ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾੰਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਮਾਈ ਰੀ; ਅਰਿਓ ਪ੍ਰੇਮ ਕੀ ਖੋਰਿ ॥
maaee ree; ario prem kee khor |
Sant Singh KhalsaO mother, I am involved with the Love of the Lord;
Manmohan SinghO my mother, I am involved and inebriated with the love of my Lord.
Manmohan Singh (Punjabi)ਨੀ ਮੇਰੀ ਮਾਤਾ! ਮੈਂ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਗ੍ਰਸਿਆ ਅਤੇ ਮਤਵਾਲਾ ਹੋਇਆ ਹੋਇਆ ਹਾਂ।
Fareedkot Teekaਹੇ ਭਾਈ ਸੰਤੋ! ਮੇਰਾ ਮਨ ਪੰਛੀ ਪ੍ਰੇਮ ਕੀ ਖੋੜ ਮੇਂ (ਅਰਿਓ) ਫਸਾ ਹੈ॥
Prof. Sahib Singhਹੇ ਮਾਂ! (ਮੇਰਾ ਮਨ ਪ੍ਰੀਤਮ ਪ੍ਰਭੂ ਦੇ) ਪਿਆਰ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ।ਪਦ ਅਰਥ ਅਰਿਓ = ਅੜ ਗਿਆ ਹੈ, ਮਸਤ ਹੋ ਗਿਆ ਹੈ। ਖੋਰਿ = ਖ਼ੁਮਾਰੀ ਵਿਚ, ਮਸਤੀ ਵਿਚ।
SikhNet (Spanish)Oh madre, estoy involucrado, sí, intoxicado en el Amor de mi Dios,
ਦਰਸਨ ਰੁਚਿਤ ਪਿਆਸ ਮਨਿ ਸੁੰਦਰ; ਸਕਤ ਨ ਕੋਈ ਤੋਰਿ ॥੧॥ ਰਹਾਉ ॥
darasan ruchit piaas man sundar; sakat na koee tor |1| rahaau |
Sant Singh KhalsaI am intoxicated with it. My mind has such a longing and thirst for the Blessed Vision, the Darshan of my Beauteous Lord. No one can break this. ||1||Pause||
Manmohan SinghWithin my mind is the longing and thirst for the vision of my Beauteous Lord, no one can break this love. Pause.
Manmohan Singh (Punjabi)ਮੇਰੇ ਚਿੱਤ ਅੰਦਰ ਆਪਣੇ ਸੁਨੱਖੇ ਸੁਆਮੀ ਦੇ ਦੀਦਾਰ ਦੀ ਚਾਹਨਾ ਅਤੇ ਤਰੇਹ ਹੈ, ਕੋਈ ਜਣਾ ਇਸ ਪ੍ਰੀਤ ਨੂੰ ਤੋੜ ਨਹੀਂ ਸਕਦਾ। ਠਹਿਰਾਉ।
Fareedkot Teekaਅਰ ਸੁੰਦਰ ਪਰਮੇਸ਼੍ਵਰ ਕਾ ਦਰਸਨ ਮੇਰੇ ਕੋ (ਰੁਚਿਤ) ਭਾਵਤਾ ਹੈ ਔਰ ਉਸੀ ਕੀ ਮਨ ਮੇਂ (ਪਿਆਸ) ਚਾਹ ਹੈ, ਐਸੀ ਪ੍ਰੀਤੀ ਹੈ, ਜੋ ਕੋਈ ਤੋੜ ਨਹੀਂ ਸਕਤਾ॥੧॥ ਰਹਾਉ ॥
Prof. Sahib Singhਮੇਰੇ ਮਨ ਵਿਚ ਉਸ ਦੇ ਦਰਸਨ ਦੀ ਲਗਨ ਲੱਗੀ ਰਹਿੰਦੀ ਹੈ, ਉਸ ਸੋਹਣੇ (ਦੇ ਦਰਸਨ) ਦੀ ਤਾਂਘ ਬਣੀ ਰਹਿੰਦੀ ਹੈ (ਇਹ ਲਗਨ ਇਹ ਤਾਂਘ ਐਸੀ ਹੈ ਕਿ ਇਸ ਨੂੰ) ਕੋਈ ਤੋੜ ਨਹੀਂ ਸਕਦਾ ॥੧॥ ਰਹਾਉ ॥ਪਦ ਅਰਥ ਰੁਚਿਤ = ਲਗਨ ਲੱਗੀ ਹੋਈ ਹੈ। ਪਿਆਸ = ਤਾਂਘ। ਮਨਿ = ਮਨ ਵਿਚ। ਤੋਰਿ = ਤੋੜਿ। ਤੋਰਿ ਨ ਸਕਤ = ਤੋੜ ਨਹੀਂ ਸਕਦਾ ॥੧॥ ਰਹਾਉ ॥
SikhNet (Spanish)añoro tener la Visión de mi Señor Encantador y nadie puede romper las amarras que me unen a Él. (1-Pausa)
ਪ੍ਰਾਨ ਮਾਨ ਪਤਿ, ਪਿਤ ਸੁਤ ਬੰਧਪ; ਹਰਿ ਸਰਬਸੁ ਧਨ ਮੋਰ ॥
praan maan pat, pit sut bandhap; har sarabas dhan mor |
Sant Singh KhalsaThe Lord is my breath of life, honor, spouse, parent, child, relative, wealth - everything.
