ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.
ਸਪਤ ਦੀਪ ਸਪਤ ਸਾਗਰਾ, ਨਵ ਖੰਡ; ਚਾਰਿ ਵੇਦ. ਦਸ ਅਸਟ ਪੁਰਾਣਾ ॥
sapat deep sapat saagaraa, nav khandd; chaar ved. das asatt puraanaa |
Sant Singh KhalsaThe seven islands, seven seas, nine continents, four Vedas and eighteen Puraanas
Manmohan SinghSeven, islands, seven oceans, nine continents, four Vedas and tem and eight (eighteen) Puranas,
Manmohan Singh (Punjabi)ਸਤ ਜਜ਼ੀਰੇ, ਸਤ ਸਮੁੰਦਰ, ਨੋ ਬਰੇਆਜ਼ਮ, ਚਾਰ ਵੇਦ ਤੇ ਦਸ ਤੇ ਅੱਠ (ਅਠਾਰਾ) ਪੁਰਾਣ।
Fareedkot Teekaਸਾਤੋਂ ਦੀਪ, ਸਾਤੋਂ ਹੀ ਸਮੁੰਦ੍ਰ, ਨੋ ਖੰਡ, ਚਾਰੋਂ ਵੇਦ, ਅਠਾਰਾਂ ਪੁਰਾਣ ਜੋ ਹੈਂ॥
Prof. Sahib Singhਸੱਤ ਦੀਪ, ਸੱਤ ਸਮੁੰਦਰ, ਨੌ ਖੰਡ, ਚਾਰ ਵੇਦ, ਅਠਾਰਾਂ ਪੁਰਾਣ,ਪਦ ਅਰਥ ਦੀਪ = {ਸੰਸਕ੍ਰਿਤ ਸ਼ਬਦ 'ਦ੍ਵੀਪ'} ਧਰਤੀ ਦਾ ਉਹ ਹਿਸਾ ਜਿਸ ਦੇ ਦੋਹੀਂ ਪਾਸੀਂ ਜਲ ਹੋਵੇ। ਨਵ ਖੰਡ = ਧਰਤੀ ਦੇ ਨੌ ਹਿੱਸੇ।❀ 'ਦੀਪ' ਬਾਰੇ ਨੋਟ: ਭਾਰਤ ਦੇ ਪੁਰਾਣੇ ਸੰਸਕ੍ਰਿਤ ਵਿਦਵਾਨਾਂ ਨੇ ਪ੍ਰਿਥਵੀ ਦੀ ਕਈ ਹਿੱਸਿਆਂ ਵਿਚ ਵੰਡ ਕੀਤੀ। ਕੋਈ ਇਸ ਦੇ ਚਾਰ ਹਿੱਸੇ ਕਰਦੇ ਹਨ, ਕੋਈ ਸੱਤ, ਕੋਈ ਨੌ ਤੇ ਕੋਈ ਤੇਰਾਂ। ਹਰੇਕ ਹਿੱਸੇ ਦਾ ਨਾਉਂ 'ਦ੍ਵੀਪ ਰੱਖਿਆ ਤੇ ਇਹ ਪੁਰਾਤਨ ਖ਼ਿਆਲ ਹੈ ਕਿ ਇਹ ਹਿੱਸੇ ਆਪੋ ਵਿਚੋਂ ਭਾਰੇ ਸਮੁੰਦਰਾਂ ਦੀ ਰਾਹੀਂ ਵੱਖ ਵੱਖ ਹਨ। ਸੰਸਕ੍ਰਿਤ ਦੇ ਇਕ ਪ੍ਰਸਿੱਧ ਕਵੀ ਸ਼੍ਰੀ ਹਰਸ਼ ਦੇ ਰਚੇ ਹੋਏ ਪੁਸਤਕ ਮਹਾਕਾਵਯ ਨੈਸ਼ਧਚਰਿਤ ਦੇ ਪਹਿਲੇ ਸਰਗ ਵਿਚ ੧੮ ਦ੍ਵੀਪ ਦੱਸੇ ਗਏ ਹਨ, ਪਰ ਪ੍ਰਸਿੱਧ ਗਿਣਤੀ ਸੱਤ ਹੀ ਹੈ, ਜਿਹਾ ਕਿ 'ਰਘੂਵੰਸ਼' ਤੇ 'ਸ਼ਕੁੰਤਲਾ' ਨਾਮੀ ਪ੍ਰਸਿੱਧ ਪੁਸਤਕਾਂ ਵਿਚ ਦਰਜ ਹੈ। ਇਹਨਾਂ ਸੱਤਾਂ ਵਿਚੋਂ ਵਿਚਕਾਰਲੇ ਦ੍ਵੀਪ ਦਾ ਨਾਉਂ ਜੰਬੂਦ੍ਵੀਪ ਹੈ ਜਿਸ ਵਿਚ ਸਾਡਾ ਦੇਸ਼ ਭਾਰਤ ਵਰਸ਼ ਸ਼ਾਮਲ ਹੈ। ਦਸ ਅਸ਼ਟ ਪੁਰਾਣਾ = ਅਠਾਰਾਂ ਪੁਰਾਣ ਇਹ ਹਨ: ब्राहम पाहम वैष्णव च शैवं भागवं तथा। तथान्यन्नारदीयं च मार्कण्डेयं च सप्रमं ॥ आग्नेयमष्टकं प्रोक्तं भविष्यन्नवमं तथा ॥ दशमं ब्रहमवैवंर्त लिंगमेकादशं तथा ॥ वाराहं द्वादशां प्रोकतं स्कांद चात्र त्रयोदशं ॥ चतुर्दशं वामनं च कौर्म पञचदशं तथा ॥ माज्स्यं च गारुडं चैवब्रहम णाष्टादश तथा ॥ ਬ੍ਰਹਮ, ਪਦਮ, ਵਿਸ਼ਨੂ, ਸ਼ਿਵ, ਭਗਵਤ, ਨਾਰਦ, ਮ
SikhNet (Spanish)Siete islas, siete mares, nueve continentes, cuatro Vedas, y dieciocho Puranas.
