਇ ॥

taa. aakh na sakeh; keee kee |

Sant Singh Khalsaeven then, they could not describe Him.
Manmohan Singheven then they can not describe a few virtues of Thine.
Manmohan Singh (Punjabi)ਤਾਂ ਭੀ ਉਹ ਤੇਰੀਆਂ ਥੋੜੀਆਂ ਜਿਹੀਆਂ ਨੇਕੀਆਂ ਹੀ ਬਿਆਨ ਨਹੀਂ ਕਰ ਸਕਦੇ।
Fareedkot Teekaਤੋ ਭੀ (ਕੋਈ) ਕਿਸੀ ਰੀਤ ਸੇਂ ਕਹਿ ਨਹੀਂ ਸਕੇਂਗੇ॥
Prof. Sahib Singhਤਾਂ ਭੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦੇ।

ਪਦ ਅਰਥ ਤਾ = ਤਾਂ ਵੀ। ਨ ਕੇਈ ਕੇਇ = ਕੋਈ ਭੀ ਮਨੁੱਖ ਨਹੀਂ। ਆਖਿ ਸਕਹਿ = ਆਖ ਸਕਦੇ ਹਨ।

SikhNet (Spanish)y aun asi son incapaces de describirte.

ਜੇਵਡੁ ਭਾਵੈ; ਤੇਵਡੁ ਹੋਇ ॥

jevadd bhaavai; tevadd hoe |

Sant Singh KhalsaHe is as Great as He wishes to be.
Manmohan SinghThe Lord becomes so great as great He pleases.
Manmohan Singh (Punjabi)ਸੁਆਮੀ ਐਡਾ ਵੱਡਾ ਹੋ ਜਾਂਦਾ ਹੈ ਜੇਡਾ ਵੱਡਾ ਉਸ ਨੂੰ ਚੰਗਾ ਲੱਗਦਾ ਹੈ।
Fareedkot Teekaਜਿਤਨਾ ਵਡਾ ਬਿਸਥਾਰੁ ਕਰਿਆ ਚਾਹੁੰਦਾ ਹੈ ਉਤਨਾ ਹੀ ਵਡਾ ਹੋ ਜਾਤਾ ਹੈ, ਭਾਵ ਪਰਮੇਸੁਰ ਸਤ ਸੰਕਲਪੁ ਹੈ॥
Prof. Sahib Singhਹੇ ਨਾਨਕ! ਪਰਮਾਤਮਾ ਜਿਤਨਾ ਚਾਹੁੰਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ (ਆਪਣੀ ਕੁਦਰਤ ਵਧਾ ਲੈਂਦਾ ਹੈ)।

ਪਦ ਅਰਥ ਜੇਵਡੁ = ਜੇਡਾ ਵੱਡਾ। ਭਾਵੈ = ਚਾਹੁੰਦਾ ਹੈ। ਤੇਵਡੁ = ਓਡਾ ਵੱਡਾ।

SikhNet (Spanish)Tu Grandeza es conocida sólo por Ti.

ਨਾਨਕ ਜਾਣੈ; ਸਾਚਾ ਸੋਇ ॥

naanak jaanai; saachaa soe |

Sant Singh KhalsaO Nanak, the True Lord knows.
Manmohan SinghO Nanak! Only the True Lord Himself knows His greatness.
Manmohan Singh (Punjabi)ਹੇ ਨਾਨਕ! ਆਪਣੀ ਵਿਸ਼ਾਲਤਾ ਉਹ ਸੱਚਾ ਸਾਈਂ ਖੁਦ ਹੀ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਸਚਾ ਸਭ ਨੂੰ ਜਾਣਦਾ ਹੈ॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ (ਕਿ ਉਹ ਕੇਡਾ ਵੱਡਾ ਹੈ)।

ਪਦ ਅਰਥ ਸਾਚਾ ਸੋਇ = ਉਹ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖ।

SikhNet (Spanish)Oh, dice Nanak, el Verdadero Señor sabe

ਜੇ ਕੋ ਆਖੈ; ਬੋਲੁਵਿਗਾੜੁ ॥

je ko aakhai; boluvigaarr |

Sant Singh KhalsaIf anyone presumes to describe God,
Manmohan SinghIf some prater says that he can describe God
Manmohan Singh (Punjabi)ਜੇਕਰ ਕੋਈ ਬਕਵਾਸੀ ਕਹੇ ਕਿ ਉਹ ਵਾਹਿਗੁਰੂ ਨੂੰ ਵਰਨਣ ਕਰ ਸਕਦਾ ਹੈ,
Fareedkot Teekaਜੋ ਕੋਈ (ਬੋਲੁ ਵਿਗਾੜੁ) ਬਿ੍ਯਰਥ ਬੋਲਨੇ ਵਾਲਾ ਪਰਮੇਸ੍ਵਰ ਦਾ ਅੰਤੁ ਕਹੇ, ਕਿ ਪਰਮੇਸ੍ਵਰੁ ਇਤਨਾ ਹੈ॥
Prof. Sahib Singhਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ (ਕਿ ਅਕਾਲ ਪੁਰਖ ਕਿਤਨਾ ਵੱਡਾ ਹੈ)

ਪਦ ਅਰਥ ਬੋਲੁ ਵਿਗਾੜੁ = ਬੋਲੀ-ਬਾਜ਼, ਬੜਬੋਲਾ।

SikhNet (Spanish)y si alguien presumiera y dijera que Lo conoce,

ਤਾ ਲਿਖੀਐ; ਸਿਰਿ ਗਾਵਾਰਾ ਗਾਵਾਰੁ ॥੨੬॥

taa likheeai; sir gaavaaraa gaavaar |26|

Sant Singh Khalsahe shall be known as the greatest fool of fools! ||26||
Manmohan Singhthen write him down as the most foolish of the foolish.
Manmohan Singh (Punjabi)ਤਦ ਉਸ ਨੂੰ ਮੂਰਖਾਂ ਦਾ ਮਹਾਂ ਮੂਰਖ ਲਿਖ ਛੱਡੋ।
Fareedkot Teekaਸੋ ਗਵਾਰੋਂ ਕੇ ਸਿਰ ਗਵਾਰੁ, ਅਰਥਾਤ ਮਹਾ ਮੂਰਖੋਂ ਮੇ ਲਿਖਾ ਜਾਤਾ ਹੈ॥੨੬॥☬ਪ੍ਰਸ਼ਨ: ਐਸੇ ਕਰਤਾ ਪੁਰਖ ਕਾ ਦਰੁ ਔ ਘਰੁ ਕਹੀਏ ਕੈਸਾ ਹੈ, ਜਹਾਂ ਬੈਠ ਕਰ ਸਰਬ ਚਰਾਚਰ ਸ੍ਰਿਸਟੀ ਕੀ ਸੰਭਾਲ ਕਰਤਾ ਹੈ, ਅਰਥਾਤ ਸਭ ਕੋ ਪਾਲਤਾ ਹੈ?☬ਉੱਤਰ:
Prof. Sahib Singhਤਾਂ ਉਹ ਮਨੁੱਖ ਮੂਰਖਾਂ-ਸਿਰ-ਮੂਰਖ ਗਿਣਿਆ ਜਾਂਦਾ ਹੈ ॥੨੬॥

ਪਦ ਅਰਥ ਲਿਖੀਐ = (ਉਹ ਬੜਬੋਲਾ) ਲਿਖਿਆ ਜ਼ਾਂਦਾ ਹੈ। ਸਿਰਿ ਗਾਵਾਰਾ ਗਾਵਾਰੁ = ਗਾਵਾਰਾਂ ਦੇ ਸਿਰ ਤੇ ਗਾਵਾਰ, ਮੂਰਖਾਂ ਸਿਰ ਮੂਰਖ, ਮਹਾਂ ਮੂਰਖ ॥੨੬॥

* ਭਾਵ: ਜਗਤ ਵਿਚ ਬੇਅੰਤ ਵਿਦਵਾਨ ਹੋ ਚੁੱਕੇ ਹਨ ਤੇ ਪੈਦਾ ਹੁੰਦੇ ਰਹਿਣਗੇ। ਪਰ, ਨਾ ਅਜੇ ਤੱਕ ਕੋਈ ਮਨੁੱਖ ਲੇਖਾ ਕਰ ਸਕਿਆ ਹੈ ਤੇ ਨਾ ਹੀ ਅਗਾਂਹ ਨੂੰ ਕੋਈ ਕਰ ਸਕੇਗਾ ਕਿ ਪ੍ਰਭੂ ਵਿਚ ਕਿਤਨੀਆਂ ਵਡਿਆਈਆਂ ਹਨ, ਤੇ ਉਹ ਕਿਤਨੀਆਂ ਬਖ਼ਸ਼ਸ਼ਾਂ ਜੀਵਾਂ ਉੱਤੇ ਕਰ ਰਿਹਾ ਹੈ। ਬੇਅੰਤ ਹਨ ਉਸਦੇ ਗੁਣ ਤੇ ਬੇਅੰਤ ਹਨ ਉਸ ਦੀਆਂ ਦਾਤਾਂ। ਇਸ ਭੇਤ ਨੂੰ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਜਾਣਦਾ। ਇਹ ਕੰਮ ਮਨੁੱਖ ਦੀ ਤਾਕਤ ਤੋਂ ਬਹੁਤ ਪਰੇ ਦਾ ਹੈ। ਉਸ ਮਨੁੱਖ ਨੂੰ ਹੋਛਾ ਜਾਣੋ, ਜੋ ਪ੍ਰਭੂ ਦੇ ਗੁਣਾਂ ਤੇ ਦਾਤਾਂ ਦਾ ਹੱਦ-ਬੰਨਾ ਲੱਭ ਸਕਣ ਦਾ ਦਾਹਵਾ ਕਰਦਾ ਹੈ।੨੬।

SikhNet (Spanish)sería el más grande tonto. (26)

Open this shabad (26 lines, Angs 5-6) →

Shabad Guru Nanak Dev Ji Jap

ਸੋ ਦਰੁ ਕੇਹਾ, ਸੋ ਘਰੁ ਕੇਹਾ; ਜਿਤੁ ਬਹਿ ਸਰਬ ਸਮਾਲੇ ॥

so dar kehaa, so ghar kehaa; jit beh sarab samaale |

Sant Singh KhalsaWhere is that Gate, and where is that Dwelling, in which You sit and take care of all?
Manmohan SinghWhich is that gate and mansion, sitting where-in Thou takest care of all, O Lord!
Manmohan Singh (Punjabi)ਉਹ ਦਰਵਾਜ਼ਾ ਕਿਹੋ ਜਿਹਾ ਹੈ ਅਤੇ ਉਹ ਮੰਦਰ ਕੈਸਾ ਹੈ ਜਿਸ ਵਿੱਚ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈਂ, ਹੇ ਸਾਈਂ।
Fareedkot Teekaਸੋ ਦਰੁ ਅਰੁ ਸੋ ਘਰੁ ਵਾਸਤਵ ਤੇ ਕੁਛੁ ਨਹੀ ਕਹਾ ਜਾਤਾ। ਤੁਮਾਰੇ ਪ੍ਰਸ਼ਨ ਅਨੁਸਾਰ ਜਗ੍ਯਾਸੂਓਂ ਕੇ ਧ੍ਯਾਨ ਨਿਮਿਤ ਕੁਛੁ ਸਰਗੁਣ ਰੂਪ ਕੇ ਦਰ ਔ ਘਰ ਕਾ ਵਰਨਨ ਕਰਤੇ ਹੈਂ। ਪ੍ਰਮੇਸ੍ਵਰ ਆਗੇ ਸਨਮੁਖ ਬੇਨਤੀ ਕਰ ਸਿੱਧਨ ਕੋ ਉੱਤਰ ਉਚਾਰਨ ਕਰਤੇ ਹੈਂ। ਸਰੂਪੁ-ਘਰੁ, ਸਤਸੰਗੁ-ਦਰੁ ਵਾ ਬੈਕੁੰਠ-ਘਰੁ, ਸੰਸਾਰ-ਦਰੁ ਹੈ॥☬ਆਗੇ ਪਰਮੇਸ੍ਵਰ ਦੇ ਦਰ-ਸੰਸਾਰ ਦੀ ਰਚਨਾ ਕਹਤੇ ਹੈਂ:
Prof. Sahib Singhਉਹ ਦਰ-ਘਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ, (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।

ਪਦ ਅਰਥ ਕੇਹਾ = ਕਿਹੋ ਜਿਹਾ, ਬੜਾ ਅਸਚਰਜ। ਦਰੁ = ਦਰਵਾਜ਼ਾ। ਜਿਤੁ = ਜਿੱਥੇ। ਬਹਿ = ਬੈਠ ਕੇ। ਸਰਬ = ਸਾਰੇ ਜੀਵਾਂ ਨੂੰ। ਸਮਾਲੇ = ਤੂੰ ਸੰਭਾਲ ਕੀਤੀ ਹੈ।

SikhNet (Spanish)Oh, ¿dónde está Tu casa y cómo abrir Tu Puerta? ¿En dónde Te sientas para dar Soporte a todos?

