ੴ

ਸਿੱਖਬਾਣੀ · SikhBani

Ang 853

Sri Guru Granth Sahib · Raag Bilaaval · 7 shabads, 32 lines
Translations
Shabad Guru Ramdas Ji Raag Bilaaval continued from Ang 852

ਗੁਰਮੁਖਿ ਸੇਵਕ ਭਾਇ, ਹਰਿ ਧਨੁ ਮਿਲੈ; ਤਿਥਹੁ ਕਰਮਹੀਣ ਲੈ. ਨ ਸਕਹਿ; ਹੋਰ ਥੈ ਦੇਸ ਦਿਸੰਤਰਿ, ਹਰਿ ਧਨੁ ਨਾਹਿ ॥੮॥

guramukh sevak bhaae, har dhan milai; tithahu karamaheen lai. na sakeh; hor thai des disantar, har dhan naeh |8|

Sant Singh KhalsaThrough loving service, the Gurmukhs receive the wealth of the Naam, but the unfortunate ones cannot receive it. This wealth is not found anywhere else, in this country or in any other. ||8||
Manmohan SinghBy Guru's grace, God's riches are attained through servant's sentiment, but the unfortunate ones can receive it not, therefrom In no other place in the country and abroad this Divine wealth is found.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਵਾਹਿਗੁਰੂ ਦਾ ਪਦਾਰਥ ਦਾਸ-ਭਾਵਨ ਰਾਹੀਂ ਪਰਪਾਤ ਹੁੰਦਾ ਹੈ, ਪਰ ਨਿਕਰਮਣ ਜੀਵ ਇਸ ਨੂੰ ਉਥੋਂ ਪਰਾਪਤ ਨਹੀਂ ਕਰ ਸਕਦੇ। ਮੁਲਕ ਅਤੇ ਪ੍ਰਦੇਸ਼ ਵਿੱਚ ਕਿਸੇ ਹੋਰਸ ਜਗ੍ਹਾ ਤੇ ਇਹ ਈਸ਼ਵਰੀ ਦੌਲਤ ਨਹੀਂ ਮਿਲਦੀ।
Fareedkot Teekaਗੁਰੋਂ ਦ੍ਵਾਰੇ ਸੇਵਕ ਭਾਵ ਧਾਰਨੇ ਸੇ ਹਰਿ ਨਾਮ ਧਨ ਮਿਲਤਾ ਹੈ। ਪਰੰਤੂ ਵਹੁ ਮਨਮੁਖ (ਕਰਮਹੀਣ) ਭਾਗੋਂ ਤੇ ਹੀਨ ਤਿਸ ਅਸਥਾਨ ਸੇ ਲੈ ਨਹੀਂ ਸਕਤੇ ਹੈਂ ਔਰ ਦੇਸ ਦਿਸੰਤਰੋਂ ਮੇਂ ਗੁਰੋਂ ਬਿਨਾਂ ਹਰੀ ਨਾਮ ਧਨ ਨਹੀਂ ਪਾਈਤਾ ਹੈ॥੮॥☬ਗੁਰਮੁਖੋਂ ਕੀ ਵਡਿਆਈ ਕਰਤੇ ਹੈਂ:
Prof. Sahib Singhਹੇ ਭਾਈ! ਸੇਵਕ-ਭਾਵਨਾ ਨਾਲ ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ-ਧਨ ਮਿਲਦਾ ਹੈ; ਪਰ ਉਹ (ਨਿੰਦਕ) ਅਭਾਗੇ ਉਥੋਂ (ਗੁਰੂ-ਦਰ ਤੋਂ) ਇਹ ਧਨ ਲੈ ਨਹੀਂ ਸਕਦੇ (ਤੇ, ਗੁਰੂ-ਦਰ ਤੋਂ ਬਿਨਾ) ਕਿਸੇ ਹੋਰ ਥਾਂ ਕਿਸੇ ਹੋਰ ਦੇਸ ਵਿਚ ਇਹ ਨਾਮ-ਧਨ ਹੈ ਹੀ ਨਹੀਂ ॥੮॥

ਪਦ ਅਰਥ ਸੇਵਕ ਭਾਇ = ਸੇਵਕ-ਭਾਵਨਾ ਨਾਲ। ਕਰਮਹੀਣ = ਅਭਾਗੇ ਬੰਦੇ। ਹੋਰਥੈ = ਕਿਸੇ ਹੋਰ ਥਾਂ। ਦਿਸੰਤਰਿ = ਹੋਰ ਦੇਸ ਵਿਚ ॥੮॥

SikhNet (Spanish)Las Riquezas del Naam, las obtiene el Gurmukj, a través del Servicio Amoroso, pero los pobres desafortunados no las pueden recibir aunque vaguen sin rumbo por el mundo entero.

Open this shabad (6 lines, Angs 852-853) →

Shabad Guru Amardas Ji Raag Bilaaval

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਗੁਰਮੁਖਿ ਸੰਸਾ ਮੂਲਿ. ਨ ਹੋਵਈ; ਚਿੰਤਾ ਵਿਚਹੁ ਜਾਇ ॥

guramukh sansaa mool. na hovee; chintaa vichahu jaae |

Sant Singh KhalsaThe Gurmukh does not have an iota of skepticism or doubt; worries depart from within him.
Manmohan SinghThe True Sikh of the Guru is ridden not with doubt ever and worries depart from within him.
Manmohan Singh (Punjabi)ਗੁਰਾਂ ਦੇ ਸੱਚੇ ਸਿੱਖ ਨੂੰ ਸੰਦੇਹ ਕਦੇ ਨਹੀਂ ਵਿਆਪਦਾ ਅਤੇ ਫਿਕਰ ਚਿੰਤਾ, ਉਸ ਦੇ ਅੰਦਰੋਂ ਦੂਰ ਹੋ ਜਾਂਦੀ ਹੈ।
Fareedkot Teekaਗੁਰਮੁਖੋਂ ਕੋ (ਮੂਲਿ) ਕਦਾਚਿਤ ਸੰਸਾ ਨਹੀਂ ਹੋਤਾ ਹੈ ਔਰ ਤਿਨ ਕੇ ਮਨ ਵਿਚੋਂ ਚਿੰਤਾ ਚਲੀ ਜਾਤੀ ਹੈ॥
Prof. Sahib Singhਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਨੂੰ (ਕਿਸੇ ਕਿਸਮ ਦਾ) ਤੌਖ਼ਲਾ ਉੱਕਾ ਹੀ ਨਹੀਂ ਹੁੰਦਾ, ਉਹਨਾਂ ਦੇ ਅੰਦਰੋਂ ਚਿੰਤਾ ਦੂਰ ਹੋ ਜਾਂਦੀ ਹੈ।

ਪਦ ਅਰਥ ਸੰਸਾ = ਤੌਖ਼ਲਾ। ਮੂਲਿ ਨ = ਬਿਲਕੁਲ ਨਹੀਂ।

SikhNet (Spanish)El Hombre de Dios no es invadido por la duda;

ਜੋ ਕਿਛੁ ਹੋਇ ਸੁ ਸਹਜੇ ਹੋਇ; ਕਹਣਾ ਕਿਛੂ. ਨ ਜਾਇ ॥

jo kichh hoe su sahaje hoe; kahanaa kichhoo. na jaae |

Sant Singh KhalsaWhatever he does, he does with grace and poise. Nothing else can be said about him.
Manmohan SinghWhatever he does, he does that in poise. Regarding his praise one can say not anything.
Manmohan Singh (Punjabi)ਜਿਹੜਾ ਕੁਝ ਉਹ ਕਰਦਾ ਹੈ, ਉਸ ਨੂੰ ਉਹ ਅਡੋਲਤਾ ਅੰਦਰ ਕਰਦਾ ਹੈ। ਉਸ ਦੀ ਮਹਿਮਾ ਸਬੰਧੀ ਬੰਦਾ ਕੁਝ ਆਖ ਹੀ ਨਹੀਂ ਸਕਦਾ।
Fareedkot Teekaਜੋ ਕਿਛੁ ਹੋਣਾ ਹੋਤਾ ਹੈ, ਸੋ ਤਿਨ ਕੇ (ਸਹਜੇ) ਸੁਭਾਵਕ ਹੀ ਹੋਤਾ ਜਾਤਾ ਹੈ। ਤਿਨੋਂ ਕੇ ਕਿਸੀ ਬਿਉਹਾਰ ਸੇ ਕੁਛ ਕਹਾ ਨਹੀਂ ਜਾਤਾ, ਭਾਵ ਤਰਕ ਨਹੀਂ ਹੋ ਸਕਤੀ ਹੈ॥
Prof. Sahib Singh(ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਸੰਸਾਰ ਵਿਚ) ਜੋ ਕੁਝ ਹੋ ਰਿਹਾ ਹੈ ਉਹ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ, ਉਸ ਉਤੇ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਸਹਜੇ = ਸੁਤੇ ਹੀ, ਪਰਮਾਤਮਾ ਦੀ ਰਜ਼ਾ ਵਿਚ।

SikhNet (Spanish)él hace a un lado todas sus preocupaciones y lo que sea que él hace,

