ੴ

ਸਿੱਖਬਾਣੀ · SikhBani

ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥

sukh mai aan bahut mil baitthat rehat chahoo dis gherai
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Sorath · Ang 634 · 9 lines
Translations

ਸੋਰਠਿ ਮਹਲਾ ੯ ॥

soratth mahalaa 9 |

Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.

ਪ੍ਰੀਤਮ ਜਾਨਿ ਲੇਹੁ, ਮਨ ਮਾਹੀ ॥

preetam jaan lehu, man maahee |

Sant Singh KhalsaO dear friend, know this in your mind.
Manmohan SinghO dear friend, realise it in Thy mind,
Manmohan Singh (Punjabi)ਹੇ ਪਿਆਰ ਮਿੱਤ੍ਰਾ! ਆਪਣੇ ਚਿੱਤ ਅੰਦਰ ਇਹ ਸਮਝ ਲੈ,
Fareedkot Teekaਹੇ ਭਾਈ ਪ੍ਰੀਤਮ! ਐਸੇ ਮਨ ਮੇਂ ਜਾਨ ਲੇਵੋ॥
Prof. Sahib Singhਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ,

ਪਦ ਅਰਥ ਪ੍ਰੀਤਮ = ਹੇ ਸੱਜਣ! ਮਾਹੀ = ਵਿਚ।

SikhNet (Spanish)Oh mi amado, entiende que todos

ਅਪਨੇ ਸੁਖ ਸਿਉ ਹੀ ਜਗੁ ਫਾਂਧਿਓ; ਕੋ. ਕਾਹੂ ਕੋ ਨਾਹੀ ॥੧॥ ਰਹਾਉ ॥

apane sukh siau hee jag faandhio; ko. kaahoo ko naahee |1| rahaau |

Sant Singh KhalsaThe world is entangled in its own pleasures; no one is for anyone else. ||1||Pause||
Manmohan Singhthat the world is entangled in its own comfort and no body is anyone else's friend. Pause.
Manmohan Singh (Punjabi)ਕਿ ਜਹਾਨ ਆਪਣੀ ਖੁਸ਼ੀ ਅੰਦਰ ਫਾਬਾ ਹੋਇਆ ਹੈ ਅਤੇ ਕੋਈ ਜਣਾ ਭੀ ਕਿਸੇ ਹੋਰਸ ਦਾ ਮਿੱਤ੍ਰ ਨਹੀਂ।
Fareedkot Teekaਅਪਨੇ ਸੁਖ ਕੇ ਸਾਥ ਮਿਲ ਕੇ ਸਭੀ ਸੰਸਾਰ ਮੋਹਿ ਮੇਂ ਫਸਾ ਹੂਆ ਹੈ ਔਰ ਵਾਸਤਵ ਤੇ ਕੋਈ ਕਿਸੀ ਕਾ ਸਹਾਈ ਨਹੀਂ ਹੋਤਾ॥੧॥ ਰਹਾਉ ॥
Prof. Sahib Singh(ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ) ॥੧॥ ਰਹਾਉ ॥

ਪਦ ਅਰਥ ਸਿਉ = ਨਾਲ। ਫਾਂਧਿਓ = ਬੱਝਾ ਹੋਇਆ ਹੈ। ਕੋ = ਕੋਈ ਮਨੁੱਖ। ਕਾਹੂ ਕੋ = ਕਿਸੇ ਦਾ ॥੧॥ ਰਹਾਉ ॥

SikhNet (Spanish)están atados a sus propias dichas y nadie pertenece a otro.