ਵਾਜੇ ਨਾਦ ਅਨੇਕ ਅਸੰਖਾ; ਕੇਤੇ ਵਾਵਣਹਾਰੇ ॥

vaaje naad anek asankhaa; kete vaavanahaare |

Sant Singh KhalsaThe Sound-current of the Naad vibrates there, and countless musicians play on all sorts of instruments there.
Manmohan SinghCountless musical instruments of various types resound there and too may are the musicians.
Manmohan Singh (Punjabi)ਬਹੁਤੀਆਂ ਕਿਸਮਾਂ ਦੇ ਅਣਗਿਣਤ ਸੰਗੀਤਕ ਸ਼ਾਜ ਉਥੈ ਗੂੰਜਦੇ ਹਨ ਅਤੇ ਅਨੇਕਾਂ ਹੀ ਹਨ ਉਥੇ ਰਾਗ ਕਰਨ ਵਾਲੇ।
Fareedkot Teekaਹੇ ਸਿਧੋ! ਤਿਸ ਘਰ ਕੇ ਦ੍ਵਾਰੇ ਪਰ ਨਾਦ ਆਦਿਕ ਅਸੰਖ ਵਾਜੇ ਹੈਂ, ਔਰ ਅਨੇਕ ਪ੍ਰਕਾਰੋਂ ਸੇ ਵਜ ਰਹੇ ਹੈਂ, ਔਰੁ ਕਿਤਨੇ ਹੀ ਉਨਕੇ ਵਜਾਵਨ ਹਾਰੇ ਹੈਂ॥
Prof. Sahib Singh(ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।

ਪਦ ਅਰਥ ਨਾਦ = ਆਵਾਜ਼, ਸ਼ਬਦ, ਰਾਗ। ਵਾਵਣਹਾਰੇ = ਵਜਾਉਣ ਵਾਲੇ।

SikhNet (Spanish)Sin fin son las melodías tocadas por los músicos;

ਕੇਤੇ. ਰਾਗ ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ ॥

kete. raag paree siau kaheean; kete gaavanahaare |

Sant Singh KhalsaSo many Ragas, so many musicians singing there.
Manmohan SinghGood many measures with their consorts and good many minstrels hymn Thee.
Manmohan Singh (Punjabi)ਅਨੇਕਾਂ ਤਰਾਨੇ ਆਪਣੀਆਂ ਰਾਗਨੀਆਂ ਸਮੇਤ ਤੇ ਅਨੇਕਾਂ ਰਾਗੀ ਤੇਰਾ ਜੱਸ ਗਾਉਂਦੇ ਹਨ।
Fareedkot Teekaਕੇਤੇ ਅਨੰਤ ਰਾਗ (ਪਰੀ) ਰਾਗਨੀਯੋਂ ਕੇ ਸਹਿਤ ਕਹੀਤੇ ਹੈਂ। ਕਿਤਨੇ ਹੀ ਤਿਨ ਰਾਗੋਂ ਕੇ ਗਾਵਨੇ ਹਾਰੇ ਗੰਧ੍ਰਬਾਦੀ ਰਾਗੀ ਹੈਂ॥
Prof. Sahib Singhਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ (ਇਹਨਾਂ ਰਾਗਾਂ ਦੇ) ਗਾਉਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ)!

ਪਦ ਅਰਥ ਪਰੀ = ਰਾਗਣੀ। ਸਿਉ = ਸਮੇਤ, ਸਣੇ। ਪਰੀ ਸਿਉ = ਰਾਗਣੀਆਂ ਸਮੇਤ। ਕਹੀਅਨਿ = ਕਹੀਦੇ ਹਨ, ਆਖੇ ਜਾਂਦੇ ਹਨ।

SikhNet (Spanish)en Alabanza preparan un sin fin de armonías y compases para Cantarte, oh Creador Bondadoso.

ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ ਦੁਆਰੇ ॥

gaaveh tuhano paun paanee baisantar; gaavai raajaa dharam duaare |

Sant Singh KhalsaThe praanic wind, water and fire sing; the Righteous Judge of Dharma sings at Your Door.
Manmohan SinghThe wind, the water and fire sing Thee and the Righteous Justice sings Thine praises at Thy door.
Manmohan Singh (Punjabi)ਗਾਉਂਦੇ ਹਨ ਤੈਨੂੰ ਹਵਾ, ਜਲ, ਤੇ ਅੱਗ ਅਤੇ ਧਰਮਰਾਜ ਤੇਰੇ ਬੂਹੇ ਉਤੇ ਤੇਰੀ ਕੀਰਤੀ ਗਾਇਨ ਕਰਦਾ ਹੈ।
Fareedkot Teeka(ਤੁਹਨੋ) ਤੇਰੇ ਕੋ ਪੌਨ ਅਰੁ ਜਲੁ ਭਾਵ ਜਲ ਅਭਿਮਾਨੀ ਵਰਨੁ ਦੇਵਤਾ, (ਬੈਸੰਤਰੁ) ਅਗਨਿ ਜਠਰਾਗਨਿ ੧, ਬੜਵਾਗਨਿ ੨, ਦਾਵਾਗਨਿ ੩, ਗਾਵਤੇ ਹੈਂ, ਔਰ ਤੇਰੇ ਦ੍ਵਾਰੇ ਪਰ ਸਭ ਕਾ ਹਿਸਾਬੁ ਲੇਨੇ ਵਾਲਾ ਧਰਮ ਰਾਜਾ ਵਾ ਪਰਮਾਤਮਾ ਰਾਜਾ ਭੀ ਜਸ ਕੋ ਗਾਵਤੇ ਹੈਂ॥
Prof. Sahib Singh(ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ 'ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।

ਪਦ ਅਰਥ ਤੁਹਨੋ = ਤੈਨੂੰ (ਹੇ ਅਕਾਲ ਪੁਰਖ!)। ਬੈਸੰਤਰੁ = ਅੱਗ। ਰਾਜਾ ਧਰਮੁ = ਧਰਮ-ਰਾਜ। ਦੁਆਰੇ = ਤੇਰੇ ਦਰ 'ਤੇ (ਹੇ ਨਿਰੰਕਾਰ!)

SikhNet (Spanish)Para Cantarte están los vientos, el agua y el fuego,

ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥

gaaveh chit gupat, likh jaaneh; likh likh dharam veechaare |

Sant Singh KhalsaChitr and Gupt, the angels of the conscious and the subconscious who record actions, and the Righteous Judge of Dharma who judges this record sing.
Manmohan SinghChitra Gupat (the recording angels) who know how to write and on the basis of whose scribed writ the Righteous Judge adjudicates, sing Thee.
Manmohan Singh (Punjabi)ਲਿਖਣ ਵਾਲੇ ਫ਼ਰਿਸ਼ਤੇ ਚਿਤ੍ਰ ਤੇ ਗੁਪਤ ਜੋ ਲਿਖਣਾ ਜਾਣਦੇ ਹਨ ਅਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਆਧਾਰ ਤੇ ਧਰਮਰਾਜ ਨਿਆਇ ਕਰਦਾ ਹੈ, ਤੇਰਾ ਜੱਸ ਗਾਇਨ ਕਰਦੇ ਹਨ।
Fareedkot Teekaਜੋ ਗੁਪਤ ਕੀਏ ਹੂਏ ਜੀਵੋਂ ਕੇ ਕਰਮੋਂ ਕੋ ਚਿਤੁ ਲਿਖੇ, ਸੋ ਚਿਤ੍ਰ ਗੁਪਤੁ, ਜੋ ਜੀਵੋਂ ਕੇ ਸੁਭਾ ਸੁਭ ਕਰਮੋਂ ਕੋ ਜਾਨਤਾ ਹੈ, ਔਰ ਤਿਸ ਕੇ ਲਿਖੇ ਅਨੁਸਾਰ ਧਰਮ ਰਾਜਾ ਨ੍ਯਾਉਂ ਵਿਚਾਰਤਾ ਹੈ, ਔਰ ਸੁਭਾ ਸੁਭ ਫਲੁ ਸ੍ਵਰਗ, ਨਰਕਾਦਿ ਦੇਤਾ ਹੈ, ਸੋ ਚਿਤ੍ਰ ਗੁਪਤੁ ਭੀ ਤੇਰੇ ਕੋ ਗਾਵਤਾ ਹੈ॥
Prof. Sahib Singhਉਹ ਚਿੱਤਰ-ਗੁਪਤ ਭੀ ਜੋ (ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ, ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ-ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।

ਪਦ ਅਰਥ ਚਿਤੁ ਗੁਪਤੁ; ਉਹ ਵਿਅਕਤੀਆਂ ਜੋ ਜਮ-ਲੋਕ ਵਿਚ ਰਹਿ ਕੇ ਸੰਸਾਰ ਦੇ ਜੀਵਾਂ ਦੇ ਚੰਗੇ-ਮੰਦੇ ਕਰਮਾਂ ਦਾ ਲੇਖਾ ਲਿਖਦੇ ਹਨ। ਪੁਰਾਤਨ ਹਿੰਦੂ ਮਤ ਦੇ ਧਰਮ = ਪੁਸਤਕਾਂ ਵਿਚ ਇਹ ਖ਼ਿਆਲ ਤੁਰਿਆ ਆਉਂਦਾ ਹੈ। ਧਰਮੁ = ਸਰਬ-ਰਾਜ। ਲਿਖਿ ਲਿਖਿ = ਲਿਖ ਲਿਖ ਕੇ, ਭਾਵ, ਜੋ ਕੁਝ ਉਹ ਚਿੱਤਰਗੁਪਤ ਲਿਖਦੇ ਹਨ।

SikhNet (Spanish)Tu Alabanza está el rey de la muerte con todos los ángeles que le acompañan.

ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ॥

gaaveh eesar baramaa devee; sohan sadaa savaare |

Sant Singh KhalsaShiva, Brahma and the Goddess of Beauty, ever adorned, sing.
Manmohan SinghShiva, Brahma and goddess, ever beautiful, as adorned by Thee, sing Thee.
Manmohan Singh (Punjabi)ਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ, ਮਹਾਂ ਦੇਉ ਬਰ੍ਹਮਾ ਅਤੇ ਭਵਾਨੀ ਤੈਨੂੰ ਗਾਇਨ ਕਰਦੇ ਹਨ।
Fareedkot Teekaਤੇਰੇ ਸਵਾਰੇ ਹੂਏ ਕ੍ਯਾ ਬਨਾਏ ਹੂਏ (ਈਸਰੁ) ਸਿਵ, (ਬਰਮਾ) ਬ੍ਰਹਮਾ ਔਰ ਇਨ ਕੀ ਦੇਵੀਆਂ ਕ੍ਯਾਸਕਤੀਆਂ ਜੋ ਸੁਭਾਇਮਾਨ ਹੈਂ, ਸੋ ਤਿਨ ਸ਼ਕਤੀਯੋਂ ਸਮੇਤ ਤੇਰੇ ਜਸੁ ਕੋ ਨਿਤ ਹੀ ਗਾਵਤੇ ਹੈਂ॥
Prof. Sahib Singh(ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ, ਜੋ ਤੇਰੇ ਸਵਾਰੇ ਹੋਏ ਹਨ, ਤੈਨੂੰ ਗਾ ਰਹੇ ਹਨ।

ਪਦ ਅਰਥ ਈਸਰੁ = ਸ਼ਿਵ। ਬਰਮਾ = ਬ੍ਰਹਮਾ। ਦੇਵੀ = ਦੇਵੀਆਂ। ਸੋਹਨਿ = ਸੋਭਦੇ ਹਨ, ਸੋਹਣੇ ਲੱਗਦੇ ਹਨ। ਸਵਾਰੇ = ਤੇਰੇ ਸਵਾਰੇ ਹੋਏ।

SikhNet (Spanish)Cantan Shiva y Brahma,

ਗਾਵਹਿ ਇੰਦ, ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥

gaaveh ind, idaasan baitthe; devatiaa dar naale |

Sant Singh KhalsaIndra, seated upon His Throne, sings with the deities at Your Door.
Manmohan SinghIndra, seated on his throne with the deities at Thy gate, sings Thee.
Manmohan Singh (Punjabi)ਆਪਣੇ ਤਖਤ ਤੇ ਬੈਠਾ ਹੋਇਆ ਇੰਦਰ, ਤੇਰੇ ਦਰਵਾਜੇ ਤੇ ਸੁਰਾਂ ਸਮੇਤ, ਤੈਨੂੰ ਗਾਉਂਦਾ ਹੈ।
Fareedkot Teekaਇੰਦ੍ਰ ਦੇਵਤਯੋਂ ਕੇ (ਦਰਿ) ਦਲ ਬੀਚ ਇੰਦ੍ਰਾਸਨ ਪਰ ਬੈਠੇ ਹੂਏ ਤੇਰੇ ਦਰ ਪਰ ਜਸੁ ਗਾਵਤੇ ਹੈਂ, ਵਾ ਆਦਰ ਸੰਜੁਗਤ ਦੇਵਤ੍ਯੋਂ ਕੇ (ਨਾਲੇ) ਸਾਥ ਗਾਵਤੇ ਹੈਂ॥
Prof. Sahib Singhਕਈ ਇੰਦਰ ਆਪਣੇ ਤਖ਼ਤ 'ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ 'ਤੇ ਤੈਨੂੰ ਸਲਾਹ ਰਹੇ ਹਨ।

ਪਦ ਅਰਥ ਇੰਦ = ਇੰਦਰ ਦੇਵਤੇ। ਇਦਾਸਣਿ = (ਇਦ-ਆਸਣਿ), ਇੰਦਰ ਦੇ ਆਸਣ ਉੱਤੇ। ਦਰਿ = ਤੇਰੇ ਦਰਵਾਜ਼ੇ ਉੱਤੇ। ਦੇਵਤਿਆਂ ਨਾਲੇ = ਦੇਵਤਿਆਂ ਸਮੇਤ।

SikhNet (Spanish)canta la diosa Parwati;

ਗਾਵਹਿ ਸਿਧ. ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥

gaaveh sidh. samaadhee andar; gaavan saadh vichaare |

Sant Singh KhalsaThe Siddhas in Samaadhi sing; the Saadhus sing in contemplation.
Manmohan SinghIn their meditative mood the perfect persons sing of Thee and the saints on their contemplation sing as well as.
Manmohan Singh (Punjabi)ਆਪਣੀ ਧਿਆਨ-ਅਵਸਥਾ ਅੰਦਰ ਪੂਰਨ ਪੁਰਸ਼ ਤੈਨੂੰ ਗਾਇਨ ਕਰਦੇ ਹਨ ਅਤੇ ਸੰਤ ਆਪਣੀ ਦਿੱਭਦ੍ਰਿਸ਼ਟੀ ਅੰਦਰ ਭੀ ਤੈਨੂੰ ਹੀ ਗਾਉਂਦੇ ਹਨ।
Fareedkot Teekaਸਿਧ ਲੋਕ ਸਮਾਧਿਯੋ ਮੈ ਇਸਥਿਤ ਹੂਏ ਤੇਰਾ ਜਸ ਗਾਵਤੇ ਹੈਂ। ਔਰ ਜੋ ਵਿਚਾਰਵਾਨ ਸਾਧੂ ਹੈਂ, ਸੋ ਵਿਚਾਰ ਪੂਰਬਕ ਜਸੁ ਗਾਵਤੇ ਹੈਂ॥
Prof. Sahib Singhਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਲਾਹ ਰਹੇ ਹਨ।

ਪਦ ਅਰਥ ਸਮਾਧੀ ਅੰਦਰਿ = ਸਮਾਧੀ ਵਿਚ ਜੁੜ ਕੇ, ਸਮਾਧੀ ਲਾ ਕੇ। ਸਿਧ = ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ ਸਿੱਧ ਉਹ ਵਿਅਕਤੀ ਮੰਨੇ ਗਏ ਹਨ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਉਤਾਂਹ ਸਨ ਤੇ ਦੇਵਤਿਆਂ ਤੋਂ ਹੇਠ! ਇਹ ਸਿੱਧ ਪਵਿੱਤਰਤਾ ਦਾ ਪੂੰਜ ਸਨ ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਸਨ। ਵਿਚਾਰੇ = ਵਿਚਾਰ ਵਿਚਾਰ ਕੇ।

SikhNet (Spanish)Los Siddhas cantan con su meditación silenciosa; todos los Santos cantan en profunda contemplación.

