ੴ

ਸਿੱਖਬਾਣੀ · SikhBani

ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ॥

mai man tan birahu at agalaa kiau preetam milai ghar aae
Guru Ramdas Ji ਗੁਰੂ ਰਾਮਦਾਸ ਜੀ · Siree Raag · Ang 39, 40 · 15 lines
Translations

ਸਿਰੀਰਾਗੁ ਮਹਲਾ ੪ ਘਰੁ ੧ ॥

sireeraag mahalaa 4 ghar 1 | Ang 39

Sant Singh KhalsaSiree Raag, Fourth Mehl, First House:
Manmohan SinghSri Rag Fourth Guru.
Manmohan Singh (Punjabi)ਸਿਰੀ ਰਾਗ, ਚਊਥੀ ਪਾਤਸ਼ਾਹੀ।
SikhNet (Spanish)Siri Rag, Mejl Guru Ram Das, Cuarto Canal Divino.

ਮੈ ਮਨਿ ਤਨਿ ਬਿਰਹੁ ਅਤਿ ਅਗਲਾ; ਕਿਉ. ਪ੍ਰੀਤਮੁ ਮਿਲੈ ਘਰਿ ਆਇ ॥

mai man tan birahu at agalaa; kiau. preetam milai ghar aae | Ang 39

Sant Singh KhalsaWithin my mind and body is the intense pain of separation; how can my Beloved come to meet me in my home?
Manmohan SinghWithin mind and body is an exceedingly great pang of separation, How shall my Beloved come to meet me in my home?
Manmohan Singh (Punjabi)ਮੇਰੀ ਆਤਮਾ ਤੇ ਦੇਹਿ ਅੰਦਰ ਇਕ ਨਿਹਾਇਤ ਹੀ ਘਣਾ ਵਿਛੋੜੇ ਦਾ ਦੁੱਖ ਹੈ। ਮੇਰਾ ਪਿਆਰਾ ਕਿਸ ਤਰ੍ਹਾਂ ਮੇਰੇ ਗ੍ਰਹਿ ਆ ਕੇ ਮੈਨੂੰ ਮਿਲੇਗਾ?
Fareedkot Teekaਮੇਰੇ ਮਨ ਤਨ ਮੇਂ ਅਤ੍ਯੰਤ (ਬਿਰਹੁ) ਪ੍ਰੇਮ ਹੈ, ਪ੍ਯਾਰਾ ਪਰਮੇਸ੍ਵਰ ਮੇਰੇ ਕੋ ਘਰ ਮੇਂ ਆਇ ਕਰ ਕੈਸੇ ਮਿਲੇ, ਭਾਵ ਏਹਿ ਕਿ ਰਿਦੇ ਮੇਂ ਵਾਹਿਗੁਰੂ ਕੇ ਸ੍ਵਰੂਪੁ ਕਾ ਗ੍ਯਾਨੁ ਕੈਸੇ ਹੋਵੇ?
Prof. Sahib Singhਮੇਰੇ ਮਨ ਵਿਚ ਸਰੀਰ ਵਿਚ (ਪ੍ਰੀਤਮ-ਪ੍ਰਭੂ ਦੇ) ਵਿਛੋੜੇ ਦਾ ਭਾਰੀ ਦਰਦ ਹੈ (ਮੇਰਾ ਮਨ ਤੜਪ ਰਿਹਾ ਹੈ ਕਿ) ਕਿਵੇਂ ਪ੍ਰੀਤਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਮੈਨੂੰ ਆ ਮਿਲੇ।

ਪਦ ਅਰਥ ਮੈ ਮਨਿ = ਮੈਨੂੰ (ਆਪਣੇ) ਮਨ ਵਿਚ। ਬਿਰਹੁ = ਵਿਛੋੜੇ ਦਾ ਦਰਦ। ਅਗਲਾ = ਬਹੁਤ। ਕਿਉ = ਕਿਵੇਂ? ਘਰਿ = ਹਿਰਦੇ-ਘਰ ਵਿਚ। ਆਇ = ਆ ਕੇ।

SikhNet (Spanish)En mi mente siento el dolor de la separación del Señor, ¿cómo podrá Él llegar hasta mi hogar?

