ੴ

ਸਿੱਖਬਾਣੀ · SikhBani

ਟੂਟੀ ਗਾਢਨਹਾਰ ਗੋੁਪਾਲ ॥

ttoottee gaadtanahaar guopaal
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 282 · 11 lines
Translations

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XV

ਟੂਟੀ ਗਾਢਨਹਾਰ ਗੋੁਪਾਲ ॥

ttoottee gaadtanahaar guopaal |

Sant Singh KhalsaThe Lord of the World is the Mender of the broken.
Manmohan SinghThe world -cherisher is the Mender of the broken.
Manmohan Singh (Punjabi)ਸ੍ਰਿਸ਼ਟੀ ਦਾ ਪਾਲਣਹਾਰ ਟੁੱਟਿਆ ਨੂੰ ਜੋੜਨ ਵਾਲਾ ਹੈ।
Fareedkot Teekaਇਸ ਜੀਵ ਕੀ ਟੂਟੀ ਹੋਈ ਪ੍ਰੀਤ ਵਾ ਅਵਸਥਾ ਕੌ (ਗਾਂਢਨ) ਜੋੜਨੇ ਹਾਰਾ ਗੋਪਾਲ ਹੈ॥
Prof. Sahib Singh(ਜੀਵਾਂ ਦੀ ਦਿਲ ਦੀ) ਟੁੱਟੀ ਹੋਈ (ਤਾਰ) ਨੂੰ (ਆਪਣੇ ਨਾਲ) ਗੰਢਣ ਵਾਲਾ ਗੋਪਾਲ ਪ੍ਰਭੂ ਆਪ ਹੈ।

ਪਦ ਅਰਥ ਗਪਾਲ = {ਨੋਟ: ਅੱਖਰ 'ਗ' ਨਾਲ ਦੋ 'ਲਗਾਂ' ਵਰਤੀਆਂ ਗਈਆਂ ਹਨ। ਅਸਲੀ ਲਫ਼ਜ਼ 'ਗੋਪਾਲ' ਹੈ, ਪਰ ਛੰਦ ਦੀ ਚਾਲ ਤਾਂ ਹੀ ਪੂਰੀ ਰਹਿ ਸਕਦੀ ਹੈ ਜੇ 'ਗੁਰੂ' ਮਾਤ੍ਰਾ' (ੋ) ਦੇ ਥਾਂ 'ਲਘੂ' ਮਾਤ੍ਰਾ (ੁ) ਵਰਤੀ ਜਾਏ। ਸੋ, ਪਾਠ ਵਿਚ ਲਫ਼ਜ਼ 'ਗੁਪਾਲ' ਪੜ੍ਹਨਾ ਹੈ}।

SikhNet (Spanish)El Señor es Quien sana las heridas de la humanidad entera;

ਸਰਬ ਜੀਆ ਆਪੇ ਪ੍ਰਤਿਪਾਲ ॥

sarab jeea aape pratipaal |

Sant Singh KhalsaHe Himself cherishes all beings.
Manmohan SinghHe Himself cherishes all the sentient beings.
Manmohan Singh (Punjabi)ਉਹ ਆਪ ਹੀ ਸਾਰੇ ਪ੍ਰਾਣ-ਧਾਰੀਆਂ ਨੂੰ ਪਾਲਦਾ ਪੋਸਦਾ ਹੈ।
Fareedkot Teekaਪੁਨਾ ਸਰਬ ਜੀਵੋਂ ਕੀ ਵਹੁ ਆਪੇ ਹੀ ਪ੍ਰਤਿਪਾਲ ਕਰਤਾ ਹੈ॥
Prof. Sahib Singhਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ (ਭੀ ਆਪ) ਹੈ।
SikhNet (Spanish)Él es el Sostenedor de toda vida.

ਸਗਲ ਕੀ ਚਿੰਤਾ; ਜਿਸੁ ਮਨ ਮਾਹਿ ॥

sagal kee chintaa; jis man maeh |

Sant Singh KhalsaThe cares of all are on His Mind;
Manmohan SinghWithin whose mind is the anxiety of all,
Manmohan Singh (Punjabi)ਜਿਸ ਦੇ ਚਿੱਤ ਵਿੱਚ ਸਾਰਿਆਂ ਦਾ ਫਿਕਰ ਹੈ,
Fareedkot Teekaਸਰਬ ਜੀਵਾਂ ਕੇ ਭਰਨ ਪੋਖਨ ਕੀ ਚਿੰਤਾ ਜਿਸ ਕੇ ਮਨ ਮੇਂ ਹੈ॥
Prof. Sahib Singhਜਿਸ ਪ੍ਰਭੂ ਨੂੰ ਆਪਣੇ ਮਨ ਵਿਚ ਸਾਰਿਆਂ (ਦੀ ਰੋਜ਼ੀ) ਦਾ ਫ਼ਿਕਰ ਹੈ,