ਗਾਵਨਿ ਜਤੀ ਸਤੀ ਸੰਤੋਖੀ; ਗਾਵਹਿ ਵੀਰ ਕਰਾਰੇ ॥

gaavan jatee satee santokhee; gaaveh veer karaare |

Sant Singh KhalsaThe celibates, the fanatics, the peacefully accepting and the fearless warriors sing.
Manmohan SinghThe celibates, the contented, sing Thine praises and the dauntless warriors admire Thee.
Manmohan Singh (Punjabi)ਕਾਮ ਚੇਸਟਾ ਰਹਿਤ ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜਸ ਗਾਉਂਦੇ ਅਤੇ ਨਿਧੜਕ ਯੋਧੇ ਤੇਰੀ ਹੀ ਪ੍ਰਸੰਸਾ ਕਰਦੇ ਹਨ।
Fareedkot Teekaਜਤੀ ਅਰੁ ਸਤ ਬੋਲਨੇ ਹਾਰੇ ਸਤੀ ਅਰੁ ਜਥਾ ਲਾਭ ਸੰਤੁਸਟ ਰਹਿਨੇ ਹਾਰੇ ਸੰਤੋਖੀ, ਔਰ ਬਾਵਨ ਵੀਰ (ਕਰਾਰੇ) ਸਵਾਧਾਨ ਹੋ ਕੇ, ਵਾ (ਵੀਰ) ਸੂਰਮੇ (ਕਰਾਰੇ) ਹਠੀਲੇ ਤੇਰੇ ਜਸ ਕੋ ਗਾਉਤੇ ਹੈਂ॥
Prof. Sahib Singhਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।

ਪਦ ਅਰਥ ਸਤੀ = ਦਾਨੀ, ਦਾਨ ਕਰਨ ਵਾਲੇ। ਵੀਰ ਕਰਾਰੇ = ਤਕੜੇ ਸੂਰਮੇ।

SikhNet (Spanish)Los entusiastas, los célibes y los guerreros ofrecen su vida como una melodía a Ti.

ਗਾਵਨਿ ਪੰਡਿਤ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ॥

gaavan panddit parran rakheesar; jug jug vedaa naale |

Sant Singh KhalsaThe Pandits, the religious scholars who recite the Vedas, with the supreme sages of all the ages, sing.
Manmohan SinghThe scholars, the readers of the Vedas of all the ages, together with seven supreme sages, exalt Thee.
Manmohan Singh (Punjabi)ਸਾਰਿਆਂ ਯੁਗਾਂ ਤੇ ਵੇਦਾਂ ਨੂੰ ਵਾਚਣ ਵਾਲੇ ਵਿਦਵਾਨ ਸਮੇਤ ਸੱਤੇ ਸ਼ਰੋਮਨੀ ਰਿਸ਼ੀਆਂ ਦੇ, ਤੇਰੀ ਹੀ ਪ੍ਰਸੰਸਾ ਕਰਦੇ ਹਨ।
Fareedkot Teekaਪੰਡਿਤ ਅਰੁ ਪੜਨ ਹਾਰੇ ਅਰਥਾਤ ਵਿਦ੍ਯਾਰਥੀ ਔਰ ਇੰਦ੍ਰੀ ਜਿਤ ਰਿਖੀਸ੍ਵਰ ਜੁਗੁ ਜੁਗੁ ਮੈ ਵੇਦੋਂ ਕੇ ਸਾਥ, ਏ ਸਭ ਤੇਰੇ ਜਸ ਕੋ ਗਾਵਤੇ ਹੈਂ॥
Prof. Sahib Singh(ਹੇ ਅਕਾਲ ਪੁਰਖ!) ਪੰਡਿਤ ਤੇ ਮਹਾਂਰਿਖੀ ਜੋ (ਵੇਦਾਂ ਨੂੰ) ਪੜ੍ਹਦੇ ਹਨ, ਵੇਦਾਂ ਸਣੇ ਤੈਨੂੰ ਗਾ ਰਹੇ ਹਨ।

ਪਦ ਅਰਥ ਪੜਨਿ = ਪੜ੍ਹਦੇ ਹਨ। ਰਖੀਸਰ = (ਰਿਖੀ ਈਸਰ), ਵੱਡੇ ਵੱਡੇ ਰਿਖੀ, ਮਹਾਂ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ। ਵੇਦਾ ਨਾਲੇ = ਵੇਦਾਂ ਸਣੇ।

SikhNet (Spanish)Los escolares, aquéllos que leen los Vedas, sosteniendo la sabiduría de las épocas;

ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ ॥

gaaveh mohaneea man mohan; suragaa machh peaale |

Sant Singh KhalsaThe Mohinis, the enchanting heavenly beauties who entice hearts in this world, in paradise, and in the underworld of the subconscious sing.
Manmohan SinghThe captivating She-seraphs who beguile the heart in paradise, this world and the nether-regions, sing Thee.
Manmohan Singh (Punjabi)ਮੌਹ ਲੈਣ ਵਾਲੀਆਂ ਪਰੀਆਂ, ਜੋ ਬਹਿਸ਼ਤ, ਇਸ ਲੋਕ ਅਤੇ ਪਾਤਾਲ ਅੰਦਰ ਦਿਲ ਨੂੰ ਛਲ ਲੈਦੀਆਂ ਹਨ, ਤੈਨੂੰ ਗਾਉਂਦੀਆਂ ਹਨ।
Fareedkot Teekaਸ੍ਵਰਗ ਕੀਆ, (ਮਛ) ਮ੍ਰਿਤ ਲੋਕ ਕੀਆ ਪੁਨਾ (ਪਇਆਲੇ) ਪਾਤਾਲ ਕੀਆ, (ਮੋਹਣੀਆ) ਮਨ ਕੇ ਮੋਹਨੇ ਵਾਲੀਆਂ ਇਸਤ੍ਰੀਆਂ, ਵਾ ਹੇ ਮਨ ਮੋਹਨ! ਏਹ ਸਭ ਤੇਰੇ ਜਸ ਕੋ ਗਾਉਤੀਆਂ ਹੈਂ॥
Prof. Sahib Singhਸੁੰਦਰ ਇਸਤ੍ਰੀਆਂ, ਜੋ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ (ਭਾਵ, ਹਰ ਥਾਂ) ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ।

ਪਦ ਅਰਥ ਮੋਹਣੀਆ = ਸੁੰਦਰ ਇਸਤ੍ਰੀਆਂ। ਮਛ = ਮਾਤ ਲੋਕ ਵਿਚ। ਪਇਆਲੇ = ਪਤਾਲ ਵਿਚ।

SikhNet (Spanish)los siete supremos sabios, todos Te alaban. Las doncellas que encantan con su belleza en la tierra, en los cielos y en los abismos, cantan siempre Tu Alabanza.

ਗਾਵਨਿ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥

gaavan ratan upaae tere; atthasatth teerath naale |

Sant Singh KhalsaThe celestial jewels created by You, and the sixty-eight holy places of pilgrimage sing.
Manmohan SinghThe fourteen invaluable objects created by Thee, with sixty-eight places of pilgrimage, hymn Thee.
Manmohan Singh (Punjabi)ਤੇਰੇ ਰਚੇ ਹੋਏ ਚੌਦਾ ਅਮੋਲਕ ਪਦਾਰਥ, ਅਠਾਹਟ ਯਾਤ੍ਰਾ ਅਸਥਾਨ ਸਮੇਤ, ਤੇਰੀ ਕੀਰਤੀ ਕਰਦੇ ਹਨ।
Fareedkot Teeka(ਰਤਨ) ਜੋ ਇਸ ਸ੍ਰਿਸਟੀ ਮੈ ਉਤਮ ਸੇ ਉਤਮ ਪਦਾਰਥ ਤੇਰੇ ਉਤਪੰਨ ਕੀਏ ਹੂਏ ਹੈਂ,⁽¹⁾ ਸੋ ਭੀ ਤੇਰੇ ਜਸ ਕੋ ਗਾਵਤੇ ਹੈਂ। ੬੮ ਤੀਰਥ, (ਨਾਲੇ) ਨਦੀਆਂ ਨਾਲੇ, ਭਾਵ ਇਨ ਕੇ ਅਭਿਮਾਨੀ ਦੇਵਤਾ ਇਹ ਸਭ ਤੇਰੇ ਜਸ ਕੋ ਗਾਵਤੇ ਹੈਂ। ਗੁਰੂ ਬਾਣੀ ਮੈ ਅਠਿਸਠਿ ਪਦ ਮੁਖ੍ਯ ਤੀਰਥੋਂ ਕਾ ਬੋਧਕੁ ਹੈ। ਤੀਰਥ ਚਾਹੇ ਇਨ ਸੇਂ ਅਧਿਕ ਭੀ ਹੋਵੇਂ ਕੁਛ ਦੋਖੁ ਨਹੀਂ। ਤਭ ਏਹੁ ਅਰਥ ਹੂਆ ਮੁਖ੍ਯ ਤੀਰਥ ਔਰ ਨਦੀਆਂ ਨਾਲੋਂ ਕੇ ਅਭਿਮਾਨੀ ਦੇਵਤਾ ਆਪ ਕੇ ਜਸ ਕੋ ਗਾਵਤੇ ਹੈਂ॥
Prof. Sahib Singh(ਹੇ ਨਿਰੰਕਾਰ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ।

ਪਦ ਅਰਥ ਉਪਾਏ ਤੇਰੇ = ਤੇਰੇ ਪੈਦਾ ਕੀਤੇ ਹੋਏ। ਅਠ ਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ।

SikhNet (Spanish)Las gemas creadas por Ti y los lugares santos, todos relatan Tus Excelencias.

ਗਾਵਹਿ ਜੋਧ ਮਹਾਬਲ ਸੂਰਾ; ਗਾਵਹਿ ਖਾਣੀ ਚਾਰੇ ॥

gaaveh jodh mahaabal sooraa; gaaveh khaanee chaare |

Sant Singh KhalsaThe brave and mighty warriors sing; the spiritual heroes and the four sources of creation sing.
Manmohan SinghThe supremely mighty warriors and Divine heroes sing Thee and four sources of creation magnify Thee.
Manmohan Singh (Punjabi)ਪਰਮ ਬਲਵਾਨ ਯੋਧੇ ਅਤੇ ਈਸ਼ਵਰੀ ਸੂਰਮੇ ਤੈਨੂੰ ਗਾਉਂਦੇ ਹਨ ਅਤੇ ਚਾਰੇ ਹੀ ਉਤਪਤੀ ਦੇ ਮੰਥੇ ਤੈਨੂੰ ਸਲਾਹੁੰਦੇ ਹਨ।
Fareedkot Teeka(ਜੋਧ) ਰਥੀ ਜੋ ਆਪਨੇ ਬਰਾਬਰ ਏਕ ਕੇ ਸਾਥ ਜੁਧੁ ਕਰੇ, (ਮਹਾਬਲ) ਮਹਾਰਥੀ ਜੋ ਦਸ ਹਜਾਰ ੧੦੦੦੦ ਕੇ ਸਾਥ ਜੁਧ ਕਰੇ, (ਸੂਰਾ) ਅਤਿਰਥੀ ਅਸੰਖੋਂ ਕੇ ਸਾਥ ਜੋ ਇਕੇਲਾ ਹੀ ਜੁਧੁ ਕਰੇ, ਜੈਸੇ ਸ੍ਰੀ ਕ੍ਰਿਸਨ ਜੀ ਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਸੋ ਅਤਿਰਥੀ ਬਿਨਾ ਅਵਤਾਰ ਸੇਂ ਨਹੀ ਹੋਤਾ। ਅੰਤ੍ਰੀਵ ਜਿਸ ਨੇ ਸਰੀਰ ਕੋ ਜੀਤਾ ਹੈ, ਸੋ ਰਥੀ; ਜਿਸਨੇ ਸਰੀਰ ਅਰੁ ਇੰਦ੍ਰੀਯੋਂ ਕੋ ਜੀਤਾ ਹੈ, ਸੋ ਮਹਾਰਥੀ; ਜਿਸ ਨੇ ਅਸੰਖ ਮਨ ਕੀ ਬ੍ਰਿਤੀਯੋਂ ਕੋ ਜੀਤਾ ਹੈ, ਸੋ ਅਤਿਰਥੀ, ਸਭ ਤੇਰਾ ਹੀ ਜਸੁ ਗਾਵਤੇ ਹੈਂ ਔਰ ਅੰਡਜ, ਜੇਰਜ, ਸ੍ਵੇਤਜ, ਉਤਭੁਜ, ਚਾਰੋ ਖਾਣੀਯੋਂ ਮੈ ਜੋ ਜੀਵ ਹੈਂ, ਸੋ ਸਭ ਤੇਰੇ ਜਸ ਕੋ ਗਾਵਤੇ ਹੈਂ॥
Prof. Sahib Singhਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।

ਪਦ ਅਰਥ ਜੋਧ = ਜੋਧੇ। ਮਹਾ ਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ, ਅੰਡਜ, ਜੇਰਜ, ਸ੍ਵੇਤਜ, ਉਤਭੁਜ। ਖਾਣੀ = ਖਾਣ, ਜਿਸ ਨੂੰ ਪੁਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਧਾਤੂ 'ਖਨ' ਹੈ, ਜਿਸ ਦਾ ਅਰਥ ਹੈ 'ਪੁਟਣਾ'। ਖਾਣੀ ਚਾਰੇ ਪੁਰਾਤਨ ਸਮੇਂ ਤੋਂ ਇਹ ਖ਼ਿਆਲ ਹਿੰਦੂ ਧਰਮ ਪੁਸਤਕਾਂ ਵਿਚ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੜ੍ਹ-ਚੇਤਨ ਪਦਾਰਥ ਦੇ ਬਣਨ ਦੀਆਂ ਚਾਰ ਖਾਣਾਂ ਹਨ। ਅੰਡਾ, ਜਿਓਰ, ਮੁੜਕਾ ਅਤੇ ਆਪਣੇ ਆਪ ਉੱਗ ਪੈਣਾ। 'ਚਾਰੇ ਖਾਣੀ' ਦਾ ਇੱਥੇ ਭਾਵ ਹੈ ਚੌਹਾਂ ਹੀ ਖਾਣਾਂ ਦੇ ਜੀਵ ਜੰਤ, ਸਾਰੀ ਰਚਨਾ।

SikhNet (Spanish)Los poderosos guerreros y los héroes divinos son un himno para Ti, y las cuatro fuentes de la creación, el huevo, el vientre, el sudor y la semilla, Te magnifican.

ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ॥

gaaveh khandd manddal varabhanddaa; kar kar rakhe dhaare |

Sant Singh KhalsaThe planets, solar systems and galaxies, created and arranged by Your Hand, sing.
Manmohan SinghThe continents, worlds and solar systems, created and installed by Thy hand, chant Thine glories.
Manmohan Singh (Punjabi)ਤੇਰੇ ਹੱਥ ਦੇ ਰਚੇ ਅਤੇ ਅਸਥਾਪਨ ਕੀਤੇ ਹੋਹੇ ਬਰਿਆਜ਼ਮ, ਸੰਸਾਰ ਅਤੇ ਸੂਰਜ-ਬੰਧਾਨ ਤੇਰੀਆਂ ਬਜ਼ੁਰਗੀਆਂ ਅਲਾਪਦੇ ਹਨ।
Fareedkot Teekaਜੋ (ਕਰਿ ਕਰਿ) ਬਨਾਇ ਬਨਾਇ ਕੇ ਅਪਨੀ ਸੱਤਾ ਸੇ ਧਾਰਨ ਕਰ ਰਖੇ ਹੈਂ, ਐਸੇ ਨਵੋਂ ਖੰਡੋ ਓਰੁ ਮੰਡਲ, ਖੰਡਾਂਤਰ ਗਤ, ਜੋ ਹਿਸੇ ਹੈਂ ਜਿਸੇ ਅਬ ਹਾਤਾ ਕਹਤੇ ਹੈਂ: ਬੰਗਾਲ ਹਾਤਾ, ਪੰਜਾਬ ਹਾਤਾ, ਮੰਦਰਾਜ ਹਾਤਾ, ਵਾ ਸੌ ਜੋਜਨ ਕੋ ਮੰਡਲੁ ਕਹਤੇ ਹੈਂ, ਸੋ ਇਨ ਕੇ ਵਸਨੇ ਹਾਰੇ ਰਾਜੇ ਵਾ ਇਨ ਕੇ ਅਭਿਮਾਨੀ ਦੇਵਤਾ ਸਭੀ ਤੇਰੇ ਜਸ ਕੋ ਗਾਵਤੇ ਹੈਂ। ਔਰੁ (ਵਰਭੰਡਾ)⁽¹⁾ ਬ੍ਰਹਮੰਡ ਜੋ ਅਨੰਤ ਹੈਂ ਤਿਨੋ ਕੇ ਅਭਿਮਾਨੀ ਦੇਵਤਾ ਸੋ ਭੀ ਤੇਰੇ ਜਸ ਕੋ ਗਾਵਤੇ ਹੈਂ॥
Prof. Sahib Singhਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ, ਜੋ ਤੂੰ ਪੈਦਾ ਕਰ ਕੇ ਟਿਕਾ ਰਖੇ ਹਨ, ਤੈਨੂੰ ਗਾਉਂਦੇ ਹਨ।

ਪਦ ਅਰਥ ਖੰਡ = ਟੋਟਾ, ਬ੍ਰਹਿਮੰਡ ਦਾ ਟੋਟਾ, (ਭਾਵ) ਹਰੇਕ ਧਰਤੀ। ਮੰਡਲ = ਚੱਕਰ, ਬ੍ਰਹਿਮੰਡ ਦਾ ਇਕ ਚੱਕਰ, ਜਿਸ ਵਿਚ ਇਕ ਸੂਰਜ ਇਕ ਚੰਦ੍ਰਮਾ ਤੇ ਧਰਤੀ ਆਦਿਕ ਗਿਣੇ ਜਾਂਦੇ ਹਨ। ਵਰਭੰਡਾ = ਸਾਰੀ ਸ੍ਰਿਸ਼ਟੀ। ਕਰਿ ਕਰਿ = ਬਣਾ ਕੇ, ਰਚ ਕੇ। ਧਾਰੇ = ਟਿਕਾਏ ਹੋਏ।

SikhNet (Spanish)Los continentes, los mundos y sistemas solares, creados y establecidos por Tu Mano,

ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥

seee tudhuno gaaveh, jo tudh bhaavan; rate tere bhagat rasaale |

Sant Singh KhalsaThey alone sing, who are pleasing to Your Will. Your devotees are imbued with the Nectar of Your Essence.
Manmohan SinghThy saints who are pleasing to Thee and are steeped in Name (the home of Nectar), they alone eulogise Thee.
Manmohan Singh (Punjabi)ਜੋ ਤੈਂਡੇ ਸਾਧੂ, ਜੇਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਅੰਮ੍ਰਿਤ ਦੇ ਘਰ ਤੇਰੇ ਨਾਮ ਅੰਦਰ ਰੰਗੀਜੇ ਹਨ, ਉਹ ਭੀ ਤੈਨੂੰ ਗਾਉਂਦੇ ਹਨ।
Fareedkot Teekaਯਥਾਰਥ ਸੋਈ ਤੇਰੇ ਕੋ ਗਾਵਤੇ ਹੈਂ, ਜੋ ਤੇਰੇ ਕੋ ਭਾਵਤੇ ਹੈਂ। ਜੋ ਭਾਵਤੇ ਹੈਂ, ਸੋ ਕੌਣ ਹੈਂ? ਤੇਰੇ ਸਾਥ ਰਤੇ ਹੋਏ ਜੋ ਭਗਤ (ਰਸਾਲੇ) ਸਮੂੰਹ ਵਾ ਪ੍ਰੇਮ ਕਾ ਘਰੁ ਹੈਂ॥
Prof. Sahib Singh(ਹੇ ਅਕਾਲ ਪੁਰਖ!) (ਅਸਲ ਵਿਚ ਤਾਂ) ਉਹੋ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ, ਉਹਨਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ।

ਪਦ ਅਰਥ ਸੇਈ = ਉਹੀ ਜੀਵ। ਤੁਧੁ ਭਾਵਨਿ = ਤੈਨੂੰ ਚੰਗੇ ਲੱਗਦੇ ਹਨ। ਰਤੇ = ਰੰਗੇ ਹੋਏ, ਪ੍ਰੇਮ ਵਿਚ ਮੱਤੇ ਹੋਏ। ਰਸਾਲੇ = (ਰਸ ਆਲਯ) ਰਸ ਦੇ ਘਰ, ਰਸੀਏ।

SikhNet (Spanish)Tu Gloria.

ਹੋਰਿ ਕੇਤੇ ਗਾਵਨਿ, ਸੇ. ਮੈ ਚਿਤਿ ਨ ਆਵਨਿ; ਨਾਨਕੁ. ਕਿਆ ਵੀਚਾਰੇ ॥

hor kete gaavan, se. mai chit na aavan; naanak. kiaa veechaare |

Sant Singh KhalsaSo many others sing, they do not come to mind. O Nanak, how can I consider them all?
Manmohan SinghMany others, whom I cannot recollect within my mind, sing Thee. How can Nanak think of them?
Manmohan Singh (Punjabi)ਹੋਰ ਬਹੁਤੇਰੇ, ਜਿਨ੍ਹਾਂ ਨੂੰ ਮੈਂ ਆਪਣੇ ਮਨ ਅੰਦਰ ਚਿਤਵਨ ਨਹੀਂ ਕਰ ਸਕਦਾ, ਤੈਨੂੰ ਗਾਉਂਦੇ ਹਨ। ਨਾਨਕ ਉਨ੍ਹਾਂ ਦਾ ਕਿਸ ਤਰ੍ਹਾਂ ਖਿਆਲ ਕਰ ਸਕਦਾ ਹੈ?
Fareedkot Teekaਜੋ ਪੂਰਬ ਕਹੇ ਹੈਂ ਤਿਨਾ ਤੇ ਬਿਨਾ ਹੋਰ ਭੀ (ਕੇਤੇ) ਅਨੰਤ ਤੇਰੇ ਕੋ ਗਾਵਤੇ ਹੈਂ। ਸੋ ਮੇਰੇ ਕੋ ਚਿਤ ਮੇ ਸਿਮਰਨ ਨਹੀਂ ਆਵਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਮੈ ਕਹਾਂ ਤਕ ਵਿਚਾਰ ਕਰੂੰ ਭਾਵ ਤਿਨ ਗਾਵਨਹਾਰੋਂ ਕੀ ਗਿਣਤੀ ਸਿਮਰਣ ਮੇ ਨਹੀਂ ਆਵਤੀ॥
Prof. Sahib Singhਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜਿਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ?

ਪਦ ਅਰਥ ਹੋਰਿ ਕੇਤੇ = ਅਨੇਕਾਂ ਹੋਰ ਜੀਵ। ਮੈ ਚਿਤਿ = ਮੇਰੇ ਚਿੱਤ ਵਿਚ। ਮੈ ਚਿਤਿ ਨ ਆਵਨਿ = ਮੇਰੇ ਚਿੱਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਵੀਚਾਰੇ = ਕੀਹ ਵਿਚਾਰ ਕਰੇ?

SikhNet (Spanish)Estos Santos que Te placen están llenos del Naam, el Nombre de Dios, y cantan siempre Tu Alabanza. Hay tantos otros, que Nanak no puede nombrar a cada uno.

ਸੋਈ ਸੋਈ ਸਦਾ ਸਚੁ ਸਾਹਿਬੁ; ਸਾਚਾ ਸਾਚੀ ਨਾਈ ॥

soee soee sadaa sach saahib; saachaa saachee naaee |

Sant Singh KhalsaThat True Lord is True, Forever True, and True is His Name.
Manmohan SinghThat and that Lord is ever true His is true and true is His Name.
Manmohan Singh (Punjabi)ਉਹ, ਉਹ ਸੁਆਮੀ ਸਦੀਵ ਹੀ ਸੱਚਾ ਹੈ। ਉਹ ਸੱਤ ਹੈ, ਅਤੇ ਸੱਤ ਹੈ ਉਸ ਦਾ ਨਾਮ।
Fareedkot Teekaਸੋਈ ਸਦਾ ਸਚਾ ਸਾਹਿਬੁ ਭੂਤ ਕਾਲ ਮੇ ਥਾ, ਸੋਈ ਸਚਾ ਸਾਚੀ (ਨਾਈ) ਵਡ੍ਯਾਈ ਵਾਲਾ ਅਬ ਹੈ॥
Prof. Sahib Singhਉਹ ਅਕਾਲ ਪੁਰਖ ਸਦਾ-ਥਿਰ ਹੈ। ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।

ਪਦ ਅਰਥ ਸਚੁ = ਥਿਰ ਰਹਿਣ ਵਾਲਾ, ਅਟੱਲ। ਨਾਈ = ਵਡਿਆਈ।

SikhNet (Spanish)Verdad es Él y Verdad es Su Nombre;

ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥

hai bhee hosee, jaae na jaasee; rachanaa jin rachaaee |

Sant Singh KhalsaHe is, and shall always be. He shall not depart, even when this Universe which He has created departs.
Manmohan SinghHe, who created the creation is and shall also be. He shall not depart when the creation shall depart (disappear).
Manmohan Singh (Punjabi)ਜਿਸ ਨੇ ਸ੍ਰਿਸ਼ਟੀ ਸਾਜੀ ਹੈ, ਉਹ ਹੈ ਤੇ ਹੋਵੇਗਾ ਭੀ, ਜਦ ਸ੍ਰਿਸ਼ਟੀ ਅਲੋਪ ਹੋ ਜਾਏਗੀ ਉਹ ਨਹੀਂ ਜਾਵੇਗਾ।
Fareedkot Teeka(ਭੀ) ਪੁਨਾ ਸੋਈ ਸਚੁ ਭਵਿਖਤ ਮੈ (ਸਦਾ) ਹੀ (ਹੋਸੀ) ਹੋਵੇਗਾ। ਔਰੁ ਰਚਨਾ ਜਾਇ ਚਲੀ ਜਾਵੇਗੀ, ਜਿਨ ਰਚਾਈ ਹੈ ਨ (ਜਾਸੀ) ਜਾਇਗਾ, ਵਾ ਜਿਸਨੇ ਰਚਨਾ ਬਣਾਈ ਹੈ, ਸੋ ਨ ਜਨਮਾ ਹੈ ਨ (ਜਾਸੀ) ਨਾਸ ਹੋਵੇਗਾ॥☬ਪ੍ਰਸ਼ਨ: ਵਹੁ ਰਚਨਾ ਆਪਣੇ ਸੁਧ ਸਰੂਪ ਤੇ ਕਰੀ ਹੈ ਵਾ ਔਰੁ ਕਿਸੀ ਰੀਤਿ ਸੇਂ ਕਰੀ ਹੈ?☬ਉੱਤਰ:
Prof. Sahib Singhਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ। ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਮਰੇਗਾ।

