ਮਹਲਾ ੨ ॥
mahalaa 2 |
Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.
ਜੇ. ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ॥
je. sau chandaa ugaveh; sooraj charreh hajaar |
Sant Singh KhalsaIf a hundred moons were to rise, and a thousand suns appeared,
Manmohan SinghIf hundred moons arise and a thousand suns appear,
Manmohan Singh (Punjabi)ਜੇਕਰ ਸੌ ਚੰਦਮੇ ਚੜ੍ਹ ਪੈਣ ਅਤੇ ਹਜਾਰ ਭਾਨ (ਸੂਰਜ) ਨਿਕਲ ਪੈਣ,
Fareedkot Teekaਜੇਕਰ ਸੌ ਚੰਦ੍ਰਮਾ (ਉਗਵਹਿ) ਉਦ੍ਯ ਹੋਇ ਅਰ ਸਹੰਸਰ ਸੂਰਜ ਭੀ ਚਢਹਿ॥
Prof. Sahib Singhਜੇ (ਇਕ) ਸੌ ਚੰਦ੍ਰਮਾ ਚੜ੍ਹਨ ਅਤੇ ਹਜ਼ਾਰ ਸੂਰਜ ਚੜ੍ਹਨ,ਪਦ ਅਰਥ ਸਉ ਚੰਦਾ = ਇਕ ਸੌ ਚੰਦ੍ਰਮਾ।
SikhNet (Spanish)Si hubiera cien lunas y mil soles brillando, aun con toda esta luz,
ਏਤੇ ਚਾਨਣ ਹੋਦਿਆਂ; ਗੁਰ ਬਿਨੁ. ਘੋਰ ਅੰਧਾਰ ॥੨॥
ete chaanan hodiaan; gur bin. ghor andhaar |2|
Sant Singh Khalsaeven with such light, there would still be pitch darkness without the Guru. ||2||
Manmohan Singheven with such light, there would be pitch darkness without the Guru.
Manmohan Singh (Punjabi)ਐਨੀ ਰੌਸ਼ਨੀ ਦੇ ਹੁੰਦਿਆਂ ਸੁੰਦਿਆਂ ਭੀ ਗੁਰਾਂ ਦੇ ਬਾਝੋਂ ਅੰਨ੍ਹੇਰ ਘੁੱਪ ਹੀ ਹੋਵੇਗਾ।
Fareedkot Teekaਏਤਨੇ ਚਾਂਦਨ ਹੋਤੇ ਭੀ ਸਤਗੁਰੋਂ ਬਿਨਾਂ ਜੀਵ ਕੋ ਅੰਤਸਕਰਨ ਮੇਂ ਅਗਿਆਨ ਰੂਪ (ਘੋਰ ਅੰਧਾਰ) ਮਹਾਂ ਅੰਧੇਰਾ ਰਹਤਾ ਹੈ। ਭਾਵ ਇਹ ਕਿ ਸੂਰਜ ਔਰ ਚੰਦ੍ਰਮਾਂ ਬ੍ਰਹਮਾਂਡ ਮੇਂ ਪ੍ਰਕਾਸ ਕਰਤੇ ਹੈਂ ਰਿਦੈ ਮੇਂ ਨਹੀਂ ਕਰਤੇ। ਵਾ ਚੰਦ ਸੂਰਜ ਕਾ ਭਾਵ ਪੁਰਾਣੋਂ ਔਰ ਬੇਦੋਂ ਕੋ ਸੈਂਕੜੇ ਵਾ ਹਜਾਰਾਂ ਵਾਰੀ ਪੜ ਲੇਵੇ। ਏਤਨੇ ਸਾਸਤ੍ਰ ਬੋਧ ਹੋਤੇ ਭੀ ਗੁਰੂ ਸ੍ਰੋਤ੍ਰੀ ਔ ਬ੍ਰਹਮ ਨੇਸਟੀ ਸੇ ਬਿਨਾਂ ਅਗਿਆਨ ਰੂਪ ਅੰਧੇਰਾ ਰਹਤਾ ਹੈ॥੨॥
