ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਕਾਲੁ ਮਾਰਿ ਮਨਸਾ ਮਨਹਿ ਸਮਾਣੀ; ਅੰਤਰਿ ਨਿਰਮਲੁ ਨਾਉ ॥
kaal maar manasaa maneh samaanee; antar niramal naau |
Sant Singh KhalsaHe conquers death, and subdues the desires of his mind; the Immaculate Name abides deep within him.
Manmohan SinghHe within whose mind is the immaculate Name overcomes death, by stilling his desire in the mind itself.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਪਵਿੱਤਰ ਨਾਮ ਹੈ, ਉਹ ਆਪਣੀ ਖਾਹਿਸ਼ ਨੂੰ ਆਪਣੇ ਮਨ ਅੰਦਰ ਹੀ ਮਾਰ ਕੇ ਮੌਤ ਦੇ ਕਾਬੂ ਪਾ ਲੈਂਦਾ ਹੈ।
Fareedkot Teekaਜਨਮ ਮਰਨ ਰਹਤ ਸੰਤ ਜਨ ਜਿਨੋਂ ਨੇ ਮਨ ਕੀਆਂ (ਮਨਸਾ) ਵਾਸ਼ਨਾ ਜੋ ਥੀਆਂ ਸੋ (ਮਨਹਿ ਸਮਾਣੀ) ਮਨ ਮੇਂ ਹੀ ਲੈ ਕਰ ਦਈਆਂ ਹੈਂ ਔਰ ਹਿਰਦੇ ਬੀਚ ਨਿਰਮਲ ਨਾਮ ਧਾਰਨ ਕੀਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਵਿੱਤਰ ਨਾਮ ਵੱਸਦਾ ਹੈ ਉਹ ਆਤਮਕ ਮੌਤ ਨੂੰ ਮੁਕਾ ਕੇ ਮਨ ਦੇ ਮਾਇਕ ਫੁਰਨੇ ਨੂੰ ਮਨ ਵਿਚ ਹੀ ਦੱਬ ਦੇਂਦਾ ਹੈ।ਪਦ ਅਰਥ ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਮਾਰਿ = ਮੁਕਾ ਕੇ। ਮਨਸਾ = ਮਨ ਦਾ ਮਾਇਕ ਫੁਰਨਾ। ਮਨਹਿ = ਮਨ ਵਿਚ ਹੀ। ਸਮਾਣੀ = ਲੀਨ ਕਰ ਲੈਂਦਾ ਹੈ।
SikhNet (Spanish)El temor a la muerte desaparece, el deseo interior también y la mente es elevada en el Nombre Inmaculado del Señor.
ਅਨਦਿਨੁ ਜਾਗੈ. ਕਦੇ, ਨ ਸੋਵੈ; ਸਹਜੇ ਅੰਮ੍ਰਿਤੁ ਪਿਆਉ ॥
anadin jaagai. kade, na sovai; sahaje amrit piaau |
Sant Singh KhalsaNight and day, he remains awake and aware; he never sleeps, and he intuitively drinks in the Ambrosial Nectar.
Manmohan SinghHe awakes night and day, seeps not ever and easily quaffs he the Nectar.
Manmohan Singh (Punjabi)ਉਹ ਰਾਤ ਦੇ ਦਿਨ ਜਾਗਦਾ ਹੈ, ਕਦਾਚਿਤ ਸੌਂਦਾ ਨਹੀਂ ਅਤੇ ਉਹ ਸੁਖੈਨ ਹੀ ਸੁਧਾਰਸ ਨੂੰ ਪਾਨ ਕਰਦਾ ਹੈ।
Fareedkot Teekaਵੋਹ ਦਿਨੇ ਰਾਤ ਗਿਆਨ ਮੇਂ ਜਾਗਤੇ ਹੈਂ ਕਬੀ ਅਵਿਦਿਆ ਰੂਪੀ ਨਿੰਦ੍ਰਾ ਮੇਂ ਸੋਵਤੇ ਨਹੀਂ ਹੈ। ਅਰ (ਸਹਜੇ) ਸੁਭਾਵਕ ਨਾਮ ਰੂਪੀ ਅੰਮ੍ਰਿਤ ਉਨੋਂ ਨੇ ਪੀਆ ਹੈ, ਵਾ ਨਿਰਯਤਨ ਹੀ ਸਭ ਕੋ ਵਹੁ ਨਾਮ ਅੰਮ੍ਰਿਤ ਪੀਆਵਤੇ ਹੈਂ॥
Prof. Sahib Singhਉਹ ਮਨੁੱਖ (ਮਾਇਆ ਦੇ ਹੱਲਿਆਂ ਵਲੋਂ) ਹਰ ਵੇਲੇ ਸੁਚੇਤ ਰਹਿੰਦਾ ਹੈ, ਕਦੇ ਉਹ (ਗ਼ਫ਼ਲਤ ਦੀ ਨੀਂਦ ਵਿਚ) ਨਹੀਂ ਸੌਂਦਾ। ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਨਾਮ-ਅੰਮ੍ਰਿਤ (ਉਸ ਦੀ) ਖ਼ੁਰਾਕ ਹੁੰਦਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜੇ = ਆਤਮਕ ਅਡੋਲਤਾ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪਿਆਉ = ਖ਼ੁਰਾਕ।
SikhNet (Spanish)Uno se conserva despierto en Dios, nunca duerme y bebe el Néctar Ambrosial, su hablar es dulce y sus palabras son Néctar.