Manmohan SinghThe Lord is my vital-breath, honour, spouse, father, son, Kinsman, riches and everything.
Manmohan Singh (Punjabi)ਪ੍ਰਭੂ ਮੇਰੀ ਜਿੰਦ-ਜਾਨ, ਇਜ਼ਤ-ਆਬਰੂ ਪਤੀ ਪਿਤਾ, ਪੁੱਤ੍ਰ ਸਨਬੰਧੀ, ਧਨ-ਦੌਲਤ ਅਤੇ ਸਾਰਾ ਕੁਛ ਹੈ।
Fareedkot Teekaਪ੍ਰਾਨ, ਮਾਨ, ਪਤੀ, ਪਿਤਾ, ਪੁਤ੍ਰ, ਸੰਬੰਧੀ, ਧਨ ਇਹ ਸਰਬੰਸ ਰੂਪ ਮੇਰਾ ਹਰੀ ਹੀ ਹੈ॥
Prof. Sahib Singhਹੇ ਮਾਂ! ਹੁਣ ਮੇਰੇ ਵਾਸਤੇ ਪ੍ਰਭੂ ਪ੍ਰੀਤਮ ਹੀ ਜਿੰਦ ਹੈ, ਆਸਰਾ ਹੈ, ਇੱਜ਼ਤ ਹੈ, ਪਿਤਾ ਹੈ, ਪੁੱਤਰ ਹੈ, ਸਨਬੰਧੀ ਹੈ, ਧਨ ਹੈ, ਮੇਰਾ ਸਭ ਕੁਝ ਉਹੀ ਉਹੀ ਹੈ।ਪਦ ਅਰਥ ਪ੍ਰਾਨ = ਜਿੰਦ-ਜਾਨ। ਮਾਨ = ਸਹਾਰਾ, ਮਾਣ। ਪਤਿ = ਇੱਜ਼ਤ। ਸੁਤ = ਪੁੱਤਰ। ਪਿਤ = ਪਿਤਾ। ਬੰਧਪ = ਸਨਬੰਧੀ। ਸਰਬਸੁ = {सर्वस्व। स्व = धन} ਸਾਰਾ ਧਨ, ਸਭ ਕੁਝ। ਮੋਰ = ਮੇਰਾ।
SikhNet (Spanish)Mi Dios es mi Respiración Vital, mi Honor, mi Padre e Hijo, mi Pariente, sí, el Tesoro de todo lo Bueno.
ਧ੍ਰਿਗੁ ਸਰੀਰੁ ਅਸਤ ਬਿਸਟਾ ਕ੍ਰਿਮ; ਬਿਨੁ ਹਰਿ. ਜਾਨਤ ਹੋਰ ॥੧॥
dhrig sareer asat bisattaa krim; bin har. jaanat hor |1|
Sant Singh KhalsaCursed is this body of bones, this pile of maggots and manure, if it knows any other than the Lord. ||1||
Manmohan SinghAccursed is this body of bones, ordure and worms, if save God, it knows any other.
Manmohan Singh (Punjabi)ਲਾਅਨਤ ਮਾਰੀ ਹੈ ਇਹ ਹੱਡੀਆਂ, ਟਟੀ ਤੇ ਕੀੜਿਆਂ ਵਾਲੀ ਦੇਹਿ, ਜੇਕਰ ਰਬ ਦੇ ਬਗੈਰ ਇਹ ਹੋਰ ਕਿਸੇ ਨੂੰ ਜਾਣਦੀ ਹੈ।
Fareedkot Teekaਜੋ ਪੁਰਸ਼ ਹਰੀ ਸੇ ਬਿਨਾ ਔਰ ਕਿਸੀ ਕੋ ਤਤ੍ਵ ਰੂਪ ਜਾਨਤਾ ਹੈ, ਤਿਸ ਕੇ ਹਾਡ ਬਿਸ਼ਟਾ ਕ੍ਰਿਮ ਰੂਪ ਸਰੀਰ ਧਾਰੇ ਕੋ ਧਿਕਾਰ ਹੈ॥੧॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਹੋਰ ਨਾਲ ਸਾਂਝ ਬਣਾਈ ਰੱਖਦਾ ਹੈ, ਉਸ ਦਾ ਸਰੀਰ ਫਿਟਕਾਰ-ਜੋਗ ਹੋ ਜਾਂਦਾ ਹੈ (ਕਿਉਂਕਿ ਫਿਰ ਇਹ ਮਨੁੱਖਾ ਸਰੀਰ ਨਿਰਾ) ਹੱਡੀਆਂ ਗੰਦ ਅਤੇ ਕਿਰਮ ਹੀ ਹੈ ॥੧॥ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਅਸਤ = ਹੱਡੀਆਂ {अस्थि}। ਕ੍ਰਿਮ = ਕਿਰਮ ॥੧॥
SikhNet (Spanish)Oh, mal habido sea este saco de huesos, este gusano de mugre, si no se entrega a su Único Dios. (1)
ਭਇਓ ਕ੍ਰਿਪਾਲ ਦੀਨ ਦੁਖ ਭੰਜਨੁ; ਪਰਾ ਪੂਰਬਲਾ ਜੋਰ ॥
bheo kripaal deen dukh bhanjan; paraa poorabalaa jor |
Sant Singh KhalsaThe Destroyer of the pains of the poor has become merciful to me, by the power of the karma of my past actions.
