ਸਲੋਕੁ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਸਚੇ ਤੇਰੇ ਖੰਡ; ਸਚੇ ਬ੍ਰਹਮੰਡ ॥
sache tere khandd; sache brahamandd |
Sant Singh KhalsaTrue are Your worlds, True are Your solar Systems.
Manmohan SinghTrue are Thy continents and true Thine solar systems.
Manmohan Singh (Punjabi)ਸਤਿ ਹਨ ਤੇਰੇ ਮਹਾਂਦੀਪ ਅਤੇ ਸਤਿ ਹਨ ਤੇਰੇ ਸੂਰਜ ਮੰਡਲ।
Fareedkot Teekaਹੇ ਸਚੇ! ਇਹ ਖੰਡ ਬ੍ਰਹਮੰਡ ਤੇਰੇ ਰਚੇ ਹੂਏ ਹੈਂ ਵਾ ਖੰਡੋਂ ਵਾਲੇ ਬ੍ਰਹਮੰਡ ਵਾ ਖੰਡ ਬ੍ਰਹਮੰਡ ਸਭ ਤੇਰੇ ਹੀ ਸਰੂਪ ਹੈਂ॥
Prof. Sahib Singhਹੇ ਸੱਚੇ ਪਾਤਸ਼ਾਹ! ਤੇਰੇ (ਪੈਦਾ ਕੀਤੇ ਹੋਏ) ਖੰਡ ਤੇ ਬ੍ਰਹਿਮੰਡ ਸੱਚੇ ਹਨ (ਭਾਵ, ਖੰਡ ਤੇ ਬ੍ਰਹਿਮੰਡ ਸਾਜਣ ਵਾਲਾ ਤੇਰਾ ਇਹ ਸਿਲਸਿਲਾ ਸਦਾ ਲਈ ਅਟੱਲ ਹੈ)।ਪਦ ਅਰਥ ਸਚੇ = ਸਦਾ-ਥਿਰ ਰਹਿਣ ਵਾਲੇ। ਖੰਡ = ਟੁਕੜੇ, ਹਿੱਸੇ, ਸ੍ਰਿਸ਼ਟੀ ਦੇ ਹਿੱਸੇ। ਬ੍ਰਹਮੰਡ = ਸ੍ਰਿਸ਼ਟੀ, ਜਗਤ।
SikhNet (Spanish)Verdad Tus Regiones, Verdad son las Formas que Tú creaste.
ਸਚੇ ਤੇਰੇ ਲੋਅ; ਸਚੇ ਆਕਾਰ ॥
sache tere loa; sache aakaar |
Sant Singh KhalsaTrue are Your realms, True is Your creation.
Manmohan SinghTrue are Thine worlds and true Thy creation.
Manmohan Singh (Punjabi)ਸੱਚੇ ਹਨ ਤੇਰੇ ਜਗਤ ਅਤੇ ਸੱਚੀ ਤੇਰੀ ਰਚਨਾ।
Fareedkot Teekaਇੰਦਰ ਜਮ ਕੁਬੇਰਾਦਿਕ ਲੋਕ ਵਾ ੧੪ ਲੋਕ ਵਾ ਤੀਨ ਲੋਕ ਔਰ ਤਿਨਮੇਂ ਰਹਨੇ ਹਾਰੋਂ ਕੇ (ਆਕਾਰ) ਸਰੀਰ ਸਭ, ਹੇ ਸਚੇ! ਤੇਰੇ ਰਚੇ ਹੂਏ ਹੈਂ ਵਾ ਤੇਰਾ ਰੂਪ ਹੋਨੇ ਤੇ ਸਭ ਸਚੇ ਹੈਂ॥
Prof. Sahib Singhਤੇਰੇ (ਸਿਰਜੇ ਹੋਏ ਚੌਂਦਾਂ) ਲੋਕ ਤੇ (ਇਹ ਬੇਅੰਤ) ਆਕਾਰ ਭੀ ਸਦਾ-ਥਿਰ ਰਹਿਣ ਵਾਲੇ ਹਨ;ਪਦ ਅਰਥ ਲੋਅ = ਚੌਦਾਂ ਲੋਕ। ਆਕਾਰ = ਸਰੂਪ, ਸ਼ਕਲ, ਰੰਗ ਰੰਗ ਦੇ ਜੀਅ ਜੰਤ, ਪਦਾਰਥ ਆਦਿਕ ਜੋ ਦਿਖਾਈ ਦੇ ਰਹੇ ਹਨ।
SikhNet (Spanish)Verdad son Tus Obras, Verdad son Tus Pensamientos.