ਜਾ ਦੇਖਾ ਪ੍ਰਭੁ ਆਪਣਾ; ਪ੍ਰਭਿ ਦੇਖਿਐ. ਦੁਖੁ ਜਾਇ ॥

jaa dekhaa prabh aapanaa; prabh dekhiai. dukh jaae | Ang 39

Sant Singh KhalsaWhen I see my God, seeing God Himself, my pain is taken away.
Manmohan SinghWhen I see my Lord, by seeing Him, my anguish is ended.
Manmohan Singh (Punjabi)ਜਦ ਮੈਂ ਆਪਣੇ ਸਿਰ ਦੇ ਸਾਈਂ ਨੂੰ ਵੇਖਦੀ ਹਾਂ, ਸਾਈਂ ਨੂੰ ਵੇਖਣ ਦੁਆਰਾ ਮੇਰੀ ਤਕਲੀਫ ਦੂਰ ਹੋ ਜਾਂਦੀ ਹੈ।
Fareedkot Teekaਜਬ ਅਪਣੇ ਪ੍ਰਭੂ ਕੋ ਦੇਖੂੰ ਤੋ ਪ੍ਰਭੂ ਕੇ ਦੇਖਨੇ ਕਰ ਜਨਮ ਮਰਨ ਕਾ ਦੁਖੁ ਜਾਤਾ ਰਹੇਗਾ॥
Prof. Sahib Singhਜਦੋਂ ਮੈਂ ਪਿਆਰੇ ਪ੍ਰਭੂ ਦਾ ਦਰਸ਼ਨ ਕਰਦਾ ਹਾਂ, ਪ੍ਰਭੂ ਦਾ ਦਰਸ਼ਨ ਕੀਤਿਆਂ ਮੇਰਾ (ਵਿਛੋੜੇ ਦਾ) ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਜਾ = ਜਦੋਂ। ਦੇਖਾ = ਦੇਖਾਂ। ਪ੍ਰਭਿ ਦੇਖਿਐ = ਪ੍ਰਭੂ ਦੇ ਦਰਸ਼ਨ ਦੀ ਰਾਹੀਂ।

SikhNet (Spanish)Cuando logre ver a mi Señor, toda mi pena cesará.

ਜਾਇ ਪੁਛਾ ਤਿਨ ਸਜਣਾ; ਪ੍ਰਭੁ. ਕਿਤੁ ਬਿਧਿ ਮਿਲੈ ਮਿਲਾਇ ॥੧॥

jaae puchhaa tin sajanaa; prabh. kit bidh milai milaae |1| Ang 39

Sant Singh KhalsaI go and ask my friends, "How can I meet and merge with God?" ||1||
Manmohan SinghI go and ask those friends the way, by which, the Lord is met and introduced?
Manmohan Singh (Punjabi)ਮੈਂ ਜਾ ਕੇ ਉਨ੍ਹਾਂ ਮਿੱਤ੍ਰਾਂ ਪਾਸੋਂ ਪਤਾ ਕਰਦੀ ਹਾਂ ਕਿ ਸੁਆਮੀ ਕਿਸ ਤਰੀਕੇ ਨਾਲ ਮਿਲਦਾ ਤੇ ਮਿਲਾਇਆ ਜਾਂਦਾ ਹੈ?
Fareedkot Teekaਜਾਇ ਕਰ ਕੇ ਤਿਨ (ਸਜਣਾ) ਪ੍ਯਾਰੇ ਸਤਿਗੁਰੋਂ ਕੋ ਪੂਛੋ ਕਿ ਹੇ ਭਗਵਨ! ਪ੍ਰਭੂ (ਕਿਤ ਬਿਧਿ) ਕਿਸ ਪ੍ਰਕਾਰ ਮਿਲਤਾ ਹੈ, ਆਪ ਮੇਰੇ ਕੋ ਮਿਲਾਇ ਦੀਜੀਏ? ॥੧॥
Prof. Sahib Singh(ਜਿਨ੍ਹਾਂ ਸਤਸੰਗੀ ਸੱਜਣਾਂ ਨੇ ਪ੍ਰੀਤਮ-ਪ੍ਰਭੂ ਦਾ ਦਰਸ਼ਨ ਕੀਤਾ ਹੈ) ਮੈਂ ਉਹਨਾਂ ਸੱਜਣਾਂ ਨੂੰ ਜਾ ਕੇ ਪੁੱਛਦਾ ਹਾਂ ਕਿ ਪ੍ਰਭੂ ਕਿਸ ਤਰੀਕੇ ਨਾਲ ਮਿਲਾਇਆਂ ਮਿਲਦਾ ਹੈ ॥੧॥

ਪਦ ਅਰਥ ਪੁਛਾ = ਪੁੱਛਾਂ। ਕਿਤੁ ਬਿਧਿ = ਕਿਸ ਤਰੀਕੇ ਨਾਲ? ਕਿਤੁ = ਕਿਸ ਦੀ ਰਾਹੀਂ॥੧॥

SikhNet (Spanish)Le pregunto a los Santos, ¿cómo puede uno conocer y recibir al Señor? (1)

ਮੇਰੇ ਸਤਿਗੁਰਾ; ਮੈ. ਤੁਝ ਬਿਨੁ. ਅਵਰੁ ਨ ਕੋਇ ॥

mere satiguraa; mai. tujh bin. avar na koe | Ang 39

Sant Singh KhalsaO my True Guru, without You I have no other at all.
Manmohan SinghO my true Guru! without Thee, I have none else.
Manmohan Singh (Punjabi)ਹੇ ਮੇਰੇ ਸੱਚੇ ਗੁਰਦੇਵ ਜੀ! ਤੇਰੇ ਬਗੈਰ ਮੇਰਾ ਹੋਰ-ਕਈ ਨਹੀਂ।
Fareedkot Teekaਹੇ ਮੇਰੇ ਸਤਿਗੁਰੋ! ਆਪ ਸੇ ਬਿਨਾਂ ਮੇਰਾ ਆਸਰਾ ਔਰੁ ਕੋਈ ਨਹੀਂ ਹੈ॥
Prof. Sahib Singhਹੇ ਮੇਰੇ ਸਤਿਗੁਰ! ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ।

ਪਦ ਅਰਥ ਅਵਰੁ = ਕੋਈ ਹੋਰ (ਸਹਾਰਾ)।

SikhNet (Spanish)Oh mi Verdadero Guru, sin Ti no me puedo apoyar en nadie más.