ਨਾਨਕ. ਤਿਨ ਕਾ ਆਖਿਆ ਆਪਿ ਸੁਣੇ; ਜਿ ਲਇਅਨੁ ਪੰਨੈ ਪਾਇ ॥੧॥

naanak. tin kaa aakhiaa aap sune; ji leian panai paae |1|

Sant Singh KhalsaO Nanak, the Lord Himself hears the speech of those whom He makes His own. ||1||
Manmohan SinghNanak, the Lord Himself hears the prayer of those, whom he makes His own.
Manmohan Singh (Punjabi)ਨਾਨਕ, ਸਾਹਿਬ ਖੁਦ ਉਨ੍ਹਾਂ ਦੀ ਅਰਦਾਸ ਸੁਣਦਾ ਹੈ, ਜਿਨ੍ਹਾਂ ਨੂੰ ਉਹ ਆਪਣੇ ਨਿੱਜ ਦੇ ਬਣਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਕਾ (ਆਖਿਆ) ਉਚਾਰਣ ਕੀਆ ਹੂਆ ਕਰਤਾਰ ਆਪ ਹੀ ਸ੍ਰਵਨ ਕਰਤਾ ਹੈ, ਜਿਨੋਂ ਕੋ ਅਪਨੇ (ਪੰਨੈ) ਕਾਗਜ ਵਾ ਆਸਰੇ ਸਰਣ ਮੇਂ ਪਾਇ ਲੀਆ ਹੈ, ਭਾਵ ਯਹਿ ਤਿਨ ਕੋ ਅਪਨੀ ਬਖਸੀਸ ਕਰੀ ਹੈ॥੧॥☬ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਹਜੂਰ ਸਿਖੋਂ ਨੇ ਪ੍ਰਸ਼ਨ ਕੀਆ ਹੈ, 'ਭਗਵਨ ਜਿਨ ਕੇ ਮਿਲਾਪ ਸੇ ਇਸ ਜੀਵ ਕੋ ਮੋਖ ਸੁਖ ਪ੍ਰਾਪਤ ਹੋਤਾ ਹੈ ਤਿਨੋਂ ਕੇ ਲਖ੍ਯਣ ਉਚਾਰਣ ਕਰੀਏ'? ਸੋਈ ਸਿਖੋਂ ਪ੍ਰਤੀ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਲੜ ਲਾ ਲੈਂਦਾ ਹੈ ਉਹਨਾਂ ਦੀ ਅਰਜ਼ੋਈ (ਪਰਮਾਤਮਾ ਸਦਾ) ਆਪ ਸੁਣਦਾ ਹੈ ॥੧॥

ਪਦ ਅਰਥ ਲਇਅਨੁ = ਲਏ ਹਨ ਉਸ ਨੇ। ਪੰਨੈ = ਪੱਲੇ ਵਿਚ। ਪੰਨੈ ਪਾਇ ਲਇਅਨੁ = ਉਸ ਨੇ ਆਪਣੇ ਪੱਲੇ ਪਾ ਲਿਆ ਹੈ ॥੧॥

SikhNet (Spanish)lo hace en Paz. Su Oración no la podría uno recitar. Dice Nanak, el Señor Mismo escucha la Alabanza de quien Él hace Suyo. (1)

Open this shabad →

Shabad Guru Amardas Ji Raag Bilaaval

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਕਾਲੁ ਮਾਰਿ ਮਨਸਾ ਮਨਹਿ ਸਮਾਣੀ; ਅੰਤਰਿ ਨਿਰਮਲੁ ਨਾਉ ॥

kaal maar manasaa maneh samaanee; antar niramal naau |

Sant Singh KhalsaHe conquers death, and subdues the desires of his mind; the Immaculate Name abides deep within him.
Manmohan SinghHe within whose mind is the immaculate Name overcomes death, by stilling his desire in the mind itself.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਪਵਿੱਤਰ ਨਾਮ ਹੈ, ਉਹ ਆਪਣੀ ਖਾਹਿਸ਼ ਨੂੰ ਆਪਣੇ ਮਨ ਅੰਦਰ ਹੀ ਮਾਰ ਕੇ ਮੌਤ ਦੇ ਕਾਬੂ ਪਾ ਲੈਂਦਾ ਹੈ।
Fareedkot Teekaਜਨਮ ਮਰਨ ਰਹਤ ਸੰਤ ਜਨ ਜਿਨੋਂ ਨੇ ਮਨ ਕੀਆਂ (ਮਨਸਾ) ਵਾਸ਼ਨਾ ਜੋ ਥੀਆਂ ਸੋ (ਮਨਹਿ ਸਮਾਣੀ) ਮਨ ਮੇਂ ਹੀ ਲੈ ਕਰ ਦਈਆਂ ਹੈਂ ਔਰ ਹਿਰਦੇ ਬੀਚ ਨਿਰਮਲ ਨਾਮ ਧਾਰਨ ਕੀਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਵਿੱਤਰ ਨਾਮ ਵੱਸਦਾ ਹੈ ਉਹ ਆਤਮਕ ਮੌਤ ਨੂੰ ਮੁਕਾ ਕੇ ਮਨ ਦੇ ਮਾਇਕ ਫੁਰਨੇ ਨੂੰ ਮਨ ਵਿਚ ਹੀ ਦੱਬ ਦੇਂਦਾ ਹੈ।

ਪਦ ਅਰਥ ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਮਾਰਿ = ਮੁਕਾ ਕੇ। ਮਨਸਾ = ਮਨ ਦਾ ਮਾਇਕ ਫੁਰਨਾ। ਮਨਹਿ = ਮਨ ਵਿਚ ਹੀ। ਸਮਾਣੀ = ਲੀਨ ਕਰ ਲੈਂਦਾ ਹੈ।

SikhNet (Spanish)El temor a la muerte desaparece, el deseo interior también y la mente es elevada en el Nombre Inmaculado del Señor.

ਅਨਦਿਨੁ ਜਾਗੈ. ਕਦੇ, ਨ ਸੋਵੈ; ਸਹਜੇ ਅੰਮ੍ਰਿਤੁ ਪਿਆਉ ॥

anadin jaagai. kade, na sovai; sahaje amrit piaau |

Sant Singh KhalsaNight and day, he remains awake and aware; he never sleeps, and he intuitively drinks in the Ambrosial Nectar.
Manmohan SinghHe awakes night and day, seeps not ever and easily quaffs he the Nectar.
Manmohan Singh (Punjabi)ਉਹ ਰਾਤ ਦੇ ਦਿਨ ਜਾਗਦਾ ਹੈ, ਕਦਾਚਿਤ ਸੌਂਦਾ ਨਹੀਂ ਅਤੇ ਉਹ ਸੁਖੈਨ ਹੀ ਸੁਧਾਰਸ ਨੂੰ ਪਾਨ ਕਰਦਾ ਹੈ।
Fareedkot Teekaਵੋਹ ਦਿਨੇ ਰਾਤ ਗਿਆਨ ਮੇਂ ਜਾਗਤੇ ਹੈਂ ਕਬੀ ਅਵਿਦਿਆ ਰੂਪੀ ਨਿੰਦ੍ਰਾ ਮੇਂ ਸੋਵਤੇ ਨਹੀਂ ਹੈ। ਅਰ (ਸਹਜੇ) ਸੁਭਾਵਕ ਨਾਮ ਰੂਪੀ ਅੰਮ੍ਰਿਤ ਉਨੋਂ ਨੇ ਪੀਆ ਹੈ, ਵਾ ਨਿਰਯਤਨ ਹੀ ਸਭ ਕੋ ਵਹੁ ਨਾਮ ਅੰਮ੍ਰਿਤ ਪੀਆਵਤੇ ਹੈਂ॥
Prof. Sahib Singhਉਹ ਮਨੁੱਖ (ਮਾਇਆ ਦੇ ਹੱਲਿਆਂ ਵਲੋਂ) ਹਰ ਵੇਲੇ ਸੁਚੇਤ ਰਹਿੰਦਾ ਹੈ, ਕਦੇ ਉਹ (ਗ਼ਫ਼ਲਤ ਦੀ ਨੀਂਦ ਵਿਚ) ਨਹੀਂ ਸੌਂਦਾ। ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਨਾਮ-ਅੰਮ੍ਰਿਤ (ਉਸ ਦੀ) ਖ਼ੁਰਾਕ ਹੁੰਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜੇ = ਆਤਮਕ ਅਡੋਲਤਾ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪਿਆਉ = ਖ਼ੁਰਾਕ।

SikhNet (Spanish)Uno se conserva despierto en Dios, nunca duerme y bebe el Néctar Ambrosial, su hablar es dulce y sus palabras son Néctar.

ਮੀਠਾ ਬੋਲੇ ਅੰਮ੍ਰਿਤ ਬਾਣੀ; ਅਨਦਿਨੁ ਹਰਿ ਗੁਣ ਗਾਉ ॥

meetthaa bole amrit baanee; anadin har gun gaau |

Sant Singh KhalsaHis speech is sweet, and his words are nectar; night and day, he sings the Glorious Praises of the Lord.
Manmohan Singhhe talks sweetly, ambrosial is his speech and night and day sings he his God's praise.
Manmohan Singh (Punjabi)ਉਹ ਮਿੱਠਾ ਬੋਲਦਾ ਹੈ, ਸੁਧਾਸਰੂਪ ਹਨ ਉਸ ਦੇ ਬਚਨ-ਬਿਲਾਸ ਅਤੇ ਰਾਤ ਦਿਨ ਉਹ ਆਪਣੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਪੁਨਾ ਵਹੁ (ਬਾਣੀ) ਵਾਕ ਇੰਦ੍ਰਯ ਦ੍ਵਾਰੇ ਅੰਮ੍ਰਿਤ ਰੂਪ ਮੀਠਾ ਬਚਨ ਬੋਲਤੇ ਹੈਂ ਔਰ ਦਿਨੇ ਰਾਤ੍ਰ ਹਰੀ ਕੇ ਗੁਣੋਂ ਕੌ ਗਾਵਤੇ ਹੈਂ॥
Prof. Sahib Singhਉਹ ਮਨੁੱਖ (ਸਦਾ) ਮਿੱਠਾ ਬੋਲਦਾ ਹੈ, (ਸਤਿਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਹੈ।

ਪਦ ਅਰਥ ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ (ਗੁਰੂ ਦੀ) ਬਾਣੀ ਦੀ ਰਾਹੀਂ।

SikhNet (Spanish)Día y noche él canta las Gloriosas Alabanzas del Señor.

