ੴ

ਸਿੱਖਬਾਣੀ · SikhBani

Ang 84

Sri Guru Granth Sahib · Siree Raag · 10 shabads, 47 lines
Translations
Shabad Guru Nanak Dev Ji Siree Raag continued from Ang 83

ਵਖਤੁ ਵੀਚਾਰੇ; ਸੁ ਬੰਦਾ ਹੋਇ ॥

vakhat veechaare; su bandaa hoe |

Sant Singh KhalsaOne who reflects upon his allotted span of life, becomes the slave of God.
Manmohan SinghHe who thinks (avails) of the life time becomes the servant of God.
Manmohan Singh (Punjabi)ਜਿਹੜਾ ਜੀਵਨ ਦੇ ਸਮੇ ਨੂੰ ਸੋਚਦਾ ਸਮਝਦਾ (ਤੋ ਲਾਭ ਉਠਾਉਂਦਾ) ਹੈ, ਉਹ ਹੀ ਵਾਹਿਗੁਰੂ ਦਾ ਗੋਲਾ ਹੁੰਦਾ ਹੈ।
Fareedkot Teekaਜੋ ਪੁਰਸ (ਵਖਤੁ) ਮਾਨੁਖ ਜਨਮ ਕੇ ਸਮੇਂ ਮੇਂ ਪਰਮੇਸ੍ਵਰ ਕਾ ਵੀਚਾਰ ਕਰੇ, ਸੋਈ (ਬੰਦਾ) ਭਗਤ ਹੋਤਾ ਹੈ॥
Prof. Sahib Singhਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇ ਨੂੰ ਵਿਚਾਰਦਾ ਹੈ (ਭਾਵ, ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ) ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ।

ਪਦ ਅਰਥ ਵਖਤੁ = ਮਨੁੱਖਾ ਜਨਮ ਦਾ ਸਮਾ।

SikhNet (Spanish)Aquél que valora el tiempo de su vida, es el verdadero Sirviente del Señor.

ਕੁਦਰਤਿ ਹੈ; ਕੀਮਤਿ ਨਹੀ ਪਾਇ ॥

kudarat hai; keemat nahee paae |

Sant Singh KhalsaThe value of the Creative Power of the Universe cannot be known.
Manmohan SinghThe worth of Him who is in the universe, cannot be known.
Manmohan Singh (Punjabi)ਉਸ ਦਾ ਮੁੱਲ, ਜੋ ਆਲਮ ਵਿੱਚ ਹੈ, ਜਾਣਿਆ ਨਹੀਂ ਜਾ ਸਕਦਾ।
Fareedkot Teekaਕੁਦਰਤਿ ਵਾਲਾ ਜੋ ਵਾਹਗੁਰੂ ਹੈ ਤਿਸ ਕੀ ਇਦੰ ਕਰ ਕੇ ਕੀਮਤਿ ਨਹੀਂ ਪਾਈ ਜਾਤੀ, ਭਾਵ ਯਿਹ ਕਿ ਇਸ ਕੋ ਕਿਸੀ ਨੇ ਇਦੰ ਕਰ ਕੇ ਨਹੀਂ ਜਾਣਿਆ॥
Prof. Sahib Singhਪ੍ਰਭੂ (ਆਪਣੀ ਰਚੀ) ਕੁਦਰਤਿ ਵਿਚ ਵਿਆਪਕ ਹੈ, ਉਸ ਦਾ ਮੁੱਲ ਪੈ ਨਹੀਂ ਸਕਦਾ।

ਪਦ ਅਰਥ ਕਹੀ ਨਾ ਜਾਇ = ਬਿਆਨ ਨਹੀਂ ਹੋ ਸਕਦੀ।

SikhNet (Spanish)La Naturaleza tiene un valor y sin embargo,

ਜਾ ਕੀਮਤਿ ਪਾਇ; ਤ ਕਹੀ ਨ ਜਾਇ ॥

jaa keemat paae; ta kahee na jaae |

Sant Singh KhalsaEven if its value were known, it could not be described.
Manmohan SinghEven if one were to know the value he cannot describe it then.
Manmohan Singh (Punjabi)ਜੇਕਰ ਇਨਸਾਨ ਦਾਮ ਜਾਣ ਭੀ ਲਵੇ ਤਦ ਉਹ ਇਸ ਨੂੰ ਬਿਆਨ ਨਹੀਂ ਕਰ ਸਕਦਾ।
Fareedkot Teekaਜੇ ਕਰ ਕੀਮਤਿ ਪਾਈ, ਭਾਵ ਯਹਿ ਕਿ ਜਿਸ ਪੁਰਸ ਨੇ ਉਸ ਪ੍ਰਮਾਤਮਾ ਕੋ ਜਾਣਿਆ ਹੈ (ਤ) ਤੌ ਉਸ ਸੇ ਕਹੀ ਨਹੀਂ ਜਾਤੀ ਹੈ। ਭਾਵ ਆਪ ਸੇ ਅਭਿੰਨੁ ਹੋਨੇ ਕਰ ਕੇ ਕਹਿ ਨਹੀਂ ਸਕਤਾ॥
Prof. Sahib Singhਜੇ ਕੋਈ ਮੁੱਲ ਪਾਣ ਦਾ ਜਤਨ ਭੀ ਕਰੇ, ਤਾਂ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
SikhNet (Spanish)está más allá de todo valor,

ਸਰੈ ਸਰੀਅਤਿ; ਕਰਹਿ ਬੀਚਾਰੁ ॥

sarai sareeat; kareh beechaar |

Sant Singh KhalsaSome think about religious rituals and regulations,
Manmohan SinghPeople think of religious laws and regulations.
Manmohan Singh (Punjabi)ਲੋਕ ਮਜ਼ਹਬੀ ਕਾਨੂੰਨਾਂ ਤੇ ਕਾਇਦਿਆਂ ਦਾ ਖਿਆਲ ਕਰਦੇ ਹਨ।
Fareedkot Teekaਜੋ ਪਯੰਬਰੋਂ ਕਾ (ਸਰੀਅਤਿ) ਤਰੀਕਾ ਹੈ ਤਿਸ (ਸਰੈ) ਰਸਤੇ ਮੇਂ ਚਲਣੇ ਵਾਲੇ ਵੀਚਾਰ ਕਰਤੇ ਹੈਂ, ਭਾਵ ਯਹਿ ਕਿ ਸ਼ਰਾ ਵਾਲੇ ਯਦਪੀ ਸਰੀਯਤ, ਭਾਵ ਧਰਮ ਸਾਸਤ੍ਰ ਦੁਆਰਾ ਸ਼ਰਾ ਕਾ ਵੀਚਾਰ ਕਰਤੇ ਹੈਂ॥
Prof. Sahib Singhਜੋ ਮਨੁੱਖ ਨਿਰੀ ਸ਼ਰ੍ਹਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ,

ਪਦ ਅਰਥ ਸਰੈ = ਸ਼ਰ੍ਹਾ ਦਾ।

SikhNet (Spanish)quien la evalúe, quedará mudo al final.

ਬਿਨੁ ਬੂਝੇ; ਕੈਸੇ ਪਾਵਹਿ ਪਾਰੁ ॥

bin boojhe; kaise paaveh paar |

Sant Singh Khalsabut without understanding, how can they cross over to the other side?
Manmohan SinghBut without understanding God, how can they swim across?
Manmohan Singh (Punjabi)ਪਰ ਵਾਹਿਗੁਰੂ ਨੂੰ ਸਮਝਣ ਦੇ ਬਾਝੋਂ, ਉਹ ਕਿਸ ਤਰ੍ਰਾਂ ਤਰ ਸਕਦੇ ਹਨ?
Fareedkot Teekaਤੌ ਭੀ ਪਰਮਾਤਮਾ ਕੇ ਯਥਾਰਥ ਸਰੂਪ (ਬੁਝੈ) ਜਾਣੇ ਸੇ ਬਿਨਾ ਜੋ ਸਰਬ ਕਾ ਪਰਾ ਰੂਪ ਹੈ, ਤਿਸ ਕੋ ਕੈਸੇ ਪਾ ਸਕਤੇ ਹੈਂ, ਭਾਵ ਨਹੀਂ ਪਾ ਸਕਤੇ ਹੈਂ॥
Prof. Sahib Singhਉਹ (ਜੀਵਨ ਦੇ ਸਹੀ ਮਨੋਰਥ ਨੂੰ) ਸਮਝਣ ਤੋਂ ਬਿਨਾ (ਜੀਵਨ ਦਾ) ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ?

ਪਦ ਅਰਥ ਪਾਰੁ = ਅੰਤ, ਪਾਰਲਾ ਬੰਨਾ।

SikhNet (Spanish)El musulmán habita en el sendero del Profeta, pero sin sabiduría, cómo podríamos conocer el final,

ਸਿਦਕੁ ਕਰਿ ਸਿਜਦਾ; ਮਨੁ ਕਰਿ ਮਖਸੂਦੁ ॥

sidak kar sijadaa; man kar makhasood |

Sant Singh KhalsaLet sincere faith be your bowing in prayer, and let the conquest of your mind be your objective in life.
Manmohan SinghMake faith thy bowing and let the conquest of mind be thy aim of life.
Manmohan Singh (Punjabi)ਭਰੋਸੇ ਨੂੰ ਆਪਣਾ ਨਿਉਣਾ ਬਣਾ ਅਤੇ ਮਨੂਏ ਦੀ ਜਿੱਤ ਨੂੰ ਆਪਣੀ ਜਿੰਦਗੀ ਦਾ ਮਨੋਰਥ ਕਰ।
Fareedkot Teekaਜੋ ਪਰਮੇਸਰ ਪਰ ਕਾ (ਸਿਦਕੁ) ਭਰੋਸਾ ਹੈ ਯਹੀ ਪ੍ਰਮੇਸ੍ਵਰ ਕੇ ਆਗੇ (ਸਿਜਦਾ) ਸਿਰ ਨਿਮ੍ਰ ਕਰ, ਭਾਵ ਯਹਿ ਕਿ ਵਾਹਗੁਰੂ ਕੇ ਆਗੇ ਨਮਸਕਾਰ ਕਰ ਔਰ ਮਨ ਕੋ (ਮਖਸੂਦੁ) ਮਤਲਬ ਕੇ ਲੈਣੇ ਵਾਲਾ ਕਰ, ਭਾਵ ਯਹਿ ਕਿ ਸਿਧਾਂਤ ਕੇ ਲੈਣੇ ਵਾਲਾ ਕਰ॥
Prof. Sahib Singh(ਹੇ ਭਾਈ!) ਰੱਬ ਤੇ ਭਰੋਸਾ ਰੱਖ-ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿਚ ਜੋੜਨਾ-ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ।

ਪਦ ਅਰਥ ਸਿਜਦਾ = ਰੱਬ ਅੱਗੇ ਨਿਊਣਾ। ਮਖਸੂਦੁ = ਨਿਸ਼ਾਨਾ, ਪ੍ਰਯੋਜਨ।

SikhNet (Spanish)deja que tus postraciones sean de Fe y el conocimiento de tu mente, el objeto de tu estudio.