Manmohan SinghBy virtue of the power of past deeds, God, the Destroyer of the pain of the poor has become merciful to me.
Manmohan Singh (Punjabi)ਪਿਛਲੇ ਕਰਮਾਂ ਦੇ ਬਲ ਦੀ ਬਦੌਲਤ, ਗਰੀਬਾਂ ਦੀ ਪੀੜ ਦੂਰ ਕਰਨ ਵਾਲਾ, ਵਾਹਿਗੁਰੂ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ।
Fareedkot Teekaਦੀਨੋਂ ਕੇ ਦੁਖ ਭੰਜਨਹਾਰਾ ਵਾਹਿਗੁਰੂ ਹਮਾਰੇ ਪਰ ਕ੍ਰਿਪਾਲ ਹੂਆ ਹੈ, ਕਿਉਂਕਿ ਪੂਰਬ ਜਨਮੋਂ ਕੇ ਬਹੁਤੇ ਪੁੰਨੋਂ ਕਾ ਜੋਰ ਥਾ॥
Prof. Sahib Singhਜਿਸ ਨਾਲ ਕੋਈ ਮੁੱਢ-ਕਦੀਮਾਂ ਦਾ ਜੋੜ ਹੁੰਦਾ ਹੈ, ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ,ਪਦ ਅਰਥ ਦੀਨ ਦੁਖ ਭੰਜਨੁ = ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ। ਪਰਾ ਪੂਰਬਲਾ = ਮੁੱਢ-ਕਦੀਮਾਂ ਦਾ। ਜੋਰ = ਸਹਾਰਾ।
SikhNet (Spanish)El Señor fue Compasivo, sí, Él, el Destructor de las penas del débil, estaba determinado por las acciones del pasado.
ਨਾਨਕ ਸਰਣਿ. ਕ੍ਰਿਪਾ ਨਿਧਿ ਸਾਗਰ; ਬਿਨਸਿਓ. ਆਨ ਨਿਹੋਰ ॥੨॥੧੦੧॥੧੨੪॥
naanak saran. kripaa nidh saagar; binasio. aan nihor |2|101|124|
Sant Singh KhalsaNanak seeks the Sanctuary of God, the Treasure, the Ocean of Mercy; my subservience to others is past. ||2||101||124||
Manmohan SinghNanak has sought the protection of God, the treasure and ocean of compassion and his subservience of others is ended.
Manmohan Singh (Punjabi)ਨਾਨਕ ਨੇ ਰਹਿਮਤ ਦੇ ਖ਼ਜ਼ਾਨੇ ਅਤੇ ਸਮੁੰਦਰ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਉਸ ਦੀ ਹੋਰਨਾ ਦੀ ਮੁਥਾਜੀ ਚੁੱਕੀ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਕਿਰਪਾ ਕੇ ਸਮੁੰਦਰ ਸੁਖੋਂ ਕੇ ਸਾਗਰ ਕੀ ਸ਼ਰਨ ਲਈ ਹੈ ਔਰ ਆਗੇ (ਨਿਹੋਰ) ਦੀਨ ਹੋਨਾ ਹਮਾਰਾ ਬਿਨਸ ਗਿਆ ਹੈ॥੨॥੧੦੧॥੧੨੪॥
Prof. Sahib Singhਹੇ ਨਾਨਕ! ਉਹ ਮਨੁੱਖ ਦਇਆ ਦੇ ਖ਼ਜ਼ਾਨੇ ਮਿਹਰ ਦੇ ਸਮੁੰਦਰ ਪ੍ਰਭੂ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਹੋਰ (ਸਾਰੀ) ਮੁਥਾਜੀ ਮੁੱਕ ਜਾਂਦੀ ਹੈ ॥੨॥੧੦੧॥੧੨੪॥ਪਦ ਅਰਥ ਕ੍ਰਿਪਾ ਨਿਧਿ = ਕਿਰਪਾ ਦਾ ਖ਼ਜ਼ਾਨਾ। ਕ੍ਰਿਪਾ ਸਾਗਰ = ਕਿਰਪਾ ਦਾ ਸਮੁੰਦਰ। ਆਨ = ਹੋਰ। ਨਿਹੋਰ = ਮੁਥਾਜੀ ॥੨॥੧੦੧॥੧੨੪॥
SikhNet (Spanish)Nanak busca el Santuario del Señor, el Dios, el Tesoro de Misericordia, y ahora ya no se apoya en nada más. (2-101-124)