ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਨਾਨਕ. ਗੁਰੂ ਨ ਚੇਤਨੀ; ਮਨਿ ਆਪਣੈ ਸੁਚੇਤ ॥
naanak. guroo na chetanee; man aapanai suchet |
Sant Singh KhalsaO Nanak, those who do not think of the Guru, and who think of themselves as clever,
Manmohan SinghNanak, they who think not of the Guru and in their heart deem themselves very clever,
Manmohan Singh (Punjabi)ਨਾਨਕ ਜੋ ਗੁਰੂ ਜੀ ਨੂੰ ਚੇਤੇ ਨਹੀਂ ਕਰਦੇ ਅਤੇ ਆਪਣੇ ਦਿਲ ਵਿੱਚ ਆਪਣੇ ਆਪ ਨੂੰ ਬਹੁਤਾ ਚਤੁਰ ਖਿਆਲ ਕਰਦੇ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਦ੍ਵਾਰੇ ਨਹੀਂ ਚਿੰਤਨ ਕਰਤੇ, ਅਪਨੇ ਮਨ ਸੇ ਆਪ ਹੀ ਸੁਚੇਤ ਬਨਤੇ ਹੈਂ॥
Prof. Sahib Singhਹੇ ਨਾਨਕ! (ਜੋ ਮਨੁੱਖ) ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿਚ ਚਤਰ (ਬਣੇ ਹੋਏ) ਹਨ,ਪਦ ਅਰਥ ਨਾਨਕ = ਹੇ ਨਾਨਕ! ਨ ਚੇਤਨੀ = ਨਹੀਂ ਚੇਤਦੇ। ਮਨਿ ਆਪਣੈ = ਆਪਣੇ ਮਨ ਵਿਚ।
SikhNet (Spanish)Nanak, ¡Quienes no habitan en su Guru se creen sabios por ellos mismos!
ਛੁਟੇ ਤਿਲ ਬੂਆੜ ਜਿਉ; ਸੁੰਞੇ ਅੰਦਰਿ ਖੇਤ ॥
chhutte til booaarr jiau; sunye andar khet |
Sant Singh Khalsashall be left abandoned in the field, like the scattered sesame.
Manmohan Singhshall be left forlorn in the reaped field like a spurious sesame.
Manmohan Singh (Punjabi)ਉਹ ਥੋਥੇ ਕੁੰਜਦ (ਤਿਲ-ਸੱਲਿਆਂ) ਵਾਂਗੂੰ ਵੱਢੀ ਹੋਈ ਪੈਲੀ ਵਿੱਚ ਸੁੰਨੇ ਛੱਡ ਦਿੱਤੇ ਜਾਣਗੇ।
Fareedkot Teekaਸੋ ਬੁਆੜ ਤਿਲ ਕੀ ਭਾਂਤ ਸੂੰਨੇ ਖੇਤ ਮੇਂ ਛੁਟੇ ਹੈਂ ਅਰਥਾਤ ਕ੍ਰਿਸਾਨ ਕੇ ਕਾਟਨੇ ਸੇ ਰਹਿਤੇ ਹੈਂ, ਕਿਉਂਕਿ ਤਿਨਮੇਂ ਤਿਲ ਕਾ ਦਾਨਾ ਨਹੀਂ ਹੋਤਾ॥
Prof. Sahib Singhਉਹ ਇਉਂ ਹਨ ਜਿਵੇਂ ਕਿਸੇ ਸੁੰਞੀ ਪੈਲੀ ਵਿਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹਨ।ਪਦ ਅਰਥ ਤਿਲ ਬੂਆੜ ਜਿਉ = ਬੂਆੜ ਤਿਲਾਂ ਵਾਂਗ। ਛੁਟੇ = ਛੁੱਟੜ ਪਏ ਹਨ।
SikhNet (Spanish)Ellos son como la semilla insignificante de ajonjolí que es dejada en el campo.
ਖੇਤੈ ਅੰਦਰਿ ਛੁਟਿਆ; ਕਹੁ ਨਾਨਕ. ਸਉ ਨਾਹ ॥
khetai andar chhuttiaa; kahu naanak. sau naah |
Sant Singh KhalsaThey are abandoned in the field, says Nanak, and they have a hundred masters to please.
Manmohan SinghThey are left in the field says Nanak and they have a hundred owners.
