ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਨੀਕੀ; ਰਾਮ ਕੀ ਧੁਨਿ ਸੋਇ ॥
neekee; raam kee dhun soe |
Sant Singh KhalsaThe Lord's melody is noble and sublime.
Manmohan SinghSublime is the love of (for) that Lord.
Manmohan Singh (Punjabi)ਸਰੇਸ਼ਟ ਹੈ ਉਸ ਪ੍ਰਭੂ ਦੀ (ਲਈ) ਪਿਰਹੜੀ।
Fareedkot Teekaਜੋ ਰਾਮ ਨਾਮ ਉਚਾਰਨ ਰੂਪ (ਧੁਨਿ) ਬਾਣੀ ਹੈ, ਸੋ (ਨੀਕੀ) ਸ੍ਰੇਸ਼ਟ ਹੈ॥
Prof. Sahib Singhਪਰਮਾਤਮਾ ਦੀ ਲਗਨ (ਹਿਰਦੇ ਵਿਚ ਬਣਾ), ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ-ਇਹ ਇਕ ਸੋਹਣੀ (ਕਾਰ) ਹੈ।ਪਦ ਅਰਥ ਨੀਕੀ = ਚੰਗੀ (ਕਾਰ), ਸੋਹਣੀ (ਕਾਰ)। ਧੁਨਿ = (ਹਿਰਦੇ ਵਿਚ) ਲਗਨ। ਸੋਇ = (ਪਰਮਾਤਮਾ ਦੀ) ਸੋਭਾ, ਸਿਫ਼ਤ-ਸਾਲਾਹ।
SikhNet (Spanish)Bendita es la Palabra que le canta a Dios, sí, quien habita en los Pies de Loto del Señor,
ਚਰਨ ਕਮਲ ਅਨੂਪ ਸੁਆਮੀ; ਜਪਤ ਸਾਧੂ ਹੋਇ ॥੧॥ ਰਹਾਉ ॥
charan kamal anoop suaamee; japat saadhoo hoe |1| rahaau |
Sant Singh KhalsaThe Lotus Feet of my Lord and Master are incomparably beautiful. Meditating on them, one becomes Holy. ||1||Pause||
Manmohan SinghSupremely beauteous are the Lord's lotus feet. Those who meditate on them become saints. Pause.
Manmohan Singh (Punjabi)ਪਰਮ ਸੁੰਦਰ ਹਨ ਪ੍ਰਭੂ ਦੇ ਕੰਵਲ ਪੈਰ। ਜੋ ਉਨ੍ਹਾਂ ਦਾ ਸਿਮਰਨ ਕਰਦੇ ਹਨ ਸੰਤ ਹੋ ਜਾਂਦੇ ਹਨ। ਠਹਿਰਾਉ।
Fareedkot Teekaਸੁਆਮੀ ਕੇ ਚਰਨਾਰਵਿੰਦ ਉਪਮਾ ਸੇ ਪਰੇ ਹੈ, ਤਿਨ ਕੋ ਜੋ ਪੁਰਸ਼ ਜਪਤਾ ਹੈ, ਸੋ ਸਾਧੂ ਸ੍ਰੇਸ਼ਟ ਹੋ ਜਾਤਾ ਹੈ॥੧॥ ਰਹਾਉ ॥
Prof. Sahib Singhਸੋਹਣੇ ਮਾਲਕ-ਪ੍ਰਭੂ ਦੇ ਸੋਹਣੇ ਚਰਨ ਜਪਦਿਆਂ ਮਨੁੱਖ ਭਲਾ ਨੇਕ ਬਣ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਅਨੂਪ = {ਅਨ-ਊਪ। ਉਪਮਾ-ਰਹਿਤ} ਬਹੁਤ ਸੋਹਣੇ। ਜਪਤ = ਜਪਦਿਆਂ। ਸਾਧੂ = ਗੁਰਮੁਖ, ਭਲਾ। ਹੋਇ = ਹੋ ਜਾਂਦਾ ਹੈ ॥੧॥ ਰਹਾਉ ॥
SikhNet (Spanish)de Incomparable Belleza, se convierte en Santo. (1-Pausa)
ਚਿਤਵਤਾ ਗੋਪਾਲ ਦਰਸਨ; ਕਲਮਲਾ ਕਢੁ ਧੋਇ ॥
chitavataa gopaal darasan; kalamalaa kadt dhoe |
Sant Singh KhalsaJust by thinking of the Darshan, the Blessed Vision of the Lord of the World, the dirty sins are washed away.
Manmohan SinghHe cherishes his Lord's vision and washes off his sins.