ਜਿਹ ਧਿਰਿ ਦੇਖਾ; ਤਿਹ ਧਿਰਿ ਮਉਜੂਦੁ ॥੧॥

jih dhir dekhaa; tih dhir maujood |1|

Sant Singh KhalsaWherever I look, there I see God's Presence. ||1||
Manmohan SinghIn whatever direction I see, I find God present in that direction.
Manmohan Singh (Punjabi)ਜਿਸ ਪਾਸੋਂ ਮੈਂ ਵੇਖਦਾ ਹਾਂ, ਉਸੇ ਪਾਸੇ ਮੈਂ ਵਾਹਿਗੁਰੂ ਨੂੰ ਹਾਜਰ ਨਾਜਰ ਪਾਉਂਦਾ ਹਾਂ।
Fareedkot Teekaਫਿਰ ਜਿਸ ਤਰਫ ਦੇਖਾ ਜਾਵੇਗਾ ਤਿਸੀ ਤਰਫ ਪ੍ਰਮੇਸ੍ਵਰ (ਮਉਜੂਦੁ) ਪ੍ਰਗਟ ਭਾਸੇਗਾ॥੧॥☬ਸ੍ਰੀ ਗੁਰੂ ਅਮਰ ਦਾਸ ਜੀ ਪਾਸ ਕਿਸੀ ਸਿਖ ਨੇ ਪ੍ਰਸ਼ਨ ਕੀਆ ਕੇ ਹੇ ਗੁਰੂ ਜੀ ਗੁਰੋਂ ਕਾ ਪ੍ਰੇਮ ਨਿਕਟ ਰਹਨੇ ਸੇ ਪ੍ਰਾਪਤ ਹੋਤਾ ਹੈ, ਵਾ ਦੂਰ ਰਹਨੇ ਸੇ, ਔਰ ਸਤਗੁਰੋਂ ਕੋ ਸਿਖ ਕੈਸੇ ਮਿਲਤਾ ਹੈ, ਅਰ ਉਨ ਕੇ ਅਭਿਪ੍ਰਾਉਂ ਕੋ ਕੈਸੇ ਪਾਵਤਾ ਹੈ?☬ਉੱਤਰੁ:
Prof. Sahib Singhਫਿਰ ਜਿਸ ਪਾਸੇ ਵੇਖੀਏ, ਉਸ ਪਾਸੇ ਰੱਬ ਹਾਜ਼ਰ ਦਿੱਸਦਾ ਹੈ ॥੧॥

ਪਦ ਅਰਥ ਜਿਹ ਧਿਰਿ = ਜਿਸ ਪਾਸੇ। ਮਉਜੂਦੁ = ਹਾਜ਼ਰ ॥੧॥

SikhNet (Spanish)Así verás la Presencia de tu Señor, donde sea que voltees a ver. (1)

Open this shabad (9 lines, Angs 83-84) →

Shabad Guru Amardas Ji Siree Raag

ਮਃ ੩ ॥

mahalaa 3 |

Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਗੁਰ ਸਭਾ. ਏਵ ਨ ਪਾਈਐ; ਨਾ ਨੇੜੈ. ਨਾ ਦੂਰਿ ॥

gur sabhaa. ev na paaeeai; naa nerrai. naa door |

Sant Singh KhalsaThe Society of the Guru is not obtained like this, by trying to be near or far away.
Manmohan SinghThe society of the Guru is not attained like this, neither by being bodily near nor far-off.
Manmohan Singh (Punjabi)ਗੁਰਾਂ ਦੀ ਸੰਗਤ ਇਸ ਤਰ੍ਰਾਂ ਪਰਾਪਤ ਨਹੀਂ ਹੁੰਦੀ, ਨਾਂ ਸਰੀਰਕ ਤੌਰ ਤੇ ਨਜ਼ਦੀਕ ਤੇ ਨਾਂ ਹੀ ਦੁਰੇਡੇ ਹੋਣ ਦੁਆਰਾ।
Fareedkot Teekaਗੁਰੋਂ ਕਾ (ਸ) ਸੰਮਕ (ਭਾ) ਪ੍ਰੇਮ ਵਾ ਸੋ ਅਭਿਪ੍ਰਾਯ, ਇਸ ਪ੍ਰਕਾਰ ਨ ਨਿਕਟ ਰਹਨੇ ਕਰ (ਨਾ ਦੂਰਿ) ਨਾ ਅਤਿ ਅੰਤਰੇ ਸੇ ਰਹਨੇ ਕਰ ਪ੍ਰਾਪਤ ਹੋਤਾ ਹੈ॥
Prof. Sahib Singh(ਸਰੀਰ ਦੀ ਰਾਹੀਂ) ਗੁਰੂ ਦੇ ਨੇੜੇ ਜਾਂ ਗੁਰੂ ਤੋਂ ਦੂਰ ਬੈਠਿਆਂ ਗੁਰੂ ਦਾ ਸੰਗ ਪ੍ਰਾਪਤ ਨਹੀਂ ਹੁੰਦਾ।

ਪਦ ਅਰਥ ਗੁਰ ਸਭਾ = ਗੁਰੁ ਦਾ ਸੰਗ। ਏਵ = ਇਸ ਤਰ੍ਹਾਂ (ਨਿਰਾ ਸਰੀਰਕ ਤੌਰ ਤੇ)।

SikhNet (Spanish)La Saad Sangat no se encuentra estando cerca o lejos,

ਨਾਨਕ ਸਤਿਗੁਰੁ ਤਾਂ ਮਿਲੈ; ਜਾ ਮਨੁ ਰਹੈ ਹਦੂਰਿ ॥੨॥

naanak satigur taan milai; jaa man rahai hadoor |2|

Sant Singh KhalsaO Nanak, you shall meet the True Guru, if your mind remains in His Presence. ||2||
Manmohan SinghNanak, then alone does the True Guru meet if the mind ever remains in his presence.
Manmohan Singh (Punjabi)ਨਾਨਕ, ਕੇਵਲ ਤਦ ਹੀ ਸੱਚੇ ਗੁਰੂ ਜੀ ਮਿਲਦੇ ਹਨ ਜੇਕਰ ਮਨੂਆ ਉਨ੍ਹਾਂ ਦੀ ਹਜੂਰੀ ਅੰਦਰ ਸਦਾ ਹੀ ਵਿਚਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੋਂ ਕਾ ਸਿਧਾਂਤ ਅਭਿਪ੍ਰਾਯ ਤੋ ਮਿਲਤਾ ਹੈ, ਜੋ ਮਨ ਕਰ ਕੇ ਗੁਰੋਂ ਕੇ ਹਜੂਰ ਰਹੇ। ਪ੍ਰਮਾਣ ਭਾਈ ਗੁਰਦਾਸ ਜੀ ਕਾ☬"ਮੁਰਦੇ ਵਾਂਗ ਮੁਰੀਦ ਹੋਇ ਗੁਰ ਗੋਰ ਸਮਾਵੈ॥"॥੨॥
Prof. Sahib Singhਹੇ ਨਾਨਕ! ਸਤਿਗੁਰੂ ਤਦੋਂ ਹੀ ਮਿਲਦਾ ਹੈ ਜਦੋਂ (ਸਿੱਖ ਦਾ) ਮਨ (ਗੁਰੂ ਦੀ) ਹਜ਼ੂਰੀ ਵਿਚ ਰਹਿੰਦਾ ਹੈ ॥੨॥

ਪਦ ਅਰਥ ਹਦੂਰਿ = ਹਜ਼ੂਰੀ ਵਿਚ; ਚਰਨਾਂ ਵਿਚ, ਯਾਦ ਵਿਚ ॥੨॥

SikhNet (Spanish)dice Nanak, el Guru Verdadero es obtenido cuando tu mente vive por siempre en Su Presencia. (2)

Open this shabad →

Shabad Guru Ramdas Ji Siree Raag

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.

ਸਪਤ ਦੀਪ ਸਪਤ ਸਾਗਰਾ, ਨਵ ਖੰਡ; ਚਾਰਿ ਵੇਦ. ਦਸ ਅਸਟ ਪੁਰਾਣਾ ॥

sapat deep sapat saagaraa, nav khandd; chaar ved. das asatt puraanaa |

Sant Singh KhalsaThe seven islands, seven seas, nine continents, four Vedas and eighteen Puraanas
Manmohan SinghSeven, islands, seven oceans, nine continents, four Vedas and tem and eight (eighteen) Puranas,
Manmohan Singh (Punjabi)ਸਤ ਜਜ਼ੀਰੇ, ਸਤ ਸਮੁੰਦਰ, ਨੋ ਬਰੇਆਜ਼ਮ, ਚਾਰ ਵੇਦ ਤੇ ਦਸ ਤੇ ਅੱਠ (ਅਠਾਰਾ) ਪੁਰਾਣ।
Fareedkot Teekaਸਾਤੋਂ ਦੀਪ, ਸਾਤੋਂ ਹੀ ਸਮੁੰਦ੍ਰ, ਨੋ ਖੰਡ, ਚਾਰੋਂ ਵੇਦ, ਅਠਾਰਾਂ ਪੁਰਾਣ ਜੋ ਹੈਂ॥
Prof. Sahib Singhਸੱਤ ਦੀਪ, ਸੱਤ ਸਮੁੰਦਰ, ਨੌ ਖੰਡ, ਚਾਰ ਵੇਦ, ਅਠਾਰਾਂ ਪੁਰਾਣ,