ਪਦ ਅਰਥ ਹੋਸੀ = ਹੋਵੇਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ ਅਕਾਲ ਪੁਰਖ ਨੇ। ਰਚਾਈ = ਪੈਦਾ ਕੀਤੀ ਹੈ।

SikhNet (Spanish)Él es el Creador de todo,

ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥

rangee rangee bhaatee, kar kar jinasee; maaeaa jin upaaee |

Sant Singh KhalsaHe created the world, with its various colors, species of beings, and the variety of Maya.
Manmohan SinghGod, who fashioned the world, has by diverse contrivances created the creation of various colours and Kinds.
Manmohan Singh (Punjabi)ਵਾਹਿਗੁਰੂ ਜਿਸ ਨੇ ਸੰਸਾਰ ਸਾਜਿਆ ਹੈ, ਨੇ ਕਈ ਤਰੀਕਿਆਂ ਦੁਆਰਾ ਅਨੇਕਾਂ ਰੰਗਤਾਂ ਅਤੇ ਕਿਸਮਾਂ ਦੀ ਰਚਨਾ ਰਚੀ ਹੈ।
Fareedkot Teekaਸੇ੍ਵਤ ਪੀਤਾਦੀ ਰੰਗਾ ਰੰਗਾ ਕੀ, (ਭਾਤੀ) ਅਨੇਕ ਤਰਾਂ ਕੀ, ਭਾਵ ਵ੍ਯਕਤੀਯੋ ਕੇ ਭੇਦਾਂ ਵਾਲੀ, ਜਿਣਸਾਂ ਜਿਣਸਾਂ ਕੀ ਅਰਥਾਤ ਮਨੁਖ ,ਦੇਵਤਾ, ਅਸੁਰ, ਪਸ਼ੂ, ਪੰਛੀ, ਆਦਿ ਭੇਦੋਂ ਵਾਲੀ (ਕਰਿ ਕਰਿ) ਰਚ ਰਚ ਕੇ ਦੇਖਾਈ ਹੈ। ਔਰੁ ਮਾਯਾ ਦ੍ਵਾਰਾ ਜਿਸ ਨੇ ਉਤਪੰਨ ਕਰੀ ਹੈ, ਭਾਵ ਇਸ ਰੀਤ ਸੇਂ ਮਾਯਾ ਸਬਲ ਨੇ ਕਰੀ ਹੈ॥
Prof. Sahib Singhਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ।

ਪਦ ਅਰਥ ਰੰਗੀ ਰੰਗੀ = ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ। ਭਾਤੀ = ਕਈ ਕਿਸਮਾਂ ਦੀ। ਕਰਿ ਕਰਿ = ਪੈਦਾ ਕਰ ਕੇ। ਜਿਨਸੀ = ਕਈ ਜਿਨਸਾਂ ਦੀ। ਜਿਨਿ = ਜਿਸ ਅਕਾਲ ਪੁਰਖ ਨੇ।

SikhNet (Spanish)y Él es quien manifestó este mundo con muchos colores y seres.

ਕਰਿ ਕਰਿ ਵੇਖੈ. ਕੀਤਾ ਆਪਣਾ; ਜਿਵ ਤਿਸ ਦੀ ਵਡਿਆਈ ॥

kar kar vekhai. keetaa aapanaa; jiv tis dee vaddiaaee |

Sant Singh KhalsaHaving created the creation, He watches over it Himself, by His Greatness.
Manmohan SinghHaving created the creation, He as it pleases His Honour, beholds His handiwork.
Manmohan Singh (Punjabi)ਰਚਨਾ ਨੂੰ ਰੱਚ ਕੇ, ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਹੈ, ਆਪਣੇ ਕੀਤੇ ਕੰਮ ਨੂੰ ਦੇਖਦਾ ਹੈ।
Fareedkot Teekaਜੈਸੇ ਤਿਸ ਅਕਾਲ ਪੁਰਖ ਕੀ (ਵਡਿਆਈ) ਇੱਛਾ ਹੈ, ਸੋ ਆਪਨੇ ਕੀਏ ਹੂਏ ਜਗਤ ਕੋ ਕਰਿ ਕਰਿ ਕੇ ਦੇਖਤਾ ਹੈ॥
Prof. Sahib Singhਉਹ ਜਿਵੇਂ ਉਸ ਦੀ ਰਜ਼ਾ ਹੈ, (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।

ਪਦ ਅਰਥ ਵੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਹੋਇਆ ਜਗਤ। ਜਿਵ = ਜਿਵੇਂ। ਵਡਿਆਈ = ਰਜ਼ਾ।

SikhNet (Spanish)Él es el Creador de todo, y Él es quien manifestó este mundo con muchos colores y seres. Él cuida todo lo que ha hecho

ਜੋ ਤਿਸੁ ਭਾਵੈ. ਸੋਈ ਕਰਸੀ; ਹੁਕਮੁ. ਨ ਕਰਣਾ ਜਾਈ ॥

jo tis bhaavai. soee karasee; hukam. na karanaa jaaee |

Sant Singh KhalsaHe does whatever He pleases. No order can be issued to Him.
Manmohan SinghWhatever pleases Him, He does that. No one can issue an order to Him.
Manmohan Singh (Punjabi)ਜੋ ਕੁਛ ਉਸ ਨੂੰ ਭਾਉਂਦਾ ਹੈ, ਉਹੀ ਉਹ ਕਰਦਾ ਹੈ। ਕੋਈ ਜਣਾ ਉਸ ਨੂੰ ਫੁਰਮਾਨ ਜਾਰੀ ਨਹੀਂ ਕਰ ਸਕਦਾ।
Fareedkot Teekaਜੋ ਕੁਛ ਪਰਮੇਸ੍ਵਰ ਕੋ ਹੱਛਾ ਲਗਤਾ ਹੈ, ਸੋਈ ਕਾਮੁ ਕਰਤਾ ਹੈ ਅਰ ਅੱਗੇ ਨੂੰ (ਕਰਸੀ) ਕਰੇਗਾ। ਤਿਸ ਊਪਰ ਕਿਸੀ ਸੇਂ ਹੁਕਮੁ ਨਹੀ ਕਰਾ ਜਾਤਾ, ਕੇ ਏਹ ਕਾਮੁ ਐਸੇ ਕਿਉਂ ਕੀਆ ਅਰੁ ਐਸੇ ਕਿਉਂ ਨ ਕੀਆ॥
Prof. Sahib Singhਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ (ਉਸ ਨੂੰ ਇਹ ਨਹੀਂ ਆਖ ਸਕਦੇ-'ਇਉਂ ਨ ਕਰੀਂ, ਇਉਂ ਕਰ')।

ਪਦ ਅਰਥ ਕਰਸੀ = ਕਰੇਗਾ। ਨ ਕਰਣਾ ਜਾਇ = ਨਹੀਂ ਕੀਤਾ ਜਾ ਸਕਦਾ।

SikhNet (Spanish)estando todo justo como a Él le place. No toma instrucción de nadie.

ਸੋ ਪਾਤਿਸਾਹੁ. ਸਾਹਾ ਪਾਤਿਸਾਹਿਬੁ; ਨਾਨਕ. ਰਹਣੁ ਰਜਾਈ ॥੨੭॥

so paatisaahu. saahaa paatisaahib; naanak. rehan rajaaee |27|

Sant Singh KhalsaHe is the King, the King of kings, the Supreme Lord and Master of kings. Nanak remains subject to His Will. ||27||
Manmohan SinghHe is the King, the Emperor of the Kings, Nanak remains subject to His will.
Manmohan Singh (Punjabi)ਉਹ ਰਾਜਾ ਹੈ, ਰਾਜਿਆਂ ਦਾ ਮਹਾਰਾਜਾ ਹੈ ਨਾਨਕ ਉਸਦੀ ਰਜ਼ਾ ਦੇ ਤਾਬੇ ਰਹਿੰਦਾ ਹੈ।
Fareedkot Teekaਹੇ ਭਾਈ! ਸੋ ਪਰਮੇਸ੍ਵਰੁ ਸਾਹੋਂ ਪਾਤਿਸਾਹੋਂ ਕਾ ਪਾਤਿਸਾਹੁ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਤਿਸੀ ਕੀ ਆਗ੍ਯਾ ਮੇ ਰਹਿਨਾ ਉਚਿਤ ਹੈ॥੨੭॥☬ਸਿਧ ਕਹਤੇ ਭਏ: ਹੇ ਨਾਨਕ ਬਾਲੇ! ਜੋਗ ਕਾ ਭੇਖੁ ਧਾਰੁ, ਮੁੰਦ੍ਰਾ, ਝੋਲੀ, ਬਿਭੂਤ, ਖਿੰਥਾ, ਡੰਡਾਦਿਕ, ਧਾਰ ਕੇ ਗੋਰਖ ਕੋ ਆਦੇਸੁ ਕਰੁ। ਉਤਮੁ ਆਈ ਪੰਥਲੇ ਚੇਲੇ ਸੰਗ ਰਹੇਂਗੇ। ਜਗਤ ਕੋ ਜੀਤੋ ਗੇ, ਨਾਦੁ ਪਕੜੋ, ਰਿੱਧਾਂ ਸਿੱਧਾਂ ਤੁਮਾਰੇ ਹਾਜਰੁ ਰਹੇਂਗੀਆਂ। ਤਿਨ ਕੋ ਉਤਰੁ ਕਹਤੇ ਭਏ:
Prof. Sahib Singhਅਕਾਲ ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ (ਹੀ ਫਬਦਾ ਹੈ) ॥੨੭॥

ਪਦ ਅਰਥ ਸਾਹਾ ਪਾਤਿ ਸਾਹਿਬੁ = ਸ਼ਾਹਾਂ ਦਾ ਪਾਤਿਸ਼ਾਹ। ਰਹਣੁ = ਰਹਿਣਾ (ਹੋ ਸਕਦਾ ਹੈ), ਰਹਿਣਾ ਫਬਦਾ ਹੈ। ਰਜਾਈ = ਅਕਾਲ ਪੁਰਖ ਦੀ ਰਜ਼ਾ ਵਿਚ ॥੨੭॥

* ਭਾਵ: ਕਈ ਰੰਗਾਂ ਦੀ, ਕਈ ਕਿਸਮਾਂ ਦੀ, ਕਈ ਜਿਨਸਾਂ ਦੀ, ਬੇਅੰਤ ਰਚਨਾ ਕਰਤਾਰ ਨੇ ਰਚੀ ਹੈ। ਇਸ ਬੇਅੰਤ ਸ੍ਰਿਸ਼ਟੀ ਦੀ ਸੰਭਾਲ ਭੀ ਉਹ ਆਪ ਹੀ ਕਰ ਰਿਹਾ ਹੈ, ਕਿਉਂਕਿ ਉਹ ਆਪ ਹੀ ਇਕ ਐਸਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ। ਜਗਤ ਵਿਚ ਐਸਾ ਕੌਣ ਹੈ ਜੋ ਇਹ ਦਮ ਮਾਰ ਸਕੇ ਕਿ ਕਿਹੋ ਜਿਹੇ ਅਸਥਾਨ 'ਤੇ ਬੈਠ ਕੇ ਉਹ ਸਿਰਜਨਹਾਰ ਇਸ ਬੇਅੰਤ ਰਚਨਾ ਦੀ ਸੰਭਾਲ ਕਰਦਾ ਹੈ? ਕਿਸੇ ਮਨੁੱਖ ਦੀ ਐਸੀ ਪਾਂਇਆਂ ਹੀ ਨਹੀਂ। ਮਨੁੱਖ ਨੂੰ, ਬੱਸ! ਇਕੋ ਗੱਲ ਫਬਦੀ ਹੈ ਕਿ ਪ੍ਰਭੂ ਦੀ ਰਜ਼ਾ ਵਿਚ ਰਹੇ। ਇਹੀ ਹੈ ਵਸੀਲਾ ਪ੍ਰਭੂ ਨਾਲੋਂ ਵਿੱਥ ਮਿਟਾਣ ਦਾ, ਤੇ ਇਹੀ ਹੈ ਇਸ ਦੇ ਜੀਵਨ ਦਾ ਮਨੋਰਥ। ਵੇਖੋ! ਹਵਾ, ਪਾਣੀ ਆਦਿਕ ਤੱਤਾਂ ਤੋਂ ਲੈ ਕੇ ਉੱਚੇ ਜੀਵਨ ਵਾਲੇ ਮਹਾਂ ਪੁਰਖਾਂ ਤਕ ਸਭ ਆਪੋ ਆਪਣੀ ਹੋਂਦ ਦੇ ਮਨੋਰਥ ਨੂੰ ਸਫਲ ਕਰ ਰਹੇ ਹਨ, ਭਾਵ, ਉਸ ਦੇ ਹੁਕਮ ਵਿਚ ਮਿਲੀ ਕਾਰ ਕਰੀ ਜਾ ਰਹੇ ਹਨ।੨੭। * ਨੋਟ: ਪਉਣ, ਪਾਣੀ ਬੈਸੰਤਰ, ਆਦਿਕ ਅਚੇਤਨ ਪਦਾਰਥ ਕਿਵੇਂ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰ ਰਹੇ ਹਨ? ਇਸ ਦਾ ਭਾਵ ਇਹ ਹੈ ਕਿ ਉਸ ਦੇ ਪੈਦਾ ਕੀਤੇ ਸਾਰੇ ਤੱਤ ਭੀ ਉਸ ਦੀ ਰਜ਼ਾ ਵਿਚ ਤੁਰ ਰਹੇ ਹਨ। ਰਜ਼ਾ ਵਿਚ ਤੁਰਨਾ ਉਸ ਦੀ ਸਿਫ਼ਤਿ-ਸਾਲਾਹ ਕਰਨੀ ਹੈ। * ਨੋਟ: ਇਸ ਤੋਂ ਅਗਾਂਹ ਨੰ: ੨੮ ਤੋਂ ੩੧ ਤਕ ਚਾਰ ਪਉੜੀਆਂ ਦਾ ਸਮੁੱਚਾ ਭਾਵ ਇਹ ਹੈ ਕਿ ਸਾਰੇ ਸੰਸਾਰ ਦੇ ਪੈਦਾ ਕਰਨ ਵਾਲੇ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਹੀ ਰਜ਼ਾ ਵਿਚ ਟਿਕਾ ਕੇ ਪ੍ਰਭੂ ਨਾਲੋਂ ਜੀਵ ਦੀ ਵਿੱਥ ਮੇਟ ਸਕਦਾ ਹੈ।

