ੴ

ਸਿੱਖਬਾਣੀ · SikhBani

ਬਾਬੀਹਾ ਖਸਮੈ ਕਾ ਮਹਲੁ ਨ ਜਾਣਹੀ ਮਹਲੁ ਦੇਖਿ ਅਰਦਾਸਿ ਪਾਇ ॥

baabeehaa khasamai kaa mehal na jaanahee mehal dekh aradaas...
Guru Amardas Ji ਗੁਰੂ ਅਮਰਦਾਸ ਜੀ · Raag Malaar · Ang 1283 · 5 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਬਾਬੀਹਾ. ਖਸਮੈ ਕਾ ਮਹਲੁ. ਨ ਜਾਣਹੀ; ਮਹਲੁ ਦੇਖਿ ਅਰਦਾਸਿ ਪਾਇ ॥

baabeehaa. khasamai kaa mehal. na jaanahee; mehal dekh aradaas paae |

Sant Singh KhalsaO rainbird, you do not know the Mansion of your Lord and Master's Presence. Offer your prayers to see this Mansion.
Manmohan SinghO pied-cuckoo, thou know not the mansion of thy Lord. Make thou supplication to see thy Lord's mansion.
Manmohan Singh (Punjabi)ਹੇ ਚਾਤ੍ਰਿਕ! ਤੂੰ ਆਪਣੇ ਸੁਆਮੀ ਦੇ ਮੰਦਰ ਨੂੰ ਨਹੀਂ ਜਾਣਦਾ। ਆਪਣੇ ਸੁਆਮੀ ਦੇ ਮੰਦਰ ਨੂੰ ਵੇਖਣ ਲਈ ਤੂੰ ਪ੍ਰਾਰਥਨਾ ਕਰ।
Fareedkot Teekaਹੇ ਚਾਤ੍ਰਿਕ ਜੀਵ! (ਖਸਮ) ਸ੍ਵਾਮੀ ਕਾ (ਮਹਲੁ) ਸ੍ਵਰੂਪ ਤੂੰ ਜਾਣਤਾ ਨਹੀਂ, ਯਾਂ ਤੇ ਸ੍ਵਰੂਪ ਦੇਖਣ ਵਾਸਤੇ ਖਸਮ ਆਗੇ (ਅਰਦਾਸ ਪਾਇ) ਬੇਨਤੀ ਕਰ॥
Prof. Sahib Singhਹੇ (ਜੀਵ) ਪਪੀਹੇ! ਤੂੰ ਆਪਣੇ ਮਾਲਕ ਦਾ ਘਰ ਨਹੀਂ ਜਾਣਦਾ (ਤਾਹੀਂਏ ਮਾਇਆ ਦੀ ਤ੍ਰਿਸ਼ਨਾ ਨਾਲ ਆਤੁਰ ਹੋ ਰਿਹਾ ਹੈਂ), (ਮਾਲਕ ਦਾ) ਘਰ ਵੇਖਣ ਲਈ ਅਰਜ਼ੋਈ ਕਰ।

ਪਦ ਅਰਥ ਨ ਜਾਣਹੀ = ਨ ਜਾਣਹਿ, ਤੂੰ ਨਹੀਂ ਜਾਣਦਾ।

SikhNet (Spanish)Oh, Chatvik, no conoces la Mansión de la Presencia de Tu Señor y Maestro.

ਆਪਣੈ ਭਾਣੈ ਬਹੁਤਾ ਬੋਲਹਿ; ਬੋਲਿਆ ਥਾਇ. ਨ ਪਾਇ ॥

aapanai bhaanai bahutaa boleh; boliaa thaae. na paae |

Sant Singh KhalsaYou speak as you please, but your speech is not accepted.
Manmohan SinghIn thy love thou utter much, but thine utterance becomes not acceptable.
Manmohan Singh (Punjabi)ਆਪਣੀ ਲਗਨ ਅੰਦਰ ਤੂੰ ਘਣਾ ਬੋਲਦਾ ਹੈ, ਪ੍ਰਰੰਤੁ ਤੇਰਾ ਬੋਲਣਾ ਕਬੂਲ ਨਹੀਂ ਪੈਦਾ।
Fareedkot Teekaਤੂੰ ਅਪਣੇ ਭਾਣੇ ਵਿਚ, ਭਾਵ ਹੰਕਾਰ ਸਹਿਤ ਬਹੁਤਾ ਬੋਲਤਾ ਹੈਂ, ਇਸ ਵਾਸਤੇ ਤੇਰਾ ਬੋਲਿਆ ਹੂਆ ਪ੍ਰਵਾਣ ਨਹੀਂ ਹੋਤਾ ਹੈ॥
Prof. Sahib Singh(ਜਿਤਨਾ ਚਿਰ) ਤੂੰ ਆਪਣੇ (ਮਨ ਦੀ) ਮਰਜ਼ੀ ਪਿੱਛੇ ਤੁਰ ਕੇ ਬਹੁਤਾ ਬੋਲਦਾ ਹੈਂ, ਇਹ ਬੋਲਣਾ ਪ੍ਰਵਾਨ ਨਹੀਂ ਹੁੰਦਾ।

ਪਦ ਅਰਥ ਆਪਣੈ ਭਾਣੈ = ਆਪਣੇ ਮਨ ਦੀ ਮਰਜ਼ੀ ਵਿਚ ਤੁਰ ਕੇ। ਥਾਇ ਨ ਪਾਇ = ਕਬੂਲ ਨਹੀਂ ਹੁੰਦਾ।

SikhNet (Spanish)Pon tus oraciones como ofrenda para que La puedas ver. Parloteas como te place, pero tu discurso no es aceptado.