ਪਦ ਅਰਥ ਦੀਪ = {ਸੰਸਕ੍ਰਿਤ ਸ਼ਬਦ 'ਦ੍ਵੀਪ'} ਧਰਤੀ ਦਾ ਉਹ ਹਿਸਾ ਜਿਸ ਦੇ ਦੋਹੀਂ ਪਾਸੀਂ ਜਲ ਹੋਵੇ। ਨਵ ਖੰਡ = ਧਰਤੀ ਦੇ ਨੌ ਹਿੱਸੇ।❀ 'ਦੀਪ' ਬਾਰੇ ਨੋਟ: ਭਾਰਤ ਦੇ ਪੁਰਾਣੇ ਸੰਸਕ੍ਰਿਤ ਵਿਦਵਾਨਾਂ ਨੇ ਪ੍ਰਿਥਵੀ ਦੀ ਕਈ ਹਿੱਸਿਆਂ ਵਿਚ ਵੰਡ ਕੀਤੀ। ਕੋਈ ਇਸ ਦੇ ਚਾਰ ਹਿੱਸੇ ਕਰਦੇ ਹਨ, ਕੋਈ ਸੱਤ, ਕੋਈ ਨੌ ਤੇ ਕੋਈ ਤੇਰਾਂ। ਹਰੇਕ ਹਿੱਸੇ ਦਾ ਨਾਉਂ 'ਦ੍ਵੀਪ ਰੱਖਿਆ ਤੇ ਇਹ ਪੁਰਾਤਨ ਖ਼ਿਆਲ ਹੈ ਕਿ ਇਹ ਹਿੱਸੇ ਆਪੋ ਵਿਚੋਂ ਭਾਰੇ ਸਮੁੰਦਰਾਂ ਦੀ ਰਾਹੀਂ ਵੱਖ ਵੱਖ ਹਨ। ਸੰਸਕ੍ਰਿਤ ਦੇ ਇਕ ਪ੍ਰਸਿੱਧ ਕਵੀ ਸ਼੍ਰੀ ਹਰਸ਼ ਦੇ ਰਚੇ ਹੋਏ ਪੁਸਤਕ ਮਹਾਕਾਵਯ ਨੈਸ਼ਧਚਰਿਤ ਦੇ ਪਹਿਲੇ ਸਰਗ ਵਿਚ ੧੮ ਦ੍ਵੀਪ ਦੱਸੇ ਗਏ ਹਨ, ਪਰ ਪ੍ਰਸਿੱਧ ਗਿਣਤੀ ਸੱਤ ਹੀ ਹੈ, ਜਿਹਾ ਕਿ 'ਰਘੂਵੰਸ਼' ਤੇ 'ਸ਼ਕੁੰਤਲਾ' ਨਾਮੀ ਪ੍ਰਸਿੱਧ ਪੁਸਤਕਾਂ ਵਿਚ ਦਰਜ ਹੈ। ਇਹਨਾਂ ਸੱਤਾਂ ਵਿਚੋਂ ਵਿਚਕਾਰਲੇ ਦ੍ਵੀਪ ਦਾ ਨਾਉਂ ਜੰਬੂਦ੍ਵੀਪ ਹੈ ਜਿਸ ਵਿਚ ਸਾਡਾ ਦੇਸ਼ ਭਾਰਤ ਵਰਸ਼ ਸ਼ਾਮਲ ਹੈ। ਦਸ ਅਸ਼ਟ ਪੁਰਾਣਾ = ਅਠਾਰਾਂ ਪੁਰਾਣ ਇਹ ਹਨ: ब्राहम पाहम वैष्णव च शैवं भागवं तथा। तथान्यन्नारदीयं च मार्कण्डेयं च सप्रमं ॥ आग्नेयमष्टकं प्रोक्तं भविष्यन्नवमं तथा ॥ दशमं ब्रहमवैवंर्त लिंगमेकादशं तथा ॥ वाराहं द्वादशां प्रोकतं स्कांद चात्र त्रयोदशं ॥ चतुर्दशं वामनं च कौर्म पञचदशं तथा ॥ माज्स्यं च गारुडं चैवब्रहम णाष्टादश तथा ॥ ਬ੍ਰਹਮ, ਪਦਮ, ਵਿਸ਼ਨੂ, ਸ਼ਿਵ, ਭਗਵਤ, ਨਾਰਦ, ਮ

SikhNet (Spanish)Siete islas, siete mares, nueve continentes, cuatro Vedas, y dieciocho Puranas.

ਹਰਿ ਸਭਨਾ ਵਿਚਿ ਤੂੰ ਵਰਤਦਾ; ਹਰਿ ਸਭਨਾ ਭਾਣਾ ॥

har sabhanaa vich toon varatadaa; har sabhanaa bhaanaa |

Sant Singh KhalsaO Lord, You pervade and permeate all. Lord, everyone loves You.
Manmohan SinghThou, O Lord God! art contained among all and all bear Thee love.
Manmohan Singh (Punjabi)ਤੂੰ ਹੇ ਸੁਆਮੀ ਵਾਹਿਗੁਰੂ! ਸਾਰਿਆਂ ਅੰਦਰ ਹੀ ਵਿਆਪਕ ਹੈ ਅਤੇ ਸਾਰੇ ਤੈਨੂੰ ਪਿਆਰ ਕਰਦੇ ਹਨ।
Fareedkot Teekaਹੇ ਹਰੀ! ਇਨ ਸਭ ਕੇ ਬੀਚ ਤੂੰ ਵਰਤ ਰਹਾ ਹੈਂ, ਹੇ ਹਰੀ! ਤੂੰ ਸਭ ਕੋ ਭਾਵਤਾ ਹੈਂ॥
Prof. Sahib Singhਇਹਨਾਂ ਸਭਨਾਂ ਵਿਚ ਤੂੰ ਹੀ ਵੱਸ ਰਿਹਾ ਹੈਂ, ਤੇ ਸਭ ਨੂੰ ਪਿਆਰਾ ਲੱਗਦਾ ਹੈਂ।
SikhNet (Spanish)Sólo Tú, oh Señor, prevaleces en todos y todos ellos Te aman sólo a Ti.

ਸਭਿ ਤੁਝੈ ਧਿਆਵਹਿ ਜੀਅ ਜੰਤ; ਹਰਿ ਸਾਰਗ ਪਾਣਾ ॥

sabh tujhai dhiaaveh jeea jant; har saarag paanaa |

Sant Singh KhalsaAll beings and creatures meditate on You, Lord. You hold the earth in Your Hands.
Manmohan SinghAll the men and other beings reflect upon Thee, O God! the holder of earth in Thy hand.
Manmohan Singh (Punjabi)ਸਮੂਹ ਮਨੁੱਖ ਤੇ ਹੋਰ ਜੀਵ ਤੈਨੂੰ ਅਰਾਧਦੇ ਹਨ, ਹੈ ਧਰਤੀ ਨੂੰ ਹੱਥ ਵਿੱਚ ਧਾਰਨ ਕਰਨ ਵਾਲੇ ਵਾਹਿਗੁਰੂ!
Fareedkot Teekaਹੇ ਸਾਰਗ ਨਾਮੇ ਧਨਖ ਕੇ ਧਾਰਨੇ ਵਾਲੇ ਹਰੀ! ਅਸਥੂਲ (ਜੀਅ) ਸੂਖਮ ਜੰਤ ਸਭ ਤੇਰੇ ਕੋ ਧਿਆਵਤੇ ਹੈਂ॥
Prof. Sahib Singhਹੇ ਧਨੁਖ-ਧਾਰੀ ਪ੍ਰਭੂ! ਸਾਰੇ ਜੀਆ ਜੰਤ ਤੇਰਾ ਹੀ ਸਿਮਰਨ ਕਰਦੇ ਹਨ।

ਪਦ ਅਰਥ ਸਾਰਗ = ਧਨੁਖ। ਪਾਣਾ = ਪਾਣਿ, ਹੱਥ। ਸਾਰਗਪਾਣ = ਜਿਸ ਦੇ ਹੱਥ ਵਿਚ ਧਨੁਖ ਹੈ।

SikhNet (Spanish)Toda la creación está dedicada a Tu Alabanza, a Ti, que en la Palma de la Mano sostienes la Tierra.

ਜੋ ਗੁਰਮੁਖਿ ਹਰਿ ਆਰਾਧਦੇ; ਤਿਨ ਹਉ ਕੁਰਬਾਣਾ ॥

jo guramukh har aaraadhade; tin hau kurabaanaa |

Sant Singh KhalsaI am a sacrifice to those Gurmukhs who worship and adore the Lord.
Manmohan SinghI am a sacrifice unto those who under Guru's instructions meditate on God.
Manmohan Singh (Punjabi)ਮੈਂ ਉਨ੍ਹਾਂ ਉਤੋਂ ਬਲਿਹਾਰ ਜਾਂਦਾ ਹਾਂ, ਜਿਹੜੇ ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
Fareedkot Teekaਹੇ ਹਰੀ! ਜੋ ਪੁਰਸ ਗੁਰੋਂ ਦੁਆਰਾ ਤੇਰਾ ਆਰਾਧਨ ਕਰਤੇ ਹੈਂ ਤਿਨ ਪੁਰਸੋਂ ਕੈ ਮੈਂ ਕੁਰਬਾਨ ਜਾਤਾ ਹੂੰ॥
Prof. Sahib Singhਮੈਂ ਸਦਕੇ ਹਾਂ ਉਹਨਾਂ ਤੋਂ, ਜੋ ਗੁਰੂ ਦੇ ਸਨਮੁਖ ਹੋ ਕੇ ਤੈਨੂੰ ਜਪਦੇ ਹਨ।

ਪਦ ਅਰਥ ਗੁਰਮਖਿ = ਗੁਰੂ ਦੀ ਰਾਹੀਂ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ।

SikhNet (Spanish)Ofrezco mi vida a aquéllos que meditan en Ti.

ਤੂੰ ਆਪੇ ਆਪਿ ਵਰਤਦਾ; ਕਰਿ ਚੋਜ ਵਿਡਾਣਾ ॥੪॥

toon aape aap varatadaa; kar choj viddaanaa |4|

Sant Singh KhalsaYou Yourself are All-pervading; You stage this wondrous drama! ||4||
Manmohan SinghThou Thyself pervades every where. Thou performest worderous plays.
Manmohan Singh (Punjabi)ਤੂੰ ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ। ਤੂੰ ਅਸਚਰਜ ਖੇਡਾ ਖੇਡਦਾ ਹੈ।
Fareedkot Teekaਤੂੰ ਆਪ ਹੀ ਆਪ (ਵਿਡਾਣਾ) ਵੱਡੇ ਦਾ ਅਸਚਰਸ (ਚੋਜ) ਤਮਾਸ਼ੇ ਕਰ ਕੇ ਵਰਤ ਰਹਾ ਹੈਂ॥☬ਗੁਰੂ ਅਮਰ ਦਾਸ ਜੀ ਗੋਇੰਦਵਾਲ ਬੈਠੇ ਥੇ। ਕੋਈ ਸਬਦੁ ਪ੍ਰੇਮ ਕਾ ਉਚਾਰਨ ਕੀਆ। ਏਕ ਪ੍ਰੇਮੀ ਸਿਖ ਕੋ ਪ੍ਯਾਰਾ ਲਗਾ। ਉਸ ਕੇ ਲਿਖਣੇ ਵਾਸਤੇ ਅਪਨੇ ਟਹਲ ਵਾਲੇ ਕੋ ਕਹਾ ਕੇ ਜਾਕਰ ਕਲਮ ਦੁਆਤ ਲਯਾਉ ਸਬਦੁ ਲਿਖ ਲਵਾਂ। ਤਿਸ ਪਰ ਕਥਨ ਕਰਤੇ ਹੈਂ:
Prof. Sahib Singh(ਭਾਵੇਂ) ਤੂੰ ਅਸਚਰਜ ਲੀਲ੍ਹਾ ਰਚ ਕੇ ਆਪਿ ਹੀ ਆਪ ਸਭਨਾਂ ਵਿਚ ਵਿਆਪਕ ਹੈਂ ॥੪॥

ਪਦ ਅਰਥ ਚੋਜ = ਕੌਤਕ, ਲੀਲ੍ਹਾ। ਵਿਡਾਣਾ = ਅਚਰਜ ॥੪॥

SikhNet (Spanish)Tú de Ti Mismo lo haces todo, oh es una Maravilla lo que haces.(4)