SikhNet (Spanish)Él es el Rey, el Rey de reyes, el Supremo Señor y Maestro de todos los reyes, y Nanak permanece sujeto a Su Voluntad. (27)

Open this shabad →

Shabad Guru Nanak Dev Ji Jap

ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ. ਕਰਹਿ ਬਿਭੂਤਿ ॥

mundaa santokh, saram pat jholee; dhiaan kee. kareh bibhoot |

Sant Singh KhalsaMake contentment your ear-rings, humility your begging bowl, and meditation the ashes you apply to your body.
Manmohan SinghMake contentment thy ear-rings, modesty thy begging bowl and wellect and the Lord's meditation thy ashes.
Manmohan Singh (Punjabi)ਸੰਤੁਸ਼ਟਤਾ ਨੂੰ ਆਪਣੀਆਂ ਮੁੰਦ੍ਰਾਂ, ਲਜਿਆਂ ਨੂੰ ਆਪਦਾ ਮੰਗਣ ਵਾਲਾ ਖੱਪਰ ਤੇ ਥੈਲਾ ਅਤੇ ਸਾਹਿਬ ਦੇ ਸਿਮਰਨ ਨੂੰ ਆਪਣੀ ਸੁਆਹ ਬਣਾ।
Fareedkot Teekaਜਥਾ ਲਾਭ ਮੇ ਪ੍ਰਸਿੰਨ ਰਹਿਨਾ ਏਹੁ ਸੰਤੋਖੁ, ਔਰੁ ਖੋਟੇ ਕਰਮੋਂ ਸੇ (ਸਰਮ) ਲਜ੍ਯਾ ਕਰਨੀ ਏਹੁ ਦੋ ਮੁੰਦ੍ਰਾਂ ਧਾਰਨ ਕਰੀਆਂ ਹੈਂ। ਰਾਮਕਲੀ ਮੇ ਭੀ ਕਹਾ ਹੈ- "ਸਰਮੇ ਕੀਆ ਮੁੰਦ੍ਰਾਂ ਪਾਉ ਤੂੰ ਜੋਗੀ।" ਔਰੁ ਜੋਗੀ ਝੋਲੀ ਰਖਤੇ ਹੈਂ, ਸੋ ਪਾਪੋਂ ਸੇ ਰਹਿਤ ਹੋ ਕਰ ਲੋਕ ਪ੍ਰਲੋਕ ਮੇ ਅਪਨੀ (ਪਤਿ) ਪ੍ਰਤਿਸਟਾ ਬਨਾਇ ਰਖੀ ਹੈ, ਏਹੀ ਝੋਲੀ ਧਾਰਨ ਕਰੀ ਹੈ। ਸਦਾ ਅਕਾਲ ਮੂਰਤਿ ਕੇ ਧ੍ਯਾਨ ਮੇ ਇਸਥਿਤਿ ਰਹਿਨਾ ਏਹੀ ਬਿਭੂਤ ਲਗਾਵਣੀ ਕਰਤੇ ਹੈਂ॥
Prof. Sahib Singh(ਹੇ ਜੋਗੀ!) ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇ, ਮਿਹਨਤ ਨੂੰ ਖੱਪਰ ਤੇ ਝੋਲੀ, ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ (ਪਿੰਡੇ ਤੇ ਮਲੇਂ),

ਪਦ ਅਰਥ ਮੁੰਦਾ = ਮੁੰਦਰਾਂ। ਸਰਮੁ = ਉੱਦਮ, ਮਿਹਨਤ। ਪਤੁ = ਪਾਤ੍ਰ ਖੱਪਰ। {ਪਤੁ ਬਾਰੇ ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਸ਼ਬਦ ਤਿੰਨਾਂ ਰੂਪਾਂ ਵਿਚ ਆਉਂਦਾ ਹੈ, 'ਪਤਿ' 'ਪਤ' 'ਪਤੁ'। ਪੰਜਾਬੀ ਵਿਚ ਭਾਵੇਂ ਇਹ ਇਕੋ ਸ਼ਬਦ ਹੀ ਪਰਤੀਤ ਹੁੰਦਾ ਹੋਵੇ, ਪਰ ਇਹ ਵਖੋ-ਵਖਰੇ ਤ੍ਰੈਵੇ ਹੀ ਸੰਸਕ੍ਰਿਤ ਵਿਚੋਂ ਆਏ ਹਨ। ਸ਼ਬਦ 'ਪਤਿ' ਦਾ ਸੰਸਕ੍ਰਿਤ ਵਿਚ ਅਰਥ ਹੈ 'ਖਸਮ, ਮਾਲਕ'। ਪੰਜਾਬੀ ਵਿਚ ਇਸ ਦਾ ਇਕ ਹੋਰ ਅਰਥ ਭੀ ਵਰਤਿਆ ਜਾਂਦਾ ਹੈ 'ਇਜ਼ਤ, ਅਬਰੋਇ'। ਸ਼ਬਦ 'ਪਤੁ' ਇਕ-ਵਚਨ ਹੈ। ਸੰਸਕ੍ਰਿਤ ਵਿਚ 'ਪਾਤ੍ਰ' ਹੈ ਜਿਸ ਦਾ ਅਰਥ ਹੈ 'ਭਾਂਡਾ, ਪਿਆਲਾ, ਖੱਪਰ'। ਇਸ ਦਾ ਬਹੁ-ਵਚਨ 'ਪਤ' ਹੈ, ਪਰ ਇਸ ਉਪਰ ਲਿਖੇ ਅਰਥ ਵਿਚ ਇਹ ਸ਼ਬਦ 'ਪਤ' ਸ੍ਰੀ ਗੁਰੂ ਗ੍ਰਥ ਸਾਹਿਬ ਜੀ ਵਿਚ ਨਹੀਂ ਆਇਆ। ਸੋ ਸ਼ਬਦ 'ਪਤ' ਵਾਸਤੇ ਸੰਸਕ੍ਰਿਤ ਵਿਚ ਇਕ ਹੋਰ ਸ਼ਬਦ ਹੈ 'ਪਤ੍ਰ', ਜਿਸ ਦਾ ਅਰਥ ਹੈ 'ਰੁੱਖਾਂ ਦੇ ਪੱਤਰ'}। ਕਰਹਿ = ਜੇ ਤੂੰ ਬਣਾਏਂ। ਬਿਭੂਤਿ = ਗੋਹਿਆਂ ਦੀ ਸੁਆਹ।

SikhNet (Spanish)Oh Yogui, valora más en tu mente el Contentamiento que la castidad, más la Modestia que el rechazo de los bienes mundanos y, en vez de abnegarte en Nombre de la religión, ponte a meditar.

ਖਿੰਥਾ, ਕਾਲੁ ਕੁਆਰੀ ਕਾਇਆ; ਜੁਗਤਿ ਡੰਡਾ ਪਰਤੀਤਿ ॥

khinthaa, kaal kuaaree kaaeaa; jugat ddanddaa parateet |

Sant Singh KhalsaLet the remembrance of death be the patched coat you wear, let the purity of virginity be your way in the world, and let faith in the Lord be your walking stick.
Manmohan SinghLet thought of death be thy patched coat, chastity like that of virgin's body, thy life's department and faith in God thy staff.
Manmohan Singh (Punjabi)ਮੌਤ ਦਾ ਖਿਆਲ ਤੇਰੀ ਖਫਨੀ, ਕੁਮਾਰੀ ਕੰਨਿਆਂ ਦੇ ਸਰੀਰ ਵਰਗੀ ਪਵਿੱਤ੍ਰਤਾ ਤੇਰੀ ਜੀਵਨ ਰਹੁ-ਰੀਤੀ ਅਤੇ ਵਾਹਿਗੁਰੂ ਵਿੱਚ ਭਰੋਸਾ ਤੇਰਾ ਸੋਟਾ ਹੋਵੇ।
Fareedkot Teekaਏਹੁ ਕਾਲਕੀ (ਕੁਆਰੀ) ਗ੍ਰਾਸ ਰੂਪ ਜੋ ਅਨਿੱਤ (ਕਾਇਆ) ਦੇਹ ਹੈ, ਜੋ ਐਸੀ ਸਮਝ ਸੋ ਖਿੰਥਾ ਕਰੀ ਹੈ। ਜੈਸੇ ਖਿੰਥਾ ਕੇ ਉਤਾਰਨੇ ਔਰ ਦੂਸਰੀ ਧਾਰਨੇ ਮੇ ਨ ਕੁਛੁ ਪ੍ਰੀਸ੍ਰਮੁ ਨ ਚਿੰਤਾ ਹੋਤੀ ਹੈ, ਤਿਸੀ ਭਾਂਤ ਦੇਹ ਕੋ ਅਨਿੱਤ ਸਮਝਾ ਹੈ। ਖਿੰਥਾ ਅਨੇਕ ਰੰਗ ਕੇ ਟੁਕੜ੍ਯੋਂ ਕੀ ਬਨੀ ਹੋਤੀ ਹੈ, ਸੋ ਇਸ ਮੇ ਭੀ ਗੌਰ ਸ੍ਯਾਮਾਦਿ ਰੰਗ ਰਕਤ, ਅਸਤ, ਚਰਨ, ਮਲਮੇਦ, ਮੱਜਾਦੀ, ਅਨੰਤ ਪ੍ਰਕਾਰ ਹੈਂ, ਐਸੇ ਸਮਝਾ ਹੈ। ਭਾਵ ਏਹੁ ਕਿ ਸਰੀਰ ਸੇ ਅਪਨੇ ਕੋ ਭਿੰਨ ਦੇਖਾ ਹੈ। ਵਾ ਜਬ ਤਕ ਕਾਲ ਤੇ (ਕੁਆਰੀ ਹੈ), ਭਾਵ ਕਾਲ ਨੇ ਕਾਯਾ ਨਹੀ ਗ੍ਰਸੀ ਹੈ, ਉਸ ਕੇ ਪ੍ਰਿਥਮ ਹੀ ਭਜਨ ਮੇ (ਜੁਗਤਿ) ਜੁੜਨਾ ਏਹੀ ਖਿੰਥਾ ਕਰੀ ਹੈ। ਅਰੁ ਅਕਾਲ ਮੂਰਤਿ ਮੈ (ਪਰਤੀਤਿ) ਨਿਸਚਾ ਕਰ ਕੇ ਬ੍ਰਿਤੀ ਕਾ ਜੋੜਨਾ, ਏਹੀ ਡੰਡਾ ਧਾਰਨ ਕੀਆ ਹੈ॥
Prof. Sahib Singhਮੌਤ (ਦਾ ਭਉ) ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ (ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ)।

ਪਦ ਅਰਥ ਖਿੰਥਾ = ਗੋਦੜੀ। ਕਾਲੁ = ਮੌਤ। ਕੁਆਰੀ ਕਾਇਆ = ਕੁਆਰਾ ਸਰੀਰ, ਵਿਸ਼ੇ-ਵਿਕਾਰਾਂ ਤੋਂ ਬਚਿਆ ਹੋਇਆ ਸਰੀਰ, ਵਿਕਾਰਾਂ ਤੋਂ ਅਛੋਹ ਕਾਇਆਂ। ਜੁਗਤਿ = ਜੋਗ ਮੱਤ ਦੀ ਰਹਿਤ। ਪਰਤੀਤ = ਸ਼ਰਧਾ, ਯਕੀਨ।

SikhNet (Spanish)Deja que tu camino escogido sea una vida de Pureza, con la Fe en Dios como tu único bastón.