ਨਿਜ ਘਰਿ ਵਾਸਾ ਸਦਾ ਸੋਹਦੇ; ਨਾਨਕ. ਤਿਨ ਮਿਲਿਆ ਸੁਖੁ ਪਾਉ ॥੨॥

nij ghar vaasaa sadaa sohade; naanak. tin miliaa sukh paau |2|

Sant Singh KhalsaHe dwells in the home of his own self, and appears beautiful forever; meeting him, Nanak finds peace. ||2||
Manmohan SinghHe abides in his own Home and ever looks beauteous, Meeting with him Nanak procures peace.
Manmohan Singh (Punjabi)ਉਹ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ ਅਤੇ ਹਮੇਸ਼ਾਂ ਸੁੰਦਰ ਲੱਗਦਾ ਹੈ। ਉਸ ਨਾਲ ਮਿਲ ਕੇ ਨਾਨਕ ਆਰਾਮ ਪਾਉਂਦਾ ਹੈ।
Fareedkot Teekaਅਪਨੇ ਸ੍ਵੈ ਸਰੂਪ ਘਰ ਮੇਂ ਨਿਵਾਸ ਕਰ ਕੇ ਵੋਹ ਸਦਾ ਸੋਭਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਿਨ ਗੁਰਮੁਖੋਂ ਕੇ ਮਿਲੇ ਤੇ ਤੁਮ ਸੁਖ ਪਾਓਗੇ॥੨॥
Prof. Sahib Singhਇਹੋ ਜਿਹੇ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਹੇ ਨਾਨਕ! (ਆਖ-ਹੇ ਭਾਈ!) ਇਹੋ ਜਿਹੇ ਮਨੁੱਖਾਂ ਨੂੰ ਮਿਲ ਕੇ ਮੈਂ ਭੀ ਆਤਮਕ ਆਨੰਦ ਮਾਣਦਾ ਹਾਂ ॥੨॥

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਪ੍ਰਭੂ ਦੀ ਯਾਦ ਵਿਚ। ਸੋਹਦੇ = ਸੋਭਦੇ ਹਨ, ਸੋਹਣੇ ਜੀਵਨ ਵਾਲੇ ਹੁੰਦੇ ਹਨ। ਪਾਉ = ਪਾਉਂ, ਮੈਂ ਹਾਸਲ ਕਰਦਾ ਹਾਂ ॥੨॥

SikhNet (Spanish)Él habita en el Hogar de su propio ser y para siempre se ve Bello; Conociéndolo Nanak encuentra la Paz. (2)

Open this shabad →

Shabad Guru Ramdas Ji Raag Bilaaval

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਰਿ ਧਨੁ ਰਤਨ ਜਵੇਹਰੀ; ਸੋ ਗੁਰਿ. ਹਰਿ ਧਨੁ ਹਰਿ ਪਾਸਹੁ ਦੇਵਾਇਆ ॥

har dhan ratan javeharee; so gur. har dhan har paasahu devaaeaa |

Sant Singh KhalsaThe wealth of the Lord is a jewel, a gem; the Guru has caused the Lord to grant that wealth of the Lord.
Manmohan SinghThe wealth of God's Name is like the gems and rubies. That wealth of God's Name, the Guru has caused to be given to by the Lord.
Manmohan Singh (Punjabi)ਵਾਹਿਗੁਰੂ ਦੇ ਨਾਮ ਦੀ ਦੌਲਤ ਜਵਾਹਿਰਾਤ ਤੇ ਲਾਲਾਂ ਦੀ ਤਰ੍ਹਾਂ ਹੈ। ਵਾਹਿਗੁਰੂ ਦੇ ਨਾਮ ਦੀ ਉਹ ਦੌਲਤ ਗੁਰੂ ਮਹਾਰਾਜ ਨੇ ਮੈਨੂੰ ਪ੍ਰਭੂ ਕੋਲੋਂ ਦਿਵਾ ਦਿੱਤੀ ਹੈ।
Fareedkot Teekaਇਹੁ ਹਰਿ ਨਾਮ ਧਨ ਜੋ ਰਤਨ ਔਰ ਜਵਾਹਿਰ ਰੂਪ ਅਮੋਲਕ ਹੈ, ਸੋ ਹਰਿ ਨਾਮ ਧਨ ਹਰੀ ਨੇ ਸਤਿਗੁਰੋਂ ਪਾਸੋਂ ਦਿਵਾਯਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ-ਧਨ ਰਤਨ ਹੀਰੇ ਹਨ। ਇਹ ਹਰਿ-ਨਾਮ-ਧਨ (ਜਿਸ ਨੂੰ) ਪਰਮਾਤਮਾ ਪਾਸੋਂ ਦਿਵਾਇਆ ਹੈ ਗੁਰੂ ਨੇ (ਹੀ) ਦਿਵਾਇਆ ਹੈ।

ਪਦ ਅਰਥ ਜਵੇਹਰੀ = ਜਵਾਹਰਾਤ, ਹੀਰੇ। ਗੁਰਿ = ਗੁਰੂ ਨੇ। ਪਾਸਹੁ = ਕੋਲੋਂ, ਤੋਂ।

SikhNet (Spanish)El Nombre del Señor es la Joya, la Perla, con la que el Señor nos bendice a través del Guru.

ਜੇ ਕਿਸੈ. ਕਿਹੁ ਦਿਸਿ ਆਵੈ, ਤਾ ਕੋਈ ਕਿਹੁ ਮੰਗਿ ਲਏ; ਅਕੈ ਕੋਈ ਕਿਹੁ ਦੇਵਾਏ, ਏਹੁ ਹਰਿ ਧਨੁ ਜੋਰਿ ਕੀਤੈ; ਕਿਸੈ ਨਾਲਿ. ਨ ਜਾਇ ਵੰਡਾਇਆ ॥

je kisai. kihu dis aavai, taa koee kihu mang le; akai koee kihu devaae, ehu har dhan jor keetai; kisai naal. na jaae vanddaaeaa |

Sant Singh KhalsaIf someone sees something, he may ask for it; or, someone may cause it to be given to him. But no one can take a share of this wealth of the Lord by force.
Manmohan SinghIf something is seen with some one, then one may ask for that something, or some one may cause that something to be given. This wealth of God's Name cannot. Perforce, be shared with another.
Manmohan Singh (Punjabi)ਜੇਕਰ ਕਿਸੇ ਜਣੇ ਕੋਲ ਕੁਛ ਚੀਜ਼ ਨਜ਼ਰੀ ਪਵੇ, ਤਦ ਇਨਸਾਨ ਉਸ ਚੀਜ਼ ਨੂੰ ਮੰਗ ਲਵੇ, ਜਾਂ ਕੋਈ ਪੁਰਸ਼ ਉਸ ਚੀਜ਼ ਨੂੰ ਦਿਵਾ ਦੇਵੇ। ਇਹ ਰੱਬ ਦੇ ਨਾਮ ਦੀ ਦੌਲਤ, ਧਿੰਗੋ-ਜ਼ੋਰੀ ਕਿਰੇ ਹੋਰਸ ਨਾਲੋਂ ਵੰਡਾਈ ਨਹੀਂ ਜਾ ਸਕਦੀ।
Fareedkot Teekaਜੇਕਰ ਗੁਰੋਂ ਤੇ ਬਿਨਾ ਕਿਸੀ ਹੋਰ ਪਾਸ ਕਿਸੀ ਨੂੰ (ਕਿਹੁ) ਕਛੁ ਦਿਸ ਆਵੈ ਤੌ ਕੋਈ ਕਿਸੀ ਤਰਹਾਂ (ਕਿਹੁ) ਕਛ ਉਸ ਪਾਸੋਂ ਮੰਗ ਲਏ (ਅਕੈ) ਵਾ ਕੋਈ ਕਿਸੀ ਨੂੰ ਕਹਕੇ ਦਿਵਾਇ ਦੇਵੈ। ਪਰੰਤੂ ਇਹ ਹਰਿ ਨਾਮ ਧਨ ਕਿਸੀ ਨਾਲ ਜੋਰ ਕਰਨੇ ਕਰ ਕੇ ਵੰਡਾਇਆ ਨਹੀਂ ਜਾਤਾ ਹੈ। ਭਾਵ ਜੈਸੇ ਸੰਬੰਧੀ ਅਪਨੇ ਸੰਬੰਧੀ ਪਾਸੋਂ ਪਦਾਰਥ ਦਾ ਹਿਸਾ ਹਾਕਮ ਕੇ ਜੋਰ ਸੇ ਲੇਵੇ ਹੈ, ਤੈਸੇ ਨਾਮ ਨਹੀਂ ਮਿਲਤਾ॥
Prof. Sahib Singhਜੇ ਕਿਸੇ ਮਨੁੱਖ ਨੂੰ (ਗੁਰੂ ਤੋਂ ਬਿਨਾ ਕਿਸੇ ਹੋਰ ਕੋਲ) ਕੁਝ ਦਿੱਸ ਪਏ ਤਾਂ (ਉਸ ਪਾਸੋਂ ਕੋਈ) ਕੁਝ ਮੰਗ ਭੀ ਲਏ, ਜਾਂ, ਕੋਈ ਕੁਝ ਦਿਵਾ ਦੇਵੇ। ਪਰ ਇਹ ਨਾਮ-ਧਨ ਧੱਕਾ ਕਰ ਕੇ (ਭੀ) ਕਿਸੇ ਨਾਲ ਵੰਡਾਇਆ ਨਹੀਂ ਜਾ ਸਕਦਾ (ਇਹ ਤਾਂ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਰਾਹੀਂ ਹੀ ਮਿਲਦਾ ਹੈ)।

ਪਦ ਅਰਥ ਕਿਹੁ = ਕੁਝ। ਅਕੈ = ਜਾਂ। ਜੋਰਿ ਕੀਤੈ = ਜੇ ਧੱਕਾ ਕੀਤਾ ਜਾਏ, ਬਦੋ-ਬਦੀ।

SikhNet (Spanish)Si ves alguna riqueza en alguien, puedes preguntarle, pero las Riquezas del Señor no se comparten forzando la voluntad del que las tiene.