Manmohan Singh (Punjabi)ਉਹ ਆਪਣੇ ਪ੍ਰਭੂ ਦੇ ਦੀਦਾਰ ਦਾ ਧਿਆਨ ਧਾਰਦਾ ਹੈ ਅਤੇ ਆਪਣੇ ਪਾਪਾਂ ਨੂੰ ਧੋ ਸੁਟਦਾ ਹੈ।
Fareedkot Teekaਗੁਪਾਲ ਕੇ ਦਰਸਨ ਕੋ (ਚਿਤਵਤਾ) ਚਿਤ ਕਰਤਾ ਹੂਆ (ਕਲਮਲਾ) ਪਾਪ ਧੋਇ ਕਰ ਨਿਕਾਲ ਦੇਤਾ ਹੈ ਅਰਥਾਤ ਅੰਤਹਕਰਣ ਕੋ ਸੁਧ ਕਰ ਲੇਤਾ ਹੈ॥
Prof. Sahib Singhਜਗਤ ਦੇ ਪਾਲਣਹਾਰ ਪ੍ਰਭੂ ਦੇ ਦਰਸਨ ਦੀ ਤਾਂਘ ਮਨ ਵਿਚ ਵਸਾਂਦਾ ਹੋਇਆ (ਭਾਵ, ਵਸਾ ਕੇ) (ਆਪਣੇ ਅੰਦਰੋਂ ਸਾਰੇ) ਪਾਪ ਧੋ ਕੇ ਦੂਰ ਕਰ ਲੈ।ਪਦ ਅਰਥ ਚਿਤਵਤਾ = ਚਿਤਵਦਾ ਹੋਇਆ, ਚਿਤਾਰਦਾ ਹੋਇਆ, ਮਨ ਵਿਚ ਵਸਾਂਦਾ ਹੋਇਆ। ਕਲਮਲਾ = ਪਾਪ। ਧੋਇ = ਧੋ ਕੇ। ਕਢੁ = (ਆਪਣੇ ਅੰਦਰੋਂ) ਦੂਰ ਕਰ ਲੈ।
SikhNet (Spanish)Él atesora la Visión del Señor, deja de cometer más errores,
ਜਨਮ ਮਰਨ ਬਿਕਾਰ ਅੰਕੁਰ; ਹਰਿ. ਕਾਟਿ ਛਾਡੇ ਖੋਇ ॥੧॥
janam maran bikaar ankur; har. kaatt chhaadde khoe |1|
Sant Singh KhalsaThe Lord cuts down and weeds out the corruption of the cycle of birth and death. ||1||
Manmohan SinghHe is rid of birth and death and whatever sin sprouts in him, that the Lord mows out.
Manmohan Singh (Punjabi)ਉਹ ਜੰਮਣ ਅਤੇ ਮਰਨ ਤੋਂ ਖਲਾਸੀ ਪਾ ਜਾਂਦਾ ਹੈ ਅਤੇ ਜਿਹੜਾ ਭੀ ਪਾਪ ਉਸ ਦੇ ਅੰਦਰ ਪੁੰਗਰਦਾ ਹੈ, ਉਸ ਨੂੰ ਕਟ ਕੇ ਪ੍ਰਭੂ ਬਾਹਰ ਸੁਟ ਦਿੰਦਾ ਹੈ।
Fareedkot Teekaਜਨਮ ਮਰਨ ਕੇ ਦੇਣੇ ਵਾਲੇ ਜੋ ਬਿਕਾਰ (ਅੰਕੁਰ) ਬੀਜ ਰੂਪ ਥੇ, ਸੋ ਹਰੀ ਨੇ ਕਾਟ ਕਰ ਗਵਾਇ ਛੋਡੇ ਹੈਂ॥੧॥
Prof. Sahib Singh(ਜੇ ਤੂੰ ਹਰਿ-ਦਰਸਨ ਦੀ ਤਾਂਘ ਆਪਣੇ ਅੰਦਰ ਪੈਦਾ ਕਰੇਂਗਾ ਤਾਂ) ਪਰਮਾਤਮਾ (ਤੇਰੇ ਅੰਦਰੋਂ) ਜਨਮ ਮਰਨ ਦੇ (ਸਾਰੀ ਉਮਰ ਦੇ) ਵਿਕਾਰਾਂ ਦੇ ਫੁੱਟ ਰਹੇ ਬੀਜ ਕੱਟ ਕੇ ਨਾਸ ਕਰ ਦੇਵੇਗਾ ॥੧॥ਪਦ ਅਰਥ ਬਿਕਾਰ ਅੰਕੁਰ = ਵਿਕਾਰਾਂ ਦਾ ਅੰਗੂਰ। ਛਾਡੇ ਖੋਇ = ਨਾਸ ਕਰ ਦੇਂਦਾ ਹੈ ॥੧॥
SikhNet (Spanish)conquista el ciclo de nacimientos y muertes y cualquier maldad que se asome en él, el Señor la elimina. (1)
ਪਰਾ ਪੂਰਬਿ ਜਿਸਹਿ ਲਿਖਿਆ; ਬਿਰਲਾ ਪਾਏ ਕੋਇ ॥
paraa poorab jiseh likhiaa; biralaa paae koe |
Sant Singh KhalsaHow rare is that person who has such pre-ordained destiny, to find the Lord.