Open this shabad →

Shabad Guru Amardas Ji Siree Raag

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਕਲਉ ਮਸਾਜਨੀ. ਕਿਆ ਸਦਾਈਐ; ਹਿਰਦੈ ਹੀ ਲਿਖਿ ਲੇਹੁ ॥

klau masaajanee. kiaa sadaaeeai; hiradai hee likh lehu |

Sant Singh KhalsaWhy ask for a pen, and why ask for ink? Write within your heart.
Manmohan SinghWhy send for pen and inkpot? Write thou in the heart.
Manmohan Singh (Punjabi)ਕਲਮ ਤੇ ਦਵਾਤ ਕਾਹਦੇ ਲਈ ਮੰਗਵਾਉਣੀ ਹੈ? ਤੂੰ ਆਪਣੇ ਦਿਲ ਵਿੱਚ ਹੀ ਲਿਖ ਲੈ।
Fareedkot Teeka(ਕਲਉ) ਕਲਮ (ਮਸਾਜਨੀ) ਦ੍ਵਾਤ ਕਿਆ ਮੰਗਾਉਣੀ ਹੈ ਰਿਦੇ ਮੇਂ (ਹੀ) ਨਿਸਚੈ ਕਰ ਕੇ ਲਿਖ ਲੈਹੁ, ਭਾਵ ਯਹਿ ਕਿ ਧਾਰਨ ਕਰ ਲੈ॥
Prof. Sahib Singhਕਲਮ ਦਵਾਤ ਮੰਗਾਣ ਦਾ ਕੀਹ ਲਾਭ? (ਹੇ ਸੱਜਣਾ!) ਹਿਰਦੇ ਵਿਚ ਹੀ (ਹਰੀ ਦਾ ਨਾਮ) ਲਿਖ ਲੈ।
SikhNet (Spanish)Para qué escribir cosas vanas con pluma y tintero. Escribe mejor en la tabla de tu corazón.

ਸਦਾ ਸਾਹਿਬ ਕੈ ਰੰਗਿ ਰਹੈ; ਕਬਹੂੰ. ਨ ਤੂਟਸਿ ਨੇਹੁ ॥

sadaa saahib kai rang rahai; kabahoon. na toottas nehu |

Sant Singh KhalsaRemain immersed forever in the Love of your Lord and Master, and your love for Him shall never break.
Manmohan SinghIf thou ever abide in Lord's love. thine affection shalt never sunder from Him.
Manmohan Singh (Punjabi)ਜੇਕਰ ਤੂੰ ਸਦੀਵ ਹੀ ਸੁਆਮੀ ਦੇ ਸਲੇਹ ਅੰਦਰ ਵਿਚਰੇ ਤੇਰੀ ਮੁਹੱਬਤ ਉਸ ਨਾਲੋ ਕਦਾਚਿੱਤ ਨਹੀਂ ਟੁਟੇਗੀ।
Fareedkot Teekaਜੇ ਕਰ ਸਦੀਵ ਕਾਲ ਸ੍ਵਾਮੀ ਕੇ ਪ੍ਰੇਮ ਮੇਂ ਮਸਤ ਰਹੇ, ਤੋ ਐਸਾ ਪ੍ਰੇਮ ਕਬੀ ਨਹੀਂ ਤੂਟਤਾ ਹੈ॥
Prof. Sahib Singh(ਇਸ ਤਰ੍ਹਾਂ ਜੇ) ਮਨੁੱਖ ਸਦਾ ਸਾਈਂ ਦੇ ਪਿਆਰ ਵਿਚ (ਭਿੱਜਾ) ਰਹੇ (ਤਾਂ) ਇਹ ਪਿਆਰ ਕਦੇ ਨਹੀਂ ਤੁੱਟੇਗਾ
SikhNet (Spanish)Habita por siempre y para siempre en el Amor del Señor.

ਕਲਉ ਮਸਾਜਨੀ ਜਾਇਸੀ; ਲਿਖਿਆ ਭੀ ਨਾਲੇ ਜਾਇ ॥

klau masaajanee jaaeisee; likhiaa bhee naale jaae |

Sant Singh KhalsaPen and ink shall pass away, along with what has been written.
Manmohan SinghThe pen and inkpot shall go and what is ascribed shall also go along with.
Manmohan Singh (Punjabi)ਕਲਮ ਤੇ ਦਵਾਤ ਟੁਰ ਜਾਣਗੀਆਂ ਅਤੇ ਜੋ ਕੁਛ ਲਿਖਿਆ ਹੋਇਆ ਹੈ ਉਹ ਭੀ ਨਾਲ ਹੀ ਚਲਿਆ ਜਾਏਗਾ।
Fareedkot Teekaਕਲਮ ਔਰ ਦ੍ਵਾਤ ਭੀ ਚਲੀ ਜਾਵੇਗੀ, ਔਰ ਲਿਖਾ ਹੂਆ ਭੀ (ਨਾਲੇ) ਪੁਨਾ ਜਾਤਾ ਰਹੇਗਾ, ਭਾਵ ਯਹਿ ਸਭ ਮਿਥਿਆ ਰੂਪ ਹੈ॥
Prof. Sahib Singh(ਨਹੀਂ ਤਾਂ) ਕਲਮ ਦਵਾਤ ਤਾਂ ਨਾਸ਼ ਹੋ ਜਾਣ ਵਾਲੀ (ਸ਼ੈ) ਹੈ ਤੇ (ਇਸ ਦਾ) ਲਿਖਿਆ (ਕਾਗ਼ਜ਼) ਭੀ ਨਾਸ਼ ਹੋ ਜਾਣਾ ਹੈ।

ਪਦ ਅਰਥ ਕਲਉ = ਕਲਮ। ਮਸਾਜਨੀ = ਦਵਾਤ।

SikhNet (Spanish)Pues la pluma, el tintero y los escritos se van a ir todos.

ਨਾਨਕ. ਸਹ ਪ੍ਰੀਤਿ, ਨ ਜਾਇਸੀ; ਜੋ ਧੁਰਿ ਛੋਡੀ ਸਚੈ ਪਾਇ ॥੧॥

naanak. seh preet, na jaaeisee; jo dhur chhoddee sachai paae |1|

Sant Singh KhalsaO Nanak, the Love of your Husband Lord shall never perish. The True Lord has bestowed it, as it was pre-ordained. ||1||
Manmohan SinghNanak the love of the Spouse, which the True One bestows from the very outset, perishes not.
Manmohan Singh (Punjabi)ਨਾਨਕ ਕੰਤ ਦੀ ਪਿਰਹੜੀ ਜਿਹੜੀ ਸਤਿਪੁਰਖ ਐਨ ਆਰੰਭ ਤੋਂ ਬਖਸ਼ਦਾ ਹੈ, ਬਿਨਸਦੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪ੍ਰੀਤ (ਸਹ) ਵਾਹਗੁਰੂ ਕੀ ਨਹੀਂ ਜਾਵੇਗੀ ਜੋ ਸਚੇ ਨੇ ਧੁਰੋਂ ਹੀ ਪਾਇ ਛੋਡੀ ਹੈ॥੧॥
Prof. Sahib Singhਪਰ, ਹੇ ਨਾਨਕ! ਜੋ ਪਿਆਰ ਸੱਚੇ ਪ੍ਰਭੂ ਨੇ ਆਪਣੇ ਦਰ ਤੋਂ (ਜੀਵ ਦੇ ਹਿਰਦੇ ਵਿਚ) ਬੀਜ ਦਿੱਤਾ ਹੈ ਉਸ ਦਾ ਨਾਸ ਨਹੀਂ ਹੋਵੇਗਾ ॥੧॥

ਪਦ ਅਰਥ ਰੰਗਿ = ਪਿਆਰ ਵਿਚ। ਸਹ ਪ੍ਰੀਤਿ = ਖਸਮ ਦਾ ਪਿਆਰ। ਧੁਰਿ = ਧੁਰ ਤੋਂ, ਆਪਣੇ ਦਰ ਤੋਂ। ਸਚੈ = ਸਦਾ-ਥਿਰ ਪ੍ਰਭੂ ਨੇ। ਪਾਇ ਛੋਡੀ = (ਹਿਰਦੇ ਵਿਚ) ਪਾ ਦਿੱਤੀ ਹੈ ॥੧॥

SikhNet (Spanish)Pero no así el Amor al Señor, pues esto está escrito en tu Destino por Dios. (1)

Open this shabad →

Shabad Guru Amardas Ji Siree Raag

ਮਃ ੩ ॥

mahalaa 3 |

Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਨਦਰੀ ਆਵਦਾ, ਨਾਲਿ ਨ ਚਲਈ; ਵੇਖਹੁ ਕੋ. ਵਿਉਪਾਇ ॥

nadaree aavadaa, naal na chalee; vekhahu ko. viaupaae |

Sant Singh KhalsaThat which is seen, shall not go along with you. What does it take to make you see this?
Manmohan SinghWhat is seen, shall not depart with the mortal, See it by adopting any means whatever.
Manmohan Singh (Punjabi)ਜੋ ਕੁਛ ਭੀ ਦਿਸਦਾ ਹੈ, ਪ੍ਰਾਣੀ ਦੇ ਨਾਲ ਨਹੀਂ ਜਾਣਾ! ਜਿਹੜੇ ਮਰਜ਼ੀ, ਉਪਾ ਕਰਕੇ ਇਸ ਨੂੰ ਦੇਖ ਲੈ।
Fareedkot Teekaਜੋ ਦਿਖਲਾਈ ਪੜਤਾ ਹੈ, ਸੋ ਸੰਗ ਨਹੀਂ ਜਾਤਾ, (ਵਿਉਪਾਇ) ਨਿਰਨੇ ਕਰ ਕੇ ਕੋਈ ਦੇਖ ਲੇਵਹੁ॥
Prof. Sahib Singhਬੇਸ਼ਕ ਨਿਰਣਾ ਕਰ ਕੇ ਵੇਖ ਲਉ, ਜੋ ਕੁਝ (ਇਹਨਾਂ ਅੱਖੀਆਂ ਨਾਲ) ਦਿੱਸਦਾ ਹੈ (ਜੀਵ ਦੇ) ਨਾਲ ਨਹੀਂ ਜਾ ਸਕਦਾ।

ਪਦ ਅਰਥ ਕੋ = ਕੋਈ ਭੀ ਮਨੁੱਖ। ਵਿਉਪਾਇ = ਨਿਰਣਾ ਕਰ ਕੇ।

SikhNet (Spanish)Todo lo que parece no se irá contigo, analízalo por ti mismo de cualquier forma.

