ੴ

ਸਿੱਖਬਾਣੀ · SikhBani

ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥

dukhee dunee saherreeai jaae ta lageh dukh
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1287 · 5 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino

ਦੁਖੀ ਦੁਨੀ ਸਹੇੜੀਐ; ਜਾਇ ਤ ਲਗਹਿ ਦੁਖ ॥

dukhee dunee saherreeai; jaae ta lageh dukh |

Sant Singh KhalsaWorldly possessions are obtained by pain and suffering; when they are gone, they leave pain and suffering.
Manmohan SinghThe worldly valuables are gathered through pain and when they depart, they leave one in pain,
Manmohan Singh (Punjabi)ਸੰਸਾਰੀ ਪਦਾਰਥ ਤਕਲੀਫ ਰਾਹੀਂ ਇਕੱਤ੍ਰ ਕੀਤੇ ਜਾਂਦੇ ਹਨ ਅਤੇ ਜਦ ਉਹ ਜਾਂਦੇ ਹਨ, ਉਦੋਂ ਭੀ ਉਹ ਉਸ ਨੂੰ ਤਕਲੀਫ ਹੀ ਦਿੰਦੇ ਹਨ।
Fareedkot Teeka(ਦੁਨੀ) ਮਾਇਆ ਦੁਖੋਂ ਕਰ ਸਹੇੜੀਐ, ਭਾਵ ਇਕਤ੍ਰ ਕਰੀਤੀ ਹੈ। ਜੇਕਰ ਹਾਥ ਸੇ ਚਲੀ ਜਾਵੇ ਤਾਂ ਵੀ ਦੁਖ ਲਾਗਤੇ ਹੈਂ॥
Prof. Sahib Singhਦੁੱਖ ਸਹਿ ਸਹਿ ਕੇ ਧਨ ਇਕੱਠਾ ਕਰੀਦਾ ਹੈ, ਜੇ ਇਹ ਗੁਆਚ ਜਾਏ ਤਾਂ ਭੀ ਦੁੱਖ ਹੀ ਮਾਰਦੇ ਹਨ।

ਪਦ ਅਰਥ ਦੁਨੀ = ਦੁਨੀਆ, ਮਾਇਆ। ਸਹੇੜੀਐ = ਜੋੜੀਦੀ ਹੈ।

SikhNet (Spanish)Las posesiones mundanas se obtienen con dolor y sufrimiento, y cuando se van, dejan sólo dolor y sufrimiento.

ਨਾਨਕ ਸਚੇ ਨਾਮ ਬਿਨੁ; ਕਿਸੈ. ਨ ਲਥੀ ਭੁਖ ॥

naanak sache naam bin; kisai. na lathee bhukh |

Sant Singh KhalsaO Nanak, without the True Name, hunger is never satisfied.
Manmohan SinghNanak, without the True Name, no one's hunger ever departs.
Manmohan Singh (Punjabi)ਨਾਨਕ ਸੱਚੇ ਨਾਮ ਦੇ ਬਗੈਰ, ਕਦੇ ਭੀ ਕਿਸੇ ਦੀ ਭੁਖ ਦੂਰ ਨਹੀਂ ਹੁੰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਸਚੇ ਕੇ ਨਾਮ ਸੇ ਬਿਨਾਂ ਕਿਸੇ ਕੀ ਤ੍ਰਿਸਨਾ ਭੁਖ ਨਹੀਂ ਉਤਰੀ ਹੈ॥
Prof. Sahib Singhਹੇ ਨਾਨਕ! ਪ੍ਰਭੂ ਦੇ ਸੱਚੇ ਨਾਮ ਤੋਂ ਬਿਨਾ ਕਿਸੇ ਦੀ ਤ੍ਰਿਸ਼ਨਾ ਮਿਟਦੀ ਨਹੀਂ।
SikhNet (Spanish)Oh, dice Nanak, sin el Nombre Verdadero, la añoranza nunca será saciada.