ਜਿਸ ਨੋ ਸਤਿਗੁਰ ਨਾਲਿ. ਹਰਿ ਸਰਧਾ ਲਾਏ, ਤਿਸੁ. ਹਰਿ ਧਨ ਕੀ ਵੰਡ ਹਥਿ ਆਵੈ; ਜਿਸ ਨੋ ਕਰਤੈ, ਧੁਰਿ ਲਿਖਿ ਪਾਇਆ ॥

jis no satigur naal. har saradhaa laae, tis. har dhan kee vandd hath aavai; jis no karatai, dhur likh paaeaa |

Sant Singh KhalsaHe alone obtains a share of the wealth of the Lord, who is blessed by the Creator with faith and devotion to the True Guru, according to his pre-ordained destiny.
Manmohan SinghHe alone obtains a share in the wealth go God's Name, whom the Lord creator blesses with devotion to the True Guru and who is so pre-ordained.
Manmohan Singh (Punjabi)ਕੇਵਲ ਉਹ ਹੀ ਵਾਹਿਗੁਰੂ ਦੇ ਨਾਮ ਦੀ ਦੌਲਤ ਵਿਚੋਂ ਹਿੱਸਾ ਪ੍ਰਾਪਤ ਕਰਦਾ ਹੈ, ਜਿਸ ਨੂੰ ਸੁਆਮੀ ਸਿਰਜਣਹਾਰ ਸੱਚੇ ਗੁਰਾਂ ਵਿੱਚ ਪ੍ਰੇਮ ਭਰੋਸਾ ਪ੍ਰਦਾਨ ਕਰਦਾ ਹੈ ਅਤੇ ਜਿਸ ਲਈ ਮੁੱਢ ਤੋਂ ਐਸਾ ਲਿਖਿਆ ਹੋਇਆ ਹੈ।
Fareedkot Teekaਜਿਸ ਨੋ ਹਰੀ ਕਿਰਪਾ ਕਰ ਸਤਿਗੁਰੋਂ ਕੇ ਚਰਨੋਂ ਸਾਥ ਸਰਧਾ ਲਗਾਇ ਦੇਵੈ, ਤਿਸ ਨੋ ਹਰਿ ਨਾਮ ਧਨ ਕੀ ਵੰਡ ਅਰਥਾਤ ਹਿਸਾ, ਭਾਵ ਉਪਦੇਸ ਹਥ ਆਵਤਾ ਹੈ। ਜਿਸ ਨੋ ਕਰਤੇ ਨੇ (ਧੁਰਿ) ਆਦੋਂ ਮਸਤਕ ਮੇਂ ਲੇਖ ਲਿਖਾ ਹੈ, ਤਿਸੀ ਨੇ ਪਾਯਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਨੇ ਧੁਰੋਂ ਜਿਸ ਮਨੁੱਖ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ, ਪਰਮਾਤਮਾ ਉਸ ਮਨੁੱਖ ਦੀ ਗੁਰੂ ਵਿਚ ਸਰਧਾ ਬਣਾਂਦਾ ਹੈ, ਤੇ (ਗੁਰੂ ਦੀ ਰਾਹੀਂ) ਉਸ ਮਨੁੱਖ ਨੂੰ ਨਾਮ-ਧਨ ਦਾ ਹਿੱਸਾ ਮਿਲਦਾ ਹੈ।

ਪਦ ਅਰਥ ਸਰਧਾ = ਪਰਤੀਤ। ਹਥਿ = ਹੱਥ ਵਿਚ। ਹਥਿ ਆਵੈ = ਮਿਲਦੀ ਹੈ। ਵੰਡ = ਹਿੱਸਾ। ਧੁਰਿ = ਧੁਰ ਤੋਂ, ਮੁੱਢ ਤੋਂ, ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ।

SikhNet (Spanish)Sólo aquél que tiene el Destino inscrito así por Dios, y a aquél a quien Dios bendice, permitiendo que viva una Devoción Verdadera hacia el Guru, puede obtener este tipo de riquezas.

ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ; ਕਿਸੈ ਕਾ ਖਤੁ ਨਾਹੀ, ਕਿਸੈ ਕੈ ਸੀਵ ਬੰਨੈ ਰੋਲੁ ਨਾਹੀ; ਜੇ ਕੋ. ਹਰਿ ਧਨ ਕੀ ਬਖੀਲੀ ਕਰੇ; ਤਿਸ ਕਾ ਮੁਹੁ. ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥

eis har dhan kaa koee sareek naahee; kisai kaa khat naahee, kisai kai seev banai rol naahee; je ko. har dhan kee bakheelee kare; tis kaa muhu. har chahu kunddaa vich kaalaa karaaeaa |

Sant Singh KhalsaNo one is a share-holder in this wealth of the Lord, and no one owns any of it. It has no boundaries or borders to be disputed. If anyone speaks ill of the wealth of the Lord, his face will be blackened in the four directions.
Manmohan SinghOf this wealth of God's Name there is no share-holder, nor has anyone its property deed. There is no dispute with any one regarding its boundary and border. If any one talks ill of the wealth of God's Name, the Lord has his face blackened in the four dire
Manmohan Singh (Punjabi)ਇਸ ਵਾਹਿਗੁਰੂ ਦੇ ਨਾਮ ਦੀ ਦੌਲਤ ਦਾ ਕੋਈ ਭਾਈਵਾਲ ਨਹੀਂ ਨਾਂ ਹੀ ਕਿਸੇ ਕੋਲ ਇਸ ਦਾ ਮਲਕੀਅਤੀ ਪਟਾ ਹੈ। ਇਸ ਦੀ ਹੱਦ ਅਤੇ ਵੱਟ ਸੰਬੰਧੀ ਕਿਸੇ ਜਣੇ ਨਾਲ ਕੋਈ ਲੜਾਈ ਝਗੜਾ ਨਹੀਂ। ਜੇਕਰ ਕੋਈ ਜਣਾ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਬਦਖੋਈ ਕਰਦਾ ਹੈ ਤਾਂ ਸਾਹਿਬ ਉਸ ਦੇ ਚਿਹਰੇ ਨੂੰ ਚੌਹਾਂ ਹੀ ਪਾਸਿਆਂ ਅੰਦਰ ਸਿਆਹ ਕਰਵਾਉਂਦ
Fareedkot Teekaਇਹ ਹਰਿ ਧਨ ਕਾ ਕੋਈ ਸਰੀਕ ਨਹੀਂ ਹੈ, ਕਿਸੀ ਕਾ ਖਤ ਲਿਖਾ ਹੂਆ ਨਹੀਂ ਕਿ ਇਸ ਕੋ ਆਵਤੇ ਹੀ ਦੇ ਦੇਣਾ ਔਰ ਕਿਸੀ ਕੀ (ਸੀਵ) ਹਦ ਨਗਰੋਂ ਕੀ ਔਰ (ਬੰਨਾ) ਵਟ ਖੇਤ ਦਾ ਭੀ ਰੌਲਾ ਨਹੀਂ ਹੈ, ਭਾਵ ਯਹਿ ਕਿਸੀ ਕੀ ਮਲਕੀਅਤ ਮੇਂ ਨਹੀਂ ਹੈ। ਤਾਂ ਤੇ ਜੋ ਕੋਈ ਇਸ ਹਰਿ ਧਨ ਕੇ ਧਾਰਨੇਹਾਰੇ ਸਤਿਗੁਰੋਂ ਕੀ ਕਿਸੀ ਪਾਸ ਬਖੀਲੀ ਕਰੇ, ਤਿਸ ਕਾ ਮੂੰਹ ਹਰੀ ਚਾਰੋਂ ਦਿਸਾ ਮੇਂ ਕਾਲਾ ਕਰਾਵੈਗਾ। ਅਰੁ ਜਿਸ ਨੇ ਪੀਛੇ ਕਰੀ ਹੈ ਤਿਸ ਕਾ ਕਰਾਯਾ, ਭਾਵ ਯਹਿ ਦੋਨੋਂ ਲੋਕੋਂ ਅਰੁ ਤੀਨੋਂ ਕਾਲੋਂ ਮੇਂ ਤਿਸ ਕੋ ਧ੍ਰਿਕਾਰ ਹੋਤੀ ਹੈ॥
Prof. Sahib Singhਹੇ ਭਾਈ! ਇਹ ਨਾਮ-ਧਨ (ਐਸੀ ਜਾਇਦਾਦ ਹੈ ਕਿ) ਇਸ ਦਾ ਕੋਈ ਸ਼ਰੀਕ ਨਹੀਂ ਬਣ ਸਕਦਾ (ਇਸ ਉਤੇ) ਕੋਈ ਜੱਦੀ ਹੱਕ ਨਹੀਂ ਬਣਾ ਸਕਦਾ, ਕਿਸੇ ਕੋਲ ਇਸ ਦੀ ਮਲਕੀਅਤ ਦਾ ਪਟਾ ਭੀ ਨਹੀਂ ਹੋ ਸਕਦਾ। (ਜਿਵੇਂ ਜ਼ਿਮੀਂਦਾਰਾਂ ਦਾ ਜ਼ਮੀਨ ਦੇ) ਵੱਟੇ-ਬੰਨੇ ਦਾ ਰੌਲਾ (ਪੈ ਸਕਦਾ ਹੈ), ਇਸ ਹਰਿ-ਧਨ ਦਾ ਕੋਈ ਅਜਿਹਾ ਰੌਲਾ ਭੀ ਨਹੀਂ ਹੋ ਸਕਦਾ। (ਕਿਸੇ ਗੁਰਮੁਖ ਨੂੰ ਵੇਖ ਕੇ) ਜੇ ਕੋਈ ਮਨੁੱਖ ਇਸ ਨਾਮ-ਧਨ ਦੀ (ਖ਼ਾਤਰ) ਈਰਖਾ ਕਰਦਾ ਹੈ, ਉਸ ਨੂੰ ਸਗੋਂ ਹਰ ਪਾਸੇ ਫਿਟਕਾਰ ਹੀ ਪੈਂਦੀ ਹੈ।

