ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਕਲਉ ਮਸਾਜਨੀ. ਕਿਆ ਸਦਾਈਐ; ਹਿਰਦੈ ਹੀ ਲਿਖਿ ਲੇਹੁ ॥
klau masaajanee. kiaa sadaaeeai; hiradai hee likh lehu |
Sant Singh KhalsaWhy ask for a pen, and why ask for ink? Write within your heart.
Manmohan SinghWhy send for pen and inkpot? Write thou in the heart.
Manmohan Singh (Punjabi)ਕਲਮ ਤੇ ਦਵਾਤ ਕਾਹਦੇ ਲਈ ਮੰਗਵਾਉਣੀ ਹੈ? ਤੂੰ ਆਪਣੇ ਦਿਲ ਵਿੱਚ ਹੀ ਲਿਖ ਲੈ।
Fareedkot Teeka(ਕਲਉ) ਕਲਮ (ਮਸਾਜਨੀ) ਦ੍ਵਾਤ ਕਿਆ ਮੰਗਾਉਣੀ ਹੈ ਰਿਦੇ ਮੇਂ (ਹੀ) ਨਿਸਚੈ ਕਰ ਕੇ ਲਿਖ ਲੈਹੁ, ਭਾਵ ਯਹਿ ਕਿ ਧਾਰਨ ਕਰ ਲੈ॥
Prof. Sahib Singhਕਲਮ ਦਵਾਤ ਮੰਗਾਣ ਦਾ ਕੀਹ ਲਾਭ? (ਹੇ ਸੱਜਣਾ!) ਹਿਰਦੇ ਵਿਚ ਹੀ (ਹਰੀ ਦਾ ਨਾਮ) ਲਿਖ ਲੈ।
SikhNet (Spanish)Para qué escribir cosas vanas con pluma y tintero. Escribe mejor en la tabla de tu corazón.
ਸਦਾ ਸਾਹਿਬ ਕੈ ਰੰਗਿ ਰਹੈ; ਕਬਹੂੰ. ਨ ਤੂਟਸਿ ਨੇਹੁ ॥
sadaa saahib kai rang rahai; kabahoon. na toottas nehu |
Sant Singh KhalsaRemain immersed forever in the Love of your Lord and Master, and your love for Him shall never break.
Manmohan SinghIf thou ever abide in Lord's love. thine affection shalt never sunder from Him.
Manmohan Singh (Punjabi)ਜੇਕਰ ਤੂੰ ਸਦੀਵ ਹੀ ਸੁਆਮੀ ਦੇ ਸਲੇਹ ਅੰਦਰ ਵਿਚਰੇ ਤੇਰੀ ਮੁਹੱਬਤ ਉਸ ਨਾਲੋ ਕਦਾਚਿੱਤ ਨਹੀਂ ਟੁਟੇਗੀ।
Fareedkot Teekaਜੇ ਕਰ ਸਦੀਵ ਕਾਲ ਸ੍ਵਾਮੀ ਕੇ ਪ੍ਰੇਮ ਮੇਂ ਮਸਤ ਰਹੇ, ਤੋ ਐਸਾ ਪ੍ਰੇਮ ਕਬੀ ਨਹੀਂ ਤੂਟਤਾ ਹੈ॥
Prof. Sahib Singh(ਇਸ ਤਰ੍ਹਾਂ ਜੇ) ਮਨੁੱਖ ਸਦਾ ਸਾਈਂ ਦੇ ਪਿਆਰ ਵਿਚ (ਭਿੱਜਾ) ਰਹੇ (ਤਾਂ) ਇਹ ਪਿਆਰ ਕਦੇ ਨਹੀਂ ਤੁੱਟੇਗਾ
SikhNet (Spanish)Habita por siempre y para siempre en el Amor del Señor.
ਕਲਉ ਮਸਾਜਨੀ ਜਾਇਸੀ; ਲਿਖਿਆ ਭੀ ਨਾਲੇ ਜਾਇ ॥
klau masaajanee jaaeisee; likhiaa bhee naale jaae |
Sant Singh KhalsaPen and ink shall pass away, along with what has been written.
Manmohan SinghThe pen and inkpot shall go and what is ascribed shall also go along with.