ਸੁਖ ਮੈ ਆਨਿ ਬਹੁਤੁ ਮਿਲਿ ਬੈਠਤ; ਰਹਤ ਚਹੂ ਦਿਸਿ ਘੇਰੈ ॥

sukh mai aan bahut mil baitthat; rehat chahoo dis gherai |

Sant Singh KhalsaIn good times, many come and sit together, surrounding you on all four sides.
Manmohan SinghIn prosperity, many persons come and sit together encircling thee on the four sides.
Manmohan Singh (Punjabi)ਚੜ੍ਹਦੀਆਂ ਕਲਾਂ ਅੰਦਰ ਘਣੇਰੇ ਪੁਰਸ਼ ਆਉਂਦੇ ਹਨ ਅਤੇ ਚਾਰੇ ਪਾਸਿਆਂ ਤੋਂ ਤੈਨੂੰ ਘੇਰ ਕੇ ਇਕੱਠੇ ਹੋ ਬਹਿ ਜਾਂਦੇ ਹਨ।
Fareedkot Teekaਸੁਖ ਕੇ ਸਮ੍ਯ ਮੇਂ ਸਭੀ ਆਨ ਕਰ ਮਿਲ ਬੈਠਤੇ ਹੈਂ, ਚਾਰੋਂ ਤਰਫ ਸੇ ਘੇਰੇ ਰਹਿਤੇ ਹੈਂ॥
Prof. Sahib Singhਹੇ ਮਿੱਤਰ! (ਜਦੋਂ ਮਨੁੱਖ)! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ।

ਪਦ ਅਰਥ ਆਨਿ = ਆ ਕੇ। ਮਿਲਿ = ਮਿਲ ਕੇ। ਚਹੂ ਦਿਸਿ = ਚੌਹੀਂ ਪਾਸੀਂ। ਰਹਤ ਘੇਰੈ = ਘੇਰੀ ਰੱਖਦੇ ਹਨ।

SikhNet (Spanish)(1‑Pausa)

ਬਿਪਤਿ ਪਰੀ. ਸਭ ਹੀ ਸੰਗੁ ਛਾਡਿਤ; ਕੋਊ. ਨ ਆਵਤ ਨੇਰੈ ॥੧॥

bipat paree. sabh hee sang chhaaddit; koaoo. na aavat nerai |1|

Sant Singh KhalsaBut when hard times come, they all leave, and no one comes near you. ||1||
Manmohan SinghWhen adversity befalls thee, all abandon thy company and no one comes near thee.
Manmohan Singh (Punjabi)ਜਦ ਤੈਨੂੰ ਮੁਸੀਬਤ ਪੈਂ ਜਾਂਦੀ ਹੈ, ਸਾਰੇ ਤੇਰਾ ਸਾਥ ਤਿਆਗ ਜਾਂਦੇ ਹਨ, ਤੇ ਕੋਈ ਭੀ ਤੇਰੇ ਨੇੜੇ ਨਹੀਂ ਆਉਂਦਾ।
Fareedkot Teekaਜਬ ਜੀਵ ਕੋ ਬਿਪਤ ਪੜ ਗਈ ਤਬ ਸਭੀ ਸੰਗ ਛੋਡ ਕਰ ਨਿਆਰੇ ਹੋ ਜਾਤੇ ਹੈਂ, ਕੋਈ ਨਿਕਟਿ ਨਹੀਂ ਆਵਤਾ॥੧॥
Prof. Sahib Singh(ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ (ਉਸ ਦੇ) ਨੇੜੇ ਨਹੀਂ ਢੁਕਦਾ ॥੧॥

ਪਦ ਅਰਥ ਸੰਗੁ = ਸਾਥ। ਕੋਊ = ਕੋਈ ਭੀ ॥੧॥

SikhNet (Spanish)En la afluencia todos te rodean, pero en la escasez, todos te abandonarán. (1)