ਸਤਿਗੁਰਿ ਸਚੁ ਦ੍ਰਿੜਾਇਆ; ਸਚਿ ਰਹਹੁ ਲਿਵ ਲਾਇ ॥

satigur sach drirraaeaa; sach rahahu liv laae |

Sant Singh KhalsaThe True Guru has implanted the True Name within; remain lovingly absorbed in the True One.
Manmohan SinghThe True Guru has implanted the True Name within me and I remain absorbed in the love of the True Name.
Manmohan Singh (Punjabi)ਸੱਚੇ ਗੁਰਾਂ ਨੇ ਮੇਰੇ ਅੰਦਰ ਸੱਚਾ ਨਾਮ ਪੱਕਾ ਭਰ ਦਿਤਾ ਹੈ ਅਤੇ ਮੈਂ ਸੱਚੇ ਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹਾਂ।
Fareedkot Teekaਪੂਰਬ ਜਗਯਾਸੂਆਂ ਨੂੰ ਸਤਿਗੁਰੋਂ ਨੇ ਸਚ ਕਾ ਉਪਦੇਸੁ ਦ੍ਰਿੜ ਕਰਵਾਯਾ ਹੈ, ਤਿਸੁ ਸਚੁ ਸੇ ਤੁਮ ਭੀ ਬ੍ਰਿਤੀ ਲਗਾਇ ਰਹੋ॥
Prof. Sahib Singh(ਇਸੇ ਕਰਕੇ) ਸਤਿਗੁਰੂ ਨੇ ਨਿਸ਼ਚਾ ਕਰਾਇਆ ਹੈ (ਕਿ) ਸੱਚਾ ਪ੍ਰਭੂ (ਨਾਲ ਨਿਭਣ-ਜੋਗ ਹੈ), (ਤਾਂ ਤੇ) ਪ੍ਰਭੂ ਵਿਚ ਬਿਰਤੀ ਜੋੜੀ ਰੱਖੋ।

ਪਦ ਅਰਥ ਸਤਿਗੁਰਿ = ਗੁਰੂ ਨੇ। ਦ੍ਰਿੜਾਇਆ = ਪੱਕਾ ਕੀਤਾ ਹੈ।

SikhNet (Spanish)El Guru Verdadero ha engarzado en ti el Nombre Real, ponte entonces en Comunión con lo Real.

ਨਾਨਕ. ਸਬਦੀ ਸਚੁ ਹੈ; ਕਰਮੀ ਪਲੈ ਪਾਇ ॥੨॥

naanak. sabadee sach hai; karamee palai paae |2|

Sant Singh KhalsaO Nanak, the Word of His Shabad is True. By His Grace, it is obtained. ||2||
Manmohan SinghNanak, the giver of the Name is the True (Guru) and is obtained by God's grace.
Manmohan Singh (Punjabi)ਨਾਨਕ, ਨਾਮ ਬਖਸ਼ਣ ਵਾਲਾ ਸੱਚਾ (ਗੁਰੂ) ਹੈ। ਜੋ ਵਾਹਿਗੁਰੂ ਦੀ ਰਹਿਮਤ ਰਾਹੀਂ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਸਬਦੀ) ਸਬਦ ਵਾਲੇ, ਭਾਵ ਸਤਗੁਰੋਂ ਕੇ ਪਾਸ ਸਚ ਪ੍ਰਾਪਤੀ ਕਾ ਉਪਦੇਸੁ ਹੈ, ਪਰੰਤੂ ਪੂਰਬ ਜਨਮ ਕੇ ਉਤਮ ਕਰਮੋਂ ਕਰ ਕੇ ਰਿਦੇ ਰੂਪੀ ਪਲੇ ਮੇਂ ਪੜਤਾ ਹੈ॥੨॥
Prof. Sahib Singhਹੇ ਨਾਨਕ! ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੇ ਸ਼ਬਦ ਦੀ ਰਾਹੀਂ ਸੱਚਾ ਹਰੀ ਹਿਰਦੇ ਵਿਚ ਵੱਸਦਾ ਹੈ ॥੨॥

ਪਦ ਅਰਥ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਕਰਮੀ = ਮਿਹਰ ਨਾਲ। ਪਲੈ ਪਾਇ = ਮਿਲਦਾ ਹੈ ॥੨॥

SikhNet (Spanish)Dice Nanak, la Verdad está en la Palabra, pero es por Su Gracia que te es revelada.(2)

Open this shabad →

Shabad Guru Ramdas Ji Siree Raag

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਹਰਿ ਅੰਦਰਿ ਬਾਹਰਿ ਇਕੁ ਤੂੰ; ਤੂੰ ਜਾਣਹਿ ਭੇਤੁ ॥

har andar baahar ik toon; toon jaaneh bhet |

Sant Singh KhalsaO Lord, You are inside and outside as well. You are the Knower of secrets.
Manmohan SinghThou, O God! within and without. Thou art the Knower of secrets.
Manmohan Singh (Punjabi)ਤੂੰ ਹੈ ਵਾਹਿਗੁਰੂ! ਅੰਦਰਵਾਰ ਤੇ ਬਾਹਰਵਾਰ ਹੈ। ਤੂੰ ਭੇਦਾਂ ਨੂੰ ਜਾਨਣ ਵਾਲਾ ਹੈ।
Fareedkot Teekaਹੇ ਹਰੀ! ਸਰੀਰ ਕੇ ਅੰਤਰ (ਬਾਹਰਿ) ਬ੍ਰਹਮੰਡ ਮੇਂ ਏਕ ਤੂੰ ਹੀ ਹੈਂ ਔਰ ਸਰਬ ਕੇ ਕਰਮੋਂ ਕਾ ਹਾਲ ਤੂੰ ਹੀ ਜਾਨਤਾ ਹੈਂ, ਤਾਂ ਤੇ ਹੇ ਭਗਵਨ! ਮੈਂ ਅਪਨੇ ਮਨ ਪ੍ਰਤੀ ਐਸੇ ਉਪਦੇਸ਼ ਕਰਤਾ ਹੂੰ॥
Prof. Sahib Singhਹੇ ਹਰੀ! ਤੂੰ ਸਭ ਥਾਈਂ (ਅੰਦਰਿ ਬਾਹਰਿ) (ਵਿਆਪਕ) ਹੈਂ, (ਇਸ ਕਰਕੇ ਜੀਵਾਂ ਦੇ) ਹਿਰਦਿਆਂ ਨੂੰ ਤੂੰ ਹੀ ਜਾਣਦਾ ਹੈਂ।
SikhNet (Spanish)Tú oh Señor, estás dentro y fuera, eres el conocedor de mis más profundos secretos.

ਜੋ ਕੀਚੈ ਸੋ ਹਰਿ ਜਾਣਦਾ; ਮੇਰੇ ਮਨ. ਹਰਿ ਚੇਤੁ ॥

jo keechai so har jaanadaa; mere man. har chet |

Sant Singh KhalsaWhatever anyone does, the Lord knows. O my mind, think of the Lord.
Manmohan SinghWhatever man does, God knows that. O my soul! do thou remember Him.
Manmohan Singh (Punjabi)ਜੋ ਕੁਛ ਆਦਮੀ ਕਰਦਾ ਹੈ, ਉਸ ਨੂੰ ਵਾਹਿਗੁਰੂ ਜਾਣਦਾ ਹੈ। ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਨੂੰ ਚੇਤੇ ਕਰ।
Fareedkot Teekaਕਿ ਜੋ ਕੁਛ ਮਨ ਤਨ ਬਾਣੀ ਕਰ ਕੇ (ਕੀਚੈ) ਕਰੀਤਾ ਹੈ, ਸੋ ਹਰੀ ਜਾਣਦਾ ਹੈ, ਤਾਂ ਤੇ ਹੇ ਮੇਰੇ ਮਨ! ਤੂੰ ਹਰੀ ਕੋ (ਚੇਤੁ) ਸਿਮਰ॥
Prof. Sahib Singhਹੇ ਮੇਰੇ ਮਨ! ਜੋ ਕੁਝ ਕਰੀਦਾ ਹੈ (ਸਭ ਥਾਈਂ ਵਿਆਪਕ ਹੋਣ ਕਰਕੇ) ਉਹ ਹਰੀ ਜਾਣਦਾ ਹੈ, (ਤਾਂ ਤੇ) ਉਸ ਦਾ ਸਿਮਰਨ ਕਰ।

ਪਦ ਅਰਥ ਮਨ = ਹੇ ਮਨ!

SikhNet (Spanish)Todo lo que hago, Lo sabes. Aférrate al Señor, oh mi mente.

ਸੋ ਡਰੈ. ਜਿ ਪਾਪ ਕਮਾਵਦਾ; ਧਰਮੀ ਵਿਗਸੇਤੁ ॥

so ddarai. ji paap kamaavadaa; dharamee vigaset |

Sant Singh KhalsaThe one who commits sins lives in fear, while the one who lives righteously rejoices.
Manmohan SinghHe, alone who commits sins is in fear and the virtuous one rejoices.
Manmohan Singh (Punjabi)ਕੇਵਲ ਉਹੀ ਜੋ ਗੁਨਾਹ ਕਰਦਾ ਹੈ, ਭੈ ਵਿੱਚ ਹੈ ਅਤੇ ਨੇਕ ਪੁਰਸ਼ ਖੁਸ਼ੀ ਕਰਦਾ ਹੈ।
Fareedkot Teekaਔਰ ਸੋ ਪੁਰਸ ਭੈ ਕਰਤਾ ਹੈ, ਜੋ ਪਾਪੋਂ ਕੋ ਕਮਾਵਤਾ ਹੈ, ਔਰ ਧਰਮ ਵਾਲੇ ਪੁਰਸ (ਵਿਗਸੇਤੁ) ਪ੍ਰਸਿੰਨ ਰਹਤੇ ਹੈਂ॥ ਇਸ ਮੇਂ ਹੇਤੂ ਕਹਤੇ ਹੈਂ:
Prof. Sahib Singhਪਾਪ ਕਰਨ ਵਾਲੇ ਨੂੰ (ਰੱਬ ਤੋਂ) ਡਰ ਲੱਗਦਾ ਹੈ, ਤੇ ਧਰਮੀ (ਵੇਖ ਕੇ) ਖਿੜਦਾ ਹੈ।

ਪਦ ਅਰਥ ਵਿਗਸੇਤੁ = ਖ਼ੁਸ਼ ਹੁੰਦਾ ਹੈ।

SikhNet (Spanish)Sólo el que comete faltas tiene miedo, los que no, viven en Dicha.

ਤੂੰ ਸਚਾ ਆਪਿ. ਨਿਆਉ ਸਚੁ; ਤਾ ਡਰੀਐ ਕੇਤੁ ॥

toon sachaa aap. niaau sach; taa ddareeai ket |

Sant Singh KhalsaO Lord, You Yourself are True, and True is Your Justice. Why should anyone be afraid?
Manmohan SinghThou, Thyself art True and true is Thine justice. Why should then man be alarmed.
Manmohan Singh (Punjabi)ਤੂੰ ਖੁਦ ਸੱਚਾ ਹੈ ਅਤੇ ਸੱਚਾ ਹੈ ਤੇਰਾ ੲਨਸਾਫ। ਤਦ ਇਨਸਾਨ ਕਿਉਂ ਭੈ-ਭੀਤ ਹੋਵੇ?
Fareedkot Teekaਹੇ ਭਗਵਨ! ਤੂੰ ਆਪ ਸਚ ਸਰੂਪ ਹੈਂ, ਔਰ ਤੇਰਾ ਨਿ੍ਯਾਇ ਭੀ ਸਚਾ ਹੈ, ਤੋ ਡਰ ਕਿਸ ਕਾ ਹੈ, ਕਿਉਂਕਿ ਭੈ ਤੋ ਅਨਿਆਈ ਸੇ ਹੋਤਾ ਹੈ॥
Prof. Sahib Singhਹੇ ਹਰੀ! ਡਰੀਏ ਭੀ ਕਿਉਂ? (ਜਦੋਂ ਜਿਹਾ) ਤੂੰ ਆਪਿ ਸੱਚਾ ਹੈਂ (ਤਿਹਾ) ਤੇਰਾ ਨਿਆਉ ਭੀ ਸੱਚਾ ਹੈ।

ਪਦ ਅਰਥ ਸਚਾ = ਅਟੱਲ। ਕੇਤੁ = ਕਿਉਂ?

