ੴ

ਸਿੱਖਬਾਣੀ · SikhBani

ਤਿਸੁ ਆਗੈ ਅਰਦਾਸਿ ਜਿਨਿ ਉਪਾਇਆ ॥

tis aagai aradaas jin upaaeaa
Guru Amardas Ji ਗੁਰੂ ਅਮਰਦਾਸ ਜੀ · Raag Gujri · Ang 516, 517 · 6 lines
Translations

ਪਉੜੀ ॥

paurree | Ang 516

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤਿਸੁ ਆਗੈ ਅਰਦਾਸਿ; ਜਿਨਿ ਉਪਾਇਆ ॥

tis aagai aradaas; jin upaaeaa | Ang 516

Sant Singh KhalsaI offer my prayer to the One, from whom I was created.
Manmohan SinghMy prayer is before Him, who has created me.
Manmohan Singh (Punjabi)ਮੇਰੀ ਪ੍ਰਾਰਥਨਾ ਉਸ ਮੂਹਰੇ ਹੈ, ਜਿਸ ਨੇ ਮੈਨੂੰ ਪੈਦਾ ਕੀਤਾ ਹੈ।
Fareedkot Teekaਜਿਸ ਪਰਮੇਸ੍ਵਰ ਨੇ ਜਗਤ ਉਤਪੰਨ ਕੀਆ ਹੈ ਤਿਸ ਆਗੇ ਬੇਨਤੀ ਕਰਤਾ ਹੂੰ:
Prof. Sahib Singhਜਿਸ ਪ੍ਰਭੂ ਨੇ (ਭਾਉ ਦੂਜਾ) ਪੈਦਾ ਕੀਤਾ ਹੈ ਜੇ ਉਸ ਦੀ ਹਜ਼ੂਰੀ ਵਿਚ ਅਰਦਾਸ ਕਰੀਏ।

ਪਦ ਅਰਥ ਜਿਨਿ = ਜਿਸ ਪ੍ਰਭੂ ਨੇ।

SikhNet (Spanish)Mi oración se dirige hacia el Uno, hacia mi Señor Creador.

ਸਤਿਗੁਰੁ ਅਪਣਾ ਸੇਵਿ; ਸਭ ਫਲ ਪਾਇਆ ॥

satigur apanaa sev; sabh fal paaeaa | Ang 517

Sant Singh KhalsaServing my True Guru, I have obtained all the fruits.
Manmohan SinghBy serving my True Guru, I have attained all the fruits.
Manmohan Singh (Punjabi)ਆਪਣੇ ਸੱਚੇ ਗੁਰਾਂ ਦੀ ਘਾਲ ਕਮਾ ਕੇ, ਮੈਂ ਸਾਰੇ ਮੇਵੇ ਪ੍ਰਾਪਤ ਕਰ ਲਏ ਹਨ।
Fareedkot Teekaਅਪਨਾ ਸਤਗੁਰੂ ਸੇਵ ਕਰ ਸਭੀ ਫਲ, ਭਾਵ ਧਰਮਾਦਿ ਪਦਾਰਥੋਂ ਕੋ ਪਾਇਆ ਹੈ॥
Prof. Sahib Singhਜੇ ਸਤਿਗੁਰੂ ਦੇ ਹੁਕਮ ਵਿਚ ਤੁਰੀਏ ਤਾਂ (ਮਾਨੋ) ਸਾਰੇ ਫਲ ਮਿਲ ਜਾਂਦੇ ਹਨ,

ਪਦ ਅਰਥ ਸੇਵਿ = ਸੇਵਾ ਕਰ ਕੇ, ਹੁਕਮ ਕਰ ਕੇ।

SikhNet (Spanish)Sirviendo a mi Verdadero Guru, he obtenido todos los frutos.