ਪਦ ਅਰਥ ਖਤੁ = ਪਟਾ, ਮਲਕੀਅਤ ਦਾ ਪਟਾ, ਲਿਖਤ। ਸੀਵ ਬੰਨੈ = ਵੱਟ-ਬੰਨੇ ਦਾ। ਰੋਲੁ = ਰੌਲਾ, ਝਗੜਾ। ਬਖੀਲੀ = ਚੁਗ਼ਲੀ, ਈਰਖਾ।

SikhNet (Spanish)De esas riquezas nadie es accionista, nadie tiene un uso exclusivo, no se puede hacer contienda alguna, pues quien sea que habla mal de las Riquezas del Señor es maldecido.

ਹਰਿ ਕੇ ਦਿਤੇ ਨਾਲਿ, ਕਿਸੈ ਜੋਰੁ ਬਖੀਲੀ. ਨ ਚਲਈ; ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥

har ke dite naal, kisai jor bakheelee. na chalee; dihu dihu nit nit charrai savaaeaa |9|

Sant Singh KhalsaNo one's power or slander can prevail against the gifts of the Lord; day by day they continually, continuously increase. ||9||
Manmohan SinghAgainst the gifts of God, no man's might and slandering can avail. These gifts of the Lord ever, ever increase day by day.
Manmohan Singh (Punjabi)ਵਾਹਿਗੁਰੂ ਦੀਆਂ ਦਾਤਾਂ ਦੇ ਉਲਟ ਕਿਸੇ ਬੰਦੇ ਦਾ ਬਲ ਅਤੇ ਬਦਖੋਈ ਕਰਨਾ ਕਾਮਯਾਬ ਨਹੀਂ ਹੁੰਦਾ। ਪ੍ਰਭੂ ਦੀਆਂ ਇਹ ਦਾਤਾਂ ਦਿਨ-ਬ-ਦਿਨ ਸਦਾ, ਸਦਾ ਹੀ ਵਧੇਰੀਆਂ ਹੰਦੀਆਂ ਜਾਂਦੀਆਂ ਹਨ।
Fareedkot Teekaਹਰੀ ਕੇ ਦਿਤੇ ਨਾਲ ਕਿਸੀ ਕਾ ਜੋਰ ਔਰ (ਬਖੀਲੀ) ਚੁਗਲੀ ਭੀ ਕੋਈ ਨਹੀਂ ਚਲਤੀ ਹੈ। ਵੁਹ ਹਰਿ ਨਾਮ ਧਨ ਹਰਿ ਕਾ ਦੀਆ ਹੂਆ ਸਤਿਗੁਰੋਂ ਕੇ ਨਿਤ ਹੀ ਦਿਨ ਦਿਨ ਮੇਂ ਸਵਾਇਆ ਚੜਤਾ ਰਹਿਤਾ ਹੈ, ਭਾਵ ਏਹ ਦਿਨੋਂ ਦਿਨ ਬ੍ਰਿਧ ਹੋਤਾ ਹੈ॥੮॥☬ਵਾਹਿਗੁਰੂ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singh(ਹੇ ਭਾਈ! ਇਹ ਨਾਮ-ਧਨ ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ ਦੇਂਦਾ ਹੈ, ਤੇ) ਜੇ ਪਰਮਾਤਮਾ ਕਿਸੇ ਨੂੰ ਇਹ ਨਾਮ-ਧਨ ਦੇਵੇ ਤਾਂ ਕਿਸੇ ਹੋਰ ਦਾ ਜ਼ੋਰ ਨਹੀਂ ਚੜ੍ਹ ਸਕਦਾ, ਕਿਸੇ ਦੀ ਈਰਖਾ ਕੁਝ ਵਿਗਾੜ ਨਹੀਂ ਸਕਦੀ (ਇਹ ਐਸੀ ਦਾਤ ਹੈ ਕਿ) ਇਹ ਹਰ ਰੋਜ਼ ਸਦਾ ਵਧਦੀ ਹੀ ਜਾਂਦੀ ਹੈ ॥੯॥

ਪਦ ਅਰਥ ਦਿਹੁ ਦਿਹੁ = ਹਰ ਰੋਜ਼। ਚੜੈ ਸਵਾਇਆ = ਵਧਦਾ ਹੈ ॥੯॥

SikhNet (Spanish)A aquél a quien el Señor bendice, nadie lo puede transgredir o calumniar, por el contrario, su Gloria se incrementa cada día. (9)

Open this shabad →

Shabad Guru Amardas Ji Raag Bilaaval

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਜਗਤੁ ਜਲੰਦਾ ਰਖਿ ਲੈ; ਆਪਣੀ ਕਿਰਪਾ ਧਾਰਿ ॥

jagat jalandaa rakh lai; aapanee kirapaa dhaar |

Sant Singh KhalsaThe world is going up in flames - shower it with Your Mercy, and save it!
Manmohan SinghO Lord, the world is on fire. Showering thy benediction save it Thou.
Manmohan Singh (Punjabi)ਹੇ ਸੁਆਮੀ! ਸੰਸਾਰ ਸੜ ਬਲ ਰਿਹਾ ਹੈ। ਆਪਣੀ ਰਹਿਮਤ ਕਰ ਕੇ ਤੂੰ ਇਸ ਦੀ ਰੱਖਿਆ ਕਰ।
Fareedkot Teekaਇਹ ਜਗਤ ਕਾਮ, ਕ੍ਰੋਧ, ਤ੍ਰਿਸ਼ਨਾ ਕੀ ਅਗਨੀ ਮੇਂ ਜੋ ਜਲ ਰਿਹਾ ਹੈ, ਹੇ ਵਾਹਿਗੁਰੂ! ਤਿਸ ਕੋ ਵਾ ਤਿਸ ਜਗਤ ਸੇ ਮੇਰੇ ਕੋ ਤੁਮ ਅਪਣੀ ਕਿਰਪਾ ਧਾਰ ਕੇ ਰਖ੍ਯਾ ਕਰ ਲੇਵੋ॥
Prof. Sahib Singhਹੇ ਪ੍ਰਭੂ! (ਵਿਕਾਰਾਂ ਵਿਚ) ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰ ਕੇ ਬਚਾ ਲੈ,

ਪਦ ਅਰਥ ਜਲੰਦਾ = (ਵਿਕਾਰਾਂ ਵਿਚ) ਸੜਦਾ। ਰਖਿ ਲੈ = ਬਚਾ ਲੈ। ਧਾਰਿ = ਧਾਰ ਕੇ, ਕਰ ਕੇ।

SikhNet (Spanish)El mundo está en llamas; oh Dios, sálvalo por Misericordia.

ਜਿਤੁ ਦੁਆਰੈ ਉਬਰੈ; ਤਿਤੈ ਲੈਹੁ ਉਬਾਰਿ ॥

jit duaarai ubarai; titai laihu ubaar |

Sant Singh KhalsaSave it, and deliver it, by whatever method it takes.
Manmohan SinghThrough whichever way it can be delivered, delivers it that wise.
Manmohan Singh (Punjabi)ਜਿਸ ਕਿਸੇ ਰਸਤੇ ਭੀ ਇਸ ਦਾ ਬਚਾਅ ਹੋ ਸਕਦਾ ਹੈ, ਉਸੇ ਤਰ੍ਹਾਂ ਹੀ ਇਸ ਦਾ ਬਚਾਅ ਕਰ।
Fareedkot Teekaਜਿਸ ਦ੍ਵਾਰੇ ਬਚਾਉ ਹੋਤਾ ਹੈ, ਤਿਸੀ ਦ੍ਵਾਰੇ ਤਿਸ ਅਗਨੀ ਤੇ (ਉਬਾਰਿ) ਬਚਾਇ ਲੇਹੁ॥
Prof. Sahib Singhਜਿਸ ਭੀ ਤਰੀਕੇ ਨਾਲ ਇਹ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾ ਲੈ।

ਪਦ ਅਰਥ ਜਿਤੁ ਦੁਆਰੈ = ਜਿਸ ਦਰ ਤੇ, ਜਿਸ ਤਰੀਕੇ ਨਾਲ। ਉਬਰੈ = ਬਚ ਸਕੇ। ਤਿਤੈ = ਉਸੇ ਤਰ੍ਹਾਂ ਹੀ।

SikhNet (Spanish)Por cualquier forma en la que lleguemos a Ti, Sálvanos, por favor.