ਹਰਿ ਸਭਨਾ ਵਿਚਿ ਤੂੰ ਵਰਤਦਾ; ਹਰਿ ਸਭਨਾ ਭਾਣਾ ॥
har sabhanaa vich toon varatadaa; har sabhanaa bhaanaa |
Sant Singh KhalsaO Lord, You pervade and permeate all. Lord, everyone loves You.
Manmohan SinghThou, O Lord God! art contained among all and all bear Thee love.
Manmohan Singh (Punjabi)ਤੂੰ ਹੇ ਸੁਆਮੀ ਵਾਹਿਗੁਰੂ! ਸਾਰਿਆਂ ਅੰਦਰ ਹੀ ਵਿਆਪਕ ਹੈ ਅਤੇ ਸਾਰੇ ਤੈਨੂੰ ਪਿਆਰ ਕਰਦੇ ਹਨ।
Fareedkot Teekaਹੇ ਹਰੀ! ਇਨ ਸਭ ਕੇ ਬੀਚ ਤੂੰ ਵਰਤ ਰਹਾ ਹੈਂ, ਹੇ ਹਰੀ! ਤੂੰ ਸਭ ਕੋ ਭਾਵਤਾ ਹੈਂ॥
Prof. Sahib Singhਇਹਨਾਂ ਸਭਨਾਂ ਵਿਚ ਤੂੰ ਹੀ ਵੱਸ ਰਿਹਾ ਹੈਂ, ਤੇ ਸਭ ਨੂੰ ਪਿਆਰਾ ਲੱਗਦਾ ਹੈਂ।
SikhNet (Spanish)Sólo Tú, oh Señor, prevaleces en todos y todos ellos Te aman sólo a Ti.
ਸਭਿ ਤੁਝੈ ਧਿਆਵਹਿ ਜੀਅ ਜੰਤ; ਹਰਿ ਸਾਰਗ ਪਾਣਾ ॥
sabh tujhai dhiaaveh jeea jant; har saarag paanaa |
Sant Singh KhalsaAll beings and creatures meditate on You, Lord. You hold the earth in Your Hands.
Manmohan SinghAll the men and other beings reflect upon Thee, O God! the holder of earth in Thy hand.
Manmohan Singh (Punjabi)ਸਮੂਹ ਮਨੁੱਖ ਤੇ ਹੋਰ ਜੀਵ ਤੈਨੂੰ ਅਰਾਧਦੇ ਹਨ, ਹੈ ਧਰਤੀ ਨੂੰ ਹੱਥ ਵਿੱਚ ਧਾਰਨ ਕਰਨ ਵਾਲੇ ਵਾਹਿਗੁਰੂ!
Fareedkot Teekaਹੇ ਸਾਰਗ ਨਾਮੇ ਧਨਖ ਕੇ ਧਾਰਨੇ ਵਾਲੇ ਹਰੀ! ਅਸਥੂਲ (ਜੀਅ) ਸੂਖਮ ਜੰਤ ਸਭ ਤੇਰੇ ਕੋ ਧਿਆਵਤੇ ਹੈਂ॥
Prof. Sahib Singhਹੇ ਧਨੁਖ-ਧਾਰੀ ਪ੍ਰਭੂ! ਸਾਰੇ ਜੀਆ ਜੰਤ ਤੇਰਾ ਹੀ ਸਿਮਰਨ ਕਰਦੇ ਹਨ।ਪਦ ਅਰਥ ਸਾਰਗ = ਧਨੁਖ। ਪਾਣਾ = ਪਾਣਿ, ਹੱਥ। ਸਾਰਗਪਾਣ = ਜਿਸ ਦੇ ਹੱਥ ਵਿਚ ਧਨੁਖ ਹੈ।
SikhNet (Spanish)Toda la creación está dedicada a Tu Alabanza, a Ti, que en la Palma de la Mano sostienes la Tierra.