SikhNet (Spanish)Si sólo Tú eres Verdad, si Tu Justicia también es Verdad, ¿de quién o de qué entonces vamos a tener miedo?

ਜਿਨਾ. ਨਾਨਕ ਸਚੁ ਪਛਾਣਿਆ; ਸੇ ਸਚਿ ਰਲੇਤੁ ॥੫॥

jinaa. naanak sach pachhaaniaa; se sach ralet |5|

Sant Singh KhalsaO Nanak, those who recognize the True Lord are blended with the True One. ||5||
Manmohan SinghNanak, they who recognise the True Lord get blended with the True Lord.
Manmohan Singh (Punjabi)ਨਾਨਕ ਜੋ ਸੱਚੇ ਸਾਹਿਬ ਨੂੰ ਸਿੰਞਾਣਦੇ ਹਨ, ਉਹ ਸੱਚੇ ਸਾਹਿਬ ਨਾਲ ਇਕ-ਮਿਕ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੁ ਸਰੂਪ! ਜਿਨ੍ਹੋਂ ਨੇ ਤੇਰੇ ਕੋ ਪਛਾਣਿਆ ਹੈ, ਸੋ ਸਚ ਸਰੂਪ ਮੇਂ ਰਲ ਗਏ ਹੈਂ, ਭਾਵ ਯਹਿ ਕਿ ਅਭੇਦ ਹੋ ਗਏ ਹੈਂ॥੫॥☬ਏਕ ਕਵੀ ਨੇ ਨਵਾਂ ਪੁਸਤਕੁ ਜਿਸ ਮੇਂ ਬਿਖਿਓਂ ਕੀ ਕੀਰਤੀ ਥੀ, ਔਰ ਪ੍ਰਮੇਸਰ ਕਾ ਜਸੁ ਗੰਧ ਮਾਤ੍ਰ ਬੀ ਨਹੀਂ ਥਾ, ਗੁਰੂ ਜੀ ਕੇ ਆਗੇ ਆਨ ਰਖਾ। ਤਿਸ ਕੋ ਦੇਖ ਕਰ ਗੁਰੂ ਜੀ ਕੋਪ ਸਹਤ ਹੂਏ ਕਹਤੇ ਭਏ:
Prof. Sahib Singh(ਡਰਨਾ ਤਾਂ ਕਿਤੇ ਰਿਹਾ), ਹੇ ਨਾਨਕ! ਜਿਨ੍ਹਾਂ ਨੂੰ ਸੱਚੇ ਹਰੀ ਦੀ ਸਮਝ ਪਈ ਹੈ, ਉਹ ਉਸ ਦੇ ਵਿਚ ਹੀ ਰਲ ਜਾਂਦੇ ਹਨ (ਭਾਵ, ਉਸ ਦੇ ਨਾਲ ਇਕ-ਮਿਕ ਹੋ ਜਾਂਦੇ ਹਨ) ॥੫॥

ਪਦ ਅਰਥ ਸਚਿ = ਸਦਾ-ਥਿਰ ਰਹਿਣ ਵਾਲੇ ਹਰੀ ਵਿਚ ॥੫॥

SikhNet (Spanish)Dice Nanak, los que realizan la Verdad se vuelven uno con la Verdad del Señor.(5)

Open this shabad →

Shabad Guru Amardas Ji Siree Raag

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਕਲਮ ਜਲਉ. ਸਣੁ ਮਸਵਾਣੀਐ; ਕਾਗਦੁ ਭੀ ਜਲਿ ਜਾਉ ॥

kalam jlau. san masavaaneeai; kaagad bhee jal jaau |

Sant Singh KhalsaBurn the pen, and burn the ink; burn the paper as well.
Manmohan SinghBurnt be the pen with the inkpot Burnt be also the paper.
Manmohan Singh (Punjabi)ਲੇਖਣੀ ਸਮੇਤ ਦਵਾਤ ਦੇ ਸੜ-ਮੱਚ ਜਾਵੇ। ਕਾਗਜ ਭੀ ਸਭ ਬਲ ਜਾਵੇ।
Fareedkot Teekaਕਲਮ ਸਹਿਤ ਦ੍ਵਾਤ ਕੇ ਜਲ ਜਾਵੇ, ਕਾਗਜ ਭੀ ਜਲ ਜਾਵੇ॥
Prof. Sahib Singhਸੜ ਜਾਏ ਉਹ ਕਲਮ; ਸਮੇਤ ਦਵਾਤ ਦੇ, ਤੇ ਉਹ ਕਾਗਤ ਭੀ ਸੜ ਜਾਏ,

ਪਦ ਅਰਥ ਪੂਰਬਿ ਲਿਖਿਆ = ਪਹਿਲਾਂ ਤੋਂ ਕਮਾਇਆ ਹੋਇਆ। ਜਲਉ = ਸੜ ਜਾਏ। ਸਣੁ = ਸਮੇਤ। ਜਲਿ ਬਲਉ = ਸੜ ਬਲ ਲਾਏ।

SikhNet (Spanish)Quemados sean la pluma, el tintero y el papel.

ਲਿਖਣ ਵਾਲਾ ਜਲਿ ਬਲਉ; ਜਿਨਿ ਲਿਖਿਆ ਦੂਜਾ ਭਾਉ ॥

likhan vaalaa jal blau; jin likhiaa doojaa bhaau |

Sant Singh KhalsaBurn the writer who writes in the love of duality.
Manmohan SinghMay the write who writes about the love of duality be burnt down.
Manmohan Singh (Punjabi)ਰੱਬ ਕਰੇ, ਉਹ ਲਿਖਾਰੀ ਜੋ ਦਵੈਤ-ਭਾਵ ਬਾਰੇ ਲਿਖਦਾ ਹੈ, ਸੜ ਬਲ ਜਾਵੇ।
Fareedkot Teekaਲਿਖਾਰੀ ਭੀ ਪ੍ਰਜੁਲਤ ਹੂਈ ਅਗਨੀ ਮੇਂ ਪੜਕੇ ਦਗਧ ਹੋ ਜਾਵੇ, ਜਿਸਨੇ ਪਰਮੇਸ੍ਵਰ ਜਸ ਤੇ ਭਿੰਨ ਦੂਜਾ ਭਾਉ, ਭਾਵ ਸੰਸਾਰਕ ਵਿਸੇ ਪਰਾਇਣੀ ਬਾਤਾਂ ਲਿਖੀ ਹੈਂ॥
Prof. Sahib Singhਲਿਖਣ ਵਾਲਾ ਭੀ ਸੜ ਮਰੇ, ਜਿਸ ਨੇ (ਨਿਰਾ) ਮਾਇਆ ਦੇ ਪਿਆਰ ਦਾ ਲੇਖਾ ਲਿਖਿਆ ਹੈ,

ਪਦ ਅਰਥ ਜਿਨਿ = ਜਿਸ ਨੇ। ਭਾਉ = ਪਿਆਰ। ਦੂਜਾ ਭਾਉ = ਪ੍ਰਭੂ ਨੂੰ ਛੱਡ ਕੇ ਦੂਜੇ ਦਾ ਪਿਆਰ, ਮਾਇਆ ਦਾ ਪਿਆਰ।

SikhNet (Spanish)Quemado sea también el que escribe de la dualidad.

ਨਾਨਕ. ਪੂਰਬਿ ਲਿਖਿਆ ਕਮਾਵਣਾ; ਅਵਰੁ ਨ ਕਰਣਾ ਜਾਇ ॥੧॥

naanak. poorab likhiaa kamaavanaa; avar na karanaa jaae |1|

Sant Singh KhalsaO Nanak, people do what is pre-ordained; they cannot do anything else. ||1||
Manmohan SinghNanak the mortal does what is predestined for him; he can not do anything else.
Manmohan Singh (Punjabi)ਨਾਨਕ, ਪ੍ਰਾਣੀ ਉਹੀ ਕੁਛ ਕਰਦਾ ਹੈ ਜੋ ਉਸ ਲਈ ਮੁਢ ਤੋਂ ਉਕਰਿਆ ਹੋਇਆ ਹੈ। ਹੋਰ ਕੁਝ ਕੀਤਾ ਨਹੀਂ ਜਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਬ ਜਨਮ ਕੇ ਕਰਮੋਂ ਅਨੁਸਾਰ ਜੈਸਾ ਲੇਖ ਲਿਖਾ ਗਿਆ ਹੈ ਤੈਸਾ ਹੀ ਜੀਵ ਅਬ ਕਮਾਵਣਾ ਕਰਤੇ ਹੈਂ, ਔਰ ਕੁਛ ਅਪਨੇ ਆਪ ਜੀਵੋਂ ਸੇ ਕਰਾ ਨਹੀਂ ਜਾਤਾ ਹੈ, ਤਾਂ ਤੇ ਇਸ ਕੇ ਕਿਆ ਅਧੀਨ ਹੈ॥੧॥
Prof. Sahib Singh(ਕਿਉਂਕਿ) ਹੇ ਨਾਨਕ! (ਜੀਵ) ਉਹੀ ਕੁਝ ਕਮਾਂਦਾ ਹੈ, ਜੋ (ਸੰਸਕਾਰ ਆਪਣੇ ਚੰਗੇ ਮੰਦੇ ਕੀਤੇ ਕੰਮਾਂ ਅਨੁਸਾਰ) ਪਹਿਲਾਂ ਤੋਂ (ਆਪਣੇ ਹਿਰਦੇ ਉਤੇ) ਲਿਖੀ ਜਾਂਦਾ ਹੈ, (ਜੀਵ) ਇਸ ਦੇ ਉਲਟ ਕੁਝ ਨਹੀਂ ਕਰ ਸਕਦਾ ॥੧॥