ਘਰ ਕੀ ਨਾਰਿ. ਬਹੁਤੁ ਹਿਤੁ ਜਾ ਸਿਉ; ਸਦਾ ਰਹਤ ਸੰਗ ਲਾਗੀ ॥

ghar kee naar. bahut hit jaa siau; sadaa rehat sang laagee |

Sant Singh KhalsaYour wife, whom you love so much, and who has remained ever attached to you,
Manmohan SinghThe house wife, with whom thou hast great love and who ever remains attached to thee,
Manmohan Singh (Punjabi)ਗ੍ਰਿਹ ਦੀ ਪਤਨੀ ਜਿਸ ਨਾਲ ਤੂੰ ਘਣਾ ਪਿਆਰ ਕਰਦਾ ਹੈ ਤੇ ਜੋ ਹਮੇਸ਼ਾਂ ਤੇਰੇ ਨਾਲ ਜੁੜੀ ਰਹਿੰਦੀ ਹੈ,
Fareedkot Teekaਘਰ ਕੀ ਜੋ ਇਸਤ੍ਰੀ ਹੈ ਜਿਸ ਕੇ ਸਾਥ ਬਹੁਤ ਸਨੇਹ ਥਾ ਔਰ ਸਦੀਵ ਸੰਗ ਹੀ ਲਗੀ ਰਹਿਤੀ ਥੀ, ਭਾਵ ਸਨੇਹ ਕਰ ਕੇ ਭੀ ਜੁਦੀ ਨਹੀਂ ਹੋਤੀ ਥੀ॥
Prof. Sahib Singhਹੇ ਮਿੱਤਰ! ਘਰ ਦੀ ਇਸਤ੍ਰੀ (ਭੀ), ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ,

ਪਦ ਅਰਥ ਨਾਰਿ = ਇਸਤ੍ਰੀ। ਹਿਤੁ = ਪਿਆਰ। ਜਾ ਸਿਉ = ਜਿਸ ਨਾਲ। ਸੰਗਿ = ਨਾਲ {ਲਫ਼ਜ਼ 'ਸੰਗੁ' ਅਤੇ 'ਸੰਗਿ' ਦਾ ਫ਼ਰਕ ਚੇਤੇ ਰੱਖਣਾ}।

SikhNet (Spanish)Tu esposa o esposo, con quien estás profundamente apegado

ਜਬ ਹੀ ਹੰਸ ਤਜੀ ਇਹ ਕਾਂਇਆ; ਪ੍ਰੇਤ ਪ੍ਰੇਤ ਕਰਿ ਭਾਗੀ ॥੨॥

jab hee hans tajee ih kaaneaa; pret pret kar bhaagee |2|

Sant Singh Khalsaruns away crying, "Ghost! Ghost!", as soon as the swan-soul leaves this body. ||2||
Manmohan Singhwhen the soul leaves the body, she flees away from it crying "Ghost! Ghost!"
Manmohan Singh (Punjabi)ਜਦ ਰਾਜਹੰਸ-ਆਤਮਾ ਇਸ ਦੇਹ ਨੂੰ ਛੱਡ ਜਾਂਦੀ ਹੈ ਤਾਂ ਉਹ ਭੀ "ਭੂਤ! ਭੂਤ!" ਆਖਦੀ ਹੋਈ ਦੌੜ ਜਾਂਦੀ ਹੈ।
Fareedkot Teekaਜਿਸ ਸਮ੍ਯ (ਹੰਸ) ਜੀਵ ਨੇ ਇਹ ਦੇਹ ਤਿਆਗ ਦਈ ਤਬ ਵਹੁ ਇਸਤ੍ਰੀ ਪ੍ਰੇਤ ਪ੍ਰੇਤ ਕਹਿ ਕਰ ਪਾਸ ਸੇ ਭਾਗ ਜਾਤੀ ਭਈ॥੨॥
Prof. Sahib Singhਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ ॥੨॥

ਪਦ ਅਰਥ ਹੰਸ = ਜੀਵਾਤਮਾ। ਕਾਂਇਆ = ਸਰੀਰ। ਪ੍ਰੇਤ = ਗੁਜ਼ਰ ਚੁਕਾ, ਮਰ ਚੁਕਾ। ਕਰਿ = ਆਖ ਕੇ ॥੨॥

SikhNet (Spanish)y quien se apoya en ti en la vida, te abandona llamándote fantasma cuando el Alma cisne se va de tu cuerpo. (2)