ਰੂਪੀ ਭੁਖ. ਨ ਉਤਰੈ; ਜਾਂ ਦੇਖਾਂ ਤਾਂ ਭੁਖ ॥

roopee bhukh. na utarai; jaan dekhaan taan bhukh |

Sant Singh KhalsaBeauty does not satisfy hunger; when the man sees beauty, he hungers even more.
Manmohan SinghBeauty satiates not one's hunger. When man sees beauty, then hungers he all the more.
Manmohan Singh (Punjabi)ਸੁਹੱਪਣ, ਇਨਸਾਨ ਦੀ ਭੁਖ ਨੂੰ ਤ੍ਰਿਪਤ ਨਹੀਂ ਕਰਦਾ। ਜਦ ਬੰਦਾ ਸੁੰਦਰਤਾ ਨੂੰ ਵੇਖਦਾ ਹੈ, ਤਦ ਉਸ ਨੂੰ ਹੋਰ ਭੀ ਵਧੇਰੇ ਭੁਖ ਲਗਦੀ ਹੈ।
Fareedkot Teekaਰੂਪ ਦੇਖਣੇ ਕਰ ਚਾਹ ਨਹੀਂ ਉਤਰਤੀ, ਜੋ ਦੇਖਤਾ ਹੂੰ ਤੌ ਭੁਖ ਅਰਥਾਤ ਚਾਹ ਹੀ ਰਹਿਤੀ ਹੈ॥ ਯਥਾ ਭਾਈ ਗੁਰਦਾਸ ਜੀ ਕਹਤੇ ਹੈਂ:☬'ਅਖੀਂ ਦੇਖ ਨ ਰਜੀਆਂ ਬਹੁ ਰੰਗ ਤਮਾਸੇ'॥
Prof. Sahib Singh'ਰੂਪ' ਵੇਖਣ ਨਾਲ (ਰੂਪ ਵੇਖਣ ਦੀ) ਤ੍ਰਿਸ਼ਨਾ ਜਾਂਦੀ ਨਹੀਂ (ਸਗੋਂ) ਜਿਉਂ ਜਿਉਂ ਵੇਖੀਏ, ਤਿਉਂ ਤਿਉਂ ਹੋਰ ਤ੍ਰਿਸ਼ਨਾ (ਵਧਦੀ ਹੈ)।

ਪਦ ਅਰਥ ਰੂਪੀ = ਰੂਪਾਂ ਦੀ ਰਾਹੀਂ, ਰੂਪ ਵੇਖ ਵੇਖ ਕੇ।

SikhNet (Spanish)La belleza no satisface el hambre, pues cuando el hombre ve la belleza le da más hambre.

ਜੇਤੇ ਰਸ ਸਰੀਰ ਕੇ; ਤੇਤੇ ਲਗਹਿ ਦੁਖ ॥੨॥

jete ras sareer ke; tete lageh dukh |2|

Sant Singh KhalsaAs many as are the pleasures of the body, so many are the pains which afflict it. ||2||
Manmohan SinghAs many as are the joys of the body, So many are the pains, which cling to it.
Manmohan Singh (Punjabi)ਜਿੰਨੇ ਭੀ ਜਿਸਮ ਦੇ ਸੁਆਦ ਹਨ ਉਨੇ ਹੀ ਦੁਖੜੇ ਇਸ ਨੂੰ ਚਿਮੜਦੇ ਹਨ।
Fareedkot Teekaਸਰੀਰ ਕੇ ਜਿਤਨੇ ਰਸ ਹੈਂ ਤਿਤਨੇ ਹੀ ਅੰਤ ਕੋ ਦੁਖ ਲਾਗਤੇ ਹੈਂ॥੨॥
Prof. Sahib Singhਜਿਸਮ ਦੇ ਜਿਤਨੇ ਭੀ ਵਧੀਕ ਚਸਕੇ ਹਨ, ਉਤਨੇ ਹੀ ਵਧੀਕ ਇਸ ਨੂੰ ਦੁੱਖ ਵਿਆਪਦੇ ਹਨ ॥੨॥

ਪਦ ਅਰਥ ਰਸ = ਚਸਕੇ। ਦੁਖੀ = ਦੁੱਖਾਂ ਨਾਲ। ਲਗਹਿ = ਲੱਗਦੇ ਹਨ। ਤੇਤੇ = ਉਤਨੇ ਹੀ ॥੨॥

SikhNet (Spanish)Mientras más placeres tenga el cuerpo, más dolor le infringirá. (2)
Answers quote the Granth verbatim with Ang citations. AI commentary is not Gurbani and not a religious ruling.