ੴ

ਸਿੱਖਬਾਣੀ · SikhBani

ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ ॥

man kunchar peelak guroo giaan kunddaa jeh khinche teh jaae
Guru Amardas Ji ਗੁਰੂ ਅਮਰਦਾਸ ਜੀ · Raag Gujri · Ang 516 · 3 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਮਨੁ ਕੁੰਚਰੁ. ਪੀਲਕੁ ਗੁਰੂ; ਗਿਆਨੁ ਕੁੰਡਾ. ਜਹ ਖਿੰਚੇ ਤਹ ਜਾਇ ॥

man kunchar. peelak guroo; giaan kunddaa. jeh khinche teh jaae |

Sant Singh KhalsaThe mind is the elephant, the Guru is the elephant-driver, and knowledge is the whip. Wherever the Guru drives the mind, it goes.
Manmohan SinghThe mind is the elephant, the Guru the elephant-driver, gnosis the goad. Whithersoever the Guru drives, thither goes the mind.
Manmohan Singh (Punjabi)ਮਨ ਹਾਥੀ ਹੈ, ਗੁਰੂ ਜੀ ਮਹਾਵਤ ਅਤੇ ਬ੍ਰਹਿਮ-ਬੋਧ ਅੰਕਸ, ਜਿਥੇ ਕਿਤੇ ਭੀ ਗੁਰੂ ਜੀ ਲੈ ਜਾਂਦੇ ਹਨ, ਉਥੇ ਹੀ ਮਨ ਜਾਂਦਾ ਹੈ।
Fareedkot Teekaਮਨ (ਕੁੰਚਰੁ) ਹਾਥੀ ਹੈ, ਗੁਰੂ (ਪੀਲਕੁ) ਹਾਥੀਵਾਨ ਹੈ, ਗਿਆਨ (ਕੁੰਡਾ) ਅੰਕਸ ਹੈ। ਗੁਰੂ ਗਿਆਨ ਅੰਕਸ ਸੇ ਜਹਾਂ ਮਨ ਕੋ ਖੀਂਚਤਾ ਹੈ ਤਹਾਂ ਜਾਤਾ ਹੈ, ਭਾਵ ਅਧੀਨ ਰਹਿਤਾ ਹੈ॥
Prof. Sahib Singhਮਨ (ਮਾਨੋ) ਹਾਥੀ ਹੈ; (ਜੇ) ਸਤਿਗੁਰੂ (ਇਸ ਦਾ) ਮਹਾਵਤ (ਬਣੇ, ਤੇ) ਗੁਰੂ ਦੀ ਦਿੱਤੀ ਮਤਿ (ਇਸ ਦੇ ਸਿਰ ਤੇ) ਕੁੰਡਾ ਹੋਵੇ, ਤਾਂ ਇਹ ਮਨ ਓਧਰ ਜਾਂਦਾ ਹੈ ਜਿਧਰ ਗੁਰੂ ਤੋਰਦਾ ਹੈ।

ਪਦ ਅਰਥ ਕੁੰਚਰੁ = ਹਾਥੀ। ਪੀਲਕੁ = ਹਾਥੀ ਨੂੰ ਚਲਾਣ ਵਾਲਾ, ਮਹਾਵਤ। ਗਿਆਨ = ਗੁਰੂ ਦੀ ਦਿੱਤੀ ਮਤਿ। ਜਹ = ਜਿਧਰ।

SikhNet (Spanish)La mente es como el elefante, el Guru es el que lo monta. La Sabiduría es el fuete y a quien sea que el Guru instruye,

ਨਾਨਕ. ਹਸਤੀ ਕੁੰਡੇ ਬਾਹਰਾ; ਫਿਰਿ ਫਿਰਿ ਉਝੜਿ ਪਾਇ ॥੨॥

naanak. hasatee kundde baaharaa; fir fir ujharr paae |2|

Sant Singh KhalsaO Nanak, without the whip, the elephant wanders into the wilderness, again and again. ||2||
Manmohan SinghNanak, the elephant without a goad, again and again, wanders into the wilderness.
Manmohan Singh (Punjabi)ਨਾਨਕ, ਅੰਕੁਸ਼ ਦੇ ਬਗੈਰ ਹਾਥੀ, ਮੁੜ ਮੁੜ ਕੇ, ਉਜਾੜ ਬੀਆਬਾਨ ਅੰਦਰ ਭਟਕਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਮਨ ਰੂਪ ਹਾਥੀ ਅੰਕਸ ਸੇ ਬਿਨਾਂ ਹੈ ਵਹੁ (ਫਿਰਿ ਫਿਰਿ) ਬਾਰੰਬਾਰ (ਉਝੜਿ) ਕੁਰਸਤੇ ਮੇਂ ਪੜਤਾ ਹੈ ਵਾ ਸੰਸਾਰ ਰੂਪ ਉਜਾੜ ਮੇਂ ਪੜਤਾ ਪ੍ਰਵਿਰਤਦਾ ਹੈ। ਭਾਵ ਇਹ ਕਿ ਨਿਗੁਰਾ ਜਨਮ ਮਰਣ ਕੇ ਚਕਰ ਮੇਂ ਪੜਾ ਰਹਿਤਾ ਹੈ॥੨॥
Prof. Sahib Singhਪਰ, ਹੇ ਨਾਨਕ! ਕੁੰਡੇ ਤੋਂ ਬਿਨਾ ਹਾਥੀ ਮੁੜ ਮੁੜ ਕੁਰਾਹੇ ਪੈਂਦਾ ਹੈ ॥੨॥

ਪਦ ਅਰਥ ਹਸਤੀ = ਹਾਥੀ। ਉਝੜਿ = ਕੁਰਾਹੇ, ਔਝੜੇ। ਪਾਇ = ਪੈਂਦਾ ਹੈ ॥੨॥

SikhNet (Spanish)la mente lo sigue. Dice Nanak, la mente elefante, sin el fuete del Guru, se desvía inevitablemente del Sendero. (2)
Answers quote the Granth verbatim with Ang citations. AI commentary is not Gurbani and not a religious ruling.