ਸਤਿਗੁਰਿ ਸੁਖੁ ਵੇਖਾਲਿਆ; ਸਚਾ ਸਬਦੁ ਬੀਚਾਰਿ ॥

satigur sukh vekhaaliaa; sachaa sabad beechaar |

Sant Singh KhalsaThe True Guru has shown the way to peace, contemplating the True Word of the Shabad.
Manmohan SinghThe True Guru shows the path of peace, in the meditation of the True Name.
Manmohan Singh (Punjabi)ਸੱਚੇ ਗੁਰਦੇਵ ਜੀ, ਸੱਚੇ ਨਾਮ ਦੇ ਸਿਮਰਨ ਵਿੱਚ ਹੀ ਅਰਾਮ ਦਾ ਮਾਰਗ ਵਿਖਾਲਦੇ ਹਨ।
Fareedkot Teekaਹੇ ਹਰੀ! ਜਿਨ ਸਤਿਗੁਰੋਂ ਨੇ ਗੁਰਮੁਖੋਂ ਕੋ ਸੁਖ ਸਰੂਪ ਤੂੰ ਦਿਖਾਲਿਆ ਹੈਂ, ਤਿਨੋਂ ਕਾ ਸਚਾ ਜੋ ਸਬਦ ਹੈ ਤਿਸ ਕਾ ਵੀਚਾਰ ਮੁਝ ਕੋ ਦੇਹੁ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਮਨ ਵਿਚ ਵਸਾ ਕੇ (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਸਿਮਰਨ ਦਾ) ਆਤਮਕ ਆਨੰਦ ਵਿਖਾਲ ਦਿੱਤਾ,

ਪਦ ਅਰਥ ਸਤਿਗੁਰਿ = ਗੁਰੂ ਨੇ। ਸੁਖੁ = ਆਤਮਕ ਆਨੰਦ। ਸਚਾ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਬੀਚਾਰਿ = ਵਿਚਾਰ ਕੇ, ਮਨ ਵਿਚ ਟਿਕਾ ਕੇ।

SikhNet (Spanish)El Guru Verdadero ha revelado que aquél que medite en la Palabra Verdadera del Shabd, estará siempre en Paz.

ਨਾਨਕ. ਅਵਰੁ, ਨ ਸੁਝਈ; ਹਰਿ ਬਿਨੁ ਬਖਸਣਹਾਰੁ ॥੧॥

naanak. avar, na sujhee; har bin bakhasanahaar |1|

Sant Singh KhalsaNanak knows no other than the Lord, the Forgiving Lord. ||1||
Manmohan SinghWithout the Lord, Nanak sees no other Pardoner.
Manmohan Singh (Punjabi)ਸੁਆਮੀ ਦੇ ਬਾਝੋਂ, ਨਾਨਕ ਨੂੰ ਕੋਈ ਹੋਰ ਮੁਆਫੀ ਦੇਣ ਵਾਲਾ ਨਹੀਂ ਦਿੱਸਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਬਖਸ਼ਣੇਹਾਰ! ਤੇਰੇ ਬਿਨਾ ਮੁਝ ਕੋ ਔਰ ਕੋਈ ਦ੍ਰਿਸਟ ਨਹੀਂ ਆਵਤਾ ਹੈ॥੧॥
Prof. Sahib Singhਹੇ ਨਾਨਕ! ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਇਹ ਬਖ਼ਸ਼ਸ਼ ਕਰਨ ਵਾਲਾ ਨਹੀਂ ਹੈ ॥੧॥

ਪਦ ਅਰਥ ਅਵਰੁ = ਕੋਈ ਹੋਰ ॥੧॥

SikhNet (Spanish)Nanak no conoce a nadie más que al Señor, el Señor que perdona nuestras faltas.(1)

Open this shabad →

Shabad Guru Amardas Ji Raag Bilaaval

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਹਉਮੈ ਮਾਇਆ ਮੋਹਣੀ; ਦੂਜੈ ਲਗੈ ਜਾਇ ॥

haumai maaeaa mohanee; doojai lagai jaae |

Sant Singh KhalsaThrough egotism, fascination with Maya has trapped them in duality.
Manmohan SinghThrough fascinating mammon, wells up ego and man is yoked to duality.
Manmohan Singh (Punjabi)ਮੋਹਿਤ ਕਰ ਲੈਣ ਵਾਲੀ ਮੋਹਨੀ ਦੇ ਰਾਹੀਂ ਹੰਕਾਰ ਉਤਪੰਨ ਹੁੰਦਾ ਹੈ ਅਤੇ ਇਨਸਾਨ ਦਵੈਤ-ਭਾਵ ਨਾਲ ਜੁੜ ਜਾਂਦਾ ਹੈ।
Fareedkot Teekaਹੰਤਾ ਮਮਤਾ ਰੂਪ ਮਾਇਆ ਜੋ ਮੋਹਿਤ ਕਰਨੇ ਵਾਲੀ ਹੈ ਇਸੀ ਕਰ ਜੀਵ ਦ੍ਵੈਤ ਭਾਵ ਮੈ ਜਾਇ ਲਾਗੇ ਹੈਂ॥
Prof. Sahib Singhਹੇ ਭਾਈ! ਮਾਇਆ ਦੀ ਹਉਮੈ (ਸਾਰੇ ਸੰਸਾਰ ਨੂੰ) ਆਪਣੇ ਵੱਸ ਵਿਚ ਕਰਨ ਦੀ ਸਮਰਥਾ ਵਾਲੀ ਹੈ, (ਇਸ ਦੇ ਅਸਰ ਹੇਠ ਜੀਵ ਪਰਮਾਤਮਾ ਨੂੰ ਵਿਸਾਰ ਕੇ) ਹੋਰ (ਦੇ ਮੋਹ) ਵਿਚ ਜਾ ਫਸਦਾ ਹੈ।

ਪਦ ਅਰਥ ਹਉਮੈ = 'ਮੈਂ, ਮੈਂ' ਦਾ ਪ੍ਰਭਾਵ। ਹਉਮੈ ਮਾਇਆ = ਮਾਇਆ ਦੀ ਹਉਮੈ, ਮਾਇਆ ਦੀ ਤਾਂਘ। ਦੂਜੈ = (ਪ੍ਰਭੂ ਤੋਂ ਬਿਨਾ) ਹੋਰ (ਦੇ ਮੋਹ) ਵਿਚ।

SikhNet (Spanish)Llenos de egoísmo, debido a la fascinación por Maya, nos apegamos al otro, a la dualidad.

ਨਾ ਇਹ ਮਾਰੀ. ਨ ਮਰੈ; ਨਾ ਇਹ ਹਟਿ ਵਿਕਾਇ ॥

naa ih maaree. na marai; naa ih hatt vikaae |

Sant Singh KhalsaIt cannot be killed, it does not die, and it cannot be sold in a store.
Manmohan SinghBy slaying, it can be slain not, nor can it be sold off at a shop.
Manmohan Singh (Punjabi)ਨਸ਼ਟ ਕਰਨ ਦੁਆਰਾ ਇਹ ਨਸ਼ਟ ਨਹੀਂ ਹੁੰਦੀ, ਨਾਂ ਹੀ ਇਹ ਕਿਸੇ ਦੁਕਾਨ ਤੇ ਵੇਚੀ ਜਾ ਸਕਦੀ ਹੈ।
Fareedkot Teekaਨਾ ਤੋ ਇਹ ਕਿਸੀ ਪਾਸੋਂ ਮਾਰੀ ਜਾਤੀ ਹੈ ਔਰ ਅਪਨੇ ਆਪ ਤੇ ਇਹ ਮਰਤੀ ਨਹੀਂ ਹੈ, ਔਰ ਨਾ ਇਹ ਕਿਸੀ ਦੁਕਾਨ ਮੇਂ ਵਿਕ ਸਕਤੀ ਹੈ॥
Prof. Sahib Singhਇਹ ਹਉਮੈ ਨਾਹ (ਕਿਸੇ ਪਾਸੋਂ) ਮਾਰੀ ਜਾ ਸਕਦੀ ਹੈ, ਨਾਹ ਹੀ ਇਹ ਆਪ ਮਰਦੀ ਹੈ, ਨਾਹ ਹੀ ਇਹ ਕਿਸੇ ਹੱਟੀ ਤੇ ਵੇਚੀ ਜਾ ਸਕਦੀ ਹੈ।

ਪਦ ਅਰਥ ਹਟਿ = ਹੱਟੀ ਵਿਚ।

SikhNet (Spanish)Aquélla, no puede ser destruida ni vendida a otro,

ਗੁਰ ਕੈ ਸਬਦਿ ਪਰਜਾਲੀਐ; ਤਾ ਇਹ ਵਿਚਹੁ ਜਾਇ ॥

gur kai sabad parajaaleeai; taa ih vichahu jaae |

Sant Singh KhalsaThrough the Word of the Guru's Shabad, it is burnt away, and then it departs from within.
Manmohan SinghWhen man burns it off with the Gurbani, then alone departs it from within him.
Manmohan Singh (Punjabi)ਜਦ ਬੰਦਾ ਇਸ ਨੂੰ ਗੁਰਬਾਣੀ ਨਾਲ ਸਾੜ ਸੁੱਟਦਾ ਹੈ, ਕੇਵਲ ਤਦ ਹੀ ਇਹ ਉਸ ਦੇ ਅੰਦਰੋਂ ਦਫਾ ਹੁੰਦੀ ਹੈ।
Fareedkot Teekaਪਰੰਤੂ ਜਬ ਇਸ ਕੋ ਗੁਰੋਂ ਕੇ (ਸਬਦਿ) ਉਪਦੇਸ਼ ਕਰ (ਪਰ) ਵਿਸ਼ੇਸ਼ ਕਰ ਜਲਾਇ ਦੇਈਏ ਤਬ ਇਹੁ ਅੰਤਸਕਰਣ ਵਿਚੋਂ ਦੂਰ ਹੋ ਜਾਤੀ ਹੈ॥
Prof. Sahib Singhਜਦੋਂ ਇਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਚੰਗੀ ਤਰ੍ਹਾਂ ਸਾੜ ਦੇਈਏ, ਤਦੋਂ ਹੀ ਇਹ (ਜੀਵ ਦੇ) ਅੰਦਰੋਂ ਮੁੱਕਦੀ ਹੈ।

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਪਰਜਾਲੀਐ = ਚੰਗੀ ਤਰ੍ਹਾਂ ਸਾੜ ਦਿੱਤੀ ਜਾਏ।

SikhNet (Spanish)pero si uno le pone la antorcha de la Palabra del Shabd del Guru, entonces solita se va.

