ੴ

ਸਿੱਖਬਾਣੀ · SikhBani

ਗੁਰਮੁਖਿ ਸੰਸਾ ਮੂਲਿ ਨ ਹੋਵਈ ਚਿੰਤਾ ਵਿਚਹੁ ਜਾਇ ॥

guramukh sansaa mool na hovee chintaa vichahu jaae
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 853 · 4 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਗੁਰਮੁਖਿ ਸੰਸਾ ਮੂਲਿ. ਨ ਹੋਵਈ; ਚਿੰਤਾ ਵਿਚਹੁ ਜਾਇ ॥

guramukh sansaa mool. na hovee; chintaa vichahu jaae |

Sant Singh KhalsaThe Gurmukh does not have an iota of skepticism or doubt; worries depart from within him.
Manmohan SinghThe True Sikh of the Guru is ridden not with doubt ever and worries depart from within him.
Manmohan Singh (Punjabi)ਗੁਰਾਂ ਦੇ ਸੱਚੇ ਸਿੱਖ ਨੂੰ ਸੰਦੇਹ ਕਦੇ ਨਹੀਂ ਵਿਆਪਦਾ ਅਤੇ ਫਿਕਰ ਚਿੰਤਾ, ਉਸ ਦੇ ਅੰਦਰੋਂ ਦੂਰ ਹੋ ਜਾਂਦੀ ਹੈ।
Fareedkot Teekaਗੁਰਮੁਖੋਂ ਕੋ (ਮੂਲਿ) ਕਦਾਚਿਤ ਸੰਸਾ ਨਹੀਂ ਹੋਤਾ ਹੈ ਔਰ ਤਿਨ ਕੇ ਮਨ ਵਿਚੋਂ ਚਿੰਤਾ ਚਲੀ ਜਾਤੀ ਹੈ॥
Prof. Sahib Singhਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਨੂੰ (ਕਿਸੇ ਕਿਸਮ ਦਾ) ਤੌਖ਼ਲਾ ਉੱਕਾ ਹੀ ਨਹੀਂ ਹੁੰਦਾ, ਉਹਨਾਂ ਦੇ ਅੰਦਰੋਂ ਚਿੰਤਾ ਦੂਰ ਹੋ ਜਾਂਦੀ ਹੈ।

ਪਦ ਅਰਥ ਸੰਸਾ = ਤੌਖ਼ਲਾ। ਮੂਲਿ ਨ = ਬਿਲਕੁਲ ਨਹੀਂ।

SikhNet (Spanish)El Hombre de Dios no es invadido por la duda;

ਜੋ ਕਿਛੁ ਹੋਇ ਸੁ ਸਹਜੇ ਹੋਇ; ਕਹਣਾ ਕਿਛੂ. ਨ ਜਾਇ ॥

jo kichh hoe su sahaje hoe; kahanaa kichhoo. na jaae |

Sant Singh KhalsaWhatever he does, he does with grace and poise. Nothing else can be said about him.
Manmohan SinghWhatever he does, he does that in poise. Regarding his praise one can say not anything.
Manmohan Singh (Punjabi)ਜਿਹੜਾ ਕੁਝ ਉਹ ਕਰਦਾ ਹੈ, ਉਸ ਨੂੰ ਉਹ ਅਡੋਲਤਾ ਅੰਦਰ ਕਰਦਾ ਹੈ। ਉਸ ਦੀ ਮਹਿਮਾ ਸਬੰਧੀ ਬੰਦਾ ਕੁਝ ਆਖ ਹੀ ਨਹੀਂ ਸਕਦਾ।
Fareedkot Teekaਜੋ ਕਿਛੁ ਹੋਣਾ ਹੋਤਾ ਹੈ, ਸੋ ਤਿਨ ਕੇ (ਸਹਜੇ) ਸੁਭਾਵਕ ਹੀ ਹੋਤਾ ਜਾਤਾ ਹੈ। ਤਿਨੋਂ ਕੇ ਕਿਸੀ ਬਿਉਹਾਰ ਸੇ ਕੁਛ ਕਹਾ ਨਹੀਂ ਜਾਤਾ, ਭਾਵ ਤਰਕ ਨਹੀਂ ਹੋ ਸਕਤੀ ਹੈ॥
Prof. Sahib Singh(ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਸੰਸਾਰ ਵਿਚ) ਜੋ ਕੁਝ ਹੋ ਰਿਹਾ ਹੈ ਉਹ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ, ਉਸ ਉਤੇ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਸਹਜੇ = ਸੁਤੇ ਹੀ, ਪਰਮਾਤਮਾ ਦੀ ਰਜ਼ਾ ਵਿਚ।