ਸਚੇ ਤੇਰੇ ਕਰਣੇ; ਸਰਬ ਬੀਚਾਰ ॥
sache tere karane; sarab beechaar |
Sant Singh KhalsaTrue are Your actions, and all Your deliberations.
Manmohan SinghTrue are Thine doings and all the deliberation.
Manmohan Singh (Punjabi)ਸੱਚੇ ਹਨ ਤੇਰੇ ਕੰਮਕਾਜ ਅਤੇ ਸਾਰੇ ਧਿਆਨ।
Fareedkot Teekaਜੋ ਸਰਬ ਪ੍ਰਕਾਰ ਕੇ ਬੀਚਾਰ ਕਰਨੇ ਹੈਂ, ਸੋ ਭੀ ਸਚੇ ਤੇਰੇ ਹੀ ਹੈਂ॥
Prof. Sahib Singhਤੇਰੇ ਕੰਮ ਤੇ ਸਾਰੀਆਂ ਵਿਚਾਰਾਂ ਨਾਸ-ਰਹਿਤ ਹਨ।ਪਦ ਅਰਥ ਕਰਣੇ = ਕੰਮ। ਸਰਬ = ਸਾਰੇ।
SikhNet (Spanish)Verdad es Tu Comando, Verdad es Tu Corte.
ਸਚਾ ਤੇਰਾ ਅਮਰੁ; ਸਚਾ ਦੀਬਾਣੁ ॥
sachaa teraa amar; sachaa deebaan |
Sant Singh KhalsaTrue is Your Command, and True is Your Court.
Manmohan SinghTrue is Thy order and true Thy court.
Manmohan Singh (Punjabi)ਸੱਚਾ ਹੈ ਤੇਰਾ ਹੁਕਮ ਅਤੇ ਸੱਚਾ ਤੇਰਾ ਦਰਬਾਰ।
Fareedkot Teeka(ਅਮਰੁ) ਰਾਜ ਭੀ ਤੇਰਾ ਸਤ ਹੈ, ਤੇਰਾ (ਦੀਬਾਣੁ) ਦਰਬਾਰ, ਭਾਵ ਸਤਸੰਗ ਭੀ ਸਤ੍ਯ ਹੈ॥
Prof. Sahib Singhਹੇ ਪਾਤਸ਼ਾਹ! ਤੇਰੀ ਪਾਤਸ਼ਾਹੀ ਤੇ ਤੇਰਾ ਦਰਬਾਰ ਅਟੱਲ ਹਨ,ਪਦ ਅਰਥ ਅਮਰੁ = ਹੁਕਮੁ, ਪਾਤਸ਼ਾਹੀ। ਦੀਬਾਣੁ = ਦੀਵਾਨ, ਕਚਹਿਰੀ, ਦਰਬਾਰ।
SikhNet (Spanish)Verdad es Tu Voluntad, Verdad es Tu Palabra.
ਸਚਾ ਤੇਰਾ ਹੁਕਮੁ; ਸਚਾ ਫੁਰਮਾਣੁ ॥
sachaa teraa hukam; sachaa furamaan |
Sant Singh KhalsaTrue is the Command of Your Will, True is Your Order.
Manmohan SinghTrue is Thy will and true Thy order.