ਜੋ ਗੁਰਮੁਖਿ ਹਰਿ ਆਰਾਧਦੇ; ਤਿਨ ਹਉ ਕੁਰਬਾਣਾ ॥
jo guramukh har aaraadhade; tin hau kurabaanaa |
Sant Singh KhalsaI am a sacrifice to those Gurmukhs who worship and adore the Lord.
Manmohan SinghI am a sacrifice unto those who under Guru's instructions meditate on God.
Manmohan Singh (Punjabi)ਮੈਂ ਉਨ੍ਹਾਂ ਉਤੋਂ ਬਲਿਹਾਰ ਜਾਂਦਾ ਹਾਂ, ਜਿਹੜੇ ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
Fareedkot Teekaਹੇ ਹਰੀ! ਜੋ ਪੁਰਸ ਗੁਰੋਂ ਦੁਆਰਾ ਤੇਰਾ ਆਰਾਧਨ ਕਰਤੇ ਹੈਂ ਤਿਨ ਪੁਰਸੋਂ ਕੈ ਮੈਂ ਕੁਰਬਾਨ ਜਾਤਾ ਹੂੰ॥
Prof. Sahib Singhਮੈਂ ਸਦਕੇ ਹਾਂ ਉਹਨਾਂ ਤੋਂ, ਜੋ ਗੁਰੂ ਦੇ ਸਨਮੁਖ ਹੋ ਕੇ ਤੈਨੂੰ ਜਪਦੇ ਹਨ।ਪਦ ਅਰਥ ਗੁਰਮਖਿ = ਗੁਰੂ ਦੀ ਰਾਹੀਂ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ।
SikhNet (Spanish)Ofrezco mi vida a aquéllos que meditan en Ti.
ਤੂੰ ਆਪੇ ਆਪਿ ਵਰਤਦਾ; ਕਰਿ ਚੋਜ ਵਿਡਾਣਾ ॥੪॥
toon aape aap varatadaa; kar choj viddaanaa |4|
Sant Singh KhalsaYou Yourself are All-pervading; You stage this wondrous drama! ||4||
Manmohan SinghThou Thyself pervades every where. Thou performest worderous plays.
Manmohan Singh (Punjabi)ਤੂੰ ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ। ਤੂੰ ਅਸਚਰਜ ਖੇਡਾ ਖੇਡਦਾ ਹੈ।
Fareedkot Teekaਤੂੰ ਆਪ ਹੀ ਆਪ (ਵਿਡਾਣਾ) ਵੱਡੇ ਦਾ ਅਸਚਰਸ (ਚੋਜ) ਤਮਾਸ਼ੇ ਕਰ ਕੇ ਵਰਤ ਰਹਾ ਹੈਂ॥☬ਗੁਰੂ ਅਮਰ ਦਾਸ ਜੀ ਗੋਇੰਦਵਾਲ ਬੈਠੇ ਥੇ। ਕੋਈ ਸਬਦੁ ਪ੍ਰੇਮ ਕਾ ਉਚਾਰਨ ਕੀਆ। ਏਕ ਪ੍ਰੇਮੀ ਸਿਖ ਕੋ ਪ੍ਯਾਰਾ ਲਗਾ। ਉਸ ਕੇ ਲਿਖਣੇ ਵਾਸਤੇ ਅਪਨੇ ਟਹਲ ਵਾਲੇ ਕੋ ਕਹਾ ਕੇ ਜਾਕਰ ਕਲਮ ਦੁਆਤ ਲਯਾਉ ਸਬਦੁ ਲਿਖ ਲਵਾਂ। ਤਿਸ ਪਰ ਕਥਨ ਕਰਤੇ ਹੈਂ:
Prof. Sahib Singh(ਭਾਵੇਂ) ਤੂੰ ਅਸਚਰਜ ਲੀਲ੍ਹਾ ਰਚ ਕੇ ਆਪਿ ਹੀ ਆਪ ਸਭਨਾਂ ਵਿਚ ਵਿਆਪਕ ਹੈਂ ॥੪॥ਪਦ ਅਰਥ ਚੋਜ = ਕੌਤਕ, ਲੀਲ੍ਹਾ। ਵਿਡਾਣਾ = ਅਚਰਜ ॥੪॥
SikhNet (Spanish)Tú de Ti Mismo lo haces todo, oh es una Maravilla lo que haces.(4)