ਇਹ ਬਿਧਿ ਕੋ ਬਿਉਹਾਰੁ ਬਨਿਓ ਹੈ; ਜਾ ਸਿਉ. ਨੇਹੁ ਲਗਾਇਓ ॥

eih bidh ko biauhaar banio hai; jaa siau. nehu lagaaeo |

Sant Singh KhalsaThis is the way they act - those whom we love so much.
Manmohan SinghThis is the way of the conduct of those, with whom we bear love.
Manmohan Singh (Punjabi)ਇਹ ਹੈ ਤਰੀਕਾ ਉਨ੍ਹਾਂ ਦੇ ਵਰਤ-ਵਰਤਾਵੇ ਦਾ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ।
Fareedkot Teekaਹੇ ਭਾਈ! ਇਸ ਪ੍ਰਕਾਰ ਸੰਬੰਧੀਓਂ ਕਾ ਬਿਵਹਾਰ ਬਨ ਰਹਾ ਹੈ, ਜਿਨ ਕੇ ਸਾਥ ਤੁਮ ਨੇ ਪ੍ਰੇਮ ਲਗਾਯਾ ਹੂਆ ਹੈ॥
Prof. Sahib Singh(ਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ,

ਪਦ ਅਰਥ ਇਹ ਬਿਧਿ ਕੋ = ਇਸ ਤਰ੍ਹਾਂ। ਬਿਉਹਾਰੁ = ਵਰਤਾਰਾ।

SikhNet (Spanish)Esto es lo que ocurre en el mundo, que, a quien sea que ames,

ਅੰਤ ਬਾਰ ਨਾਨਕ. ਬਿਨੁ ਹਰਿ ਜੀ; ਕੋਊ ਕਾਮਿ. ਨ ਆਇਓ ॥੩॥੧੨॥੧੩੯॥

ant baar naanak. bin har jee; koaoo kaam. na aaeo |3|12|139|

Sant Singh KhalsaAt the very last moment, O Nanak, no one is any use at all, except the Dear Lord. ||3||12||139||
Manmohan SinghAt the last moment, O Nanak, save the sire Lord, none is of any avail.
Manmohan Singh (Punjabi)ਅਖੀਰ ਦੇ ਵੇਲੇ, ਹੇ ਨਾਨਕ! ਮਹਾਰਾਜ ਸੁਆਮੀ ਦੇ ਬਗੈਰ, ਕੋਈ ਭੀ ਕੰਮ ਨਹੀਂ ਆਉਂਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅੰਤ ਕੇ ਸਮ੍ਯ ਹਰਿ ਜੀਉ ਸੇ ਬਿਨਾਂ ਕੋਈ ਸੰਬੰਧੀ ਕਾਮ ਨਾ ਆਵਤਾ ਭਯਾ॥੩॥੧੨॥੧੩੯॥☬ਅਪਨਾ ਨਿਹਚਾ ਦਿਖਾਵਤੇ ਹੈਂ:
Prof. Sahib Singhਪਰ, ਹੇ ਨਾਨਕ! (ਆਖ-) ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ ॥੩॥੧੨॥੧੩੯॥

ਪਦ ਅਰਥ ਅੰਤ ਬਾਰ = ਅਖ਼ੀਰਲੇ ਸਮੇ। ਕਾਮਿ = ਕੰਮ ਵਿਚ ॥੩॥੧੨॥੧੩੯॥

* ਸਾਰੇ ਸ਼ਬਦਾਂ ਦਾ ਵੇਰਵਾ ਇਉਂ ਹੈ: ਸੋਰਠਿ ਮਹਲਾ ੧ = ੧੨। ਮਹਲਾ ੩ = ੧੨। ਮਹਲਾ ੪ = ੯। ਮਹਲਾ ੫ = ੯੪। ਮਹਲਾ ੯ = ੧੨। ਕੁਲ ਜੋੜ = ੧੩੯।

SikhNet (Spanish)no te acompañará al final, excepto el Señor, tu Dios. (3-12-139)
Answers quote the Granth verbatim with Ang citations. AI commentary is not Gurbani and not a religious ruling.