Manmohan Singh (Punjabi)ਸੱਚੀ ਹੈ ਤੇਰੀ ਰਜਾ ਤੇ ਸੱਚਾ ਤੇਰਾ ਉਚਾਰਨ।
Fareedkot Teekaਤੇਰਾ ਹੁਕਮ ਸਚਾ ਹੈ ਅਰ ਤੇਰਾ ਬੇਦ ਰੂਪ (ਫੁਰਮਾਣ) ਪ੍ਰਵਾਨਾ ਭੀ ਸਤ੍ਯ ਹੈ॥
Prof. Sahib Singhਤੇਰਾ ਹੁਕਮ ਤੇ ਤੇਰਾ (ਸ਼ਾਹੀ) ਫ਼ੁਰਮਾਨ ਭੀ ਅਟੱਲ ਹਨ।
SikhNet (Spanish)Verdad es Tu Gracia, Verdad es Tu Signo.
ਸਚਾ ਤੇਰਾ ਕਰਮੁ; ਸਚਾ ਨੀਸਾਣੁ ॥
sachaa teraa karam; sachaa neesaan |
Sant Singh KhalsaTrue is Your Mercy, True is Your Insignia.
Manmohan SinghTrue is Thy grace and true Thy sign.
Manmohan Singh (Punjabi)ਸੱਚੀ ਹੈ ਤੇਰੀ ਰਹਿਮਤ ਅਤੇ ਸੱਚਾ ਤੇਰਾ ਚਿੰਨ੍ਹ।
Fareedkot Teekaਜੋ ਤੇਰਾ, ਭਾਵ ਤੇਰੇ ਅਰਥ ਜੋ ਨਿਸਕਾਮ ਕਰਮ ਹੈ, ਸੋ ਭੀ ਸਤ੍ਯ ਹੈ, ਵਾ ਤੇਰਾ ਕੀਆ ਜੋ ਇਹ ਪ੍ਰਪੰਚ ਰੂਪ ਕਰਮ ਹੈ, ਸੋ ਭੀ ਸਤ੍ਯ ਹੈ। ਔਰ ਤੇਰਾ (ਨੀਸਾਣੁ) ਪ੍ਰਗਟ ਹੋਣਾ, ਭਾਵ ਭਗਤੋਂ ਕੇ ਵਾਸਤੇ ਅਵਤਾਰ ਧਾਰਨਾ ਭੀ ਸਚਾ ਹੈ॥
Prof. Sahib Singhਤੇਰੀ ਬਖ਼ਸ਼ਸ਼ ਸਦਾ ਲਈ ਥਿਰ ਹੈ ਤੇ ਤੇਰੀਆਂ ਬਖ਼ਸ਼ਸ਼ਾਂ ਦਾ ਨਿਸ਼ਾਨ ਭੀ (ਭਾਵ, ਇਹ ਬੇਅੰਤ ਪਦਾਰਥ ਜੋ ਤੂੰ ਜੀਆਂ ਨੂੰ ਦੇ ਰਿਹਾ ਹੈਂ) ਸਦਾ ਵਾਸਤੇ ਕਾਇਮ ਹੈ।ਪਦ ਅਰਥ ਨੀਸਾਣੁ = ਨਿਸ਼ਾਨ, ਜਲਵਾ, ਜ਼ਹੂਰ। ਕਰਮੁ = ਬਖ਼ਸ਼ਸ਼।
SikhNet (Spanish)Millones de millones Te llaman Luz y Verdad;
ਸਚੇ ਤੁਧੁ ਆਖਹਿ; ਲਖ ਕਰੋੜਿ ॥
sache tudh aakheh; lakh karorr |
Sant Singh KhalsaHundreds of thousands and millions call You True.
Manmohan SinghLacs and millions call Thee true.