Manmohan Singh (Punjabi)ਕਲਮ ਤੇ ਦਵਾਤ ਟੁਰ ਜਾਣਗੀਆਂ ਅਤੇ ਜੋ ਕੁਛ ਲਿਖਿਆ ਹੋਇਆ ਹੈ ਉਹ ਭੀ ਨਾਲ ਹੀ ਚਲਿਆ ਜਾਏਗਾ।
Fareedkot Teekaਕਲਮ ਔਰ ਦ੍ਵਾਤ ਭੀ ਚਲੀ ਜਾਵੇਗੀ, ਔਰ ਲਿਖਾ ਹੂਆ ਭੀ (ਨਾਲੇ) ਪੁਨਾ ਜਾਤਾ ਰਹੇਗਾ, ਭਾਵ ਯਹਿ ਸਭ ਮਿਥਿਆ ਰੂਪ ਹੈ॥
Prof. Sahib Singh(ਨਹੀਂ ਤਾਂ) ਕਲਮ ਦਵਾਤ ਤਾਂ ਨਾਸ਼ ਹੋ ਜਾਣ ਵਾਲੀ (ਸ਼ੈ) ਹੈ ਤੇ (ਇਸ ਦਾ) ਲਿਖਿਆ (ਕਾਗ਼ਜ਼) ਭੀ ਨਾਸ਼ ਹੋ ਜਾਣਾ ਹੈ।
ਪਦ ਅਰਥ ਕਲਉ = ਕਲਮ। ਮਸਾਜਨੀ = ਦਵਾਤ।
SikhNet (Spanish)Pues la pluma, el tintero y los escritos se van a ir todos.
ਨਾਨਕ. ਸਹ ਪ੍ਰੀਤਿ, ਨ ਜਾਇਸੀ; ਜੋ ਧੁਰਿ ਛੋਡੀ ਸਚੈ ਪਾਇ ॥੧॥
naanak. seh preet, na jaaeisee; jo dhur chhoddee sachai paae |1|
Sant Singh KhalsaO Nanak, the Love of your Husband Lord shall never perish. The True Lord has bestowed it, as it was pre-ordained. ||1||
Manmohan SinghNanak the love of the Spouse, which the True One bestows from the very outset, perishes not.
Manmohan Singh (Punjabi)ਨਾਨਕ ਕੰਤ ਦੀ ਪਿਰਹੜੀ ਜਿਹੜੀ ਸਤਿਪੁਰਖ ਐਨ ਆਰੰਭ ਤੋਂ ਬਖਸ਼ਦਾ ਹੈ, ਬਿਨਸਦੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪ੍ਰੀਤ (ਸਹ) ਵਾਹਗੁਰੂ ਕੀ ਨਹੀਂ ਜਾਵੇਗੀ ਜੋ ਸਚੇ ਨੇ ਧੁਰੋਂ ਹੀ ਪਾਇ ਛੋਡੀ ਹੈ॥੧॥
Prof. Sahib Singhਪਰ, ਹੇ ਨਾਨਕ! ਜੋ ਪਿਆਰ ਸੱਚੇ ਪ੍ਰਭੂ ਨੇ ਆਪਣੇ ਦਰ ਤੋਂ (ਜੀਵ ਦੇ ਹਿਰਦੇ ਵਿਚ) ਬੀਜ ਦਿੱਤਾ ਹੈ ਉਸ ਦਾ ਨਾਸ ਨਹੀਂ ਹੋਵੇਗਾ ॥੧॥
ਪਦ ਅਰਥ ਰੰਗਿ = ਪਿਆਰ ਵਿਚ। ਸਹ ਪ੍ਰੀਤਿ = ਖਸਮ ਦਾ ਪਿਆਰ। ਧੁਰਿ = ਧੁਰ ਤੋਂ, ਆਪਣੇ ਦਰ ਤੋਂ। ਸਚੈ = ਸਦਾ-ਥਿਰ ਪ੍ਰਭੂ ਨੇ। ਪਾਇ ਛੋਡੀ = (ਹਿਰਦੇ ਵਿਚ) ਪਾ ਦਿੱਤੀ ਹੈ ॥੧॥
SikhNet (Spanish)Pero no así el Amor al Señor, pues esto está escrito en tu Destino por Dios. (1)