ਤਨੁ ਮਨੁ ਹੋਵੈ ਉਜਲਾ; ਨਾਮੁ ਵਸੈ ਮਨਿ ਆਇ ॥

tan man hovai ujalaa; naam vasai man aae |

Sant Singh KhalsaThe body and mind become pure, and the Naam, the Name of the Lord, comes to dwell within the mind.
Manmohan SinghHis body and soul become immaculate and the Name comes to abide in his mind.
Manmohan Singh (Punjabi)ਉਸ ਦੀ ਦੇਹ ਅਤੇ ਆਤਮਾ ਪਵਿੱਤਰ ਹੋ ਜਾਂਦੇ ਹਨ ਅਤੇ ਨਾਮ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਇਸ ਦੇ ਜਲਾਉਣੇ ਕਰ ਤਨ ਮਨ ਉਜਲ ਹੋ ਜਾਤਾ ਹੈ ਔਰ ਮਨ ਮੇਂ ਵਾਹਿਗੁਰੂ ਕਾ ਨਾਮ ਆਇ ਵਸਤਾ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਦੇ ਅੰਦਰੋਂ ਮਾਇਆ ਦੀ ਹਉਮੈ ਮੁੱਕਦੀ ਹੈ ਉਸ ਦਾ) ਤਨ (ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।

ਪਦ ਅਰਥ ਉਜਲਾ = ਪਵਿੱਤਰ। ਮਨਿ = ਮਨ ਵਿਚ।

SikhNet (Spanish)El cuerpo y la mente se vuelven inmaculados, y uno enaltece el Nombre del Señor, el Naam, en la mente.

ਨਾਨਕ. ਮਾਇਆ ਕਾ ਮਾਰਣੁ, ਸਬਦੁ ਹੈ; ਗੁਰਮੁਖਿ ਪਾਇਆ ਜਾਇ ॥੨॥

naanak. maaeaa kaa maaran, sabad hai; guramukh paaeaa jaae |2|

Sant Singh KhalsaO Nanak, the Shabad is the killer of Maya; the Gurmukh obtains it. ||2||
Manmohan SinghNanak, the Lord's Name is the destroyer of mammon and it is obtained through the Guru.
Manmohan Singh (Punjabi)ਨਾਨਕ, ਪ੍ਰਭੂ ਦਾ ਨਾਮ ਮੋਹਨੀ ਨੂੰ ਨਾਸ ਕਰਨਹਾਰ ਹੈ ਅਤੇ ਇਹ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਮਾਇਆ ਕੇ ਮਾਰਨੇ ਕਾ ਗੁਰਸਬਦ ਹੀ (ਮਾਰਣੁ) ਮਸਾਲਾ ਹੈ। ਜੈਸੇ ਧਾਤੂ ਕਿਸੀ ਔਖਧੀ ਸੇ ਮਰੇ ਹੈ, ਸੋ ਗੁਰੋਂ ਦੁਆਰੇ ਹੀ ਪਾਇਆ ਜਾਤਾ ਹੈ, ਭਾਵ ਗੁਰ ਸਬਦ ਜੰਨ ਗਿਆਨ ਕਰ ਦੂਰ ਹੋਤੀ ਹੈ॥੨॥☬ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮੁਕਾਣ ਦਾ ਵਸੀਲਾ ਹੈ, ਤੇ, ਇਹ ਸ਼ਬਦ ਗੁਰੂ ਦੀ ਸਰਨ ਪਿਆਂ ਮਿਲਦਾ ਹੈ ॥੨॥

ਪਦ ਅਰਥ ਮਾਰਣੁ = ਪ੍ਰਭਾਵ ਮੁਕਾਣ ਦਾ ਵਸੀਲਾ ॥੨॥

SikhNet (Spanish)Dice Nanak, es a través de la Palabra del Shabd que Maya es desterrada, y esa Palabra uno La obtiene del Guru.(2)

Open this shabad →

Shabad Guru Ramdas Ji Raag Bilaaval continues on Ang 854

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ; ਧੁਰਹੁ ਹੁਕਮੁ ਬੁਝਿ ਨੀਸਾਣੁ ॥

satigur kee vaddiaaee satigur ditee; dhurahu hukam bujh neesaan |

Sant Singh KhalsaThe glorious greatness of the True Guru was bestowed by the True Guru; He understood this as the Insignia, the Mark of the Primal Lord's Will.
Manmohan SinghRealising this to be manifest will of the Primal Lord, the True. Guru blessed Guru (Amardas) With the Glory of the True Guru.
Manmohan Singh (Punjabi)ਆਦਿ ਪ੍ਰਭੂ ਦੀ ਸਪਸ਼ਟ ਰਜ਼ਾ ਅਨੁਭਵ ਕਰ ਕੇ ਸੱਚੇ ਗੁਰਾਂ ਨੇ ਸੱਚੇ ਗੁਰੂ ਦੀ ਪ੍ਰਭੁਤਾ, ਗੁਰੂ (ਅਮਰਦਾਸ) ਜੀ ਨੇ ਬਖਸ਼ ਦਿੱਤੀ ਹੈ।
Fareedkot Teekaਹਮਾਰੇ ਸਤਿਗੁਰ ਅਮਰਦਾਸ ਸਾਹਿਬ ਜੀ ਕੀ ਜੋ ਵਡਿਆਈ ਹੈ, ਸੋ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ (ਧੁਰਹੁ) ਆਦ ਰੂਪ ਵਾਹਿਗੁਰੂ ਕਾ ਹੁਕਮੁ ਸਮਝ ਕੇ (ਨੀਸਾਣੁ) ਪ੍ਰਗਟ ਹੀ ਦਾਤ ਕਰੀ ਹੈ॥
Prof. Sahib Singh(ਜਿਹੜੀ) ਇੱਜ਼ਤ ਗੁਰੂ (ਅਮਰਦਾਸ ਜੀ) ਦੀ (ਹੋਈ, ਉਹ) ਗੁਰੂ (ਅੰਗਦ ਸਾਹਿਬ) ਨੇ ਪਰਮਾਤਮਾ ਦੀ ਹਜ਼ੂਰੀ ਤੋਂ (ਮਿਲਿਆ) ਹੁਕਮ ਸਮਝ ਕੇ ਪਰਵਾਨਾ ਸਮਝ ਕੇ (ਉਹਨਾਂ ਨੂੰ) ਦਿੱਤੀ।

ਪਦ ਅਰਥ ਵਡਿਆਈ = ਬਜ਼ੁਰਗੀ, ਇੱਜ਼ਤ। ਸਤਿਗੁਰਿ = ਸਤਿਗੁਰੂ ਨੇ। ਧੁਰਹੁ = ਧੁਰ ਤੋਂ, ਹਜ਼ੂਰੀ ਤੋਂ। ਹੁਕਮੁ = ਰਜ਼ਾ। ਬੁਝਿ = ਸਮਝ ਕੇ। ਨੀਸਾਣੁ = ਨਿਸ਼ਾਨ, ਪਰਵਾਨਾ, ਰਾਹਦਾਰੀ।

SikhNet (Spanish)El Guru Verdadero fue bendecido por su Señor con la Gloria y esa fue la Voluntad de Dios.

ਪੁਤੀ ਭਾਤੀਈ ਜਾਵਾਈ ਸਕੀ, ਅਗਹੁ ਪਿਛਹੁ ਟੋਲਿ ਡਿਠਾ; ਲਾਹਿਓਨੁ ਸਭਨਾ ਕਾ ਅਭਿਮਾਨੁ ॥

putee bhaateeee jaavaaee sakee, agahu pichhahu ttol dditthaa; laahion sabhanaa kaa abhimaan |

Sant Singh KhalsaHe tested His sons, nephews, sons-in-law and relatives, and subdued the egotistical pride of them all.
Manmohan SinghThe Guru Thoroughly tested his sons, Nephews, sons-in-law and to and of kindreds and humbled the pride of them all.
Manmohan Singh (Punjabi)ਗੁਰੂ ਜੀ ਨੇ ਆਪਣੇ ਪੁੱਤ੍ਰਾਂ, ਭਤੀਜਿਆਂ, ਜੁਆਈਆਂ ਅਤੇ ਅਗਲੇ ਪਿਛਲੇ ਸਾਕਾਂ-ਸਨਬੰਧੀਆਂ ਦੀ ਪੂਰੀ ਪ੍ਰੀਖਿਆ ਕੀਤੀ ਅਤੇ ਉਨ੍ਹਾਂ ਸਾਰਿਆਂ ਦਾ ਹੰਕਾਰ ਨਵਿਰਤ ਕਰ ਦਿੱਤਾ ਹੈ।
Fareedkot Teekaਸਾਹਿਬਜਾਦਿਓਂ ਕੋ ਔਰ ਭਤੀਜੇ ਔਰ ਜਵਾਈ ਔਰ ਜੋ (ਸਕੀ) ਸੰਬੰਧੀ ਹੈ ਵਾ ਕੁੜਮੋਂ ਆਦੀ ਸਭਨੋਂ ਕੋ (ਅਗਹੁ ਪਿਛਹੁ) ਭਲੀ ਪ੍ਰਕਾਰ ਖੋਜ ਕੇ ਦੇਖਿਆ ਹੈ। ਉਨ ਸਭ ਮੇਂ ਸੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਲਾਇਕ ਦੇਖੇ। ਤਬ ਸਭ ਕੇ ਮਨ ਤੇ (ਅਭਿਮਾਨੁ) ਹੰਕਾਰ ਉਤਾਰ ਦੀਆ ਹੈ॥
Prof. Sahib Singhਪੁੱਤਰਾਂ ਨੇ, ਭਤੀਜਿਆਂ ਨੇ, ਜਵਾਈਆਂ ਨੇ, ਹੋਰ ਸੱਕੇ ਸਾਕ ਅੰਗਾਂ ਨੇ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਸੀ (ਗੁਰੂ ਨੇ) ਸਭਨਾਂ ਦਾ ਮਾਣ ਦੂਰ ਕਰ ਦਿੱਤਾ।