Manmohan Singh (Punjabi)ਲੱਖਾਂ ਅਤੇ ਕਰੋੜਾਂ ਹੀ ਤੈਨੂੰ ਸੱਚਾ ਕਹਿੰਦੇ ਹਨ।
Fareedkot Teekaਹੇ ਸਚੇ! ਲਾਖੋਂ ਕਰੋੜੋਂ ਜੀਵ ਤੇਰੇ ਕੋ ਬਿਅੰਤ ਕਰ ਕਹਤੇ ਹੈਂ॥
Prof. Sahib Singhਲੱਖਾਂ ਕਰੋੜਾਂ ਜੀਵ, ਜੋ ਤੈਨੂੰ ਸਿਮਰ ਰਹੇ ਹਨ, ਸੱਚੇ ਹਨ (ਭਾਵ, ਬੇਅੰਤ ਜੀਵਾਂ ਦਾ ਤੈਨੂੰ ਸਿਮਰਨਾ-ਇਹ ਭੀ ਤੇਰਾ ਇਕ ਅਜਿਹਾ ਚਲਾਇਆ ਹੋਇਆ ਕੰਮ ਹੈ ਜੋ ਸਦਾ ਲਈ ਥਿਰ ਹੈ)।ਪਦ ਅਰਥ ਸਚੇ = (ਉਹ ਜੀਵ) ਸੱਚੇ ਹਨ, ਸਦਾ-ਥਿਰ ਹਨ।
SikhNet (Spanish)en Ti, El Verdadero, está todo el Poder,
ਸਚੈ ਸਭਿ ਤਾਣਿ; ਸਚੈ ਸਭਿ ਜੋਰਿ ॥
sachai sabh taan; sachai sabh jor |
Sant Singh KhalsaIn the True Lord is all power, in the True Lord is all might.
Manmohan SinghIn the True Lord is all power and all might.
Manmohan Singh (Punjabi)ਸੱਚੇ ਸਾਈਂ ਅੰਦਰ ਹੀ ਸਾਰੀ ਤਾਕਤ ਤੇ ਸਾਰੀ ਸ਼ਕਤੀ ਹੈ।
Fareedkot Teekaਤੇਰੇ (ਤਾਣ) ਬਲ ਸਚੇ ਹੈਂ ਔ ਤੇਰੇ (ਜੋਰਿ) ਜੋੜ ਭੀ ਸਚੇ ਹੈਂ, ਭਾਵ ਜੈਸੇ ਤੈਨੇ ਅੰਗ ਪ੍ਰਤੰਗ ਰਚੇ ਹੈਂ ਤੈਸੇ ਹੀ ਠੀਕ ਹੈਂ॥
Prof. Sahib Singh(ਇਹ ਖੰਡ, ਬ੍ਰਹਿਮੰਡ, ਲੋਕ, ਆਕਾਰ, ਜੀਅ ਜੰਤ ਆਦਿਕ) ਸਾਰੇ ਹੀ ਸੱਚੇ ਹਰੀ ਦੇ ਤਾਣ ਤੇ ਜ਼ੋਰ ਵਿਚ ਹਨ (ਭਾਵ, ਇਹਨਾਂ ਸਭਨਾਂ ਦੀ ਹਸਤੀ, ਸਭਨਾਂ ਦਾ ਆਸਰਾ ਪ੍ਰਭੂ ਆਪ ਹੈ)।ਪਦ ਅਰਥ ਸਚੈ = ਸੱਚੇ ਦੇ (ਵਿਚ)। ਤਾਣਿ = ਤਾਣ ਵਿਚ। ਸਚੈ ਜੋਰਿ = ਸੱਚੇ ਦੇ ਜੋਰ ਵਿਚ।
SikhNet (Spanish)toda Majestad. Verdad es Tu Alabanza,
ਸਚੀ ਤੇਰੀ ਸਿਫਤਿ; ਸਚੀ ਸਾਲਾਹ ॥
sachee teree sifat; sachee saalaah |
Sant Singh KhalsaTrue is Your Praise, True is Your Adoration.
Manmohan SinghTrue is Thy praise and true thy commendation.