ਮੀਠਾ ਬੋਲੇ ਅੰਮ੍ਰਿਤ ਬਾਣੀ; ਅਨਦਿਨੁ ਹਰਿ ਗੁਣ ਗਾਉ ॥
meetthaa bole amrit baanee; anadin har gun gaau |
Sant Singh KhalsaHis speech is sweet, and his words are nectar; night and day, he sings the Glorious Praises of the Lord.
Manmohan Singhhe talks sweetly, ambrosial is his speech and night and day sings he his God's praise.
Manmohan Singh (Punjabi)ਉਹ ਮਿੱਠਾ ਬੋਲਦਾ ਹੈ, ਸੁਧਾਸਰੂਪ ਹਨ ਉਸ ਦੇ ਬਚਨ-ਬਿਲਾਸ ਅਤੇ ਰਾਤ ਦਿਨ ਉਹ ਆਪਣੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਪੁਨਾ ਵਹੁ (ਬਾਣੀ) ਵਾਕ ਇੰਦ੍ਰਯ ਦ੍ਵਾਰੇ ਅੰਮ੍ਰਿਤ ਰੂਪ ਮੀਠਾ ਬਚਨ ਬੋਲਤੇ ਹੈਂ ਔਰ ਦਿਨੇ ਰਾਤ੍ਰ ਹਰੀ ਕੇ ਗੁਣੋਂ ਕੌ ਗਾਵਤੇ ਹੈਂ॥
Prof. Sahib Singhਉਹ ਮਨੁੱਖ (ਸਦਾ) ਮਿੱਠਾ ਬੋਲਦਾ ਹੈ, (ਸਤਿਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਹੈ।ਪਦ ਅਰਥ ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ (ਗੁਰੂ ਦੀ) ਬਾਣੀ ਦੀ ਰਾਹੀਂ।
SikhNet (Spanish)Día y noche él canta las Gloriosas Alabanzas del Señor.
ਨਿਜ ਘਰਿ ਵਾਸਾ ਸਦਾ ਸੋਹਦੇ; ਨਾਨਕ. ਤਿਨ ਮਿਲਿਆ ਸੁਖੁ ਪਾਉ ॥੨॥
nij ghar vaasaa sadaa sohade; naanak. tin miliaa sukh paau |2|
Sant Singh KhalsaHe dwells in the home of his own self, and appears beautiful forever; meeting him, Nanak finds peace. ||2||
Manmohan SinghHe abides in his own Home and ever looks beauteous, Meeting with him Nanak procures peace.
Manmohan Singh (Punjabi)ਉਹ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ ਅਤੇ ਹਮੇਸ਼ਾਂ ਸੁੰਦਰ ਲੱਗਦਾ ਹੈ। ਉਸ ਨਾਲ ਮਿਲ ਕੇ ਨਾਨਕ ਆਰਾਮ ਪਾਉਂਦਾ ਹੈ।
Fareedkot Teekaਅਪਨੇ ਸ੍ਵੈ ਸਰੂਪ ਘਰ ਮੇਂ ਨਿਵਾਸ ਕਰ ਕੇ ਵੋਹ ਸਦਾ ਸੋਭਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਿਨ ਗੁਰਮੁਖੋਂ ਕੇ ਮਿਲੇ ਤੇ ਤੁਮ ਸੁਖ ਪਾਓਗੇ॥੨॥
Prof. Sahib Singhਇਹੋ ਜਿਹੇ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਹੇ ਨਾਨਕ! (ਆਖ-ਹੇ ਭਾਈ!) ਇਹੋ ਜਿਹੇ ਮਨੁੱਖਾਂ ਨੂੰ ਮਿਲ ਕੇ ਮੈਂ ਭੀ ਆਤਮਕ ਆਨੰਦ ਮਾਣਦਾ ਹਾਂ ॥੨॥ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਪ੍ਰਭੂ ਦੀ ਯਾਦ ਵਿਚ। ਸੋਹਦੇ = ਸੋਭਦੇ ਹਨ, ਸੋਹਣੇ ਜੀਵਨ ਵਾਲੇ ਹੁੰਦੇ ਹਨ। ਪਾਉ = ਪਾਉਂ, ਮੈਂ ਹਾਸਲ ਕਰਦਾ ਹਾਂ ॥੨॥
SikhNet (Spanish)Él habita en el Hogar de su propio ser y para siempre se ve Bello; Conociéndolo Nanak encuentra la Paz. (2)