ਹਮ ਮੂਰਖ ਮੁਗਧ ਸਰਣਾਗਤੀ; ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥

ham moorakh mugadh saranaagatee; kar kirapaa mele har soe |1| rahaau | Ang 39

Sant Singh KhalsaI am foolish and ignorant; I seek Your Sanctuary. Please be Merciful and unite me with the Lord. ||1||Pause||
Manmohan SinghI am foolish and ignorant and have sought thine sanctuary. Take pity on me and unite me with that God. Pause.
Manmohan Singh (Punjabi)ਮੈਂ ਬੇਵਕੂਫ ਤੇ ਬੇ-ਸਮਝ ਹਾਂ ਅਤੇ ਮੈਂ ਤੇਰੀ ਸ਼ਰਣ ਸੰਭਾਲੀ ਹੈ। ਮੇਰੇ ਉਤੇ ਤਰਸ ਕਰ ਅਤੇ ਮੈਨੂੰ ਉਸ ਵਾਹਿਗੁਰੂ ਨਾਲ ਜੋੜ ਦੇ। ਠਹਿਰਾਉ।
Fareedkot Teekaਹਮ ਜੀਵ ਮੂਰਖ ਔਰ (ਮੁਗਧ) ਅਤੀ ਮੂਰਖ ਹੈਂ, ਪਰ ਆਪ ਕੀ ਸਰਣ ਮੇਂ ਆਇ ਪ੍ਰਾਪਤਿ ਭਏ ਹੈਂ, ਸੋ ਆਪ ਅਪਨੀ ਕ੍ਰਿਪਾ ਹਮਾਰੇ ਪਰ ਕੀਜੀਏ, ਜਿਸ ਕਰ ਕੇ ਹਰੀ ਹਮ ਕੋ ਅਪਨੇ ਸਾਥ ਮੇਲ ਲੇਵੇ॥੧॥ ਰਹਾਉ ॥
Prof. Sahib Singhਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, (ਪਰ) ਤੇਰੀ ਸਰਨ ਆਏ ਹਨ (ਜੇਹੜਾ ਭਾਗਾਂ ਵਾਲਾ ਗੁਰੂ ਦੀ ਸਰਨ ਆਉਂਦਾ ਹੈ ਉਸ ਨੂੰ) ਉਹ ਪਰਮਾਤਮਾ ਆਪ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਮੁਗਧ = ਅੰਞਾਣ। ਸਰਣਾਗਤੀ = ਸਰਨ ਆਏ ਹੋਏ। ਕਰਿ = ਕਰ ਕੇ॥੧॥ਰਹਾਉ॥

SikhNet (Spanish)Soy un pobre ignorante y busco Tu Refugio, ten piedad de mí y úneme en Tu Ser (1-Pausa)

ਸਤਿਗੁਰੁ ਦਾਤਾ. ਹਰਿ ਨਾਮ ਕਾ; ਪ੍ਰਭੁ ਆਪਿ ਮਿਲਾਵੈ ਸੋਇ ॥

satigur daataa. har naam kaa; prabh aap milaavai soe | Ang 39

Sant Singh KhalsaThe True Guru is the Giver of the Name of the Lord. God Himself causes us to meet Him.
Manmohan SinghThe true Guru is the giver of God's Name, Himself, he causes me to meet the Lord.
Manmohan Singh (Punjabi)ਸੱਚਾ ਗੁਰੂ ਵਾਹਿਗੁਰੂ ਦੇ ਨਾਮ ਦਾ ਦਾਤਾਰ ਹੈ। ਖ਼ੁਦ ਹੀ ਉਹ ਮੈਨੂੰ ਉਸ ਸਾਹਿਬ ਨਾਲ ਮਿਲਾਉਂਦਾ ਹੈ।
Fareedkot Teekaਸਤਿਗੁਰੂ ਹੀ ਹਰੀ ਨਾਮ ਕਾ ਦਾਤਾ ਹੈ, ਪਰੰਤੂ ਜਬ ਪਰਮੇਸ੍ਵਰ ਆਪ ਅਪਨੀ ਕ੍ਰਿਪਾ ਕਰ ਕੇ ਮਿਲਾਵੇ ਤਬ ਸੋ ਐਸੇ ਸਤਿਗੁਰੂ ਮਿਲਤੇ ਹੈਂ॥
Prof. Sahib Singhਗੁਰੂ ਹਰਿ ਨਾਮ ਦੀ ਦਾਤ ਦੇਣ ਵਾਲਾ ਹੈ (ਜਿਸ ਨੂੰ ਗੁਰੂ ਪਾਸੋਂ ਇਹ ਦਾਤ ਮਿਲਦੀ ਹੈ ਉਸ ਨੂੰ) ਉਹ ਪ੍ਰਭੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ।

ਪਦ ਅਰਥ ਸੋਇ = ਉਹ ਹੀ।

SikhNet (Spanish)A través del Guru Verdadero viene el Nombre Verdadero y es a través de la Gracia del Señor que uno encuentra al Guru.