ਆਈ ਪੰਥੀ ਸਗਲ ਜਮਾਤੀ; ਮਨਿ ਜੀਤੈ ਜਗੁ ਜੀਤੁ ॥

aaee panthee sagal jamaatee; man jeetai jag jeet |

Sant Singh KhalsaSee the brotherhood of all mankind as the highest order of Yogis; conquer your own mind, and conquer the world.
Manmohan SinghMake the brother hood with all, the highest sect of yogic order and deem the conquering of self the conquest of the world.
Manmohan Singh (Punjabi)ਸਾਰਿਆਂ ਨਾਲ ਭਾਈਚਾਰੇ ਨੂੰ ਯੋਗਾਮਤ ਦਾ ਸ਼ਰੋਮਣੀ ਭੇਖ ਬਣਾ ਅਤੇ ਆਪਣੇ ਆਪ ਦੇ ਜਿੱਤਣ ਨੂੰ ਜਗਤ ਦੀ ਜਿੱਤ ਖ਼ਿਆਲ ਕਰ।
Fareedkot Teeka'ਆਈ ਪੰਥੁ' ਏਕ ਜੋਗੀਯੋਂ ਕੇ ਪੰਥ ਕਾ ਭੇਦੁ ਹੈ। ਜਿਨ ਕੇ ਨਾਮ ਕੇ ਅੰਤ ਮੇ ਈ ਹੋਵੈ, ਜੈਸੇ ਬਾਲ ਗੁੰਦਾਈ ਸੋ ਆਈ ਪੰਥੁ ਜਾਨਨਾ। ਏਹ ਪੰਥੁ ਜੋਗੀਯੋਂ ਮੇ ਸ੍ਰੇਸ਼ਟ ਮਾਨਾ ਹੈ। (ਸਗਲ ਜਮਾਤੀ) ਸਭ ਜਮਾਤੋਂ ਮੇ ਹਮਾਰਾ ਪ੍ਰੇਮੁ ਹੈ,⁽¹⁾ ਏਹੀ ਹਮਾਰਾ ਆਈ ਪੰਥੁ ਹੈ। ਔਰ ਮਨ ਕੋ ਜੀਤ ਕਰ ਜਗਤ ਕੇ ਜੀਤਨੇ ਹਾਰੇ ਹੋਏ ਹਾਂ⁽²⁾॥
Prof. Sahib Singhਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ (ਅਸਲ ਵਿਚ) ਉਹੀ ਆਈ ਪੰਥ ਵਾਲਾ ਹੈ। ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ (ਭਾਵ, ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ)।

ਪਦ ਅਰਥ ਆਈ ਪੰਥੁ = ਜੋਗੀਆਂ ਦੇ ੧੨ ਫ਼ਿਰਕੇ ਹਨ, ਉਹਨਾਂ ਵਿਚੋਂ ਸਬ ਤੋਂ ਉੱਚਾ 'ਆਈ ਪੰਥ' ਗਿਣਿਆ ਜਾਂਦਾ ਹੈ। ਪੰਥੀ = ਆਈ ਪੰਥ ਵਾਲਾ, ਆਈ ਪੰਥ ਨਾਲ ਸੰਬੰਧ ਰੱਖਣ ਵਾਲਾ। ਸਗਲ = ਸਾਰੇ ਜੀਵ। ਜਮਾਤੀ = ਇਕੋ ਹੀ ਪਾਠਸ਼ਾਲਾ ਵਿਚ, ਇਕੋ ਹੀ ਸ਼੍ਰੇਣੀ ਵਿਚ ਪੜ੍ਹਨ ਵਾਲੇ, ਇੱਕ ਥਾਂ ਮਿਲ ਬੈਠਣ ਵਾਲੇ ਮਿੱਤਰ ਸੱਜਣ। ਮਨਿ ਜੀਤੈ = ਮਨ ਨੂੰ ਜਿੱਤਿਆਂ, ਜੇ ਮਨ ਜਿੱਤਿਆ ਜਾਏ। (ਨੋਟ: ਇਹੋ ਜਿਹੇ ਵਾਕੰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਆਉਂਦੇ ਹਨ, ਜਿਵੇਂ: ਨਾਇ ਵਿਸਾਰਿਐ = ਜੇ ਨਾਮ ਵਿਸਾਰ ਜਾਏ। ਨਾਇ ਮੰਨਿਐ = ਜੇ ਨਾਮ ਮੰਨ ਲਈਏ)।

SikhNet (Spanish)Únete a la práctica más elevada, a la Kjalsa, la Hermandad de la humanidad, y conquista tu propio ser en vez de tratar de dominar a los demás.

ਆਦੇਸੁ; ਤਿਸੈ ਆਦੇਸੁ ॥

aades; tisai aades |

Sant Singh KhalsaI bow to Him, I humbly bow.
Manmohan SinghObeisance, my obeisance is unto that Lord.
Manmohan Singh (Punjabi)ਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ।
Fareedkot Teekaਜੋਗੀ ਆਦੇਸੁ ਆਦੇਸੁ ਬੋਲੀ ਬੋਲਤੇ ਹੈਂ। ਆਦੇਸੁ ਨਾਮੁ ਨਮਸਕਾਰ ਕਾ ਹੈ।(ਆਦੇਸੁ) ਦੇਸ ਕਾਲ ਵਸਤੂ ਕੇ ਪ੍ਰਛੇਦ ਤੇ ਜੋ ਰਹਿਤ ਹੈ, ਤਿਸ ਕੋ ਹਮਾਰੀ (ਆਦੇਸੁ) ਨਮਸਕਾਰ ਹੈ॥
Prof. Sahib Singh(ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,

ਪਦ ਅਰਥ ਆਦੇਸੁ = ਪਰਣਾਮ। ਤਿਸੈ = ਉਸੇ ਹੀ ਅਕਾਲ ਪੁਰਖ ਨੂੰ।

SikhNet (Spanish)Me postro siempre y solamente ante el Señor,

ਆਦਿ ਅਨੀਲੁ. ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੨੮॥

aad aneel. anaad anaahat; jug jug eko ves |28|

Sant Singh KhalsaThe Primal One, the Pure Light, without beginning, without end. Throughout all the ages, He is One and the Same. ||28||
Manmohan SinghHe is primal, pure, sans beginning, indestructible and of the same one vesture all the ages through.
Manmohan Singh (Punjabi)ਉਹ ਮੁਢਲਾ, ਪਵਿੱਤ, ਆਰੰਭ ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ।
Fareedkot Teekaਸੋ ਜੋ ਸਰਬ ਕੀ ਆਦ ਹੈ ਔਰ (ਅਨੀਲੁ) ਨੀਲਾਦਿਕ ਰੰਗੋਂ ਸੋ ਰਹਿਤ ਹੈਂ⁽¹⁾ ਔਰ ਅਨਾਦ ਆਦਿ ਸੇ ਰਹਤ ਹੈ ਔਰ (ਅਨਾਹਤਿ) ਦੂਸਰੇ ਕਰ ਕੇ ਮਾਰ੍ਯਾ ਨਹੀ ਜਾਤਾ, ਭਾਵ ਏਕ ਰਸ ਹੈ, ਔਰ (ਜੁਗ ਜੁਗ) ਚਾਰੋਂ ਜੁਗੋਂ ਮੇ ਏਕ (ਵੇਸੁ) ਰੂਪੁ ਹੈ॥੨੮॥
Prof. Sahib Singhਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ ॥੨੮॥

ਪਦ ਅਰਥ ਆਦਿ = ਮੁੱਢ ਤੋਂ। ਅਨੀਲੁ ਕਲੰਕ ਰਹਿਤ, ਪਵਿੱਤਰ, ਸੁੱਧ ਸਰੂਪ। ਅਨਾਦਿ = ਜਿਸ ਦਾ ਕੋਈ ਮੁੱਢ ਨਹੀਂ ਹੈ। ਅਨਾਹਤਿ = (ਅਨ-ਆਹਤਿ), ਆਹਤਿ = ਨਾਸ, ਖੈ, (ਇਸ ਸ਼ਬਦ ਦਾ ਸੰਸਕ੍ਰਿਤ ਧਾਤੂ 'ਹਨ' ਹੈ, ਜਿਸ ਦਾ ਅਰਥ ਹੈ 'ਮਾਰਨਾ, ਨਾਸ ਕਰਨਾ') ਅਨਾਹਤਿ = ਨਾਸ ਰਹਿਤ, ਇਕ-ਰਸ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ। ਵੇਸੁ = ਰੂਪ ॥੨੮॥

* ਭਾਵ: ਜੋਗ-ਮਤ ਦੇ ਖਿੰਥਾ, ਮੁੰਦਰਾ, ਝੋਲੀ ਆਦਿਕ ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਜੋਗੇ ਨਹੀਂ ਹਨ। ਜਿਉਂ ਜਿਉਂ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਜੁੜੋਗੇ, ਸੰਤੋਖ ਵਾਲਾ ਜੀਵਨ ਬਣੇਗਾ, ਤੇ ਸਾਰੀ ਖ਼ਲਕਤ ਵਿਚ ਉਹ ਪ੍ਰਭੂ ਵੱਸਦਾ ਦਿੱਸੇਗਾ।੨੮।

SikhNet (Spanish)el Ser Primordial, Puro, sin Principio, sin Fin; Quien prevalece a través de todas las épocas. (28)

Open this shabad →

Shabad Guru Nanak Dev Ji Jap continues on Ang 7

ਭੁਗਤਿ ਗਿਆਨੁ, ਦਇਆ ਭੰਡਾਰਣਿ; ਘਟਿ ਘਟਿ ਵਾਜਹਿ ਨਾਦ ॥

bhugat giaan, deaa bhanddaaran; ghatt ghatt vaajeh naad |

Sant Singh KhalsaLet spiritual wisdom be your food, and compassion your attendant. The Sound-current of the Naad vibrates in each and every heart.
Manmohan SinghMake Divine Knowledge thy food and mercy thy steward and listen to the Divine music that beats in every heart.
Manmohan Singh (Punjabi)ਬ੍ਰੱਹਮ ਗਿਆਤ ਨੂੰ ਆਪਣਾ ਭੋਜਨ ਅਤੇ ਰਹਿਮ ਨੂੰ ਆਪਣਾ ਮੋਦੀ ਬਣਾ ਅਤੇ ਈਸ਼ਵਰੀ ਰਾਗ ਜੋ ਹਰ ਦਿਲ ਅੰਦਰ ਹੁੰਦਾ ਹੈ, ਨੂੰ ਸਰਵਣ ਕਰ।
Fareedkot Teekaਭੋਜਨ ਬਣੇ ਹੋਏ ਕੋ ਜੋਗੀ ਲੋਕ ਭੁਗਤਿ ਕਹਤੇ ਹੈਂ। ਸੋ ਅੰਤਸਕਰਣ ਕੀ ਬ੍ਰਿਤੀ ਬ੍ਰਹਮਾਕਾਰ ਹੋਨੀ, ਸਰਬਤ੍ਰ ਮੈ ਪੂਰਨ ਦੇਖਨਾ, ਯੇਹੀ ਗ੍ਯਾਨ ਰੂਪ ਭੁਗਤਿ ਕਰੀ ਹੈ। ਅਰਥਾਤ ਆਤਮ ਸੁਖ ਕਰ ਤ੍ਰਿਪਤ ਹੋਏ ਹਾਂ। ਪ੍ਰਭੂ ਕਾ ਸਰੂਪੁ ਸਭ ਕੋ ਜਾਨ ਕਰ ਸਰਬ ਭੂਤੋਂ ਪਰ ਦਯਾ ਕਰਨੀ, ਏਹੀ ਭੰਡਾਰਨਿ ਬਨਾਈ ਹੈ, ਭਾਵ ਦਯਾ ਹੀ ਗ੍ਯਾਨਾਦਿਕ ਗੁਣੋਂ ਕੇ ਦੇਣੇ ਵਾਲੀ ਹੈ। ਘਟੋਂ ਘਟੋਂ ਮੇਂ ਜੋ ਸਬਦੁ ਵਜ ਰਹਾ ਹੈ, ਭਾਵ ਉਚਾਰਨ ਹੋ ਰਹਾ ਹੈ, ਸੋਈ ਹਮਾਰਾ ਨਾਦੁ ਹੈ। ਵਾ ਘਟ ਘਟ ਮੈ ਚੇਤਨ ਸਤਾ (ਵਾਜਹਿ) ਪ੍ਰਗਟ ਹੋ ਰਹੀ ਜਾਣੀ ਹੈ, ਸੋਈ ਹਮਾਰਾ ਨਾਦ ਹੈ॥
Prof. Sahib Singh(ਹੇ ਜੋਗੀ! ਜੇ) ਅਕਾਲ ਪੁਰਖ ਦੀ ਸਰਬ-ਵਿਆਪਕਤਾ ਦਾ ਗਿਆਨ ਤੇਰੇ ਲਈ ਭੰਡਾਰਾ (ਚੂਰਮਾ) ਹੋਵੇ, ਦਇਆ ਇਸ (ਗਿਆਨ-ਰੂਪ) ਭੰਡਾਰੇ ਦੀ ਵਰਤਾਵੀ ਹੋਵੇ, ਹਰੇਕ ਜੀਵ ਦੇ ਅੰਦਰ ਜਿਹੜੀ (ਜ਼ਿੰਦਗੀ ਦੀ ਰੌ ਚੱਲ ਰਹੀ ਹੈ, (ਭੰਡਾਰਾ ਛਕਣ ਵੇਲੇ ਜੇ ਤੇਰੇ ਅੰਦਰ) ਇਹ ਨਾਦੀ ਵੱਜ ਰਹੀ ਹੋਵੇ,

ਪਦ ਅਰਥ ਭੁਗਤਿ = ਚੂਰਮਾ। ਭੰਡਾਰਣਿ = ਭੰਡਾਰਾ ਵਰਤਾਣ ਵਾਲੀ। ਘਟਿ ਘਟਿ = ਹਰੇਕ ਸਰੀਰ ਵਿਚ। ਵਾਜਹਿ = ਵੱਜ ਰਹੇ ਹਨ। ਨਾਦ = ਸ਼ਬਦ। (ਜੋਗੀ ਭੰਡਾਰਾ ਖਾਣ ਵੇਲੇ ਇਕ ਨਾਦੀ ਵਜਾਂਦੇ ਹਨ, ਜੋ ਉਹਨਾਂ ਆਪਣੇ ਗਲ ਵਿਚ ਲਟਕਾਈ ਹੁੰਦੀ ਹੈ)।

SikhNet (Spanish)Toma la Sabiduría Divina como tu comida y la Misericordia tómala como tu velador; escucha la Melodía Divina que suena en tu interior.