Manmohan Singh (Punjabi)ਸੱਚੀ ਹੈ ਤੇਰੀ ਕੀਰਤੀ ਅਤੇ ਸੱਚੀ ਤੇਰੀ ਤਾਰੀਫ।
Fareedkot Teekaਤੇਰੀ ਉਸਤਤੀ ਸਚੀ ਹੈ ਅਰੁ ਉਸ ਕੀ ਸਲਾਘਾ ਕਰਨੀ ਭੀ ਸਚੀ ਹੈ, ਭਾਵ ਸਰੂਪ ਫਲ ਕੇ ਦੇਨੇ ਹਾਰੀ ਹੈ॥
Prof. Sahib Singhਤੇਰੀ ਸਿਫ਼ਤਿ-ਸਾਲਾਹ ਕਰਨੀ ਤੇਰਾ ਇਕ ਅਟੱਲ ਸਿਲਸਿਲਾ ਹੈ;
SikhNet (Spanish)Verdad Tu Encomienda; oh Tú, Rey Verdadero,
ਸਚੀ ਤੇਰੀ ਕੁਦਰਤਿ; ਸਚੇ ਪਾਤਿਸਾਹ ॥
sachee teree kudarat; sache paatisaah |
Sant Singh KhalsaTrue is Your almighty creative power, True King.
Manmohan SinghO True King, true is Thine Omnipotence.
Manmohan Singh (Punjabi)ਹੇ ਸੱਚੇ ਸੁਲਤਾਨ! ਸੱਚੀ ਹੈ ਤੇਰੀ ਅਪਾਰ ਸ਼ਕਤੀ।
Fareedkot Teekaਹੇ ਸਚੇ ਪਾਤਸਾਹ ਪਰਮੇਸ੍ਵਰ! ਤੇਰੀ ਕੁਦਰਤਿ ਮਾਯਾ ਕੀ ਸਤ੍ਯ ਹੈ॥
Prof. Sahib Singhਹੇ ਸੱਚੇ ਪਾਤਿਸ਼ਾਹ! ਇਹ ਸਾਰੀ ਰਚਨਾ ਹੀ ਤੇਰਾ ਇਕ ਨਾ ਮੁੱਕਣ ਵਾਲਾ ਪਰਬੰਧ ਹੈ।ਪਦ ਅਰਥ ਸਚੇ ਪਾਤਿਸਾਹ = ਹੇ ਸੱਚੇ ਪਾਤਸ਼ਾਹ! ਕੁਦਰਤਿ = ਰਚਨਾ।
SikhNet (Spanish)Verdad, Verdad es todo Tu Juego.
ਨਾਨਕ ਸਚੁ, ਧਿਆਇਨਿ ਸਚੁ ॥
naanak sach, dhiaaein sach |
Sant Singh KhalsaO Nanak, true are those who meditate on the True One.
Manmohan SinghNanak, true are they who remember the true One.
Manmohan Singh (Punjabi)ਨਾਨਕ, ਸੱਚੇ ਹਨ ਉਹ, ਜੋ ਸਤਿਪੁਰਖ ਦਾ ਸਿਮਰਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਤ੍ਯ ਰੂਪ! ਜੋ ਤੁਝੇ ਧ੍ਯਾਉਤੇ ਹੈਂ, ਸੋ ਸਤ੍ਯ ਹੈਂ॥
Prof. Sahib Singhਹੇ ਨਾਨਕ! ਜੋ ਜੀਵ ਉਸ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, ਉਹ ਭੀ ਉਸ ਦਾ ਰੂਪ ਹਨ;
SikhNet (Spanish)Dice Nanak, ¡Quienes habitan en Tu Verdad también son verdaderos!
ਜੋ ਮਰਿ ਜੰਮੇ; ਸੁ ਕਚੁ ਨਿਕਚੁ ॥੧॥
jo mar jame; su kach nikach |1|
Sant Singh KhalsaThose who are subject to birth and death are totally false. ||1||
Manmohan SinghThey who are born and die, are the falsest of the false.