ਸਤਿਗੁਰਿ ਹਰਿ ਪ੍ਰਭੁ ਬੁਝਿਆ; ਗੁਰ ਜੇਵਡੁ. ਅਵਰੁ ਨ ਕੋਇ ॥

satigur har prabh bujhiaa; gur jevadd. avar na koe | Ang 39

Sant Singh KhalsaThe True Guru understands the Lord God. There is no other as Great as the Guru.
Manmohan SinghThe True Guru has understood the Lord God. None else is as great as the Guru.
Manmohan Singh (Punjabi)ਸੱਚੇ ਗੁਰਾਂ ਨੇ ਵਾਹਿਗੁਰੂ-ਸੁਆਮੀ ਨੂੰ ਸਮਝਿਆ ਹੈ। ਗੁਰਾਂ ਜਿੰਨਾ ਵੱਡਾ ਹੋਰ ਕੋਈ ਨਹੀਂ।
Fareedkot Teekaਤਿਨ ਸਤਿਗੁਰੋਂ ਨੇ ਹਰਿ ਪ੍ਰਭੂ ਕੋ (ਬੁਝਿਆ) ਜਾਣਿਆ ਹੈ, ਯਾਂ ਤੇ ਗੁਰੋਂ (ਜੇਵਡੁ) ਜੈਸਾ ਵਡਾ ਔਰ ਕੋਈ ਨਹੀਂ ਹੈ॥
Prof. Sahib Singhਗੁਰੂ ਨੇ ਹਰੀ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ (ਇਸ ਵਾਸਤੇ) ਗੁਰੂ ਜੇਡਾ (ਉੱਚੀ ਆਤਮਕ ਅਵਸਥਾ ਵਾਲਾ) ਹੋਰ ਕੋਈ ਨਹੀਂ।

ਪਦ ਅਰਥ ਸਤਿਗੁਰਿ = ਸਤਗੁਰ ਨੇ। ਜੇਵਡੁ = ਜੇਡਾ।

SikhNet (Spanish)El Guru Verdadero ha realizado al Señor, nadie puede igualar al Guru.

ਹਉ. ਗੁਰ ਸਰਣਾਈ ਢਹਿ ਪਵਾ; ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥

hau. gur saranaaee dteh pavaa; kar deaa mele prabh soe |2| Ang 39

Sant Singh KhalsaI have come and collapsed in the Guru's Sanctuary. In His Kindness, He has united me with God. ||2||
Manmohan SinghI go and fall under Guru's protection. By his grace he unites me with that Lord.0
Manmohan Singh (Punjabi)ਮੈਂ ਜਾ ਕੇ ਗੁਰਾਂ ਦੀ ਪਨਾਹ ਵਿੱਚ ਡਿੱਗ ਪੈਦਾ ਹਾਂ। ਆਪਣੀ ਰਹਿਮਤ ਸਦਕਾ ਉਹ ਮੈਨੂੰ ਉਸ ਸਾਈਂ ਨਾਲ ਮਿਲਾ ਦਿੰਦਾ ਹੈ।
Fareedkot Teekaਤਾਂ ਤੇ ਮੈਂ ਤਿਨ ਗੁਰੋਂ ਕੀ ਸਰਣ ਮੇਂ ਜਾਇ ਕਰ (ਢਹਿ ਪਵਾ) ਗਿਰ ਪਰੂੰ, ਤਬ ਤੋ ਆਪਨੀ ਕ੍ਰਿਪਾ ਕਰ ਕੇ ਮੁਝ ਕੋ ਪ੍ਰਭੂ ਕੇ ਸਾਥ ਮੇਲ ਦੇਵੇਂਗੇ॥੨॥
Prof. Sahib Singh(ਮੇਰੀ ਇਹੀ ਤਾਂਘ ਹੈ ਕਿ) ਮੈਂ ਗੁਰੂ ਦੀ ਸਰਨ, ਆਪਾ-ਭਾਵ ਮਿਟਾ ਕੇ, ਆ ਪਵਾਂ। (ਗੁਰੂ ਦੀ ਸਰਨ ਪਿਆਂ ਹੀ) ਉਹ ਪ੍ਰਭੂ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੨॥

ਪਦ ਅਰਥ ਪਵਾ = ਪਵਾਂ॥੨॥

SikhNet (Spanish)Busco Refugio en el Santuario del Guru y, por Su Gracia, Él me une con el Señor.(2)