Prof. Sahib Singhਜੇ ਇਤਨੇ ਭੀ ਚਾਨਣ ਹੋ ਜਾਣ (ਭਾਵ, ਚਾਨਣ ਕਰਨ ਵਾਲੇ ਜੇ ਇਤਨੇ ਭੀ ਚੰਦ੍ਰਮਾ ਸੂਰਜ ਆਦਿਕ ਗ੍ਰਹਿ ਅਕਾਸ਼ ਵਿਚ ਚੜ੍ਹ ਪੈਣ), ਗੁਰੂ ਤੋਂ ਬਿਨਾ (ਫੇਰ ਭੀ) ਘੁੱਪ ਹਨੇਰਾ ਹੈ ॥੨॥ਪਦ ਅਰਥ ਏਤੇ ਚਾਨਣ = ਇਤਨੇ ਚਾਨਣ। ਗੁਰ ਬਿਨੁ = ਗੁਰੂ ਤੋਂ ਬਿਨਾ। ਘੋਰ ਅੰਧਾਰ = ਘੁੱਪ ਹਨੇਰਾ।੨। ❀ ਇਸ ਸਲੋਕ ਵਿਚ 'ਸਉ ਨਾਹ' ਪਦ ਵਰਤਿਆ ਗਿਆ ਹੈ। ਕਈ ਸੱਜਣ ਪਹਿਲੇ 'ਸਉ' ਦਾ ਅਰਥ 'ਸੈਂਕੜਾ' ਕਰਦੇ ਹਨ ਅਤੇ ਦੂਜੇ 'ਸਉ' ਦਾ ਅਰਥ 'ਸ਼ਹੁ' 'ਖਸਮ' ਕਰਦੇ ਹਨ। ਇਹ ਉੱਕਾ ਹੀ ਅਸ਼ੁੱਧ ਹੈ। ਦੋਹੀ ਥਾਂਈ ਸ਼ਬਦ 'ਸਉ' ਦਾ ਜੋੜ ਇਕੋ ਹੀ ਹੈ। ਦੂਜੇ ਥਾਂ 'ਸਉ' ਦਾ ਉਚਾਰਨ ਕਰਨ ਵੇਲੇ 'ਹ' ਦਾ ਉਚਾਰਨ ਕਰ ਕੇ 'ਸਹੁ' ਆਖਣਾ ਵੱਡੀ ਭੁੱਲ ਹੈ। ਇਸ ਦੂਜੇ 'ਸਉ' ਦਾ ਉਚਾਰਨ ਤੇ ਅਰਥ 'ਸਹੁ' ਕਰਨ ਵਾਲੇ ਸੱਜਣ ਸ਼ਬਦ 'ਨਾਹ' ਦਾ ਅਰਥ 'ਨਹੀਂ' ਕਰਦੇ ਹਨ। ਇਕ ਇਹ ਹੋਰ ਭੁੱਲ ਹੈ। ਇਸ ਤਰ੍ਹਾਂ ਉਹ ਸਜਣ ਇਸ ਸ਼ਬਦ 'ਨਾਹ' ਨੂੰ ਕ੍ਰਿਆ-ਵਿਸ਼ੇਸ਼ਣ (Adverb) ਬਣਾ ਦੇਂਦੇ ਹਨ। ਗੁਰਬਾਣੀ ਨੂੰ ਵਿਆਕਰਣ ਅਨੁਸਾਰ ਪੜ੍ਹਨ ਵਾਲੇ ਸੱਜਣ ਜਾਣਦੇ ਹਨ ਕਿ ਜਦੋਂ ਕਦੇ ਇਹ ਸ਼ਬਦ ਕ੍ਰਿਆ-ਵਿਸ਼ੇਸ਼ਣ ਹੋਵੇ, ਤਾਂ ਇਸ ਦਾ ਰੂਪ 'ਨਾਹਿ' ਹੁੰਦਾ ਹੈ, ਭਾਵ ਇਸ ਦੇ ਅੰਤ ਵਿਚ (ਿ) ਹੁੰਦੀ ਹੈ, ਕਿਉਂਕਿ ਇਹ 'ਨਾਹਿ' ਸ਼ਬਦ ਅਸਲ ਵਿਚ ਸੰਸਕ੍ਰਿਤ ਦੇ ਦੋ ਸ਼ਬਦਾਂ 'ਨ' (न) ਅਤੇ 'ਹਿ' (हि) ਦੇ ਜੋੜ ਤੋਂ ਬਣਿਆ ਹੋਇਆ ਹੈ। ਸ਼ਬਦ 'ਨਾਹ' ਸੰਸਕ੍ਰਿਤ ਦੇ ਸ਼ਬਦ 'ਨਾਥ' (नाथ) ਦਾ ਪ੍ਰਾਕ੍ਰਿਤ ਰੂਪ ਹੈ। 'ਥ' ਤੋਂ 'ਹ' ਕਿਉਂ ਹੋ ਗਿਆ, ਇਸ ਵਿਸ਼ੇ ਉੱਤੇ 'ਗੁਰਬਾਣੀ ਵਿਆਕਰਣ' ਵਿਚ ਵਿਸਥਾਰ ਨਾਲ ਵਿਚਾਰ ਕੀਤੀ ਗਈ ਹੈ। ਗੁਰਬਾਣੀ ਵਿਚ ਕਈ ਥਾਈਂ ਸ਼ਬਦ 'ਨਾਹ' ਆਇਆ ਹੈ, ਜਿਸ ਦਾ ਅਰਥ ਹੈ 'ਖਸਮ'। ਨਾਹੁ-ਇਕ ਖਸਮ (ਇਕ-ਵਚਨ, Singular) ਨਾਹ-(ਬਹੁਤੇ
SikhNet (Spanish)sin el Guru todo sería oscuro y deprimente. (2)