SikhNet (Spanish)él hace a un lado todas sus preocupaciones y lo que sea que él hace,

ਨਾਨਕ. ਤਿਨ ਕਾ ਆਖਿਆ ਆਪਿ ਸੁਣੇ; ਜਿ ਲਇਅਨੁ ਪੰਨੈ ਪਾਇ ॥੧॥

naanak. tin kaa aakhiaa aap sune; ji leian panai paae |1|

Sant Singh KhalsaO Nanak, the Lord Himself hears the speech of those whom He makes His own. ||1||
Manmohan SinghNanak, the Lord Himself hears the prayer of those, whom he makes His own.
Manmohan Singh (Punjabi)ਨਾਨਕ, ਸਾਹਿਬ ਖੁਦ ਉਨ੍ਹਾਂ ਦੀ ਅਰਦਾਸ ਸੁਣਦਾ ਹੈ, ਜਿਨ੍ਹਾਂ ਨੂੰ ਉਹ ਆਪਣੇ ਨਿੱਜ ਦੇ ਬਣਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਕਾ (ਆਖਿਆ) ਉਚਾਰਣ ਕੀਆ ਹੂਆ ਕਰਤਾਰ ਆਪ ਹੀ ਸ੍ਰਵਨ ਕਰਤਾ ਹੈ, ਜਿਨੋਂ ਕੋ ਅਪਨੇ (ਪੰਨੈ) ਕਾਗਜ ਵਾ ਆਸਰੇ ਸਰਣ ਮੇਂ ਪਾਇ ਲੀਆ ਹੈ, ਭਾਵ ਯਹਿ ਤਿਨ ਕੋ ਅਪਨੀ ਬਖਸੀਸ ਕਰੀ ਹੈ॥੧॥☬ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਹਜੂਰ ਸਿਖੋਂ ਨੇ ਪ੍ਰਸ਼ਨ ਕੀਆ ਹੈ, 'ਭਗਵਨ ਜਿਨ ਕੇ ਮਿਲਾਪ ਸੇ ਇਸ ਜੀਵ ਕੋ ਮੋਖ ਸੁਖ ਪ੍ਰਾਪਤ ਹੋਤਾ ਹੈ ਤਿਨੋਂ ਕੇ ਲਖ੍ਯਣ ਉਚਾਰਣ ਕਰੀਏ'? ਸੋਈ ਸਿਖੋਂ ਪ੍ਰਤੀ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਲੜ ਲਾ ਲੈਂਦਾ ਹੈ ਉਹਨਾਂ ਦੀ ਅਰਜ਼ੋਈ (ਪਰਮਾਤਮਾ ਸਦਾ) ਆਪ ਸੁਣਦਾ ਹੈ ॥੧॥

ਪਦ ਅਰਥ ਲਇਅਨੁ = ਲਏ ਹਨ ਉਸ ਨੇ। ਪੰਨੈ = ਪੱਲੇ ਵਿਚ। ਪੰਨੈ ਪਾਇ ਲਇਅਨੁ = ਉਸ ਨੇ ਆਪਣੇ ਪੱਲੇ ਪਾ ਲਿਆ ਹੈ ॥੧॥

SikhNet (Spanish)lo hace en Paz. Su Oración no la podría uno recitar. Dice Nanak, el Señor Mismo escucha la Alabanza de quien Él hace Suyo. (1)
Answers quote the Granth verbatim with Ang citations. AI commentary is not Gurbani and not a religious ruling.