ਮਨਹਠਿ. ਕਿਨੈ ਨ ਪਾਇਆ; ਕਰਿ ਉਪਾਵ. ਥਕੇ ਸਭੁ ਕੋਇ ॥

manahatth. kinai na paaeaa; kar upaav. thake sabh koe | Ang 39

Sant Singh KhalsaNo one has found Him by stubborn-mindedness. All have grown weary of the effort.
Manmohan SinghThrough mind's obstinacy none has obtained the Lord. All have grown weary of making efforts.
Manmohan Singh (Punjabi)ਚਿੱਤ ਦੀ ਜਿੱਦ ਰਾਹੀਂ ਕਿਸੇ ਨੂੰ ਭੀ ਸਾਹਿਬ ਪਰਾਪਤ ਨਹੀਂ ਹੋਇਆ। ਸਾਰੇ ਜਣੇ ਉਪਰਾਲੇ ਕਰ ਕੇ ਹਾਰ-ਟੁਟ ਗਏ ਹਨ।
Fareedkot Teekaਸਤਿਗੁਰੋਂ ਸੇ ਬਿਨਾ ਮਨ ਕੇ ਹਠ ਕਰ ਕੇ ਕਿਸੀ ਪੁਰਸ਼ ਨੇ ਪਰਮੇਸ੍ਵਰ ਕੋ ਨਹੀਂ ਪਾਇਆ ਹੈ, ਅਨੇਕ ਪ੍ਰਕਾਰ ਕੇ ਉਪਾਉ ਕਰ ਕੇ ਮਨਮੁਖ ਜੀਵ ਥਕਤ ਹੋ ਰਹੇ ਹੈਂ। ਭਾਵ ਏਹ ਕਿ ਗੁਰੋਂ ਸੇ ਬਿਨਾਂ ਜਪ ਤਪਾਦਿ ਅਨੇਕ ਹਠ ਕਰਮ ਕਰਤੇ ਭੀ ਹੈਂ, ਪਰੰਤੂ ਪਰਮੇਸੁਰ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਮਨ ਦੇ ਹਠ ਨਾਲ (ਕੀਤੇ ਤਪ ਆਦਿਕ ਸਾਧਨਾਂ ਨਾਲ) ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹੋ ਜਿਹੇ) ਅਨੇਕਾਂ ਉਪਾਵ ਕਰ ਕੇ ਸਭ ਥੱਕ ਹੀ ਜਾਂਦੇ ਹਨ।

ਪਦ ਅਰਥ ਮਨ ਹਠਿ = ਮਨ ਦੇ ਹਠ ਨਾਲ। ਉਪਾਵ = ਕਈ ਉਪਾਉ। ਸਭੁ ਕੋਇ = ਹਰੇਕ ਜੀਵ।

SikhNet (Spanish)Forzando a la mente, uno no encuentra al Señor, muchos lo han intentado en vano.

ਸਹਸ ਸਿਆਣਪ ਕਰਿ ਰਹੇ; ਮਨਿ ਕੋਰੈ. ਰੰਗੁ ਨ ਹੋਇ ॥

sehas siaanap kar rahe; man korai. rang na hoe | Ang 40

Sant Singh KhalsaThousands of clever mental tricks have been tried, but still, the raw and undisciplined mind does not absorb the Color of the Lord's Love.
Manmohan SinghBy adopting thousands of cleverness the mortals have failed. The unimpressionable mind embraces not Lord's love.
Manmohan Singh (Punjabi)ਹਜ਼ਾਰਾਂ ਹੀ ਚਤਰਾਈਆਂ ਕਰ ਕੇ ਪ੍ਰਾਣੀ ਨਾਕਾਮਯਾਬ ਹੋ ਗਏ ਹਨ। ਅਣਭਿੱਜ ਮਨੂਆ ਪ੍ਰਭੂ ਦੀ ਪ੍ਰੀਤ ਨੂੰ ਧਾਰਨ ਨਹੀਂ ਕਰਦਾ।
Fareedkot Teekaਮਨਮੁਖ (ਸਹਸ) ਸੈਂਕੜੇ (ਸਿਆਣਪ) ਚਤੁਰਾਈਆਂ ਕਰ ਰਹੇ ਹੈਂ, ਭਾਵ ਇਹ ਕਿ ਸ਼ਾਸਤ੍ਰੋਂ ਕਾ ਪਢਨਾਦਿ ਸਰਬ ਯਤਨ ਕੀਏ ਭੀ, ਪਰੰਤੂ (ਮਨਿ ਕੋਰੈ) ਜਿਨ ਕੇ ਅੰਤਹਕਰਨ ਰੂਪੀ ਬਸਤ੍ਰ ਪਰਮੇਸ੍ਵਰ ਕੇ ਭੈ ਰੂਪੀ ਖੁੰਬ ਪਰ ਨਹੀਂ ਚਢੇ ਹੈਂ, ਤਿਨ ਕੋ ਵੈਰਾਗ ਰੂਪੀ ਰੰਗ ਕਬੀ ਨਹੀਂ ਚਢਤਾ ਹੈ॥ਯਥਾ-☬''ਭੈ ਤੇ ਵੈਰਾਗ ਉਪਜੇ ਹਰਿ ਖੋਜਤ ਫਿਰਣਾ''☬ਕਦਾਚਿਤ ਐਸੀ ਅਸੰਕਾ ਹੋਇ ਕਿ ਏਕ ਐਸੇ ਪੁਰਸ਼ ਹੈਂ ਜਿਨ ਕੇ ਭੈ ਤਥਾ ਬੈਰਾਗ ਕਾ ਚਿੰਨ ਤੋ ਦ੍ਰਿਸ਼ਟਿ ਨਹੀਂ ਆਉਤਾ, ਪਰੰਤੂ ਮੁਖ ਸੇ ਕਹਤੇ ਹੈਂ ਕਿ ਹਮ ਆਤਮਾਨੰਦ ਕੋ ਭੋਗਤੇ ਹੈਂ। ਤਿਸ ਕਾ ਸਮਾਧਾਨ ਕਹਤੇ ਹੈਂ:
Prof. Sahib Singh(ਤਪ ਆਦਿਕ ਵਾਲੀਆਂ) ਹਜ਼ਾਰਾਂ ਸਿਆਣਪਾਂ (ਜੇਹੜੇ ਲੋਕ) ਕਰਦੇ ਹਨ (ਉਹਨਾਂ ਦਾ ਮਨ ਪ੍ਰਭੂ-ਪ੍ਰੇਮ ਵਲੋਂ ਕੋਰਾ ਹੀ ਰਹਿੰਦਾ ਹੈ, ਤੇ) ਜੇ ਮਨ (ਪ੍ਰਭੂ-ਪ੍ਰੇਮ ਤੋਂ) ਕੋਰਾ ਹੀ ਰਹੇ ਤਾਂ ਨਾਮ ਰੰਗ ਨਹੀਂ ਚੜ੍ਹਦਾ।