ਖਸਮੁ ਵਡਾ ਦਾਤਾਰੁ ਹੈ; ਜੋ ਇਛੇ ਸੋ ਫਲ ਪਾਇ ॥

khasam vaddaa daataar hai; jo ichhe so fal paae |

Sant Singh KhalsaYour Lord and Master is the Great Giver; whatever you desire, you shall receive from Him.
Manmohan SinghThy Lord is the Great Giver. Whatever thou desire, that fruit thou shalt obtain from Him.
Manmohan Singh (Punjabi)ਤੇਰਾ ਸੁਆਮੀ ਪਰਮ ਦਰਿਆ-ਦਿਲ ਹੈ। ਜਿਹੜਾ ਕੁਛ ਤੂੰ ਚਾਹੁੰਦਾ ਹੈ, ਉਹ ਮੇਵਾ ਹੀ ਤੂੰ ਉਸ ਪਾਸੋਂ ਪਾ ਲਵੇਗਾ।
Fareedkot Teekaਵਾਹਿਗੁਰੂ ਵੱਡਾ ਦਾਤਾ ਹੈ। ਤਿਸ ਪਾਸੋਂ ਪੁਰਸ ਜੋ ਇਛਾ ਕਰਤਾ ਹੈ, ਸੋ ਫਲ ਪਾਇ ਲੇਤਾ ਹੈ॥
Prof. Sahib Singh(ਹੇ ਜੀਵ!) ਮਾਲਕ ਬੜੀਆਂ ਬਖ਼ਸ਼ਸ਼ਾਂ ਕਰਨ ਵਾਲਾ ਹੈ (ਉਸ ਦੇ ਦਰ ਤੇ ਪਿਆਂ) ਜੋ ਮੰਗੀਏ ਸੋ ਮਿਲ ਜਾਂਦਾ ਹੈ।
SikhNet (Spanish)Tu Señor y Maestro es Tu Gran Dador. El Señor cumple cualquier deseo.

ਬਾਬੀਹਾ ਕਿਆ ਬਪੁੜਾ; ਜਗਤੈ ਕੀ ਤਿਖ ਜਾਇ ॥੧॥

baabeehaa kiaa bapurraa; jagatai kee tikh jaae |1|

Sant Singh KhalsaNot only the thirst of the poor rainbird, but the thirst of the whole world is quenched. ||1||
Manmohan SinghTo say nothing of the poor pied-cuckoo, even the thirst of the whole world is quenched by the Lord.
Manmohan Singh (Punjabi)ਗਰੀਬ ਚਾਤ੍ਰਿਕ ਦਾ ਤਾਂ ਕੀ ਆਖਣਾ ਹੋਇਆ। ਸੁਆਮੀ ਤਾਂ ਸਾਰੇ ਸੰਸਾਰ ਦੀ ਪਿਆਸ ਹੀ ਨਵਿਰਤ ਕਰ ਦਿੰਦਾ ਹੈ।
Fareedkot Teekaਇਕ ਜੀਵ ਵਿਚਾਰਾ ਕਿਆ ਹੈ ਸਭ ਜਗਤ ਕੀ ਤ੍ਰਿਖਾ ਨਿਬਰਤ ਹੋ ਜਾਤੀ ਹੈ॥੧॥
Prof. Sahib Singhਇਹ (ਜੀਵ) ਪਪੀਹਾ ਵਿਚਾਰਾ ਕੀਹ ਹੈ? (ਪ੍ਰਭੂ ਦੇ ਦਰ ਤੇ ਅਰਜ਼ੋਈ ਕੀਤਿਆਂ) ਸਾਰੇ ਜਗਤ ਦੀ (ਮਾਇਆ ਦੀ) ਤ੍ਰੇਹ ਮਿਟ ਜਾਂਦੀ ਹੈ ॥੧॥

ਪਦ ਅਰਥ ਬਪੁੜਾ = ਵਿਚਾਰਾ। ਤਿਖ = ਤ੍ਰੇਹ ॥੧॥

SikhNet (Spanish)No solamente la sed del pobre Chatvik, sino la sed del mundo entero será apaciguada. (1)
Answers quote the Granth verbatim with Ang citations. AI commentary is not Gurbani and not a religious ruling.