ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਏਹੁ ਸਭੁ ਕਿਛੁ ਆਵਣ ਜਾਣੁ ਹੈ; ਜੇਤਾ ਹੈ ਆਕਾਰੁ ॥
ehu sabh kichh aavan jaan hai; jetaa hai aakaar |
Sant Singh KhalsaAll these things come and go, all these things of the world.
Manmohan SinghAll this, as much as the world, is subject to coming and going.
Manmohan Singh (Punjabi)ਇਹ ਸਮੂਹ, ਜਿੰਨਾ ਕੁ ਸੰਸਾਰ ਹੈ, ਆਉਣ ਤੇ ਜਾਣਾ ਦੇ ਅਧੀਨ ਹੈ।
Fareedkot Teekaਜਿਤਨਾ ਅਕਾਰ ਇਹ ਦਿਖਲਾਈ ਪੜਤਾ ਹੈ ਇਹ ਸਭ ਕਿਛ ਆਵਨੇ ਜਾਵਨੇ ਵਾਲਾ, ਭਾਵ ਜਨਮਣੇ ਔਰ ਮਰਨੇ ਵਾਲਾ ਹੈ॥
Prof. Sahib Singhਜਿਤਨਾ ਇਹ ਜਗਤ ਦਿੱਸ ਰਿਹਾ ਹੈ ਇਹ ਸਾਰਾ ਆਉਣ ਤੇ ਜਾਣ ਵਾਲਾ ਹੈ (ਭਾਵ, ਕਦੇ ਇਕੋ ਹਾਲਤ ਵਿਚ ਨਹੀਂ ਰਹਿੰਦਾ),
SikhNet (Spanish)El mundo de la forma va y viene;
ਜਿਨਿ ਏਹੁ ਲੇਖਾ ਲਿਖਿਆ; ਸੋ ਹੋਆ ਪਰਵਾਣੁ ॥
jin ehu lekhaa likhiaa; so hoaa paravaan |
Sant Singh KhalsaOne who knows this written account is acceptable and approved.
Manmohan SinghThe man, who understands or writes this account, becomes acceptable.
Manmohan Singh (Punjabi)ਜੋ ਇਸ ਹਿਸਾਬ ਕਿਤਾਬ ਨੂੰ ਸਮਝਦਾ ਜਾਂ ਲਿਖਦਾ ਹੈ, ਉਹ ਕਬੂਲ ਪੈ ਜਾਂਦਾ ਹੈ।
Fareedkot Teekaਜਿਸ ਨੇ ਏਹ ਲੇਖਾ ਲਿਖਿਆ, ਭਾਵ ਸਤ ਅਸਤ ਕਾ ਬੀਚਾਰ ਕੀਆ ਹੈ, ਸੋਈ ਸੰਤ ਪ੍ਰਮਾਣੀਕ ਹੂਆ ਹੈ॥
Prof. Sahib Singhਜੋ ਇਹ ਗੱਲ ਸਮਝ ਲੈਂਦਾ ਹੈ (ਇਹ ਲਿਖਦਾ ਹੈ), ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ।
ਪਦ ਅਰਥ ਜਿਨਿ = ਜਿਸ ਮਨੁੱਖ ਨੇ। ਏਹੁ ਲੇਖਾ ਲਿਖਿਆ = ਇਹ ਗੱਲ ਸਮਝ ਲਈ।
SikhNet (Spanish)aquél que sabe esto es aprobado por el Señor,
ਨਾਨਕ. ਜੇ ਕੋ ਆਪੁ ਗਣਾਇਦਾ; ਸੋ ਮੂਰਖੁ ਗਾਵਾਰੁ ॥੧॥
naanak. je ko aap ganaaeidaa; so moorakh gaavaar |1|
Sant Singh KhalsaO Nanak, anyone who takes pride in himself is foolish and unwise. ||1||
Manmohan SinghNanak, if any man prides on his-self, he is silly and stupid.
Manmohan Singh (Punjabi)ਨਾਨਕ ਜੇਕਰ ਕੋਈ ਜਣਾ ਆਪਣੇ ਆਪ ਉਤੇ ਮਾਣ, ਹੰਕਾਰ ਕਰਦਾ ਹੈ, ਉਹ ਬੇਵਕੂਫ ਤੇ ਬੁੱਧੂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਕੋਈ ਅਪਨੇ ਆਪ ਕੋ ਅਭਿਮਾਨ ਕਰਤਾ ਗਨਾਉਤਾ ਹੈ, ਭਾਵ ਕਿ ਮੈਂ ਐਸਾ ਹੂੰ, ਸੋ ਮਹਾਂ ਮੂਰਖ ਹੈ॥੧॥
Prof. Sahib Singhਪਰ, ਹੇ ਨਾਨਕ! ਜੋ (ਇਸ 'ਆਕਾਰ' ਦੇ ਆਸਰੇ) ਆਪਣੇ ਆਪ ਨੂੰ ਵੱਡਾ ਅਖਵਾਂਦਾ ਹੈ (ਭਾਵ, ਮਾਣ ਕਰਦਾ ਹੈ) ਉਹ ਮੂਰਖ ਹੈ ਉਹ ਗਵਾਰ ਹੈ ॥੧॥
ਪਦ ਅਰਥ ਆਪੁ = ਆਪਣੇ ਆਪ ਨੂੰ। ਗਣਾਇਦਾ = ਵੱਡਾ ਅਖਵਾਂਦਾ ॥੧॥
SikhNet (Spanish)ero aquél que se enorgullece por lo que cree que es suyo es un ignorante y un tonto. (1)