ਪਦ ਅਰਥ ਮਨਿ ਕੋਰੈ = ਕੋਰੇ ਮਨ ਦੀ ਰਾਹੀਂ, ਜੇ ਮਨ ਕੋਰਾ ਰਹੇ।

SikhNet (Spanish)Han tratado miles de trucos, pero su mente indisciplinada no puede aceptar la Verdad del Señor.

ਕੂੜਿ ਕਪਟਿ. ਕਿਨੈ ਨ ਪਾਇਓ; ਜੋ ਬੀਜੈ ਖਾਵੈ ਸੋਇ ॥੩॥

koorr kapatt. kinai na paaeo; jo beejai khaavai soe |3| Ang 40

Sant Singh KhalsaBy falsehood and deception, none have found Him. Whatever you plant, you shall eat. ||3||
Manmohan SinghThrough falsehood and deceit no one has gained God. Whatever one shows that he eats.
Manmohan Singh (Punjabi)ਝੂਠ ਤੇ ਛਲ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਪਰਾਪਤ ਨਹੀਂ ਹੋਇਆ। ਜੋ ਮੁਛ ਜੀਵ ਬੀਜਦਾ ਹੈ, ਉਹੀ ਉਹ ਖਾਂਦਾ ਹੈ।
Fareedkot Teeka(ਕੂੜਿ) ਝੂਠ ਬੋਲਨੇ ਤਥਾ ਕਪਟ ਕਰਨੇ, ਭਾਵ ਇਹ ਕਿ ਅੰਤਰ ਭੋਗੋਂ ਕੀ ਇੱਛਾ ਲਗ ਰਹੀ ਹੈ ਔਰ ਬਾਹਰ ਸੇ ਨਿਰਵਾਸੀਓਂ ਕੇ ਭੇਖ ਕੋ ਦਿਖਾਉਤੇ ਹੈਂ, ਸੋ ਐਸੇ ਕੂੜ ਕਪਟ ਕੇ ਕਰਨੇ ਸੇ ਕਿਸੀ ਨੇ ਆਤਮਾਨੰਦ ਕੋ ਨਹੀਂ ਪਾਇਆ ਹੈ॥☬ਦ੍ਰਿਸ਼ਟਾਂਤ- ਜੈਸੇ ਕਿਰਸਾਨ ਜੋ ਬੀਜ ਬੀਜਤਾ ਹੈ, ਸੋਈ ਲੁਣ ਕਰ ਖਾਤਾ ਹੈ, ਤੈਸੇ ਜੋ ਪੁਰਸ਼ ਕੂੜ ਕਪਟ ਕਾ ਬੀਜ ਬੋਵਤਾ ਹੈ, ਸੋ ਤਿਨ ਕਾ ਫਲ ਦੁਖ ਹੀ ਪਾਉਤਾ ਹੈ, ਸੁਖ ਕਦਾਚਿਤ ਨਹੀਂ ਪਾਉਤਾ॥ਯਥਾ-☬"ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ॥" ॥੩॥☬ਔਰ ਗ੍ਯਾਨੀਓਂ ਕਾ ਐਸੇ ਨਿਸਚਾ ਹੈ:
Prof. Sahib Singhਮਾਇਆ ਦੇ ਮੋਹ ਵਿਚ ਫਸੇ ਰਹਿ ਕੇ (ਬਾਹਰੋਂ ਹਠ-ਕਰਮਾਂ ਦੀ) ਠੱਗੀ ਨਾਲ ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹ ਪੱਕਾ ਨਿਯਮ ਹੈ ਕਿ) ਜੋ ਕੁਝ ਕੋਈ ਬੀਜਦਾ ਹੈ ਉਹੀ ਉਹ ਖਾਂਦਾ ਹੈ ॥੩॥