ਪਦ ਅਰਥ 'ਪੂਰਬਿ ਲਿਖਿਆ' ਬਾਰੇ ਨੋਟ: ਮਨੁੱਖ ਜੋ ਜੋ ਕਰਮ ਕਰਦਾ ਹੈ, ਉਸ ਦੇ ਦੋ ਸਿੱਟੇ ਨਿਕਲਦੇ ਹਨ: ਇਕ ਜ਼ਾਹਰਾ ਦਿੱਸਣ ਵਾਲਾ, ਮਾਇਕ ਲਾਭ ਜਾਂ ਹਾਨੀ; ਤੇ ਦੂਜਾ, ਉਸ ਕਰਮ ਦਾ ਅਸਰ ਜੋ ਮਨ ਤੇ ਪੈਂਦਾ ਹੈ, ਜਿਸ ਵਾਸਤੇ 'ਸੰਸਕਾਰ' ਲਫ਼ਜ਼ ਵਰਤਿਆ ਜਾ ਸਕਦਾ ਹੈ। ਚੰਗੇ ਕਰਮ ਦਾ ਚੰਗਾ ਸੰਸਕਾਰ ਤੇ ਮੰਦੇ ਦਾ ਮੰਦਾ। ਕਿਸੇ ਕਰਮ ਦਾ ਚੰਗਾ ਜਾਂ ਮੰਦਾ ਹੋਣਾ ਭੀ ਕਰਮ ਦੀ ਬਾਹਰਲੀ ਦਿੱਸਦੀ ਵਿਧੀ ਜਾਂ ਤਰੀਕੇ ਤੋਂ ਨਹੀਂ ਜਾਚਿਆ ਜਾ ਸਕਦਾ। ਇਹ ਭੀ ਮਨ ਦੀ ਭਾਵਨਾ ਦੇ ਅਧੀਨ ਹੈ। ਸੋ ਮਨੁੱਖ ਦਾ ਮਨ ਕੀਹ ਹੈ? ਉਸ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਮਨੁੱਖ ਸਦਾ ਇਹਨਾਂ ਸੰਸਕਾਰਾਂ ਦੇ ਅਧੀਨ ਰਹਿੰਦਾ ਹੈ। ਜੇ ਇਹ ਸੰਸਕਾਰ ਚੰਗੇ ਹੋਣ, ਤਾਂ ਮਨ ਭਲੇ ਪਾਸੇ ਲੈ ਜਾਂਦਾ ਹੈ, ਜੇ ਮੰਦੇ ਹੋਣ ਤਾਂ ਮਾੜੇ ਪਾਸੇ। ਇਸੇ ਨੂੰ ਹੀ "ਪੂਰਬਿ ਲਿਖਿਆ" ਆਖਿਆ ਗਿਆ ਹੈ। ਇਹ 'ਪੂਰਬਿ ਲਿਖੇ' ਸੰਸਕਾਰ ਮਨੁੱਖ ਦੇ ਆਪਣੇ ਜਤਨ ਨਾਲ ਨਹੀਂ ਮਿੱਟ ਸਕਦੇ, ਕਿਉਂਕਿ 'ਆਪਣਾ ਜਤਨ' ਮਨੁੱਖ ਸਦਾ ਆਪਣੇ ਮਨ ਦੀ ਰਾਹੀਂ ਕਰ ਸਕਦਾ ਹੈ, ਤੇ ਮਨ ਸਦਾ ਉਧਰ ਪ੍ਰੇਰਦਾ ਹੈ ਜਿਧਰ ਦੇ ਇਸ ਵਿਚ ਸੰਸਕਾਰ ਹਨ। ਇੱਕੋ ਹੀ ਤਰੀਕਾ ਹੈ ਇਹਨਾਂ ਨੂੰ ਮੇਟਣ ਦਾ, ਭਾਵ, ਮਨ ਦੇ ਸੰਸਕਾਰਾਂ ਨੂੰ ਸਤਿਗੁਰੂ ਦੀ ਰਜ਼ਾ ਵਿਚ ਲੀਨ ਕਰ ਦੇਣਾ ॥੧॥

SikhNet (Spanish)Dice Nanak, no hace lo escrito para uno por Dios, pues en realidad no puede hacer nada más.

Open this shabad →

Shabad Guru Amardas Ji Siree Raag

ਮਃ ੩ ॥

mahalaa 3 |

Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਹੋਰੁ ਕੂੜੁ ਪੜਣਾ. ਕੂੜੁ ਬੋਲਣਾ; ਮਾਇਆ ਨਾਲਿ ਪਿਆਰੁ ॥

hor koorr parranaa. koorr bolanaa; maaeaa naal piaar |

Sant Singh KhalsaFalse is other reading, and false is other speaking, in the love of Maya.
Manmohan SinghFalse is other study, false other speech and false the love with wealth.
Manmohan Singh (Punjabi)ਝੂਠਾ ਹੈ ਹੋਰਸ ਮੁਤਾਲਾ ਤੇ ਝੁਠ ਹੋਰਸ ਬਚਨ-ਬਿਲਾਸ ਸਅਤੇ ਝੁਠ ਹੈ ਧਨ-ਦੌਲਤ ਸਾਥ ਪ੍ਰੀਤ।
Fareedkot Teekaਜਿਨਾਂ ਕਾ ਮਾਯਾ ਸਾਥ ਪਿਆਰ ਹੈ, ਤਿਨ ਕਾ ਪ੍ਰਮੇਸ੍ਵਰ ਸੰਬੰਧੀ ਸਾਸਤ੍ਰੋਂ ਸੇ ਬਿਨਾਂ, ਔਰ ਸਾਸਤ੍ਰੋਂ ਕਾ ਪੜਨਾ ਝੂਠ ਹੈ ਔਰ ਬੋਲਨਾ ਭੀ ਝੂਠ ਹੈ॥
Prof. Sahib Singhਹੋਰ (ਮਾਇਆ ਸੰਬੰਧੀ) ਪੜ੍ਹਨਾ ਵਿਅਰਥ ਉੱਦਮ ਹੈ, ਹੋਰ ਬੋਲਣਾ (ਭੀ) ਵਿਅਰਥ (ਕਿਉਂਕਿ ਇਹ ਉੱਦਮ) ਮਾਇਆ ਨਾਲਿ ਪਿਆਰ (ਵਧਾਉਂਦੇ ਹਨ।)

ਪਦ ਅਰਥ ਕੂੜੁ = ਨਾਸਵੰਤ, ਵਿਅਰਥ।

SikhNet (Spanish)Falsa es cualquier otra lectura, falso también es cualquier otro discurso, falso el amor a Maya.

ਨਾਨਕ. ਵਿਣੁ ਨਾਵੈ. ਕੋ ਥਿਰੁ ਨਹੀ; ਪੜਿ ਪੜਿ ਹੋਇ ਖੁਆਰੁ ॥੨॥

naanak. vin naavai. ko thir nahee; parr parr hoe khuaar |2|

Sant Singh KhalsaO Nanak, without the Name, nothing is permanent; those who read and read are ruined. ||2||
Manmohan SinghNanak, sans God's Name, nothing is permanent. Through (temporal) extensive reading, the mortal is ruined.
Manmohan Singh (Punjabi)ਨਾਨਕ, ਵਾਹਿਗੁਰੂ ਦੇ ਨਾਮ ਬਾਝੋਂ, ਕੁਛ ਭੀ ਅਸਥਿਰ ਨਹੀਂ। (ਦੁਨਿਆਵੀ) ਘਨੇਰੀ ਪੜ੍ਹਾਈ ਰਾਹੀਂ, ਪ੍ਰਾਣੀ ਤਬਾਹ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਬਿਨਾ ਕੋਈ ਪਦਾਰਥ ਥਿਰ ਨਹੀਂ ਹੈ, ਪੜ ਪੜ ਕੇ ਜੀਵ ਖੁਆਰ ਹੋਤੇ ਹੈਂ॥੨॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਸਦਾ ਨਹੀਂ ਰਹਿਣਾ (ਭਾਵ, ਸਦਾ ਨਾਲ ਨਹੀਂ ਨਿਭਣਾ), (ਇਸ ਵਾਸਤੇ) ਜੇ ਕੋਈ ਹੋਰ ਪੜ੍ਹਨੀਆਂ ਹੀ ਪੜ੍ਹਦਾ ਹੈ ਖ਼ੁਆਰ ਹੁੰਦਾ ਹੈ ॥੨॥
SikhNet (Spanish)Dice Nanak, sin el Nombre del Señor, nada es eterno, aquéllos que leen acerca de cualquier otro, desperdician su vida en vano.(2)

Open this shabad →

Shabad Guru Ramdas Ji Siree Raag

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਹਰਿ ਕੀ ਵਡਿਆਈ ਵਡੀ ਹੈ; ਹਰਿ ਕੀਰਤਨੁ ਹਰਿ ਕਾ ॥

har kee vaddiaaee vaddee hai; har keeratan har kaa |

Sant Singh KhalsaGreat is the Greatness of the Lord, and the Kirtan of the Lord's Praises.
Manmohan SinghGreat is the greatness of God, and glorious the singing of praises of Lord God.
Manmohan Singh (Punjabi)ਵਿਸ਼ਾਲ ਹੈ ਵਾਹਿਗੁਰੂ ਦੀ ਵਿਸ਼ਾਲਤਾ, ਅਤੇ ਉਤਮ ਹੈ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰਨਾ।
Fareedkot Teekaਹਰਿ ਕੀ ਵਡਿਆਈ ਅਧਿਕ ਹੈ ਕਿਉਂਕਿ ਹਰੀ ਕਾ ਜਸੁ ਦੁਖੋਂ ਕਾ ਹਰਤਾ ਹੈਂ॥
Prof. Sahib Singhਉਸਦੀ ਸਿਫ਼ਤ-ਸਾਲਾਹ ਤੇ ਉਸਦਾ ਕੀਰਤਨ ਕਰਨਾ-ਇਹੋ (ਜੀਵ ਲਈ) ਵੱਡੀ (ਕਰਣੀ) ਹੈ।

ਪਦ ਅਰਥ ਵਡੀ = ਵਡੀ ਕਰਣੀ, ਸਭ ਤੋਂ ਚੰਗਾ ਕੰਮ।

SikhNet (Spanish)Gloriosa es la Alabanza del Señor, Glorioso es cantarla.

ਹਰਿ ਕੀ ਵਡਿਆਈ ਵਡੀ ਹੈ; ਜਾ ਨਿਆਉ ਹੈ ਧਰਮ ਕਾ ॥

har kee vaddiaaee vaddee hai; jaa niaau hai dharam kaa |

Sant Singh KhalsaGreat is the Greatness of the Lord; His Justice is totally Righteous.
Manmohan SinghGreat is the greatness of God, for His justice is in accordance with Equity.
Manmohan Singh (Punjabi)ਵਿਸ਼ਾਲ ਹੈ ਵਾਹਿਗੁਰੂ ਦੀ ਵਿਸ਼ਾਲਤਾ ਕਿਉਂਕਿ ਉਸ ਦਾ ਇਨਸਾਫ ਸੱਚ ਦੇ ਅਨੁਸਾਰ ਹੈ।
Fareedkot Teekaਪੁਨਾ ਜੋ ਧਰਮ ਕਾ ਨਿਆਉ ਕਰਤਾ ਹੈ, ਤੌ ਹਰਿ ਕੀ ਵਡਿਆਈ ਵੱਡੀ ਹੈ॥
Prof. Sahib Singhਜਿਸ ਹਰੀ ਦਾ ਧਰਮ ਦਾ ਨਿਆਂ ਹੈ, ਉਸ ਦੀ ਵਡਿਆਈ ਕਰਨੀ ਵੱਡੀ ਕਰਣੀ ਹੈ।
SikhNet (Spanish)Gloriosa es la Alabanza del Señor, pues Su Justicia va de acuerdo con Su Ley.