ਅੰਮ੍ਰਿਤ ਹਰਿ ਕਾ ਨਾਉ; ਸਦਾ ਧਿਆਇਆ ॥

amrit har kaa naau; sadaa dhiaaeaa | Ang 517

Sant Singh KhalsaI meditate continually on the Ambrosial Name of the Lord.
Manmohan SinghI ever meditate upon the ambrosial Name of the Lord.
Manmohan Singh (Punjabi)ਮੈਂ ਸਦੀਵ ਹੀ ਸੁਆਮੀ ਦੇ ਸੁਧਾ ਸਰੂਪ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਅੰਮ੍ਰਿਤ ਰੂਪ ਹਰਿ ਕਾ ਨਾਮ ਸਦੀਵਕਾਲ ਧਿਆਇਆ ਹੈ॥
Prof. Sahib Singhਤੇ ਪ੍ਰਭੂ ਦਾ ਅੰਮ੍ਰਿਤ-ਨਾਮ ਸਦਾ ਸਿਮਰ ਸਕੀਦਾ ਹੈ।
SikhNet (Spanish)Dulce Néctar es el Nombre del Señor; Lo contemplo siempre.

ਸੰਤ ਜਨਾ ਕੈ ਸੰਗਿ; ਦੁਖੁ ਮਿਟਾਇਆ ॥

sant janaa kai sang; dukh mittaaeaa | Ang 517

Sant Singh KhalsaIn the Society of the Saints, I am rid of my pain and suffering.
Manmohan SinghAssociating with the society of the pious persons, I am rid of my sufferings.
Manmohan Singh (Punjabi)ਪਵਿੱਤਰ ਪੁਰਸ਼ਾਂ ਦੀ ਸੰਗਤ ਕਰਨ ਦੁਆਰਾ, ਮੈਂ ਆਪਣੀਆਂ ਤਕਲੀਫਾਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਸੰਤ ਜਨੋਂ ਕੇ ਸੰਗ ਸੇ ਦੁਖੋਂ ਕੋ ਮਿਟਾਇਆ, ਭਾਵ ਦੂਰ ਕੀਆ ਹੈ॥
Prof. Sahib Singhਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ (ਦੂਜੇ ਭਾਉ ਦਾ) ਦੁਖ ਮਿਟਾ ਸਕੀਦਾ ਹੈ,
SikhNet (Spanish)Uniéndome a la Sociedad de los Santos, me liberé de mis múltiples aflicciones,

ਨਾਨਕ ਭਏ ਅਚਿੰਤੁ; ਹਰਿ ਧਨੁ ਨਿਹਚਲਾਇਆ ॥੨੦॥

naanak bhe achint; har dhan nihachalaaeaa |20| Ang 517

Sant Singh KhalsaO Nanak, I have become care-free; I have obtained the imperishable wealth of the Lord. ||20||
Manmohan SinghObtaining the Imperishable wealth of God, Nanak has become carefree.
Manmohan Singh (Punjabi)ਵਾਹਿਗੁਰੂ ਦੀ ਅਬਿਨਾਸ਼ੀ ਦੌਲਤ ਪ੍ਰਾਪਤ ਕਰ ਕੇ ਨਾਨਕ ਨਿਸਚਿਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਧਨ ਕੋ ਪਾਇ ਕਰ ਮਨ ਅਚਲ ਹੂਆ ਅਰ ਚਿੰਤਾ ਸੇ ਰਹਿਤ ਹੂਏ ਹੈਂ॥੨੦॥
Prof. Sahib Singhਤੇ, ਹੇ ਨਾਨਕ! ਕਦੇ ਨਾਹ ਨਾਸ ਹੋਣ ਵਾਲਾ ਨਾਮ-ਧਨ ਖੱਟ ਕੇ ਬੇ-ਫ਼ਿਕਰ ਹੋ ਜਾਈਦਾ ਹੈ ॥੨੦॥

ਪਦ ਅਰਥ ਅਚਿੰਤੁ = ਬੇ-ਫ਼ਿਕਰ ॥੨੦॥

SikhNet (Spanish)y me quedé libre de preocupaciones, pues obtuve las Riquezas Eternas del Señor. (20)
Answers quote the Granth verbatim with Ang citations. AI commentary is not Gurbani and not a religious ruling.