ਪਦ ਅਰਥ ਕੂੜਿ = ਮਾਇਆ ਦੇ ਮੋਹ ਵਿਚ (ਫਸੇ ਰਿਹਾਂ)। ਕਪਟਿ = ਠੱਗੀ ਨਾਲ॥੩॥

SikhNet (Spanish)Con falsedades y engaños no se obtiene al Señor, pues uno come lo que siembra. (3)

ਸਭਨਾ ਤੇਰੀ ਆਸ ਪ੍ਰਭੁ; ਸਭ ਜੀਅ ਤੇਰੇ. ਤੂੰ ਰਾਸਿ ॥

sabhanaa teree aas prabh; sabh jeea tere. toon raas | Ang 40

Sant Singh KhalsaO God, You are the Hope of all. All beings are Yours; You are the Wealth of all.
Manmohan SinghMy master! thou art the hope of all. All the beings are Thine and Thou art their wealth.
Manmohan Singh (Punjabi)ਮੇਰੇ ਮਾਲਕ! ਤੂੰ ਸਮੂਹ ਦੀ ਆਸ ਉਮੀਦ ਹੈਂ। ਸਾਰੇ ਜੀਵ ਤੇਰੇ ਹਨ ਅਤੇ ਤੂੰ ਸਾਰਿਆਂ ਦੀ ਰਾਸ-ਪੂੰਜੀ ਹੈਂ।
Fareedkot Teekaਹੇ ਪ੍ਰਭੁ ਜੀ! ਸਭ ਜੀਵ ਤੇਰੇ ਹੀ ਉਤਪਤਿ ਕੀਏ ਹੂਏ ਹੈਂ ਔਰ ਤੂ ਹੀ ਸਭ ਕੋ ਪ੍ਰਾਣੋਂ ਰੂਪੀ (ਰਾਸਿ) ਪੂੰਜੀ ਦੇ ਰਹਾ ਹੈਂ, ਪੁਨਾ ਸਭਨੋਂ ਕੋ ਤੇਰੀ ਹੀ ਆਸਾ ਲਗ ਰਹੀ ਹੈ॥
Prof. Sahib Singhਹੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਬਚਣ ਵਾਸਤੇ) ਸਭ ਜੀਵਾਂ ਨੂੰ ਤੇਰੀ (ਸਹੈਤਾ ਦੀ) ਹੀ ਆਸ ਹੈ, ਸਭ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ, ਤੂੰ ਹੀ (ਸਭ ਜੀਵਾਂ ਦੀ ਆਤਮਕ) ਰਾਸ ਪੂੰਜੀ ਹੈਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਰਾਸਿ-ਪੂੰਜੀ, ਸਰਮਾਇਆ।

SikhNet (Spanish)Oh Señor, Tu eres la Esperanza de todos y nuestro Único Tesoro.