Manmohan SinghHe, in whose destiny, it is so prewritten; such a rare person attains unto his Lord.
Manmohan Singh (Punjabi)ਜਿਸ ਦੀ ਪ੍ਰਾਲਭਧ ਵਿੱਚ ਮੁਢ ਤੋਂ ਐਸਾ ਲਿਖਿਆ ਹੋਇਆ ਹੈ, ਐਹੋ ਜੇਹਾ ਟਾਵਾਂ ਟੱਲਾ ਪੁਰਸ਼ ਹੀ ਆਪਣੇ ਪ੍ਰਭੂ ਨੂੰ ਪਾਉਂਦਾ ਹੈ।
Fareedkot Teeka(ਪਰਾ ਪੂਰਬਿ) ਪਹਿਲੇ ਸੇ ਪਹਿਲਾ ਉਤਮ ਕਰਮ ਜਿਸ ਕਾ ਲਿਖਾ ਹੂਆ ਹੋਤਾ ਹੈ, ਸੋ ਵਿਰਲਾ ਹੀ ਕੋਈ ਹਰੀ ਕੇ ਦਰਸ਼ਨ ਕੋ ਪਾਵਤਾ ਹੈ॥
Prof. Sahib Singhਇਹ ਦਾਤ ਕੋਈ ਉਹ ਵਿਰਲਾ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਮੱਥੇ ਉੱਤੇ ਪੂਰਬਲੇ ਸਮੇ ਤੋਂ (ਇਹ ਲੇਖ) ਲਿਖਿਆ ਹੁੰਦਾ ਹੈ।ਪਦ ਅਰਥ ਪਰਾ ਪੂਰਬਿ = ਪੂਰਬਲੇ ਭਾਗਾਂ ਅਨੁਸਾਰ। ਪੂਰਬਿ = ਪੂਰਬਲੇ ਸਮੇ ਵਿਚ। ਜਿਸਹਿ = ਜਿਸ ਦੇ ਮੱਥੇ ਉੱਤੇ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}।
SikhNet (Spanish)Quien lo lleva así inscrito en su Destino por Dios,
ਰਵਣ ਗੁਣ ਗੋਪਾਲ ਕਰਤੇ; ਨਾਨਕਾ ਸਚੁ ਜੋਇ ॥੨॥੧੦੨॥੧੨੫॥
ravan gun gopaal karate; naanakaa sach joe |2|102|125|
Sant Singh KhalsaChanting the Glorious Praises of the Creator, the Lord of the Universe - O Nanak, this is Truth. ||2||102||125||
Manmohan SinghThe utterance of the praise of the Creator-Lord, O Nanak, is the way to see the True One.
Manmohan Singh (Punjabi)ਸਿਰਜਣਹਾਰ ਸੁਆਮੀ ਦੀ ਸਿਫ਼ਤ ਸ਼ਲਾਘਾ ਦਾ ਉਚਾਰਨ ਹੀ, ਹੇ ਨਾਨਕ! ਸਤਿਪੁਰਖ ਨੂੰ ਵੇਖਣ ਦਾ ਮਾਰਗ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੋਪਾਲ ਕਰਤੇ ਕੇ ਗੁਣੋਂ ਕੋ ਜੋ (ਰਮਣ) ਉਚਾਰਨ ਕਰਨਾਂ ਹੈ ਇਹ ਸਚ ਕੇ (ਜੋਇ) ਦੇਖਣੇ ਕਾ ਸਾਧਨ ਹੈ॥੨॥੧੦੨॥੧੨੫॥
Prof. Sahib Singhਹੇ ਨਾਨਕ! ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਕਰਤਾਰ ਗੋਪਾਲ ਦੇ ਗੁਣ ਗਾਣੇ (ਇਹ ਸੋਹਣੀ ਕਾਰ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀ ਹੈ) ॥੨॥੧੦੨॥੧੨੫॥ਪਦ ਅਰਥ ਰਵਣੁ = ਯਾਦ ਕਰਨੇ, ਸਿਮਰਨੇ। ਕਰਤੇ = ਕਰਤਾਰ ਦੇ। ਸਚੁ = ਸਦਾ ਕਾਇਮ ਰਹਿਣ ਵਾਲਾ। ਜੋਇ = ਜਿਹੜਾ ਪ੍ਰਭੂ ॥੨॥੧੦੨॥੧੨੫॥
SikhNet (Spanish)sí, ese ser extraordinario llega hasta Dios y así recita para siempre la Alabanza del Señor, buscando la Verdad en su interior. (2-102-125)