ਪਦ ਅਰਥ ਚਿੰਤਾ-ਫ਼ਿਕਰ।

SikhNet (Spanish)Todos encuentran lugar en Su Corazón

ਤਿਸ ਤੇ; ਬਿਰਥਾ ਕੋਈ ਨਾਹਿ ॥

tis te; birathaa koee naeh |

Sant Singh Khalsano one is turned away from Him.
Manmohan Singhnone returns empty-handed from Him.
Manmohan Singh (Punjabi)ਉਸ ਪਾਸੋਂ, ਕੋਈ ਜਣਾ, ਖਾਲੀ-ਹੱਥੀ ਨਹੀਂ ਮੁੜਦਾ।
Fareedkot Teekaਤਿਸ ਸੇ ਬਿਰਥਾ ਅਰਥਾਤ ਖਾਲੀ ਕੋਈ ਨਹੀਂ ਹੈ॥
Prof. Sahib Singhਉਸ (ਦੇ ਦਰ) ਤੋਂ ਕੋਈ ਜੀਵ ਨਾ-ਉਮੈਦ ਨਹੀਂ (ਆਉਂਦਾ)।

ਪਦ ਅਰਥ ਬਿਰਥਾ = ਖ਼ਾਲੀ, ਨਾ-ਉਮੈਦ।

SikhNet (Spanish)y no existe nadie donde Él no habite.

ਰੇ ਮਨ ਮੇਰੇ; ਸਦਾ ਹਰਿ ਜਾਪਿ ॥

re man mere; sadaa har jaap |

Sant Singh KhalsaO my mind, meditate forever on the Lord.
Manmohan SinghO my soul, ever meditate thou on the Lord.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸਦੀਵ ਹੀ ਸੁਆਮੀ ਦਾ ਸਿਮਰਨ ਕਰ।
Fareedkot Teekaਤਾਂ ਤੇ ਹੇ ਮੇਰੇ ਮਨ! ਤੂੰ ਤਿਸ ਹਰੀ ਕੋ ਸਦਾ ਹੀ ਜਪ॥
Prof. Sahib Singhਹੇ ਮੇਰੇ ਮਨ! ਸਦਾ ਪ੍ਰਭੂ ਨੂੰ ਜਪ,
SikhNet (Spanish)Oh mente mía, medita siempre en Dios,

ਅਬਿਨਾਸੀ ਪ੍ਰਭੁ; ਆਪੇ ਆਪਿ ॥

abinaasee prabh; aape aap |

Sant Singh KhalsaThe Imperishable Lord God is Himself All-in-all.
Manmohan SinghThe Imperishable Lord is all-in-all.
Manmohan Singh (Punjabi)ਅਮਰ ਮਾਲਕ ਸਾਰਾ ਕੁਛ ਆਪ ਹੀ ਹੈ।
Fareedkot Teekaਵਹੁ ਪ੍ਰਭੂ ਅਬਿਨਾਸੀ ਆਪੇ ਆਪ ਹੈ ਅਰਥਾਤ ਸੁਤੇ ਸਿਧ ਹੈ॥
Prof. Sahib Singhਉਹ ਨਾਸ-ਰਹਿਤ ਹੈ ਤੇ ਆਪਣੇ ਜਿਹਾ ਆਪ ਹੀ ਹੈ।
SikhNet (Spanish)porque Él es el Señor Eterno y Él es el Todo que está en todo.

ਆਪਨ ਕੀਆ; ਕਛੂ ਨ ਹੋਇ ॥

aapan keea; kachhoo na hoe |

Sant Singh KhalsaBy one's own actions, nothing is accomplished,
Manmohan SinghBy mortal's own doing nothing can be done,
Manmohan Singh (Punjabi)ਜੀਵ ਦੇ ਆਪਣੇ ਕਰਨ ਨਾਲ ਕੁਝ ਨਹੀਂ ਹੋ ਸਕਦਾ,
Fareedkot Teekaਤੌ ਭੀ ਅਪਨਾ ਕੀਆ ਹੂਆ ਕੁਛ ਨਹੀਂ ਹੋਤਾ ਹੈ॥
Prof. Sahib Singhਪ੍ਰਾਣੀ ਦਾ ਆਪਣੇ ਜਤਨ ਨਾਲ ਕੀਤਾ ਹੋਇਆ ਕੋਈ ਕੰਮ ਸਿਰੇ ਨਹੀਂ ਚੜ੍ਹਦਾ,