ਪਦ ਅਰਥ ਪੁਤੀ = ਪੁੱਤਰਾਂ ਨੇ। ਭਾਤੀਈ = ਭਤੀਜਿਆਂ ਨੇ। ਸਕੀ = ਸੱਕਿਆਂ ਨੇ, ਸਾਕ-ਸੰਬੰਧੀਆਂ ਨੇ। ਅਗਹੁ ਪਿਛਹੁ = ਚੰਗੀ ਤਰ੍ਹਾਂ। ਟੋਲਿ = ਖੋਜ ਕੇ। ਲਾਹਿਓਨੁ = ਲਾਹ ਦਿੱਤਾ ਉਸ ਨੇ।

SikhNet (Spanish)El Señor puso a prueba a sus hijos, sobrinos, yernos y parientes, pero el ego de todos no pudo ser más humilde que el del Guru.

ਜਿਥੈ ਕੋ ਵੇਖੈ. ਤਿਥੈ ਮੇਰਾ ਸਤਿਗੁਰੂ; ਹਰਿ ਬਖਸਿਓਸੁ ਸਭੁ ਜਹਾਨੁ ॥

jithai ko vekhai. tithai meraa satiguroo; har bakhasios sabh jahaan |

Sant Singh KhalsaWherever anyone looks, my True Guru is there; the Lord blessed Him with the whole world.
Manmohan SinghWithersoever man beholds, thither the beholds my True Guru. The Lord has blessed the Guru with the wealth of the whole world.
Manmohan Singh (Punjabi)ਜਿਥੇ ਕਿਤੇ ਭੀ ਬੰਦਾ ਦੇਖਦਾ ਹੈ, ਉਥੇ ਉਹ ਸੱਚੇ ਗੁਰਾਂ ਨੂੰ ਹੀ ਦੇਖਦਾ ਹੈ। ਸਾਹਿਬ ਨੇ ਗੁਰੂ ਮਹਾਰਾਜ ਨੂੰ ਸਾਰੇ ਸੰਸਾਰ ਦਾ ਪਦਾਰਥ ਪ੍ਰਦਾਨ ਕੀਤਾ ਹੈ।
Fareedkot Teekaਤਾਂ ਤੇ ਅਬ ਜਹਾਂ ਕੋਈ ਦੇਖੋ ਤਹਾਂ ਮੇਰਾ ਸਤਿਗੁਰੂ ਕਰਾਮਾਤਿ ਕਰ ਪੂਰਨ ਦ੍ਰਿਸਟ ਆਵਤਾ ਹੈ। ਤਿਸ ਹਰੀ ਨੇ ਸਰਬ ਜਹਾਨ ਸਤਿਗੁਰੋਂ ਕੋ ਬਖਸ਼ਿਆ ਹੈ, ਭਾਵ ਯਹਿ ਸੰਪੂਰਨ ਜਗਤ ਸਤਿਗੁਰੋਂ ਕੋ ਹੁਕਮ ਮੇਂ ਕੀਆ ਹੈ; ਵਾ ਹਰੀ ਨੇ ਸਰਬ ਜਹਾਨ ਵਿਚੋਂ ਤਿਸੀ ਕੋ ਬਖਸ਼ਿਆ ਹੈ, ਜੋ ਮੇਰੇ ਸਤਿਗੁਰੋਂ ਕੀ ਸਰਣ ਆਯਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਨੇ (ਗੁਰੂ ਦੀ ਰਾਹੀਂ) ਸਾਰੇ ਸੰਸਾਰ ਨੂੰ (ਨਾਮ ਦੀ) ਬਖ਼ਸ਼ਸ਼ ਕੀਤੀ ਹੈ; ਜਿੱਥੇ ਭੀ ਕੋਈ ਵੇਖਦਾ ਹੈ ਉਥੇ ਹੀ ਪਿਆਰਾ ਗੁਰੂ (ਨਾਮ ਦੀ ਦਾਤ ਦੇਣ ਲਈ ਮੌਜੂਦ) ਹੈ।

ਪਦ ਅਰਥ ਕੋ = ਕੋਈ ਮਨੁੱਖ। ਬਖਸਿਓਸੁ = ਉਸ ਨੇ ਬਖ਼ਸ਼ਿਆ।

SikhNet (Spanish)A donde sea que uno ve, ahí uno ve al Guru Verdadero; el Señor bendice al Guru con las riquezas del mundo entero.

ਜਿ ਸਤਿਗੁਰ ਨੋ ਮਿਲਿ ਮੰਨੇ, ਸੁ ਹਲਤਿ ਪਲਤਿ ਸਿਝੈ; ਜਿ ਵੇਮੁਖੁ ਹੋਵੈ. ਸੁ ਫਿਰੈ ਭਰਿਸਟ ਥਾਨੁ ॥

ji satigur no mil mane, su halat palat sijhai; ji vemukh hovai. su firai bharisatt thaan |

Sant Singh KhalsaOne who meets with, and believes in the True Guru, is embellished here and hereafter. Whoever turns his back on the Guru and becomes baymukh, shall wander in cursed and evil places.
Manmohan SinghHe who meets with and believes in the True Guru; he is embellished here and hereafter. he who turns his back on the Guru; he wanders in defiled place.
Manmohan Singh (Punjabi)ਜੋ ਸੱਚੇ ਗੁਰਾਂ ਨਾਲ ਮਿਲਦਾ ਅਤੇ ਉਨ੍ਹਾਂ ਤੇ ਭਰੋਸਾ ਧਾਰਦਾ ਹੈ, ਉਹ ਮਾਤਲੋਕ ਅਤੇ ਪ੍ਰਲੋਕ ਅੰਦਰ ਸ਼ਸ਼ਭੋਤ ਹੋ ਜਾਂਦਾ ਹੈ। ਜੋ ਗੁਰਾਂ ਵੱਲ ਪਿੱਠ ਕਰਦਾ ਹੈ, ਉਹ ਪਲੀਤ ਦੀ ਥਾਂ ਅੰਦਰ ਭਟਕਦਾ ਹੈ।
Fareedkot Teekaਜੋ ਸਤਿਗੁਰੋਂ ਕੋ ਮਿਲਕਰ ਤਿਨ ਕੇ ਬਚਨੋਂ ਕੋ (ਮੰਨੇ) ਮੰਨਨ ਕਰੇ ਸੋ ਇਸ ਲੋਕ ਪ੍ਰਲੋਕ ਮੇਂ ਸਿਝ ਜਾਤਾ ਹੈ, ਭਾਵ ਕਲ੍ਯਾਨ ਹੋਤਾ ਹੈ। ਔਰ ਜੋ ਗੁਰੋਂ ਤੇ ਬੇਮੁਖ ਹੋਤਾ ਹੈ, ਸੋ (ਭਰਿਸਟ ਥਾਨੁ) ਨੀਚ ਜੋਨੀਓਂ ਮੇਂ ਭਰਮਤਾ ਰਹਿਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ ਉਹ ਇਸ ਲੋਕ ਵਿਚ ਤੇ ਪਰਲੋਕ ਵਿਚ ਕਾਮਯਾਬ ਹੋ ਜਾਂਦਾ ਹੈ, ਪਰ ਜਿਹੜਾ ਮਨੁੱਖ ਗੁਰੂ ਵਲੋਂ ਮੂੰਹ ਮੋੜਦਾ ਹੈ, ਉਹ ਭਟਕਦਾ ਫਿਰਦਾ ਹੈ, ਉਸ ਦਾ ਹਿਰਦਾ-ਥਾਂ (ਵਿਕਾਰਾਂ ਨਾਲ) ਗੰਦਾ ਟਿਕਿਆ ਰਹਿੰਦਾ ਹੈ।

ਪਦ ਅਰਥ ਜਿ = ਜਿਹੜਾ ਮਨੁੱਖ। ਮਿਲਿ = ਮਿਲ ਕੇ। ਮੰਨੇ = ਪਤੀਜਦਾ ਹੈ। ਸੁ = ਉਹ ਮਨੁੱਖ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਸਿਝੈ = ਕਾਮਯਾਬ ਹੁੰਦਾ ਹੈ। ਫਿਰੈ = ਭਟਕਦਾ ਫਿਰਦਾ ਹੈ। ਥਾਨੁ = ਹਿਰਦਾ-ਥਾਂ।

SikhNet (Spanish)Aquél que cree en el Guru Verdadero, es salvado aquí y aquí después. Aquél que Le voltea la espalda, acaba vagando en lugares malditos.

Open this shabad (7 lines, Angs 853-854) →

Ang 853 of 1430