Manmohan Singh (Punjabi)ਜਿਹੜੇ ਜੰਮਦੇ ਅਤੇ ਮਰਦੇ ਹਨ, ਉਹ ਕੂੜਿਆਂ ਦੇ ਪਰਮ ਕੂੜੇ ਹਨ।
Fareedkot Teekaਸੋ ਮਨਮੁਖ ਕਚੋਂ ਸੇ ਭੀ ਕਚੇ ਹੈਂ, ਭਾਵ ਅਨੀ ਸਰਬਾਦੀ ਹੈਂ, ਜੋ ਜਨਮਤੇ ਮਰਤੇ ਹੈਂ॥੧॥
Prof. Sahib Singhਪਰ ਜੋ ਜੰਮਣ ਮਰਨ ਦੇ ਗੇੜ ਵਿਚ ਪਏ ਹਨ, ਉਹ (ਅਜੇ) ਬਿਲਕੁਲ ਕੱਚੇ ਹਨ (ਭਾਵ, ਉਸ ਅਸਲ ਜੋਤ ਦਾ ਰੂਪ ਨਹੀਂ ਹੋਏ) ॥੧॥ਪਦ ਅਰਥ ਮਰਿ = ਮਰ ਕੇ। ਮਰਿ ਜੰਮੇ = ਮਰ ਕੇ ਜੰਮੇ, ਭਾਵ, ਮਰਦੇ ਹਨ ਤੇ ਜੰਮਦੇ ਹਨ, ਜੰਮਣ ਮਰਨ ਦੇ ਗੇੜ ਵਿਚ ਪੈਂਦੇ ਹਨ। ਸੁ = ਉਹ ਜੀਵ। ਕਚੁ = ਨਿਕਚੁ ਨਿਰੋਲ ਕੱਚੇ ॥੧॥
* ਨੋਟ: ਸ਼ਬਦ 'ਸਚੁ' ਸੰਸਕ੍ਰਿਤ ਸ਼ਬਦ 'ਸਤਯ' (सत्य) ਦਾ ਪੰਜਾਬੀ ਰੂਪ ਹੈ, 'ਸਤਯ' ਦਾ ਅਰਥ ਹੈ 'ਅਸਲੀ', ਜੋ ਸੱਚ-ਮੁੱਚ ਹੋਂਦ ਵਿਚ ਹੈ। ਕਈ ਮਤਾਂ ਵਾਲੇ ਇਹ ਖ਼ਿਆਲ ਕਰਦੇ ਹਨ ਕਿ ਜਗਤ ਅਸਲ ਵਿਚ ਕੁਝ ਨਹੀਂ ਹੈ। ਗੁਰੂ ਨਾਨਕ ਸਾਹਿਬ ਇਸ ਸਲੋਕ ਵਿਚ ਫ਼ੁਰਮਾਉਂਦੇ ਹਨ ਕਿ ਖੰਡਾਂ, ਬ੍ਰਹਿਮੰਡਾਂ ਆਦਿਕ ਵਾਲਾ ਇਹ ਸਾਰਾ ਸਿਲਸਲਾ ਭਰਮ ਰੂਪ ਨਹੀਂ ਹੈ; ਹਸਤੀ ਵਾਲੇ ਰੱਬ ਦਾ ਸੱਚ-ਮੁੱਚ ਇਹ ਹਸਤੀ ਵਾਲਾ ਹੀ ਪਸਾਰਾ ਹੈ। ਪਰ ਹੈ ਇਹ ਸਾਰੀ ਖੇਡ ਉਸ ਦੇ ਆਪਣੇ ਹੱਥ ਵਿਚ। ਸਮੁੱਚੇ ਤੌਰ ਤੇ ਇਹ ਸਾਰੀ ਕੁਦਰਤ ਉਸ ਦਾ ਇਕ ਅਟੱਲ ਪਰਬੰਧ ਹੈ, ਪਰ ਇਸ ਦੇ ਵਿਚ ਜੇ ਵਖੋ ਵਖਰੇ ਪਦਾਰਥ, ਜੀਆ ਜੰਤਾਂ ਦੇ ਸਰੀਰ ਆਦਿਕ ਲਈਏ ਤਾਂ ਇਹ ਨਾਸਵੰਤ ਹਨ। ਹਾਂ, ਜੋ ਉਸ ਨੂੰ ਸਿਮਰਦੇ ਹਨ, ਉਹ ਉਸ ਦਾ ਰੂਪ ਹੋ ਜਾਂਦੇ ਹਨ।
SikhNet (Spanish)Sin Ti, todo lo que nace para morir es falso y frívolo. (1)