ਪ੍ਰਭ ਤੁਧਹੁ ਖਾਲੀ ਕੋ ਨਹੀ; ਦਰਿ ਗੁਰਮੁਖਾ ਨੋ ਸਾਬਾਸਿ ॥

prabh tudhahu khaalee ko nahee; dar guramukhaa no saabaas | Ang 40

Sant Singh KhalsaO God, none return from You empty-handed; at Your Door, the Gurmukhs are praised and acclaimed.
Manmohan SinghFrom Thou, O Lord! none is empty handed. At Thy door, the Guru's beloved, get applause.
Manmohan Singh (Punjabi)ਤੇਰੇ ਪਾਸੋਂ ਹੈ ਸਾਹਿਬ! ਕੋਈ ਭੀ ਸੱਖਣੀ ਹੱਥੀਂ ਨਹੀਂ ਹੈ। ਤੇਰੇ ਬੂਹੇ ਤੇ ਗੁਰੂ-ਪਿਆਰਿਆਂ ਨੂੰ ਆਫ਼ਰੀਨ ਮਿਲਦੀ ਹੈ।
Fareedkot Teekaਹੇ ਪ੍ਰਭ ਜੀ! (ਤੁਧਹੁ) ਤੇਰੀ ਚੈਤੰਨ ਸਤਾ ਸੇ (ਖਾਲੀ) ਰਹਿਤ ਕੋਈ ਭੀ ਨਹੀਂ ਹੈ, ਪਰੰਤੂ ਅਪਨੇ (ਦਰਿ) ਅੰਤਰ ਜਿਨ ਗੁਰਮੁਖੋਂ ਨੇ ਤੇਰੀ ਚੈਤੰਨ ਸੱਤਾ ਦੇਖੀ ਹੈ, ਤਿਨ ਪੁਰਸ਼ੋਂ ਕੋ ਹੀ (ਸਾਬਾਸਿ) ਧੰਨ ਧੰਨ ਹੋਤੀ ਹੈ। ਜੈਸੇ ਜਲ ਤੋ ਸਰਬ ਪ੍ਰਿਥਵੀ ਮੇਂ ਏਕ ਰਸ ਵ੍ਯਾਪਕ ਹੈ, ਪਰੰਤੂ ਕੂਪ ਤਥਾ ਬਾਵਲੀ ਲਗਾਉਨੇ ਵਾਲੇ ਪੁਰਸ਼ੋਂ ਕੋ ਜਲ ਪ੍ਰਾਪਤਿ ਹੋਨੇ ਕਾ ਆਨੰਦ ਭੀ ਹੈ ਔਰ ਤਿਨ ਕੀ ਉਪਮਾ ਭੀ ਹੋਤੀ ਹੈ, ਕਿਉਂਕਿ ਤਿਨੋਂ ਨੇ ਜਲ ਪ੍ਰਗਟ ਕੀਆ ਹੈ। ਵਾ ਤੇਰੀ ਦਾਤ ਸੇ ਖਾਲੀ ਤੋ ਕੋਈ ਨਹੀਂ, ਪਰੰਤੂ ਗੁਰਮੁਖੋਂ ਕੋ ਤੇਰੇ (ਦਰਿ) ਦ੍ਵਾਰੇ ਪਰਲੋਕ ਮੇਂ, ਵਾ ਸਤਿਸੰਗ ਮੇਂ (ਸਾਬਾਸਿ) ਧੰਨ ਧੰਨ ਹੋਤੀ ਹੈ॥
Prof. Sahib Singhਹੇ ਪ੍ਰਭੂ! ਤੇਰੇ ਦਰ ਤੋਂ ਕੋਈ ਖ਼ਾਲੀ ਨਹੀਂ ਮੁੜਦਾ, ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਨੂੰ ਤੇਰੇ ਦਰ ਤੇ ਆਦਰ ਮਾਣ ਮਿਲਦਾ ਹੈ।

ਪਦ ਅਰਥ ਦਰਿ = (ਤੇਰੇ) ਦਰ ਤੇ। ਸਾਬਾਸਿ = ਆਦਰ।

SikhNet (Spanish)De Tu Casa nadie regresa con las manos vacías, los que vienen a través del Guru son aplaudidos en Tu Corte.

ਬਿਖੁ ਭਉਜਲ ਡੁਬਦੇ ਕਢਿ ਲੈ; ਜਨ ਨਾਨਕ ਕੀ ਅਰਦਾਸਿ ॥੪॥੧॥੬੫॥

bikh bhaujal ddubade kadt lai; jan naanak kee aradaas |4|1|65| Ang 40

Sant Singh KhalsaIn the terrifying world-ocean of poison, people are drowning-please lift them up and save them! This is servant Nanak's humble prayer. ||4||1||65||
Manmohan SinghSlave Nanak makes an supplication, men are being drowned in the dreadful ocean of vice, do Thou drag them out.
Manmohan Singh (Punjabi)ਨਫਰ ਨਾਲਕ ਇਕ ਪ੍ਰਾਰਥਨਾ ਕਰਦਾ ਹੈ, ਇਨਸਾਨ ਪਾਪਾਂ ਦੇ ਭਿਆਨਕ ਸਮੁੰਦਰ ਅੰਦਰ ਡੁਬ ਰਹੇ ਹਨ, ਤੂੰ ਉਹਨਾਂ ਨੂੰ ਬਾਹਰ ਧੂਹ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਿਖੁ ਰੂਪ ਜੋ ਸੰਸਾਰ ਕੇ ਬਿਸੇ ਹੈਂ ਸੋਈ (ਭਉਜਲ) ਸਮੁਦ੍ਰ ਵਤ ਹੈਂ, ਤਿਸ ਮੇਂ ਹਮ ਜੀਵ ਡੂਬ ਰਹੇ ਹੈਂ, ਹੇ ਭਗਵਨ! ਆਪ ਕ੍ਰਿਪਾ ਕਰ ਕੇ ਇਸ ਸੇ ਨਿਕਾਸ ਲੀਜੀਏ, ਮੇਰੀ ਆਪ ਕੇ ਆਗੇ ਯਹੀ (ਅਰਦਾਸਿ) ਬੇਨਤੀ ਹੈ॥੪॥੧॥੬੫॥
Prof. Sahib Singhਹੇ ਪ੍ਰਭੂ! ਤੇਰੇ ਦਾਸ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਤੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਜ਼ਹਰ ਵਿਚ ਡੁੱਬਦੇ ਜੀਵਾਂ ਨੂੰ ਆਪ ਕੱਢ ਲੈ ॥੪॥੧॥੬੫॥{39-40}

ਪਦ ਅਰਥ ਬਿਖੁ = (ਬਿਕਾਰਾਂ ਦੀ) ਜ਼ਹਰ। ਭਉਜਲ = ਸੰਸਾਰ-ਸਮੁੰਦਰ॥੪॥

SikhNet (Spanish)Nos estamos ahogando en un mar de vicios. En Su oración, Nanak dice, sálvame, oh sálvame, mi Señor (4-1-65)
Answers quote the Granth verbatim with Ang citations. AI commentary is not Gurbani and not a religious ruling.