ਹਰਿ ਕੀ ਵਡਿਆਈ ਵਡੀ ਹੈ; ਜਾ ਫਲੁ ਹੈ ਜੀਅ ਕਾ ॥

har kee vaddiaaee vaddee hai; jaa fal hai jeea kaa |

Sant Singh KhalsaGreat is the Greatness of the Lord; people receive the fruits of the soul.
Manmohan SinghMagnificent is the magnificence of God, as man gets the fruit of His mental actions.
Manmohan Singh (Punjabi)ਮਹਾਨ ਹੈ ਮਹਾਨਤਾ ਵਾਹਿਗੁਰੂ ਦੀ, ਕਿਉਂ ਜੋ ਇਨਸਾਨ ਆਪਣੇ ਅਮਲਾ ਦਾ ਫਲ ਪਾਉਂਦਾ ਹੈ।
Fareedkot Teekaਔਰ ਜੀਵੋਂ ਕੇ ਕਰਮੋਂ ਕਾ ਫਲ ਦੇਤਾ ਹੈ ਤੌ ਹੀ ਹਰਿ ਕੀ ਵਡਿਆਈ ਵੱਡੀ ਹੈ॥
Prof. Sahib Singhਹਰੀ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ (ਕਿਉਂਕਿ) ਜੀਵ ਦਾ (ਅਸਲੀ) ਫਲ (ਹੀ ਇਹੋ) ਹੈ (ਭਾਵ ਜਨਮ-ਮਨੋਰਥ ਹੀ ਇਹੀ ਹੈ)।

ਪਦ ਅਰਥ ਜੀਅ ਕਾ ਫਲੁ = ਜਿੰਦ ਦਾ ਫਲ, ਜੀਵਨ ਦਾ ਮਨੋਰਥ।

SikhNet (Spanish)Gloriosa es la Alabanza del Señor, pues uno logra los deseos del corazón.

ਹਰਿ ਕੀ ਵਡਿਆਈ ਵਡੀ ਹੈ; ਜਾ. ਨ ਸੁਣਈ, ਕਹਿਆ ਚੁਗਲ ਕਾ ॥

har kee vaddiaaee vaddee hai; jaa. na sunee, kahiaa chugal kaa |

Sant Singh KhalsaGreat is the Greatness of the Lord; He does not hear the words of the back-biters.
Manmohan SinghMagnificent is the magnificence of God, for He hears not the words of the traducer.
Manmohan Singh (Punjabi)ਮਹਾਨ ਹੈ ਮਹਾਨਤਾ ਵਾਹਿਗੁਰੂ ਦੀ ਕਿਉਂ ਜੋ ਉਹ ਨਿੰਦਕ ਦੀ ਗੱਲ ਨਹੀਂ ਸੁਣਦਾ।
Fareedkot Teekaਜੋ ਕਿਸੀ ਚੁਗਲ ਕਾ ਕਹਿਆ ਨਹੀਂ ਸੁਣਤਾ, ਇਸੀ ਕਰ ਕੇ ਹਰਿ ਕੀ ਵਡਿਆਈ ਵੱਡੀ ਹੈ॥
Prof. Sahib Singhਜੋ ਪ੍ਰਭੂ ਚੁਗਲ ਦੀ ਗੱਲ ਵਲ ਕੰਨ ਨਹੀਂ ਧਰਦਾ, ਉਸ ਦੀ ਸਿਫ਼ਤਿ ਕਰਨੀ ਵੱਡੀ ਕਰਣੀ ਹੈ।
SikhNet (Spanish)Gloriosa es la Alabanza del Señor, pues Él no escucha a los que nos calumnian.

ਹਰਿ ਕੀ ਵਡਿਆਈ ਵਡੀ ਹੈ; ਅਪੁਛਿਆ ਦਾਨੁ ਦੇਵਕਾ ॥੬॥

har kee vaddiaaee vaddee hai; apuchhiaa daan devakaa |6|

Sant Singh KhalsaGreat is the Greatness of the Lord; He gives His Gifts without being asked. ||6||
Manmohan SinghPraise worthy is the praise of God, for He gives gifts without asking.
Manmohan Singh (Punjabi)ਸ਼ਲਾਘਾ ਯੋਗ ਹੈ ਮਹਿਮਾ ਭਗਵਾਨ ਦੀ, ਕਿਉਂਕਿ ਉਹ ਬਿਨਾ-ਪੁਛੇ ਦਾਤਾਂ ਦਿੰਦਾ ਹੈ।
Fareedkot Teekaਕਿਸੀ ਕੇ ਬਿਨਾ ਪੂਛੇ ਹੀ ਦਾਨ (ਦੇਵਕਾ) ਦੇਤਾ ਹੈ, ਇਸੀ ਵਾਸਤੇ ਹਰਿ ਕੀ ਬਡੀ ਬਡਿਆਈ ਹੈ॥੬॥
Prof. Sahib Singhਜੋ ਪ੍ਰਭੂ ਕਿਸੋ ਨੂੰ ਪੁੱਛ ਕੇ ਦਾਨ ਨਹੀਂ ਦੇਂਦਾ ਉਸ ਦੀ ਵਡਿਆਈ ਉੱਤਮ ਕੰਮ ਹੈ ॥੬॥

ਪਦ ਅਰਥ ਅਪੁਛਿਆ = ਕਿਸੇ ਦੀ ਸਾਲਾਹ ਲੈਣ ਤੋਂ ਬਿਨਾ, ਕਿਸੇ ਨੂੰ ਪੁੱਛਣ ਤੋਂ ਬਿਨਾ ॥੬॥

SikhNet (Spanish)Gloriosa es la Alabanza del Señor, pues Él da, sin preguntar a nadie más. (6)

Open this shabad →

Shabad Guru Amardas Ji Siree Raag continues on Ang 85

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਹਉ ਹਉ ਕਰਤੀ ਸਭ ਮੁਈ; ਸੰਪਉ. ਕਿਸੈ ਨ ਨਾਲਿ ॥

hau hau karatee sabh muee; sanpau. kisai na naal |

Sant Singh KhalsaThose who act in ego shall all die. Their worldly possessions shall not go along with them.
Manmohan SinghIndulging in excessive ego, the entire world has perished. The worldly wealth goes not with anyone.5
Manmohan Singh (Punjabi)ਘਣਾ ਹੰਕਾਰ ਕਰਦੀ ਹੋਈ ਸਾਰੀ ਦੁਨੀਆਂ ਮਰ ਗਈ ਹੈ। ਸੰਸਾਰੀ ਧਨ-ਦੌਲਤ, ਕਿਸੇ ਦੇ ਸਾਥ ਨਹੀਂ ਜਾਂਦੀ।
Fareedkot Teekaਸਰਬ ਸ੍ਰਿਸਟੀ ਮੈਂ ਮੈਂ ਕਰਤੀ ਮਰ ਗਈ ਹੈ, ਪਰੰਤੂ (ਸੰਪਉ) ਵਿਭੂਤੀ ਕਿਸੀ ਕੇ ਸਾਥ ਨਹੀਂ ਚਲੀ॥
Prof. Sahib Singhਧਨ ਕਿਸੇ ਦੇ ਨਾਲ ਨਹੀਂ (ਨਿਭਦਾ, ਪਰੰਤੂ ਧਨ ਦੀ ਟੇਕ ਰੱਖਣ ਵਾਲੇ ਸਾਰੇ ਜੀਵ ਅਹੰਕਾਰੀ ਹੋ ਹੋ ਕੇ ਖਪਦੇ ਹਨ, ਆਤਮਕ ਮੌਤੇ ਮਰੇ ਰਹਿੰਦੇ ਹਨ।

ਪਦ ਅਰਥ ਸਭ = ਸਾਰੀ ਸ੍ਰਿਸ਼ਟੀ। ਮੁਈ = ਦੁਖੀ ਹੋਈ ਹੈ। ਹਉ ਹਉ ਕਰਤੀ = ਅਹੰਕਾਰ ਕਰ ਕਰ ਕੇ। ਸੰਪਉ = ਧਨ।

SikhNet (Spanish)Los que viven en su ego, no saben que van a morir sin poderse llevar ninguno de sus tesoros consigo.

ਦੂਜੈ ਭਾਇ ਦੁਖੁ ਪਾਇਆ; ਸਭ ਜੋਹੀ ਜਮਕਾਲਿ ॥

doojai bhaae dukh paaeaa; sabh johee jamakaal |

Sant Singh KhalsaBecause of their love of duality, they suffer in pain. The Messenger of Death is watching all.
Manmohan SinghBecause of profane affection, the man suffers agony. Death's courier is spying all.
Manmohan Singh (Punjabi)ਦਵੈਤ-ਭਾਵ ਦੇ ਸਬੱਬ ਆਦਮੀ ਤਕਲੀਫ ਉਠਾਉਂਦਾ ਹੈ! ਮੌਤ ਦਾ ਦੂਤ ਸਾਰਿਆਂ ਨੂੰ ਤੱਕ ਰਿਹਾ ਹੈ।
Fareedkot Teekaਦ੍ਵੈਤ ਭਾਵ ਸੇ ਦੁਖ ਕੋ ਪਾਯਾ ਹੈ, ਯਾਂ ਤੇ ਸਭ ਸ੍ਰਿਸਟੀ ਜਮ ਕਾਲ ਕਰਨੇ ਵਾਲੇ ਨੇ (ਜੋਹੀ) ਤਕੀ ਹੈ, ਭਾਵ ਯਹਿ ਕਿ ਸਭ ਕਾਲ ਕੇ ਵਸ ਹੈ॥
Prof. Sahib Singhਮਾਇਆ ਦੇ ਪਿਆਰ ਵਿਚ ਸਭ ਨੇ ਦੁੱਖ (ਹੀ) ਪਾਇਆ ਹੈ (ਕਿਉਂਕਿ) ਜਮਕਾਲ ਨੇ (ਇਹੋ ਜਿਹੇ) ਸਭਨਾਂ ਨੂੰ ਘੂਰਿਆ ਹੈ (ਭਾਵ, ਮਾਇਆ ਦੇ ਮੋਹ ਵਿਚ ਫਸੇ ਜੀਵ ਮੌਤ ਤੋਂ ਥਰ-ਥਰ ਕੰਬਦੇ ਹਨ, ਮਾਨੋ, ਉਹਨਾਂ ਨੂੰ ਜਮਕਾਲ ਘੂਰ ਰਿਹਾ ਹੈ)।

ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਜੋਹੀ = ਤੱਕੀ, ਵੇਖੀ, ਘੂਰਿਆ। ਕਾਲਿ = ਕਾਲਿ ਨੇ।

SikhNet (Spanish)Ellos sufren pena por su dualidad y Yama los tiene en su mira a todos.

Open this shabad (4 lines, Angs 84-85) →

Ang 84 of 1430