Manmohan Singh (Punjabi)ਉਹ ਪੈਲੀ ਵਿੱਚ ਛੱਡ ਦਿੱਤੇ ਜਾਂਦੇ ਹਨ, ਗੁਰੂ ਨਾਨਕ ਜੀ ਆਖਦੇ ਹਨ, ਅਤੇ ਉਹਨਾਂ ਦੇ ਸੌ (ਅਨੇਕ) ਮਾਲਕ ਹੁੰਦੇ ਹਨ।
Fareedkot Teekaਉਨ ਕੇ ਖੇਤ ਕੇ ਅੰਦਰ ਬੁਆੜ ਛੁਟੇ ਤਿਲੋਂ ਕਾ ਕੋਈ (ਸਉ) ਮਾਲਕ ਨਹੀਂ ਹੋਤਾ॥
Prof. Sahib Singhਹੇ ਨਾਨਕ! (ਬੇਸ਼ਕ) ਆਖ ਕਿ ਪੈਲੀ ਵਿਚ ਨਿਖਸਮੇ ਪਏ ਹੋਏ ਉਹਨਾਂ ਬੂਆੜ ਤਿਲਾਂ ਦੇ ਸੌ ਖਸਮ ਹਨ,ਪਦ ਅਰਥ ਛੁਟਿਆ = ਛੁੱਟੜ ਪਏ ਹੋਇਆਂ ਦੇ। ਸਉ = (ਇਕ) ਸੌ। ਨਾਹ = ਖਸਮ।
SikhNet (Spanish)Podrán tener cientos de maestros a quienes complacer, pero siempre estarán solos y abandonados.
ਫਲੀਅਹਿ ਫੁਲੀਅਹਿ ਬਪੁੜੇ; ਭੀ. ਤਨ ਵਿਚਿ ਸੁਆਹ ॥੩॥
faleeeh fuleeeh bapurre; bhee. tan vich suaah |3|
Sant Singh KhalsaThe wretches bear fruit and flower, but within their bodies, they are filled with ashes. ||3||
Manmohan SinghThe wretches bear fruit and flower, but still, within their body they have but ashes.
Manmohan Singh (Punjabi)ਉਹ ਬਦ-ਨਸੀਬ ਫਲਦੇ ਅਤੇ ਫੁਲਦੇ ਹਨ, ਪਰ ਤਾਂ ਭੀ ਉਹਨਾਂ ਦੇ ਸਰੀਰ ਅੰਦਰ ਨਿਰੀ ਰਾਖ ਹੀ ਹੁੰਦੀ ਹੈ।
Fareedkot Teekaਫਲਤੇ ਭੀ ਹੈਂ ਫੂਲਤੇ ਭੀ ਹੈਂ, ਪਰੰਤੂ ਤਿਨ (ਬਪੁੜੇ) ਬਿਚਾਰੋਂ ਕੇ ਅੰਦਰ ਭਸਮ ਹੀ ਰਹਤੀ ਹੈ ਦਾਨਾ ਨਹੀਂ ਹੋਤਾ। ਤਦ ਵਤ ਮਨੁਮੁਖ ਜਨਮਤੇ ਭੀ ਹੈਂ ਪੁਤ੍ਰ ਪੌਤ੍ਰਾਦਿ ਧਨ ਸੇ ਫੂਲਤੇ ਫਲਤੇ ਭੀ ਹੈਂ, ਪਰੰਤੂ ਗੁਰ ਗਿਆਨ ਬਿਨਾਂ ਬੁਆੜ ਤਿਲ ਕੀ ਭਾਂਤਿ ਬ੍ਯਰਥ ਜਨਮ ਹੋਤੇ ਹੈਂ॥੩॥☬ਸਤਗੁਰੋਂ ਕੋ ਨਮਸਕਾਰਾਤਮਕ ਮੰਗਲ ਕਰ ਕੇ ਅਬ ਵਾਰ ਕੀ ਮੂਲ ਰੂਪ ਪੌੜੀ ਕਾ ਪ੍ਰਾਰੰਭ ਕਰਤੇ ਹੈਂ:
Prof. Sahib Singhਉਹ ਵਿਚਾਰੇ ਫੁੱਲਦੇ ਭੀ ਹਨ (ਭਾਵ, ਉਹਨਾਂ ਨੂੰ ਫੁੱਲ ਭੀ ਲੱਗਦੇ ਹਨ), ਫਲਦੇ ਭੀ ਹਨ, ਫੇਰ ਭੀ ਉਹਨਾਂ ਦੇ ਤਨ ਵਿਚ (ਭਾਵ, ਉਹਨਾਂ ਦੀ ਫਲੀ ਵਿਚ ਤਿਲਾਂ ਦੀ ਥਾਂ) ਸੁਆਹ ਹੀ ਹੁੰਦੀ ਹੈ ॥੩॥ਪਦ ਅਰਥ ਬਪੁੜੇ = ਵਿਚਾਰੇ। ਬੂਆੜ = ਸੜਿਆ ਹੋਇਆ (सः व्युष्ट) ॥੩॥
* ਨੋਟ: ਸ਼ਬਦ 'ਸਉ' ਦਾ ਅਰਥ 'ਸਹੁ' ਅਤੇ 'ਨਾਹ' ਦਾ ਅਰਥ 'ਨਾਹਿ' ਕਰਨ ਵਾਲੇ ਸੱਜਣ ਸ਼ਾਇਦ ਇੱਥੇ ਇਹ ਇਤਰਾਜ਼ ਕਰਨ ਕਿ ਨਿਖਸਮੇ ਬੂਟਿਆਂ ਦੇ ਸੌ ਖਸਮ ਕਿਵੇਂ ਹੋਏ। ਇਸ ਦੇ ਉੱਤਰ ਵਿਚ ਕੇਵਲ ਇਹ ਬੇਨਤੀ ਹੈ ਕਿ ਕਿਸੇ ਸੱਜਣ ਦੇ ਆਪਣੇ ਮਨ ਦੇ ਖ਼ਿਆਲਾਂ ਦੀ ਪੁਸ਼ਟੀ ਕਰਨ ਵਾਸਤੇ ਗੁਰਬਾਣੀ ਦੇ ਅਰਥ ਗੁਰਬਾਣੀ ਦੇ ਪਰਤੱਖ ਵਿਆਕਰਣ ਦੇ ਉਲਟ ਨਹੀਂ ਕੀਤੇ ਜਾ ਸਕਦੇ। ਉਂਞ ਇਹ ਗੱਲ ਹੈ ਭੀ ਬੜੀ ਸਾਫ਼। ਕਦੇ ਕਦੇ ਬੇ-ਰੁਤੀ ਵਰਖਾ ਤੇ ਬੱਦਲਾਂ ਦੀ ਲਿਸ਼ਕ ਦੇ ਕਾਰਨ ਛੋਲਿਆਂ ਦੇ ਫ਼ਸਲਾਂ ਦੇ ਫ਼ਸਲ ਸੜ ਜਾਂਦੇ ਹਨ। ਨਾ ਤਾ ਉਹਨਾਂ ਵਿਚ ਦਾਣੇ ਹੀ ਪੈਂਦੇ ਹਨ ਅਤੇ ਨਾ ਹੀ ਉਹ ਪਸ਼ੂਆਂ ਦੇ ਖਾਣ ਦੇ ਕੰਮ ਆ ਸਕਦੇ ਹਨ। ਜ਼ਿਮੀਦਾਰਾਂ ਪਾਸ ਵਿਹਲ ਨਾਹ ਹੋਣ ਕਰਕੇ, ਉਹ ਫ਼ਸਲ ਨਿਖਸਮੇ ਹੀ ਖੇਤਾਂ ਵਿਚ ਪਏ ਰਹਿੰਦੇ ਹਨ। ਤਦੋਂ ਪਿੰਡਾਂ ਦੇ ਕਮੀਣ ਤੇ ਗ਼ਰੀਬ ਲੋੜਵੰਦੇ ਲੋਕ ਰੋਜ਼ ਜਾ ਕੇ ਬਾਲਣ ਵਾਸਤੇ ਭਰੀਆਂ ਦੀਆਂ ਭਰੀਆਂ ਬੰਨ੍ਹ ਕੇ ਲੈ ਆਉਂਦੇ ਹਨ। ਉਥੇ ਇਹ ਗੱਲ ਪਰਤੱਖ ਵੇਖੀਦੀ ਹੈ ਕਿ ਇੱਕ ਜ਼ਿਮੀਦਾਰ ਖਸਮ ਦੇ ਨਾ ਹੋਣ ਕਰਕੇ ਕਮੀਣ ਆਦਿਕ ਉਹਨਾਂ ਦੇ ਕਈ ਖਸਮ ਆ ਬਣਦੇ ਹਨ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਮਨ ਵਿਚ ਚਤਰ ਬਣ ਕੇ ਗੁਰੂ ਨੂੰ ਮਨੋਂ ਵਿਸਾਰ ਦੇਂਦੇ ਹਾਂ, ਗੁਰੂ ਦੀ ਰਾਹਬਰੀ ਦੀ ਲੋੜ ਨਹੀਂ ਸਮਝਦੇ, ਤਾਂ ਕਾਮਾਦਿਕ ਸੌ ਖਸਮ ਇਸ ਮਨ ਦੇ ਆ ਬਣਦੇ ਹਨ, ਭਾਵ, ਮਨ ਕਦੇ ਕਿਸੇ ਵਿਕਾਰ ਅਤੇ ਕਦੇ ਕਿਸੇ ਵਿਕਾਰ ਦਾ ਸ਼ਿਕਾਰ ਪਿਆ ਬਣਦਾ ਹੈ।
SikhNet (Spanish)Aunque parezcan florecer, dentro del cuerpo de aquéllos miserables no hay nada más que cenizas. (3)