ਪਦ ਅਰਥ ਆਪਨ ਕੀਆ = ਮਨੁੱਖ ਦੇ ਆਪਣੇ ਬਲ ਨਾਲ ਕੀਤਾ ਹੋਇਆ।

SikhNet (Spanish)Por más que lo intente, nada consigue

ਜੇ ਸਉ ਪ੍ਰਾਨੀ ਲੋਚੈ ਕੋਇ ॥

je sau praanee lochai koe |

Sant Singh Khalsaeven though the mortal may wish it so, hundreds of times.
Manmohan Singheven though he may desire it hundreds of times.
Manmohan Singh (Punjabi)ਭਾਵੇਂ ਉਹ ਸੈਕੜੇ ਵਾਰੀ ਇਸ ਨੂੰ ਪਿਆ ਚਾਹੇ।
Fareedkot Teekaਜੇਕਰ ਕੋਈ ਪ੍ਰਾਣੀ ਸੌ ਵਾਰ ਭੀ ਕੀਆ ਚਾਹੈ॥
Prof. Sahib Singhਜੇ ਕੋਈ ਪ੍ਰਾਣੀ ਸੌ ਵਾਰੀ ਤਾਂਘ ਕਰੇ।

ਪਦ ਅਰਥ ਸਉ = ਸੌ ਵਾਰੀ। ਲੋਚੈ = ਚਾਹੇ।

SikhNet (Spanish)el hombre por su propio esfuerzo;

ਤਿਸੁ ਬਿਨੁ; ਨਾਹੀ ਤੇਰੈ ਕਿਛੁ ਕਾਮ ॥

tis bin; naahee terai kichh kaam |

Sant Singh KhalsaWithout Him, nothing is of any use to you.
Manmohan SinghWithout Him, nothing is of any avail unto thee.
Manmohan Singh (Punjabi)ਉਸ ਦੇ ਬਾਝੋਂ ਕੁਝ ਭੀ ਤੇਰੇ ਕੰਮ ਦਾ ਨਹੀਂ।
Fareedkot Teekaਤਿਸ ਕੇ ਸਿਮਰਨ ਬਿਨਾਂ ਹੇ ਮਨ! ਤੇਰੇ ਕੁਛੁ ਕਾਮ ਨਹੀਂ ਹੈ॥
Prof. Sahib Singhਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ (ਅਸਲੀ) ਕੰਮ ਦੀ ਨਹੀਂ ਹੈ,
SikhNet (Spanish)sin Dios, en verdad, nada se logra.

ਗਤਿ ਨਾਨਕ; ਜਪਿ ਏਕ ਹਰਿ ਨਾਮ ॥੧॥

gat naanak; jap ek har naam |1|

Sant Singh KhalsaSalvation, O Nanak, is attained by chanting the Name of the One Lord. ||1||
Manmohan SinghSalvation is attained by repeating the Name of God alone, O Nanak.
Manmohan Singh (Punjabi)ਹੇ ਨਾਨਕ! ਕੇਵਲ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਨ ਦੁਆਰਾ, ਮੁਕਤੀ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਹਰਿ ਨਾਮ ਜਪਨੇ ਸੇ ਹੀ ਤੇਰੀ ਗਤੀ ਹੋਵੇਗੀ, ਤਾਂ ਤੇ ਤਿਸੀ ਕੌ ਜਪ॥੧॥☬ਸੁੰਦਰ ਰੂਪ ਔ ਧਨ ਆਦਿ ਨਿਸ਼ੇਧਤੇ ਹੈਂ:
Prof. Sahib Singhਹੇ ਨਾਨਕ! ਇਕ ਪ੍ਰਭੂ ਦਾ ਨਾਮ ਜਪ ਤਾਂ ਗਤਿ ਹੋਵੇਗੀ ॥੧॥

ਪਦ ਅਰਥ ਗਤਿ = ਮੁਕਤੀ, ਚੰਗੀ ਆਤਮਕ ਹਾਲਤ ॥੧॥

SikhNet (Spanish)Recuerda al Señor, pues Él es el Único que te conducirá a tu más alto Destino.(1)
Answers quote the Granth verbatim with Ang citations. AI commentary is not Gurbani and not a religious ruling.