ਆਪਿ ਨਾਥੁ, ਨਾਥੀ ਸਭ ਜਾ ਕੀ; ਰਿਧਿ ਸਿਧਿ ਅਵਰਾ ਸਾਦ ॥

aap naath, naathee sabh jaa kee; ridh sidh avaraa saad |

Sant Singh KhalsaHe Himself is the Supreme Master of all; wealth and miraculous spiritual powers, and all other external tastes and pleasures, are all like beads on a string.
Manmohan SinghHe Himself is supreme Lord who has snaffled all. Riches and miracles are extraneous relishes not liked by saints.
Manmohan Singh (Punjabi)ਉਹ ਖੁਦ ਸ਼ਰੋਮਣੀ ਸਾਹਿਬ ਹੈ ਜਿਸਨੇ ਸਾਰਿਆਂ ਨੂੰ ਨਕੇਲ ਪਾਈ ਹੋਈ ਹੈ। ਧਨਸੰਪਦਾ ਤੇ ਕਰਾਮਾਤਾਂ ਹੋਰ ਹੀ ਸੁਆਦ ਹਨ ਜੋ ਸਾਧੂਆਂ ਨਹੀਂ ਭਾਉਂਦੇ।
Fareedkot Teekaਜੋ ਜੋਗੀਯੋਂ ਮੇ ਮਹੰਤੁ ਹੋਤਾ ਹੈ, ਤਿਸ ਕੋ ਨਾਥੁ ਕਹਤੇ ਹੈਂ। ਸੋ ਜਿਸ ਕੀ ਸਾਰੀ ਸ੍ਰਿਸਟੀ ਆਗ੍ਯਾ ਰੂਪ ਸੂਤ੍ਰ ਮੇ ਨਾਥੀ ਹੂਈ ਹੈ, ਕ੍ਯਾ ਅਧੀਨ ਕਰੀ ਹੂਈ ਹੈ, ਸੋਈ ਆਪ ਹਮਾਰਾ ਨਾਥੁ ਹੈ। ਜੋਗੀਯੋਂ ਕੇ ਪਾਸ ਰਿਧਿ ਸਿਧਿ ਹੋਤੀ ਹੈ। ਸੋ ਰਿਧਿ ਅੰਨ ਆਦਿਕਾਂ ਕੇ ਵਰਤਾਵਣੇ ਲੱਗ੍ਯਾਂ ਟੋਟ ਨ ਆਵਣੀ, ਔਰ ਅਣਮਾਦਿ ੮ ਸਿੱਧੀਆਂ ਮੁਖ੍ਯ ਹੈਂ। ਵਾ ੧੮ ਵਾ ੨੩ ਤਿਨਕਾ (ਅਵਰਾ) ਅਸ੍ਰੇਸਟ ਸ੍ਵਾਦੁ ਹੈ। ਕ੍ਯੋਂਕਿ ਏਹ ਅਕਾਲ ਮੂਰਤਿ ਸਚਖੰਡ ਵਾਸੀ ਕੀ ਪ੍ਰਾਪਤੀ ਮੇ ਬਾਧਕ ਹੈਂ, ਤਾਂ ਤੇ ਇਨ ਕਾ ਤ੍ਯਾਗ ਹੀ ਸ੍ਰੇਸਟ ਮਾਨਾ ਹੈ⁽¹⁾॥
Prof. Sahib Singhਤੇਰਾ ਨਾਥ ਆਪ ਅਕਾਲ ਪੁਰਖ ਹੋਵੇ, ਜਿਸ ਦੇ ਵੱਸ ਵਿਚ ਸਾਰੀ ਸ੍ਰਿਸ਼ਟੀ ਹੈ, (ਤਾਂ ਕੂੜ ਦੀ ਕੰਧ ਤੇਰੇ ਅੰਦਰੋਂ ਟੁੱਟ ਕੇ ਪਰਮਾਤਮਾ ਨਾਲੋਂ ਤੇਰੀ ਵਿੱਥ ਮਿਟ ਸਕਦੀ ਹੈ। ਜੋਗ ਸਾਧਨਾਂ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ, ਇਹ) ਰਿੱਧੀਆਂ ਤੇ ਸਿੱਧੀਆਂ (ਤਾਂ) ਕਿਸੇ ਹੋਰ ਪਾਸੇ ਖੜਨ ਵਾਲੇ ਸੁਆਦ ਹਨ।

ਪਦ ਅਰਥ ਆਪਿ = ਅਕਾਲ ਪੁਰਖ ਆਪ। ਨਾਥੀ = ਨੱਥੀ ਹੋਈ, ਵੱਸ ਵਿਚ। ਸਭ = ਸਾਰੀ ਸ੍ਰਿਸ਼ਟੀ। ਰਿਧਿ = ਪਰਤਾਪ, ਵਡਿਆਈ। ਸਿਧਿ = ਜੋਗੀਆਂ ਵਿਚ ਅੱਠ ਵੱਡੀਆਂ ਸਿੱਧੀਆਂ ਮੰਨੀਆਂ ਗਈਆਂ ਹਨ। 'ਸਿਧਿ ਦੇ ਅਖਰੀ ਅਰਥ ਹਨ 'ਸਫ਼ਲਤਾ' ਕਰਾਮਾਤ। (ਅੱਠ ਸਿੱਧੀਆਂ ਇਹ ਹਨ: 'ਅਣਿਮਾ, ਲਘਿਮਾ, ਪ੍ਰਾਪਤੀ, ਪ੍ਰਾਕਾਮਯ, ਮਹਿਮਾ, ਈਸ਼ਿੱਤ੍ਰ, ਵਸ਼ਿਤ੍ਰ, ਕਾਮਾਵਸਾਇਤਾ। ਅਣਿਮਾ = ਇਕ ਅਣੂ (ਕਿਣਕੇ) ਜਿਤਨਾ ਛੋਟਾ ਬਣ ਜਾਣਾ। ਲਘਿਮਾ = ਬਹੁਤ ਹੀ ਹੌਲੇ ਭਾਰ ਦਾ ਹੋ ਜਾਣਾ। ਪ੍ਰਾਪਤੀ = ਹਰੇਕ ਪਦਾਰਥ ਪ੍ਰਾਪਤ ਕਰਨ ਦੀ ਸਮਰਥਾ। ਪ੍ਰਾਕਾਮਯ = ਸੁਤੰਤਰ ਮਰਜ਼ੀ, ਜਿਸ ਦੀ ਕੋਈ ਵਿਰੋਧਤਾ ਨਾਹ ਕਰ ਸਕੇ। ਮਹਿਮਾ = ਆਪਣੇ ਆਪ ਨੂੰ ਜਿਤਨਾ ਚਾਹੇ ਉਤਨਾ ਵੱਡਾ ਬਣਾਉਣ ਦੀ ਤਾਕਤ। ਈਸ਼ਿੱਤ੍ਰ = ਪ੍ਰਭਤਾ। ਵਸ਼ਿਤ੍ਰ = ਦੂਜੇ ਨੂੰ ਆਪਣੇ ਵੱਸ ਵਿਚ ਕਰ ਲੈਣਾ। ਕਾਮਾਵਾਸਾਇਤਾ = ਕਾਮ ਆਦਿਕ ਵਿਕਾਰਾਂ ਨੂੰ ਕਾਬੂ ਵਿਚ ਰੱਖਣ ਦਾ ਬਲ।) ਅਵਰਾ = ਹੋਰ, ਅਕਾਲ ਪੁਰਖ ਤੋਂ ਲਾਂਭ ਵਲ ਲੈ ਜਾਣ ਵਾਲੇ। ਸਾਦ = ਸੁਆਦ, ਚਸਕੇ।

SikhNet (Spanish)El Supremo Señor es dueño de la creación y la Perfección; el Supremo Señor rige a los Yoguis y a los seres perfeccionados. Sus Santos no tienen necesidad de riquezas ni de milagros.

ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ ॥

sanjog vijog due, kaar chalaaveh; lekhe aaveh bhaag |

Sant Singh KhalsaUnion with Him, and separation from Him, come by His Will. We come to receive what is written in our destiny.
Manmohan SinghUnion and separation both regulate the world's business and by destiny man obtains his share.
Manmohan Singh (Punjabi)ਮਿਲਾਪ ਅਤੇ ਵਿਛੋੜਾ ਦੋਨੇਂ ਸੰਸਾਰ ਦੇ ਕੰਮ ਚਲਾਉਂਦੇ ਹਨ ਅਤੇ ਪਰਾਲਭਧ ਦੁਆਰਾ ਬੰਦਾ ਆਪਣਾ ਹਿੱਸਾ ਪਰਾਪਤ ਕਰਦਾ ਹੈ।
Fareedkot Teekaਜੋਗੀਯੋਂ ਕੇ ਸਾਥ ਚੇਲੇ ਹੋਤੇ ਹੈਂ। ਜੋ ਵਸਤੂ ਆਵਣੇ ਵਾਲੀ ਹੋਤੀ ਹੈ, ਸੋ ਸੰਜੋਗ ਕਰਨੇ ਵਾਲਾ ਕਰਮੁ ਰੂਪੁ ਚੇਲਾ ਲੇ ਆਵਤਾ ਹੈ। ਜੋ ਵਸਤੂ ਜਾਣੇ ਵਾਲੀ ਹੈ, ਸੋ ਵਿਜੋਗ ਕਰਨੇ ਵਾਲਾ ਕਰਮ ਰੂਪੁ ਚੇਲਾ ਲੇ ਜਾਤਾ ਹੈ। ਭਾਵ ਪ੍ਰਾਰਬਧ ਕੇ ਅਨੁਸਾਰ ਸੁਖ ਦੁਖ ਆਵਤਾ ਜਾਤਾ ਰਹਿਤਾ ਹੈ। ਐਸੇ ਸੰਜੋਗ ਔਰ ਵਿਜੋਗ ਦੋਨੋ ਚੇਲੇ ਕਾਰ ਚਲਾਵਤੇ ਹੈਂ। ਜੋ ਹਮਾਰੇ ਲੇਖ ਮੈ ਲਿਖਾ ਹੈ, ਸੋ ਹਮਾਰੇ ਕੋ (ਭਾਗ) ਛਾਂਦਾ ਆਇ ਜਾਤਾ ਹੈ, ਭਾਵ ਮਿਲ ਜਾਤਾ ਹੈ॥
Prof. Sahib Singhਅਕਾਲ ਪੁਰਖ ਦੀ "ਸੰਜੋਗ" ਸੱਤਾ ਤੇ "ਵਿਜੋਗ" ਸੱਤਾ ਦੋਵੇਂ (ਮਿਲ ਕੇ ਇਸ ਸੰਸਾਰ ਦੀ) ਕਾਰ ਨੂੰ ਚਲਾ ਰਹੀਆਂ ਹਨ (ਭਾਵ, ਪਿਛਲੇ ਸੰਜੋਗਾਂ ਕਰ ਕੇ ਟੱਬਰ ਆਦਿਕਾਂ ਦੇ ਜੀਵ ਇੱਥੇ ਆ ਇਕੱਠੇ ਹੁੰਦੇ ਹਨ। ਰਜ਼ਾ ਵਿਚ ਫਿਰ ਵਿਛੜ ਵਿਛੜ ਕੇ ਆਪੋ-ਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ) ਅਤੇ (ਸਭ ਜੀਵਾਂ ਦੇ ਕੀਤੇ ਕਰਮਾਂ ਦੇ) ਲੇਖ ਅਨੁਸਾਰ (ਦਰਜਾ-ਬ-ਦਰਜਾ ਸੁਖ ਦੁਖ ਦੇ) ਛਾਂਦੇ ਮਿਲ ਰਹੇ ਹਨ (ਜੇ ਇਹ ਯਕੀਨ ਬਣ ਜਾਏ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਜਾਂਦੀ ਹੈ।)

ਪਦ ਅਰਥ ਸੰਜੋਗੁ = ਮੇਲ, ਅਕਾਲ ਪੁਰਖ ਦੀ ਰਜ਼ਾ ਦਾ ਉਹ ਅੰਸ਼ ਜਿਸ ਨਾਲ ਜੀਵ ਮਿਲਦੇ ਹਨ, ਜਾਂ ਸੰਸਾਰ ਦੇ ਹੋਰ ਕਾਰਜ ਹੁੰਦੇ ਹਨ। ਵਿਜੋਗੁ = ਵਿਛੋੜਾ, ਅਕਾਲ ਪੁਰਖ ਦੀ ਰਜ਼ਾ ਦਾ ਉਹ ਅੰਸ਼ ਜਿਸ ਦੀ ਰਾਹੀਂ ਜੀਵ ਵਿਛੜਦੇ ਹਨ, ਜਾਂ ਕੋਈ ਹੋਂਦ ਵਾਲੇ ਪਦਾਰਥ ਨਾਸ ਹੋ ਜਾਂਦੇ ਹਨ। ਦੁਇ = ਦੋਵੇਂ। ਕਾਰ = ਸੰਸਾਰ ਦੀ ਕਾਰ। ਚਲਾਵਹਿ = ਚਲਾ ਰਹੇ ਹਨ। (ਜੋਗੀਆਂ ਵਿਚ ਭੰਡਾਰੇ ਵਾਸਤੇ ਇਕ ਮਨੁੱਖ ਰਸਦ ਲਿਆਉਣ ਵਾਲਾ ਹੁੰਦਾ ਹੈ; ਇਹ ਅਕਾਲ ਪੁਰਖ ਦੀ 'ਸੰਜੋਗੁ'-ਰੂਪ ਸੱਤਾ ਸਮਝ ਲਵੋ। ਦੂਜਾ ਵਰਤਾਣ ਵਾਲਾ ਹੁੰਦਾ ਹੈ, ਜੋ 'ਵਿਜੋਗੁ' ਸਤਾ ਹੈ)। ਲੇਖੇ = ਕੀਤੇ ਕਰਮਾਂ ਦੇ ਲੇਖੇ ਅਨੁਸਾਰ। ਆਵਹਿ = ਆਉਂਦੇ ਹਨ, ਮਿਲਦੇ ਹਨ। ਭਾਗ = ਆਪੋ ਆਪਣੇ ਹਿੱਸੇ, ਆਪਣੇ ਆਪਣੇ ਛਾਂਦੇ। (ਜੋਗੀ ਭੰਡਾਰਾ ਵਰਤਾਣ ਵੇਲੇ ਹਰੇਕ ਨੂੰ ਦਰਜਾ-ਬ-ਦਰਜਾ ਛਾਂਦਾ ਦੇਈ ਜਾਂਦੇ ਹਨ, ਅਕਾਲ ਪੁਰਖ ਦੀਆਂ 'ਸੰਜੋਗੁ' 'ਵਿਜੋਗੁ' ਸੱਤਾ ਸਭ ਜੀਵਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦੇ ਲੇਖ ਅਨੁਸਾਰ ਸੁਖ ਦੁਖ ਦੇ ਛਾਂਦੇ ਵਰਤਾ ਰਹੀਆਂ ਹਨ)।

SikhNet (Spanish)Él es quien nos acerca o nos aleja de Sí Mismo, regulando el comercio del mundo y determinando el Destino de los hombres.

Open this shabad (5 lines, Angs 6-7) →

Ang 6 of 1430